ਕਿਸਾਨ ਅੰਦੋਲਨ: ਰੇਹਾਨਾ, ਮੀਆ ਖ਼ਲੀਫਾ ਸਣੇ ਉਹ 5 ਕੌਮਾਂਤਰੀ ਹਸਤੀਆਂ, ਜਿਨ੍ਹਾਂ ਖੇਤੀ ਕਾਨੂੰਨਾਂ ਲਈ ਆਵਾਜ਼ ਚੁੱਕੀ

Tuesday, Nov 30, 2021 - 08:24 AM (IST)

ਕਿਸਾਨ ਅੰਦੋਲਨ: ਰੇਹਾਨਾ, ਮੀਆ ਖ਼ਲੀਫਾ ਸਣੇ ਉਹ 5 ਕੌਮਾਂਤਰੀ ਹਸਤੀਆਂ, ਜਿਨ੍ਹਾਂ ਖੇਤੀ ਕਾਨੂੰਨਾਂ ਲਈ ਆਵਾਜ਼ ਚੁੱਕੀ

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਹੈ।

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਲਈ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਸੀ। ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਬਿੱਲ ''ਤੇ ਚਰਚਾ ਦੀ ਮੰਗ ਕੀਤੀ ਗਈ।

ਪਰ ਬਿੱਲ ਬਿਨਾਂ ਚਰਚਾ ਦੇ ਹੀ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਤੇ ਕੁਝ ਦੇਰ ਬਾਅਦ ਰਾਜ ਸਭਾ ਵਿੱਚ ਵੀ ਇਸ ''ਤੇ ਮੁਹਰ ਲਾ ਦਿੱਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ

ਹਾਲਾਂਕਿ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲਾ ਸੰਯੁਕਤ ਕਿਸਾਨ ਮੋਰਚਾ ਐੱਮਐੱਸਪੀ ਉੱਤੇ ਕਾਨੂੰਨੀ ਗਾਰੰਟੀ ਦੀ ਮੰਗ ''ਤੇ ਅੜ੍ਹਿਆ ਹੋਇਆ ਹੈ।

ਪਿਛਲੇ ਸਾਲ ਸ਼ੁਰੂ ਹੋਇਆ ਕਿਸਾਨ ਅੰਦੋਲਨ ਨਾ ਸਿਰਫ਼ ਦੇਸ਼ ''ਚ ਬਲਕਿ ਵਿਦੇਸ਼ਾਂ ''ਚ ਵੀ ਚਰਚਾ ਦਾ ਵਿਸ਼ਾ ਰਿਹਾ ਹੈ।

ਕਿਸਾਨਾਂ ਦੇ ਹੱਕ ਵਿੱਚ ਕਈ ਕੌਮਾਂਤਰੀ ਸ਼ਖ਼ਸੀਅਤਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਵਿਦੇਸ਼ਾਂ ਤੋਂ ਵੱਡਾ ਹੁੰਗਾਰਾਂ ਇਸ ਅੰਦੋਲਨ ਨੂੰ ਮਿਲਿਆ।

ਅੱਜ ਗੱਲ ਕਰਾਂਗੇ ਉਨ੍ਹਾਂ ਪੰਜ ਵੱਡੀਆਂ ਸ਼ਖ਼ਸੀਅਤਾਂ ਦੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦਾ ਪੱਖ ਭੂਰਿਆ।

ਰੇਹਾਨਾ

ਇੰਟਰਨੈਸ਼ਨਲ ਪੌਪ ਸਟਾਰ ਅਤੇ ਅਦਾਕਾਰਾ ਰੇਹਾਨਾ ਵੱਲੋਂ ਕਿਸਾਨਾਂ ਦੇ ਹੱਕ ''ਚ ਕੀਤੇ ਗਏ ਟਵੀਟ ਨੇ ਵਿਦੇਸ਼ੀ ਮੀਡੀਆ ਦਾ ਧਿਆਨ ਵੀ ਵੱਡੇ ਪੱਧਰ ''ਤੇ ਭਾਰਤ ''ਚ ਮੋਦੀ ਸਰਕਾਰ ਖਿਲਾਫ਼ ਹੋ ਰਹੇ ਇਸ ਅੰਦੋਲਨ ਵੱਲ ਖਿੱਚਿਆ।

ਇਹ ਟਵੀਟ ਰੇਹਾਨਾ ਵੱਲੋਂ 2 ਫਰਵਰੀ 2021 ਨੂੰ ਕੀਤਾ ਗਿਆ ਸੀ।

ਰੀਹਾਨਾ ਨੇ ਕਿਸਾਨ ਅੰਦੋਲਨ ''ਤੇ ਛਪੀ ਇੱਕ ਰਿਪੋਰਟ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?"

ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਵੀ ਲਿਖਿਆ।

ਇਹ ਟਵੀਟ ਹੁਣ ਤੱਕ 3 ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ ਅਤੇ ਇੱਕ ਮਿਲੀਅਨ (10 ਲੱਖ) ਦੇ ਕਰੀਬ ਇਸ ਨੂੰ ਲਾਈਕ ਮਿਲੇ ਹਨ।

https://twitter.com/rihanna/status/1356625889602199552?s=20

ਗ੍ਰੇਟਾ ਥਨਬਰਗ

ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਭਾਵੇਂ ਉਮਰ ''ਚ ਕਾਫੀ ਛੋਟੀ ਹੈ ਪਰ ਉਸ ਦਾ ਕਿਹਾ ਵਿਸ਼ਵ ਪੱਧਰ ''ਤੇ ਚਰਚਾ ਦਾ ਵਿਸ਼ਾ ਬਣਦਾ ਹੈ।

3 ਫਰਵਰੀ 2021 ਨੂੰ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ''ਤੇ ਛਪੀ ਇੱਕ ਖ਼ਬਰ ਟਵੀਟ ਕਰਦਿਆਂ ਲਿਖਿਆ, "ਅਸੀਂ ਭਾਰਤ ''ਚ ਹੋ ਰਹੇ ਕਿਸਾਨ ਅੰਦੋਲਨ ਦੀ ਹਮਾਇਤ ''ਚ ਖੜ੍ਹੇ ਹਾਂ।''''

ਗ੍ਰੇਟਾ ਵੱਲੋਂ ਵੀ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਦੀ ਵਰਤੋਂ ਕੀਤੀ ਗਈ।

https://twitter.com/GretaThunberg/status/1356694884615340037?s=20

ਮੀਆ ਖ਼ਲੀਫ਼ਾ

ਲੈਬਨੀਜ਼ ਮਾਡਲ ਅਤੇ ਸਾਬਕਾ ਪੋਰਨ ਸਟਾਰ ਮੀਆ ਖਲੀਫ਼ਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ।

ਜਦੋਂ ਇਹ ਚਰਚਾ ਛਿੜੀ ਸੀ ਕਿ ਕਿਸਾਨ ਅੰਦੋਲਨ ''ਚ ਬੈਠੇ ਕਿਸਾਨ ਵਿਕੇ ਹੋਏ ਹਨ ਤਾਂ ਉਨ੍ਹਾਂ ਨੇ 3 ਫਰਵਰੀ 2021 ਨੂੰ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ਸੀ, "ਵਿਕੇ ਹੋਏ ਅਦਾਕਾਰ? ਮੈਂ ਉਮੀਦ ਕਰਦੀ ਹਾਂ ਕਿ ਇਨ੍ਹਾਂ ਨੂੰ ਕਾਸਟ ਕਰਨ ਵਾਲੇ ਡਾਇਰੈਕਟਰਾਂ ਨੂੰ ਐਵਾਰਡ ਸੀਜ਼ਨ ਦੌਰਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਕਿਸਾਨਾਂ ਨਾਲ ਖੜ੍ਹੀ ਹਾਂ।"

ਮੀਆ ਨੇ ਵੀ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਦੀ ਵਰਤੋਂ ਕੀਤੀ।

https://twitter.com/miakhalifa/status/1356848397899112448?s=20

ਲਿਲੀ ਸਿੰਘ

ਯੂ-ਟਿਊਬਰ ਲਿਲੀ ਸਿੰਘ ਸੋਸ਼ਲ ਮੀਡੀਆ ਦੀ ਦੁਨੀਆਂ ਦਾ ਇੱਕ ਵੱਡਾ ਨਾਮ ਹੈ। ਇੰਸਟਾਗ੍ਰਾਮ ''ਤੇ ਉਨ੍ਹਾਂ ਦੇ ਕਰੀਬ 11 ਮਿਲੀਅਨ (1 ਕਰੋੜ ਤੋਂ ਵੀ ਵੱਧ) ਫਾਲੋਅਰਜ਼ ਹਨ।

ਮਾਰਚ, 2021 ''ਚ ਹੋਏ ਗ੍ਰੈਮੀ ਐਵਾਰਡਜ਼ ''ਚ ਰੈੱਡ ਕਾਰਪੇਟ ''ਤੇ ਉਹ ''ਆਈ ਸਟੈਂਡ ਵਿਦ ਫਾਰਮਰਜ਼'' ਲਿਖਿਆ ਮਾਸਕ ਪਹਿਨ ਕੇ ਗਈ ਸੀ।

ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ''ਤੇ ''ਆਈ ਸਟੈਂਡ ਵਿਦ ਫਾਰਮਰਜ਼'' ਹੈਸ਼ਟੈਗ ਦੀ ਵਰਤੋਂ ਵੀ ਕੀਤੀ ਸੀ।

https://www.instagram.com/p/CMbER51gVeZ/?utm_source=ig_embed&ig_rid=99459e7a-45d5-436d-a460-072ee2e1a6d6

ਹਸਨ ਮਿਨਹਾਜ

ਕਾਮੇਡੀਅਨ ਹਸਨ ਮਿਨਹਾਜ ਨੇ ਵੀ ਰੇਹਾਨਾ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲੋਕਾਂ ਨੂੰ ਇਸ ਅੰਦੋਲਨ ਬਾਰੇ ਸਮਝਣ ਦੀ ਨਸੀਹਤ ਦਿੱਤੀ ਸੀ।

ਉਨ੍ਹਾਂ ਨੇ ਇੱਕ ਖ਼ਬਰ ਦਾ ਲਿੰਕ ਸ਼ੇਅਰ ਕਰਦਿਆਂ ਕਿਹਾ ਸੀ ਇਨ੍ਹਾਂ ਤਿਨੇ ਖੇਤੀ ਕਾਨੂੰਨਾਂ ਨੂੰ ਸਮਝਣਾ ਜ਼ਰੂਰੀ ਹੈ ਜੋ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਣਗੇ।

ਹਸਨ ਮਿਨਹਾਜ ਦੇ ਟਵਿਟਰ ''ਤੇ 8 ਲੱਖ ਤੋਂ ਵੱਧ ਫਾਲੋਅਰਜ਼ ਹਨ।

https://twitter.com/hasanminhaj/status/1357086567781851136?s=20

ਕੀ ਭਾਰਤੀ ਸੈਲੀਬ੍ਰਿਟੀ ਵੀ ਇਸ ਅੰਦੋਲਨ ਨਾਲ ਜੁੜੇ ਸਨ?

ਭਾਰਤ ਵਿੱਚ ਜ਼ਿਆਦਾਤਰ ਸੈਲੀਬ੍ਰਿਟੀ ਕਿਸਾਨ ਅੰਦੋਲਨ ਬਾਰੇ ਬੋਲਣੋ ਬੱਚਦੇ ਨਜ਼ਰ ਆਏ ਸਨ ਜਿਸ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਹਾਲਾਂਕਿ ਇਸ ਉੱਤੇ ਕੁਝ ਸ਼ਖ਼ਸੀਅਤਾਂ ਵੱਲੋਂ ਚਰਚਾ ਛੇੜੀ ਵੀ ਗਈ।

ਪਰ ਪੰਜਾਬ ਦੇ ਕਲਾਕਾਰਾਂ ਵੱਲੋਂ ਚੰਗਾ ਹੁੰਗਾਰਾ ਇਸ ਅੰਦੋਲਨ ਨੂੰ ਮਿਲਿਆ ਸੀ। ਜ਼ਿਆਦਾਤਰ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਇਸ ਅੰਦੋਲਨ ਵਿੱਚ ਹਾਜ਼ਰੀ ਭਰੀ ਗਈ ਸੀ।

ਇਨ੍ਹਾਂ ਵਿੱਚ ਦਿਲਜੀਤ ਦੋਸਾਂਝ, ਰਣਜੀਤ ਬਾਵਾ, ਗੁਰਦਾਸ ਮਾਨ, ਹਰਭਜਨ ਮਾਨ, ਨਿਮਰਤ ਖਹਿਰਾ, ਸੁਨੰਦਾ ਸ਼ਰਮਾ, ਰੁਪਿੰਦਰ ਹਾਂਡਾ, ਗੁਲ ਪਨਾਗ, ਹਿਮਾਂਸ਼ੀ ਖੁਰਾਣਾ, ਸਤਿੰਦਰ ਸੱਤੀ ਸਣੇ ਹੋਰ ਵੀ ਕਈ ਨਾਮੀ ਹਸਤੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d29748c5-6a02-41f1-a8d9-ee836ece0598'',''assetType'': ''STY'',''pageCounter'': ''punjabi.international.story.59458440.page'',''title'': ''ਕਿਸਾਨ ਅੰਦੋਲਨ: ਰੇਹਾਨਾ, ਮੀਆ ਖ਼ਲੀਫਾ ਸਣੇ ਉਹ 5 ਕੌਮਾਂਤਰੀ ਹਸਤੀਆਂ, ਜਿਨ੍ਹਾਂ ਖੇਤੀ ਕਾਨੂੰਨਾਂ ਲਈ ਆਵਾਜ਼ ਚੁੱਕੀ'',''author'': ''ਤਨੀਸ਼ਾ ਚੌਹਾਨ '',''published'': ''2021-11-30T02:44:28Z'',''updated'': ''2021-11-30T02:44:28Z''});s_bbcws(''track'',''pageView'');

Related News