ਭਾਰਤੀ ਔਰਤਾਂ ਪਤੀਆਂ ਵੱਲੋਂ ਕੁੱਟੇ ਜਾਣ ਬਾਰੇ ਕੀ ਕਹਿੰਦੀਆਂ ਹਨ, ਹੈਰਾਨ ਕਰਨ ਵਾਲੇ ਸਰਵੇਖਣ ਦੇ ਨਤੀਜੇ - ਪ੍ਰੈੱਸ ਰਿਵੀਊ
Saturday, Nov 27, 2021 - 08:54 AM (IST)


ਕੌਮੀ ਪਰਿਵਾਰਿਕ ਸਿਹਤ ਸਰਵੇਖਣ ਲਈ ਜੰਮੂ-ਕਸ਼ਮੀਰ ਅਤੇ 18 ਸੂਬਿਆਂ ਦੀਆਂ ਔਰਤਾਂ ਨੂੰ ਪੁੱਛਿਆ ਗਿਆ, ''''ਤੁਹਾਡੀ ਰਾਇ ਵਿੱਚ ਕੀ ਪਤੀ ਵੱਲੋਂ ਪਤਨੀ ਨੂੰ ਮਾਰਿਆ ਜਾਣਾ ਜਾਇਜ਼ ਹੈ...''''
ਇਸ ਦੇ ਜਵਾਬ ਵਿੱਚ ਜੋ ਸਾਹਮਣੇ ਆਇਆ ਉਹ ਅਜੋਕੀ ਆਧੁਨਿਕ ਨਾਰੀ ਦੇ ਅਕਸ ਤੋਂ ਬਹੁਤ ਵਿਰੋਧਾਭਾਸੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਤੇਲੰਗਾਨਾ ਵਿੱਚ ਸਭ ਤੋਂ ਜ਼ਿਆਦਾ 83.8 ਫ਼ੀਸਦੀ ਔਰਤਾਂ ਨੇ ਕਿਹਾ ਕਿ ਪਤੀਆਂ ਵੱਲੋਂ ਪਤਨੀ ਉੱਪਰ ਹੱਥ ਚੁੱਕਣਾ ਜਾਇਜ਼ ਹੈ। ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਘੱਟ 14.8% ਨੇ ਇਸ ਪਿਰਤ ਨੂੰ ਜਾਇਜ਼ ਠਹਿਰਾਇਆ।
ਇਸੇ ਤਰ੍ਹਾਂ ਕਰਨਾਟਕ ਦੇ 81.9% ਪੁਰਸ਼ਾਂ ਨੇ ਅਤੇ ਹਿਮਾਚਲ ਦੇ 14.2% ਨੇ ਇਸ ਵਿਵਹਾਰ ਨੂੰ ਜਾਇਜ਼ ਠਹਿਰਾਇਆ।
ਦਿੱਤੇ ਗਏ ਸੱਤ ਕਾਰਨਾਂ ਵਿੱਚੋਂ ਘਰੇਲੂ ਹਿੰਸਾ ਦੇ ਸਭ ਤੋਂ ਆਮ ਕਾਰਨ ਸਨ ਸਹੁਰਿਆਂ ਦਾ ਸਤਿਕਾਰ ਨਾ ਕਰਨਾ, ਘਰ ਅਤੇ ਬੱਚਿਆਂ ਪ੍ਰਤੀ ਅਣਗਹਿਲੀ।
ਸਾਲ 2019-21 ਦੌਰਾਨ ਕੀਤੇ ਗਏ ਸਰਵੇਖਣ ਦਾ ਡੇਟਾ ਬੁੱਧਵਾਰ ਨੂੰ ਜਾਰੀ ਕੀਤਾ ਗਿਆ। ਇਸ ਸਰਵੇਖਣ ਲਈ, ਅਸਾਮ, ਆਂਧਰਾ ਪ੍ਰਦੇਸ਼, ਕੇਰਲਾ, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚੋਂ ਡੇਟਾ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ:
- ਕ੍ਰਿਪਟੋਕਰੰਸੀ ਬਾਰੇ ਸਰਕਾਰ ਕੀ ਕਰ ਸਕਦੀ ਹੈ, 7 ਅਹਿਮ ਸਵਾਲਾਂ ਦੇ ਜਵਾਬ
- ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰ, ਹੁਣ ਕੀ ਸੋਚਦੇ
- ਕੋਵਿਡ-19 ਦਾ 50 ਵਾਰ ਤਬਦੀਲ ਹੋਇਆ ਵੇਰੀਐਂਟ ਕਿੰਨਾ ਖ਼ਤਰਨਾਕ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ
ਕੌਮਾਂਤਰੀ ਉਡਾਣਾਂ ਸ਼ੁਰੂ ਹੋਣਗੀਆਂ ਪਰ ਬੋਚ-ਬੋਚ ਕੇ

ਭਾਰਤ ਸਰਕਾਰ ਅਗਲੇ ਮਹੀਨੇ ਦੀ 15 ਤਰੀਕ ਤੋਂ ਕੌਮਾਂਤਰੀ ਉਡਾਣਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਪਰ ਇਨ੍ਹਾਂ ਉੱਪਰ ਕੋਵਿਡ ਦੇ ਨਵੇਂ ਮਿਲੇ ਵੇਰੀਐਂਟ ਦਾ ਅਸਰ ਬਰਕਰਾਰ ਰਹਿ ਸਕਦਾ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਦੱਖਣੀ ਅਫ਼ਰੀਕਾ, ਬੋਤਸਵਾਨਾ, ਹਾਂਗ-ਕਾਂਗ ਉਹ ਦੇਸ਼ ਹਨ ਜਿਨ੍ਹਾਂ ਵਿੱਚ ਕੋਵਿਡ ਦਾ ਨਵਾਂ ਰੂਪ ਮਿਲਿਆ ਹੈ ਅਤੇ ਅਹਿਤਿਆਤੀ ਤੌਰ ''ਤੇ ਇਨ੍ਹਾਂ ਦੇਸ਼ਾਂ ਲਈ ਭਾਰਤ ਨਿਯਮਤ ਉਡਾਣਾਂ ਸ਼ੁਰੂ ਨਹੀਂ ਕਰੇਗਾ।
ਇਸ ਤੋਂ ਇਲਾਵਾ 15 ਦੇਸ਼ ਜਿਨ੍ਹਾਂ ਵਿੱਚ - ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡਸ, ਫਿਨਲੈਂਡ, ਬ੍ਰਾਜ਼ੀਲ, ਬੰਗਲਾਦੇਸ਼, ਚੀਨ, ਮਾਰਿਸ਼ਸ, ਨਿਊਜ਼ੀਲੈਂਡ, ਜ਼ਿਮਬਾਬਵੇ, ਸਿੰਗਾਪੁਰ ਲਈ ਸੌ ਪ੍ਰਤੀਸ਼ਤ ਹਵਾਈ ਸੇਵਾ ਸ਼ੁਰੂ ਨਹੀਂ ਕੀਤੀ ਜਾਵੇਗੀ।
ਇਹ ਫ਼ੈਸਲਾ ਸਿਹਤ ਮੰਤਰਾਲਾ ਨਾਲ ਸਲਾਹ ਅਤੇ ਦੁਨੀਆਂ ਭਰ ਵਿੱਚ ਕੋਵਿਡ-19 ਦੀ ਵਰਤਮਾਨ ਸਥਿਤੀ ਅਤੇ ਕੋਰੋਨਾਵਇਰਸ ਦੇ ਨਵੇਂ ਰੂਪਾਂ ਦੇ ਮਿਲਣ ਨੂੰ ਧਿਆਰਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਛੱਤੀਸਗੜ੍ਹ ਸਰਕਾਰ ਨੂੰ ਅਡਾਨੀ ਦੀ ਕੰਪਨੀ ਵੱਲੋਂ ਕੋਲ ਮਾਈਨਿੰਗ ਦੀ ਕਾਹਲ਼ੀ

ਦੇਸ਼ ਦੇ ਵਣ-ਜੀਵਨ ਇੰਸਟੀਚਿਊਟ ਦੀ ਜੈਵ-ਵਿਭਿੰਨਤਾ ਰਿਪੋਰਟ ਕਿ ਛੱਤੀਸਗੜ੍ਹ ਦੇ ਹਸਦੇਓ ਅਰਨਿਆ ਕੋਲ ਫ਼ੀਲਡ (HACF) ਨੂੰ ''''ਨੋ ਗੋ ਲੈਂਡ'''' (ਜਾਣ ਲਈ ਮੁਕੰਮਲ ਪਾਬੰਦੀਸ਼ੁਦਾ ਭੂਮੀ) ਐਲਾਨਿਆ ਜਾਵੇ ਦੇ ਬਾਵਜੂਦ ਸੂਬਾ ਸਰਕਾਰ ਨੇ ਅਡਾਨੀ ਇੰਟਰਪ੍ਰਾਈਜ਼ ਨੂੰ ਉੱਥੇ ਕੋਲਾ ਖਣਨ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਨੇ ਇਹ ਰਿਪੋਰਟ ਆਪਣੇ ਤੌਰ ''ਤੇ ਦੇਖੇ ਗਏ ਰਿਕਾਰਡ ਦੇ ਅਧਾਰਤ ''ਤੇ ਪ੍ਰਕਾਸ਼ਿਤ ਕੀਤੀ ਹੈ। ਰਿਕਾਰਡ ਮੁਤਾਬਕ ਦੂਜੇ ਪੜਾਅ ਵਿੱਚ 1,136 ਹੈਕਟਰ ਜੰਗਲਾਂ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ।
ਪਰਸਾ (ਪੂਰਬੀ) ਅਤੇ ਕੇਤੇ ਬੇਸਨ (PEKB) ਕੋਲ ਬਲਾਕ ਦੀ ਮਲਕੀਅਤ ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਲਿਮਟਿਡ ਕੋਲ ਹੈ ਅਤੇ ਇਸ ਵਿੱਚੋਂ ਕੋਲਾ ਕੱਢਣ ਦਾ ਕੰਮ ਅਡਾਨੀ ਇੰਟਰਪ੍ਰਾਈਜ਼ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਬਲਾਕ ਵਿੱਚ ਅਧਿਕਾਰਿਤ ਮਾਈਨ ਡਿਵੈਲਪਰ ਅਤੇ ਸੰਚਾਲਕ ਹੈ।
ਵਣ-ਜੀਵਨ ਇੰਸਟੀਚਿਊਟ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸ ਖਣਨ ਕਾਰਨ ਜੰਗਲਾਂ ਉੱਪਰ ਨਿਰਭਰ ਸਥਾਨਕ ਕਬੀਲੇ ਤਾਂ ਪ੍ਰਭਾਵਿਤ ਹੋਣਗੇ ਹੀ ਸਗੋਂ ਇੱਥੋਂ ਦੀ ਵਣ-ਸੰਪਦਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੀ ਢਾਹ ਲੱਗੇਗੀ। ਮਨੁੱਖਾਂ ਅਤੇ ਹਾਥੀਆਂ ਵਿੱਚ ਆਹਮਣਾ-ਸਾਹਮਣਾ ਵਧੇਗਾ।
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
- ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''61ff848f-5a74-407c-84c1-3eaf96cd801a'',''assetType'': ''STY'',''pageCounter'': ''punjabi.india.story.59441589.page'',''title'': ''ਭਾਰਤੀ ਔਰਤਾਂ ਪਤੀਆਂ ਵੱਲੋਂ ਕੁੱਟੇ ਜਾਣ ਬਾਰੇ ਕੀ ਕਹਿੰਦੀਆਂ ਹਨ, ਹੈਰਾਨ ਕਰਨ ਵਾਲੇ ਸਰਵੇਖਣ ਦੇ ਨਤੀਜੇ - ਪ੍ਰੈੱਸ ਰਿਵੀਊ'',''published'': ''2021-11-27T03:18:13Z'',''updated'': ''2021-11-27T03:18:13Z''});s_bbcws(''track'',''pageView'');