ਯੂਕਰੇਨ ਰੂਸ ਜੰਗ: ''''ਮੈਂ ਦੇਖਿਆ ਕਿ ਮੇਰੇ ਬੱਚੇ ਦੇ ਸਰੀਰ ਵਿੱਚ ਬੰਬ ਦੇ ਟੁੱਕੜੇ ਸਨ ਅਤੇ ਖੂਨ ਵਹਿ ਰਹਿ ਸੀ'''', ਜੰਗ ਦੌਰਾਨ ਬੱਚਿਆਂ ਦੇ ਸਦਮੇ ਦੀਆਂ 3 ਕਹਾਣੀਆਂ

Thursday, Apr 21, 2022 - 01:37 PM (IST)

ਯੂਕਰੇਨ ਰੂਸ ਜੰਗ: ''''ਮੈਂ ਦੇਖਿਆ ਕਿ ਮੇਰੇ ਬੱਚੇ ਦੇ ਸਰੀਰ ਵਿੱਚ ਬੰਬ ਦੇ ਟੁੱਕੜੇ ਸਨ ਅਤੇ ਖੂਨ ਵਹਿ ਰਹਿ ਸੀ'''', ਜੰਗ ਦੌਰਾਨ ਬੱਚਿਆਂ ਦੇ ਸਦਮੇ ਦੀਆਂ 3 ਕਹਾਣੀਆਂ

ਇਵੈਨ ਰਿਬਕੋਨ ਨੇ ਆਪਣੇ ਪੁੱਤਰ ਨਾਲ ਆਖਰੀ ਵਾਰ ਕੁਝ ਕਿਹਾ ਅਤੇ ਉਸਦੇ ਤਾਬੂਤ ਨੂੰ ਥਾਪੜਿਆ। ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦੇ ਇਵੈਨ ਲਈ ਆਪਣੇ-ਆਪ ਨੂੰ ਸੰਭਾਲ ਸਕਣਾ ਬੇਹੱਦ ਮੁਸ਼ਕਲ ਹੋ ਰਿਹਾ ਸੀ।

ਇਵੈਨ ਦੀ ਪਤਨੀ ਇਨਾ, ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਸੰਭਾਲ ਰਹੀ ਸੀ। ਇਨਾ ਨੇ ਤਾਬੂਤ ਉੱਪਰ ਰੱਖੀ ਆਪਣੀ ਪੁੱਤਰ ਦੀ ਤਸਵੀਰ ਨੂੰ ਠੀਕ ਕੀਤਾ। ਬਿਲਕੁਲ ਉਵੇਂ ਜਿਵੇਂ ਕੋਈ ਮਾਂ ਆਪਣੇ ਪੁੱਤਰ ਨੂੰ ਠੀਕ ਹੋ ਕੇ ਬੈਠਣ ਲਈ ਕਹਿ ਰਹੀ ਹੋਵੇ।

ਉਨ੍ਹਾਂ ਦੇ ਪੁੱਤਰ ਇਲੈਸੀ ਰਿਬਕੋਨ ਦੀ ਠੀਕ ਇੱਕ ਮਹੀਨਾ ਪਹਿਲਾਂ ਰੂਸੀ ਗੋਲੀਬਾਰੀ ਵਿੱਚ ਮੌਤ ਹੋ ਗਈ, ਮਈ ਵਿੱਚ ਉਨ੍ਹਾਂ ਨੇ 14 ਸਾਲ ਦੇ ਹੋ ਜਾਣਾ ਸੀ।

ਇਲੈਸੀ ਦੇ ਸਹਿਪਾਠੀ, ਰਿਸ਼ਤੇਦਾਰ, ਗੁਆਂਢੀ ਸਾਰੇ ਪੂਰਬੀ ਕੀਵ ਦੇ ਬਰੋਵੀ ਸ਼ਹਿਰ ਦੇ ਇੱਕ ਗਿਰਜਾਘਰ ਵਿੱਚ ਪਿਰਿਮੋਹਾ ਕਸਬੇ ਦੇ ਇਲੈਸੀ ਨੂੰ ਅੰਤਿਮ ਵਿਦਾਈ ਦੇਣ ਲਈ ਇਕੱਠੇ ਹੋਏ ਸਨ।

ਬਰੋਵਰੀ ਸ਼ਹਿਰ ਹੁਣ ਪੂਰੀ ਤਰ੍ਹਾਂ ਜੰਗ ਦੀ ਭੇਂਟ ਚੜ੍ਹ ਚੁੱਕਿਆ ਹੈ ਪਰ ਇੱਥੋਂ ਦੇ ਲੋਕ ਪਰਿਵਾਰ ਦੇ ਇਸ ਦੁੱਖ ਵਿੱਚ ਸਾਰੇ ਇਕੱਠੇ ਹੋਏ ਸਨ।

ਗਲੀ-ਗੁਆਂਢ ਵਿੱਚ ਇਲੈਸੀ ਨੂੰ ਇੱਕ ਮਿਲਾਪੜੇ, ਇਮਾਨਦਾਰ, ਨਿਮਰ, ਅਤੇ ਮਦਦਗਾਰ ਬੱਚੇ ਵੱਜੋਂ ਯਾਦ ਕਰਦੇ ਹਨ। ਉਹ ਅਜਿਹਾ ਬੱਚਾ ਸੀ ਜੋ ਜੰਗ ਵਿੱਚ ਆਪਣੇ ਦੇਸ ਵੱਲੋਂ ਨੜਨਾ ਚਾਹੁੰਦਾ ਸੀ।

ਇਲੈਸੀ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਸੰਤਾਨ ਸੀ। ਜਦੋਂ ਜੰਗ ਸ਼ੁਰੂ ਹੋਈ ਤਾਂ ਇਲੈਸੀ ਅਤੇ ਉਨ੍ਹਾਂ ਦੀ ਮਾਂ ਇਨਾ ਸ਼ਹਿਰ ਦੇ ਅੰਦਰ ਹੀ ਫ਼ਸ ਗਏ ਸਨ।

''''11 ਮਾਰਚ ਨੂੰ ਰੂਸੀਆਂ ਨੇ ਸਾਨੂੰ ਨਿਕਲ ਜਾਣ ਦੀ ਆਗਿਆਂ ਦਿੱਤੀ ਸੀ। ਉਨ੍ਹਾਂ ਨੇ ਸਾਨੂੰ ਅਲਵਿਦਾ ਵੀ ਕਿਹਾ ਅਤੇ ਸਾਨੂੰ ਸ਼ੁੱਭ-ਇੱਛਾਵਾਂ ਵੀ ਦਿੱਤੀਆਂ। ਜਦੋਂ ਅਸੀਂ ਖੇਤਾਂ ਵਿੱਚੋਂ ਲੰਘ ਰਹੇ ਸੀ ਤਾਂ ਉਨ੍ਹਾਂ ਸਾਰੇ ਪਾਸਿਆਂ ਤੋਂ ਸਾਡੇ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।''''

ਉਨ੍ਹਾਂ ਨੂੰ ਕੱਢ ਕੇ ਲਿਜਾ ਰਹੇ ਕਾਫ਼ਲੇ ਵਿੱਚ ਪੰਜ ਗੱਡੀਆਂ ਸਨ। ਇਲੈਸੀ ਦੂਜੀ ਕਾਰ ਵਿੱਚ ਸੀ। ਬਦਿਕਸਮਤੀ ਨਾਲ ਉਸ ਕਾਰ ਵਿੱਚ ਜੋ ਵੀ ਬੈਠੇ ਸਨ, ਕੋਈ ਨਹੀਂ ਬਚਿਆ।

ਇਹ ਵੀ ਪੜ੍ਹੋ:

ਡੇਨੀਅਲ ਦੀ ਮਾਂ ਆਪਣੇ ਪੁੱਤਰ ਦੇ ਤਾਬੂਤ ਕੋਲ ਵਿਰਲਾਪ ਕਰਦੇ ਹੋਏ
BBC
ਡੇਨੀਅਲ ਦੀ ਮਾਂ ਆਪਣੇ ਪੁੱਤਰ ਦੇ ਤਾਬੂਤ ਕੋਲ ਵਿਰਲਾਪ ਕਰਦੇ ਹੋਏ

''''ਮੈਂ ਜ਼ਮੀਨ ਉੱਪਰ ਘਿਸੜਕੇ ਆਪਣੇ ਤਿੰਨ ਸਾਲ ਦੇ ਬੱਚੇ ਦੀ ਜਾਨ ਬਚਾਈ। ਇਸ ਦੌਰਾਨ ਮੈਂ ਉਸ ਨੂੰ ਜਾਕਟ ਦੇ ਹੁੱਡ ਤੋਂ ਫੜ ਕੇ ਘਸੀਟ ਰਹੀ ਸੀ। ਜੇ ਉਸ ਗੋਲੀਬਾਰੀ ਵਿੱਚੋਂ ਕੋਈ ਵੀ ਬਚ ਕੇ ਆ ਸਕਿਆ ਤਾਂ ਇਸ ਨੂੰ ਮਹਿਜ਼ ਸੰਜੋਗ ਹੀ ਕਿਹਾ ਜਾ ਸਕਦਾ ਹੈ।''''

ਇਨਾ ਮੁਤਾਬਕ ਉਨ੍ਹਾਂ ਦਾ ਛੋਟਾ ਬੱਚਾ ਹੀ ਹੁਣ ਜ਼ਿੰਦਗੀ ਦਾ ਸਹਾਰਾ ਹੈ। ਇਵੈਨ ਨੇ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਇਲੈਸੀ ਦੇ ਕਤਲ ਲਈ ਨਿਆਂ ਦੀ ਮੰਗ ਕੀਤੀ ਹੈ।

ਇਨਾ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਦੁਨੀਆਂ ਨੂੰ ਰੂਸ ਦੇ ਅਪਰਾਧਾਂ ਬਾਰੇ ਪਤਾ ਚੱਲੇ। ਉਹ ਚਾਹੁੰਦੇ ਹਨ ਕਿ ਸਾਰੇ ਪੀੜਤਾਂ ਦਾ ਹਿਸਾਬ ਹੋਵੇ। ਰੂਸ ਨੂੰ ਸਾਡੀ ਜ਼ਮੀਨ ਉੱਪਰ ਮਾਰੇ ਗਏ ਸਾਰੇ ਲੋਕਾਂ, ਬੱਚਿਆਂ ਅਤੇ ਔਰਤਾਂ ਦੇ ਕਤਲ ਲਈ ਜਵਾਬਦੇਹ ਬਣਾਇਆ ਜਾਵੇ।

ਯੂਕਰੇਨ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਉੱਪਰ ਰੂਸ ਦੇ ਹਮਲੇ ਤੋਂ ਬਾਅਦ ਹੁਣ ਤੱਕ ਘੱਟੋ-ਘੱਟ 200 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਹਜ਼ਾਰਾਂ ਹੋਰ ਬੱਚੇ ਜ਼ਖਮੀ ਹੋਏ ਹਨ।

ਬੰਬ ਦੇ ਟੁਕੜਿਆਂ ਨਾਲ ਵਿੰਨ੍ਹਿਆ- 6 ਸਾਲ ਦੇ ਬੱਚੇ ਦਾ ਸਰੀਰ

ਡੇਨੀਅਲ ਅਵਦੀਨਕੋ, 6 ਸਾਲਾਂ ਦੇ ਸੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਚਿਰਨਗੋਵ ਤੋਂ ਇੱਥੇ ਲਿਆਂਦਾ ਗਿਆ ਸੀ। ਚਿਰਨਗੋਵ ਨੂੰ ਰੂਸੀ ਫ਼ੌਜਾਂ ਨੇ ਅਪ੍ਰੈਲ ਤੋਂ ਘੇਰਿਆ ਹੋਇਆ ਸੀ। ਉਦੋਂ ਤੋਂ ਹੀ ਸ਼ਹਿਰ ਉੱਪਰ ਰੂਸੀ ਫ਼ੌਜਾਂ ਗੋਲੇ ਵਰ੍ਹਾ ਰਹੀਆਂ ਸਨ।

ਡੇਨੀਅਲ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਘਰ ਦੇ ਬਿਲਕੁਲ ਬਾਹਰ ਹੋ ਰਹੀ ਬੰਬਾਰੀ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਘਰ ਇੱਕ ਰਿਹਾਇਸ਼ੀ ਬਲਾਕ ਵਿੱਚ ਸੀ।

ਜਦੋਂ ਧਮਾਕਾ ਹੋਇਆ ਤਾਂ ਉਹ ਸਾਰੇ ਜ਼ਮੀਨ ਉੱਪਰ ਡਿੱਗੇ। ਡੇਨੀਅਲ ਦੇ ਪਿਤਾ ਓਲੇਕਸੈਂਡਰ ਨੇ ਦੇਖਿਆ ਕਿ ਉਨ੍ਹਾਂ ਦੀ ਪਤਨੀ ਦੀ ਲੱਤ ਵਿੱਚੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੇ ਬੈਗ ਦੀ ਬੱਦਰੀ ਨਾਲ ਜ਼ਖਮੀ ਲੱਤ ਨੂੰ ਬੰਨ੍ਹ ਦਿੱਤਾ। ਇਸ ਕਾਰਨ ਲੱਤ ਦਾ ਵੱਢਣੋਂ ਬਚਾਅ ਹੋ ਗਿਆ।

ਓਲੇਕਸੈਂਡਰ ਨੇ ਡੇਨੀਅਲ ਨੂੰ ਬਾਹਰ ਬੁਲਾਇਆ ਜਿਸ ਨੇ ਦੱਸਿਆ ਕਿ ਉਹ ਠੀਕ ਹੈ। ਜਿਵੇਂ ਹੀ ਮੁੰਡੇ ਨੇ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਓਲੇਕਸੈਂਡਰ ਨੇ ਦੇਖਿਆ ਕਿ ਉਹ ਕਿੰਨੀ ਬੁਰੀ ਤਰ੍ਹਾਂ ਜ਼ਖਮੀ ਸੀ।

ਮੈਂ ਦੇਖਿਆ ਕਿ ਉਸਦੇ ਸਾਰੇ ਸਰੀਰ ਵਿੱਚ ਬੰਬ ਦੇ ਟੁੱਕੜੇ ਸਨ ਅਤੇ ਖੂਨ ਵਹਿ ਰਹਿ ਸੀ।

ਪਰਿਵਾਰ ਦੇ ਤਿੰਨਾਂ ਜੀਆਂ ਨੂੰ ਵੱਖੋ-ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ।

''''ਪਹਿਲੇ ਚਾਰ ਦਿਨ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਵਿੱਚੋਂ ਕੌਣ ਜ਼ਿੰਦਾ ਹੈ, ਕੌਣ ਨਹੀਂ। ਜਦੋਂ ਮੇਰੇ ਪੁੱਤਰ ਨੂੰ ਭਰਤੀ ਕੀਤਾ ਗਿਆ ਤਾਂ ਉਸਦਾ ਨਾਮ ਨਹੀਂ ਲਿਖਿਆ ਗਿਆ ਸੀ।''''

ਆਖਰ ਪਰਿਵਾਰ ਦਾ ਮੇਲ ਹੋਇਆ ਅਤੇ ਓਲੇਕਸੈਂਡਰ ਦੀ ਪਤਨੀ ਨੂੰ ਇਲਾਜ ਲਈ ਕੀਵ ਭੇਜਿਆ ਗਿਆ।

ਜੋ ਟੁਕੜੇ ਡੇਨੀਅਲ ਦੇ ਸਿਰ ਵਿੱਚ ਖੁੱਭ ਗਏ ਸਨ ਉਹ ਤਾਂ ਕੱਢ ਦਿੱਤੇ ਗਏ ਪਰ ਜੋ ਟੁਕੜੇ ਉਸਦੀ ਪਿੱਠ ਵਿੱਚ ਸਨ ਉਹ ਅਜੇ ਵੀ ਨਹੀਂ ਕੱਢੇ ਗਏ ਸਨ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਕੱਢਣਾ ਬੇਹੱਦ ਦੁੱਖਦਾਈ ਹੋਵੇਗਾ।

ਮੁੰਡੇ ਦੀ ਲੱਤ ਵਿੱਚ ਕਈ ਸਾਰੀਆਂ ਸੱਟਾਂ ਹਨ ਅਤੇ ਉਹ ਕਈ ਥਾਂ ਤੋਂ ਟੁੱਟੀ ਹੋਈ ਹੈ। ਅਜੇ ਤੱਕ ਸਪਸ਼ਟ ਨਹੀਂ ਹੈ ਕਿ ਉਹ ਕਦੋਂ ਤੁਰ ਸਕੇਗਾ।

ਜ਼ਿਆਦਾਤਰ ਸਮਾਂ ਉਹ ਹਸੂੰ-ਹਸੂੰ ਕਰਦਾ ਰਹਿੰਦਾ ਹੈ ਪਰ ਜਦੋਂ ਕਦੇ ਨਰਸ ਉਸ ਨੂੰ ਟੀਕਾ ਲਗਾਉਣ ਆਉਂਦੀ ਹੈ ਤਾਂ ਉਹ ਦਰਦਭਰੀ ਇੱਕ ਚੀਕ ਦਿੰਦਾ ਹੈ।

ਡੇਨੀਅਲ ਅਵਦੀਨਕੋ,6 ਸਾਲਾਂ ਦੇ ਸੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਚਿਰਨਗੋਵ ਤੋਂ ਇੱਥੇ ਲਿਆਂਦਾ ਗਿਆ ਸੀ।
BBC
ਡੇਨੀਅਲ ਅਵਦੀਨਕੋ,6 ਸਾਲਾਂ ਦੇ ਸੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਚਿਰਨਗੋਵ ਤੋਂ ਇੱਥੇ ਲਿਆਂਦਾ ਗਿਆ ਸੀ।

ਓਲੇਕਸੈਂਡਰ ਦੱਸਦੇ ਹਨ, ''''ਉਹ ਨਰਸਾਂ ਨੂੰ ਦੱਸਦਾ ਹੈ ਕਿ ਉਹ ਸਾਰੇ ਕਿਵੇਂ ਖੂਨ ਵਿੱਚ ਲਥਪਥ ਸਨ। ਉਸ ਦੇ ਸਭ ਯਾਦ ਹੈ। ਹਾਲਾਂਕਿ ਉਹ ਆਪਣੇ-ਆਪ ਨੂੰ ਕਸੂਰਵਾਰ ਦੱਸਦਾ ਹੈ। ਧਮਾਕੇ ਤੋਂ ਠੀਕ ਪਹਿਲਾਂ ਮੈਂ ਉਸ ਨੂੰ ਕਿਹਾ ਸੀ ਕਿ ਉਹ ਆਪਣੀ ਮਾਂ ਦੇ ਨਾਲ ਬੇਸਮੈਂਟ ਵਿੱਚ ਚਲਾ ਜਾਵੇ ਪਰ ਉਹ ਮੈਨੂੰ ਦੇਖਣ ਲਈ ਬਾਹਰ ਆਇਆ। ਮੈਂ ਉਸ ਨੂੰ ਸਮਝਾਇਆ ਹੈ ਕਿ ਇਹ ਉਸਦੀ ਗ਼ਲਤੀ ਨਹੀਂ ਹੈ।''''

ਓਲੇਕਸੈਂਡਰ ਦੱਸਦੇ ਹਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਉਸ ਨੇ ਬਹੁਤ ਜ਼ਿਆਦਾ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸਨ।

ਜਦੋਂ ਗੋਲੀਆਂ ਦੀਆਂ ਅਵਾਜ਼ਾਂ ਆਉਂਦੀਆਂ ਤਾਂ ਉਹ ਪੁੱਛਦਾ ਪਾਪਾ ਹੁਣ ਕੌਣ ਗੋਲੀਆਂ ਚਲਾ ਰਿਹਾ ਹੈ। ਮੈਂ ਕਹਿੰਦਾ ਸਾਡੇ ਉਹ ਫਿਰ ਪੁੱਛਦਾ ਹੁਣ ਕੌਣ?... ਜਦੋਂ ਅਕਾਸ਼ ਵਿੱਚੋਂ ਬੰਬ ਡਿੱਗਦੇ ਤਾਂ ਉਹ ਸੁੱਤਾ ਪਿਆ ਘਬਰਾ ਕੇ ਉੱਠਦਾ। ਇਸ ਸਭ ਦੇ ਬਾਵਜੂਦ ਵੀ ਉਹ ਮਸਤੀ ਵੀ ਕਰਦਾ ਸੀ। ਹਾਲਾਂਕਿ ਹਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਿਆ ਹੈ।

ਜਿਸਮਾਨੀ ਸੱਟ ਨਹੀਂ ਲੱਗੀ ਪਰ ਮਾਨਸਿਕ ਸਦਮਾ ਘੱਟ ਨਹੀਂ

ਜੋ ਲੋਕ ਬਿਨਾਂ ਕਿਸੇ ਸਰੀਰਕ ਸੱਟ-ਫੇਟ ਦੇ ਬਚ ਨਿਕਲਣ ਵਿੱਚ ਸਫ਼ਲ ਵੀ ਰਹੇ ਹਨ ਉਹ ਵੀ ਮਾਨਿਸਕ ਸਦਮੇ ਤੋਂ ਬਚੇ ਨਹੀਂ ਰਹਿ ਸਕੇ ਹਨ।

13 ਸਾਲਾਂ ਦੇ ਇਲਾ ਬੋਬਕੋਵ ਆਪਣੇ ਪਰਿਵਾਰ ਨਾਲ ਬੂਚਾ ਤੋਂ ਬਚ ਨਿਕਲਣ ਵਿੱਚ ਸਫ਼ਲ ਰਹੇ ਸਨ। ਰਾਜਧਾਨੀ ਕੀਵ ਦੇ ਬਾਹਰਵਾਰ ਬੂਚਾ ਨੂੰ ਕਈ ਹਫ਼ਤੇ ਰੂਸੀ ਫ਼ੌਜਾਂ ਨੇ ਆਪਣੇ ਅਧਿਕਾਰ ਹੇਠ ਰੱਖਿਆ ਸੀ।

13 ਸਾਲਾਂ ਦੇ ਇਲਾ ਬੋਬਕੋਵ ਆਪਣੇ ਪਰਿਵਾਰ ਨਾਲ ਬੂਚਾ ਤੋਂ ਬਚ ਨਿਕਲਣ ਵਿੱਚ ਸਫ਼ਲ ਰਹੇ ਸਨ।
BBC
13 ਸਾਲਾਂ ਦੇ ਇਲਾ ਬੋਬਕੋਵ ਆਪਣੇ ਪਰਿਵਾਰ ਨਾਲ ਬੂਚਾ ਤੋਂ ਬਚ ਨਿਕਲਣ ਵਿੱਚ ਸਫ਼ਲ ਰਹੇ ਸਨ

ਆਖਰ ਉਹ ਮਾਰਚ ਵਿੱਚ ਖੋਲ੍ਹੇ ਗਏ ਇੱਕ ਮਨੁੱਖਤਾਵਾਦੀ ਲਾਂਘੇ ਰਾਹੀਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਸਕੇ। ਇਹ ਲਾਂਘਾ ਨਾਗਰਿਕਾਂ ਨੂੰ ਰਸਤਾ ਦੇਣ ਲਈ ਬਣਾਇਆ ਗਿਆ ਸੀ। ਬੋਬਕੋਲ ਦਾ ਪਰਿਵਾਰ ਹੁਣ ਕੀਵ ਦੀ ਇੱਕ ਖੰਡਰ ਹੋ ਚੁੱਕੀ ਸਰਕਾਰੀ ਇਮਾਰਤ ਵਿੱਚ ਰਹਿੰਦਾ ਹੈ।

ਇਲਾ ਦੱਸਦੇ ਹਨ, ''''ਫਰਵਰੀ 24 ਨੂੰ ਜਦੋਂ ਲੜਾਈ ਸ਼ੁਰੂ ਹੋਈ ਤਾਂ ਇਹ ਇੱਕ ਸਦਮਾ ਸੀ। ਮੈਨੂੰ ਉਮੀਦ ਸੀ ਕਿ ਇਹ ਇੱਕ ਆਮ ਦਿਨ ਹੋਵੇਗਾ। ਮੈਂ ਸਕੂਲ ਜਾਵਾਂਗਾ। ਹੋਮ-ਵਰਕ ਕਰਾਂਗਾ ਅਤੇ ਖੇਡਾਂਗਾ। ਅਚਾਨਕ ਮੇਰੀ ਮਾਂ ਕਮਰੇ ਵਿੱਚ ਆਈ ਅਤੇ ਮੈਨੂੰ ਆਪਣਾ ਸਮਾਨ ਪੈਕ ਕਰਨ ਲਈ ਕਹਿਣ ਲੱਗੀ। ਫਿਰ ਅਸੀਂ ਬੇਸਮੈਂਟ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇਹ ਬਹੁਤ ਡਰਾਉਣਾ ਸੀ। ਰਾਤਾਂ ਲੰਘਾਉਣੀਆਂ ਬੇਹੱਦ ਮੁਸ਼ਕਲ ਸਨ।''''

ਉੱਥੋਂ ਨਿਕਲਦੇ ਸਮੇਂ ਇਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੜਦੀਆਂ ਇਮਾਰਤਾਂ, ਤਬਾਹ ਹੋਏ ਟੈਂਕ ਅਤੇ ਸੜਕਾਂ ਉੱਪਰ ਪਈਆਂ ਲਾਸ਼ਾਂ ਦੇਖੀਆਂ।

ਇਲਾ ਦੱਸਦੇ ਹਨ, ''''ਮੈਂ ਇਸ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ ਕਿ ਜੰਗ ਅਜੇ ਵੀ ਜਾਰੀ ਹੈ। ਮੈਨੂੰ ਸੁਪਨਾ ਆਉਂਦਾ ਹੈ ਕਿ ਰੂਸੀਆਂ ਨੇ ਮੇਰੇ ਪਰਿਵਾਰ ਨੂੰ ਮਾਰ ਦਿੱਤਾ ਹੈ ਜਾਂ ਬੰਦੀ ਬਣਾ ਲਿਆ ਹੈ। ਮੈਂ ਰਾਤ ਨੂੰ ਤਰੇਲੀ ਵਿੱਚ ਭਿੱਜਿਆ ਉੱਠਦਾ ਹਾਂ।''''

ਇਲਾ ਦੀ ਆਂਟੀ ਦੱਸਦੇ ਹਨ ਕਿ ਉਹ ਖੇਡਾਂ ਅਤੇ ਪਰਿਵਾਰਕ ਤਸਵੀਰਾਂ ਦੀ ਮਦਦ ਨਾਲ ਬੱਚਿਆਂ ਦਾ ਧਿਆਨ ਭਟਕਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਆਂਟੀ ਵੈਲਨਟੀਨਾ ਸੋਲੋਕੋਵਾ ਦੇ ਪਰਿਵਾਰ ਨੂੰ ਵੀ ਇਲਾ ਦੇ ਪਰਿਵਾਰ ਦੇ ਨਾਲ ਹੀ ਬਚਾਇਆ ਗਿਆ ਸੀ।

ਹਾਲਾਂਕਿ ਜਦੋਂ ਖਾਣੇ ਦੀ ਕਮੀ ਪੈਦਾ ਹੋ ਗਈ ਤਾਂ ਪਰਿਵਾਰ ਨੂੰ ਬੱਚਿਆਂ ਨਾਲ ਕੁਝ ਮੁਸ਼ਕਲ ਗੱਲਾਂ ਵੀ ਸਾਂਝੀਆਂ ਕਰਨੀਆਂ ਪਈਆਂ।

''''ਮੈਂ ਬੱਚਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਇੱਕ ਜ਼ਿੰਦਗੀ ਸੀ ਜਿਸ ਵਿੱਚ ਉਨ੍ਹਾਂ ਕੋਲ ਸਭ ਕੁਝ ਸੀ। ਉਹ ਸਕੂਲ ਜਾਂਦੇ ਸਨ ਅਤੇ ਖੇਡਦੇ ਸਨ। ਹੁਣ ਉਨ੍ਹਾਂ ਕੋਲ ਇੱਕ ਜ਼ਿੰਦਗੀ ਹੈ ਜਿਸ ਵਿੱਚ ਉਨ੍ਹਾਂ ਨੂੰ ਇਸ ਸਭ ਤੋਂ ਬਿਨਾਂ ਰਹਿਣਾ ਸਿੱਖਣਾ ਪਵੇਗਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਵੱਡੇ ਹੋਣ ਦਾ ਸਮਾਂ ਆ ਗਿਆ ਸੀ।''''

ਯੂਕਰੇਨ ਵਿੱਚ ਬੱਚਿਆਂ ਦੀ ਇੱਕ ਪੂਰੀ ਪੀੜ੍ਹੀ ਆਪਣਾ ਬਚਪਨ ਗੁਆ ਚੁੱਕੀ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਯੂਕਰੇਨ ਦੇ 78 ਲੱਖ ਬੱਚਿਆਂ ਵਿੱਚੋਂ ਲਗਭਗ ਇੱਕ ਤਿਹਾਈ ਉੱਜੜ ਚੁੱਕੇ ਹਨ।

ਜੰਗ ਹੁਣ ਯੂਕਰੇਨ ਦੇ ਦੱਖਣ ਅਤੇ ਪੱਛਮ ਵੱਲ ਵੀ ਫੈਲ ਗਈ ਹੈ। ਦੇਸ ਦਾ ਕੋਈ ਵੀ ਹਿੱਸਾ ਜੰਗ ਤੋਂ ਮਹਿਫ਼ੂਜ਼ ਨਹੀਂ ਰਿਹਾ ਹੈ।

ਕੋਈ ਨਹੀਂ ਜਾਣਦਾ ਕਿ ਇਸ ਦੇਸ ਦੇ ਬੱਚੇ ਕਦੋਂ ਤੋਂ ਆਪਣਾ ਆਮ ਬਚਪਨ ਜੀਅ ਸਕਣਗੇ।

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''38f4c616-d00f-4a5c-8198-e70786934f41'',''assetType'': ''STY'',''pageCounter'': ''punjabi.international.story.61160942.page'',''title'': ''ਯੂਕਰੇਨ ਰੂਸ ਜੰਗ: \''ਮੈਂ ਦੇਖਿਆ ਕਿ ਮੇਰੇ ਬੱਚੇ ਦੇ ਸਰੀਰ ਵਿੱਚ ਬੰਬ ਦੇ ਟੁੱਕੜੇ ਸਨ ਅਤੇ ਖੂਨ ਵਹਿ ਰਹਿ ਸੀ\'', ਜੰਗ ਦੌਰਾਨ ਬੱਚਿਆਂ ਦੇ ਸਦਮੇ ਦੀਆਂ 3 ਕਹਾਣੀਆਂ'',''author'': ''ਯੋਗਿਤਾ ਲਿਮੇ '',''published'': ''2022-04-21T08:06:17Z'',''updated'': ''2022-04-21T08:06:17Z''});s_bbcws(''track'',''pageView'');

Related News