ਪੰਜਾਬ ਚੋਣਾਂ: ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ

Thursday, Jan 20, 2022 - 03:25 PM (IST)

ਪੰਜਾਬ ਚੋਣਾਂ: ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ

ਸੰਗਰੂਰ ਦਾ ਵਿਧਾਨ ਸਭਾ ਹਲਕਾ ਧੂਰੀ ਇਸ ਵਾਰ ਚਰਚਾ ਵਿੱਚ ਹੈ ਕਿਉਂਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਚੋਣ ਲੜਨ ਜਾ ਰਹੇ ਹਨ।

ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ? ਇਸ ਦੇ ਪਿੱਛੇ ਤਿੰਨ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਤਾਂ ਇਹ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਜਿੱਥੋਂ ਭਗਵੰਤ ਮਾਨ ਮੌਜੂਦਾ ਐੱਮਪੀ ਹਨ ਅਤੇ ਲਗਾਤਾਰ ਦੋ ਵਾਰ ਜਿੱਤੇ ਹਨ।

ਸੰਗਰੂਰ ਜ਼ਿਲ੍ਹੇ ਵਿੱਚ ਸੰਗਰੂਰ, ਸੁਨਾਮ, ਲਹਿਰਾਗਾਗਾ, ਦਿੜਬਾ ਅਤੇ ਧੂਰੀ ਸਮੇਤ ਪੰਜ ਵਿਧਾਨ ਸਭਾ ਹਲਕੇ ਹਨ। ਧੂਰੀ ਵਿਧਾਨ ਸਭਾ ਹਲਕੇ ਵਿੱਚ 1.63 ਲੱਖ ਦੇ ਕਰੀਬ ਵੋਟਰ ਹਨ, ਜਿੰਨਾਂ ਵਿੱਚੋਂ 86,102 ਮਰਦ ਅਤੇ 76949 ਔਰਤ ਵੋਟਰ ਹਨ।

ਦੂਸਰਾ ਇਹ ਪੇਂਡੂ ਬਹੁਮਤ ਵਾਲੀ ਸੀਟ ਹੈ ਅਤੇ ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਲਵੇ ਵਿੱਚੋਂ ਜਿਆਦਾਤਰ ਪੇਂਡੂ ਵੋਟ ਬੈਂਕ ਵਾਲੀਆਂ ਸੀਟਾਂ ''ਤੇ ਹੀ ਜੇਤੂ ਰਹੀ ਸੀ।

ਤੀਸਰਾ ਇੱਥੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਤੋਂ 2811 ਵੋਟਾਂ ਦੇ ਥੋੜ੍ਹੇ ਫ਼ਰਕ ਨਾਲ ਹੀ ਹਾਰੇ ਸੀ।

ਇਹ ਵੀ ਪੜ੍ਹੋ:

ਧੂਰੀ ਦਾ ਚੋਣ ਇਤਿਹਾਸ

ਧੂਰੀ ਵਿਧਾਨ ਸਭਾ ਹਲਕੇ ਦੇ ਚੋਣ ਇਤਿਹਾਸ ਉੱਤੇ ਜੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ ਉੱਤੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਮੁਕਾਬਲਾ ਰਿਹਾ ਹੈ।

ਸੰਨ 1967 ਤੋਂ ਲੈ ਕੇ ਇਸ ਸੀਟ ਉੱਤੇ 5 ਵਾਰ ਕਾਂਗਰਸ ਅਤੇ 4 ਵਾਰ ਅਕਾਲੀ ਦਲ, ਦੋ ਵਾਰ ਅਜ਼ਾਦ ਉਮੀਦਵਾਰ ਅਤੇ ਇੱਕ ਵਾਰ ਸੀਪੀਆਈ ਜੇਤੂ ਰਹੀ ਹੈ।

ਮੌਜੂਦਾ ਸਮੇਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਐੱਮਐੱਲਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਇਸ ਤੋਂ ਪਹਿਲਾਂ ਸਾਲ 2012 ਵਿੱਚ ਕਾਂਗਰਸ ਦੇ ਹੀ ਅਰਵਿੰਦ ਖੰਨਾ ਜੇਤੂ ਰਹੇ ਸਨ, ਜੋ ਕਿ ਹੁਣ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਹਨ।

ਇਸਤੋਂ ਪਿਛਲੀਆਂ ਸਾਲ 2007 ਦੀਆਂ ਚੋਣਾਂ ਵਿੱਚ ਇਕਬਾਲ ਸਿੰਘ ਝੂੰਦਾ ਅਜ਼ਾਦ ਉਮੀਦਵਾਰ ਦੇ ਤੌਰ ''ਤੇ ਜੇਤੂ ਰਹੇ ਸਨ, ਜੋ ਕਿ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

ਸਾਲ 2002 ਵਿੱਚ ਕੱਦਾਵਾਰ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਗਗਨਜੀਤ ਸਿੰਘ ਜੇਤੂ ਰਹੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਸਾਲ 1997 ਵਿੱਚ ਇਥੋਂ ਕਾਂਗਰਸ ਦੇ ਹੀ ਧਨਵੰਤ ਸਿੰਘ ਜੇਤੂ ਰਹੇ ਸਨ। ਧਨਵੰਤ ਸਿੰਘ ਜੋ ਕਿ ਮੌਜੂਦਾ ਸਮੇਂ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ, ਵੀ ਇਸ ਸੀਟ ''ਤੇ ਕਾਫੀ ਪ੍ਰਭਾਵ ਰੱਖਦੇ ਹਨ।

ਭਗਵੰਤ ਦੇ ਮੁਕਾਬਲੇ ਵਿੱਚ ਕਿਹੜੇ ਉਮੀਦਵਾਰ

ਕਾਂਗਰਸ ਵੱਲੋਂ ਇਸ ਵਾਰ ਵੀ ਦਲਵੀਰ ਸਿੰਘ ਗੋਲਡੀ ਹੀ ਉਮੀਦਵਾਰ ਹਨ ਜਦਕਿ ਭਗਵੰਤ ਮਾਨ ਦੇ ਇੱਥੋਂ ਚੋਣ ਲੜਨ ਨਾਲ ਇਹ ਹੌਟ ਸੀਟ ਬਣ ਜਾਵੇਗੀ ਕਿਉਂਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਹਨ ਅਤੇ ਕੱਦਾਵਾਰ ਨੇਤਾ ਹਨ।

ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਨੂੰ ਉਮਦੀਵਾਰ ਐਲਾਨਿਆ ਗਿਆ ਹੈ ਜਦਕਿ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਸੰਯੁਕਤ ਸਮਾਜ ਮੋਰਚਾ ਵੀ ਪੇਂਡੂ ਸੀਟ ਹੋਣ ਕਰਕੇ ਇਸ ਸੀਟ ''ਤੇ ਸਮੀਕਰਨ ਬਦਲ ਸਕਦਾ ਹੈ।

ਧੂਰੀ ਲਈ ਮੋਰਚੇ ਵੱਲੋਂ ਸਰਬਜੀਤ ਸਿੰਘ ਅਲਾਲ ਉਮੀਦਵਾਰ ਐਲਾਨੇ ਜਾ ਚੁੱਕੇ ਹਨ।

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਇਸ ਸੀਟ ''ਤੇ ਕਾਫ਼ੀ ਪ੍ਰਭਾਵ ਰੱਖਦੇ ਹਨ।

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਬੀਜੇਪੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਹੈ ਅਤੇ ਇਸ ਵਾਰ ਇਸ ਗਠਜੋੜ ਵੱਲੋਂ ਸੀਟਾਂ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=3DI8XcTqfdg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''079c992a-648e-4abb-abaf-a2dc240e3853'',''assetType'': ''STY'',''pageCounter'': ''punjabi.india.story.60066384.page'',''title'': ''ਪੰਜਾਬ ਚੋਣਾਂ: ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ'',''author'': ''ਸੁਖਚਰਨ ਪ੍ਰੀਤ'',''published'': ''2022-01-20T09:53:51Z'',''updated'': ''2022-01-20T09:53:51Z''});s_bbcws(''track'',''pageView'');

Related News