ਓਮੀਕਰੋਨ: ਕੋਰੋਨਾ ਦੇ ਨਵੇਂ ਵੈਰੀਐਂਟ ਦਾ ਚੰਡੀਗੜ੍ਹ ''''ਚ ਕੇਸ

Monday, Nov 29, 2021 - 09:39 PM (IST)

ਓਮੀਕਰੋਨ: ਕੋਰੋਨਾ ਦੇ ਨਵੇਂ ਵੈਰੀਐਂਟ ਦਾ ਚੰਡੀਗੜ੍ਹ ''''ਚ ਕੇਸ
ਓਮੀਕਰੋਨ
Getty Images
ਚੰਡੀਗੜ੍ਹ ਦੇ ਇੱਕ ਸ਼ਖ਼ਸ ਸਣੇ ਦੋ ਹੋਰਾਂ ਵਿੱਚ ਓਮੀਕਰੋਨ ਪੌਜ਼ੀਟਿਵ ਦੀ ਪੁਸ਼ਟੀ ਹੋਈ ਹੈ

ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੇ ਇੱਕ 39 ਸਾਲ ਵਿਅਕਤੀ ਨੂੰ ਕੋਵਿਡ ਹੋਣ ਦੀ ਪੁਸ਼ਟੀ ਹੋਈ ਹੈ।

ਚੰਡੀਗੜ੍ਹ ਪ੍ਰਸ਼ਾਸਨ ਵੱਲ਼ੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਸ ਵਿਅਕਤੀ ਦੇ ਨਾਲ ਉਸ ਦਾ ਇੱਕ ਪਰਿਵਾਰਕ ਮੈਂਬਰ ਤੇ ਘਰ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਕੋਵਿਡ ਪੌਜ਼ੀਟਿਵ ਮਿਲਿਆ ਹੈ।

ਉਸ ਵਿਅਕਤੀ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ।

ਫਿਲਹਾਲ ਕੋਵਿਡ ਪੌਜ਼ੀਟਿਵ ਵਿਅਕਤੀਆਂ ਨੂੰ ਵੱਖਰੀ ਥਾਂ ਉੱਤੇ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀ ਦੇ ਸੈਂਪਲਾਂ ਦੀ ਜਿਨੋਮ ਸਿਕੁਏਂਸਿੰਗ ਲਈ ਇਨ੍ਹਾਂ ਨੂੰ ਦਿੱਲੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:

ਇੱਥੇ ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਓਮੀਕਰੋਨ ਨਾਮ ਦਾ ਕੋਰੋਨਾਵਾਇਰਸ ਦਾ ਇੱਕ ਵੈਰੀਐਂਟ ਇਸ ਵੇਲੇ ਪੂਰੀ ਦੁਨੀਆਂ ਲਈ ਸਿਰ ਦਰਦ ਬਣਿਆ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵੈਰੀਐਂਟ ਨੂੰ ਦੁਨੀਆਂ ਲਈ ਖ਼ਤਰਾ ਕਰਾਰ ਦਿੱਤਾ ਗਿਆ ਹੈ। ਸੰਗਠਨ ਨੇ ਕਿਹਾ ਹੈ ਕਿ ਜੇ ਇਸ ਵੈਰੀਐਂਟ ਦੇ ਕੇਸ ਤੇਜ਼ੀ ਨਾਲ ਫ਼ੈਲਦੇ ਹਨ ਤਾਂ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਕਾਫ਼ੀ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਹੋਣ ਜਾਣਕਾਰੀ ਇਕੱਠੀ ਹੋਵੇਗੀ।

ਵਿਸ਼ਵ ਸਿਹਤ ਸੰਗਠਨ ਵਿਗਿਆਨਿਆਂ ਨਾਲ ਮਿਲ ਕੇ ਨਵੇਂ ਵੈਰੀਐਂਟ ਓਮੀਕਰੋਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਨਵਾਂ ਵੈਰੀਐਂਟ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੋ ਸਕਦਾ ਹੈ ਅਤੇ ਵੈਕਸੀਨਾਂ ਦਾ ਇਸ ਉੱਤੇ ਘੱਟ ਅਸਰ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੀ ਹੈ ਇਹ ਨਵਾਂ ਵੈਰੀਐਂਟ?

ਹੁਣ ਤੱਕ ਇਸ ਵੈਰੀਐਂਟ ਨੇ ਘੱਟੋ-ਘੱਟ 50 ਵਾਰ ਆਪਣਾ ਰੂਪ ਬਦਲਿਆ ਹੈ।

ਕੁਝ ਵਿਗਿਆਨੀਆਂ ਨੇ ਤਾਂ ਇਸ ਵੈਰੀਐਂਟ ਨੂੰ ''ਸਭ ਤੋਂ ਖ਼ਤਰਨਾਕ'' ਕਰਾਰ ਦਿੱਤਾ ਹੈ।

ਦੁਨੀਆਂ ਵਿੱਚ ਕਈ ਦੇਸ਼ਾਂ ਵੱਲੋਂ ਇਸ ਨਵੇਂ ਵੈਰੀਐਂਟ ਕਾਰਨ ਯਾਤਰਾ ਸਬੰਧੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਕੋਰੋਨਾਵਾਇਰਸ
Getty Images
ਕੁਝ ਵਿਗਿਆਨੀਆਂ ਨੇ ਤਾਂ ਇਸ ਵੈਰੀਐਂਟ ਨੂੰ ''ਸਭ ਤੋਂ ਖ਼ਤਰਨਾਕ'' ਕਰਾਰ ਦਿੱਤਾ ਹੈ

ਆਸਟਰੇਲੀਆ ਵਿੱਚ ਸਰਹੱਦ ''ਤੇ ਲੱਗੀਆਂ ਪਾਬੰਦੀਆਂ ਨੂੰ ਜਿੱਥੇ ਖ਼ਤਮ ਕਰਨ ਦੀ ਤਿਆਰੀ ਸੀ, ਹੁਣ ਇਸ ਨਵੇਂ ਵੈਰੀਐਂਟ ਕਾਰਨ ਉਸ ਨੂੰ ਰੋਕ ਦਿੱਤਾ ਗਿਆ ਹੈ। ਇਹ ਪਾਬੰਦੀਆਂ ਹੁਣ 15 ਦਸੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=-U-8ehYgRO0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eb4034a9-79cd-4c1c-b986-d835c89d9cb4'',''assetType'': ''STY'',''pageCounter'': ''punjabi.india.story.59464939.page'',''title'': ''ਓਮੀਕਰੋਨ: ਕੋਰੋਨਾ ਦੇ ਨਵੇਂ ਵੈਰੀਐਂਟ ਦਾ ਚੰਡੀਗੜ੍ਹ \''ਚ ਕੇਸ'',''published'': ''2021-11-29T16:06:39Z'',''updated'': ''2021-11-29T16:06:39Z''});s_bbcws(''track'',''pageView'');

Related News