1971 ਦੀ ਭਾਰਤ-ਪਾਕ ਜੰਗ: ਜਦੋਂ ਬ੍ਰਿਗੇਡੀਅਰ ਕਲੇਰ ਦੀ ਚਿੱਠੀ ਦਾ ਪਾਕਿਸਾਤਾਨੀ ਲੈਫਟੀਨੈਂਟ ਕਰਨਲ ਨੇ ਦਲੇਰੀ ਨਾਲ ਜਵਾਬ ਦਿੱਤਾ - ਨਜ਼ਰੀਆ

Sunday, Nov 28, 2021 - 07:09 PM (IST)

1971 ਦੀ ਭਾਰਤ-ਪਾਕ ਜੰਗ: ਜਦੋਂ ਬ੍ਰਿਗੇਡੀਅਰ ਕਲੇਰ ਦੀ ਚਿੱਠੀ ਦਾ ਪਾਕਿਸਾਤਾਨੀ ਲੈਫਟੀਨੈਂਟ ਕਰਨਲ ਨੇ ਦਲੇਰੀ ਨਾਲ ਜਵਾਬ ਦਿੱਤਾ - ਨਜ਼ਰੀਆ

1971 ਦੀ ਲੜਾਈ ਵਿੱਚ ਜਦੋਂ ਪੂਰਬੀ ਮੋਰਚੇ ਵਿੱਚ ਬਖ਼ਸ਼ੀਗੰਜ ''ਤੇ ਭਾਰਤੀ ਫੌਜੀਆਂ ਦਾ ਕਬਜ਼ਾ ਹੋ ਗਿਆ ਤਾਂ ਉਸ ਇਲਾਕੇ ਦੇ ਕਮਾਂਡਰ ਮੇਜਰ ਜਨਰਲ ਗੁਰਬਖ਼ਸ਼ ਸਿੰਘ ਗਿੱਲ ਨੇ ਉੱਥੇ ਜਾਣ ਦੀ ਇੱਛਾ ਪ੍ਰਗਟਾਈ।

ਬ੍ਰਿਗੇਡੀਅਰ ਹਰਦੇਵ ਸਿੰਘ ਕਲੇਰ ਨੇ ਉਨ੍ਹਾਂ ''ਤੇ ਜ਼ੋਰ ਪਾਇਆ ਕਿ ਉਹ ਉੱਥੇ ਬਾਅਦ ਵਿੱਚ ਹੈਲੀਕਾਪਟਰ ਰਾਹੀਂ ਆਓੁਣ ਜਦੋਂ ਉਸ ਇਲਾਕੇ ''ਤੇ ਭਾਰਤੀ ਫੌਜੀਆਂ ਦਾ ਪੂਰਾ ਕੰਟਰੋਲ ਹੋ ਜਾਵੇ, ਪਰ ਜਨਰਲ ਗਿੱਲ ਨਹੀਂ ਮੰਨੇ।

ਦੋਵੇਂ ਅਫ਼ਸਰ ਇੱਕ ਜੋਂਗੇ ''ਤੇ ਸਵਾਰ ਹੋਏ, ਬ੍ਰਿਗੇਡੀਅਰ ਕਲੇਰ ਉਸ ਨੂੰ ਡਰਾਈਵ ਕਰ ਰਹੇ ਸਨ ਅਤੇ ਗਿੱਲ ਉਨ੍ਹਾਂ ਦੇ ਨਾਲ ਬੈਠੇ ਸਨ। ਅਜੇ ਉਹ ਕੁਝ ਮੀਲ ਹੀ ਚੱਲੇ ਹੋਣਗੇ ਕਿ ਜੋਂਗੇ ਦਾ ਟਾਇਰ ਇੱਕ ਲੈਂਡਮਾਈਨ ਦੇ ਉੱਪਰ ਤੋਂ ਗੁਜ਼ਰਿਆ। ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਜੋਂਗੇ ਵਿੱਚ ਸਵਾਰ ਦੋਵੇਂ ਫੌਜੀ ਅਫ਼ਸਰ ਉਛਲ ਕੇ ਸੜਕ ''ਤੇ ਆ ਡਿੱਗੇ।

ਬਾਅਦ ਵਿੱਚ ਭਾਰਤੀ ਫੌਜ ਤੋਂ ਮੇਜਰ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ ਹਰਦੇਵ ਸਿੰਘ ਕਲੇਰ ਲਿਖਦੇ ਹਨ, ''''ਮੈਂ ਉੱਠ ਕੇ ਆਪਣੇ ਅੰਗਾਂ ਨੂੰ ਹਿਲਾਇਆ ਅਤੇ ਦੇਖਿਆ ਕਿ ਮੈਂ ਚੱਲ ਸਕਦਾ ਹਾਂ।''''

''''ਜਨਰਲ ਗਿੱਲ ਜੋਂਗੇ ਦੇ ਦੂਜੇ ਪਾਸੇ ਡਿੱਗੇ ਪਏ ਸਨ। ਉਨ੍ਹਾਂ ਦੇ ਪੈਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਜਾ ਚੁੱਕੇ ਸਨ। ਮੈਂ ਦੇਖ ਸਕਦਾ ਸੀ ਕਿ ਉਨ੍ਹਾਂ ਨੂੰ ਠੀਕ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਸੀ। ਮੈਂ ਉਨ੍ਹਾਂ ਨੂੰ ਪਿੱਛੇ ਆ ਰਹੇ ਵਾਹਨ ਵਿੱਚ ਬਿਠਾ ਕੇ 13 ਗਾਰਡ ਦੇ ਮੈਡੀਕਲ ਏਡ ਸੈਂਟਰ ਵਿੱਚ ਲੈ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ।''''

''''ਫਿਰ ਉਨ੍ਹਾਂ ਨੂੰ ਹੈਲੀਕਾਪਟਰ ਵਿੱਚ ਬਿਠਾ ਕੇ ਗੁਹਾਟੀ ਦੇ ਸੈਨਿਕ ਹਸਪਤਾਲ ਵਿੱਚ ਲਿਆਂਦਾ ਗਿਆ। ਮੇਜਰ ਜਨਰਲ ਗੰਧਰਵ ਨਾਗਰਾ ਨੂੰ ਜੋ 2 ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕਰ ਰਹੇ ਸਨ, ਜਨਰਲ ਗਿੱਲ ਦੀ ਜਗ੍ਹਾਂ 101 ਕਮਿਊਨਿਕੇਸ਼ਨ ਜ਼ੋਨ ਦੀ ਕਮਾਂਡ ਸੌਂਪੀ ਗਈ। ਫਿਰ ਅਸੀਂ ਜਮਾਲਪੁਰ ਦੇ ਕਬਜ਼ੇ ਦੀ ਤਿਆਰੀ ਸ਼ੁਰੂ ਕਰ ਦਿੱਤੀ।''''

ਇਹ ਵੀ ਪੜ੍ਹੋ:

ਭਾਰਤੀ ਫੌਜੀਆਂ ਦੇ ਖ਼ਰਾਬ ਹੈਲਮੇਟ

ਜਮਾਲਪੁਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਤਸਾਨੀ ਫੌਜ ਦੀ 31 ਬਲੂਚ ਰੈਜੀਮੈਂਟ ਨੂੰ ਸੌਂਪੀ ਗਈ ਸੀ। ਜਮਾਲਪੁਰ ਬ੍ਰਹਮਪੁੱਤਰ ਨਦੀ ਦੇ ਕੰਢੇ ਇੱਕ ਅਹਿਮ ਸੰਚਾਰ ਕੇਂਦਰ ਸੀ।

1 ਐੱਮਐੱਲਆਈ ਨੇ ਪਾਕਿਸਤਾਨੀ ਫੌਜ ਦੇ ਪਿੱਛੇ ਜਮਾਲਪੁਰ ਢਾਕਾ ਰੋਡ ''ਤੇ ਇੱਕ ਰੋਡ ਬਲਾਕ ਬਣਾ ਦਿੱਤਾ ਸੀ ਜਦੋਂਕਿ 13 ਗਾਰਡਜ਼ ਨੇ ਜਮਾਲਪੁਰ ਮੈਮਨ ਸਿੰਘ ਸੜਕ ਨੂੰ ਕੱਟ ਦਿੱਤਾ ਸੀ।

8 ਦਸੰਬਰ, 1971 ਨੂੰ ਬ੍ਰਿਗੇਡੀਅਰ ਕਲੇਰ ਨੇ ਆਪਣੇ ਹੈਲੀਕਾਪਟਰ ਤੋਂ 13 ਗਾਰਡਜ਼ ਰਾਹੀਂ ਬਣਾਏ ਗਏ ਰੋਡ ਬਲਾਕ ਕੋਲ ਲੈਂਡ ਕੀਤਾ। ਚਾਰੇ ਪਾਸੇ ਗੋਲੀਆਂ ਚੱਲ ਰਹੀਆਂ ਸਨ। ਉੱਥੇ ਮੌਜੂਦ ਭਾਰਤੀ ਫੌਜੀਆਂ ਨੇ ਲਾਈਟ ਫਲੇਅਰਜ਼ ਛੱਡ ਕੇ ਉਨ੍ਹਾਂ ਨੂੰ ਉੱਥੇ ਲੈਂਡ ਨਾ ਕਰਨ ਲਈ ਸੁਚੇਤ ਕੀਤਾ। ਪਰ ਬ੍ਰਿਗੇਡੀਅਰ ਕਲੇਰ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ।

ਹੇਠਾਂ ਉਤਰਦੇ ਹੀ ਇੱਕ ਜਵਾਨ ਉਨ੍ਹਾਂ ਨੂੰ ਉੱਥੇ ਚੱਲ ਰਹੇ ਐਕਸ਼ਨ ਬਾਰੇ ਦੱਸ ਹੀ ਕਰ ਰਿਹਾ ਸੀ ਕਿ ਇੱਕ ਗੋਲੀ ਬ੍ਰਿਗੇਡੀਅਰ ਕਲੇਰ ਦੇ ਨਜ਼ਦੀਕ ਤੋਂ ਗੁਜ਼ਰਦੀ ਹੋਈ ਉਸ ਫੌਜੀ ਦੇ ਸਿਰ ਵਿੱਚ ਲੱਗੀ।

ਗੋਲੀ ਉਸ ਦੇ ਹੈਲਮੇਟ ਨੂੰ ਪਾਰ ਕਰ ਗਈ ਅਤੇ ਉਸ ਫੌਜੀ ਦੀ ਉੱਥੇ ਹੀ ਮੌਤ ਹੋ ਗਈ। ਇਹ ਦੱਸਦਾ ਸੀ ਕਿ ਭਾਰਤੀ ਫੌਜੀਆਂ ਨੂੰ ਕਿੰਨੀ ਖਰਾਬ ਗੁਣਵੱਤਾ ਦੇ ਹੈਲਮੇਟ ਦਿੱਤੇ ਗਏ ਸਨ।

ਬ੍ਰਿਗੇਡੀਅਰ ਕਲੇਰ ''ਤੇ ਜਮਾਲਪੁਰ ''ਤੇ ਹਮਲਾ ਕਰਨ ਦਾ ਦਬਾਅ

ਪੂਰਬੀ ਕਮਾਨ ਦੇ ਕਮਾਂਡਰ ਜਨਰਲ ਜਗਜੀਤ ਸਿੰਘ ਅਰੋੜਾ ਨੇ ਬ੍ਰਿਗੇਡੀਅਰ ਕਲੇਰ ਨਾਲ ਰੇਡੀਓ ''ਤੇ ਸੰਪਰਕ ਕਰਕੇ ਕਿਹਾ ਕਿ ਉਹ ਉਸੇ ਰਾਤ ਜਮਾਲਪੁਰ ''ਤੇ ਹਮਲਾ ਕਰ ਦੇਣ, ਚਾਹੇ ਇਸ ਲਈ ਭਾਰਤ ਨੂੰ ਕਿੰਨੇ ਹੀ ਫੌਜੀਆਂ ਦੀ ਬਲੀ ਦੇਣੀ ਪਵੇ।

ਬ੍ਰਿਗੇਡੀਅਰ ਕਲੇਰ ਨੇ ਜਵਾਬ ਦਿੱਤਾ - ''''ਮੈਂ ਦੁਸ਼ਮਣ ਤੋਂ ਪਿੱਛੇ ਰਹਿ ਕੇ ਹਾਲਾਤ ਦਾ ਜਾਇਜ਼ਾ ਲੈ ਰਿਹਾ ਹਾਂ। ਮੈਂ ਤਾਂ ਹੀ ਹਮਲਾ ਕਰਾਂਗਾ ਜਦੋਂ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵਾਂਗਾ।''''

ਮੇਜਰ ਜਨਰਲ (ਰਿਟਾਇਰਡ) ਹਰਦੇਵ ਸਿੰਘ ਕਲੇਰ ਲਿਖਦੇ ਹਨ, ''''ਜਨਰਲ ਅਰੋੜਾ ਮੇਰੇ ਕੋਲ ਆ ਕੇ ਖੁਦ ਹਾਲਾਤ ਦਾ ਜਾਇਜ਼ਾ ਲੈਣਾ ਚਾਹੁੰਦੇ ਸਨ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਉਨ੍ਹਾਂ ਦਾ ਇੰਨੇ ਅੱਗੇ ਆਉਣ ਵਿੱਚ ਜੋਖਿਮ ਹੈ।''''

''''ਮੈਂ ਇਸ ਸਥਿਤੀ ਵਿੱਚ ਨਹੀਂ ਹਾਂ ਕਿ ਉਨ੍ਹਾਂ ਨੂੰ ਉੱਥੇ ਸੁਰੱਖਿਅਤ ਲੈਂਡ ਕਰਨ ਦੀ ਗਾਰੰਟੀ ਦੇ ਸਕਾਂ। ਪਰ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਤੁਰਾ ਵਿੱਚ ਹੋਏ ਵਾਰ ਗੇਮਜ਼ ਵਿੱਚ ਜਿਸ ਪ੍ਰੋਗਰਾਮ ''ਤੇ ਸਹਿਮਤੀ ਹੋਈ ਸੀ, ਮੈਂ ਉਸ ਦਾ ਪਾਲਣ ਕਰਾਂਗਾ। ਉਹ ਮੇਰੀ ਗੱਲ ਮੰਨ ਤਾਂ ਗਏ, ਪਰ ਮੈਂ ਦੇਖ ਸਕਦਾ ਸੀ ਕਿ ਉਹ ਬਹੁਤ ਦਬਾਅ ਵਿੱਚ ਸਨ।''''

ਜਮਾਲਪੁਰ ਗੈਰੀਸਨ ਦੇ ਕਮਾਂਡਰ ਨੂੰ ਕਲੇਰ ਦਾ ਪੱਤਰ

ਅਗਲੇ ਦਿਨ 9 ਦਸੰਬਰ ਨੂੰ ਕਰਨਲ ਬੁਲਬੁਲ ਬਰਾੜ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਬ੍ਰਿਗੇਡੀਅਰ ਕਲੇਰ ਨੇ ਤੈਅ ਕੀਤਾ ਕਿ ਜਮਾਲਪੁਰ ਦੇ ਪਾਕਿਤਸਾਨੀ ਗੈਰੀਸਨ ਕਮਾਂਡਰ ਨੂੰ ਹਥਿਆਰ ਸੁੱਟਣ ਦਾ ਵਿਕਲਪ ਦਿੱਤਾ ਜਾਵੇ।

ਕਰਨਲ ਬੁਲਬੁਲ ਬਰਾੜ ਨੇ ਜਨਰਲ ਕਲੇਰ ਦੇ ਰਾਈਟਿੰਗ ਪੈਡ ''ਤੇ ਪਾਕਿਤਸਾਨੀ ਕਮਾਂਡਰ ਨੂੰ ਸੰਬੋਧਿਤ ਚਾਰ ਪੰਨੇ ਦਾ ਨੋਟ ਲਿਖਿਆ। ਕਲੇਰ ਨੇ ਉਸ ''ਤੇ ਆਪਣੇ ਦਸਤਖ਼ਤ ਕੀਤੇ। ਪੱਤਰ ਵਿੱਚ ਲਿਖਿਆ ਗਿਆ -

ਕਮਾਂਡਰ

ਜਮਾਲਪੁਰ ਗੈਰੀਸਨ

ਮੈਨੂੰ ਤੁਹਾਨੂੰ ਸੂਚਿਤ ਕਰਨ ਦਾ ਨਿਰਦੇਸ਼ ਹੋਇਆ ਹੈ ਕਿ ਤੁਹਾਡੀ ਗੈਰੀਸਨ ਨੂੰ ਹਰ ਪਾਸੇ ਤੋਂ ਕੱਟ ਦਿੱਤਾ ਗਿਆ ਹੈ ਅਤੇ ਤੁਹਾਡੇ ਬਚ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਹੈ। ਤੋਪਖਾਨੇ ਨਾਲ ਇੱਕ ਬ੍ਰਿਗੇਡ ਨੇ ਤੁਹਾਨੂੰ ਘੇਰ ਲਿਆ ਹੈ ਅਤੇ ਸਵੇਰ ਤੱਕ ਇੱਕ ਹੋਰ ਬ੍ਰਿਗੇਡ ਇੱਥੇ ਪਹੁੰਚ ਜਾਵੇਗੀ।

ਤੁਸੀਂ ਅਜੇ ਤੱਕ ਸਾਡੀ ਹਵਾਈ ਫੌਜ ਦਾ ਬਹੁਤ ਘੱਟ ਸਵਾਦ ਚਖਿਆ ਹੈ। ਜੇਕਰ ਤੁਸੀਂ ਸਾਡੇ ਸਾਹਮਣੇ ਹਥਿਆਰ ਸੁੱਟ ਦਿੰਦੇ ਹੋ ਤਾਂ ਇੱਕ ਫੌਜੀ ਦੇ ਰੂਪ ਵਿੱਚ ਮੈਂ ਤੁਹਾਡੀ ਸੁਰੱਖਿਆ ਅਤੇ ਸਾਡੇ ਵੱਲੋਂ ਤੁਹਾਡੇ ਨਾਲ ਚੰਗੇ ਵਿਵਹਾਰ ਦਾ ਭਰੋਸਾ ਦਿੰਦਾ ਹਾਂ।

ਮੈਂ ਸਮਝਦਾ ਹਾਂ ਕਿ ਤੁਸੀਂ ਆਪਣੇ ਅਹਿਮ ਲਈ ਆਪਣੇ ਮਾਤਹਿਤ ਫੌਜੀਆਂ ਦੀ ਜਾਨ ਖ਼ਤਰੇ ਵਿੱਚ ਪਾਉਣ ਦੀ ਬੇਵਕੂਫ਼ੀ ਨਹੀਂ ਕਰੋਗੇ। ਮੈਂ ਸ਼ਾਮ ਸਾਢੇ ਛੇ ਵਜੇ ਤੱਕ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗਾ।

ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਨੇਸਤੋਨਬੂਤ ਕਰਨ ਲਈ ਸਾਨੂੰ ਮਿਗ ਜਹਾਜ਼ਾਂ ਦੀਆਂ 40 ਉਡਾਣਾਂ ਅਲਾਟ ਕੀਤੀਆਂ ਗਈਆਂ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਪੱਤਰ ਦੇ ਵਾਹਕ ਨਾਲ ਸਨਮਾਨ ਨਾਲ ਵਿਵਹਾਰ ਕਰੋਗੇ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਓਗੇ।

ਹਸਤਾਖਰ

ਬ੍ਰਿਗੇਡੀਅਰ ਐੱਚ. ਐੱਸ. ਕਲੇਰ

ਪਾਕਿਸਤਾਨੀ ਕਮਾਂਡਰ ਦਾ ਸਾਹਸੀ ਜਵਾਬ

ਮੁਕਤੀ ਵਾਹਿਨੀ ਦੇ ਸੰਦੇਸ਼ਵਾਹਕ ਜ਼ੋਹਲ ਹੱਕ ਮੁੰਸ਼ੀ ਜ਼ਰੀਏ ਇਸ ਸੰਦੇਸ਼ ਨੂੰ ਪਾਕਿਸਤਾਨੀ ਕਮਾਂਡਰ ਕੋਲ ਪਹੁੰਚਾਇਆ ਗਿਆ। ਉਹ ਇੱਕ ਸਾਈਕਲ ''ਤੇ ਸਫ਼ੈਦ ਝੰਡਾ ਲਾ ਕੇ ਪਾਕਿਤਸਾਨੀ ਇਲਾਕੇ ਵਿੱਚ ਗਏ।

ਲੈਫਟੀਨੈਂਟ ਕਰਨਲ ਪੁੰਟਾਮ ਬੇਕਰ ਲਿਖਦੇ ਹਨ, ''''ਪਾਕਿਤਸਾਨੀ ਫੌਜੀਆਂ ਨੇ ਉਸ ਸੰਦੇਸ਼ਵਾਹਕ ਨੂੰ ਫੜ ਕੇ ਪਹਿਲਾਂ ਹੀ ਉਸ ਦੀ ਕੁੱਟਮਾਰ ਕੀਤੀ। ਉਹ ਬੇਹੋਸ਼ ਹੋਣ ਹੀ ਵਾਲਾ ਸੀ ਕਿ ਇੱਕ ਪਾਕਿਸਤਾਨੀ ਅਫ਼ਸਰ ਨੇ ਉੱਥੇ ਪਹੁੰਚ ਕੇ ਉਸ ਨੂੰ ਬਚਾਇਆ।''''

''''ਜਦੋਂ ਉਸ ਦੇ ਸਰੀਰ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਉਨ੍ਹਾਂ ਨੂੰ ਬ੍ਰਿਗੇਡੀਅਰ ਕਲੇਰ ਦਾ ਲਿਖਿਆ ਹੋਇਆ ਨੋਟ ਮਿਲਿਆ। ਉਹ ਜ਼ੋਹਲ ਹੱਕ ਮੁੰਸ਼ੀ ਨੂੰ ਗੈਰੀਸਨ ਕਮਾਂਡਰ ਲੈਫੀਟੀਨੈਂਟ ਕਮਾਂਡਰ ਸੁਲਤਾਨ ਅਹਿਮਦ ਕੋਲ ਲੈ ਗਏ। ਰਾਤ ਨੂੰ ਅੱਠ ਵਜੇ ਕਰਨਲ ਸੁਲਤਾਨ ਅਹਿਮਦ ਨੇ ਉਸੇ ਸੰਦੇਸ਼ਵਾਹਕ ਜ਼ਰੀਏ ਭਾਰਤੀ ਬ੍ਰਿਗੇਡੀਅਰ ਨੂੰ ਇੱਕ ਸੰਦੇਸ਼ ਭੇਜਿਆ।''''

ਪਿਆਰੇ ਬ੍ਰਿਗੇਡੀਅਰ

ਪੱਤਰ ਲਈ ਧੰਨਵਾਦ। ਇੱਥੇ ਜਮਾਲਪੁਰ ਵਿੱਚ ਅਸੀਂ ਲੜਾਈ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ ਜੋ ਕਿ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਲਈ ਗੱਲਾਂ ਕਰਨ ਦੀ ਬਜਾਏ ਲੜਾਈ ਸ਼ੁਰੂ ਕਰੀਏ।

ਸਾਨੂੰ ਹਰਾਉਣ ਲਈ 40 ਉਡਾਣਾਂ ਕਾਫ਼ੀ ਨਹੀਂ ਹਨ। ਤੁਸੀਂ ਆਪਣੀ ਸਰਕਾਰ ਤੋਂ ਹੋਰ ਉਡਾਣਾਂ ਦੀ ਮੰਗ ਕਰੋ। ਸੰਦੇਸ਼ਵਾਹਕ ਨਾਲ ਉਚਿੱਤ ਵਿਵਹਾਰ ਕਰਨ ਬਾਰੇ ਤੁਹਾਡੀ ਟਿੱਪਣੀ ਗੈਰ ਜ਼ਰੂਰੀ ਹੈ।

ਇਹ ਦਿਖਾਉਂਦਾ ਹੈ ਕਿ ਪਾਕਿਤਸਾਨੀ ਫੌਜੀਆਂ ਦੀ ਮਹਿਮਾਨ ਨਵਾਜ਼ੀ ਨੂੰ ਤੁਸੀਂ ਨੀਵਾਂ ਦੇਖਦੇ ਹੋ। ਮੈਨੂੰ ਉਮੀਦ ਹੈ ਕਿ ਉਸ ਨੂੰ ਸਾਡੀ ਦਿੱਤੀ ਗਈ ਚਾਹ ਪਸੰਦ ਆਈ ਹੋਵੇਗੀ।

ਉਮੀਦ ਕਰਦਾ ਹਾਂ ਕਿ ਅਗਲੀ ਵਾਰ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਤੁਹਾਨੂੰ ਸਟੇਨ ਗਨ ਨਾਲ ਦੇਖਾਂ ਨਾ ਕਿ ਕਲਮ ਨਾਲ ਜਿਸ ''ਤੇ ਤੁਹਾਡੀ ਬਹੁਤ ਮੁਹਾਰਤ ਦਿਖਾਈ ਦਿੰਦੀ ਹੈ।

ਤੁਹਾਡਾ ਸ਼ੁਭਚਿੰਤਕ

ਲੈਫਟੀਨੈਂਟ ਕਰਨਲ ਸੁਲਤਾਨ ਅਹਿਮਦ

ਜਮਾਲਪੁਰ ਫੋਰਸਿਜ਼

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

200 ਪਾਕਿਸਤਾਨੀ ਫੌਜੀ ਜਮਾਲਪੁਰ ਤੋਂ ਬਚ ਨਿਕਲਣ ਵਿੱਚ ਸਫਲ

ਚਾਰੋ ਪਾਸੇ ਤੋਂ ਘੇਰ ਲਏ ਜਾਣ ਦੇ ਬਾਵਜੂਦ ਲਿਖੇ ਗਏ ਇਸ ਪੱਤਰ ਨੂੰ ਦਲੇਰੀ ਦੀ ਮਿਸਾਲ ਮੰਨਿਆ ਗਿਆ। ਖ਼ਾਸ ਕਰਕੇ ਇਹ ਦੇਖਦੇ ਹੋਏ ਕਿ ਇਸ ਸੰਦੇਸ਼ ਦੇ ਅੰਦਰ 7.62 ਰਾਈਫਲ ਦੀ ਇੱਕ ਗੋਲੀ ਨੂੰ ਲਪੇਟ ਕੇ ਭੇਜਿਆ ਗਿਆ ਸੀ। ਇਹ ਖਾਲ੍ਹੀ ਗਿੱਦੜ ਭਭਕੀ ਨਹੀਂ ਸੀ।

ਲੈਫਟੀਨੈਟ ਕਰਨਲ ਰਿਫ਼ਤ ਨਦੀਮ ਅਹਿਮਦ ਲਾਹੌਰ ਤੋਂ ਛਪਣ ਵਾਲੇ ਅਖ਼ਬਾਰ ''ਫ੍ਰਾਈਡੇ ਟਾਈਮਜ਼'' ਦੇ 16 ਅਕਤੂਬਰ, 2021 ਦੇ ਅੰਕ ਵਿੱਚ ਛਪੇ ਹੋਏ ਆਪਣੇ ਲੇਖ ਵਿੱਚ ਲਿਖਦੇ ਹਨ,

''''ਇਸ ਪੱਤਰ ਨੂੰ ਭੇਜਣ ਦੇ ਤੁਰੰਤ ਬਾਅਦ 31 ਬਲੂਚ ਦੇ ਕਮਾਂਡਿੰਗ ਅਫ਼ਸਰ ਨੂੰ ਨਿਰਦੇਸ਼ ਮਿਲੇ ਕਿ ਉਹ ਜਮਾਲਪੁਰ ਛੱਡ ਕੇ ਮਾਧੂਪੁਰ ਵੱਲ ਵਧਣ ਦੀ ਕੋਸ਼ਿਸ਼ ਕਰਨ। ਇਸ ਯਤਨ ਵਿੱਚ ਬਹੁਤ ਸਾਰੇ ਪਾਕਿਤਸਾਨੀ ਫੌਜੀ ਮਾਰੇ ਗਏ, ਪਰ ਇਸ ਦੇ ਬਾਵਜੂਦ ਕਰੀਬ 200 ਫੌਜੀ 93 ਬ੍ਰਿਗੇਡ ਅਤੇ 33 ਪੰਜਾਬ ਨਾਲ ਜਾ ਕੇ ਮਿਲਣ ਵਿੱਚ ਸਫਲ ਹੋ ਗਏ।''''

''''ਉੱਥੋਂ ਉਹ ਢਾਕਾ ਤੋਂ 30 ਕਿਲੋਮੀਟਰ ਦੂਰ ਕਲਿਆਕੈਰ ਵੱਲ ਵਧ ਗਏ। 13 ਦਸੰਬਰ ਨੂੰ ਉਨ੍ਹਾਂ ਨੂੰ ਆਦੇਸ਼ ਹੋਇਆ ਕਿ ਉਹ ਢਾਕਾ ਤੋਂ ਬਾਹਰ ਤੁੰਗਾਈ ਨਦੀ ''ਤੇ ਮੋਰਚਾ ਸੰਭਾਲਣ। ਉਦੋਂ ਤੱਕ ਭਾਰਤੀ ਫੌਜੀ ਚਾਰੋ ਪਾਸੇ ਤੋਂ ਢਾਕਾ ਵੱਲ ਵਧ ਰਹੇ ਸਨ।''''

''''ਜਦੋਂ ਪਾਕਿਤਸਾਨੀ ਫੌਜੀਆਂ ਨੂੰ ਹਥਿਆਰ ਸੁੱਟਣ ਦਾ ਆਦੇਸ਼ ਦਿੱਤਾ ਗਿਆ, ਉਦੋਂ ਵੀ ਉਨ੍ਹਾਂ ਨੇ ਲੜਾਈ ਰੋਕੀ ਨਹੀਂ, ਉਹ ਭਾਰਤੀ ਫੌਜੀਆਂ ਦਾ ਮੁਕਾਬਲਾ ਕਰਦੇ ਰਹੇ।''''

ਬ੍ਰਿਗੇਡੀਅਰ ਹਰਦੇਵ ਸਿੰਘ ਕਲੇਰ ਨੇ 11 ਦਸੰਬਰ ਨੂੰ ਸਵੇਰੇ 2 ਵਜੇ ਜਮਾਲਪੁਰ ''ਤੇ ਹਮਲਾ ਕਰਨ ਦੇ ਆਦੇਸ਼ ਦੇ ਦਿੱਤੇ। ਦਿਨ ਭਰ ਪਾਕਿਸਤਾਨੀ ਠਿਕਾਣਿਆਂ ''ਤੇ ਹਵਾਈ ਹਮਲਿਆਂ ਦਾ ਸਿਲਸਿਲਾ ਜਾਰੀ ਰਿਹਾ।

ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਭਾਰਤੀ ਜਹਾਜ਼ ਨੇ ਉੱਥੇ ਦੋ ਨਾਪਾਮ ਬੰਬ ਵੀ ਸੁੱਟੇ। ਉਸੀ ਸ਼ਾਮ ਕਰੀਬ 4 ਵਜੇ ਪਾਕਿਤਸਾਨੀ ਫੌਜੀਆਂ ਨੇ 1 ਐੱਮਐੱਲਆਈ ਦੇ ਕਬਜ਼ੇ ਦੇ ਇਲਾਕੇ ''ਤੇ ਜ਼ਬਰਦਸਤ ਫਾਇਰਿੰਗ ਸ਼ੁਰੂ ਕਰ ਦਿੱਤੀ।

ਪਾਕਿਸਤਾਨੀ 120 ਐੱਮਐੱਮ ਮੋਰਟਰ ਗੋਲਿਆਂ ਦਾ ਇਸਤੇਮਾਲ ਕਰ ਰਹੇ ਸਨ ਤਾਂ ਕਿ ਭਾਰਤੀ ਸੁਰੱਖਿਆ ਥੋੜ੍ਹੀ ਨਰਮ ਪੈ ਜਾਵੇ। ਬ੍ਰਿਗੇਡੀਅਰ ਕਲੇਰ ਨੇ ਇਸ ਤੋਂ ਅੰਦਾਜ਼ਾ ਲਗਾਇਆ ਕਿ ਉਸ ਰਾਤ ਪਾਕਿਤਸਾਨੀ ਫੌਜੀ ਬਚ ਨਿਕਲਣ ਦਾ ਯਤਨ ਕਰਨਗੇ।

ਪਾਕਿਸਤਾਨੀ ਫੌਜੀਆਂ ਨੂੰ ਗ਼ਲਤਫਹਿਮੀ

ਮੇਜਰ ਜਨਰਲ (ਰਿਟਾਇਰਡ) ਕਲੇਰ ਲਿਖਦੇ ਹਨ, ''''ਜਮਾਲਪੁਰ ਵਿੱਚ ਜਦੋਂ ਸੂਰਜ ਡੁੱਬਿਆ ਤਾਂ ਲੜਾਈ ਦੇ ਮੈਦਾਨ ਵਿੱਚ ਸ਼ਾਂਤੀ ਸੀ। ਤੁਸੀਂ ਇਸ ਨੂੰ ਪਹਿਲਾਂ ਤੋਂ ਚਿਤਾਵਨੀ ਸਮਝ ਲਓ ਜਾਂ ਛੇਵੀਂ ਇੰਦਰੀ ਜਾਂ ਮਹਿਜ਼ ਸੁਭਾਗ।”

“ਮੈਂ ਪਹਿਲੇ ਪਾਕਿਤਸਾਨੀਆਂ ''ਤੇ ਹਮਲਾ ਕਰਨ ਦੇ ਦਿੱਤੇ ਆਦੇਸ਼ ਨੂੰ ਰੱਦ ਕੀਤਾ ਅਤੇ ਕਮਾਂਡਿੰਗ ਅਫ਼ਸਰਾਂ ਨੂੰ ਡਿਫੈਂਸਿਵ ਲੜਾਈ ਲਈ ਤਿਆਰ ਰਹਿਣ ਲਈ ਕਿਹਾ।''''

''''ਮੈਂ ਅੰਦਾਜ਼ਾ ਲਗਾਇਆ ਕਿ ਪਾਕਿਤਸਾਨੀ ਲੜਦੇ ਹੋਏ ਪਿੱਛੇ ਹਟਣ ਦੀ ਕੋਸ਼ਿਸ਼ ਕਰਨਗੇ ਅਤੇ ਕਰਨਲ ਬੁਲਬੁਲ ਬਰਾੜ ਨੂੰ ਇਸ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪਵੇਗਾ।

“ਫਿਰ ਮੈਂ ਜਨਰਲ ਨਾਗਰਾ ਨੂੰ ਸੰਪਰਕ ਕਰਕੇ ਕਿਹਾ ਕਿ ਮੈਂ ਅਗਲੀ ਸਵੇਰ ਤੱਕ ਉਨ੍ਹਾਂ ਨੂੰ ਜਮਾਲਪੁਰ ਦੇ ਦੇਵਾਂਗੇ। ਤੁਸੀਂ ਸੱਤ ਵਜੇ ਤੱਕ ਉੱਥੇ ਲੈਂਡ ਕਰਨ ਦੀ ਕੋਸ਼ਿਸ਼ ਕਰੋ ਅਤੇ ਸਾਡੇ ਫੌਜੀਆਂ ਲਈ ਚੰਗਾ ਨਾਸ਼ਤਾ ਵੀ ਲੈ ਕੇ ਆਇਓ।''''

ਕਰਨਲ ਸੁਲਤਾਨ ਅਹਿਮਦ ਦੇ ਫੌਜੀਆਂ ਨਾਲ ਨਜਿੱਠਣ ਦੀ ਪੂਰੀ ਯੋਜਨਾ ਬਣਾ ਕੇ ਬ੍ਰਿਗੇਡੀਅਰ ਕਲੇਰ ਸੌਣ ਚਲੇ ਗਏ।

ਪਰ 10 ਦਸੰਬਰ ਦੀ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜੀਆਂ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰ 1 ਐੱਮਐੱਲਆਈ ਸੈਨਿਕਾਂ ਨੇ ਫਾਇਰ ਅਨੁਸ਼ਾਸਨ ਦਾ ਬਿਹਤਰੀਨ ਪਾਲਣ ਕਰਦੇ ਹੋਏ ਉਸ ਫਾਇਰਿੰਗ ਦਾ ਜਵਾਬ ਨਹੀਂ ਦਿੱਤਾ।

ਇਸ ਨਾਲ ਪਾਕਿਸਤਾਨੀ ਫੌਜੀਆਂ ਨੂੰ ਇਹ ਗ਼ਲਤਫਹਿਮੀ ਹੋ ਗਈ ਕਿ ਭਾਰਤੀ ਫੌਜੀ ਪਿੱਛੇ ਵੱਲ ਚਲੇ ਗਏ ਹਨ। ਕਰਨਲ ਸੁਲਤਾਨ ਅਹਿਮਦ ਨੇ ਉਦੋਂ ਆਪਣੇ ਫੌਜੀਆਂ ਨੂੰ ਤਿੰਨ ਦੀ ਲਾਈਨ ਵਿੱਚ ਜਮਾਲਪੁਰ ਤੋਂ ਜਾ ਰਹੀ ਸੜਕ ''ਤੇ ਮਾਰਚ ਕਰਾਉਣਾ ਸ਼ੁਰੂ ਕਰ ਦਿੱਤਾ।

ਫਸ ਗਏ ਪਾਕਿਸਤਾਨੀ ਫੌਜੀ

ਤਤਕਾਲੀ ਬ੍ਰਿਗੇਡੀਅਰ ਕਲੇਰ ਲਿਖਦੇ ਹਨ, ''''ਰਾਤ ਨੂੰ ਫਾਇਰਿੰਗ ਦੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਆਪਣੇ ਇੰਟੈਲੀਜੈਂਸ ਅਫ਼ਸਰ ਬਲਬੀਰ ਸਿੰਘ ਅਤੇ ਅਨੁਵਾਦਕ ਤਾਹਿਰ ਨਾਲ ਸੜਕ ਤੋਂ ਸਿਰਫ਼ 15 ਗਜ਼ ਦੀ ਦੂਰੀ ''ਤੇ ਐੱਮਐੱਮਜੀ ਬੰਕਰ ਕੋਲ ਪੋਜ਼ੀਸ਼ਨ ਲੈ ਲਈ।''''

''''ਕਰੀਬ 1 ਵਜੇ ਅਸੀਂ ਦੇਖਿਆ ਕਿ ਹਨੇਰੇ ਵਿੱਚ ਪਾਕਿਤਸਾਨੀ ਫੌਜੀਆਂ ਦਾ ਇੱਕ ਜਥਾ ਸਾਡੇ ਸਾਹਮਣੇ ਤੋਂ ਗੁਜ਼ਰ ਰਿਹਾ ਹੈ। ਅਸੀਂ ਸਾਹ ਰੋਕ ਕੇ ਚੁੱਪਚਾਪ ਬੈਠੇ ਰਹੇ। ਪਾਕਿਸਤਾਨ ਦੀ ਪੂਰੀ ਬਟਾਲੀਅਨ ਨੂੰ ਕਿਲਿੰਗ ਜ਼ੋਨ ਵਿੱਚ ਆਉਣ ਦਿੱਤਾ ਗਿਆ। ਉਦੋਂ ਮੈਂ ਐੱਮਐੱਮਜੀ ਗਨਰ ਦੇ ਮੋਢੇ ਨੂੰ ਛੂਹ ਕੇ ਉਸ ਨੂੰ ਫਾਇਰਿੰਗ ਕਰਨ ਦਾ ਇਸ਼ਾਰਾ ਕੀਤਾ।''''

''''ਸਾਡੇ ਫਾਇਰਿੰਗ ਸ਼ੁਰੂ ਕਰਦੇ ਹੀ ਦੂਜੇ ਫੌਜੀਆਂ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਮੇਰੇ ਸਾਹਮਣੇ ਹੀ 10 ਤੋਂ 15 ਪਾਕਿਸਤਾਨੀ ਫੌਜੀ ਡਿੱਗ ਗਏ। ਉਦੋਂ ਜਾ ਕੇ ਕਰਨਲ ਸੁਲਤਾਨ ਅਹਿਮਦ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਫਸਾ ਲਿਆ ਗਿਆ ਹੈ।''''

''''ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਫਿਰ ਤੋਂ ਸੰਗਠਿਤ ਕਰਕੇ ਸੁਰੱਖਿਅਤ ਨਿਕਲਣ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਪਾਕਿਤਸਾਨੀ ਫੌਜੀਆਂ ਦੇ ਬਹੁਤ ਨਜ਼ਦੀਕ ਰਹਿਣ ਦੇ ਬਾਵਜੂਦ ਫ੍ਰੈਂਡਲੀ ਫਾਇਰ ਵਿੱਚ ਵੀ ਸਾਡੇ ਕਿਸੇ ਫੌਜੀ ਦਾ ਨੁਕਸਾਨ ਨਹੀਂ ਹੋਇਆ।''''

234 ਪਾਕਿਸਤਾਨੀ ਫੌਜੀਆਂ ਦੀ ਮੌਤ

ਜਦੋਂ ਸਵੇਰ ਹੋਈ ਤਾਂ ਭਾਰਤੀ ਫੌਜੀਆਂ ਨੇ ਦੇਖਿਆ ਕਿ ਉਨ੍ਹਾਂ ਦੇ ਬੰਕਰ ਦੇ 5 ਤੋਂ 10 ਗਜ਼ ਦੀ ਦੂਰੀ ''ਤੇ ਕਈ ਪਾਕਿਸਤਾਨੀ ਫੌਜੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਉਸੇ ਸੜਕ ''ਤੇ 500 ਮੀਟਰ ਅੱਗੇ ਕਰਨਲ ਸੁਲਤਾਨ ਅਹਿਮਦ ਦੀ ਜੀਪ ਖੜ੍ਹੀ ਸੀ।

ਇਸ ਤੋਂ ਬਾਅਦ ਬ੍ਰਿਗੇਡੀਅਰ ਕਲੇਰ ਕਰਨਲ ਬੁਲਬੁਲ ਬਰਾੜ ਨਾਲ 31 ਬਲੂਚ ਰੈਜੀਮੈਂਟ ਦੇ ਹੈੱਡਕੁਆਰਟਰ ਗਏ। ਉੱਥੇ ਮੇਜਰ ਫ਼ਜ਼ਲੇ ਅਕਬਰ ਅਤੇ ਲੈਫਟੀਨੈਟ ਜ਼ੈਦੀ ਅੱਠ ਜੂਨੀਅਰ ਕਮਿਸ਼ਨਡ ਅਫ਼ਸਰਾਂ ਨਾਲ ਹਥਿਆਰ ਸੁੱਟਣ ਲਈ ਤਿਆਰ ਸਨ।

ਜਦੋਂ ਲੜਾਈ ਦੇ ਇਲਾਕੇ ਦਾ ਜਾਇਜ਼ਾ ਲਿਆ ਗਿਆ ਤਾਂ ਪਾਕਿਤਸਾਨ ਦੇ 234 ਫੌਜੀਆਂ ਦੀਆਂ ਲਾਸ਼ਾਂ ਨੂੰ ਗਿਣਿਆ।

ਕੁੱਲ 376 ਪਾਕਿਤਸਾਨੀ ਫੌਜੀ ਜ਼ਖਮੀ ਹੋਏ ਜਿਨ੍ਹਾਂ ਦਾ ਭਾਰਤੀ ਡਾਕਟਰਾਂ ਨੇ ਇਲਾਜ ਕੀਤਾ। ਇਸ ਤੋਂ ਇਲਾਵਾ 61 ਹੋਰ ਪਾਕਿਸਤਾਨੀ ਫੌਜੀਆਂ ਨੂੰ ਯੁੱਧਬੰਦੀ ਬਣਾਇਆ ਗਿਆ। ਭਾਰਤ ਵੱਲੋਂ 10 ਫੌਜੀਆਂ ਦੀ ਜਾਨ ਗਈ ਜਦਕਿ ਅੱਠ ਹੋਰ ਫੌਜੀ ਜ਼ਖਮੀ ਹੋਏ।

ਬ੍ਰਿਗੇਡੀਅਰ ਕਲੇਰ ਦੀ ਜੈਕੇਟ ''ਤੇ ਤਿੰਨ ਗੋਲੀਆਂ

ਅਗਲੇ ਦਿਨ ਸਵੇਰੇ 7 ਵਜੇ ਜਨਰਲ ਨਾਗਰਾ ਨੇ ਜਮਾਲਪੁਰ ਵਿੱਚ ਲੈਂਡ ਕੀਤਾ। ਉਨ੍ਹਾਂ ਨੇ ਉਤਰਦੇ ਹੀ ਬ੍ਰਿਗੇਡੀਅਰ ਕਲੇਰ ਨੂੰ ਗਲ਼ ਲਗਾਉਂਦੇ ਹੋਏ ਕਿਹਾ, ''''ਹੈਰੀ ਤੁਸੀਂ ਹੀ ਇਸ ਕੰਮ ਨੂੰ ਅੰਜਾਮ ਦੇ ਸਕਦੇ ਸੀ।''''

ਉਹ ਆਪਣੇ ਨਾਲ ਚਾਰ ਵਿਦੇਸ਼ੀ ਪੱਤਰਕਾਰਾਂ ਨੂੰ ਵੀ ਲਿਆਏ ਸਨ।

ਮੇਜਰ ਜਨਰਲ (ਰਿਟਾਇਰਡ) ਕਲੇਰ ਲਿਖਦੇ ਹਨ, ''''ਉਨ੍ਹਾਂ ਵਿੱਚੋਂ ਇੱਕ ਨੇ ਮੇਰੀ ਪੈਰਾ ਜੈਕੇਟ ਵਿੱਚ ਗੋਲੀਆਂ ਨਾਲ ਹੋਈਆਂ ਮੋਰੀਆਂ ਵੱਲ ਮੇਰਾ ਧਿਆਨ ਦਿਵਾਇਆ। ਮੈਨੂੰ ਪਤਾ ਨਹੀਂ ਸੀ ਕਿ ਇੰਨੀ ਨਜ਼ਦੀਕ ਤੋਂ ਮੌਤ ਨਾਲ ਮੇਰਾ ਸਾਹਮਣਾ ਹੋਇਆ ਸੀ।''''

''''ਤਿੰਨ ਗੋਲੀਆਂ ਮੇਰੀ ਜੈਕੇਟ ਨੂੰ ਪਾਰ ਕਰ ਗਈਆਂ ਸਨ ਜਿਸ ਦੀ ਵਜ੍ਹਾ ਨਾਲ ਉਸ ਵਿੱਚ ਛੇ ਮੋਰੀਆਂ ਬਣ ਗਈਆਂ ਸਨ। ਜਦੋਂ 31 ਬਲੂਚ ਦੇ ਸਾਰੇ ਫੌਜੀਆਂ ਦੀ ਹਾਜ਼ਰੀ ਲਈ ਗਈ ਤਾਂ ਅਸੀਂ ਦੇਖਿਆ ਕਿ ਲੈਫਟੀਨੈਂਟ ਕਰਨਲ ਸੁਲਤਾਨ ਅਹਿਮਦ ਆਪਣੇ ਕਰੀਬ 200 ਫੌਜੀਆਂ ਨਾਲ ਉੱਥੋਂ ਬਚ ਨਿਕਲੇ ਸਨ।''''

''''ਜਦੋਂ ਅਸੀਂ ਜਮਾਲਪੁਰ ਸ਼ਹਿਰ ਵਿੱਚ ਦਾਖਲ ਹੋਏ ਤਾਂ ਭਾਰੀ ਭੀੜ ਨੇ ਸਾਡਾ ਸਵਾਗਤ ਕੀਤਾ। ਉਸ ਇਲਾਕੇ ਦੇ ਮੁਕਤੀ ਵਾਹਿਣੀ ਦੇ ਮੁਖੀ ਕੈਪਟਨ ਜ਼ੈਨੁਲ ਆਬਦੀਨ ਨੇ ਸਾਡਾ ਨਾਗਰਿਕ ਸਨਮਾਨ ਕਰਾਇਆ। ਉੱਥੇ ਬੰਗਲਾਦੇਸ਼ ਦਾ ਝੰਡਾ ਲਹਿਰਾਇਆ ਗਿਆ ਅਤੇ ਰਬਿੰਦਰਨਾਥ ਟੈਗੋਰ ਦਾ ਲਿਖਿਆ ਗੀਤ ''ਆਮਾਰ ਸ਼ੋਨਾਰ ਬਾਂਗਲਾ'' ਗਾਇਆ ਗਿਆ ਜੋ ਬਾਅਦ ਵਿੱਚ ਬੰਗਲਾਦੇਸ਼ ਦਾ ਰਾਸ਼ਟਰ ਗਾਨ ਬਣਿਆ।''''

ਦੋਵੇਂ ਕਮਾਂਡਰਾਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਵੀਰਤਾ ਮੈਡਲ

ਯੁੱਧ ਤੋਂ ਬਾਅਦ ਬ੍ਰਿਗੇਡੀਅਰ ਮੇਜਰ ਜਨਰਲ ਹਰਦੇਵ ਸਿੰਘ ਕਲੇਰ ਅਤੇ ਲੈਫਟੀਨੈਟ ਕਰਨਲ ਸੁਲਤਾਨ ਅਹਿਮਦ ਨੂੰ ਭਾਰਤ ਅਤੇ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਮਹਾਵੀਰ ਚੱਕਰ ਅਤੇ ਸਿਤਾਰ ਏ ਜੁਰਰੱਤ ਦਿੱਤਾ ਗਿਆ।

ਜਦੋਂ ਲੜਾਈ ਖਤਮ ਹੋਈ ਤਾਂ ਲੈਫਟੀਨੈਟ ਕਰਨਲ ਕੇਸ਼ਵ ਪੁੰਤਾਮ ਬੇਕਰ ਨੇ ਯੁੱਧਬੰਦੀ ਕੈਂਪ ਵਿੱਚ 31 ਬਲੂਚ ਰੈਜੀਮੈਂਟ ਦੇ ਮੁਨੀਰ ਅਹਿਮਦ ਬੱਟ ਨਾਲ ਸੰਪਰਕ ਕਰਕੇ ਬ੍ਰਿਗੇਡੀਅਰ ਕਲੇਰ ਵੱਲੋਂ ਜਮਾਲਪੁਰ ਦੇ ਕਮਾਂਡਰ ਲਈ ਲਿਖੇ ਗਏ ਪੱਤਰ ਦੀ ਮੂਲ ਕਾਪੀ ਹਾਸਲ ਕੀਤੀ।

ਉਸ ਦੀ ਤਸਵੀਰ ਖਿੱਚਣ ਤੋਂ ਬਾਅਦ ਉਸ ਨੂੰ ਆਪਣੇ ਯੂਨਿਟ ਰਿਕਾਰਡ ਵਿੱਚ ਰੱਖਣ ਲਈ ਵਾਪਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

https://www.youtube.com/watch?v=vJH8WgTNWHM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''583118a1-c2fd-4e75-9a1c-138439581ed6'',''assetType'': ''STY'',''pageCounter'': ''punjabi.india.story.59444770.page'',''title'': ''1971 ਦੀ ਭਾਰਤ-ਪਾਕ ਜੰਗ: ਜਦੋਂ ਬ੍ਰਿਗੇਡੀਅਰ ਕਲੇਰ ਦੀ ਚਿੱਠੀ ਦਾ ਪਾਕਿਸਾਤਾਨੀ ਲੈਫਟੀਨੈਂਟ ਕਰਨਲ ਨੇ ਦਲੇਰੀ ਨਾਲ ਜਵਾਬ ਦਿੱਤਾ - ਨਜ਼ਰੀਆ'',''author'': ''ਰੇਹਾਨ ਫ਼ਜ਼ਲ'',''published'': ''2021-11-28T13:34:26Z'',''updated'': ''2021-11-28T13:34:26Z''});s_bbcws(''track'',''pageView'');

Related News