ਜਹਾਂਗੀਰਪੁਰੀ ਹਿੰਸਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਿਲ ਕੇ ਕੱਢੀ ''''ਤਿਰੰਗਾ ਯਾਤਰਾ''''

Monday, Apr 25, 2022 - 08:07 AM (IST)

ਜਹਾਂਗੀਰਪੁਰੀ ਹਿੰਸਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਿਲ ਕੇ ਕੱਢੀ ''''ਤਿਰੰਗਾ ਯਾਤਰਾ''''

ਦਿੱਲੀ ਦੇ ਜਹਾਂਗੀਰਪੁਰੀ ਵਿੱਚ ਜਿੱਥੇ ਕੁਝ ਦਿਨ ਪਹਿਲਾਂ ਦੋ ਫਿਰਕਿਆਂ ਵਿਚਾਲੇ ਹਿੰਸਾ ਦੀ ਘਟਨਾ ਵਾਪਰੀ ਸੀ, ਉੱਥੋਂ ਦੇ ਸਥਾਨਕ ਲੋਕਾਂ ਨੇ ਮਿਲ ਕੇ ਐਤਵਾਰ ਨੂੰ ਇੱਕ ''ਤਿਰੰਗਾ ਯਾਤਰਾ'' ਕੱਢੀ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਇਸ ਤਿਰੰਗਾ ਯਾਤਰਾ ਵਿੱਚ ਲਗਭਗ 200 ਸਥਾਨਕ ਲੋਕਾਂ ਨੇ ਹਿੱਸਾ ਲਿਆ ਅਤੇ ਇਸਦਾ ਮੁੱਖ ਉਦੇਸ਼ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ।

ਇਹ ਯਾਤਰਾ ਐਤਵਾਰ ਸ਼ਾਮ ਨੂੰ 6 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਇਸ ਵਿੱਚ ਹਿੰਦੂ ਅਤੇ ਮੁਸਲਿਮ ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ।

ਇਸ ਦੌਰਾਨ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਿਰੰਗੇ ਚੁੱਕੇ ਹੋਏ ਸਨ ਅਤੇ ਉਹ ''''ਭਾਰਤ ਮਾਤਾ ਦੀ ਜੈ'''' ਅਤੇ ''''ਹਿੰਦੂ ਮੁਸਲਿਮ, ਸਿੱਖ, ਈਸਾਈ ਆਪਸ ਦੇ ਵਿੱਚ, ਭਾਈ-ਭਾਈ ਵਰਗੇ ਨਾਅਰੇ ਲਗਾ ਰਹੇ ਸਨ।

ਡੀਸੀਪੀ ਊਸ਼ਾ ਰੰਗਨਾਨੀ (ਉੱਤਰੀ-ਦੱਖਣੀ ਦਿੱਲੀ) ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸਦੇ ਲਈ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਦਿੱਲੀ ਪੁਲਿਸ ਦੀ ਟੀਮ ਤੋਂ ਇਲਾਵਾ ਇਲਾਕੇ ਵਿੱਚ ਸੀਆਰਪੀਐੱਫ ਜਵਾਨ ਵੀ ਤੈਨਾਤ ਕੀਤੇ ਗਏ ਸਨ।

ਦੱਸ ਦੇਈਏ ਕਿ ਹਿੰਦੂਆਂ ਦੇ ਨਵੇਂ ਸਾਲ, ਰਾਮ ਨੌਮੀ ਤੋਂ ਬਾਅਦ ਹਨੂੰਮਾਨ ਜਯੰਤੀ ਦੇ ਮੌਕੇ ਇਸ ਇਲਾਕੇ ਵਿੱਚ ਕੱਢੇ ਗਏ ਜਲੂਸ ਦੌਰਾਨ ਹਿੰਸਾ ਹੋ ਗਈ ਸੀ। ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

ਇਹ ਵੀ ਪੜ੍ਹੋ:

ਸੰਦੀਪ ਨੰਗਲ ਅੰਬੀਆਂ ਮਾਮਲੇ ਵਿਅਕਤੀ ਦਿੱਲੀ ਤੋਂ ਗ੍ਰਿਫਤਾਰੀ

ਲੰਘੀ 14 ਮਾਰਚ ਨੂੰ ਪੰਜਾਬ ਦੇ ਨਕੋਦਰ ਵਿਖੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ਵਿੱਚ ਵਿਕਾਸ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਦਿੱਲੀ ਪੁਲਿਸ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਕਾਸ, ਕਤਲ ਦੇ 6 ਮਾਮਲਿਆਂ ਵਿੱਚ ਲੋੜੀਆਂ ਸੀ ਅਤੇ ਉਸਦੇ ਸਿਰ ''ਤੇ 50 ਹਜ਼ਾਰ ਦਾ ਇਨਾਮ ਵੀ ਸੀ। ਇਹ ਗ੍ਰਿਫਤਾਰੀ ਇੱਕ ਵਿਸ਼ੇਸ਼ ਟੀਮ ਨੇ ਕੀਤੀ ਹੈ।

ਪੁਲਿਸ ਦੀ ਸਟੇਟਮੈਂਟ ਮੁਤਾਬਕ, ਸਾਲ 2019 ਵਿੱਚ ਹਰਿਆਣਾ ਦੇ ਫਰੀਦਾਬਾਦ ''ਚ ਕਾਂਗਰਸ ਆਗੂ ਵਿਕਾਸ ਚੌਧਰੀ ਦੇ ਕਤਲ ਤੋਂ ਬਾਅਦ ਵਿਕਾਸ ਫਰਾਰ ਸੀ ਅਤੇ ਹਾਲ ਹੀ ''ਚ ਉਸਨੇ ਪੰਜਾਬ ''ਚ ਕੱਬਡੀ ਖਿਡਾਰੀ ਦੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਅੱਗੇ ਦੱਸਿਆ ਕਿ ਇਹ ਵਿਅਕਤੀ ਪੰਜਾਬ ਦੇ ਜਾਣੇ-ਪਛਾਣੇ ਅਪਰਾਧਿਕ ਗੱਠਜੋੜ ਦਾ ਹਿੱਸਾ ਸੀ ਅਤੇ ਸੰਦੀਪ ਅੰਬੀਆਂ ਮਾਮਲੇ ਤੋਂ ਬਾਅਦ ਰਡਾਰ ''ਤੇ ਸੀ।

18 ਸਾਲਾਂ ''ਚ ਬਲਾਤਕਾਰ ਸਬੰਧੀ ਅਪਰਾਧਾਂ ''ਚ 70.7 ਫੀਸਦੀ ਦਾ ਵਾਧਾ: ਸਟੱਡੀ

ਇੱਕ ਸਟੱਡੀ ਦੇ ਮੁਤਾਬਕ, 18 ਸਾਲਾਂ ''ਚ ਬਲਾਤਕਾਰ ਨਾਲ ਜੁੜੇ ਅਪਰਾਧਾਂ ਦੇ ਮਾਮਲਿਆਂ ਵਿੱਚ 70.7 ਫੀਸਦੀ ਤੱਕ ਦਾ ਵਾਧਾ ਹੋਇਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਸਾਲ 2001 ਤੋਂ ਲੈ ਕੇ 2018 ਤੱਕ ਬਲਾਤਕਾਰ ਸਬੰਧੀ ਅਪਰਾਧਾਂ ਦੇ 15,97,466 ਮਾਮਲੇ ਦਰਜ ਕੀਤੇ ਹਨ।

2 ਸਾਲਾਂ ਤੱਕ ਚੱਲੀ ਸਟੱਡੀ ਵਿੱਚ, ਸਾਲ 2001 ਵਿੱਚ 59,945 ਤੋਂ ਲੈ ਕੇ 2018 ਵਿੱਚ 1,33,836 ਮਾਮਲਿਆਂ ਦੇ ਨਾਲ, ਬਲਾਤਕਾਰ ਸਬੰਧੀ ਮਾਮਲਿਆਂ ਵਿੱਚ 70.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਔਰਤ
iStock
ਸਟੱਡੀ ਮੁਤਾਬਕ ਬਹੁਤ ਸਾਰੇ ਮਾਮਲਿਆਂ ਵਿੱਚ ਅਪਰਾਧ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੋਈ ਕਰੀਬੀ ਜਾਂ ਜਾਣਕਾਰ ਹੁੰਦਾ ਹੈ।

ਸਿਹਤ ਸਬੰਧੀ ਮੈਗਜ਼ੀਨ, ਬੀਐੱਮਸੀ ਹੈਲਥ ''ਚ ਇਸ ਰਿਸਰਚ ਪੇਪਰ ਸਬੰਧੀ ਆਰਟੀਕਲ ਛਾਪਿਆ ਗਿਆ ਹੈ ।

ਜਿਸ ਵਿੱਚ ਸਟੱਡੀ ਲੇਖਕਾਂ ਦਾ ਕਹਿਣਾ ਹੈ ਕਿ, ''''ਬਲਾਤਕਾਰ ਨਾਲ ਜੁੜੇ ਅਪਰਾਧਾਂ ਦੇ 70.7 ਫੀਸਦੀ ਵਾਧੇ ਵਿੱਚ, ਜ਼ਿਆਦਾਤਰ ਵਾਧਾ ਸਾਲ 2012 ਵਿੱਚ ਹੋਏ ਨਿਰਭਿਆ ਗੈਂਗਰੇਪ ਤੋਂ ਬਾਅਦ ਹੋਇਆ।''''

ਸਟੱਡੀ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ (44.4%) ਅਜਿਹੇ ਅਪਰਾਧ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੋਈ ਕਰੀਬੀ ਜਾਂ ਜਾਣਕਾਰ (41.1%) ਹੀ ਹੁੰਦਾ ਹੈ।

ਸਾਲ 2018 ਦੇ ਅੰਤ ਤੱਕ, ਸਿਰਫ 9.6 ਫੀਸਦੀ ਮਾਮਲਿਆਂ ਦੀ ਸੁਣਵਾਈ ਪੂਰੀ ਹੋਈ ਸੀ ਅਤੇ 73 ਫੀਸਦੀ ਮਾਮਲਿਆਂ ਵਿੱਚ ਰਿਹਾਈ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e7b6506f-679e-4632-8b82-a0613e1a7e3c'',''assetType'': ''STY'',''pageCounter'': ''punjabi.india.story.61212737.page'',''title'': ''ਜਹਾਂਗੀਰਪੁਰੀ ਹਿੰਸਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਿਲ ਕੇ ਕੱਢੀ \''ਤਿਰੰਗਾ ਯਾਤਰਾ\'''',''published'': ''2022-04-25T02:36:58Z'',''updated'': ''2022-04-25T02:36:58Z''});s_bbcws(''track'',''pageView'');

Related News