ਬੀਬੀਸੀ ਦੇ ਅੰਤਰਰਾਸ਼ਟਰੀ ਦਰਸ਼ਕਾਂ ਵਿੱਚ ਭਾਰਤ ਪਹਿਲੇ ਸਥਾਨ ''''ਤੇ: GAM ਰਿਪੋਰਟ
Saturday, Dec 04, 2021 - 12:09 PM (IST)


ਬੀਬੀਸੀ ਨੇ ਆਪਣਾ ਸਾਲਾਨਾ ਗਲੋਬਲ ਔਡੀਐਂਸ ਮੈਜ਼ਰ (GAM) ਰਿਪੋਰਟ ਜਾਰੀ ਕੀਤੀ ਹੈ ਜੋ ਇਹ ਦੱਸਦੀ ਹੈ ਕਿ ਵਿਸ਼ਵ ਭਰ ਵਿੱਚ ਕਿੰਨੇ ਲੋਕ ਬੀਬੀਸੀ ਦੀਆਂ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ।
ਇਸ ਰਿਪੋਰਟ ਮੁਤਾਬਕ, ਭਾਰਤ ਬੀਬੀਸੀ ਦੇ ਅੰਤਰਰਾਸ਼ਟਰੀ ਦਰਸ਼ਕਾਂ ਦਾ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ, ਜਿੱਥੇ ਹਰ ਹਫਤੇ 7 ਕਰੋੜ 20 ਲੱਖ ਲੋਕ ਬੀਬੀਸੀ ਦੀਆਂ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ।
ਇਸ ਵਿੱਚ ਬੀਬੀਸੀ ਨਿਊਜ਼ ਦੀਆਂ ਭਾਰਤੀ ਭਾਸ਼ਾਵਾਂ, BBC.com ਅਤੇ ਬੀਬੀਸੀ ਸਟੂਡੀਓਜ਼ ਦੇ ਅੰਤਰਰਾਸ਼ਟਰੀ ਚੈਨਲ ਸ਼ਾਮਲ ਹਨ। ਪਿਛਲੇ ਸਾਲ (2020 ਵਿੱਚ 6 ਕਰੋੜ 30 ਲੱਖ) ਦੇ ਮੁਕਾਬਲੇ ਇਸ ਸਾਲ 90 ਲੱਖ ਲੋਕਾਂ ਦਾ ਵਾਧਾ ਹੋਇਆ ਹੈ।
2020/21 ਵਿੱਚ ਬੀਬੀਸੀ ਨੇ ਹਰ ਹਫ਼ਤੇ 489 ਮਿਲੀਅਨ ਔਸਤ ਦਰਸ਼ਕਾਂ ਨਾਲ ਵਿਸ਼ਵ ਪੱਧਰ ''ਤੇ ਰਿਕਾਰਡ ਅੰਕੜੇ ਹਾਸਲ ਕੀਤੇ ਹਨ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 20 ਮਿਲੀਅਨ ਤੋਂ ਜ਼ਿਆਦਾ ਹਨ।
ਨਵੇਂ ਅੰਕੜਿਆਂ ਨਾਲ ਬੀਬੀਸੀ ਦੇ ਪਾਠਕਾਂ, ਦਰਸ਼ਕਾਂ ਤੇ ਸਰੋਤਿਆਂ ਦੀ ਸੰਖਿਆ 50 ਕਰੋੜ ਦੇ ਨੇੜੇ ਪਹੁੰਚਣ ਦੀ ਉਮੀਦ ਹੈ ਜੋ ਕਿ 2022 ਲਈ ਬੀਬੀਸੀ ਦਾ ਨਿਰਧਾਰਿਤ ਟੀਚਾ ਹੈ।
ਆਪਣੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੇ ਸਾਲ ਵਿੱਚ ਬੀਬੀਸੀ ਇਸ ਟੀਚੇ ਨੂੰ ਪਾਰ ਕਰਨ ਵੱਲ ਅੱਗੇ ਵੱਧ ਰਿਹਾ ਹੈ।
ਬੀਬੀਸੀ ਦੀਆਂ ਅੰਤਰਰਾਸ਼ਟਰੀ ਸਮਾਚਾਰ ਸੇਵਾਵਾਂ ਵੀ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ ਹਨ ਜਿੱਥੇ ਹਰ ਹਫ਼ਤੇ 456 ਮਿਲੀਅਨ ਲੋਕ ਉਨ੍ਹਾਂ ਦਾ ਉਪਯੋਗ ਕਰਦੇ ਹਨ (18 ਮਿਲੀਅਨ ਦਾ ਵਾਧਾ)।
ਇਸ ਵਿੱਚ ਵਿਸ਼ਵ ਸਰਵਿਸ ਲੈਂਗੂਏਜ, ਵਰਲਡ ਸਰਵਿਸ ਇੰਗਲਿਸ਼, ਵਰਲਡ ਨਿਊਜ਼ ਟੀਵੀ, BBC.com ਅਤੇ ਬੀਬੀਸੀ ਮੀਡੀਆ ਐਕਸ਼ਨ ਦੇ ਦਰਸ਼ਕ ਸ਼ਾਮਲ ਹਨ।
ਇਹ ਵੀ ਪੜ੍ਹੋ:
- ਓਮੀਕਰੋਨ ਵੇਰੀਐਂਟ ਨਾਲ ਪੁਰੀ ਦੁਨੀਆ ਵਿੱਚ ਚਿੰਤਾ ਪਰ ਇਹ ਕਿੰਨਾ ਖ਼ਤਰਨਾਕ ਹੈ
- ਕਿਸਾਨ ਅੰਦੋਲਨ: ਦਿੱਲੀ ਦੀ ਇਹ ਕੁੜੀ ਸਿੰਘੂ ਬਾਰਡਰ ''ਤੇ ਬੈਠੇ ਕਿਸਾਨਾਂ ਦੀ ਬਣੀ ''ਲਾਡੋ ਰਾਣੀ''
- ਕੰਗਨਾ ਰਣੌਤ ਨੂੰ ਕੀਰਤਪੁਰ ''ਚ ਕਿਸਾਨਾਂ ਨੇ ਘੇਰ ਮਾਫ਼ੀ ਮੰਗਣ ਲਈ ਕਿਹਾ, ਕੰਗਨਾ ਬੋਲੀ ''ਪੰਜਾਬ ਜ਼ਿੰਦਾਬਾਦ''
ਬੀਬੀਸੀ ਨਿਊਜ਼ ਹਿੰਦੀ ਨੇ ਇਸ ਸਾਲ ਵੀ ਪ੍ਰਮੁੱਖ ਵਿਸ਼ਵ ਸਰਵਿਸ ਡਿਜੀਟਲ ਭਾਸ਼ਾ ਸੇਵਾ ਵਜੋਂ ਆਪਣਾ ਸਥਾਨ ਮਜ਼ਬੂਤ ਕੀਤਾ ਅਤੇ 40 ਲੱਖ ਵਧੇਰੇ ਲੋਕਾਂ ਨੂੰ ਆਪਣੇ ਨਾਲ ਜੋੜਿਆ।
ਬੀਬੀਸੀ ਨਿਊਜ਼ ਗੁਜਰਾਤੀ ਅਤੇ ਬੀਬੀਸੀ ਨਿਊਜ਼ ਪੰਜਾਬੀ ਦੋਵਾਂ ਸੇਵਾਵਾਂ ਨੇ ਉਪਭੋਗਤਾਵਾਂ ਵਿੱਚ 75% ਤੋਂ ਜ਼ਿਆਦਾ ਦੇ ਵਾਧੇ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।
ਬੀਬੀਸੀ ਦੇ ਡਾਇਰੈਕਟਰ-ਜਨਰਲ ਟਿਮ ਡੇਵੀ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਬੀਬੀਸੀ ਹੁਣ ਦੁਨੀਆ ਭਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ, ਸਿੱਖਿਅਤ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰ ਰਿਹਾ ਹੈ। ਸਾਡੀ ਗਲੋਬਲ ਪਹੁੰਚ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਸੀਂ ਅਗਲੇ ਸਾਲ ਆਪਣੀ ਸ਼ਤਾਬਦੀ ਤੱਕ ਅੱਧਾ ਅਰਬ ਲੋਕਾਂ ਤੱਕ ਪਹੁੰਚਣ ਦੇ ਆਪਣੇ ਟੀਚੇ ਤੱਕ ਪਹੁੰਚ ਜਾਵਾਂਗੇ।''''
''''ਪਿਛਲੇ ਦਹਾਕੇ ਵਿੱਚ ਸਾਡੇ ਦਰਸ਼ਕ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ ਤੇ ਇਹ ਤੱਥ ਦਰਸਾਉਂਦਾ ਹੈ ਕਿ ਵਿਸ਼ਵ ਭਰ ਵਿੱਚ ਬੀਬੀਸੀ ਸੇਵਾਵਾਂ ਕਿੰਨੀਆਂ ਭਰੋਸੇਯੋਗ ਅਤੇ ਮਹੱਤਵਪੂਰਨ ਹਨ। ਇਹ ਇਸ ਗੱਲ ਨੂੰ ਵੀ ਦਿਖਾਉਂਦਾ ਹੈ ਕਿ ਕਿਵੇਂ ਅਸੀਂ ਬ੍ਰਿਟੇਨ ਦੀ ਆਵਾਜ਼, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪ੍ਰਭਾਵ ਨੂੰ ਵਿਸ਼ਵ ਮੰਚ ''ਤੇ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਾਂ।''''

ਬੀਬੀਸੀ ਭਾਰਤੀ ਭਾਸ਼ਾਵਾਂ ਦੇ ਮੁਖੀ ਰੂਪਾ ਝਾਅ ਕਹਿੰਦੇ ਹਨ, ''''ਇਹ ਅੰਕੜੇ ਆਪਣੇ ਆਪ ਬੋਲਦੇ ਹਨ। ਬੀਬੀਸੀ ਨੇ ਭਾਰਤ ਵਿੱਚ ਵਿਆਪਕ ਸਰੋਤਿਆਂ ਤੱਕ ਪਹੁੰਚਣਾ ਜਾਰੀ ਰੱਖਿਆ ਹੋਇਆ ਹੈ। ਇਹ ਵਾਧਾ ਨਿਰਪੱਖ, ਸਟੀਕ ਅਤੇ ਦਲੇਰ ਪੱਤਰਕਾਰੀ ਤੋਂ ਆਉਂਦਾ ਹੈ ਜੋ ਧਰੁਵੀਕਰਨ ਅਤੇ ਗਲੋਬਲ ਪੱਧਰ ''ਤੇ ਗਲਤ ਜਾਣਕਾਰੀ ਦੇ ਵਧ ਰਹੇ ਯੁੱਗ ਵਿੱਚ ਮੌਜੂਦਾ ਘਟਨਾਵਾਂ ਦਾ ਬਿਹਤਰ ਵਿਸ਼ਲੇਸ਼ਣ ਕਰਨ ਅਤੇ ਸਮਝਣ ਵਿੱਚ ਦਰਸ਼ਕਾਂ ਦੀ ਮਦਦ ਕਰ ਰਿਹਾ ਹੈ।''''
ਬੀਬੀਸੀ ਨਿਊਜ਼ ਇੰਟਰਨੈਸ਼ਨਲ ਸਰਵਿਸਿਜ਼ ਦੇ ਸੀਨੀਅਰ ਕੰਟਰੋਲਰ ਅਤੇ ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਲਿਲੀਅਨ ਲੈਂਡਰ ਕਹਿੰਦੇ ਹਨ, ''''ਬੀਬੀਸੀ ਨਿਊਜ਼ ਲਈ ਵਿਸ਼ਵਵਿਆਪੀ ਦਰਸ਼ਕ, ਸਰੋਤੇ ਅਤੇ ਪਾਠਕ ਰਿਕਾਰਡ ਪੱਧਰ ''ਤੇ ਪਹੁੰਚ ਗਏ ਹਨ ਅਤੇ ਭਰੋਸੇਯੋਗ, ਨਿਰਪੱਖ ਖ਼ਬਰਾਂ ਅਤੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਸਾਡੀ ਸਾਖ ਵਿਸ਼ਵ ਪੱਧਰੀ ਹੈ।''''
''''ਅਸੀਂ ਦੇਖਿਆ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਲੈ ਕੇ ਚੋਣਾਂ ਅਤੇ ਸੰਘਰਸ਼ ਦੇ ਖ਼ਤਰਿਆਂ ਦੇ ਪਲਾਂ ਵਿੱਚ ਸਾਡੀਆਂ ਖਬਰਾਂ ਲੋਕਾਂ ਲਈ ਕਿੰਨੀਆਂ ਮਹੱਤਵਪੂਰਨ ਸਾਬਿਤ ਹੁੰਦੀਆਂ ਰਹੀਆਂ ਹਨ। ਅਸੀਂ ਆਪਣੇ ਪਲੈਟਫਾਰਮਾਂ ''ਤੇ ਮਜ਼ਬੂਤ, ਪਹਿਲੇ ਦਰਜੇ ਦੀ ਪੱਤਰਕਾਰੀ ਪ੍ਰਦਾਨ ਕਰਨਾ ਜਾਰੀ ਰੱਖਾਂਗੇ।''''

ਇਸ ਸਾਲ ਅੰਤਰਰਾਸ਼ਟਰੀ ਪੱਧਰ ''ਤੇ ਬੀਬੀਸੀ ਦੇ ਬਿਹਤਰੀਨ ਪ੍ਰਦਰਸ਼ਨ ਦੇ ਕੁਝ ਮਹੱਤਵਪੂਰਨ ਕਾਰਨ ਹਨ:
· ਵਰਲਡ ਸਰਵਿਸ ਭਾਸ਼ਾਵਾਂ ਵਿੱਚ ਵਾਧਾ: ਇਸ ਸਾਲ, ਭਾਸ਼ਾਵਾਂ ਸੇਵਾਵਾਂ ਨੇ ਕੁੱਲ ਬੀਬੀਸੀ ਵਿਕਾਸ ਵਿੱਚ ਸਭ ਤੋਂ ਵੱਧ ਹਿੱਸਾ ਲਿਆ, 20 ਮਿਲੀਅਨ (+7%)। ਭਾਸ਼ਾ ਸੇਵਾਵਾਂ ਹੁਣ ਹਰ ਹਫ਼ਤੇ 313 ਮਿਲੀਅਨ ਬਾਲਗਾਂ ਤੱਕ ਪਹੁੰਚਦੀਆਂ ਹਨ।
· ਡਿਜੀਟਲ ਦਾ ਨਿਰੰਤਰ ਵਾਧਾ: ਯੂਕੇ ਤੋਂ ਬਾਹਰ ਬੀਬੀਸੀ ਨਿਊਜ਼ ਲਈ ਡਿਜੀਟਲ ਵਾਧਾ ਤੇਜ਼ੀ ਨਾਲ ਜਾਰੀ ਹੈ। ਸਾਰੇ ਡਿਜੀਟਲ ਪਲੈਟਫਾਰਮਾਂ ''ਤੇ ਪਹੁੰਚ ਔਸਤ ਹਫ਼ਤੇ ਵਿੱਚ 23% ਤੋਂ 186 ਮਿਲੀਅਨ ਬਾਲਗਾਂ ਤੱਕ ਪਹੁੰਚ ਗਈ ਹੈ।
· ਨਵੀਆਂ ਭਾਸ਼ਾ ਸੇਵਾਵਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ: ਇਨ੍ਹਾਂ ਨੇ ਤੇਜ਼ੀ ਨਾਲ ਡਿਜੀਟਲ ਵਿਕਾਸ ਦੇਖਿਆ ਹੈ। ਨਤੀਜੇ ਵਜੋਂ, ਵਿਸ਼ਵ ਸੇਵਾ ਦੀ ਹਫ਼ਤਾਵਾਰੀ ਪਹੁੰਚ ਦਾ 39% ਹੁਣ ਡਿਜੀਟਲ ਪਲੈਟਫਾਰਮਾਂ ਤੋਂ ਆਉਂਦਾ ਹੈ (ਸਾਰੇ ਬੀਬੀਸੀ ਨਿਊਜ਼ ਲਈ 41%)।
· BBC.com ਵਿੱਚ 2020 ਤੋਂ 8 ਮਿਲੀਅਨ ਦਾ ਵਾਧਾ ਹੋਇਆ ਹੈ ਅਤੇ ਹੁਣ ਇਸ ਦੀ ਪਹੁੰਚ 40 ਮਿਲੀਅਨ ਬਾਲਗਾਂ ਤੱਕ ਹੈ। ਅਮਰੀਕੀ ਚੋਣਾਂ ਦੀ ਕਵਰੇਜ ਅਤੇ ਇਸ ਤੋਂ ਬਾਅਦ ਦੇ ਨਤੀਜਿਆਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ BBC.com ਲਈ ਤੇਜ਼ੀ ਨਾਲ ਵਿਕਾਸ ਵਿੱਚ ਯੋਗਦਾਨ ਪਾਇਆ
· ਬੀਬੀਸੀ ਸਟੂਡੀਓਜ਼ ਦੇ ਅੰਤਰਰਾਸ਼ਟਰੀ ਚੈਨਲ 65 ਮਿਲੀਅਨ ਬਾਲਗਾਂ ਤੱਕ ਪਹੁੰਚ ਗਏ, ਜੋ 16 ਮਿਲੀਅਨ ਦਾ ਵਾਧਾ ਦਰਸਾਉਂਦੇ ਹਨ।
· ਬੀਬੀਸੀ ਮੀਡੀਆ ਐਕਸ਼ਨ, ਬੀਬੀਸੀ ਦੀ ਅੰਤਰਰਾਸ਼ਟਰੀ ਚੈਰਿਟੀ ਜੋ ਲੋਕਤੰਤਰ ਅਤੇ ਵਿਕਾਸ ਲਈ ਮੀਡੀਆ ਅਤੇ ਸੰਚਾਰ ਨਾਲ ਕੰਮ ਕਰਦਾ ਹੈ - ਨੇ GAM ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ 5 ਮਿਲੀਅਨ ਤੋਂ 23 ਮਿਲੀਅਨ ਤੱਕ ਦਾ ਵਾਧਾ ਦਿਖਾਇਆ ਹੈ।

ਬੀਬੀਸੀ ਨਿਊਜ਼ ਦੇ ਦਰਸ਼ਕਾਂ ਵਾਲੇ ਸਿਖਰਲੇ 10 ਦੇਸ਼ ਹਨ:
ਭਾਰਤ
65 ਮਿਲੀਅਨ
ਅਮਰੀਕਾ
48 ਮਿਲੀਅਨ
ਨਾਈਜੀਰੀਆ
34 ਮਿਲੀਅਨ
ਕੀਨੀਆ
15 ਮਿਲੀਅਨ
ਤਨਜ਼ਾਨੀਆ
14 ਮਿਲੀਅਨ
ਈਰਾਨ
13 ਮਿਲੀਅਨ
ਬੰਗਲਾਦੇਸ਼
12 ਮਿਲੀਅਨ
ਅਫ਼ਗਾਨਿਸਤਾਨ
12 ਮਿਲੀਅਨ
ਬ੍ਰਾਜ਼ੀਲ
11 ਮਿਲੀਅਨ
ਪਾਕਿਤਸਾਨ
8 ਮਿਲੀਅਨ
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
- ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ea449505-15ed-4b46-9eb6-2e5151ee9ac6'',''assetType'': ''STY'',''pageCounter'': ''punjabi.india.story.59530255.page'',''title'': ''ਬੀਬੀਸੀ ਦੇ ਅੰਤਰਰਾਸ਼ਟਰੀ ਦਰਸ਼ਕਾਂ ਵਿੱਚ ਭਾਰਤ ਪਹਿਲੇ ਸਥਾਨ \''ਤੇ: GAM ਰਿਪੋਰਟ'',''published'': ''2021-12-04T06:38:18Z'',''updated'': ''2021-12-04T06:38:18Z''});s_bbcws(''track'',''pageView'');