ਕੌਣ ਹਨ ਨਵਨੀਤ ਕੌਰ ਰਾਣਾ ਜਿਨ੍ਹਾਂ ਨੇ ਊਧਵ ਠਾਕਰੇ ਦੇ ਘਰ ਦੇ ਬਾਹਰ ਹਨੂੰਮਾਨ ਚਾਲੀਸਾ ਪੜ੍ਹਨ ਦੀ ਚੁਣੌਤੀ ਦਿੱਤੀ

Saturday, Apr 23, 2022 - 12:22 PM (IST)

ਕੌਣ ਹਨ ਨਵਨੀਤ ਕੌਰ ਰਾਣਾ ਜਿਨ੍ਹਾਂ ਨੇ ਊਧਵ ਠਾਕਰੇ ਦੇ ਘਰ ਦੇ ਬਾਹਰ ਹਨੂੰਮਾਨ ਚਾਲੀਸਾ ਪੜ੍ਹਨ ਦੀ ਚੁਣੌਤੀ ਦਿੱਤੀ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ''ਮਾਤੋਸ਼੍ਰੀ'' ਦੇ ਬਾਹਰ ਸੰਸਦ ਮੈਂਬਰ ਨਵਨੀਤ ਰਾਣਾ, ਉਨ੍ਹਾਂ ਦੇ ਪਤੀ ਅਤੇ ਆਜ਼ਾਦ ਵਿਧਾਇਕ ਰਵੀ ਰਾਣਾ ਨੇ ਸ਼ਨੀਵਾਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਸੀ।

ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਸ਼ਿਵ ਸੈਨਾ ਵਰਕਰ ਸ਼ਨੀਵਾਰ ਸਵੇਰ ਤੋਂ ਹੀ ਸੰਸਦ ਮੈਂਬਰ ਨਵਨੀਤ ਰਾਣਾ ਦੇ ਮੁੰਬਈ ਸਥਿਤ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਨਵਨੀਤ ਰਾਣਾ ਨੇ ਕਿਹਾ, ''''ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਸ਼ਿਵ ਸੈਨਾ ਵਰਕਰਾਂ ਨੂੰ ਸਾਨੂੰ ਪਰੇਸ਼ਾਨ ਕਰਨ ਦਾ ਹੁਕਮ ਦਿੱਤਾ ਹੈ। ਉਹ (ਸ਼ਿਵ ਸੈਨਾ ਵਰਕਰ) ਬੈਰੀਕੇਡ ਤੋੜ ਰਹੇ ਹਨ। ਮੈਂ ਫਿਰ ਦੁਹਰਾਉਂਦੀ ਹਾਂ ਕਿ ਮੈਂ ਬਾਹਰ ਜਾਵਾਂਗੀ ਅਤੇ ''ਮਾਤੋਸ਼੍ਰੀ'' ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਾਂਗੀ। ਮੁੱਖ ਮੰਤਰੀ ਸਿਰਫ਼ ਲੋਕਾਂ ਨੂੰ ਜੇਲ੍ਹ ''ਚ ਡੱਕਣਾ ਜਾਣਦੇ ਹਨ।''''

ਨਵਨੀਤ ਰਾਣਾ ਅਮਰਾਵਤੀ ਜ਼ਿਲ੍ਹੇ ਤੋਂ ਆਜ਼ਾਦ ਸੰਸਦ ਮੈਂਬਰ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਚੋਣ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਜਿੱਤੀ ਹੈ।

ਊਧਵ ਠਾਕਰੇ ਨੂੰ ਹਨੂੰਮਾਨ ਚਾਲੀਸਾ ਨਾਲ ਕੀ ਪਰੇਸ਼ਾਨੀ ਹੈ - ਨਵਨੀਤ ਰਾਣਾ

ਨਵਨੀਤ ਰਾਣਾ ਨੇ ਆਪਣੇ ਫੇਸਬੁੱਕ ਪੇਜ ''ਤੇ ਕੀਤੇ ਲਾਈਵ ''ਚ ਕਿਹਾ, "ਅੱਜ ਸਵੇਰ ਤੋਂ ਹੀ ਊਧਵ ਠਾਕਰੇ ਨੇ ਸਾਡੇ ਘਰ ਦੇ ਸਾਹਮਣੇ ਸ਼ਿਵ ਸੈਨਿਕ ਭੇਜ ਦਿੱਤੇ ਹਨ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਹਨੂੰਮਾਨ ਚਾਲੀਸਾ ਨਾਲ ਉਨ੍ਹਾਂ ਨੂੰ ਕੀ ਪਰੇਸ਼ਾਨੀ ਹੈ ਅਤੇ ਮੈਂ ਉਨ੍ਹਾਂ ਦੇ ਘਰ ਦੇ ਬਾਹਰ ਜਾ ਕੇ ਚਾਲੀਸਾ ਦਾ ਪਾਠ ਕਰਨ ਦੀ ਗੱਲ ਕਹੀ ਹੈ ਨਾ ਕਿ ਉਨ੍ਹਾਂ ਦੇ ਘਰ ਦੇ ਅੰਦਰ ਜਾ ਕੇ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''''ਜਿਵੇਂ ਆਪਣੇ ਘਰ ਹਨੂੰਮਾਨ ਦੀ ਪੂਜਾ ਕਰਕੇ ਜਿਵੇਂ ਹੀ ਬਾਹਰ ਨਿੱਕਲੇ, ਪੁਲਿਸ-ਪ੍ਰਸ਼ਾਸ਼ਨ ਦੇ ਲੋਕ ਆ ਕੇ ਖੜ੍ਹੇ ਹੋ ਗਏ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ।''''

"ਮੈਂ ਪ੍ਰਸ਼ਾਸਨ ਨੂੰ ਇਹ ਵੀ ਪੁੱਛਣਾ ਹੈ ਕਿ ਆਖ਼ਰ ਇੱਕ ਸੰਸਦ ਮੈਂਬਰ ਨੂੰ ਘਰ ਵਿੱਚ ਬੰਦ ਕਿਉਂ ਕੀਤਾ ਗਿਆ ਹੈ ਅਤੇ ਜੇਕਰ ਅਸੀਂ ਬੰਦ ਹਾਂ ਤਾਂ ਇੰਨੇ ਸ਼ਿਵ ਸੈਨਿਕਾਂ ਨੂੰ ਬੰਦੀ ਕਿਉਂ ਨਹੀਂ ਬਣਾਇਆ ਜਾ ਰਿਹਾ। ਇਹ ਕਿਸ ਦੇ ਦਬਾਅ ਹੇਠ ਕੰਮ ਕਰ ਰਹੇ ਹਨ? ਜਦੋਂ ਤੋਂ ਇਹ ਲੋਕ ਆਏ ਹਨ ਉਦੋਂ ਤੋਂ ਮਹਾਰਾਸ਼ਟਰ ਵਿੱਚ ਵਿਵਸਥਾ ਵਿਗੜ ਗਈ ਹੈ।"

ਸੰਜੇ ਰਾਉਤ
BBC

ਰਾਣਾ ਦੇ ਐਲਾਨ ''ਤੇ ਊਧਵ ਠਾਕਰੇ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਪਾਰਟੀ ਦੇ ਸੀਨੀਅਰ ਆਗੂ ਸੰਜੇ ਰਾਉਤ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਜੋ ਸਟੰਟ ਕਰਨਾ ਹੈ ਉਹ ਉਨ੍ਹਾਂ ਨੂੰ ਕਰਨ ਦਿਓ, ਮੁੰਬਈ ਦਾ ਪਾਣੀ ਕੀ ਹੈ, ਉਨ੍ਹਾਂ ਨੂੰ ਨਹੀਂ ਪਤਾ।

ਪੱਤਰਕਾਰਾਂ ਦੁਆਰਾ ਰਾਣਾ ਪਤੀ-ਪਤਨੀ ਦੇ ਮੁੰਬਈ ਆਉਣ ''ਤੇ ਸੰਜੇ ਰਾਉਤ ਨੂੰ ਪੁੱਛਣ ''ਤੇ ਉਨ੍ਹਾਂ ਕਿਹਾ ਕਿ “ਬੰਟੀ ਅਤੇ ਬਬਲੀ ਜੇ ਪਹੁੰਚੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਲੋਕ ਫਿਲਮੀ ਲੋਕ ਹਨ ਅਤੇ ਇਹ ਸਟੰਟਬਾਜ਼ੀ ਹੈ।''''

ਰਾਉਤ ਨੇ ਕਿਹਾ, ''''ਮਾਰਕੀਟਿੰਗ ਕਰਨਾ ਉਨ੍ਹਾਂ ਦਾ ਕੰਮ ਹੈ ਅਤੇ ਭਾਜਪਾ ਨੂੰ ਆਪਣੀ ਮਾਰਕੀਟਿੰਗ ਲਈ ਅਜਿਹੇ ਲੋਕਾਂ ਦੀ ਲੋੜ ਹੈ। ਪਰ ਸ਼ਿਵਸੇਨਾ ਨੂੰ ਹਿੰਦੂਤਵ ਦੀ ਮਾਰਕੀਟਿੰਗ ਦੀ ਲੋੜ ਨਹੀਂ ਹੈ।''''

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਜਾਣਦੀ ਹੈ ਕਿ ਹਿੰਦੂਤਵ ਕੀ ਹੈ। ਪਰ ਜੇ ਇਹ ਲੋਕ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਰਨ ਦਿਓ।

ਇਸ ਤੋਂ ਪਹਿਲਾਂ ਨਵਨੀਤ ਰਾਣਾ ਦੇ ਪਤੀ ਰਵੀ ਰਾਣਾ ਇਲਜ਼ਾਮ ਲਗਾ ਚੁੱਕੇ ਹਨ ਕਿ ਊਧਵ ਠਾਕਰੇ ਹਿੰਦੂਤਵ ਭੁੱਲ ਚੁੱਕੇ ਹਨ। ਉਹ ਦੂਜੇ ਪਾਸੇ ਜਾ ਰਹੇ ਹਨ ਅਤੇ ਮਹਾਰਾਸ਼ਟਰ ਦਾ ਨੁਕਸਾਨ ਕਰ ਰਹੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਸੀ, ''''ਅਸੀਂ ਮਹਾਰਾਸ਼ਟਰ ''ਚ ਇਸ ਰੁਕਾਵਟ ਨੂੰ ਖਤਮ ਕਰਨ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਆਏ ਹਾਂ ਅਤੇ ਅਸੀਂ ਸ਼ਨੀਵਾਰ ਨੂੰ 9 ਵਜੇ ਮਾਤੋਸ਼੍ਰੀ ਜਾਵਾਂਗੇ।''''

ਰਵੀ ਰਾਣਾ ਮੁਤਾਬਕ, ਉਨ੍ਹਾਂ ਦੇ ਐਲਾਨ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਆਈਪੀਸੀ ਦੀ ਧਾਰਾ 149 ਦੇ ਤਹਿਤ ਨੋਟਿਸ ਜਾਰੀ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ, ''''ਅਸੀਂ ਇੱਥੇ ਮਾਹੌਲ ਖਰਾਬ ਕਰਨ, ਹੰਗਾਮਾ ਕਰਨ ਨਹੀਂ ਆਏ ਹਾਂ। ਸਾਡਾ ਇੱਕੋ-ਇੱਕ ਮਕਸਦ ਮਹਾਰਾਸ਼ਟਰ ਨੂੰ ਸੰਕਟ ਤੋਂ ਬਚਾਉਣਾ ਹੈ। ਅਸੀਂ ਬਜਰੰਗਬਲੀ ਦਾ ਨਾਂਅ ਲੈ ਰਹੇ ਹਾਂ ਅਤੇ ਜੇਕਰ ਉਨ੍ਹਾਂ ਨੂੰ ਇਸ ''ਤੇ ਕੋਈ ਇਤਰਾਜ਼ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ।''''

ਕੋਣ ਹਨ ਨਵਨੀਤ ਰਾਣਾ

2019 ਵਿੱਚ ਮਹਾਰਸ਼ਟਰ ਤੋਂ ਸੰਸਦ ਪਹੁੰਚੀਆਂ ਅੱਠ ਔਰਤਾਂ ਵਿੱਚੋਂ ਇੱਕ ਨਵਨੀਤ ਨੂੰ ਕਾਂਗਰਸ-ਐੱਨਸੀਪੀ ਨੇ ਹਮਾਇਤ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਿਵ ਸੇਨਾ ਦੇ ਸਿਟਿੰਗ ਐੱਮਪੀ ਅਨੰਦ ਰਾਓ ਅਡਸੁਲ ਨੂੰ ਹਰਾਇਆ ਸੀ।

ਲੋਕ ਸਭਾ ਦੀ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਵਨੀਤ ਰਾਣਾ ਦਾ ਜਨਮ ਮੁੰਬਈ ''ਚ ਹੋਇਆ ਸੀ ਅਤੇ ਉਸ ਨੇ ਬੀ.ਕਾਮ ਦੀ ਪੜ੍ਹਾਈ ਕੀਤੀ ਹੈ।

ਨਵਨੀਤ ਕੌਰ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਉਨ੍ਹਾਂ ਨੂੰ ਮਰਾਠੀ ਦਾ ਇੱਕ ਵੀ ਸ਼ਬਦ ਨਹੀਂ ਆਉਂਦਾ ਸੀ। ਹੁਣ ਨਵਨੀਤ ਪੰਜਾਬੀ ਸਣੇ ਸੱਤ ਭਾਸ਼ਾਵਾਂ ਬੋਲ ਲੈਂਦੇ ਹਨ।

ਉਨ੍ਹਾਂ ਨੇ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਅਤੇ ਦੱਖਣ ਭਾਰਤੀ ਫ਼ਿਲਮਾਂ ਰਾਹੀਂ ਖਾਸ ਤੌਰ ''ਤੇ ਨਾਮ ਖੱਟਿਆ।

ਉਨ੍ਹਾਂ ਦਾ ਵਿਆਹ ਰਵੀ ਰਾਣਾ ਨਾਲ ਹੋਇਆ ਹੈ ਜੋ ਖੁਦ ਇੱਕ ਮਹਾਰਸ਼ਟਰ ਵਿੱਚ ਹੀ ਵਿਧਾਇਕ ਹਨ।

ਨਵਨੀਤ ਨੇ ''ਛੇਵਾਂ ਦਰਿਆ'' ਅਤੇ ''ਲੜ ਗਿਆ ਪੇਚਾ'' ਨਾਮੀ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਵਧੇਰੇ ਤੇਲੁਗੂ, ਤਮਿਲ, ਹਿੰਦੀ ਤੇ ਮਲਯਾਲਮ ਫਿਲਮਾਂ ਵਿੱਚ ਕੰਮ ਕੀਤਾ ਹੈ।

ਜਾਤੀ ਸਰਟੀਫਿਕੇਟ ਨੂੰ ਲੈ ਕੇ ਹੋਇਆ ਵਿਵਾਦ

ਨਵਨੀਤ ਰਾਣਾ ਦੀ ਜਾਤੀ ਨੂੰ ਲੈ ਕੇ ਵੀ ਵਿਵਾਦ ਰਹਿ ਚੁੱਕਿਆ ਹੈ। ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਆਨੰਦਰਾਓ ਅਦਸੁਲ ਨੇ ਉਨ੍ਹਾਂ ''ਤੇ ਫਰਜ਼ੀ ਸਰਟੀਫਿਕੇਟ ਬਣਾ ਕੇ ਲੋਕ ਸਭਾ ਚੋਣ ਲੜਨ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਬੰਬੇ ਹਾਈ ਕੋਰਟ ਵਿੱਚ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ।

ਬੰਬੇ ਹਾਈ ਕੋਰਟ ਨੇ ਜੂਨ 2021 ਵਿੱਚ ਉਨ੍ਹਾਂ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਨਵਨੀਤ ਕੌਰ ਰਾਣਾ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਹ ਜਾਤੀ ਸਰਟੀਫਿਕੇਟ ਹਾਸਲ ਕੀਤਾ ਸੀ। ਇਸਦੇ ਨਾਲ ਹੀ ਰਾਣਾ ''ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

ਹਾਈ ਕੋਰਟ ਨੇ ਕਿਹਾ ਸੀ ਕਿ ''ਮੋਚੀ'' ਜਾਤੀ ਨਾਲ ਸਬੰਧਤ ਹੋਣ ਦਾ ਉਨ੍ਹਾਂ ਦਾਅਵਾ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਦਾ ਇਰਾਦਾ ਧੋਖਾਧੜੀ ਦਾ ਸੀ ਅਤੇ ਇਹ ਸਭ ਇਸ ਵਰਗ ਨੂੰ ਉਪਲੱਬਧ ਸਹੂਲਤਾਂ ਦਾ ਲਾਭ ਲੈਣ ਦੇ ਉਦੇਸ਼ ਨਾਲ ਕੀਤਾ ਗਿਆ ਸੀ, ਜਦਕਿ ਕਿ ਉਹ ਜਾਣਦੇ ਸਨ ਕਿ ਉਹ ਉਸ ਭਾਈਚਾਰੇ ਨਾਲ ਸਬੰਧਤ ਨਹੀਂ ਹੈ।

ਹਾਲਾਂਕਿ, ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ''ਤੇ ਰੋਕ ਲਗਾ ਦਿੱਤੀ ਸੀ।

ਨਵਨੀਤ ਰਾਣਾ ਦੀ ਜਾਨ ਨੂੰ ਖਤਰੇ ਨੂੰ ਲੈ ਕੇ ਆਈਬੀ ਤੋਂ ਮਿਲੀ ਸੂਚਨਾ ਤੋਂ ਬਾਅਦ, ਉਨ੍ਹਾਂ ਨੂੰ ਅਪ੍ਰੈਲ ਵਿੱਚ ਹੀ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਉਹ ਰਾਮ ਨੌਮੀ ਦੌਰਾਨ ਕਾਫੀ ਚਰਚਾ ''ਚ ਰਹੇ ਸਨ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ''ਚ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਇਸਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''23f33794-c1cb-4736-a444-acb2aa40eee1'',''assetType'': ''STY'',''pageCounter'': ''punjabi.india.story.61199287.page'',''title'': ''ਕੌਣ ਹਨ ਨਵਨੀਤ ਕੌਰ ਰਾਣਾ ਜਿਨ੍ਹਾਂ ਨੇ ਊਧਵ ਠਾਕਰੇ ਦੇ ਘਰ ਦੇ ਬਾਹਰ ਹਨੂੰਮਾਨ ਚਾਲੀਸਾ ਪੜ੍ਹਨ ਦੀ ਚੁਣੌਤੀ ਦਿੱਤੀ'',''published'': ''2022-04-23T06:46:11Z'',''updated'': ''2022-04-23T06:46:11Z''});s_bbcws(''track'',''pageView'');

Related News