ਬੌਰਿਸ ਜੌਨਸਨ ਭਾਰਤ ਫੇਰੀ ਦੌਰਾਨ ਸਚਿਨ ਤੇਂਦੂਲਕਰ ਤੇ ਅਮਿਤਾਭ ਬੱਚਨ ਵਾਂਗ ਕਿਉਂ ਕਰ ਰਹੇ ਮਹਿਸੂਸ

Friday, Apr 22, 2022 - 06:22 PM (IST)

ਬੌਰਿਸ ਜੌਨਸਨ ਭਾਰਤ ਫੇਰੀ ਦੌਰਾਨ ਸਚਿਨ ਤੇਂਦੂਲਕਰ ਤੇ ਅਮਿਤਾਭ ਬੱਚਨ ਵਾਂਗ ਕਿਉਂ ਕਰ ਰਹੇ ਮਹਿਸੂਸ
ਬੋਰਿਸ ਜੌਹਨਸਨ
Getty Images

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਦੋ ਦਿਨਾਂ ਸਰਕਾਰੀ ਦੌਰੇ ਉੱਪਰ ਭਾਰਤ ਆਏ ਹੋਏ ਹਨ।

ਵੀਰਵਾਰ ਨੂੰ ਬੋਰਿਸ ਜੌਨਸਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜੱਦੀ ਸੂਬੇ ਗੁਜਰਾਤ ਲੈ ਕੇ ਗਏ ਸਨ।

ਸ਼ੁੱਕਰਵਾਰ ਨੂੰ ਦੋਵਾਂ ਆਗੂਆਂ ਵਿਚਕਾਰ ਦਿੱਲੀ ਵਿੱਚ ਰੱਖਿਆ, ਵਪਾਰ ਸਮੇਤ ਹੋਰ ਦੁਵੱਲੇ ਮਸਲਿਆਂ ਉੱਪਰ ਗੱਲਬਾਤ ਹੋਈ।

ਜੌਨਸਨ ਨੇ ਗੁਜਰਾਤ ਵਿੱਚ ਸ਼ਾਨਦਾਰ ਸਵਾਗਤ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਖ਼ਾਸ ਦੋਸਤ ਦੱਸਿਆ।

ਜੌਨਸਨ ਵੀਰਵਾਰ ਨੂੰ ਪੀਐੱਮ ਦੇ ਜੱਦੀ ਸੂਬੇ ਗੁਜਰਾਤ ਵਿੱਚ ਸਨ। ਉੱਥੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਰਾਜਪਾਲ ਅਚਾਰਿਆ ਦੇਵਵ੍ਰਤ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਸਨ।

ਹਵਾਈ ਅੱਡੇ ਦੇ ਬਾਹਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਵਿੱਚ ਗੁਜਰਾਤੀ ਲੋਕ ਨਾਚ ਅਤੇ ਸੰਗੀਤ ਦਾ ਪ੍ਰੋਗਰਾਮ ਵੀ ਰੱਖਿਆ ਗਿਆ।

ਇਸ ਤੋਂ ਬਾਅਦ ਉਹ ਅਹਿਮਦਾਬਾਦ ਸਥਿਤ ਗਾਂਧੀ ਆਸ਼ਰਮ ਪਹੁੰਚੇ ਅਤੇ ਚਰਖਾ ਕੱਤ ਕੇ ਦੇਖਿਆ।

''ਮੈਨੂੰ ਸਚਿਨ ਤੇਂਦੂਲਕਰ ਅਤੇ ਅਮਿਤਾਭ ਬੱਚਨ ਵਰਗਾ ਮਹਿਸੂਸ ਹੋਇਆ''

ਇਹ ਵੀ ਪੜ੍ਹੋ:

ਬੌਰਿਸ ਜੌਨਸਨ ਨੇ ਪੀਐਮ ਦੀ ਮੌਜੂਦਗੀ ਵਿੱਚ ਪ੍ਰੈੱਸ ਨੂੰ ਵੀ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ,'''' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਖ਼ਾਸ ਦੋਸਤ ਦਾ ਮੈਂ ਧੰਨਵਾਦ ਕਰਦਾ ਹਾਂ। ਮੈਂ ਇੱਥੇ ਦੋ ਸ਼ਾਨਦਾਰ ਦਿਨ ਬਿਤਾਏ ਹਨ। ਗੁਜਰਾਤ ਦਾ ਦੌਰਾ ਕਰਨ ਵਾਲਾ ਮੈਂ ਪਹਿਲਾਂ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਹਾਂ, ਜੋ ਕਿ ਪੀਐੱਮ ਦਾ ਗ੍ਰਹਿ ਸੂਬਾ ਹੈ।''''

ਉਨ੍ਹਾਂ ਨੇ ਅੱਗੇ ਕਿਹਾ, ਮੇਰਾ ਇੱਥੇ ਸ਼ਾਨਦਾਰ ਸਵਾਗਤ ਹੋਇਆ। ਮੈਨੂੰ ਸਚਿਨ ਤੇਂਦੂਲਕਰ ਵਰਗਾ ਮਹਿਸੂਸ ਹੋਇਆ। ਅਮਿਤਾਭ ਬੱਚਨ ਵਾਂਗ ਮੇਰਾ ਚਿਹਰਾ ਹਰ ਥਾਂ ਸੀ। ਚੁਣੌਤੀ ਭਰੇ ਸਮੇਂ ਵਿੱਚ ਅੱਜ ਸਵੇਰੇ ਸਾਡੇ ਦਰਮਿਆਨ ਵਧੀਆ ਗੱਲਬਾਤ ਹੋਈ।''''

ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ

ਗੁਜਰਾਤ ਦੀ ਯਾਤਰਾ ਤੋਂ ਬਾਅਦ ਜੌਨਸਨ ਦਿੱਲੀ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਰੱਖਿਆ, ਵਪਾਰ ਸਮੇਤ ਕਈ ਦੁਵੱਲੇ ਮਸਲਿਆਂ ਉੱਪਰ ਵਿਚਾਰ-ਵਟਾਂਦਰਾ ਕੀਤਾ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਨਾਲ ਪੰਜ ਖੇਤਰਾਂ( ਜ਼ਮੀਨ, ਸਮੁੰਦਰ, ਪੁਲਾੜ ਅਤੇ ਸਾਈਬਰ) ਵਿੱਚ ਅਗਲੀ ਪੀੜ੍ਹੀ ਦੇ ਸਹਿਯੋਗ ਉੱਪਰ ਵੇਰਵੇ ਭਰਭੂਰ ਚਰਚਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇਸ ਲਈ ਹੈ ਜ਼ਰੂਰੀ ਹੈ ਕਿਉਂਕਿ ਦੋਵੇਂ ਦੇਸ ''''ਨਵੇਂ ਜਟਿਲ ਖ਼ਤਰਿਆਂ'''' ਨਾਲ ਜੂਝ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਐਸਟ੍ਰਾਜ਼ੈਨਿਕਾ ਅਤੇ ਸੀਰਮ ਇੰਸਟੀਚਿਊਟ ਨੇ ਮਿਲ ਕੇ ਵੈਕਸੀਨ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ''''ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਭਾਰਤੀ ਟੀਕਾ ਲੱਗਿਆ ਹੈ।''''

ਬੋਰਿਸ ਜੌਨਸਨ ਨੇ ਇਹ ਸਭ ਉਨ੍ਹਾਂ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਹੋਈ ਦੁਵੱਲੀ ਗੱਲਬਾਤ ਤੋਂ ਬਾਅਦ ਕਿਹਾ ਹੈ।

ਮੋਦੀ-ਬੋਰਿਸ
Getty Images

ਇਸ ਬੈਠਕ ਤੋਂ ਬਾਅਦ ਦੋਵੇਂ ਮੀਡੀਆ ਨੂੰ ਵੀ ਮੁਖਾਤਿਬ ਹੋਏ।

ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਬੋਰਿਸ ਜੌਨਸਨ ਦਾ ਉਸ ਸਮੇਂ ਭਾਰਤ ਆਉਣਾ ਜਦੋਂ ਭਾਰਤ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ (75ਵੀਂ ਸਾਲਗਿਰ੍ਹਾ) ਮਨਾ ਰਿਹਾ ਹੈ।

ਪੀਐੱਮ ਮੋਦੀ ਨੇ ਕਿਹਾ, ਪਿਛਲੇ ਸਾਲ ਅਸੀਂ ਦੋਵਾਂ ਦੇਸ਼ਾਂ ਦੇ ਦਰਮਿਆਨ ਰਣਨੀਤਿਕ ਸਾਂਝੇਦਾਰੀ ਦੀ ਸਥਾਪਨਾ ਕੀਤੀ ਅਤੇ ਮੌਜੂਦਾ ਦਹਾਕੇ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਨੂੰ ਦਿਸ਼ਾ ਦੇਣ ਵਾਲੇ ਇੱਕ ਮਹੱਤਵਕਾਂਸ਼ੀ ''ਰੋਡਮੈਪ 2030'' ਨੂੰ ਵੀ ਜਾਰੀ ਕੀਤਾ ਸੀ।''''

ਉਨ੍ਹਾਂ ਨੇ ਅੱਗੇ ਕਿਹਾ ਕਿ ਤਾਜ਼ਾ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਨੇ ਉਸ ਰੋਡਮੈਪ ਉੱਪਰ ਹੋਏ ਕੰਮ ਦਾ ਮੁਲਾਂਕਣ ਕੀਤਾ ਅਤੇ ਅਗਲੇ ਟੀਚੇ ਤੈਅ ਕੀਤੇ ਹਨ।

ਜੌਨਸਨ ਤੋਂ ਪਹਿਲਾਂ ਕਿਹੜੇ-ਕਿਹੜੇ ਵਿਦੇਸ਼ੀ ਆਗੂ ਗਏ ਗੁਜਰਾਤ

ਸ਼ਿੰਜੋ ਆਬੇ
AFP

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਜੌਨਸਨ ਤੋਂ ਪਹਿਲਾਂ ਵੀ ਕਈ ਰਾਸ਼ਟਰ ਮੁਖੀ ਗੁਜਰਾਤ ਦਾ ਦੌਰਾ ਕਰ ਚੁੱਕੇ ਹਨ।

ਸਾਲ 2020 ਵਿੱਚ ਜਦੋਂ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਗੁਜਰਾਤ ਗਏ ਤਾਂ ਮੋਟੇਰਾ ਕ੍ਰਿਕਟ ਸਟੇਡੀਅਮ ਵਿੱਚ ਨਮਸਤੇ ਟਰੰਪ ਦਾ ਪ੍ਰੋਗਰਾਮ ਅਤੇ ਰੋਡ ਸ਼ੋਅ ਵੀ ਰੱਖਿਆ ਗਿਆ।

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਵੀ ਆਪਣੀ ਭਾਰਤ ਫੇਰੀ ਗੁਜਰਾਤ ਤੋਂ ਹੀ ਸ਼ੁਰੂ ਕੀਤੀ ਸੀ।

ਗੁਜਰਾਤ ਵਿੱਚ ਟਰੰਪ
Getty Images

ਉਨ੍ਹਾਂ ਦੀ ਫੇਰੀ ਦੌਰਾਨ ਉਸ ਸਮੇਂ ਦੇ ਵਿਸ਼ਲੇਸ਼ਕਾਂ ਨੇ ਬਹੁਤ ਅਹਿਮ ਦੱਸਿਆ ਸੀ। ਉਸ ਸਮੇਂ 50 ਦੇ ਕਰੀਬ ਜਪਾਨੀ ਕੰਪਨੀਆਂ ਗੁਜਰਾਤ ਵਿੱਚ ਕੰਮ ਕਰ ਰਹੀਆਂ ਸਨ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੀ ਪਤਨੀ ਦੇ ਨਾਲ ਸਾਲ 2014 ਵਿੱਚ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਗਏ ਸਨ। ਉਸ ਸਮੇਂ ਸਾਬਰਮਤੀ ਨਦੀ ਦੇ ਕਿਨਾਰੇ ਉੱਪਰ ਲੋਕ ਸੰਗੀਤ ਨਾਲ ਦੋਵਾਂ ਦਾ ਸਵਾਗਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d1d91633-bfd4-4b6a-9b11-d0e11f8fae74'',''assetType'': ''STY'',''pageCounter'': ''punjabi.india.story.61190408.page'',''title'': ''ਬੌਰਿਸ ਜੌਨਸਨ ਭਾਰਤ ਫੇਰੀ ਦੌਰਾਨ ਸਚਿਨ ਤੇਂਦੂਲਕਰ ਤੇ ਅਮਿਤਾਭ ਬੱਚਨ ਵਾਂਗ ਕਿਉਂ ਕਰ ਰਹੇ ਮਹਿਸੂਸ'',''published'': ''2022-04-22T12:39:02Z'',''updated'': ''2022-04-22T12:40:20Z''});s_bbcws(''track'',''pageView'');

Related News