ਪੰਜਾਬ ਪੁਲਿਸ ਜਿਸ ਨੂੰ ਬੱਬਰ ਖ਼ਾਲਸਾ ਦਾ ਖਾੜਕੂ ਦੱਸ ਰਹੀ ਹੈ, ਉਹ ਕੌਣ ਹੈ ਤੇ ਕਿਹੜੇ ਇਲਜ਼ਾਮਾਂ ਤਹਿਤ ਲੋੜੀਂਦਾ ਸੀ
Sunday, Apr 24, 2022 - 04:52 PM (IST)

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਚਰਨਜੀਤ ਸਿੰਘ ਉਰਫ਼ ਪਟਿਆਲਵੀ ਨੂੰ ਡੇਰਾ ਬਸੀ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਦਾ ਦਆਵਾ ਹੈ ਕਿ ਪਟਿਆਲਵੀ ਸਾਲ 2010 ਭਗੌੜਾ ਚੱਲ ਰਿਹਾ ਸੀ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਸੰਗਠਨ ਦਾ ਇੱਕ ਸਰਗਰਮ ਮੈਂਬਰ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਦੌਰਾਨ ਇੱਕ ਤੋਂ ਬਾਅਦ ਇੱਕ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਏਡੀਜੀਪੀ ਪ੍ਰਮੋਦ ਬੈਨ ਦੀ ਅਗਵਾਈ ਅਤੇ ਡੀਜੀਪੀ ਪੰਜਾਬ ਵੀਕੇ ਭੰਵਰਾ ਦੀ ਦੇਖਰੇਖ ਹੇਠ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ।
ਪੁਲਿਸ ਮੁਤਾਬਕ ਕੌਣ ਹੈ ਚਰਨਜੀਤ ਪਟਿਆਲਵੀ
ਟਾਸਕਫੋਰਸ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਮੁਹਾਲੀ ਵਿਚ ਪੱਤਰਕਾਰਾਂ ਨੂੰ ਦੱਸਿਆ, ''''ਮੁਲਜ਼ਮ ਚਰਨਜੀਤ ਸਿੰਘ ਪਟਿਆਲਵੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬੂਟਾ ਸਿੰਘ ਵਾਲਾ ਦਾ ਰਹਿਣ ਵਾਲਾ ਹੈ।
ਮੁਲਜ਼ਮ ਨੂੰ ਸਾਲ 2010 ਦੇ ਜੁਲਾਈ ਮਹੀਨੇ ਵਿੱਚ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਪਟਿਆਲਵੀ ਖਿਲਾਫ਼ ਐਕਸਪਲੋਜ਼ਿਵ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਮਾਛੀਵਾੜਾ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਡੀਆੀਜੀ ਭੁੱਲਰ ਨੇ ਦੱਸਿਆ, ''''ਇਸੇ ਮਾਮਲੇ ਵਿੱਚ ਪਟਿਆਲਵੀ ਦਾ ਇੱਕ ਹੋਰ ਸਾਂਝੀਦਾਰ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਗੁਰਮੇਲ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ।''''
ਪਟਿਆਲਵੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡੀਆਈਜੀ ਭੁੱਲਰ ਨੇ ਕਿਹਾ, ''''ਉਹ ਪੱਛਮੀ ਬੰਗਾਲ ਦੇ ਖੜਗਪੁਰ ਵਿੱਚ ਇੱਕ ਗ੍ਰੰਥੀ ਦੇ ਭੇਸ ਵਿੱਚ ਰਹਿ ਰਿਹਾ ਸੀ।''''
ਇਹ ਵੀ ਪੜ੍ਹੋ:
- ਅਰਜਨਟੀਨਾ ਵਿਚ ਦਿਖਿਆ ਦਿੱਲੀ ਬਾਰਡਰਾਂ ਵਰਗਾ ਟਰੈਕਰ ਮਾਰਚ ਦਾ ਨਜ਼ਾਰਾ
- ਅਜੀਤ: ''ਸਾਰਾ ਸ਼ਹਿਰ'' ਜਿੰਨ੍ਹਾਂ ਨੂੰ ''ਲਾਇਨ'' ਦੇ ਨਾਮ ਨਾਲ ਜਾਣਦਾ ਸੀ
- ਕੱਪੜੇ, ਚਸ਼ਮੇ, ਚਾਕਲੇਟ ਤੇ ਕਲਰ ਟੀਵੀ ਸਮੇਤ ਇਨ੍ਹਾਂ ਚੀਜ਼ਾਂ ’ਤੇ ‘ਟੈਕਸ ਵਧਾਉਣ ਲਈ ਮੰਗੀ ਗਈ ਰਾਇ’
''''ਉਹ ਇਸ ਦੌਰਾਨ ਕਿਸੇ ਸੰਚਾਰ ਉਪਕਰਨ ਦੀ ਵਰਤੋਂ ਨਹੀਂ ਕਰ ਰਿਹਾ ਸੀ ਜਿਸ ਕਾਰਨ ਉਹ ਆਪਣੇ-ਆਪ ਨੂੰ ਲੁਕੋ ਕੇ ਰੱਖਣ ਵਿੱਚ ਵੀ ਸਫ਼ਲ ਰਹਿ ਸਕਿਆ।''''
ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਅਧਾਰ ਉੱਤੇ ਏਆਈਜੀ ਏਜੀਟੀਐਫ਼ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਏਜੀਟੀਐਫ਼ ਬਿਕਰਮਜੀਤ ਸਿੰਘ ਬਰਾੜ ਵੱਲੋਂ ਡੇਰਾ ਬੱਸੀ ਦੇ ਲਾਲੀ ਪਿੰਡ ਤੋਂ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।
ਭੁੱਲਰ ਨੇ ਅੱਗੇ ਕਿਹਾ ਕਿ ਪਟਿਆਲਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਹੋਰ ਕਿਹੜੇ ਮਾਮਲਿਆ ਵਿੱਚ ਸੀ ਲੋੜੀਂਦਾ
ਏਜੀਟੀਐਫ਼ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਚਰਨਜੀਤ ਸਿੰਘ ਉਰਫ਼ ਪਟਿਆਲਵੀ ਦੀ ਹੋਰ ਵੀ ਕਈ ਮਾਮਲਿਆਂ ਵਿੱਚ ਭਾਲ ਕੀਤੀ ਜਾ ਰਹੀ ਸੀ।
ਇਹ ਮਾਮਲੇ ਸਨ-
- 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੇ ਬਾਹਰ ਹੋਏ ਬੰਬ ਧਮਾਕੇ।
- 2010 ਵਿੱਚ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਅਤੇ ਅੰਬਾਲਾ ਵਿੱਚ ਹੋਏ ਬੰਬ ਧਾਮਾਕੇ।
- ਪਟਿਆਲਵੀ ਦੇ ਹੋਰ ਸਾਂਝੇਦਾਰਾਂ ਨੂੰ ਪੁਲਿਸ ਨੇ ਸਾਲ 2010 ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5dceadc2-4911-4355-a44d-4376e4e64b15'',''assetType'': ''STY'',''pageCounter'': ''punjabi.india.story.61208706.page'',''title'': ''ਪੰਜਾਬ ਪੁਲਿਸ ਜਿਸ ਨੂੰ ਬੱਬਰ ਖ਼ਾਲਸਾ ਦਾ ਖਾੜਕੂ ਦੱਸ ਰਹੀ ਹੈ, ਉਹ ਕੌਣ ਹੈ ਤੇ ਕਿਹੜੇ ਇਲਜ਼ਾਮਾਂ ਤਹਿਤ ਲੋੜੀਂਦਾ ਸੀ'',''published'': ''2022-04-24T11:09:01Z'',''updated'': ''2022-04-24T11:09:01Z''});s_bbcws(''track'',''pageView'');