ਨਿਮਰਤ ਕੌਰ ਆਪਣੀ ਡਰੈੱਸ ਨੂੰ ਲੈ ਕੇ ਹੋਏ ਟ੍ਰੋਲ, ਕੀ ਔਰਤਾਂ ਨੂੰ ਸੌਖਿਆਂ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ
Friday, Apr 22, 2022 - 04:07 PM (IST)

"ਮੈਂ ਸੋਸ਼ਲ ਮੀਡੀਆ ''ਤੇ ਆਪਣੀ ਕਲੀਵੇਜ ਨੂੰ ਦਿਖਾਉਂਦੇ ਹੋਏ ਫੋਟੋਆਂ ਪੋਸਟ ਕਰਦੀ ਹਾਂ। ਮੈਂ ਸਿਆਸਤ ''ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਦੀ ਹਾਂ। ਕਮੈਂਟ ਵਿੱਚ ਮੈਂ ਲੋਕਾਂ ਦੀ ਪਰੇਸ਼ਾਨੀ ਸਾਫ਼ ਦੇਖ ਸਕਦੀ ਹਾਂ ਕਿ ਇਹ ਕੁੜੀ ਅਜਿਹਾ ਕਿਵੇਂ ਕਰ ਸਕਦੀ ਹੈ।''''
ਇਹ ਕਹਿਣਾ ਹੈ ਦਿੱਲੀ ਦੇ ਰਹਿਣ ਵਾਲੇ ਖਿਆਤੀ ਸ਼੍ਰੀ ਦਾ।
ਖਿਆਤੀ ਕਹਿੰਦੇ ਹਨ, ''''ਜਿਹੜੇ ਲੋਕ ਮੈਨੂੰ ਟ੍ਰੋਲ ਕਰਦੇ ਹਨ, ਮੈਂ ਉਨ੍ਹਾਂ ਨੂੰ ਉੱਥੇ ਹੀ ਸਖ਼ਤ ਜਵਾਬ ਦਿੰਦੀ ਹਾਂ। ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਜਵਾਬ ਦਿੰਦੀ ਹਾਂ, ਤਾਂ ਜਦੋਂ ਕੋਈ ਮੈਨੂੰ ਟ੍ਰੋਲ ਕਰਦਾ ਹੈ ਤਾਂ ਮੈਂ ਜਵਾਬ ਕਿਉਂ ਨਾ ਦਿਆਂ।''''
''''ਇਨ੍ਹਾਂ ਸਾਰੀਆਂ ਗੱਲਾਂ ਦਾ ਭਾਵਨਾਤਮਕ, ਮਾਨਸਿਕ ਪ੍ਰਭਾਵ ਪੈਂਦਾ ਹੈ ਪਰ ਜਦੋਂ ਕਾਨੂੰਨ ਵਿਵਸਥਾ ਹੈ ਤਾਂ ਮੈਨੂੰ ਸ਼ਰਮਾਉਣ ਜਾਂ ਡਰਨ ਦੀ ਕੀ ਲੋੜ ਹੈ।''''
ਹਾਲ ਹੀ ''ਚ ਅਦਾਕਾਰਾ ਨਿਮਰਤ ਕੌਰ ਵੀ ਇਨ੍ਹਾਂ ਟ੍ਰੋਲਰਾਂ ਦੇ ਨਿਸ਼ਾਨੇ ''ਤੇ ਆਏ। ਨਿਮਰਤ ਕੌਰ ਨੂੰ ਇੱਕ ਡੀਪ ਨੈੱਕਲਾਈਨ ਵਾਲੀ ਡਰੈੱਸ (ਵੱਡੇ ਗਲੇ ਵਾਲੀ ਡਰੈੱਸ) ਪਾਉਣ ਲਈ ਸੋਸ਼ਲ ਮੀਡੀਆ ''ਤੇ ਬਹੁਤ ਟ੍ਰੋਲ ਕੀਤਾ ਗਿਆ।
ਨਿਮਰਤ ਹੋਏ ਟ੍ਰੋਲ
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਅਦਾਕਾਰਾ ਨਿਮਰਤ ਕੌਰ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਮਹਿਮਾਨ ਵਜੋਂ ਆਏ। ਦਰਅਸਲ ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਦੀ ਫਿਲਮ ''ਦਸਵੀਂ'' ਹਾਲ ਹੀ ਵਿੱਚ ਰਿਲੀਜ਼ ਹੋਈ ਹੈ।
ਇਸ ਦੌਰਾਨ ਨਿਮਰਤ ਨੇ ਜੋ ਕੱਪੜੇ ਪਹਿਨੇ ਸਨ ਉਨ੍ਹਾਂ ਨੂੰ ਲੈ ਕੇ ਅਦਾਕਾਰਾ ਨੂੰ ਸੋਸ਼ਲ ਮੀਡੀਆ ''ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ।
ਦੇਵਾਂਗ ਨਾਂਅ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਲੇਡੀਜ਼, ਮੈਂ ਵਾਕਈ ਇਹ ਜਾਣਨਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਕਪੱੜੇ ਪਹਿਨਣ ਦਾ ਕੀ ਮਕਸਦ ਹੈ, ਜੇ ਮਰਦਾਂ ਨੂੰ ਆਕਰਸ਼ਿਤ ਕਰਨਾ ਹੈ ਤਾਂ ਕਿਉਂ? ਜੇ ਮਰਦਾਂ ਨੂੰ ਆਕਰਸ਼ਿਤ ਨਹੀਂ ਕਰਨਾ ਹੈ ਤਾਂ ਕਿਉਂ?"
https://twitter.com/RetardedHurt/status/1514512174844104705
ਪਰੀਸ਼ਾ ਨਾਂਅ ਦੀ ਇੱਕ ਯੂਜ਼ਰ ਨੇ ਜਵਾਬ ਵਿੱਚ ਲਿਖਿਆ - "ਕੀ ਔਰਤਾਂ ਦਾ ਬਿਨਾਂ ਕਿਸੇ ਨੂੰ ਆਕਰਸ਼ਿਤ ਕੀਤੇ, ਆਪ ਚੰਗਾ ਦਿਖਣ ਦਾ ਮਨੋਰਥ ਨਹੀਂ ਹੋ ਸਕਦਾ।"
https://twitter.com/LasciviousQueen/status/1515042578777133056
ਇਸੇ ਤਰ੍ਹਾਂ Nayanaa@LasciviousQueen ਲਿਖਦੀ ਹਨ- "ਇਸ ਵਿੱਚ ਗਲਤ ਕੀ ਹੈ? ਮੈਂ ਪੁਰਸ਼ਾਂ ਦੇ ਕੱਪੜਿਆਂ ''ਤੇ ਕੀਤੀਆਂ ਟਿੱਪਣੀਆਂ ਨਹੀਂ ਦੇਖੀਆਂ ਹਨ। ਔਰਤਾਂ ਉਹੀ ਪਹਿਨਣਗੀਆਂ ਜਿਸ ''ਚ ਉਨ੍ਹਾਂ ਨੂੰ ਸੁਵਿਧਾ ਹੋਵੇ।"
ਹਾਲਾਂਕਿ, ਇਸ ਟ੍ਰੋਲਿੰਗ ''ਤੇ ਨਿਮਰਤ ਕੌਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸੋਸ਼ਲ ਮੀਡੀਆ ''ਤੇ ਰਾਇ
ਸੋਸ਼ਲ ਮੀਡੀਆ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਹਰ ਕੋਈ ਆਪਣੀ ਰਾਇ ਰੱਖ ਕਰ ਸਕਦਾ ਹੈ ਪਰ ਕੀ ਆਪਣੀ ਰਾਇ ਦਿੰਦੇ ਸਮੇਂ ਕੋਈ ਸੀਮਾ ਵੀ ਹੋਣੀ ਚਾਹੀਦੀ ਹੈ, ਇਹ ਕਿਵੇਂ ਅਤੇ ਕੌਣ ਤੈਅ ਕਰੇਗਾ?
ਪੰਜਾਬ ਯੂਨੀਵਰਸਿਟੀ ਦੇ ਵਿਮੈਨ ਸਟੱਡੀਜ਼ ਵਿਭਾਗ ਦੀ ਪ੍ਰੋਫੈਸਰ ਡਾ. ਅਮੀਰ ਸੁਲਤਾਨਾ ਇਸ ਮੁੱਦੇ ''ਤੇ ਕਹਿੰਦੇ ਹਨ, ''''ਸਾਡਾ ਸੰਵਿਧਾਨ ਸਾਨੂੰ ਪੂਰੀ ਆਜ਼ਾਦੀ ਦਿੰਦਾ ਹੈ ਕਿ ਅਸੀਂ ਸੁਤੰਤਰ ਦੇਸ਼ ''ਚ ਪੂਰੀ ਆਜ਼ਾਰੀ ਅਤੇ ਬਰਾਬਰੀ ਨਾਲ ਰਹੀਏ।
''''ਜੇਕਰ ਨਿਮਰਤ ਨੂੰ ਪਹਿਰਾਵਾ ਪਸੰਦ ਹੈ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਸ ਨੂੰ ਲੈ ਕੇ ਕੋਈ ਟਿੱਪਣੀ ਕਰੇ ਜਾਂ ਪਾਬੰਦੀ ਲਗਾਵੇ।''''
ਇਹ ਵੀ ਪੜ੍ਹੋ:
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
- ਡੈਮੀਸੈਕਸੂਅਲਿਟੀ ਕੀ ਹੁੰਦੀ ਹੈ ਅਤੇ ਇਹ ਆਮ ਜਿਨਸੀ ਰੁਝਾਨਾਂ ਤੋਂ ਵੱਖ ਕਿਵੇਂ ਹੈ
- ਬ੍ਰਿਟੇਨ ਦੀ ਮਹਾਰਾਣੀ ਨਾਲੋਂ ਵੀ ਅਮੀਰ ਰਿਸ਼ੀ ਸੁਨਕ ਦੀ ਪਤਨੀ ਕੋਲ ਪੈਸਾ ਕਿੱਥੋਂ ਆਉਂਦਾ ਹੈ
ਸੁਲਤਾਨਾ ਕਹਿੰਦੇ ਹਨ, ''''ਜੋ ਲੋਕ ਨਿਮਰਤ ਨੂੰ ਟ੍ਰੋਲ ਕਰ ਰਹੇ ਹਨ ਉਨ੍ਹਾਂ ਨੂੰ ਇਸ ਗੱਲ ''ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ''ਚ ਕਈ ਰੀਤੀ-ਰਿਵਾਜ਼ ਅਜਿਹੇ ਹਨ ਜਿੱਥੇ ਵਿਧਵਾ ਔਰਤਾਂ ਨੂੰ ਬਲਾਊਜ਼ ਪਹਿਨਣ ਦੀ ਆਜ਼ਾਦੀ ਨਹੀਂ ਹੈ ਅਤੇ ਉਨ੍ਹਾਂ ਨੇ ਸਾਰੀ ਜ਼ਿੰਦਗੀ ਚਿੱਟੀ ਸਾੜੀ ''ਚ ਬਿਤਾਉਣਈ ਹੁੰਦੀ ਹੈ, ਉਸ ਵੇਲੇ ਇਸ ਸੰਸਕ੍ਰਿਤੀ ਨੂੰ ਕਿਉਂ ਭੁੱਲਾ ਦਿੱਤਾ ਜਾਂਦਾ ਹੈ ਅਤੇ ਉਦੋਂ ਕੋਈ ਟਿੱਪਣੀ ਕਿਉਂ ਨਹੀਂ ਕਰਦਾ?''''
''''ਕਦੇ ਉਨ੍ਹਾਂ ਲਈ ਕੋਈ ਆਵਾਜ਼ ਕਿਉਂ ਨਹੀਂ ਚੁੱਕੀ ਜਾਂਦੀ ਕਿ ਇਨ੍ਹਾਂ ਔਰਤਾਂ ਨੂੰ ਵੀ ਪੂਰੇ ਕੱਪੜੇ, ਬ੍ਰਾ ਜਾਂ ਬਲਾਊਜ਼ ਪਹਿਨਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਹ ਗ਼ਲਤ ਹੈ?''''
ਹਿੰਦੀ ਅਤੇ ਮਰਾਠੀ ਅਦਾਕਾਰਾ ਪ੍ਰਿਆ ਬਾਪਟ ਬੀਬੀਸੀ ਨਾਲ ਆਪਣੀ ਕਹਾਣੀ ਸ਼ੇਅਰ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਛੇ ਕਿਲੋਮੀਟਰ ਦੌੜਨ ਤੋਂ ਬਾਅਦ ਇੰਸਟਾਗ੍ਰਾਮ ''ਤੇ ਇੱਕ ਤਸਵੀਰ ਪੋਸਟ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਤਸਵੀਰ ਲਈ ਟ੍ਰੋਲ ਹੋ ਜਾਣਗੇ।
ਪ੍ਰਿਆ ਦੱਸਦੇ ਹਨ, ''''ਛੇ ਕਿਲੋਮੀਟਰ ਦੌੜਨ ਤੋਂ ਬਾਅਦ ਆਪਣੇ ਚਿਹਰੇ ''ਤੇ ਛਾਇਆ ਗੁਲਾਬੀ ਰੰਗ ਮੈਨੂੰ ਬਹੁਤ ਚੰਗਾ ਲੱਗਾ। ਇਹ ਬਹੁਤ ਹੀ ਕੁਦਰਤੀ ਸੀ ਕਿਉਂਕਿ ਭੱਜਣ ਤੋਂ ਬਾਅਦ ਖੂਨ ਦਾ ਸੰਚਾਰ ਹੁੰਦਾ ਹੈ। ਮੈਨੂੰ ਇਹ ਚੰਗਾ ਲੱਗਾ ਤਾਂ ਮੈਂ ਇਸ ਨੂੰ ਪੋਸਟ ਕਰ ਦਿੱਤਾ।''''
''''ਲੋਕਾਂ ਨੇ ਮੈਨੂੰ ਇਹ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ ਕਿੰਨੀ ਬੁੱਢੀ ਲੱਗ ਰਹੀ ਹੈਂ, ਤੈਨੂੰ ਬੋਟੋਕਸ ਕਰਵਾ ਲੈਣਾ ਚਾਹੀਦਾ ਹੈ, ਫੇਸ ਅਪਲਿਫ਼ਟਮੈਂਟ ਕਰਾਉਣਾ ਚਾਹੀਦਾ ਹੈ।''''
ਉਹ ਅੱਗੇ ਕਹਿੰਦੇ ਹਨ, ''''ਇਸ ਘਟਨਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਪਰ ਫਿਰ ਮੈਂ ਇਸ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਆਪਣੇ ਕੰਮ ''ਤੇ ਧਿਆਨ ਦਿੱਤਾ। ਜਦੋਂ ਮੇਰਾ ਪਰਿਵਾਰ ਮੈਨੂੰ ਇਹ ਸਵਾਲ ਪੁੱਛੇਗਾ ਕਿ ਮੈਂ ਇਹ ਕੀ ਕਰ ਰਹੀ ਹਾਂ, ਉਸ ਦਿਨ ਮੈਂ ਸੋਚਾਂਗੀ ਕਿ ਸ਼ਾਇਦ ਮੈਂ ਕੁਝ ਗਲਤ ਕਰ ਰਹੀ ਹਾਂ।''''
ਪ੍ਰਿਆ ਸਿਟੀ ਆਫ਼ ਡਰੀਮਜ਼, ਵਜ਼ਨਦਾਰ, ਟਾਇਮ ਪਲੀਜ਼, ਆਣਿ ਕਾਯ ਹਵਂ? ਵਰਗੀਆਂ ਫਿਲਮਾਂ ਅਤੇ ਸੀਰੀਜ਼ ''ਚ ਕੰਮ ਕਰ ਚੁੱਕੇ ਹਨ। ਸਿਟੀ ਆਫ਼ ਡਰੀਮਜ਼ ''ਚ ਉਨ੍ਹਾਂ ਨੇ ਇੱਕ ਸਮਲਿੰਗੀ ਦਾ ਕਿਰਦਾਰ ਨਿਭਾਇਆ ਸੀ। ਜਿੱਥੇ ਇੱਕ ਸੀਨ ਲੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।
ਔਰਤਾਂ ਨੂੰ ਹੀ ਕਿਉਂ ਬਣਾਇਆ ਜਾਂਦਾ ਹੈ ਨਿਸ਼ਾਨਾ?
ਪ੍ਰਿਆ ਬਾਪਟ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ''ਤੇ ਔਰਤਾਂ ਨੂੰ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਹੈ ਅਤੇ ਇਹ ਪਤਾ ਹੁੰਦਾ ਹੈ ਕਿ ਲੋਕ ਟਿੱਪਣੀ ਕਰਨਗੇ, ਜਿਸ ''ਚ ਰਲਵੀਂ-ਮਿਲਵੀਂ ਪ੍ਰਤੀਕਿਰਿਆ ਹੋਵੇਗੀ ਅਤੇ ਲੋਕ ਟ੍ਰੋਲ ਵੀ ਕਰਨਗੇ।
ਉਹ ਸਲਾਹ ਦਿੰਦੇ ਹਨ ਕਿ ਜੇ ਪ੍ਰਤੀਕਿਰਿਆਵਾਂ ਮਾੜੀਆਂ ਹਨ, ਤਾਂ ਤੁਹਾਨੂੰ ਉਥੋਂ ਆਪਣਾ ਧਿਆਨ ਹਟਾ ਲੈਣਾ ਚਾਹੀਦਾ ਹੈ।
ਡਾਕਟਰ ਆਮਿਰ ਸੁਲਤਾਨਾ ਦਾ ਮੰਨਣਾ ਹੈ ਕਿ ਅਜਿਹੇ ਟ੍ਰੋਲ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ, ਪਰ ਉਹ ਇਹ ਸਵਾਲ ਵੀ ਚੁੱਕਦੀ ਹੈ ਕਿ ਔਰਤਾਂ ਨੂੰ ਉਨ੍ਹਾਂ ਦੇ ਪਹਿਰਾਵੇ ਲਈ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ?
ਉਹ ਕਹਿੰਦੇ ਹਨ, ''''ਜੇਕਰ ਕੋਈ ਆਦਮੀ ਪਾਰਦਰਸ਼ੀ ਕੱਪੜੇ ਪਹਿਨੇ, ਅੰਡਰਵੀਅਰ ''ਚ ਨਜ਼ਰ ਆਵੇ ਜਾਂ ਸਰੀਰ ਦੇ ਉੱਪਰਲੇ ਹਿੱਸੇ ''ਤੇ ਕੁਝ ਵੀ ਨਾ ਪਹਿਨੇ ਤਾਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਉਹ ਸਿਕਸ-ਪੈਕ ਐਬਸ, ਮੈਸਕੂਲੈਨਿਟੀ ਜਾਂ ਮਸਲ ਪਾਵਰ ਦਿਖਾ ਰਿਹਾ ਹੈ ਅਤੇ ਕੋਈ ਉਸ ਨੂੰ ਟ੍ਰੋਲ ਵੀ ਨਹੀਂ ਕਰੇਗਾ।''''
''''ਉੱਥੇ ਸਿਰਫ ਤਾਰੀਫ਼ ਹੋਵੇਗੀ ਕਿ ਵਾਹ ਕੀ ਬਾਡੀ ਹੈ, ਸਿਕਸ ਪੈਕ ਐਬਸ ਹਨ ਆਦਿ। ਪਰ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਐਕਸਪੋਜ਼ ਕਿਉਂ ਕਰ ਰਹੇ ਹੋ? ਜੋ ਕਿ ਇੱਕ ਗਲਤ ਨਜ਼ਰੀਆ ਹੈ।"
ਪਰ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਕੋਈ ਪੁਸ਼ਾਕ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਉਸਦੀ ਨਿੰਦਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।
ਕੁਝ ਸਾਲ ਪਹਿਲਾਂ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਨੇ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਤਸਵੀਰ ਛਾਪੀ ਸੀ ਅਤੇ ਉਨ੍ਹਾਂ ਦੇ ਕਲੀਵੇਜ ''ਤੇ ਟਵੀਟ ਕੀਤਾ ਸੀ। ਹਾਲਾਂਕਿ ਬਾਅਦ ''ਚ ਇਸ ਟਵੀਟ ਨੂੰ ਹਟਾ ਦਿੱਤਾ ਗਿਆ ਅਤੇ ਅਖ਼ਬਾਰ ਨੇ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ।
ਮਾਨਸਿਕਤਾ ਬਦਲਣ ਦੀ ਲੋੜ ਹੈ
ਦੀਪਿਕਾ ਪਾਦੁਕੋਣ ਨੇ ਇਸ ਟਵੀਟ ''ਤੇ ਨਰਾਜ਼ਗੀ ਜਤਾਉਂਦਿਆਂ ਪ੍ਰਤੀਕਿਰਿਆ ਦਿੰਦੇ ਹੋਏ ਗੁੱਸੇ ''ਚ ਜਵਾਬ ਦਿੱਤਾ ਸੀ ਅਤੇ ਉਨ੍ਹਾਂ ਦੇ ਟਵੀਟ ਨੂੰ 7000 ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਸੀ ਅਤੇ ''#IStandWithDeepikaPadukone'' ਹੈਸ਼ਟੈਗ ਭਾਰਤ ''ਚ ਘੰਟਿਆਂ ਤੱਕ ਟ੍ਰੈਂਡ ''ਚ ਰਿਹਾ ਸੀ।

ਇੱਕ ਔਰਤ ਨੂੰ ਉਸ ਦੇ ਹੁਨਰ ਜਾਂ ਗੁਣਾਂ ਨਾਲ ਦੇਖਣ ਦੀ ਬਜਾਏ, ਉਸ ਨੂੰ ਉਸ ਦੇ ਪਹਿਰਾਵੇ ਨਾਲ ਜੋੜ ਕੇ ਦੇਖਿਆ ਜਾਣਾ ਕਿਤੇ ਨਾ ਕਿਤੇ ਇੱਕ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਫੇਮਿਨਿਸਟ ਫਿਲਮ ਨਿਰਮਾਤਾ ਅਤੇ ਲੇਖਿਕਾ ਪਾਰੋਮਿਤਾ ਵੋਹਰਾ ਦਾ ਕਹਿਣਾ ਹੈ ਕਿ ਔਰਤਾਂ ਪਬਲਿਕ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਇੱਕ ਨਜ਼ਰੀਆ ਹੁੰਦਾ ਹੈ ਕਿ ਉਨ੍ਹਾਂ ''ਤੇ ਜਿਨਸੀ ਹਮਲਾ ਕਰੋ। ਇੱਕ ਮਹਿਲਾ ਦੀ ਸੁਤੰਤਰਤਾ ਨੂੰ ਅਸ਼ਲੀਲ ਟਿੱਪਣੀਆਂ ਅਤੇ ਹਮਲੇ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਅਨੁਸਾਰ, "ਜੇਕਰ ਕਿਸੇ ਔਰਤ ਦਾ ਸਨਮਾਨ ਕਰਨਾ ਹੈ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੀ ਪਹਿਨਦੀ ਹੈ। ਉਸ ਲਈ ਕੋਈ ਸ਼ਰਤ ਨਹੀਂ ਰੱਖੀ ਜਾ ਸਕਦੀ ਕਿ ਜੇ ਤੁਸੀਂ ਇਹ ਕੱਪੜੇ ਪਹਿਨੋਗੇ ਤਾਂ ਅਸੀਂ ਤੁਹਾਡੀ ਇੱਜ਼ਤ ਕਰਾਂਗੇ, ਜੇ ਉਹ ਪਹਿਨੋਗੇ ਤਾਂ ਨਹੀਂ ਕਰਾਂਗੇ। ਤੁਹਾਨੂੰ ਇੱਕ ਔਰਤ ਦੀ ਨਿੱਜੀ ਪਸੰਦ ਦਾ ਵੀ ਸਨਮਾਨ ਕਰਨਾ ਹੋਵੇਗਾ।
ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਂ ਬਦਲ ਰਿਹਾ ਹੈ ਅਤੇ ਔਰਤਾਂ ਵੀ ਸੋਸ਼ਲ ਮੀਡੀਆ ''ਤੇ ਖੁੱਲ੍ਹ ਕੇ ਆਪਣੀ ਰਾਇ ਜ਼ਾਹਰ ਕਰ ਰਹੀਆਂ ਹਨ ਪਰ ਇਸ ਬਦਲਾਅ ਨੂੰ ਸਵੀਕਾਰ ਕਰਨ ਲਈ ਸਮਾਜ ਨੂੰ ਵੀ ਬਦਲਣਾ ਪਵੇਗਾ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e9401e41-7c49-4bc8-9353-4152d4d0982d'',''assetType'': ''STY'',''pageCounter'': ''punjabi.india.story.61185497.page'',''title'': ''ਨਿਮਰਤ ਕੌਰ ਆਪਣੀ ਡਰੈੱਸ ਨੂੰ ਲੈ ਕੇ ਹੋਏ ਟ੍ਰੋਲ, ਕੀ ਔਰਤਾਂ ਨੂੰ ਸੌਖਿਆਂ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ'',''author'': ''ਸੁਸ਼ੀਲਾ ਸਿੰਘ'',''published'': ''2022-04-22T10:34:20Z'',''updated'': ''2022-04-22T10:34:20Z''});s_bbcws(''track'',''pageView'');