ਅਜੀਤ: ''''ਸਾਰਾ ਸ਼ਹਿਰ'''' ਜਿੰਨ੍ਹਾਂ ਨੂੰ ''''ਲਾਇਨ'''' ਦੇ ਨਾਮ ਨਾਲ ਜਾਣਦਾ ਸੀ
Sunday, Apr 24, 2022 - 07:22 AM (IST)

ਅਜੀਤ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 70 ਦੇ ਦਹਾਕੇ ਵਿੱਚ ਭਾਰਤੀ ਸਿਨੇਮਾ ਵਿੱਚ ਖਲਨਾਇਕ ਦੇ ਅਕਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਇਸ ਸ਼ਖਸ ਸੱਭਿਅਕ ਸੀ, ਪੜ੍ਹਿਆ-ਲਿਖਿਆ ਸੀ, ਸੂਟ ਤੇ ਚਿੱਟੇ ਬੂਟ ਪਾਉਂਦਾ ਸੀ ਅਤੇ ਉਸ ਦੀਆਂ ਕਲਾਰਕ ਗਲੋਬਲ ਸਟਾਈਲ ਦੀਆਂ ਮੁੱਛਾਂ ਹੁੰਦੀਆਂ ਸਨ।
ਅਜੀਤ ਦਾ ਮੰਨਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਵਿਲੇਨ ਅਕਸਰ ਉੱਚੀ ਅਵਾਜ਼ ਵਿੱਚ ਗੱਲ ਕਰਦੇ ਸਨ। ਅਜੀਤ ਨੇ ਵਿਲੇਨ ਦੇ ਸੰਵਾਦ ਬੋਲਣ ਦੇ ਲਹਿਜ਼ੇ ਨੂੰ ਇੱਕ ਸੂਖਮਤਾ ਦਿੱਤੀ। ਉਹ ਸਖ਼ਤ ਤੋਂ ਸਖ਼ਤ ਫ਼ੈਸਲਾ ਲੈਂਦੇ ਹੋਏ ਵੀ ਆਪਣੀ ਅਵਾਜ਼ ਉੱਚੀ ਨਹੀਂ ਹੋਣ ਦਿੰਦਾ ਸੀ।
ਅਜੀਤ ਉੱਪਰ ਹਾਲ ਹੀ ਵਿੱਚ ਇੱਕ ਕਿਤਾਬ ਅਜੀਤ ਦਿ ਲਾਇਨ ਪ੍ਰਕਾਸ਼ਿਤ ਹੋਈ ਹੈ। ਇਸ ਕਿਤਾਬ ਦੇ ਲੇਖਕ ਇਕਬਾਲ ਰਿਜ਼ਵੀ ਹਨ।
ਉਹ ਦੱਸਦੇ ਹਨ, ''''ਇੱਕ ਸਮੇਂ ਵਿੱਚ ਵਿਲੇਨ ਡਾਕੂ ਹੁੰਦੇ ਸਨ ਜਾਂ ਉਸ ਤੋਂ ਵੀ ਪਹਿਲਾਂ ਜ਼ਮੀਂਦਾਰ ਜਾਂ ਪਿੰਡ ਦਾ ਮਹਾਜਨ ਵਿਲੇਨ ਹੁੰਦਾ ਸੀ। ਉਹ ਵਿਆਜ਼ ’ਤੇ ਕਰਜ਼ ਦਿੰਦਾ ਸੀ ਪਰ ਸੱਤਰਵਿਆਂ ਵਿੱਚ ਜਦੋਂ ਅਜੀਤ ਵਿਲੇਨ ਬਣੇ ਤਾਂ ਭਾਰਤੀ ਸਮਾਜ ਬਦਲਣ ਲੱਗਿਆ ਸੀ।''''
''''ਅੰਗਰੇਜ਼ੀ ਫ਼ਿਲਮਾਂ ਦਾ ਵੀ ਅਸਰ ਸੀ। ਉਸ ਸਮੇਂ ਤੱਕ ਅਜਿਹੇ ਵਿਲੇਨ ਨਾਲ ਸਾਡੀ ਜਾਣਪਛਾਣ ਹੁੰਦੀ ਹੈ ਜੋ ਬਹੁਤ ਸ਼ਾਲੀਨ ਹੈ। ਅਜਿਹਾ ਨਹੀਂ ਹੈ ਕਿ ਉਸ ਦੇ ਵੱਡੇ ਵਾਲ ਸਨ ਜਾਂ ਉਸ ਦੇ ਹੱਥ ਵਿੱਚ ਬੰਦੂਕ ਹਨ ਅਤੇ ਜੋ ਗੱਲ-ਗੱਲ ਉੱਪਰ ਗੋਲੀ ਦਾਗ ਦਿੰਦਾ ਹੈ।''''
''''ਉਹ ਸੂਟ ਪਾਉਂਦਾ ਹੈ, ਬੋਅ ਲਗਾਉਂਦਾ ਹੈ ਅਤੇ ਕਿਸੇ ਹੋਟਲ ਜਿੱਥੇ ਜੂਏਖਾਨੇ ਚੱਲਦੇ ਹਨ ਦਾ ਲਾਈਸੈਂਸੀ ਮਾਲਕ ਹੈ।''''
''''ਉਹ ਬਹੁਤ ਆਰਾਮ ਅਤੇ ਸਕੂਨ ਨਾਲ ਗੱਲ ਕਰਦਾ ਹੈ। ਉਸ ਨੂੰ ਦੇਖਕੇ ਇਹ ਯਕੀਨ ਨਹੀਂ ਹੁੰਦਾ ਸੀ ਕਿ ਇਹ ਆਦਮੀ ਵੀ ਇੰਨਾ ਬਦਮਾਸ਼ ਅਤੇ ਸ਼ੈਤਾਨ ਹੋ ਸਕਦਾ ਹੈ।''''
ਕਿਤਾਬਾਂ ਵੇਚ ਕੇ ਬੰਬਈ ਦਾ ਰੁਖ ਕੀਤਾ
ਅਜੀਤ ਦੇ ਦਾਦਕੇ ਸ਼ਾਹਜਹਾਂਪੁਰ ਵਿੱਚ ਸੀ ਪਰ ਉਨ੍ਹਾਂ ਦਾ ਜਨਮ ਹੈਦਰਾਬਾਦ ਵਿੱਚ ਹੋਇਆ। ਇੱਥੇ ਉਨ੍ਹਾਂ ਦੇ ਪਿਤਾ ਨਿਜ਼ਾਮ ਦੀ ਦੀ ਫ਼ੌਜ ਵਿੱਚ ਕੰਮ ਕਰਦੇ ਸਨ। ਆਜ਼ਾਦੀ ਤੋਂ ਪਹਿਲਾਂ ਕਈ ਸ਼ਰੀਫ਼ ਘਰਾਂ ਦੇ ਬੱਚਿਆਂ ਨੂੰ ਫ਼ਿਲਮ ਦੇਖਣ ਦੀ ਇਜ਼ਾਜ਼ਤ ਨਹੀਂ ਸੀ।
ਇਕਬਾਲ ਰਿਜ਼ਵੀ ਦੱਸਦੇ ਹਨ, "ਅਜੀਤ ਦੇ ਮਾਮੇ ਦੇ ਕੋਲ ਹੈਦਰਾਬਾਦ ਦੇ ਦੋ ਸਿਨੇਮਾ ਘਰਾਂ ਦੀ ਕੰਟੀਨ ਦਾ ਠੇਕਾ ਸੀ। ਇਸ ਲਈ ਉਨ੍ਹਾਂ ਦੇ ਫ਼ਿਲਮਾਂ ਦੇਖਣ ''ਤੇ ਕੋਈ ਰੋਕ ਨਹੀਂ ਸੀ। ਉੱਥੋਂ ਹੀ ਉਨ੍ਹਾਂ ਦੇ ਅੰਦਰ ਸਿਨੇਮਾ ਲਈ ਉਤਸ਼ਾਹ ਪੈਦਾ ਪੈਦਾ ਹੋਇਆ। 12 ਸਾਲ ਦੀ ਉਮਰ ਵਿੱਚ ਅਜੀਤ ਨੇ ਫ਼ੁਟਬਾਲ ਖੇਡ ਸ਼ੁਰੂ ਕੀਤਾ ਅਤੇ ਉਹ ਇੱਕ ਚੰਗੇ ਫ਼ੁਟਬਾਲ ਖਿਡਾਰੀ ਬਣ ਗਏ। ਪੜ੍ਹਾਈ ਵਿੱਚ ਉਨ੍ਹਾਂ ਦਾ ਦਿਲ ਨਹੀਂ ਸੀ ਲਗਦਾ।''''
ਇਹ ਵੀ ਪੜ੍ਹੋ:
- ਦਿਲੀਪ ਕੁਮਾਰ ਦਾ ਦੇਹਾਂਤ: ਜਦੋਂ ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ ਨੂੰ ਕਿਹਾ, ''ਤੁਹਾਡੇ ਤੋਂ ਇਹ ਉਮੀਦ ਨਹੀਂ ਸੀ''
- RRR ਫਿਲਮ ਅੰਗਰੇਜ਼ਾਂ ਖਿਲਾਫ਼ ਬਗਾਵਤ ਕਰਨ ਵਾਲੇ ਜਿਨ੍ਹਾਂ ਲੋਕਾਂ ’ਤੇ ਬਣੀ ਹੈ, ਇਹ ਹੈ ਉਨ੍ਹਾਂ ਦੀ ਕਹਾਣੀ
- ਸ਼ਸ਼ੀ ਕਪੂਰ ਨੂੰ ''ਟੈਕਸੀ'' ਕਿਉਂ ਕਹਿੰਦੇ ਸਨ ਰਾਜ ਕਪੂਰ
"ਅਜੀਤ ਨੂੰ ਆਪਣੀ ਪ੍ਰੀਖਿਆ ਹੋਈ ਤਾਂ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਉਹ ਪਾਸ ਨਹੀਂ ਹੋਣਗੇ। ਉਹ ਆਪਣੇ ਪਿਤਾ ਤੋਂ ਬਹੁਤ ਡਰਦੇ ਸਨ। ਉਨ੍ਹਾਂ ਦਾ ਮਿਜਾਜ਼ ਬੜਾ ਤੁਨਕ ਸੀ। ਡਰ ਸੀ ਕਿ ਉਨ੍ਹਾਂ ਦਾ ਕੁਟਾਪਾ ਚੜ੍ਹੇਗਾ ਅਤੇ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇਗਾ।”
“ਉਨ੍ਹਾਂ ਨੇ ਆਪਣੇ ਪਿਤਾ ਨੂੰ ਝੂਠ ਬੋਲਿਆ ਕਿ ਉਨ੍ਹਾਂ ਨੇ ਇਮਤਿਹਾਨ ਪਾਸ ਕਰ ਲਿਆ ਹੈ। ਉਨ੍ਹਾਂ ਨੇ ਉਨ੍ਹਾਂ ਤੋਂ ਸਕੂਲ ਦੀ ਫ਼ੀਸ ਲਈ ਅਤੇ ਆਪਣੀਆਂ ਸਾਰੀਆਂ ਕਿਤਾਬਾਂ ਵੇਚ ਦਿੱਤੀਆਂ। ਉਨ੍ਹਾਂ ਨੂੰ 113 ਰੁਪਏ ਮਿਲੇ। ਇਹ ਰੁਪਏ ਲੈ ਕੇ ਉਹ ਰੇਲ ਰਾਹੀਂ ਬੰਬਈ ਰਵਾਨਾ ਹੋ ਗਏ।''''
ਬੰਬਈ ਵਿੱਚ ਸੰਘਰਸ਼ ਦੇ ਦਿਨ
ਬਾਅਦ ਵਿੱਚ ਕੀਥ ਡੀ ਕੋਸਟਾ ਨੂੰ ਦਿੱਤੇ ਇੰਟਰਵਿਊ ਵਿੱਚ ਅਜੀਤ ਨੇ ਦੱਸਿਆ, "ਜਦੋਂ ਮੈਂ ਬੰਬਈ ਆਇਆ ਤਾਂ ਮੈਨੂੰ ਉਮੀਦ ਸੀ ਕਿ ਸਾਰੇ ਨਾਮੀ ਨਿਰਦੇਸ਼ਕ ਜਿਵੇਂ ਦੇਦਾਰ ਸ਼ਰਮਾ, ਮਹਿਬੂਬ ਖ਼ਾਨ ਅਤੇ ਵੀ ਸ਼ਾਂਤਾਰਾਮ ਵੀਟੀ ਰੇਲਵੇ ਸਟੇਸ਼ਨ ਉੱਪਰ ਖੜ੍ਹੇ ਬਾਹਾਂ ਫੈਲਅ ਕੇ ਮੇਰਾ ਸਵਾਗਤ ਕਰਨਗੇ। ਮੇਰੇ ਦਿਮਾਗ ਵਿੱਚ ਇਹ ਬੇਵਕੂਫ਼ੀ ਭਰੀ ਗੱਲ ਘਰ ਕਰ ਗਈ ਸੀ ਕਿ ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਸੋਚਣ ਵਾਲਾ ਸ਼ਾਇਦ ਮੈਂ ਇਕੱਲਾ ਵਿਅਕਤੀ ਸੀ।"
ਸਪਸ਼ਟ ਹੈ ਅਜੀਤ ਦੀ ਉਮੀਦਾਂ ਨੂੰ ਬਹੁਤ ਵੱਡਾ ਝਟਕਾ ਲੱਗਾ। ਉਨ੍ਹਾਂ ਨੇ ਪਠਾਣਾਂ ਦੀ ਬੋਲੀ ਪਸ਼ਤੋ ਉੱਪਰ ਮੁੜ ਤੋਂ ਹੱਥ ਅਜ਼ਮਾਉਣਾ ਸੁਰੂ ਕਰ ਦਿੱਤਾ।
ਅਜਿਹਾ ਕਰਨ ਪਿੱਛੇ ਉਨ੍ਹਾਂ ਦੀ ਉਮੀਦ ਸੀ ਕਿ ਉਹ ਫ਼ਿਲਮ ਸਟੂਡੀਓ ਅਤੇ ਵੱਡੇ ਫ਼ਿਲਮ ਨਿਰਮਾਤਿਆਂ ਦੇ ਘਰਾਂ ਦੇ ਬਾਹਰ ਚੌਕੀਦਾਰ ਲੱਗੇ ਅਫ਼ਗਾਨ ਗਾਰਡਾਂ ਨੂੰ ਪ੍ਰਭਾਵਿਤ ਕਰਕੇ ਕੁਝ ਫ਼ਿਲਮੀ ਹਸਤੀਆਂ ਦੇ ਨੇੜੇ ਹੋ ਸਕਣਗੇ।
ਬੰਬਈ ਵਿੱਚ ਉਹ ਇੱਕ ਜਗ੍ਹਾ ਉਨ੍ਹਾਂ ਨੂੰ ਪੰਜ ਰੁਪਏ ਮਹੀਨੇ ਦੀ ਤਨਖ਼ਾਹ ''ਤੇ ਨੌਕਰੀ ਲੈ ਲਈ। ਅਜੀਤ ਨੇ ਉਰਦੂ ਅਖਬਾਰ ਰੂਬੀ ਦੇ ਨਵੰਬਰ, 1975 ਦੇ ਅੰਕਾਂ ਵਿੱਚ ''ਯਾਦ ਏ ਅਯਾਮ, ਇਸ਼ਰਤ-ਏ-ਫ਼ਾਨੀ'' ਸਿਰਲੇਖ ਤੋਂ ਲਿਖੇ ਆਪਣੇ ਇੱਕ ਲੇਖ ਵਿੱਚ ਮੰਨਿਆ,"ਉਹ ਛੋਟੀ ਜਿਹੀ ਜਗ੍ਹਾ ਸੀ ਕਿ ਮੇਰੇ ਵਰਗਾ ਛੇ ਫਿੁੱਟਾ ਵਿਅਕਤੀ ਲੱਤਾਂ ਇਕੱਠੀਆਂ ਕਰਕੇ ਹੀ ਉਸਦੇ ਅੰਦਰ ਜਾ ਸਕਦਾ ਸੀ।। ਇੱਕ ਦੋਸਤ ਨੇ ਮੈਨੂੰ ਕੁਝ ਘਰਾਂ ਦੇ ਕਿਰਾਏ ਦੀ ਵਸੂਲੀ ਦੀ ਜ਼ਿੰਮੇਦਾਰੀ ਸੌਂਪੀ।''''
ਉਸ ਨੇ ਕਿਹਾ ਕਿ ਤੇਰੀ ਡੀਲਡੌਲ ਚੰਗੀ ਹੈ, ਇਸ ਲਈ ਤੁਹਾਨੂੰ ਇਸ ਕੰਮ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ। ਮੈਨੂੰ ਇਹ ਕੰਮ ਪਸੰਦ ਨਹੀਂ ਆਇਆ। ਉਨ੍ਹਾਂ ਦਿਨਾਂ ਦੌਰਾਨ ਮੇਰੀ ਮੁਲਾਕਾਤ ਮਜ਼ਹਰ ਖ਼ਾਨ ਨਾਲ ਹੋਈ। ਉਨ੍ਹਾਂ ਨੇ ਮੈਨੂੰ ਆਪਣੀ ਫ਼ਿਲਮ ਬੜੀ ਬਾਤ ਵਿੱਚ ਸਕੂਲ ਟੀਚਰ ਦਾ ਰੋਲ ਦਿੱਤਾ। ਮੈਂ ਲਗਭਗ ਤਿੰਨ ਸਾਲਾਂ ਤੱਕ ਬਤੌਰ ਜੂਨੀਅਰ ਅਦਾਕਾਰ ਛੇ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਦੌਰਾਨ ਮੇਰਾ ਨਾਮ ਹਾਮਿਦ ਅਲੀ ਖ਼ਾਨ ਰਿਹਾ।''''
ਹਾਮਿਦ ਅਲੀ ਖ਼ਾਨ ਤੋਂ ਬਣੇ ਅਜੀਤ
ਇਸੇ ਦੌਰਾਨ ਹਾਮਿਦ ਅਲੀ ਖਾਂ ਨਿਰਮਾਤਾ ਨਿਰਦੇਸ਼ਕ ਕੇ, ਅਮਰਨਾਥ ਦੇ ਸੰਪਰਕ ਵਿੱਚ ਆਏ। ਉਨ੍ਹਾਂ ਨੇ ਉਨ੍ਹਾਂ ਦੇ ਨਾਲ ਇੱਕ ਹਜ਼ਾਰ ਰੁਪਏ ਮਹੀਨੇ ਦਾ ਕੰਟ੍ਰੈਕਟ ਸਾਈਨ ਕੀਤਾ। ਅਮਰਨਾਥ ਨੇ ਹੀ ਅਜੀਤ ਦਾ ਨਾਮ ਅਜੀਤ ਰੱਖਿਆ।
ਇਕਬਾਲ ਰਿਜ਼ਵੀ ਦੱਸਦੇ ਹਨ, "ਅਮਰਨਾਥ ਜੀ ਦਾ ਮੰਨਣਾ ਸੀ ਕਿ ਹਾਮਿਦ ਅਲੀ ਖ਼ਾਨ ਕੁਝ ਜ਼ਿਆਦਾ ਲੰਬਾ ਹੈ। ਸਿਨੇਮਾ ਵਿੱਚ ਉਹ ਨਾਮ ਹੋਣਾ ਚਾਹੀਦਾ ਹੈ ਕਿ ਜ਼ਬਾਨ ''ਤੇ ਚੜ੍ਹ ਜਾਵੇ। ਉਨ੍ਹਾਂ ਨੂੰ ਛੋਟਾ ਕਰਨਾ ਅਤੇ ਦਿਲਚਸਪ ਅਤੇ ਕੈਚੀ ਬਣਾਉਣਾ ਚਾਹੀਦਾ ਹੈ। ਲੈਣ ਵਿੱਚ ਆਸਾਨੀ ਹੋਵੇ। ਅਮਰਨਾਥ ਨੇ ਦੋ ਤਿੰਨ ਨਾਮ ਸੁਝਾਏ ਪਰ ਉਨ੍ਹਾਂ ਨੂੰ ਅਜੀਤ ਨਾਮ ਸਭ ਤੋਂ ਚੰਗਾ ਲੱਗਾ। ਅਜੀਤ ਨਾਮ ਚੱਲ ਪਿਆ ਅਤੇ ਉਨ੍ਹਾਂ ਨੂੰ ਫ਼ਿਲਮਾਂ ਮਿਲਣ ਲੱਗ ਪਈਆਂ।"
ਬਤੌਰ ਹੀਰੋ ਅਜੀਤ ਦੀ ਪਹਿਲੀ ਫ਼ਿਲਮ ਸੀ ਬੇਕਸੂਰ। ਇਸ ਵਿੱਚ ਮਧੂਬਾਲਾ ਉਨ੍ਹਾਂ ਦੀ ਹੀਰੋਈਨ ਸਨ। ਇਸਤੋਂ ਬਾਅਦ ਉਨ੍ਹਾਂ ਨੇ ਨਾਸਤਿਕ, ਬੜਾ ਭਾਈ, ਬਿਰਦਰੀ ਅਤੇ ਢੋਲਕ ਵਿੱਚ ਵੀ ਕੰਮ ਕੀਤਾ। ਅਜੀਤ ਨੂੰ ਮੁਗਲ-ਏ-ਆਜ਼ਮ ਫ਼ਿਲਮ ਵਿਚ ਦੁਰਜਨ ਸਿੰਘ ਦੀ ਭੂਮਿਕਾ ਤੋਂ ਵੀ ਕਾਫੀ ਮਸ਼ਹੂਰ ਮਿਲੀ।
ਰਜਿੰਦਰ ਕੁਮਾਰ ਨੇ ਬਤੌਰ ਵਿਲਨ ਵਜੋਂ ਕੰਮ ਕਰਨ ਲਈ ਤਿਆਰ ਕੀਤਾ
ਨਕਾਰਾਤਮਕ ਭੂਮਿਕਾ ਵਿੱਚ ਅਜੀਤ ਦੀ ਪਹਿਲੀ ਫ਼ਿਲਮ ਜਿਸ ਨੂੰ ਕਾਫੀ ਤਾਰੀਫ਼ ਮਿਲੀ ਅਤੇ ਉਹ ਸੀ ਸੂਰਜ। ਇਸ ਫ਼ਿਲਮ ਤੋਂ ਪ੍ਰਭਾਵਿਤ ਲੇਖ ਟੰਡਨ ਨੇ ''ਪ੍ਰਿੰਸ'' ਫ਼ਿਲਮ ਲਈ ਅਜੀਤ ਨੂੰ ਸਾਈਨ ਕੀਤਾ।
ਇਕਬਾਲ ਰਿਜ਼ਵੀ ਦੱਸਦੇ ਹਨ, "ਅਜੀਤ ਅਤੇ ਰਜਿੰਦਰ ਕੁਮਾਰ ਆਪੋ ਵਿੱਚ ਚੰਗੇ ਦੋਸਤ ਸਨ। ਦੋਵਾਂ ਦੀ ਸ਼ਾਇਰੀ ਵਿੱਚ ਬਹੁਤ ਦਿਲਚਸਪੀ ਸੀ। ਰਜਿੰਦਰ ਨੇ ਹੀ ਅਜੀਤ ਨੂੰ ਬਤੌਰ ਵਿਲੇਨ ਫ਼ਿਲਮਾਂ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ।
ਸ਼ੁਰੂ ਵਿੱਚ ਅਜੀਤ ਕੁਝ ਝਿਜਕੇ ਪਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਵਿਲੇਨ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਪਰ ਇੱਕ ਖ਼ਾਸ ਉਮਰ ਤੋਂ ਬਾਅਦ ਹੀਰੋ ਦਾ ਕੰਮ ਮਿਲਣਾ ਬੰਦ ਹੋ ਜਾਂਦਾ ਹੈ। ਰਜਿੰਦਰ ਕੁਮਾਰ ਕਿਉਂਕਿ ਅਜੀਤ ਦੇ ਦੋਸਤ ਸਨ। ਇਸ ਲਈ ਅਜੀਤ ਨੂੰ ਲੱਗਾ ਕਿ ਆਪਣੇ ਕਿਸੇ ਫ਼ਾਇਦੇ ਲਈ ਉਨ੍ਹਾਂ ਨੂੰ ਇਹ ਸਲਾਹ ਨਹੀਂ ਦੇ ਰਹੇ। ਇਸ ਲਈ ਉਨ੍ਹਾਂ ਨੇ ਉਨ੍ਹਾਂ ਦੀ ਸਲਾਹ ਮੰਨਦਿਆਂ ਸੂਰਜ ਫ਼ਿਲਮ ਵਿੱਚ ਵਿਲੇਨ ਦਾ ਰੋਲ ਲੈ ਲਿਆ।"
ਅਜੀਤ ਨੇ ਇੱਕ ਇੰਟਰਵਿਊ ਵਿੱਚ ਮੰਨਿਆ ਕਿ ਫਿਲਮ ਸੂਰਜ ਨਾਲ ਉਨ੍ਹਾਂ ਨੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਦੁਬਾਰਾ ਜਨਮ ਹੋਇਆ।
ਤੇਜਾ ਅਤੇ ਸ਼ਾਕਾਲ ਦੀ ਭੂਮਿਕਾ ਨੇ ਅਜੀਤ ਨੂੰ ਸਿਖਰਾਂ ''ਤੇ ਪਹੁੰਚਾਇਆ
ਤਿੰਨ ਦਹਾਕਿਆਂ ਤੱਕ ਕਈ ਕਿਰਦਾਰ ਨਿਭਾਉਣ ਤੋਂ ਬਾਅਦ 1973 ਵਿੱਚ ਉਨ੍ਹਾਂ ਨੂੰ ਦੋ ਅਜਿਹੇ ਰੋਲ ਮਿਲੇ ਜਿਨ੍ਹਾਂ ਨੇ ਅਜੀਤ ਨੂੰ ਪੂਰੇ ਭਾਰਤ ਵਿੱਚ ਇੱਕ ਨਵੀਂ ਪਛਾਣ ਦਿੱਤੀ।
ਇਹ ਵੀ ਪੜ੍ਹੋ:
- ਪਾਕੀਜ਼ਾ: ''ਯੇ ਹਮਾਰੇ ਕੋਠੇ, ਹਮਾਰੇ ਮਕਬਰੇ ਹੈਂ ਜਿਨ ਮੇਂ ਮੁਰਦਾ ਔਰਤੋਂ ਕੇ ਜ਼ਿੰਦਾ ਜਨਾਜ਼ੇ ਸਜਾ ਕਰ ਰਖ ਦਿਏ ਜਾਤੇ ਹੈਂ''
- ਦੇਵ ਥਰੀਕੇਵਾਲਾ: ਬੱਚੇ ਦੀ ਕਾਪੀ ਉੱਤੇ ਸਕੂਲ ਵਿਚ ਲਿਖਿਆ ਸੀ ਗੀਤ ''ਯਾਰਾਂ ਦਾ ਟਰੱਕ ਬੱਲੀਏ''
- ਸੁਸ਼ਾਂਤ ਦੇ ਸੁਪਨਿਆਂ ਦੀ ਫਹਿਰਿਸਤ: ਕੈਲਾਸ਼ ’ਚ ਭਗਤੀ ਕਰਨਾ, ਸਿਕਸ ਪੈਕ ਬਣਾਉਣਾ, ਪਸੰਦੀਦਾ ਗੀਤਾਂ ''ਤੇ ਗਿਟਾਰ ਵਜਾਉਣਾ...
ਇਹ ਦੋਵੇਂ ਭੂਮਿਕਾਵਾਂ ਤਸਕਰਾਂ ਦੀਆਂ ਸਨ। ਜ਼ੰਜੀਰ ਵਿੱਚ ਤੇਜਾ ਦੀ ਭੂਮਿਕਾ ਅਤੇ ਯਾਦੋਂ ਕੀ ਬਾਰਾਤ ਵਿੱਚ ਸ਼ਾਕਾਲ ਦੀ ਭੂਮਿਕਾ ਨੇ ਅਜੀਤ ਨੂੰ ਬਾਲੀਵੁੱਡ ਦੇ ਚੋਟੀ ਦੇ ਖਲਨਾਇਕਾਂ ਦੀ ਸ਼੍ਰੇਣੀ ਵਿੱਚ ਪਹੁੰਚਾ ਦਿੱਤਾ।
ਫ਼ਿਲਮ ਜ਼ੰਜੀਰ ਦਾ ਬਜਟ ਬਹੁਤਾ ਵੱਡਾ ਨਹੀਂ ਸੀ। ਇਸ ਫ਼ਿਲਮ ਵਿੱਚ ਤੇਜਾ ਦੀ ਭੂਮਿਕਾ ਲਈ ਅਜੀਤ ਨੇ ਆਪਣੇ ਕੱਪੜੇ ਪਾਏ ਸਨ। ਦਿਲੀਪ ਕੁਮਾਰ, ਜਿਨ੍ਹਾਂ ਨੇ ਸ਼ਾਇਦ ਹੀ ਕਿਸੇ ਨੇ ਤਾਰੀਫ਼ ਕੀਤੀ ਹੋਵੇ, ਨੇ ਅਜੀਤ ਨੂੰ ਇਸ ਭੂਮਿਕਾ ਲਈ ਵਧਾਈ ਦਿੱਤੀ। ਅਜੀਤ ਨੇ ਜਿਸ ਤਰ੍ਹਾਂ ਤੇਜਾ ਦੀ ਭੂਮਿਕਾ ਨਿਭਾਈ ਹੈ, ਉਸ ਵਿੱਚ ਇੱਕ ਤਰ੍ਹਾਂ ਦੀ ਹਾਲੀਵੁੱਡ ਦੀ ਛੋਹ ਸੀ।
ਇਕਬਾਲ ਰਿਜ਼ਵੀ ਦੱਸਦੇ ਹਨ, "ਅਜੀਤ ਹਾਲੀਵੁੱਡ ਫਿਲਮਾਂ ਨੂੰ ਬਹੁਤ ਸ਼ੌਂਕ ਨਾਲ ਦੇਖਦੇ ਸੀ। ਉਨ੍ਹਾਂ ਨੇ ਹਾਲੀਵੁੱਡ ਅਦਾਕਾਰਾਂ ਦੇ ਸਟਾਈਲਿਸ਼, ਫੈਸ਼ਨੇਬਲ ਕੱਪੜੇ, ਸਿਗਾਰ ਅਤੇ ਪਾਈਪ ਪੀਣਾ, ਲੰਬੀਆਂ ਕਾਰਾਂ ਚਲਾਉਣਾ ਅਤੇ ਨਿਮਰਤਾ ਭਰਭੂਰ ਹਾਵਭਾਵ ਕੀਤੇ, ਜਿਸ ਕਾਰਨ ਉਹ ਸਿਨੇਮਾ ਪ੍ਰੇਮੀਆਂ ਵਿੱਚ ਬਹੁਤ ਮਸ਼ਹੂਰ ਹੋ ਗਏ।"
ਤੇਜਾ ਦਾ ਕਿਰਦਾਰ ਧਰਮਾ ਤੇਜਾ ''ਤੇ ਆਧਾਰਿਤ ਸੀ
ਖਲਨਾਇਕਾਂ ਬਾਰੇ ਹਾਲ ਹੀ ਵਿੱਚ ਛਪੀ ਕਿਤਾਬ ''ਪਿਓਰ ਈਵਿਲ ਦਿ ਬੈਡ ਮੈਨ ਆਫ ਬਾਲੀਵੁੱਡ'' ਵਿੱਚ ਬਾਲਾਜੀ ਵਿਠੱਲ ਲਿਖਦੇ ਹਨ, "ਅਸਲ ਵਿੱਚ ਤੇਜਾ ਅਤੇ ਸ਼ਾਕਾਲ ਨਾਮ ਦੇ ਲੋਕ ਵਾਕਈ ਇਸ ਸੰਸਾਰ ਵਿੱਚ ਸਨ। 1960 ਵਿੱਚ ਜਯੰਤ ਧਰਮਾ ਤੇਜਾ ਨੇ ਜਯੰਤੀ ਸ਼ਿਪਿੰਗ ਕੰਪਨੀ ਦੀ ਸਥਾਪਨਾ ਕੀਤੀ ਸੀ।''''
''''ਉਨ੍ਹਾਂ ਨੇ ਇੱਕ ਕਰੋੜ ਰੁਪਏ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਉਹ ਕਰਜ਼ੇ ਦੀ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਰਹੇ ਹਨ ਤਾਂ ਉਹ ਦੇਸ਼ ਤੋਂ ਭਗੌੜੇ ਹੋ ਗਏ। ਸਲੀਮ-ਜਾਵੇਦ ਨੇ ਇਸ ਤੇਜਾ ਤੋਂ ਪ੍ਰੇਰਨਾ ਲੈ ਕੇ ''ਜ਼ੰਜੀਰ'' ਵਿੱਚ ਅਜੀਤ ਦਾ ਕਿਰਦਾਰ ਲਿਖਿਆ ਸੀ।''''
ਇਸ ਦੇ ਉਲਟ, ਜੀਪੀ ਸ਼ਾਕਾਲ ਇੱਕ ਸਤਿਕਾਰਯੋਗ ਵਿਅਕਤੀ ਸਨ ਜੋ ਨਾਸਿਰ ਹੁਸੈਨ ਦੀਆਂ ਫਿਲਮਾਂ ਦੇ ਪਬਲੀਸਿਟੀ ਇੰਚਾਰਜ ਸਨ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਸਲੀਮ-ਜਾਵੇਦ ਫਿਲਮ ''ਯਾਦੋਂ ਕੀ ਬਾਰਾਤ'' ''ਚ ਅਜੀਤ ਨੂੰ ਇਸ ਸਨਮਾਨਯੋਗ ਵਿਅਕਤੀ ਦਾ ਨਾਂ ਦੇਣਗੇ, ਜੋ ਇਕ ਜੋੜੇ ਨੂੰ ਗੋਲੀ ਮਾਰ ਕੇ ਉਨ੍ਹਾਂ ਦੋ ਪੁੱਤਰਾਂ ਨੂੰ ਵੱਖ ਕਰ ਦਿੰਦਾ ਹੈ। ਇਹ ਵਿਅਕਤੀ ਦੇਸ਼ ਭਰ ਵਿੱਚੋਂ ਕੀਮਤੀ ਮੂਰਤੀਆਂ ਅਤੇ ਹੀਰੇ ਚੋਰੀ ਕਰਕੇ ਵਿਦੇਸ਼ਾਂ ਵਿੱਚ ਰਾਬਰਟ ਵਰਗੇ ਲੋਕਾਂ ਨੂੰ ਵੇਚਦਾ ਹੈ।
ਕਦੇ ਵੀ ਆਪਣੇ ਹੱਥ ਗੰਦੇ ਨਾ ਕਰਨ ਵਾਲੇ ਸ਼ਖਸ ਦਾ ਅਕਸ
ਸ਼ਾਕਾਲ ਅਤੇ ਤੇਜਾ ਦੇ ਕਿਰਦਾਰ ਦੀ ਖਾਸ ਗੱਲ ਉਨ੍ਹਾਂ ਦੀ ਲਾਪਰਵਾਹੀ ਸੀ। ਉਸ ਕੋਲ ਹਮੇਸ਼ਾਂ ਇੱਕ ਬਦਲਵੀਂ ਯੋਜਨਾ ਹੁੰਦੀ ਸੀ ਅਤੇ ਉਹ ਕਦੇ ਵੀ ਕਿਸੇ ਰੁਕਾਵਟ ਕਾਰਨ ਵਿਚਲਿਤ ਨਹੀਂ ਹੁੰਦਾ ਸੀ।
ਫ਼ਿਲਮ ਇਤਿਹਾਸਕਾਰ ਕੌਸ਼ਿਕ ਭੌਮਿਕ ਕਹਿੰਦੇ ਹਨ, "ਇਨ੍ਹਾਂ ਫਿਲਮਾਂ ਵਿੱਚ ਅਜੀਤ ਦਾ ਕਿਰਦਾਰ ਕਤਲ ਦੀ ਜ਼ਿੰਮੇਵਾਰੀ ਹਮੇਸ਼ਾ ਆਪਣੇ ਗੁੰਡਿਆਂ ਨੂੰ ਸੌਂਪਦਾ ਹੈ, ਜਦੋਂ ਕਿ ਉਹ ਖੁਦ ਇੱਕ ਔਰਤ ਨਾਲ ਬਿਸਤਰ ''ਤੇ ਰਹਿੰਦਾ ਹੈ ਜੋ ਉਸਦੀ ਪਤਨੀ ਨਹੀਂ ਹੈ। ਫਿਲਮ ''ਯਾਦੋਂ ਕੀ ਬਾਰਾਤ'' ਵਿੱਚ ਉਨ੍ਹਾਂ ਦੀ ਗੋਰੀ, ਕਾਲੀ-ਭੂਰੀ ਦਿੱਖ। ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਪ੍ਰਤੀਕ ਹਨ ਕਿ ਉਹ ਕਦੇ ਵੀ ਆਪਣੇ ਹੱਥ ਗੰਦੇ ਨਹੀਂ ਕਰਦਾ।"
ਬਾਲਾਜੀ ਵਿੱਠਲ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਤੇਜਾ ਅਤੇ ਸ਼ਾਕਾਲ ਦੇ ਪਾਤਰਾਂ ਨੇ ਅਜੀਤ ਨੂੰ ਇੱਕ ਗਲੈਮਰਸ ਸਮਗਲਰ ਦੇ ਅਕਸ ਵਿੱਚ ਸਥਾਪਿਤ ਕੀਤਾ। ਇਨ੍ਹਾਂ ਦੋਵਾਂ ਭੂਮਿਕਾਵਾਂ ਵਿੱਚ ਬਹੁਤ ਕਝ ਮਿਲਦਾ-ਜੁਲਦਾ ਸੀ। ਇਨ੍ਹਾਂ ਨੂੰ ਲੇਖਕ ਨੇ ਖ਼ਾਸ ਕਰਕੇ ਅਜੀਤ ਲਈ ਲਿਖਿਆ ਸੀ।
''''ਇਹ ਸਪੱਸ਼ਟ ਨਹੀਂ ਹੈ ਕਿ ਕਿਉਂ। ਅਜੀਤ ਨੂੰ ਇਨ੍ਹਾਂ ਭੂਮਿਕਾਵਾਂ ਲਈ ਪ੍ਰੇਮਨਾਥ, ਅਨਵਰ ਹੁਸੈਨ ਅਤੇ ਪ੍ਰਾਣ ਵਰਗੇ ਖਲਨਾਇਕਾਂ ਦੇ ਨਾਲ ਚੁਣਿਆ ਗਿਆ ਸੀ। ਸ਼ੁਰੂ ਵਿੱਚ ਅਜੀਤ ਤੇਜਾ ਦੀ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਹੀਂ ਸੀ ਪਰ ਸਲੀਮ ਖ਼ਾਨ ਨੇ ਉਨ੍ਹਾਂ ਨੂੰ ਇਹ ਭੂਮਿਕਾ ਕਰਨ ਲਈ ਬਹੁਤ ਮੁਸ਼ਕਿਲ ਨਾਲ ਮਨਾਇਆ।"
ਇਹ ਵੀ ਪੜ੍ਹੋ:
- ਉਹ ਟੈਲੇਂਟ ਹੰਟ ਮੁਕਾਬਲਾ ਜਿਸ ਰਾਹੀਂ ਅੰਮ੍ਰਿਤਸਰ ਦਾ ਜਤਿਨ ਬਣਿਆ ਬਾਲੀਵੁੱਡ ਸਟਾਰ
- ਫਿਲਮਾਂ ਦੀ ਸ਼ੂਟਿੰਗ ਵਿੱਚ ਇਸਤੇਮਾਲ ਹੁੰਦੀ ਪ੍ਰੋਪ ਬੰਦੂਕ ਕੀ ਹੈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋਈ
- ਰੋਮਾਂਸ ਤੇ ਸੈਕਸ ਸੀਨ ਫਿਲਮਾਉਣ ''ਚ ਕੀ ਹੁੰਦਾ ਹੈ ''ਇੰਟੀਮੇਸੀ ਕੋਆਰਡੀਨੇਟਰ'' ਦਾ ਰੋਲ
ਦੀਵਾਰ ਫ਼ਿਲਮ ਵਿੱਚ ਖਲਨਾਇਕ ਦੀ ਭੂਮਿਕਾ ਤੋਂ ਮਨ੍ਹਾ ਕੀਤਾ
ਜਦੋਂ ਸਲੀਮ-ਜਾਵੇਦ ਨੇ ਦੀਵਾਰ ਫ਼ਿਲਮ ਲਿਖੀ ਤਾਂ ਉਹ ਅਜੀਤ ਨੂੰ ਮੁੱਖ ਖਲਨਾਇਕ ਦੀ ਭੂਮਿਕਾ ਦੇਣਾ ਚਾਹੁੰਦੇ ਸਨ।
ਇਕਬਾਲ ਰਿਜ਼ਵੀ ਦੱਸਦੇ ਹਨ, "ਇਸ ਫ਼ਿਲਮ ਵਿੱਚ ਇੱਕ ਸੀਨ ਸੀ ਜਿਸ ਵਿੱਚ ਵਿਲੇਨ ਨੇ ਆਪਣੇ ਬੈੱਡਰੂਮ ਵਿੱਚ ਸਿਰਫ ਅੰਡਰਵੀਅਰ ਪਾ ਕੇ ਹੀਰੋ ਨਾਲ ਲੜਨਾ ਸੀ। ਇਸ ਤੋਂ ਬਾਅਦ ਹੀਰੋ ਨੇ ਉਸਨੂੰ ਖਿੜਕੀ ਤੋਂ ਬਾਹਰ ਸਵੀਮਿੰਗ ਪੂਲ ਵਿੱਚ ਸੁੱਟਣਾ ਸੀ।
ਅਜੀਤ ਨੂੰ ਪਰਦੇ ''ਤੇ ਅੰਡਰਵੀਅਰ ਪਾਉਣ ''ਤੋਂ ਇਤਰਾਜ਼ ਸੀ। ਨਿਰਦੇਸ਼ਕ ਯਸ਼ ਚੋਪੜਾ ਇਸ ਸੀਨ ਨੂੰ ਹਟਾਉਣ ਲਈ ਤਿਆਰ ਨਹੀਂ ਸਨ, ਇਸ ਲਈ ਅਜੀਤ ਨੇ ਇਹ ਰੋਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਬਾਅਦ ਵਿੱਚ ਇਹ ਭੂਮਿਕਾ ਮਦਨ ਪੁਰੀ ਨੇ ਨਿਭਾਈ।''''
ਉਸੇ ਸਾਲ ਆਈ ਫ਼ਿਲਮ ਕਾਲੀਚਰਨ ਵਿੱਚ ਉਨ੍ਹਾਂ ਵੱਲੋਂ ਬੋਲੇ ਗਏ ਸੰਵਾਦ ''ਸਾਰਾ ਸ਼ਹਿਰ ਮੁਝੇ ਲੌਇਨ ਕੇ ਨਾਮ ਸੇ ਜਾਨਤਾ ਹੈ'' ਨੂੰ ਸ਼ੋਲੇ ਦੇ ਡਾਇਲਾਗ ''ਕਿਤਨੇ ਆਦਮੀ ਥੇ'' ਜਿੰਨੀ ਪ੍ਰਸਿੱਧੀ ਮਿਲੀ।
ਅਜੀਤ ਆਪਣੀਆਂ ਸਾਰੀਆਂ ਫ਼ਿਲਮਾਂ ਲਈ ਸਟੰਟ ਭਾਵੇਂ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ, ਖੁਦ ਹੀ ਕਰਦੇ ਸੀ। ਉਨ੍ਹਾਂ ਨੇ ਕਦੇ ਵੀ ਸਟੰਟ ਲਈ ਡੁਪਲੀਕੇਟ ਦੀ ਵਰਤੋਂ ਨਹੀਂ ਕੀਤੀ।
ਅਟਲ ਬਿਹਾਰੀ ਵਾਜਪਾਈ ਅਜੀਤ ਦੇ ਬਹੁਤ ਵੱਡੇ ਪ੍ਰਸ਼ੰਸਕ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਜੀਤ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।
ਮਸ਼ਹੂਰ ਫ਼ਿਲਮ ਪੱਤਰਕਾਰ ਰਾਮ ਕ੍ਰਿਸ਼ਨ ਆਪਣੀ ਕਿਤਾਬ ''ਫ਼ਿਲਮ ਜਗਤ ਮੈਂ ਅਰਧ ਸ਼ਤੀ ਕਾ ਰੋਮਾਂਚ'' ਵਿੱਚ ਲਿਖਦੇ ਹਨ, "ਲਖਨਊ ਵਿੱਚ ਇੱਕ ਦਿਨ ਰਾਤ 10 ਤੋਂ 11 ਵਜੇ ਦੇ ਦਰਮਿਆਨ ਕਿਸੇ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ, ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਫ਼ਿਲਮ ਦੇ ਐਡੀਟਰ ਸ. ਪੰਚਜਨਿਆ, ਗਿਰੀਸ਼ ਚੰਦਰ ਮਿਸ਼ਰਾ ਅਟਲ ਬਿਹਾਰੀ ਵਾਜਪਾਈ ਦੇ ਨਾਲ ਖੜ੍ਹੇ ਹਨ। ਦਰਅਸਲ ਦੋਵਾਂ ਦੀ ਦਸ-ਦਸ ਰੁਪਏ ਦੀ ਸ਼ਰਤ ਸੀ ਅਤੇ ਉਹ ਜਵਾਬ ਲੈਣ ਮੇਰੇ ਦਰਵਾਜ਼ੇ ''ਤੇ ਆਏ ਸਨ।
ਵਾਜਪਾਈ ਦਾ ਮੰਨਣਾ ਸੀ ਕਿ ਅਜੀਤ ਸ਼ਾਹਜਹਾਂਪੁਰ ਦੇ ਵਸਨੀਕ ਸੀ ਜਦਕਿ ਮਿਸ਼ਰਾ ਨੂੰ ਲਗਦਾ ਸੀ ਕਿ ਅਜੀਤ ਹੈਦਰਾਬਾਦ ਤੋਂ ਸਨ। ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ ਤੁਸੀਂ ਦੋਵੇਂ ਸਹੀ ਹੋ। ਅਜੀਤ ਦਾ ਜੱਦੀ ਘਰ ਸ਼ਾਹਜਹਾਂਪੁਰ ਵਿੱਚ ਸੀ ਪਰ ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਹੈਦਰਾਬਾਦ ਵਿੱਚ ਹੋਇਆ ਸੀ।''''
ਇਹ ਵੀ ਪੜ੍ਹੋ:
- ਸੋਨੂੰ ਸੂਦ: ਜ਼ਰੂਰਤਮੰਦਾਂ ਦਾ ''ਰੱਬ'' ਤੇ ਮੋਗੇ ਦਾ ਮੁੰਡਾ ਬੌਲੀਵੁੱਡ ਦਾ ਚਹੇਤਾ ਕਿਵੇਂ ਬਣਿਆ?
- ਜਦੋਂ ਸ਼੍ਰੀਦੇਵੀ ਕੇਪੀਐੱਸ ਦੀ ''ਹੀਰੋਇਨ'' ਬਣਨ ਲਈ ਰਾਜ਼ੀ ਹੋਈ
- ਰਿਸ਼ੀ ਕਪੂਰ: ਪੇਸ਼ਾਵਰ ਦੀ ਕਪੂਰ ਹਵੇਲੀ ਨੂੰ ਢਾਹੁਣ ਅਤੇ ਬਚਾਉਣ ਵਾਲੀ ਖਿੱਚੋਤਾਣ ਕੀ ਹੈ
80 ਦੇ ਦਹਾਕੇ ਵਿੱਚ ਇੱਕ ਵਾਰ ਅਜੀਤ ਮਨਾਲੀ ਵਿੱਚ ਫ਼ਿਲਮ ਕਰਮਯੋਗੀ ਦੀ ਸ਼ੂਟਿੰਗ ਕਰ ਰਹੇ ਸਨ।
ਇਕਬਾਲ ਰਿਜ਼ਵੀ ਮੁਤਾਬਕ, "ਅਜੀਤ ਨੂੰ ਉਸ ਦਿਨ ਉੱਥੇ ਆਏ ਅਟਲ ਬਿਹਾਰੀ ਵਾਜਪਾਈ ਨੇ ਸੁਨੇਹਾ ਭੇਜਿਆ ਸੀ ਕਿ ਉਹ ਉਨ੍ਹਾਂ ਨਾਲ ਚਾਹ ਪੀਣਾ ਚਾਹੁੰਦੇ ਹਨ। ਅਗਲੀ ਸ਼ਾਮ ਅਜੀਤ ਵਾਜਪਾਈ ਨੂੰ ਉਨ੍ਹਾਂ ਦੇ ਘਰ ਮਿਲਣ ਗਏ। ਵਾਜਪਾਈ ਨੇ ਉਨ੍ਹਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੀਆਂ ਕਈ ਫਿਲਮਾਂ ਦੇਖੀਆਂ।''''
''''ਵਾਜਪਾਈ ਅਜੀਤ ਦੀ ਆਵਾਜ਼ ਅਤੇ ਡਾਇਲਾਗ ਡਿਲੀਵਰੀ ਦੇ ਪ੍ਰਸ਼ੰਸਕ ਸਨ। ਜਦੋਂ ਅਜੀਤ ਤੁਰਨ ਲੱਗੇ ਤਾਂ ਵਾਜਪਾਈ ਉਨ੍ਹਾਂ ਨੂੰ ਦਰਵਾਜ਼ੇ ਤੱਕ ਛੱਡਣ ਆਏ। ਇਹ ''ਅਜੀਤ'' ਦੀ ਕਿਸਮਤ ਸੀ ਕਿ ਉਨ੍ਹਾਂ ਦੇ ਦੋ-ਦੋ ਪ੍ਰਧਾਨ ਮੰਤਰੀਆਂ ਨਾਲ ਰਿਸ਼ਤੇ ਸਨ। ਨਰਸਿਮਹਾ ਰਾਓ ਅਜੀਤ ਤੋਂ ਦੋ ਸਾਲ ਵੱਡੇ ਸਨ। ਉਹ ਅਤੇ ਅਜੀਤ ਇੱਕੋ ਹੋਸਟਲ ਵਿੱਚ ਰਹਿੰਦੇ ਸਨ।"
ਵੱਡੇ ਨਿਰਦੇਸ਼ਕਾਂ ਨੇ ਅਣਗੋਲਿਆਂ ਕੀਤਾ
ਇਹ ''ਅਜੀਤ'' ਦੀ ਬਦਕਿਸਮਤੀ ਸੀ ਕਿ ਉਸ ਨੂੰ ਵੀ ਸ਼ਾਂਤਾਰਾਮ, ਰਾਜ ਕਪੂਰ, ਮਹਿਬੂਬ ਖ਼ਾਨ, ਗੁਰੂ ਦੱਤ ਅਤੇ ਬਿਮਲ ਰਾਏ ਵਰਗੇ ਆਪਣੇ ਸਮਕਾਲੀਆਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।
ਹੁਣ ਤੱਕ ਦੇ ਮਹਾਨ ਨਿਰਦੇਸ਼ਕਾਂ ਵਿੱਚੋਂ, ਸਿਰਫ਼ ਕੇ. ਆਸਿਫ਼ ਨਾਲ ਕੰਮ ਕੀਤਾ। ਇੱਥੋਂ ਤੱਕ ਕਿ 70 ਦੇ ਦਹਾਕੇ ਦੇ ਵੱਡੇ ਨਿਰਦੇਸ਼ਕਾਂ ਮਨਮੋਹਨ ਦੇਸਾਈ, ਮਨੋਜ ਕੁਮਾਰ ਅਤੇ ਫਿਰੋਜ਼ ਖ਼ਾਨ ਨੇ ਵੀ ਉੁਨ੍ਹਾਂ ਨੂੰ ਕੰਮ ਨਹੀਂ ਦਿੱਤਾ।
ਸੁਭਾਸ਼ ਘਈ ਦੀ ਪਹਿਲੀ ਫਿ਼ਲਮ ਕਾਲੀਚਰਨ ਜਿਸ ਵਿੱਚ ਅਜੀਤ ਨੇ ਕੰਮ ਕੀਤਾ ਸੀ ਉਹ ਬਹੁਤ ਹਿੱਟ ਰਹੀ। ਇਸ ਦੇ ਬਾਵਜੂਦ ਸੁਭਾਸ਼ ਨੇ ਆਪਣੀ ਅਗਲੀ ਫਿਲਮ ਵਿੱਚ ਅਜੀਤ ਨੂੰ ਨਹੀਂ ਦੁਹਰਾਇਆ। ਇਸੇ ਤਰ੍ਹਾਂ ਪ੍ਰਕਾਸ਼ ਮਹਿਰਾ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਜ਼ੰਜੀਰ ਵੀ ਕਾਫ਼ੀ ਸਫ਼ਲ ਰਹੀ ਪਰ ਉਨ੍ਹਾਂ ਨੇ ਵੀ ਅਜੀਤ ਨਾਲ ਦੁਬਾਰਾ ਕੰਮ ਨਹੀਂ ਕੀਤਾ।
ਬੀ ਆਰ ਚੋਪੜਾ ਨੇ ''ਅਜੀਤ'' ਨਾਲ ਸਿਰਫ਼ ਇੱਕ ਹੀ ਫ਼ਿਲਮ ''ਨਯਾ ਦੌਰ'' ਕੀਤੀ ਸੀ। ਇਸੇ ਤਰ੍ਹਾਂ ਯਸ਼ ਚੋਪੜਾ ਨੇ ਵੀ ਉਨ੍ਹਾਂ ਨੂੰ ਸਿਰਫ਼ ਇੱਕ ਫ਼ਿਲਮ ''ਆਦਮੀ ਔਰ ਇੰਸਾਨ'' ਵਿੱਚ ਸਾਈਨ ਕੀਤਾ ਸੀ। ਹਾਂ, ਦੇਵਾਨੰਦ ਅਤੇ ਚੇਤਨ ਆਨੰਦ ਨੇ ਯਕੀਨੀ ਤੌਰ ''ਤੇ ਅਜੀਤ ਦੀ ਪ੍ਰਤਿਭਾ ਨੂੰ ਸਵੀਕਾਰ ਕੀਤਾ ਅਤੇ ਉਸ ਨੂੰ ਆਪਣੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਕਰਵਾਈ।
ਨਿੱਜੀ ਜੀਵਨ ਵਿੱਚ ਬਹੁਤ ਹੀ ਨਿਮਰ ਅਤੇ ਸ਼ਰੀਫ਼
ਅਜੀਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬੇਟੇ ਸ਼ਾਹਿਦ ਅਲੀ ਖ਼ਾਨ ਦਾ ਕਹਿਣਾ ਹੈ ਕਿ "ਅਜੀਤ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਮਿੱਠ-ਬੋਲੜੇ ਅਤੇ ਨਿਮਰ ਵਿਅਕਤੀ ਸੀ। ਭਾਵੇਂ ਉਹ ਕਦੇ ਗੁੱਸੇ ਨਹੀਂ ਹੁੰਦੇ ਸੀ ਪਰ ਕਦੇ-ਕਦਾਈਂ ਉਹ ਗੁੱਸੇ ਹੋ ਵੀ ਜਾਂਦੇ ਸੀ। ਫਿਰ ਉਹ ਮੈਨੂੰ ਮੇਰਾ ਪੂਰਾ ਨਾਂ ਲੈ ਕੇ ਬੁਲਾਉਂਦੇ ਸਨ। ''ਸ਼ਾਹਿਦ ਅਲੀ ਖ਼ਾਨ ਆ ਜਾਓ।'' ਉਹ ਆਪਣੇ ਲਈ ਕੰਮ ਕਰਨ ਵਾਲਿਆਂ ਨੂੰ ਡਰਾਈਵਰ ਅਤੇ ਆਪਣੇ ਨੌਕਰਾਂ ਨੂੰ ਵੀ ਜੀ ਜਾਂ ਸਾਹਬ ਕਹਿ ਕੇ ਬੁਲਾਉਂਦੇ ਸਨ।''''
''''ਅਸੀਂ ਆਪਣੀ ਸਕੂਲ ਬੱਸ ਵਿਚ ਜਾਂਦੇ ਸੀ ਜਦੋਂ ਕਿ ਸਾਡੇ ਪਿਤਾ ਜੀ ਕੋਲ ਦੋ ਕਾਰਾਂ ਅਤੇ ਇਕ ਡਰਾਈਵਰ ਹੁੰਦਾ ਸੀ। ਉਨ੍ਹਾਂ ਨੇ ਸਾਨੂੰ ਕਦੇ ਵੀ ਕਾਰ ਵਿੱਚ ਸਕੂਲ ਨਹੀਂ ਛੱਡਿਆ। ਵੈਸੇ ਤਾਂ ਮੈਂ ਹੀ ਉਨ੍ਹਾਂ ਨੂੰ ਬਾਹਰ ਲਿਜਾਂਦਾ ਸੀ, ਪਰ ਜੇ ਮੈਂ ਕਦੇ ਘਰ ਨਹੀਂ ਹੁੰਦਾ ਸੀ ਤਾਂ ਉਹ ਆਪ ਹੀ ਆਟੋ ਲੈ ਕੇ ਜਾਂਦੇ ਸਨ। ਉਨ੍ਹਾਂ ਨੇ ਕਦੇ ਆਪਣੇ ਆਪ ਨੂੰ ਸੈਲੀਬ੍ਰਿਟੀ ਨਹੀਂ ਸਮਝਿਆ।''''
ਅਜੀਤ ਨੂੰ ਸ਼ੇਅਰੋ-ਸ਼ਾਇਰੀ ਦਾ ਬਹੁਤ ਸ਼ੌਂਕ ਸੀ। ਸ਼ਾਹਿਦ ਦਾ ਕਹਿਣਾ ਹੈ ਕਿ ਅਸੀਂ ਇੱਥੇ ਕਦੇ ਫ਼ਿਲਮੀ ਪਾਰਟੀਆਂ ਨਹੀਂ ਕਰਦੇ ਸੀ। ਉਨ੍ਹਾਂ ਨੂੰ ਅੰਬ ਬਹੁਤ ਪਸੰਦ ਸਨ। ਉਹ ਅੰਬਾਂ ਦੇ ਮੌਸਮ ਵਿੱਚ ਖਿੜ ਜਾਂਦੇ ਸੀ।
ਨਫ਼ਾਸਤ ਪਸੰਦ ਵਿਅਕਤੀ
ਅਜੀਤ ਬਹੁਤ ਹੀ ਅਸੂਲ ਪਸੰਦ ਅਤੇ ਨਫ਼ਾਸਤ ਪਸੰਦ ਵਿਅਕਤੀ ਸੀ।
ਇਕਬਾਲ ਰਿਜ਼ਵੀ ਦੱਸਦੇ ਹਨ, "ਨਿਗੂਣੀਆਂ ਗੱਲਾਂ ਕਰਨਾ ਤਾਂ ਇੱਕ ਪਾਸੇ ਅਜੀਤ ਨੇ ਫ਼ਿਲਮਾਂ ਵਿੱਚ ਵੀ ਅਜਿਹੀਆਂ ਭੂਮਿਕਾਵਾਂ ਕਰਨੀਆਂ ਕਬੂਲ ਨਹੀਂ ਕੀਤੀਆਂ। ਉਹ ਹਮੇਸ਼ਾ ਇਹ ਕਹਿ ਕੇ ਰੈਪ ਸੀਨ ਤੋਂ ਪਰਹੇਜ਼ ਕਰਦੇ ਸੀ ਕਿ ਇਹ ਉਨ੍ਹਾਂ ਦੇ ਸਨਮਾਨ ਦੇ ਵਿਰੁੱਧ ਹੈ। ਉਸ ਨੂੰ ਸ਼ਾਇਰੀ ਦਾ ਬਹੁਤ ਸ਼ੌਕ ਸੀ। ਉਹ ਅਕਸਰ ਭਿੰਡੀ ਬਜ਼ਾਰ ਆਪਣੀ ਕਾਰ ਭੇਜ ਕੇ ਕਵੀਆਂ ਨੂੰ ਆਪਣੇ ਘਰ ਬੁਲਾਉਂਦੇ ਸਨ।
ਉਨ੍ਹਾਂ ਦੇ ਬਾਰੇ ਬੇਗਮ ਪਾਰਾ ਨੇ ਇੱਕ ਬਹੁਤ ਦਿਲਚਸਪ ਗੱਲ ਕਹੀ ਸੀ ਕਿ ਕਿਸੇ ਮਰਦ ਦੇ ਬਾਰੇ ਜੇ ਕੋਈ ਔਰਤ ਕੁਝ ਕਹਿੰਦੀ ਹੈ ਤਾਂ ਉਸ ਦੀ ਅਸਲੀ ਸ਼ਖਸੀਅਤ ਦਾ ਪਤਾ ਲਗਦਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਅਜੀਤ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੀ ਸੰਗਤ ਵਿੱਚ ਔਰਤਾਂ ਖ਼ਤਰਾ ਮਹਿਸੂਸ ਨਹੀਂ ਕਰਦੀਆਂ ਸਨ।''''
ਇਹ ਵੀ ਪੜ੍ਹੋ:
- ਰਿਸ਼ੀ ਕਪੂਰ ਦੀ ਪੇਸ਼ਾਵਰ ਬਾਰੇ ਕੀ ਸੀ ਇੱਕ ਇੱਛਾ ਜੋ ਉਹ ਪੂਰੀ ਨਾ ਕਰ ਸਕੇ
- ''ਜੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇਖਣਾ ਗੁਨਾਹ ਹੈ ਤਾਂ ਭਾਵੇਂ ਅੱਧੇ ਪੰਜਾਬ ਨੂੰ ਫਾਹੇ ਲਾ ਦਿਓ''
- ਰਿਸ਼ੀ ਕਪੂਰ ਨੇ ਕਿਵੇਂ ਦਿੱਤੀ ਸੀ ਨੀਤੂ ਸਿੰਘ ਨੂੰ ਆਪਣੇ ‘ਦਿਲ ਦੀ ਚਾਬੀ’
ਅਜੀਤ ਲਤੀਫ਼ਿਆਂ ਦੀ ਪ੍ਰਸਿੱਧੀ
ਸਾਲਾਂ ਦੌਰਾਨ, ''ਮੋਨਾ ਡਾਰਲਿੰਗ'' ਅਤੇ ''ਰਾਬਰਟ'' ਵਰਗੇ ਅਜੀਤ ਦੇ ਵਨ-ਲਾਈਨਰਾਂ ਨੇ ਸਿਨੇਮਾ ਪ੍ਰੇਮੀਆਂ ਦੀਆਂ ਕਈ ਪੀੜ੍ਹੀਆਂ ਦਾ ਦਿਲ ਪ੍ਰਚਾਇਆ ਹੈ। ਅਜੀਤ ਖ਼ੁਦ ਕਹਿੰਦੇ ਸੀ ਕਿ ਮੇਰੇ ਪ੍ਰਸ਼ੰਸਕ ਮੇਰੇ ਬੋਲੇ ਗਏ ਸੰਵਾਦਾਂ ਦੇ ਦੀਵਾਨੇ ਸਨ। ਜਦੋਂ ਉਨ੍ਹਾਂ ਇਹ ਮਿਲਣਾ ਬੰਦ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਮਨ ਵਿੱਚੋਂ ਕੁਝ ਸੰਵਾਦ ਬਣਾ ਲਏ।
ਇੱਕ ਫ਼ਿਲਮ ਵਿੱਚ, ਅਜੀਤ ਇੱਕ ਬੁਰੀ ਤਰ੍ਹਾਂ ਨਾਲ ਕੁੱਟੇ ਅਤੇ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਨਾਇਕ ਨੂੰ ਤਰਲ ਆਕਸੀਜਨ ਵਿੱਚ ਡੋਬਣ ਦਾ ਹੁਕਮ ਦਿੰਦੇ ਹੈ। ਉਨ੍ਹਾਂ ਦਾ ਸੰਵਾਦ ਹੈ, "ਤਰਲ ਇਸ ਨੂੰ ਜੀਣ ਨਹੀਂ ਦੇਵੇਗਾ ਅਤੇ ਆਕਸੀਜਨ ਇਸ ਨੂੰ ਮਰਨ ਨਹੀਂ ਦੇਵੇਗੀ।"
1982 ਵਿੱਚ, ਜਾਵੇਦ ਜਾਫ਼ਰੀ ਨੇ ''ਅਜੀਤ'' ਦੇ ਡਾਇਲਾਗ ਦੀ ਤਰਜ਼ ''ਤੇ ਮੈਗੀ ਸੌਸ ਦੀ ਟੈਗ ਲਾਈਨ ''ਬੌਸ,ਸੌਸ'' ਲਿਖੀ। ਪਾਰਲੇ ਜੀ ਬਿਸਕੁਟ ਦਾ ਪ੍ਰਮੋਸ਼ਨ ਵੀ ਅਜੀਤ ਦੇ ਖਾਸ ਅੰਦਾਜ਼ ਵਿੱਚ ਕੀਤਾ ਗਿਆ। ਉਸ ਦੀ ਪੰਚ ਲਾਈਨ ਸੀ ''ਮਾਲ ਲਾਏ ਹੋ''।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''53673c9c-c267-42eb-9909-47d0b1893f1c'',''assetType'': ''STY'',''pageCounter'': ''punjabi.india.story.61201262.page'',''title'': ''ਅਜੀਤ: \''ਸਾਰਾ ਸ਼ਹਿਰ\'' ਜਿੰਨ੍ਹਾਂ ਨੂੰ \''ਲਾਇਨ\'' ਦੇ ਨਾਮ ਨਾਲ ਜਾਣਦਾ ਸੀ'',''author'': ''ਰੇਹਾਨ ਫ਼ਜ਼ਲ'',''published'': ''2022-04-24T01:49:35Z'',''updated'': ''2022-04-24T01:49:35Z''});s_bbcws(''track'',''pageView'');