ਕੋਰੋਨਾਵਾਇਰਸ ਦਾ ਸ਼ਿਕਾਰ ਵੱਡੀ ਗਿਣਤੀ ਵਿੱਚ ਲੋਕ ਮੁੜ ਕਿਉਂ ਹੋ ਰਹੇ ਹਨ

Tuesday, Apr 26, 2022 - 07:37 AM (IST)

ਕੋਰੋਨਾਵਾਇਰਸ ਦਾ ਸ਼ਿਕਾਰ ਵੱਡੀ ਗਿਣਤੀ ਵਿੱਚ ਲੋਕ ਮੁੜ ਕਿਉਂ ਹੋ ਰਹੇ ਹਨ
ਕੋਰੋਨਾਵਾਇਰਸ
Getty Images

ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਲੋਕਾਂ ਦੇ ਕੋਵਿਡ ਤੋਂ ਦੂਜੀ ਵਾਰ ਸ਼ਿਕਾਰ ਹੋਣ ਬਾਰੇ ਬਹੁਤ ਘੱਟ ਸੁਣਨ ਨੂੰ ਮਿਲਿਆ ਸੀ।

ਓਮੀਕਰੋਨ ਵੇਰੀਐਂਟ ਜੋ ਪਹਿਲੀ ਵਾਰ ਨਵੰਬਰ 2021 ਦੇ ਅਖੀਰ ਵਿੱਚ ਸਾਹਮਣੇ ਆਇਆ ਸੀ, ਉਸ ਨੇ ਇਸ ਨੂੰ ਬਦਲ ਦਿੱਤਾ ਹੈ।

ਕੋਵਿਡ ਲੋਕਾਂ ਨੂੰ ਦੁਬਾਰਾ ਸ਼ਿਕਾਰ ਕਿਉਂ ਬਣਾ ਰਿਹਾ ਹੈ?

ਇਸ ਦਾ ਇੱਕ ਹਿੱਸਾ ਓਮੀਕਰੋਨ ਹੀ ਹੈ, ਇਹ ਪੁਰਾਣੇ ਵੱਖ-ਵੱਖ ਰੂਪਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਅਤੇ ਪੁਰਾਣੇ ਬਚਾਅ ਪੱਖ ਇਸ ਉੱਤੇ ਬਹੁਤੇ ਕਾਰਗਰ ਨਹੀਂ ਹੈ।

ਇਹ ਅੰਸ਼ਕ ਰੂਪ ਨਾਲ ਨੰਬਰਾਂ ਦੀ ਖੇਡ ਵੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਕਿਸੇ ਸਮੇਂ ਕੋਰੋਨਾ ਦੀ ਲਾਗ ਨਾਲ ਦੋ-ਚਾਰ ਹੋ ਚੁੱਕੇ ਹਨ, ਹੁਣ ਨਵੀਆਂ ਲਾਗਾਂ ਦਾ ਵੱਧ ਰਿਹਾ ਅਨੁਪਾਤ ਦੂਜੀ ਘਟਨਾ ਹੈ।

ਪਰ ਓਮੀਕਰੋਨ ਦੇ ਨਵੇਂ ਵੇਰੀਐਂਟ ਦੇ ਪ੍ਰਸਾਰ ਦੇ ਬਾਵਜੂਦ, ਲੋਕਾਂ ਦੀ ਘੱਟ ਸਮੇਂ ਵਿੱਚ ਦੋ ਵਾਰ ਕੋਵਿਡ ਦਾ ਸ਼ਿਕਾਰ ਹੋਣ ਦੀ ਅਜੇ ਵੀ ਬਹੁਤ ਘੱਟ ਸੰਭਾਵਨਾ ਹੈ।

ਬਹੁਤੇ ਲੋਕਾਂ ਲਈ ਦੂਜੀ ਲਾਗ ਨਾਲ ਉਨ੍ਹਾਂ ਦੇ ਬਹੁਤ ਬਿਮਾਰ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

ਤੁਹਾਡੇ ਕੋਵਿਡ ਦੇ ਦੋ ਵਾਰ ਸ਼ਿਕਾਰ ਹੋਣ ਦੀ ਕਿੰਨੀ ਸੰਭਾਵਨਾ ਹੈ?

ਇਹ ਬਹੁਤ ਸੰਭਾਵਨਾ ਹੈ ਕਿ ਇਮਿਊਨਿਟੀ (ਰੋਗ ਰੋਧਕ ਸ਼ਕਤੀ) ਕਮਜ਼ੋਰ ਹੋ ਜਾਂਦੀ ਹੈ ਅਤੇ ਵਾਇਰਸ ਵਿਕਸਤ ਹੋ ਜਾਂਦੇ ਹਨ।

ਕੋਰੋਨਾਵਾਇਰਸ
Getty Images

ਜ਼ਿਆਦਾਤਰ ਲੋਕਾਂ ਨੂੰ ਹੋਰ ਕੋਰੋਨਾਵਾਇਰਸ ਦਾ ਸ਼ਿਕਾਰ ਹੋਣ ਦਾ ਖਦਸ਼ਾ ਹੋ ਸਕਦਾ ਹੈ - ਜਿਵੇਂ ਕਿ ਉਨ੍ਹਾਂ ਵਿੱਚ ਕਈ ਵਾਰ ਆਮ ਸਰਦੀ, ਜ਼ੁਕਾਮ ਦੇ ਲੱਛਣ ਪੈਦਾ ਹੁੰਦੇ ਹਨ।

ਮਹਾਮਾਰੀ ਦੀ ਸ਼ੁਰੂਆਤ ਵਿੱਚ ਕੋਵਿਡ ਦੇ ਮਾਮਲੇ ਵਿੱਚ ਅਜਿਹਾ ਨਹੀਂ ਲੱਗਦਾ ਸੀ।

ਨਵੰਬਰ 2021 ਤੋਂ ਪਹਿਲਾਂ ਯੂਕੇ ਵਿੱਚ ਦਰਜ ਕੀਤੇ ਗਏ ਸਾਰੇ ਕੇਸਾਂ ਵਿੱਚੋਂ 1% ਤੋਂ ਵੀ ਘੱਟ ਦੁਬਾਰਾ ਲਾਗ ਦੇ ਮਾਮਲੇ ਸਨ।

ਇਹ ਵੀ ਪੜ੍ਹੋ:

ਪਰ ਓਮੀਕਰੋਨ ਦੀ ਅਲੱਗ ਬਣਤਰ ਇਸ ਨੂੰ ਸਰੀਰ ਦੇ ਸ਼ੁਰੂਆਤੀ ਬਚਾਅ ਪੱਖਾਂ ਨੂੰ ਫੇਲ੍ਹ ਕਰਨ ਦਾ ਇੱਕ ਬਿਹਤਰ ਮੌਕਾ ਦਿੰਦੀ ਹੈ, ਜੋ ਪਿਛਲੇ ਕੋਵਿਡ ਸਟ੍ਰੇਨ ਦੇ ਸੰਪਰਕ ''ਤੇ ਆਧਾਰਿਤ ਸਨ।

ਇਸ ਲਈ ਮਹਾਮਾਰੀ ਵਿੱਚ ਪਹਿਲਾਂ ਵੇਖੀਆਂ ਗਈਆਂ ਦਰਾਂ ਦੇ ਮੁਕਾਬਲੇ ਇਸ ਸਾਲ ਮੁੜ ਲਾਗ ਦੀ ਦਰ ਲਗਭਗ 10 ਗੁਣਾ ਵੱਧ ਰਹੀ ਹੈ।

ਓਮੀਕਰੋਨ ਦਾ ਨਵਾਂ ਵੇਰੀਐਂਟ ਕਿਵੇਂ ਵੱਖਰਾ ਹੈ?

ਨਵੇਂ "ਸਪਰਿੰਗ" ਓਮੀਕਰੋਨ ਨੂੰ BA.2 ਵਜੋਂ ਜਾਣਿਆ ਜਾਂਦਾ ਹੈ। ਇਸ ਨੇ ਯੂਕੇ ਦੀਆਂ ਲਾਗਾਂ ਨੂੰ ਰਿਕਾਰਡ ਪੱਧਰ ਤੱਕ ਵਾਪਸ ਲਿਆਂਦਾ ਹੈ।

ਕੌਮੀ ਅੰਕੜਾ ਮਹਿਕਮੇ ਮੁਤਾਬਕ ਯੂਕੇ ਵਿੱਚ 2 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿੱਚ 13 ਵਿੱਚੋਂ ਇੱਕ ਵਿਅਕਤੀ ਨੂੰ ਕੋਵਿਡ ਸੀ, ਹਾਲਾਂਕਿ ਇਹ 9 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਤੱਕ ਘੱਟ ਕੇ 15 ਵਿੱਚੋਂ ਇੱਕ ਰਹਿ ਗਿਆ ਸੀ।

ਕੋਰੋਨਾਵਾਇਰਸ
Getty Images

ਇਹ 16 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਤੱਕ 17 ਵਿੱਚੋਂ ਘੱਟ ਕੇ ਇੱਕ ਹੋ ਗਿਆ ਸੀ।

"ਸਪਰਿੰਗ" ਓਮੀਕਰੋਨ "ਕ੍ਰਿਸਮਸ" ਓਮੀਕਰੋਨ (BA.1) ਦੇ ਬਰਾਬਰ ਹੈ, ਪਰ ਇਹ ਇਸ ਤੋਂ ਵੀ ਵੱਧ ਲਾਗ ਫੈਲਾਉਂਦਾ ਹੈ।

ਇਹ ਵੀ ਪੜ੍ਹੋ:

ਜੇ ਤੁਹਾਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਕੋਵਿਡ ਹੋਇਆ ਹੈ, ਤਾਂ ਇਹ ਓਮੀਕਰੋਨ ਦਾ ਇੱਕ ਰੂਪ ਹੋਣ ਦੀ ਸੰਭਾਵਨਾ ਹੈ, ਜੋ ਬਦਲੇ ਵਿੱਚ ਤੁਹਾਨੂੰ ਦੂਜੀ ਵਾਰ ਰੋਗ ਖਿਲਾਫ਼ ਚੰਗੀ ਸੁਰੱਖਿਆ ਦੇਵੇਗਾ।

ਸਾਡੇ ਕੋਲ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ ਦੂਜੀ ਓਮੀਕਰੋਨ ਦੀ ਲਾਗ "ਬਹੁਤ ਘੱਟ, ਪਰ ਹੋ ਸਕਦੀ ਹੈ"। ਨੌਜਵਾਨਾਂ ਅਤੇ ਦੂਜੇ ਵਿਅਕਤੀ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਵਿੱਚ ਦੁਬਾਰਾ ਲਾਗ ਹੁੰਦਾ ਵਧੇਰੇ ਦੇਖਿਆ ਗਿਆ ਹੈ।

ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 4.5 ਮਿਲੀਅਨ (45 ਲੱਖ) ਲੋਕਾਂ ਨੇ ਕੋਵਿਡ ਬੂਸਟਰ ਡੋਜ਼ ਲਈ ਹੈ, ਹੋਰ 20 ਲੱਖ ਲੋਕਾਂ ਨੇ ਆਪਣੀ ਦੂਜੀ ਡੋਜ਼ ਲਈ ਹੈ।

ਸਾਡੇ ਵਿੱਚੋਂ ਲੱਖਾਂ ਲੋਕਾਂ ਨੂੰ ਹਾਲ ਹੀ ਵਿੱਚ ਹੋਈ ਲਾਗ ਤੋਂ ਸੁਰੱਖਿਆ ਪ੍ਰਾਪਤ ਹੈ। ਸਾਡੇ ਵਿੱਚੋਂ ਲਗਭਗ ਤਿੰਨ ਵਿੱਚੋਂ ਇੱਕ ਪਹਿਲੀ ਓਮੀਕਰੋਨ ਲਹਿਰ ਦੌਰਾਨ ਕੋਵਿਡ ਦਾ ਸ਼ਿਕਾਰ ਹੋਇਆ ਸੀ।

ਲੈਬ ਦੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਓਮੀਕਰੋਨ ਹੋਣ ਅਤੇ ਟੀਕਾਕਰਨ ਦਾ ਸੁਮੇਲ ਤੁਹਾਡੇ ਸਰੀਰ ਨੂੰ ਇਕੱਲੇ ਇੱਕ ਲਾਗ ਦੀ ਤੁਲਨਾ ਵਿੱਚ ਇੱਕ ਨਵੀਂ ਲਾਗ ਨਾਲ ਲੜਨ ਲਈ ਹੋਰ ਵੀ ਵਧੀਆ ਢੰਗ ਨਾਲ ਤਿਆਰ ਕਰ ਸਕਦਾ ਹੈ।

ਮੈਂ ਕਿੰਨੀ ਜਲਦੀ ਦੁਬਾਰਾ ਕੋਵਿਡ ਦਾ ਸ਼ਿਕਾਰ ਹੋ ਸਕਦਾ/ਸਕਦੀ ਹਾਂ?

ਇਹ ਦੱਸਿਆ ਗਿਆ ਹੈ ਕਿ ਸਪੇਨ ਵਿੱਚ ਇੱਕ ਔਰਤ ਤਿੰਨ ਹਫ਼ਤਿਆਂ ਦੇ ਵਕਫ਼ੇ ਵਿੱਚ ਦੋ ਵਾਰ ਕੋਰੋਨਾਵਾਇਰਸ ਦੀ ਲਾਗ ਦਾ ਸ਼ਿਕਾਰ ਹੋਈ ਸੀ।

31 ਸਾਲਾ ਹੈਲਥ ਕੇਅਰ ਵਰਕਰ ਨੂੰ ਨਵੇਂ ਲੱਛਣ ਮਹਿਸੂਸ ਹੋਣੇ ਸ਼ੁਰੂ ਹੋਏ। ਉਸ ਦੇ ਪੌਜ਼ੀਟਿਵ ਟੈਸਟਾਂ ਦੇ ਜੈਨੇਟਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਉਹ ਦਸੰਬਰ ਦੇ ਅਖੀਰ ਵਿੱਚ ਡੈਲਟਾ ਅਤੇ ਜਨਵਰੀ ਦੇ ਸ਼ੁਰੂ ਵਿੱਚ ਓਮੀਕਰੋਨ ਦੇ ਦੋ ਵੱਖ-ਵੱਖ ਵਾਇਰਸਾਂ ਦੀ ਚਪੇਟ ਵਿੱਚ ਆਈ ਸੀ।

ਕੋਰੋਨਾਵਾਇਰਸ
Getty Images

ਇਸ ਬਾਰੇ ਚੰਗਾ ਡਾਟਾ ਪ੍ਰਾਪਤ ਕਰਨਾ ਔਖਾ ਹੈ ਕਿ ਅਸਲ ਵਿੱਚ ਕਿੰਨੀ ਵਾਰ ਛੇਤੀ ਮੁੜ ਕੋਵਿਡ ਦੀ ਲਾਗ ਹੁੰਦੀ ਹੈ।

ਉਸ ਥੋੜ੍ਹੇ ਸਮੇਂ ਦੇ ਅੰਦਰ ਦੂਜੇ ਪੌਜ਼ੀਟਿਵ ਟੈਸਟਾਂ ਦੀ ਵੱਡੀ ਬਹੁਗਿਣਤੀ ਦੂਜੀ ਲਾਗ ਦੀ ਬਜਾਏ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਲਾਗਾਂ ਹਨ।

ਇਸ ਲਈ ਵਿਗਿਆਨੀ ਆਮ ਤੌਰ ''ਤੇ ਜੈਨੇਟਿਕ ਵਿਸ਼ਲੇਸ਼ਣ ਦੀ ਵਰਤੋਂ ਨਹੀਂ ਕਰਦੇ ਤਾਂ ਕਿ ਜਲਦੀ ਮੁੜ ਲਾਗ ਦੀ ਖੋਜ ਕੀਤੀ ਜਾ ਸਕੇ। ਇਹ ਬਹੁਤ ਮਹਿੰਗਾ ਕਾਰਜ ਹੋਵੇਗਾ ਅਤੇ ਮੁੱਖ ਤੌਰ ''ਤੇ ਲੋਕਾਂ ਨੂੰ "ਇਹ ਦੁਬਾਰਾ ਹੋਇਆ ਸੀ" ਦੀ ਬਜਾਏ "ਇਹ ਹੁਣ ਵੀ ਹੈ" ਦਰਸਾਏਗਾ।

ਅਧਿਐਨਾਂ ਮੁਤਾਬਕ, ਜਿਵੇਂ ਕਿ ਡਬਲ-ਓਮੀਕਰੋਨ ਲਾਗ ਬਹੁਤ ਘੱਟ ਹੁੰਦੀ ਹੈ, ਆਮ ਤੌਰ ''ਤੇ ਘੜੀ ਦੀ ਟਿਕ ਟਿਕ ਤਿੰਨ ਜਾਂ ਪੰਜ ਹਫ਼ਤਿਆਂ ਬਾਅਦ ਸ਼ੁਰੂ ਹੁੰਦੀ ਹੈ।

ਕੀ ਨਵਾਂ ਓਮੀਕਰੋਨ ਰੂਪ ਮੈਨੂੰ ਬਿਮਾਰ ਕਰ ਦੇਵੇਗਾ?

ਹੁਣ ਤੱਕ, ਅਜਿਹਾ ਲੱਗਦਾ ਹੈ ਕਿ BA.1 ਦੇ ਮੁਕਾਬਲੇ BA.2 ਨਾਲ ਤੁਹਾਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ।

ਇੱਥੋਂ ਤੱਕ ਕਿ ਜੇ ਤੁਹਾਡਾ ਟੈਸਟ ਦੁਬਾਰਾ ਪੌਜ਼ੀਟਿਵ ਆਉਂਦਾ ਹੈ ਤਾਂ ਇਮਯੂਨੋਲੋਜਿਸਟ ਪ੍ਰੋਫੈਸਰ ਐਲੇਨੋਰ ਰਿਲੇ ਦੇ ਅਨੁਸਾਰ, ਇਹ "ਕੋਵਿਡ-19 ਨਾਲ ਬਿਮਾਰ ਹੋਣ ਵਰਗਾ ਨਹੀਂ ਹੈ।"

"ਇਸ ਦਾ ਸਿਰਫ਼ ਮਤਲਬ ਇਹ ਹੈ ਕਿ ਤੁਹਾਡੇ ਨੱਕ ਅਤੇ ਗਲੇ ਵਿੱਚ ਵਾਇਰਸ ਹੈ।"

ਕੋਰੋਨਾਵਾਇਰਸ
Getty Images

ਵੈਕਸੀਨੇਸ਼ਨ ਰਾਹੀਂ ਪ੍ਰਦਾਨ ਕੀਤੀ ਗਈ ਸੁਰੱਖਿਆ ਜਾਂ ਪਿਛਲੀ ਲਾਗ ਹੋਣ ਕਾਰਨ ਮਿਲੀ ਸੁਰੱਖਿਆ ਵਾਇਰਸ ਨੂੰ ਤੁਹਾਡੇ ਸਰੀਰ ਵਿੱਚ ਦਾਖਲ ਹੋਣ ਤੋਂ ਅਤੇ ਗੰਭੀਰ ਨੁਕਸਾਨ ਪਹੁੰਚਾਉਣ ਤੋਂ ਰੋਕਣ ਵਿੱਚ ਬਿਹਤਰ ਹੈ।

ਇਹ ਵਾਇਰਸ ਨੂੰ ਤੁਹਾਡੇ ਨੱਕ ਅਤੇ ਗਲੇ ਤੋਂ ਬਾਹਰ ਰੱਖਣ ਵਿੱਚ ਮਦਦਗਾਰ ਹੈ।

ਪ੍ਰੋ. ਰਿਲੇ ਸੋਚਦੇ ਹਨ ਕਿ ਜੇ ਤੁਸੀਂ ਦੁਬਾਰਾ ਪੌਜ਼ੀਟਿਵ ਹੁੰਦੇ ਹੋ, ਪਰ ਠੀਕ ਮਹਿਸੂਸ ਕਰਦੇ ਹੋ, "ਤੁਹਾਡੀ ਮੁੱਖ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਕੀ ਤੁਸੀਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇ ਸਕਦੇ ਹੋ, ਜੋ ਵਿਸ਼ੇਸ਼ ਰੂਪ ਨਾਲ ਕਮਜ਼ੋਰ ਹੈ"।

ਕੋਵਿਡ ਦੀ ਇੱਕ ਲਾਗ ਅਜੇ ਵੀ ਕੁਝ ਲੋਕਾਂ ਨੂੰ ਹਸਪਤਾਲ ਤੱਕ ਲੈ ਜਾ ਸਕਦੀ ਹੈ, ਵਿਸ਼ੇਸ਼ ਰੂਪ ਨਾਲ ਕਮਜ਼ੋਰ ਇਮਿਊਨ ਸਿਸਟਮ ਵਾਲੇ ਜਾਂ ਮਾੜੀ ਸਿਹਤ ਸਥਿਤੀਆਂ ਵਾਲੇ।

ਪਰ ਕੋਵਿਡ ਦੀਆਂ ਲਾਗਾਂ ਦੀ ਵੱਡੀ ਗਿਣਤੀ ਦੇ ਬਾਵਜੂਦ, ਮੌਜੂਦਾ ਲਹਿਰ ਜਨਵਰੀ ਦੀ ਲਹਿਰ ਦੇ ਮੁਕਾਬਲੇ ਲੋਕਾਂ ਨੂੰ ਹਸਪਤਾਲ ਵਿੱਚ ਘੱਟ ਦਾਖਲ ਕਰਨ ਦੀ ਸਥਿਤੀ ਪੈਦਾ ਕਰਦੀ ਹੈ।

ਇਹ ਠੀਕ ਇਸ ਲਈ ਹੈ ਕਿ ਕਿਉਂਕਿ ਸਾਡੇ ਵਿੱਚੋਂ ਬਹੁਤਿਆਂ ਕੋਲ ਹੁਣ ਟੀਕਾਕਰਨ ਅਤੇ ਪਿਛਲੀਆਂ ਲਾਗਾਂ ਤੋਂ ਪ੍ਰਾਪਤ ਸੁਰੱਖਿਆ ਦਾ ਸੁਮੇਲ ਮੌਜੂਦ ਹੈ।

ਜਨਵਰੀ ਦੀ ਲਹਿਰ ਦੇ ਸਿਖ਼ਰ ਦੌਰਾਨ, ਹਸਪਤਾਲਾਂ ਵਿੱਚ ਕੋਵਿਡ ਬੈੱਡਾਂ ਵਿੱਚੋਂ ਲਗਭਗ 55% ਲੋਕਾਂ ਦਾ ਮੁੱਖ ਤੌਰ ''ਤੇ ਕੋਵਿਡ ਲਈ ਇਲਾਜ ਕੀਤਾ ਜਾ ਰਿਹਾ ਸੀ। 5 ਅਪ੍ਰੈਲ ਦੇ ਸਭ ਤੋਂ ਤਾਜ਼ਾ ਅੰਕੜੇ ਕਹਿੰਦੇ ਹਨ ਕਿ ਹੁਣ ਇਹ ਅੰਕੜਾ 45% ਤੋਂ ਹੇਠਾਂ ਹੈ।

ਕੋਰੋਨਾਵਾਇਰਸ
EPA

ਅਤੇ ਕੋਵਿਡ ਵਾਲੇ ਹਸਪਤਾਲ ਵਿੱਚ ਜਨਵਰੀ 2021 ਦੇ ਮੁਕਾਬਲੇ ਲੋਕਾਂ ਦੀ ਕੁੱਲ ਗਿਣਤੀ ਲਗਭਗ ਅੱਧੀ ਹੈ।

ਸਰਕਾਰ ਨੂੰ ਉਮੀਦ ਹੈ ਕਿ ਸਪਰਿੰਗ ਬੂਸਟਰ ਵੈਕਸੀਨ ਰੋਲ ਆਉਟ ਸਭ ਤੋਂ ਕਮਜ਼ੋਰ ਲੋਕਾਂ ਲਈ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਅਤੇ ਓਮੀਕਰੋਨ ਲਈ ਗੰਭੀਰ ਬਿਮਾਰੀ ਪੈਦਾ ਕਰਨਾ ਹੋਰ ਵੀ ਔਖਾ ਬਣਾ ਦੇਵੇਗੀ, ਭਾਵੇਂ ਇਹ ਇੱਕ ਜਾਂ ਦੋ ਵਾਰ ਹੀ ਹਮਲਾ ਕਿਉਂ ਨਾ ਕਰੇ।

ਇਹ ਵੀ ਪੜ੍ਹੋ:

https://www.youtube.com/watch?v=UgUjEersR1U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a3b6141c-bbd1-45f3-9dbe-b3346a5e8789'',''assetType'': ''STY'',''pageCounter'': ''punjabi.international.story.61222218.page'',''title'': ''ਕੋਰੋਨਾਵਾਇਰਸ ਦਾ ਸ਼ਿਕਾਰ ਵੱਡੀ ਗਿਣਤੀ ਵਿੱਚ ਲੋਕ ਮੁੜ ਕਿਉਂ ਹੋ ਰਹੇ ਹਨ'',''author'': ''ਰੌਬਰਟ ਕਫ਼'',''published'': ''2022-04-26T01:54:09Z'',''updated'': ''2022-04-26T01:54:09Z''});s_bbcws(''track'',''pageView'');

Related News