ਬਾਇਜੂਸ: ਪੜ੍ਹਾਈ ਦਾ ਆਨਲਾਈਨ ਮਾਧਿਅਮ ਜਾਂ ਵਪਾਰ ਦਾ ਆਧਾਰ

Tuesday, Dec 07, 2021 - 08:24 PM (IST)

ਬਾਇਜੂਸ: ਪੜ੍ਹਾਈ ਦਾ ਆਨਲਾਈਨ ਮਾਧਿਅਮ ਜਾਂ ਵਪਾਰ ਦਾ ਆਧਾਰ
ਬਾਇਜੂ''ਸ
Getty Images

ਬਾਇਜੂਸ ਇੱਕ ਆਨਲਾਈਨ ਟਿਊਸ਼ਨ ਫਰਮ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਐਡਟੈੱਕ ਸਟਾਰਟ-ਅੱਪ ਹੈ।

ਅਕਾਊਂਟੈਂਟ ਦਿਗੰਬਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 5,000 ਰੁਪਏ ਦਾ ਭੁਗਤਾਨ ਕੀਤਾ ਅਤੇ ਇਸ ਤੋਂ ਇਲਾਵਾ 35,000 ਰੁਪਏ ਕਰਜ਼ ਵਜੋਂ ਉਧਾਰ ਲਏ।

ਉਹ ਦਾਅਵਾ ਕਰਦੇ ਹਨ ਕਿ ਇਹ ਲੋਨ ਉਨ੍ਹਾਂ ਨੂੰ ਬਾਇਜੂਸ ਵੱਲੋਂ ਉਨ੍ਹਾਂ ਦੇ ਬੇਟੇ ਲਈ ਦੋ ਸਾਲ ਦਾ ਗਣਿਤ ਅਤੇ ਵਿਗਿਆਨ ਪ੍ਰੋਗਰਾਮ ਖਰੀਦਣ ਲਈ ਦਿਵਾਇਆ ਗਿਆ ਸੀ।

ਉਨ੍ਹਾਂ ਨੇ ਦੱਸਿਆ, "ਉਨ੍ਹਾਂ ਦਾ ਇੱਕ ਸੇਲਜ਼ ਪ੍ਰਤੀਨਿਧੀ ਸਾਡੇ ਘਰ ਆਇਆ ਅਤੇ ਉਨ੍ਹਾਂ ਨੇ ਮੇਰੇ ਬੇਟੇ ਨੂੰ ਔਖੇ ਤੋਂ ਔਖੇ ਸਵਾਲ ਪੁੱਛੇ ਜਿਨ੍ਹਾਂ ਦਾ ਉਹ ਜਵਾਬ ਨਹੀਂ ਦੇ ਸਕਿਆ। ਉਨ੍ਹਾਂ ਦੇ ਆਉਣ ਤੋਂ ਬਾਅਦ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹੋ ਗਏ ਸੀ।"

ਦਿਗੰਬਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਰਿਫੰਡ ਲਈ ਬਾਇਜੂਸ ਦੇ ਧੱਕੇ ਖਾ ਰਿਹਾ ਹੈ।

ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਬੇਟੇ ਵੱਲੋਂ ਉੱਤਰ ਨਾ ਦੇਣ ''ਤੇ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ, ਜਿਸ ਕਾਰਨ ਉਨ੍ਹਾਂ ਨੇ ਇਹ ਕੋਰਸ ਖਰੀਦ ਲਿਆ।

ਪਰ ਉਨ੍ਹਾਂ ਨੂੰ ਉਹ ਸੇਵਾਵਾਂ ਨਹੀਂ ਮਿਲੀਆਂ, ਜਿਨ੍ਹਾਂ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਸੀ। ਜਿਸ ਵਿੱਚ ਫੇਸ-ਟੂ-ਫੇਸ ਕੋਚਿੰਗ ਅਤੇ ਇੱਕ ਕਾਉਂਸਲਰ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਦੀ ਡਿਵੈਂਲਪਮੈਂਟ ਬਾਰੇ ਫੋਨ ''ਤੇ ਅਪਡੇਟ ਕਰੇਗਾ।

ਬਾਇਜੂ''ਸ
Getty Images

ਕੁਝ ਮਹੀਨਿਆਂ ਬਾਅਦ ਬਾਇਜੂਸ ਨੇ ਉਨ੍ਹਾਂ ਦੇ ਫੋਨਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ।

ਬਾਇਜੂਸ ਨੇ ਦਿਗੰਬਰ ਸਿੰਘ ਦੇ ਇਨ੍ਹਾਂ ਦੋਸ਼ਾਂ ਨੂੰ "ਬੇਬੁਨਿਆਦ ਅਤੇ ਗਲਤ ਧਾਰਨਾ ਤੋਂ ਪ੍ਰੇਰਿਤ" ਦੱਸਿਆ। ਬਾਇਜੂਸ ਨੇ ਬੀਬੀਸੀ ਨੂੰ ਦੱਸਿਆ ਕਿ ਸਿੰਘ ਨਾਲ "ਫੌਲੋ-ਅਪ ਪੀਰੀਅਡ ਦੌਰਾਨ ਕਈ ਵਾਰ ਗੱਲ ਕੀਤੀ ਗਈ ਸੀ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਪ੍ਰੋਡਕਟ ਬਾਰੇ ਦੀ 15-ਦਿਨ ਦੀ ਰਿਫੰਡ ਪਾਲਿਸੀ ਬਾਰੇ "ਕੋਈ ਸਵਾਲ ਨਹੀਂ ਪੁੱਛੇ" ਗਏ।

ਜੇਕਰ ਕੋਈ ਵਿਦਿਆਰਥੀ ਟੈਬਲੇਟ ਦੇ ਨਾਲ ਕੋਈ ਲਰਨਿੰਗ ਸਮੱਗਰੀ ਖਰੀਦਦਾ ਹੈ ਤਾਂ ਉਨ੍ਹਾਂ ਲਈ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਲਈ "ਕਿਸੇ ਵੀ ਸਮੇਂ" ਵੀ ਰਿਫੰਡ ਦੀ ਪਾਲਿਸੀ ਉਪਲੱਬਧ ਹੈ।

ਕੰਪਨੀ ਨੇ ਕਿਹਾ ਕਿ ਦਿਗੰਬਰ ਸਿੰਘ ਨੇ ਪ੍ਰੋਡੈਕਟ ਭੇਜਣ ਤੋਂ ਦੋ ਮਹੀਨਿਆਂ ਬਾਅਦ ਰਿਫੰਡ ਮੰਗਿਆ।

ਪਰ ਜਦੋਂ ਬੀਬੀਸੀ ਨੇ ਦਿਗੰਬਰ ਸਿੰਘ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਰਿਫੰਡ ਦੇ ਦਿੱਤਾ।

ਬੀਬੀਸੀ ਨੇ ਬਹੁਤ ਸਾਰੇ ਅਜਿਹੇ ਮਾਪਿਆਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਜਿਨ੍ਹਾਂ ਸੇਵਾਵਾਂ ਦਾ ਵਾਅਦਾ ਕੀਤਾ ਗਿਆ ਸੀ, ਜਿਵੇਂ ਹਰੇਕ ਬੱਚੇ ਨਾਲ ਇੱਕ-ਇੱਕ ਟਿਊਟਰ ਅਤੇ ਇੱਕ ਬੱਚੇ ਦੀ ਡਿਵੈਂਲਪਮੈਂਟ ਦਾ ਮੁਲਾਂਕਣ ਕਰਨ ਲਈ ਇੱਕ ਮੈਂਟੋਰ ਦੀ ਸੁਵਿਧਾ ਸੀ, ਪਰ ਕੰਪਨੀ ਵੱਲੋਂ ਇਹ ਵਾਅਦਾ ਕਦੇ ਨਹੀਂ ਪੁਗਾਇਆ ਗਿਆ।

ਘੱਟੋ-ਘੱਟ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਭਾਰਤ ਦੀਆਂ ਲੇਬਰ ਅਦਾਲਤਾਂ ਨੇ ਬਾਇਜੂਸ ਨੂੰ ਰਿਫੰਡ ਅਤੇ ਸੇਵਾਵਾਂ ਦੀ ਘਾਟ ਨਾਲ ਸਬੰਧਤ ਵਿਵਾਦਾਂ ਵਿੱਚ ਗਾਹਕਾਂ ਨੂੰ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ।

ਬਾਇਜੂਸ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਨ੍ਹਾਂ ਕਾਨੂੰਨੀ ਮਾਮਲਿਆਂ ਵਿੱਚ ਸਮਝੌਤੇ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਨਿਵਾਰਣ ਦਰ 98% ਹੈ।

ਪਰ ਬਾਇਜੂਸ ਦੇ ਸਾਬਕਾ ਕਰਮਚਾਰੀਆਂ ਅਤੇ ਗਾਹਕਾਂ ਨਾਲ ਇੰਟਰਵਿਊ ''ਤੇ ਆਧਾਰਿਤ ਬੀਬੀਸੀ ਦੀ ਜਾਂਚ ਨੇ ਕਈ ਦੋਸ਼ਾਂ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ-

ਸੈਂਕੜੇ ਸ਼ਿਕਾਇਤਾਂ

ਨਾਰਾਜ਼ ਮਾਪਿਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਸੇਲਜ਼ ਏਜੰਟਾਂ ਨੇ ਗੁਮਰਾਹ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਏਜੰਟਾਂ ਵੱਲੋਂ ਪ੍ਰੋਡਕਟ ਲਾਜ਼ਮੀ ਕਹਿ ਕੇ ਇਕਰਾਰਨਾਮੇ ਵਿੱਚ ਫਸਾਇਆ ਗਿਆ ਸੀ ਅਤੇ ਜਿਸ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਰਿਫੰਡ ਲੈਣਾ ਹੋਰ ਮੁਸ਼ਕਲ ਹੋ ਗਿਆ।

ਬਾਇਜੂਸ ਦੇ ਇੱਕ ਸਾਬਕਾ ਕਰਮਚਾਰੀ ਨੇ ਕਿਹਾ, ਇੱਕ ਵਾਰ ਪ੍ਰੋਡਕਟ ਵੇਚਣ ਤੋਂ ਬਾਅਦ ਏਜੰਟ ਫੌਲੋ-ਅੱਪ ਕਰਨ ਪ੍ਰਤੀ ਅਵੇਸਲੇ ਹੋ ਜਾਂਦੇ ਹਨ।

ਕੁਝ ਸਾਬਕਾ ਕਰਮਚਾਰੀਆਂ ਨੇ "ਧੱਕੇ ਨਾਲ ਵਿਕਰੀ ਕਰਵਾਉਣ ਵਾਲੇ ਪ੍ਰਬੰਧਕਾਂ" ਦੀ ਸ਼ਿਕਾਇਤ ਕੀਤੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਥੇ ਹਾਈ ਪ੍ਰੈੱਸ਼ਰ ਸੇਲ ਕਲਚਰ ਹੋਣ ਕਾਰਨ ਉਨ੍ਹਾਂ ਵੱਲੋਂ ਬਹੁਤ ਵੱਡੇ ਟੀਚਿਆਂ ਨੂੰ ਪੂਰਾ ਕਰਨ ''ਤੇ ਜ਼ੋਰ ਦਿੱਤਾ ਜਾਂਦਾ ਹੈ।

ਕੰਪਨੀ ਦੇ ਖਿਲਾਫ਼ ਆਨਲਾਈਨ ਖ਼ਪਤਕਾਰ ਅਤੇ ਕਰਮਚਾਰੀ ਫੋਰਮ ਵਿੱਚ ਵੀ ਸੈਂਕੜੇ ਸ਼ਿਕਾਇਤਾਂ ਹਨ।

ਬਾਇਜੂਸ ਨੇ ਅਜਿਹੀਆਂ ਸੇਲ ਰਣਨੀਤੀਆਂ ਦੀ ਵਰਤੋਂ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ "ਜੇਕਰ ਵਿਦਿਆਰਥੀ ਅਤੇ ਮਾਤਾ-ਪਿਤਾ ਸਾਡੇ ਉਤਪਾਦ ਦਾ ਮਹੱਤਵ ਸਮਝਦੇ ਹਨ ਅਤੇ ਇਸ ਪ੍ਰਤੀ ਵਿਸ਼ਵਾਸ ਦਿਖਾਉਂਦੇ ਹਨ, ਉਹ ਤਾਂ ਹੀ ਇਨ੍ਹਾਂ ਨੂੰ ਖਰੀਦਦੇ ਹਨ"।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ "ਵਰਕ ਕਲਚਰ ਮਾਤਾ-ਪਿਤਾ ਪ੍ਰਤੀ ਕਿਸੇ ਵੀ ਦੁਰਵਿਵਹਾਰ ਜਾਂ ਮਾੜੇ ਵਿਵਹਾਰ ਦੀ ਇਜਾਜ਼ਤ ਨਹੀਂ ਦਿੰਦਾ" ਅਤੇ ਅਜਿਹੇ ਮਾੜੇ ਵਤੀਰੇ ਨੂੰ ਰੋਕਣ ਅਤੇ ਇਹ ਯਕੀਨੀ ਕਰਨ ਲਈ ਕਿ ਮਾੜਾ ਵਤੀਰਾ ਤਾਂ ਨਹੀਂ ਹੋ ਰਿਹਾ, ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ।

ਬਾਇਜੂ''ਸ
Getty Images
ਬਾਇਜੂ ਰਵੀਨਦਰਨ ਬਾਇਜੂਸ ਦੇ ਸਹਿ-ਸੰਸਥਾਪਕ ਹਨ

2011 ਵਿੱਚ ਬਾਇਜੂ ਰਵੀਨਦਰਨ ਵੱਲੋਂ ਸਥਾਪਿਤ ਬਾਇਜੂਸ ਨੂੰ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਦੇ ਚੈਨ ਜ਼ਕਰਬਰਗ ਇਨੀਸ਼ੀਏਟਿਵ, ਟਾਈਗਰ ਗਲੋਬਲ ਅਤੇ ਜਨਰਲ ਅਟਲਾਂਟਿਕ ਵਰਗੀਆਂ ਪ੍ਰਮੁੱਖ ਇਕੁਇਟੀ ਫਰਮਾਂ ਦੁਆਰਾ ਫੰਡ ਮੁਹੱਈਆ ਕੀਤਾ ਜਾਂਦਾ ਹੈ।

ਡੇਢ ਸਾਲ ਤੋਂ ਵੱਧ ਸਮੇਂ ਤੋਂ ਸਕੂਲ ਬੰਦ ਰਹਿਣ ਦੇ ਨਾਲ ਹੀ ਮਹਾਂਮਾਰੀ ਨੇ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਲਗਾਉਣ ਲਈ ਮਜਬੂਰ ਕਰ ਦਿੱਤਾ।

ਅਚਾਨਕ ਆਈ ਇਸ ਤਬਦੀਲੀ ਨੇ ਦਿਗੰਬਰ ਸਿੰਘ ਵਰਗੇ ਮਾਪਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ - ਜੋ ਰਵਾਇਤੀ ਤੌਰ ''ਤੇ ਸਿੱਖਿਆ ਨੂੰ ਅੱਗੇ ਵਧਣ ਲਈ ਜ਼ਰੂਰੀ ਸਮਝਦੇ ਹਨ, ਜਿਸ ਕਾਰਨ ਬਾਇਜੂਸ ਇੱਕ ਮਹੱਤਵਪੂਰਨ ਬਾਜ਼ਾਰ ਵਜੋਂ ਉਭਰਿਆ।

ਇਸ ਲਈ ਮਹਾਂਮਾਰੀ ਤੋਂ ਬਾਅਦ ਕੰਪਨੀ ਦੀ ਕਾਫ਼ੀ ਚੜ੍ਹਾਈ ਹੋ ਗਈ।

ਕੰਪਨੀ ਦਾ ਦਾਅਵਾ ਹੈ ਕਿ ਇਸ ਨੇ 85% ਨਵਿਆਉਣਯੋਗ (ਰੀਨਿਊਵਲ) ਦੀ ਦਰ ਨਾਲ ਛੇ ਮਿਲੀਅਨ ਤੋਂ ਵੱਧ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ ਆਪਣੇ ਨਾਲ ਜੋੜਿਆ ਹੈ।

ਬੀਬੀਸੀ ਨੇ ਕਈ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਬਾਇਜੂਸ ਦੀ ਲਰਨਿੰਗ ਸਮੱਗਰੀ ਦੀ ਗੁਣਵੱਤਾ ਦੀ ਪੁਸ਼ਟੀ ਕੀਤੀ ਹੈ।

ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਰੱਟਾ ਮਾਰ ਕੇ ਸਿੱਖਣਾ ਆਮ ਹੈ, ਉੱਥੇ ਬਾਇਜੂਸ ਨੂੰ ਇਮਰਸਿਵ (ਇੱਕ ਕੰਪਿਊਟਰ ਡਿਸਪਲੇ ਜਾਂ ਸਿਸਟਮ- ਜੋ ਇੱਕ 3D ਚਿੱਤਰ ਤਿਆਰ ਕਰਦਾ ਜੋ ਉਪਭੋਗਤਾ ਨੂੰ ਅਸਲ ਪ੍ਰਤੀਤ ਹੁੰਦਾ ਹੈ।) ਅਤੇ ਲਰਨਿੰਗ ਮਟੀਰੀਅਲ ਨੂੰ ਦਿਲਚਸਪ ਬਣਾਉਣ ਲਈ ਤਕਨੀਕ ਦੀ ਚਤੁਰਾਈ ਨਾਲ ਵਰਤੋਂ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਇਹ ਉਦਯੋਗ ਦਾ ਸਭ ਤੋਂ ਉੱਚਾ ਨੈੱਟ ਪ੍ਰਮੋਟਰ ਸਕੋਰ (NPS) ਹੋਣ ਦਾ ਵੀ ਦਾਅਵਾ ਕਰਦਾ ਹੈ, ਜੋ ਗਾਹਕ ਅਨੁਭਵ ਨੂੰ ਮਾਪਦਾ ਹੈ ਅਤੇ ਕਾਰੋਬਾਰ ਦੇ ਵਾਧੇ ਦੀ ਭਵਿੱਖਬਾਣੀ ਕਰਦਾ ਹੈ।

ਮਾਪਿਆਂ ਦੀਆਂ ਅਸੁਰੱਖਿਆਵਾਂ ਵਿੱਚ ਵਾਧਾ

ਮਾਰਚ 2020 ਤੋਂ ਲੈ ਕੇ ਹੁਣ ਤੱਕ ਬਾਇਜੂਸ ਨੇ 100 ਕਰੋੜ ਡਾਲਰ ਤੋਂ ਜ਼ਿਆਦਾ ਧਨ ਰਾਸ਼ੀ ਅਰਜਿਤ ਕੀਤੀ ਹੈ ਅਤੇ ਦਰਜਨ ਭਰ ਵਿਰੋਧੀਆਂ ਨੂੰ ਪਿੱਛੇ ਕਰਦੇ ਹੋਏ ਮੁਕਾਬਲਾ ਪ੍ਰੀਖਿਆਵਾਂ ਲਈ ਕੋਡਿੰਗ ਕਲਾਸਾਂ ਤੋਂ ਲੈ ਕੇ ਕੋਚਿੰਗ ਤੱਕ ਸਭ ਕੁਝ ਪੇਸ਼ ਕਰਨ ਵਾਲੀਆਂ ਫਰਮਾਂ ਲਈ ਇੱਕ ਅੰਬਰੇਲਾ ਹੋਲਡਿੰਗ ਕੰਪਨੀ ਬਣ ਗਿਆ ਹੈ।

ਇਹ ਸੰਭਾਵਿਤ ਤੌਰ ''ਤੇ ਭਾਰਤੀ ਟੈਲੀਵਿਜ਼ਨ ''ਤੇ ਸਭ ਤੋਂ ਵੱਧ ਦਿਖਾਈ ਦੇਣ ਵਾਲਾ ਬ੍ਰਾਂਡ ਹੈ, ਜਿਸ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਬ੍ਰਾਂਡ ਅੰਬੈਸਡਰ ਵਜੋਂ ਆਪਣੀ ਆਕਰਸ਼ਕ ਇਸ਼ਤਿਹਾਰ ਮੁਹਿੰਮ ਚਲਾ ਰਹੇ ਹਨ।

ਪਰ ਕੁਝ ਸਿੱਖਿਆ ਮਾਹਿਰ ਸਵਾਲ ਕਰਦੇ ਹਨ ਕਿ ਕੀ ਕੰਪਨੀ ਦਾ ਇੰਨਾ ਤੇਜ਼ ਵਿਕਾਸ ਸਖ਼ਤ ਸੇਲਜ਼ ਰਣਨੀਤੀਆਂ ਕਾਰਨ ਹੈ?

ਜਿਸ ਨੇ ਮਾਪਿਆਂ ਦੀਆਂ ਅਸੁਰੱਖਿਆ ਵਿੱਚ ਵਾਧਾ ਕੀਤਾ ਹੈ ਅਤੇ ਉਨ੍ਹਾਂ ''ਤੇ ਕਰਜ਼ੇ ਦਾ ਬੋਝ ਵਧਾਇਆ ਹੈ।

ਕੁਝ ਮਾਤਾ-ਪਿਤਾ ਦਾ ਦਾਅਵਾ ਹੈ ਕਿ ਇਨ੍ਹਾਂ ਦੀਆਂ ਰਣਨੀਤੀਆਂ ਵਿੱਚ ਲਗਾਤਾਰ ਫੋਨ ਕਰਨੇ ਅਤੇ ਲੁਭਾਉਣੀਆਂ ਸੇਲ ਰਣਨੀਤੀਆਂ ਸ਼ਾਮਲ ਹਨ।

ਜਿਸ ਦਾ ਪ੍ਰਭਾਵ ਉਨ੍ਹਾਂ ਨੂੰ ਇਹ ਯਕੀਨ ਦਿਵਾਉਣ ਦਾ ਹੁੰਦਾ ਹੈ ਕਿ ਜੇਕਰ ਉਹ ਬਾਇਜੂਸ ਦੇ ਉਤਪਾਦ ਨਹੀਂ ਵਰਤਦੇ ਤਾਂ ਉਨ੍ਹਾਂ ਦਾ ਬੱਚਾ ਪਿੱਛੇ ਰਹਿ ਜਾਵੇਗਾ।

ਆਨਲਾਈਨ ਪੜ੍ਹਾਈ
Getty Images
ਮਾਤਾ-ਪਿਤਾ ਦਾਅਵਾ ਕਰਦੇ ਹਨ ਕਿ ਰਣਨੀਤੀਆਂ ਵਿੱਚ ਲਗਾਤਾਰ ਫੋਨ ਕਰਨੇ ਅਤੇ ਸੇਲ ਰਣਨੀਤੀਆਂ ਸ਼ਾਮਲ ਸਨ

ਇੱਕ ਸਾਬਕਾ ਕਰਮਚਾਰੀ ਨੇ ਕਿਹਾ ਕਿ ਬਾਇਜੂਸ ਦੇ ਮੁੱਢਲੇ ਕੋਰਸ ਲਗਭਗ 50 ਡਾਲਰ ਤੋਂ ਸ਼ੁਰੂ ਹੁੰਦੇ ਹਨ, ਜੋ ਜ਼ਿਆਦਾਤਰ ਭਾਰਤੀਆਂ ਲਈ ਮਹਿੰਗੇ ਹੁੰਦੇ ਹਨ।

ਪਰ ਕੰਪਨੀ ਅਕਸਰ ਉਨ੍ਹਾਂ ਨੂੰ ਆਪਣੇ ਉਤਪਾਦ ਲੈਣ ਲਈ ਉਕਸਾਉਂਦੀ ਹੈ ਭਾਵੇਂ ਬੱਚੇ ਨੂੰ ਇਸ ਦੀ ਲੋੜ ਹੋਵੇ ਜਾਂ ਪਰਿਵਾਰ ਇਸ ਦਾ ਭਾਰ ਉਠਾ ਸਕਦਾ ਹੋਵੇ ਜਾਂ ਨਾ।

ਬਾਇਜੂਸ ਦੇ ਸਾਬਕਾ ਕਾਰੋਬਾਰ ਵਿਕਾਸ ਸਹਿਯੋਗੀ ਨਿਤੀਸ਼ ਰਾਏ ਨੇ ਬੀਬੀਸੀ ਨੂੰ ਦੱਸਿਆ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸਾਨ ਹੈ ਜਾਂ ਰਿਕਸ਼ਾ ਚਾਲਕ ਹੈ।"

"ਜੇ ਸਾਨੂੰ ਲੱਗੇ ਕਿ ਕਈ ਮਾਪੇ ਇਸ ਨੂੰ ਨਹੀਂ ਲੈ ਸਕਦੇ ਤਾਂ ਅਸੀਂ ਉਨ੍ਹਾਂ ਤੋਂ ਉਸੇ ਰੇਂਜ ਵਿੱਚ ਸਭ ਤੋਂ ਘੱਟ ਕੀਮਤ ਵਸੂਲਦੇ ਹਾਂ।"

ਬਾਇਜੂਸ ਨੇ ਕਿਹਾ ਕਿ ਉਨ੍ਹਾਂ ਕੋਲ "ਗਾਹਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਸਮਰੱਥਾ ਦੇ ਆਧਾਰ ''ਤੇ ਵੱਖ-ਵੱਖ ਕੀਮਤਾਂ ਵਾਲੇ ਵੱਖੋ-ਵੱਖਰੇ ਉਤਪਾਦ ਹਨ" ਅਤੇ ਉਹ "ਸੁਝਾਏ ਗਏ ਤਰੀਕਿਆਂ ਨਾਲ" ਕੀਮਤਾਂ ਨਹੀਂ ਬਦਲਦੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੇਲਜ਼ ਐਗਜ਼ੀਕਿਊਟਿਵ ਦਾ ਕੀਮਤ ''ਤੇ ਕੋਈ ਕੰਟਰੋਲ ਨਹੀਂ ਹੁੰਦਾ।

ਕਈ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੇ ਵੀ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯਥਾਰਥ ਤੋਂ ਪਰੇ ਟੀਚਿਆਂ ਨੂੰ ਪੂਰਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਸਥਿਤੀ ਨੂੰ ਸੁਧਾਰਨ ਲਈ ਜ਼ਰੂਰੀ ਕਦਮ

ਪਿਛਲੇ ਸਾਲ ਦੇ ਅੰਤ ਵਿੱਚ ਅਤੇ ਇਸ ਸਾਲ ਜਨਵਰੀ ਵਿੱਚ ਦੋ ਟੈਲੀਫੋਨ ਰਿਕਾਰਡਿੰਗ ਸਾਹਮਣੇ ਆਈਆਂ ਸਨ, ਜੋ ਗੁੱਸੇ ਨਾਲ ਭਰੇ ਹੋਏ ਅਭਿਲਾਸ਼ੀ ਮੈਨੇਜਰਾਂ ਵੱਲੋਂ ਆਪਣੇ ਟੀਚੇ ਨਾ ਪੂਰੇ ਕਰਨ ਲਈ ਸੇਲਜ਼ਮੈਨ ਨੂੰ ਅਪਮਾਨਿਤ ਕਰਦੇ ਹੋਏ ਨਜ਼ਰ ਆਉਂਦੀਆਂ ਹਨ।

ਬਾਇਜੂਸ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਗੱਲਬਾਤ 18 ਮਹੀਨੇ ਪਹਿਲਾਂ ਹੋਈ ਸੀ ਅਤੇ ਉਨ੍ਹਾਂ ਨੇ ਮੈਨੇਜਰਾਂ ਦੇ ਕੰਟਰੈਕਟ ਨੂੰ ਖਤਮ ਕਰਨ ਸਮੇਤ ਸਥਿਤੀ ਨੂੰ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇ ਸਨ।

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਬਾਇਜੂਸ ਨੇ ਕਿਹਾ, "ਸਾਡੀ ਸੰਸਥਾ ਵਿੱਚ ਦੁਰਵਿਵਹਾਰ ਅਤੇ ਹਮਲਾਵਰ ਵਤੀਰੇ ਲਈ ਕੋਈ ਥਾਂ ਨਹੀਂ ਹੈ।"

"ਤੁਹਾਡੇ ਵੱਲੋਂ ਜ਼ਿਕਰ ਕੀਤੇ ਗਏ ਕੇਸ ਵਿੱਚ ਪ੍ਰਭਾਵਿਤ ਕਰਮਚਾਰੀ ਸਾਡੇ ਨਾਲ ਅਜੇ ਵੀ ਕੰਮ ਕਰ ਰਹੇ ਹਨ ਅਤੇ ਉਹ ਪ੍ਰਬੰਧਨ ਵੱਲੋਂ ਪ੍ਰਗਟਾਏ ਵਿਸ਼ਵਾਸ ਦਾ ਆਨੰਦ ਮਾਣ ਰਹੇ ਹਨ।"

ਪਰ ਇੱਕ ਤੋਂ ਵੱਧ ਕਰਮਚਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉੱਥੇ ਸੇਲ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਹੋਈ ਹੈ।

ਇੱਕ ਸੇਲਜ਼ ਐਗਜ਼ੀਕਿਊਟਿਵ ਨੇ ਕਿਹਾ ਕਿ ਉਹ ਚਿੰਤਾ ਦਾ ਸ਼ਿਕਾਰ ਹੋ ਗਿਆ ਅਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਉਸ ਸਾਲ ਦੇ ਦੌਰਾਨ ਵਧ ਗਿਆ ਸੀ, ਜਦੋਂ ਉਹ ਬਾਇਜੂਸ ਵਿੱਚ ਕੰਮ ਕਰਦੇ ਸੀ।

ਕਈ ਕਰਮਚਾਰੀਆਂ ਨੇ ਕਿਹਾ ਕਿ 12-15 ਘੰਟੇ ਕੰਮ ਕਰਨਾ ਉਨ੍ਹਾਂ ਦੀ ਨੌਕਰੀ ਵਿੱਚ ਆਮ ਗੱਲ ਸੀ ਅਤੇ ਉਹ ਸਟਾਫ਼ ਜੋ ਸੰਭਾਵੀ ਗਾਹਕਾਂ ਨਾਲ 120 ਮਿੰਟ ਗੱਲ ਨਹੀਂ ਕਰ ਸਕਦਾ ਸੀ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਲਗਦੀ ਸੀ ਅਤੇ ਉਨ੍ਹਾਂ ਦੀ ਉਸ ਦਿਨ ਦੀ ਤਨਖਾਹ ਕੱਟ ਲਈ ਜਾਂਦੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇੱਕ ਸਾਬਕਾ ਕਰਮਚਾਰੀ ਨੇ ਕਿਹਾ, "ਅਜਿਹੇ ਮੇਰੇ ਨਾਲ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਹੁੰਦਾ। ਮੈਨੂੰ ਟੀਚੇ ਨੂੰ ਪੂਰਾ ਕਰਨ ਲਈ ਇੱਕ ਦਿਨ ਵਿੱਚ ਘੱਟੋ-ਘੱਟ 200 ਫੋਨ ਕਰਨੇ ਪੈਂਦੇ ਸਨ।"

ਉਨ੍ਹਾਂ ਨੇ ਅੱਗੇ ਕਿਹਾ ਕਿ ਟੀਚੇ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਕੁਝ ਸਮਾਂ ਹੀ ਦਿੱਤਾ ਜਾਂਦਾ ਸੀ ਅਤੇ ਔਸਤ ਕਾਲ ਅਕਸਰ ਦੋ ਮਿੰਟਾਂ ਤੋਂ ਘੱਟ ਦੀ ਹੁੰਦੀ ਸੀ।

ਪਰ ਬਾਇਜੂਸ ਕਹਿਣਾ ਹੈ ਕਿ ਹੈ ਕਿ ਅਜਿਹਾ ਦਰਸਾਉਣਾ ਗ਼ਲਤ ਹੈ। "ਇਹ ਬੇਬੁਨਿਆਦ ਹੈ ਕਿ ਜੇ ਕਰਮਚਾਰੀ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀਆਂ ਤਨਖ਼ਾਹਾਂ ਰੋਕ ਲਈਆਂ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਗੈਰ-ਹਾਜ਼ਰ ਦਰਸਾਇਆ ਜਾਂਦਾ ਹੈ।"

ਕੰਪਨੀ ਦਾ ਕਹਿਣਾ ਹੈ, "ਸਾਰੀਆਂ ਸੰਸਥਾਵਾਂ ਦੇ ਸਖ਼ਤ ਪਰ ਨਿਰਪੱਖ ਸੇਲਜ਼ ਟੀਚੇ ਹੁੰਦੇ ਹਨ ਅਤੇ ਬਾਇਜੂਸ ਕੋਈ ਛੋਟ ਨਹੀਂ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਕਰਮਚਾਰੀਆਂ ਦੀ ਸਿਹਤ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਇੱਕ ਮਜ਼ਬੂਤ ਸਿਖਲਾਈ ਪ੍ਰੋਗਰਾਮ ਬਣਾਇਆ ਹੈ।

"ਸਾਡੇ ਨਾਲ ਸਾਡੀਆਂ ਸਮੂਹ ਕੰਪਨੀਆਂ ਵਿੱਚ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ ਅਤੇ ਕਦੇ ਕੋਈ ਅਜਿਹੀ ਘਟਨਾ ਦੀ ਗੱਲ ਹੋਵੇ ਤਾਂ ਅਸੀਂ ਮਾਮਲੇ ਵਿੱਚ ਅਸੀਂ ਤੁਰੰਤ ਜਾਂਚ ਕਰਦੇ ਹਾਂ ਅਤੇ ਦੁਰਵਿਵਹਾਰ ਰੋਕਣ ਲਈ ਸਖ਼ਤ ਕਾਰਵਾਈ ਕਰਦੇ ਹਾਂ।"

ਪਰ ਰੋਏ, ਜੋ ਹੁਣ ਮੁੰਬਈ ਸ਼ਹਿਰ ਦੇ ਇੱਕ ਸਕੂਲ ਵਿੱਚ ਅਨਾਥ ਬੱਚਿਆਂ ਨੂੰ ਪੜ੍ਹਾਉਂਦੇ ਹਨ, ਕਹਿੰਦੇ ਹਨ ਕਿ ਉਨ੍ਹਾਂ ਨੇ ਦੋ ਮਹੀਨਿਆਂ ਦੀ ਨੌਕਰੀ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿੱਚ ਬਾਇਜੂਸ ਦੀ ਨੌਕਰੀ ਛੱਡ ਦਿੱਤੀ ਕਿਉਂਕਿ ਉਹ ਕੰਪਨੀ ਦੇ ਕੰਮ ਕਰਨ ਦੇ ਤਰੀਕੇ ਨਾਲ ਸਹਿਜ ਨਹੀਂ ਸਨ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਇੱਕ ਵਧੀਆ ਸੰਕਲਪ ਵਜੋਂ ਸ਼ੁਰੂ ਹੋਈ ਸੀ, ਪਰ ਹੁਣ ਇਹ ਇੱਕ ਮਾਲੀਆ ਉਗਰਾਹੁਣ ਵਾਲੀ ਮਸ਼ੀਨ ਬਣ ਕੇ ਰਹਿ ਗਈ ਹੈ।"

ਮੌਰਨਿੰਗ ਕੰਟੈਕਸਟ, ਇੱਕ ਮੀਡੀਆ ਅਤੇ ਖੋਜ ਕੰਪਨੀ ਜੋ ਭਾਰਤ ਦੇ ਸਟਾਰਟ-ਅੱਪਸ ਬਾਰੇ ਵਿਆਪਕ ਤੌਰ ''ਤੇ ਰਿਪੋਰਟ ਕਰਦੀ ਹੈ, ਦੇ ਸਹਿ-ਸੰਸਥਾਪਕ ਪ੍ਰਦੀਪ ਸਾਹਾ ਦਾ ਕਹਿਣਾ ਹੈ ਕਿ ਇਸ ਦਾ ਜ਼ਿਆਦਾਤਰ ਹਿੱਸਾ "ਤੇਜ਼ੀ ਨਾਲ ਵਿਕਾਸ" ਲਈ ਕੰਮ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਬਾਇਜੂਸ ਦੀ ਕੋਈ ਵਿਸ਼ੇਸ਼ ਸਮੱਸਿਆ ਨਹੀਂ ਹੈ, ਬਲਕਿ ਸਮੁੱਚੇ ਤੌਰ ''ਤੇ ਐਡਟੈੱਕ ਸੈਕਟਰ ਵਿੱਚ ਅਜਿਹਾ ਹੀ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਵਧਦੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਨੇ ਇਸ ਖੇਤਰ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਨਜ਼ਰ ਆ ਰਹੀ।

"ਇਨ੍ਹਾਂ ਵਿੱਚੋਂ ਬਹੁਤੀਆਂ ਸ਼ਿਕਾਇਤਾਂ ਅਸਲ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ਼ ਮੁੱਠੀ ਭਰ ਨੂੰ ਹੀ ਆਪਣੀ ਸਮੱਸਿਆ ਦੱਸਣ ਲਈ ਕੋਈ ਪਲੈਟਫਾਰਮ ਮਿਲਦਾ ਹੈ, ਜੇਕਰ ਤੁਸੀਂ ਇਨ੍ਹਾਂ ਸ਼ਿਕਾਇਤਾਂ ਨੂੰ ਮਾਲੀਏ ਵਿਰੁੱਧ ਦੇਖਦੇ ਹੋ ਜੋ ਇਹ ਸਟਾਰਟ-ਅੱਪ ਪੈਦਾ ਕਰ ਰਹੇ ਹਨ, ਤਾਂ ਇਸ ਲਈ ਸੋਚਣ ਦੀ ਜ਼ਰੂਰਤ ਨਹੀਂ।''

ਪਰ ਇਨ੍ਹਾਂ ਲਈ ਨਿਯਮ ਬਣਾਉਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ।

ਨਿਵੇਸ਼ਕ ਅਤੇ ਬਾਇਜੂਸ ਦੇ ਕਾਰੋਬਾਰੀ ਮਾਡਲ ਦੇ ਮੁਖਰ ਆਲੋਚਕ ਡਾਕਟਰ ਅਨਿਰੁਧ ਮਾਲਪਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਐਡਟੈੱਕ ਸਟਾਰਟ-ਅਪਸ ਉੱਤੇ ਬੀਜਿੰਗ-ਸ਼ੈਲੀ ਦੀ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।

ਚੀਨ ਨੇ ਹਾਲ ਹੀ ਵਿੱਚ ਹੁਕਮ ਦਿੱਤਾ ਹੈ ਕਿ ਆਨਲਾਈਨ ਟਿਊਸ਼ਨਿੰਗ ਫਰਮਾਂ ਨੂੰ ਮੁਨਾਫ਼ੇ ਲਈ ਨਹੀਂ ਬਣਾਇਆ ਜਾਣਾ ਚਾਹੀਦਾ।

ਡਾ. ਮਾਲਪਾਨੀ ਦਾ ਮੰਨਣਾ ਹੈ ਕਿ ਇਸ ਦਾ ਹੱਲ ਪਹਿਲਾਂ ਹੀ ਮੌਜੂਦ ਹੈ।

ਉਹ ਕਹਿੰਦੇ ਹਨ ਕਿ ਭਾਰਤ ਸਰਕਾਰ ਨੂੰ ਇਸ ਸੈਕਟਰ ਨੂੰ ਨਿਯੰਤ੍ਰਿਤ ਕਰਨ ਲਈ ''ਨੈੱਟਫਲਿਕਸ ਮਾਡਲ'' ਅਪਣਾਉਣਾ ਚਾਹੀਦਾ ਹੈ, ਇੱਕ ਮਹੀਨਾਵਰ ਸਬਸਕ੍ਰਿਪਸ਼ਨ ਮਾਡਲ ਜਿਸ ਦੀ ਘੱਟੋ ਘੱਟ ਲਾਕ-ਇਨ ਮਿਆਦ ਨਾ ਹੋਵੇ।

"ਇਸ ਨਾਲ ਤੁਰੰਤ ਦਿਲਚਸਪੀਆਂ ਪੈਦੇ ਹੋਣਗੀਆਂ, ਕਿਉਂਕਿ ਫਿਰ, ਤੁਸੀਂ ਨਿਰੰਤਰ ਆਧਾਰ ''ਤੇ ਆਪਣੇ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਕੇ ਪੈਸਾ ਕਮਾਓਗੇ।"

ਭਾਰਤ ਸਰਕਾਰ ਨੇ ਇਸ ਸਬੰਧੀ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ ਪਰ ਮਾਤਾ-ਪਿਤਾ ਦੀਆਂ ਸ਼ਿਕਾਇਤਾਂ ਵਧਣ ਦੇ ਨਾਲ ਜਲਦੀ ਹੀ ਇਸ ਦੀ ਲੋੜ ਪੈ ਸਕਦੀ ਹੈ।

ਡਾ. ਮਾਲਪਾਨੀ ਦਾ ਕਹਿਣਾ ਹੈ ਕਿ ਉਹ ਅਦਾਲਤ ਵਿੱਚ ਪਟੀਸ਼ਨ ਪਾਉਣ ਦੀ ਤਿਆਰੀ ਕਰ ਰਹੇ ਹਨਹੈ ਜਿਸ ਵਿੱਚ ਸਰਕਾਰ ਨੂੰ ਇਸ ਸੈਕਟਰ ਨੂੰ ਨਿਯਮਤ ਕਰਨ ਲਈ ਕਿਹਾ ਗਿਆ ਹੈ।

ਡਾ. ਮਾਲਪਾਨੀ ਨੇ ਕਿਹਾ, "ਤੁਸੀਂ ਸਾਰੇ ਇਨ੍ਹਾਂ ਨੰਬਰਾਂ ਨੂੰ ਦੇਖਦੇ ਹੋ, ਇੰਨੇ ਲੱਖਾਂ ਲੋਕਾਂ ਨਾਲ ਜੁੜਿਆ ਅਤੇ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਐਡ-ਟੈੱਕ ਸਟਾਰਟ ਅੱਪ... ਇਹ ਸਭ ਬੇਕਾਰ ਦੇ ਮਾਪਦੰਡ ਹਨ।''

"ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਮੇਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਿਹਤ ਦੇਖਭਾਲ ਵਾਂਗ ਸਿੱਖਿਆ ਵੀ ਜਨਤਕ ਭਲਾਈ ਦਾ ਇੱਕ ਕਾਰਜ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=HQVX6c2DTN0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cd631afa-cd89-468e-8478-3321c23ec6fe'',''assetType'': ''STY'',''pageCounter'': ''punjabi.embedded_media.story.59553038.page'',''title'': ''ਬਾਇਜੂਸ: ਪੜ੍ਹਾਈ ਦਾ ਆਨਲਾਈਨ ਮਾਧਿਅਮ ਜਾਂ ਵਪਾਰ ਦਾ ਆਧਾਰ'',''author'': ''ਨਿਖਿਲ ਇਨਾਮਦਾਰ '',''published'': ''2021-12-07T14:44:55Z'',''updated'': ''2021-12-07T14:44:55Z''});s_bbcws(''track'',''pageView'');

Related News