ਟਵਿੱਟਰ ਦੇ ਬੌਸ ਦਾ ਅਸਤੀਫ਼ਾ, ਪਰਾਗ ਅੱਗਰਵਾਲ ਹੋਣਗੇ ਨਵੇਂ ਸੀਈਓ

Monday, Nov 29, 2021 - 10:39 PM (IST)

ਟਵਿੱਟਰ ਦੇ ਬੌਸ ਦਾ ਅਸਤੀਫ਼ਾ, ਪਰਾਗ ਅੱਗਰਵਾਲ ਹੋਣਗੇ ਨਵੇਂ ਸੀਈਓ
ਜੈਕ ਡੌਰਸੀ
Reuters
ਜੈਕ ਡੌਰਸੀ ਨੇ ਟਵਿੱਟਰ ਦੇ ਸੀਈਓ ਵਜੋਂ ਅਸਤੀਫ਼ਾ ਦੇ ਦਿੱਤਾ ਹੈ

ਟਵਿੱਟਰ ਦੇ ਬੌਸ ਜੈਕ ਡੌਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ''ਤੇ ਆਪਣਾ ਅਸਤੀਫ਼ਾ ਪੋਸਟ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ।

ਟਵਿੱਟਰ ਦੇ ਸੀਏਓ ਵਜੋਂ ਉਨ੍ਹਾਂ ਦੀ ਥਾਂ ਪਰਾਗ ਅੱਗਰਵਾਲ ਲੈਣਗੇ। ਉਹ ਆਈਆਈਟੀ ਬੌਂਬੇ ਤੋਂ ਗ੍ਰੈਜੁਏਟ ਹਨ।

ਪਰਾਗ ਅੱਗਰਵਾਲ ਨੇ ਆਪਣੇ ਟਵਿੱਟਰ ਹੈਂਡਲ ''ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, "ਜੈਕ ਅਤੇ ਸਾਡੀ ਪੂਰੀ ਟੀਮ ਨੂੰ ਦਿਲ ਨਾਲ ਸ਼ੁਕਰੀਆ।"

ਜੈੱਕ ਡੌਰਸੀ ਨੇ ਆਪਣੇ ਅਸਤੀਫੇ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੰਪਨੀ ਆਪਣੀ ਸੰਸਥਾਪਨਾ ਤੇ ਸੰਸਥਾਪਕਾਂ ਤੋਂ ਅੱਗੇ ਵਧੇ।

ਇਹ ਵੀ ਪੜ੍ਹੋ:

ਜੈਕ ਡੋਰਸੀ ਨੇ ਅੱਗੇ ਕਿਹਾ, "ਪਰਾਗ ਅੱਜ ਤੋਂ ਸੀਈਓ ਵਜੋਂ ਕੰਮ ਸ਼ੁਰੂ ਕਰ ਰਹੇ ਹਨ। ਮਈ ਤੱਕ ਮੈਂ ਬੋਰਡ ਵਿੱਚ ਕੰਮ ਕਰਾਂਗਾ। ਉਸ ਮਗਰੋਂ ਮੈਂ ਬੋਰਡ ਨੂੰ ਛੱਡ ਦਿਆਂਗਾ।"

https://twitter.com/jack/status/1465347002426867720

"ਮੈਂ ਬੋਰਡ ਵਿੱਚ ਕਿਉਂ ਨਹੀਂ ਰਹਾਂਗਾ ਇਸ ਦਾ ਜਵਾਬ ਹੈ ਕਿ ਮੈਂ ਪਰਾਗ ਨੂੰ ਵਕਤ ਦੇਣਾ ਚਾਹੁੰਦਾ ਹਾਂ ਤੇ ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਕੰਪਨੀ ਨੂੰ ਉਸ ਦੇ ਸੰਸਥਾਪਕ ਤੋਂ ਅੱਗੇ ਵਧਣਾ ਚਾਹੀਦਾ ਹੈ।"

"ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਫੈਸਲਾ ਮੇਰੇ ਖੁਦ ਦਾ ਹੈ। ਇਹ ਮੇਰੇ ਲਈ ਇੱਕ ਮੁਸ਼ਕਿਲ ਫੈਸਲਾ ਸੀ। ਮੈਂ ਇਸ ਕੰਪਨੀ ਨੂੰ ਪਿਆਰ ਕਰਦਾ ਹਾਂ ਤੇ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਮੈਂ ਕਾਫੀ ਦੁਖੀ ਹਾਂ ਤੇ ਇਸ ਦੇ ਨਾਲ ਕਾਫੀ ਖੁਸ਼ ਵੀ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪਰਾਗ ਅੱਗਰਵਾਲ ਨੇ ਕੀ ਕਿਹਾ

ਟਵਿੱਟਰ ਦੇ ਨਵੇਂ ਸੀਈਓ ਪਰਾਗ ਅੱਗਰਵਾਲ ਨੇ ਜੈਕ ਅਤੇ ਸਾਰੀ ਟੀਮ ਦਾ ਧੰਨਵਾਦ ਉਨ੍ਹਾਂ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਕੀਤਾ ਹੈ।

ਜੈਕ ਨੂੰ ਕੀਤੀ ਗਈ ਈ-ਮੇਲ ਦੀ ਕਾਪੀ ਵੀ ਪਰਾਗ ਨੇ ਨਾਲ ਨੱਥੀ ਕੀਤੀ ਹੈ।

https://twitter.com/paraga/status/1465349749607854083

ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ''''ਧੰਨਵਾਦ ਜੈਕ, ਮੈਂ ਸਨਮਾਨਿਆ ਅਤੇ ਨਿਮਰ ਮਹਿਸੂਸ ਕਰ ਰਿਹਾ ਹਾਂ ਅਤੇ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਨਿਰੰਤਰ ਦੋਸਤੀ ਅਤੇ ਮੈਂਟਰਸ਼ਿਪ ਲਈ।''''

''''ਸਾਨੂੰ ਦੁਨੀਆਂ ਇਸ ਵੇਲੇ ਦੇਖ ਰਹੀ ਹੈ। ਬਹੁਤ ਸਾਰੇ ਲੋਕਾਂ ਦੇ ਅੱਜ ਦੀ ਖ਼ਬਰ ਬਾਰੇ ਵੱਖੋ-ਵੱਖਰੇ ਵਿਚਾਰ ਹੋਣਗੇ। ਇਹ ਇਸ ਲਈ ਹੈ ਕਿਉਂਕਿ ਉਹ ਟਵਿੱਟਰ ਅਤੇ ਸਾਡੇ ਭਵਿੱਖ ਦਾ ਖਿਆਲ ਰੱਖਦੇ ਹਨ ਅਤੇ ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਜੋ ਕੰਮ ਅਸੀਂ ਇੱਥੇ ਕਰਦੇ ਹਾਂ ਉਹ ਮਾਅਨੇ ਰੱਖਦਾ ਹੈ।''''

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=-U-8ehYgRO0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e0c2bc66-48e9-450e-898c-c45646759823'',''assetType'': ''STY'',''pageCounter'': ''punjabi.international.story.59468108.page'',''title'': ''ਟਵਿੱਟਰ ਦੇ ਬੌਸ ਦਾ ਅਸਤੀਫ਼ਾ, ਪਰਾਗ ਅੱਗਰਵਾਲ ਹੋਣਗੇ ਨਵੇਂ ਸੀਈਓ'',''published'': ''2021-11-29T16:56:43Z'',''updated'': ''2021-11-29T16:56:43Z''});s_bbcws(''track'',''pageView'');

Related News