ਓਮੀਕਰੋਨ˸ WHO ਨੇ ਕਿਹਾ ਦੁਨੀਆਂ ਭਰ ''''ਚ ਵਧਿਆ ਲਾਗ ਦਾ ਖ਼ਤਰਾ, ਕੀ RT-PCR ਟੈਸਟ ਕਾਰਗਰ - ਪ੍ਰੈੱਸ ਰਿਵੀਊ

Tuesday, Nov 30, 2021 - 09:24 AM (IST)

ਓਮੀਕਰੋਨ˸ WHO ਨੇ ਕਿਹਾ ਦੁਨੀਆਂ ਭਰ ''''ਚ ਵਧਿਆ ਲਾਗ ਦਾ ਖ਼ਤਰਾ, ਕੀ RT-PCR ਟੈਸਟ ਕਾਰਗਰ - ਪ੍ਰੈੱਸ ਰਿਵੀਊ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਦੁਨੀਆਂ ਭਰ ਵਿੱਚ ਲਾਗ ਵਧਣ ਦਾ ਕਾਫੀ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੁਨੀਆਂ ਦੇ ਕੁਝ ਇਲਾਕਿਆਂ ਨੂੰ ਇਸ ਦਾ ਗੰਭੀਰ ਸਿੱਟਾ ਭੁਗਤਣਾ ਪੈ ਸਕਦਾ ਹੈ।

ਡਬਲਿਊਐੱਚਓ ਦੇ ਮੁਖੀ ਡਾ. ਟੈਡ੍ਰੋਸ ਨੇ ਇੱਕ ਵਾਰ ਫਿਰ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰੀਬ ਦੇਸ਼ਾਂ ਨੂੰ ਟੀਕਾ ਮੁਹੱਈਆ ਕਰਵਾਉਣ। ਉਨ੍ਹਾਂ ਚਿਤਾਇਆ ਹੈ ਕਿ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।

ਡਬਲਿਊਐੱਚਓ ਨੇ ਆਪਣੇ ਬਿਆਨ ਵਿੱਚ ਕਿਹਾ, "ਇਹ ਵੇਰੀਐਂਟ ਕਾਫੀ ਤੇਜ਼ੀ ਨਾਲ ਮਿਊਟੈਂਟ (ਤਬਦੀਲ) ਹੋ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਮਿਊਟੇਸ਼ਨ ਚਿੰਤਾ ਦਾ ਕਾਰਨ ਹਨ।"

ਡਾ. ਟੈਡ੍ਰੋਸ ਨੇ ਕਿਹਾ ਕਿ ਦੁਨੀਆਂ ਦੇ ਵਿਗਿਆਨੀ ਇਹ ਪਤਾ ਲਗਾ ਰਹੇ ਹਨ ਕਿ ਨਵੇਂ ਵੇਰੀਐਂਟ ਦੇ ਟ੍ਰਾਂਸਮਿਸ਼ਨ ਦਾ ਖ਼ਤਰਾ ਕਿੰਨਾ ਵਧਿਆ ਹੈ ਅਤੇ ਵੈਕਸੀਨ ''ਤੇ ਇਹ ਨਵਾਂ ਵੇਰੀਐਂਟ ਕਿਵੇਂ ਪ੍ਰਤੀਕਿਰਿਆ ਕਰਦਾ ਹੈ।

ਕੀ ਆਰਟੀ-ਪੀਸੀਆਰ ਟੈਸਟ ''ਚ ਨਵੇਂ ਵੇਰੀਐਂਟ ਦਾ ਪਤਾ ਲਗ ਸਕਦਾ ਹੈ

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਡਬਲਿਊਐੱਚਓ ਮੁਤਾਬਕ ਇਸ ਵੇਰੀਐਂਟ ਬਾਰੇ ਸਕਾਰਾਤਮਕ ਗੱਲ ਇਹ ਹੈ ਕਿ ਇਸ ਦਾ ਪਤਾ ਦੁਨੀਆਂ ਭਰ ਵਿੱਚ ਹੋਣ ਵਾਲੇ ਆਰਟੀ-ਪੀਸੀਆਰ ਡਾਇਨੌਗਸਟਿਕ ਟੈਸਟ ਵਿੱਚ ਲੱਗ ਜਾਂਦਾ ਹੈ।

ਇਸ ਨਾਲ ਇਸ ਬਾਰੇ ਖੋਜ ਵਿੱਚ ਤੇਜ਼ੀ ਆ ਸਕਦੀ ਹੈ ਅਤੇ ਇਸ ਦੇ ਫੈਲਾਅ ਨੂੰ ਕਾਬੂ ਕਰਨ ਵਿੱਚ ਮਦਦ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚਾਰ ਦਿਨ ''ਚ ਦੂਜੀ ਵਾਰ ਬਣੀ ਪ੍ਰਧਾਨ ਮੰਤਰੀ

ਸਵੀਡਨ ਦੀ ਪਹਿਲੀ ਪ੍ਰਧਾਨ ਮੰਤਰੀ ਬਣੀ ਮੈਗਡੇਲੇਨਾ ਐਂਡਰਸਨ ਨੂੰ ਅਸਤੀਫ਼ਾ ਦੇਣ ਦੇ ਚਾਰ ਦਿਨ ਬਾਅਦ ਸੋਮਵਾਰ ਨੂੰ ਮੁੜ ਇਸੇ ਅਹੁਦੇ ਲਈ ਨਿਯੁਕਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ
Reuters

ਬੀਬੀਸੀ ਵਰਲਡ ਨਿਊਜ਼ ਮੁਤਾਬਕ ਸੋਮਵਾਰ ਨੂੰ ਭਰੋਸਗੀ ਮਤੇ ''ਤੇ ਪਈਆਂ ਵੋਟਾਂ ਵਿੱਚ ਉਨ੍ਹਾਂ ਨੂੰ ਮਾਮੂਲੀ ਫਰਕ ਨਾਲ ਸਫ਼ਲਤਾ ਮਿਲੀ।

ਸਵੀਡਨ ਦੀ ਸੰਸਦ ਰਿਕਸਡੈਗ ਵਿੱਚ ਹੋਈ ਵੋਟਿੰਗ ਵਿੱਚ 349 ਸੰਸਦ ਮੈਂਬਰਾਂ ਵਿੱਚੋਂ 101 ਨੇ ਐਂਡਰਸਨ ਦੇ ਪੱਖ ਵਿੱਚ ਅਤੇ 173 ਨੇ ਉਨ੍ਹਾਂ ਨੇ ਵਿਰੋਧ ਵਿੱਚ ਵੋਟ ਦਿੱਤੀ।

75 ਸੰਸਦ ਮੈਂਬਰਾਂ ਨੇ ਵੋਟਾਂ ਵਿੱਚ ਹਿੱਸਾ ਨਹੀਂ ਲਿਆ।

ਸਵੀਡਨ ਵਿੱਚ ਕਿਸੇ ਨੂੰ ਪ੍ਰਧਾਨ ਮੰਤਰੀ ਬਣਨ ਲਈ ਸੰਸਦ ਦਾ ਬਹੁਮਤ ਬਸ ਉਨ੍ਹਾਂ ਖ਼ਿਲਾਫ਼ ਨਹੀਂ ਹੋਣਾ ਚਾਹੀਦਾ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤਿੰਨ ਹੋਰ ਅਤੇ ਸੰਸਦ ਉਨ੍ਹਾਂ ਦੇ ਖ਼ਿਲਾਫ਼ ਹੁੰਦੇ ਤਾਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਦਿੱਲੀ ਸਰਕਾਰ ਵਿੱਚ ਕਿਉਂ ਨਹੀਂ ਹੈ ਕੋਈ ਮਹਿਲਾ ਮੰਤਰੀ˸ ਸਿੱਧੂ

ਪੰਜਾਬ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਦਮੀ ਪਾਰਟੀ ਕਨਵੀਨਰ ਦੇ ਮੁਖੀ ਅਰਵਿੰਦ ਕੇਜਰੀਵਾਲ ''ਤੇ ਨਿਸ਼ਾਨਾ ਸਾਧਿਆ।

ਨਵਜੋਤ ਸਿੱਧੂ
Getty Images

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਪੁੱਛਿਆ ਕਿ ਦਿੱਲੀ ਕੈਬਨਿਟ ਵਿੱਚ ਕਿਉਂ ਕੋਈ ਮਹਿਲਾ ਮੰਤਰੀ ਨਹੀਂ ਹੈ।

ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ, "ਅਰਵਿੰਦ ਕੇਜਰੀਵਾਲ ਜੀ, ਤੁਸੀਂ ਮਹਿਲਾ ਸਕਸ਼ਤੀਕਰਨ, ਨੌਕਰੀ ਅਤੇ ਸਿੱਖਿਆ ਦੀ ਗੱਲ ਕਰਦੇ ਹੋ। ਹਾਲਾਂਕਿ ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ।"

https://twitter.com/sherryontopp/status/1465244309771358215

"ਸ਼ੀਲਾ ਦੀਕਸ਼ਿਤ ਨੇ ਦਿੱਲੀ ਨੂੰ ਰਾਜਸਵ ਦੇ ਮਾਮਲੇ ਵਿੱਚ ਸਰਪਲੱਸ ਛੱਡਿਆ ਸੀ, ਤੁਸੀਂ ਉੱਥੇ ਕਿੰਨੀਆਂ ਔਰਤਾਂ ਨੂੰ 1000 ਰੁਪਏ ਦਿੰਦੇ ਹੋ?"

ਉਨ੍ਹਾਂ ਨੇ ਅੱਗੇ ਲਿਖਿਆ, "ਮਹਿਲਾ ਸਸ਼ਕਤੀਕਰਨ ਦਾ ਮਤਲਬ ਜਿਵੇਂ ਪੰਜਾਬ ਵਿੱਚ ਕਾਂਗਰਸ ਕਰ ਰਹੀ ਹੈ, ਉਹ ਹੁੰਦਾ ਹੈ। ਸੱਚੀ ਅਗਵਾਈ 1000 ਰੁਪਏ ਦਾ ਲੌਲੀਪੌਲ ਨਹੀਂ ਦਿੰਦੀ ਬਲਕਿ ਸਵੈਰੁਜ਼ਗਾਰ ਦੇ ਖੇਤਰ ਵਿੱਚ ਨਿਵੇਸ਼ ਕਰਦੀ ਹੈ।"

ਸਿੱਧੂ ਨੇ ਕੇਜਰੀਵਾਲ ਉੱਤੇ ਇਹ ਹਮਲਾ ਉਦੋਂ ਕੀਤਾ ਜਦੋਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਪੰਜਾਬ ਦੇ ਸਕੂਲਾਂ ਦਾ ਮੁਕਾਬਲਾ ਦਿੱਲੀ ਨਾਲ ਕਰਨ ਲਈ ਕਿਹਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=bkDImZqyv24

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''aa6bad93-252a-4cf6-885b-a65163c85ca5'',''assetType'': ''STY'',''pageCounter'': ''punjabi.india.story.59471804.page'',''title'': ''ਓਮੀਕਰੋਨ˸ WHO ਨੇ ਕਿਹਾ ਦੁਨੀਆਂ ਭਰ \''ਚ ਵਧਿਆ ਲਾਗ ਦਾ ਖ਼ਤਰਾ, ਕੀ RT-PCR ਟੈਸਟ ਕਾਰਗਰ - ਪ੍ਰੈੱਸ ਰਿਵੀਊ'',''published'': ''2021-11-30T03:41:13Z'',''updated'': ''2021-11-30T03:41:13Z''});s_bbcws(''track'',''pageView'');

Related News