ਕੋਰੋਨਾਵਾਇਰਸ: ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਖਤਰਨਾਕ ਵੇਰੀਐਂਟ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ
Friday, Nov 26, 2021 - 01:39 PM (IST)


ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਨੂੰ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਮਿਊਟੇਸ਼ਨ ਵਾਲਾ ਵੇਰੀਐਂਟ ਦੱਸਿਆ ਜਾ ਰਿਹਾ ਹੈ।
ਇਸ ਵਿੱਚ ਐਨੇ ਜਿਆਦਾ ਮਿਊਟੇਸ਼ਨ ਹਨ ਕਿ ਇਸ ਨੂੰ ਇੱਕ ਵਿਗਿਆਨੀ ਨੇ ਡਰਾਵਨਾ ਦੱਸਿਆ ਹੈ ਤਾਂ ਦੂਜੇ ਵਿਗਿਆਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖ਼ਰਾਬ ਵੇਰੀਐਂਟ ਕਿਹਾ ਹੈ।
ਇਸਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਣ ਲੱਗੇ ਹਨ ਕਿ ਨਵਾਂ ਵੇਰੀਐਂਟ ਕਿੰਨਾ ਖਤਰਨਾਕ ਹੈ। ਵੈਕਸੀਨ ਦੇ ਬਾਵਜੂਦ ਵੀ ਇਹ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਇਸ ਨੂੰ ਲੈ ਕੇ ਕੀ ਕਰਨਾ ਚਾਹੀਦਾ ਹੈ।
ਫਿਲਹਾਲ ਇਸ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ ਪਰ ਅਜੇ ਕੁਝ ਹੀ ਸਵਾਲਾਂ ਦੇ ਜਵਾਬ ਮਿਲ ਸਕੇ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
- ਕੀ ਸਰੀਰਕ ਸਬੰਧ ਬਣਾਉਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ
- ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
ਹੁਣ ਤੱਕ ਸਾਨੂੰ ਕੀ ਪਤਾ ਹੈ?
ਇਸ ਨਵੇਂ ਵੇਰੀਐਂਟ ਨੂੰ B.1.1.529 ਕਿਹਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ (ਐਲਫ਼ਾ ਤੇ ਡੈਲਟਾ ਵੇਰੀਐਂਟ ਵਾਂਗ) ਇੱਕ ਗ੍ਰੀਕ ਨਾਮ ਦਿੱਤਾ ਜਾ ਸਕਦਾ ਹੈ।
ਇਸ ਨੂੰ ਬਹੁਤ ਜ਼ਿਆਦਾ ਮਿਊਟੈਂਟ ਦੱਸਿਆ ਜਾ ਰਿਹਾ ਹੈ, ਜਿਸਦਾ ਮਤਲਬ ਹੈ ਕਿ ਇਹ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਹੈ।

ਦੱਖਣੀ ਅਫ਼ਰੀਕਾ ਵਿੱਚ ਸੈਂਟਰ ਫਾਰ ਐਪਿਡੇਮਿਕ ਰਿਸਪੌਂਸ ਐਂਡ ਇਨੋਵੇਸ਼ਨ ਦੇ ਡਾਇਰੈਕਟਰ, ਪ੍ਰੋਫੈਸਰ ਟੁਲਿਓ ਡੇ ਓਲੀਵੇਰਾ ਨੇ ਕਿਹਾ ਕਿ ਇੱਥੇ ਇੱਕ ''''ਪਰਿਵਰਤਨ ਦਾ ਅਸਾਧਾਰਨ ਸਮੂਹ'''' ਸੀ ਅਤੇ ਇਹ ਪਹਿਲਾਂ ਫੈਲੇ ਹੋਰ ਵੇਰੀਐਂਟਸ ਤੋਂ ''''ਬਹੁਤ ਵੱਖਰਾ'''' ਸੀ।
ਉਨ੍ਹਾਂ ਕਿਹਾ, ''''ਇਸ ਵੇਰੀਐਂਟ ਨੇ ਸਾਨੂੰ ਹੈਰਾਨ ਕਰ ਦਿੱਤਾ, ਇਹ ਤੇਜ਼ੀ ਨਾਲ ਵਧਿਆ ਅਤੇ ਹੋਰ ਕਈ ਸਾਰੇ ਪਰਿਵਰਤਨ ਵੀ, ਜਿਨ੍ਹਾਂ ਦੀ ਸਾਨੂੰ ਉਮੀਦ ਸੀ।''''
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਨੇ ਦੱਸਿਆ ਕਿ ਇਸ ਵਿੱਚ ਕੁੱਲ ਮਿਲਾ ਕੇ 50 ਮਿਊਟੇਸ਼ਨ ਹੋਏ ਹਨ ਅਤੇ 30 ਤੋਂ ਵੱਧ ਮਿਊਟੇਸ਼ਨ ਸਪਾਈਕ ਪ੍ਰੋਟੀਨ ਵਿੱਚ ਹੋਏ ਹਨ, ਜੋ ਕਿ ਸਰੀਰ ਦੇ ਸੈੱਲਾਂ ਤੱਕ ਪਹੁੰਚਣ ਲਈ ਵਾਇਰਸ ਦਾ ਮੁੱਖ ਸਾਧਨ ਹੈ ਅਤੇ ਜ਼ਿਆਦਾਤਰ ਵੈਕਸੀਨ ਇਸੇ ਹਿੱਸੇ ''ਤੇ ਪ੍ਰਭਾਵ ਪਾਉਂਦੀ ਹੈ।
ਰੀਸੈਪਟਰ ਬਾਈਡਿੰਗ ਡੋਮੇਨ (ਇਹ ਵਾਇਰਸ ਦਾ ਉਹ ਹਿੱਸਾ ਹੈ ਜੋ ਸਾਡੇ ਸਰੀਰ ਦੇ ਸੈੱਲਾਂ ਨਾਲ ਸਭ ਤੋਂ ਪਹਿਲਾਂ ਸੰਪਰਕ ਕਰਦਾ ਹੈ) ਇਸ ਵਿੱਚ ਹੋਰ ਜ਼ੂਮ-ਇਨ ਕਰਨ ''ਤੇ ਦੇਖਿਆ ਗਿਆ ਕਿ ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਡੈਲਟਾ ਵੇਰੀਐਂਟ ਦੇ ਮੁਕਾਬਲੇ ਇਸ ਵਿੱਚ 10 ਬਦਲਾਅ ਹਨ।
ਵੈਕਸੀਨ ਕਿੰਨੀ ਅਸਰਦਾਰ
ਅਜਿਹਾ ਪਰਿਵਰਤਨ ਵਾਲਾ ਵੇਰੀਐਂਟ ਸਿਰਫ ਅਜਿਹੇ ਕਿਸੇ ਇਕੱਲੇ ਮਰੀਜ਼ ਵਿੱਚੋਂ ਆ ਸਕਦਾ ਹੈ ਜੋ ਵਾਇਰਸ ਨੂੰ ਮਾਤ ਨਾ ਦੇ ਸਕਿਆ ਹੋਵੇ।
ਜ਼ਿਆਦਾ ਬਦਲਾਅ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਇਹ ਬੁਰਾ ਹੀ ਹੋਵੇ। ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਇਹ ਬਦਲਾਅ ਆਖਰ ਕਰ ਕੀ ਰਹੇ ਹਨ।
ਪਰ ਚਿੰਤਾ ਦੀ ਗੱਲ ਇਹ ਹੈ ਕਿ ਵਾਇਰਸ ਦਾ ਰੂਪ ਹੁਣ ਚੀਨ ਦੇ ਵੁਹਾਨ ''ਚ ਮਿਲੇ ਪਹਿਲੇ ਵਾਇਰਸ ਨਾਲੋਂ ਬਹੁਤ ਵੱਖਰਾ ਹੈ। ਇਸਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਉਸ ਪਹਿਲੇ ਵਾਇਰਸ ਮੁਤਾਬਕ ਤਿਆਰ ਕੀਤੀ ਗਈ ਵੈਕਸੀਨ ਹੁਣ ਕਾਮਯਾਬ ਨਾ ਹੋਵੇ।
ਪਹਿਲਾਂ ਹੋਰ ਰੂਪਾਂ ਵਿੱਚ ਵੀ ਕੁਝ ਪਰਿਵਰਤਨ ਵੇਖੇ ਜਾ ਚੁੱਕੇ ਹਨ, ਜੋ ਇਸ ਵੇਰੀਐਂਟ ਵਿੱਚ ਉਨ੍ਹਾਂ ਦੀ ਸੰਭਾਵਿਤ ਭੂਮਿਕਾ ਬਾਰੇ ਕੁਝ ਹੱਦ ਤੱਕ ਸਮਝਣ ਵਿੱਚ ਮਦਦ ਕਰਦੇ ਹਨ।
ਮਿਸਾਲ ਵਜੋਂ, N501Y ਕੋਰੋਨਾਵਾਇਰਸ ਦੇ ਫੈਲਣ ਨੂੰ ਸੌਖਾ ਬਣਾਉਂਦੇ ਹਨ। ਕੁਝ ਮਿਊਟੇਸ਼ਨ ਅਜਿਹੇ ਹੁੰਦੇ ਹਨ ਜੋ ਐਂਟੀਬਾਡੀ ਲਈ ਵਾਇਰਸ ਨੂੰ ਪਛਾਨਣਾ ਮੁਸ਼ਕਿਲ ਬਣਾਉਂਦੇ ਹਨ ਅਤੇ ਇਸ ਨਾਲ ਵੈਕਸੀਨ ਦਾ ਅਸਰ ਘੱਟ ਹੋ ਜਾਂਦਾ ਹੈ।

ਪਰ ਕੁਝ ਅਜਿਹੇ ਵੀ ਹਨ ਜੋ ਪੂਰੀ ਤਰ੍ਹਾਂ ਨਵੇਂ ਹਨ।
ਦੱਖਣੀ ਅਫਰੀਕਾ ਦੀ ਕਵਾਜ਼ੂਲੂ-ਨਾਟਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਲੇਸੇਲ ਨੇ ਕਿਹਾ, ''''ਇਨ੍ਹਾਂ ਨੇ ਸਾਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਇਸ ਵਾਇਰਸ ਦੇ ਫੈਲਣ ਦੀ ਯੋਗਤਾ ਜ਼ਿਆਦਾ ਹੋਵੇ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੀ ਸਮਰੱਥਾ ਵਿੱਚ ਵਾਧਾ ਹੋਵੇ, ਪਰ ਇਹ ਇਮਿਊਨ ਸਿਸਟਮ ਦੇ ਕੁਝ ਹਿੱਸਿਆਂ ਦੁਆਲੇ ਫੈਲਣ ਦੇ ਯੋਗ ਵੀ ਹੋ ਸਕਦਾ ਹੈ।''''
ਵੱਖ-ਵੱਖ ਵੇਰੀਐਂਟਸ ਦੀਆਂ ਕਈ ਮਿਸਾਲਾਂ ਹਨ, ਜੋ ਵੇਖਣ ਵਿੱਚ ਤਾਂ ਬਹੁਤ ਖਤਰਨਾਕ ਲਗਦੇ ਹਨ ਪਰ ਅਸਲ ''ਚ ਉਨ੍ਹਾਂ ਨੂੰ ਲੈ ਕੇ ਅਜਿਹਾ ਕੁਝ ਖਾਸ ਸਾਹਮਣੇ ਨਹੀਂ ਆਇਆ।
ਜਿਵੇਂ ਕਿ ਸ਼ੁਰੂ ਵਿੱਚ ਬੀਟਾ ਵੇਰੀਐਂਟ ਨੂੰ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਸੀ ਜੋ ਕਿ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ, ਪਰ ਬਾਅਦ ਵਿੱਚ ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੇਰੀਐਂਟ ਨੇ ਸਾਰੀ ਦੁਨੀਆ ਵਿੱਚ ਹਾਹਾਕਾਰ ਮਚਾ ਦਿੱਤਾ ਸੀ।
ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀ ਗੁਪਤਾ ਕਹਿੰਦੇ ਹਨ, ''''ਬੀਟਾ ਸਿਰਫ਼ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਵਾਲਾ ਸੀ, ਹੋਰ ਕੁਝ ਵੀ ਨਹੀਂ। ਜਦਕਿ ਡੈਲਟਾ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਵਿੱਚ ਉਸ ਤਰ੍ਹਾਂ ਨਾਲ ਤੇਜ਼ ਨਹੀਂ ਸੀ, ਇਸ (ਨਵੇਂ) ਵਿੱਚ ਇਹ ਦੋਵੇਂ ਗੁਣ ਵੱਡੇ ਪੱਧਰ ''ਤੇ ਮੌਜੂਦ ਹਨ।''''
ਇਸ ਬਾਰੇ ਇੱਕ ਸਪੱਸ਼ਟ ਤਵਸੀਰ ਲੈਬੋਰਟਰੀ ਵਿੱਚ ਵਿਗਿਆਨਕ ਅਧਿਐਨ ਨਾਲ ਹੀ ਪ੍ਰਾਪਤ ਹੋ ਸਕੇਗੀ, ਪਰ ਵਾਇਰਸ ਦੀ ਨਿਗਰਾਨੀ ਕਰਨ ਨਾਲ ਇਨ੍ਹਾਂ ਸਵਾਲ ਦੇ ਜਵਾਬ ਵਧੇਰੇ ਤੇਜ਼ੀ ਨਾਲ ਮਿਲ ਸਕਦੇ ਹਨ।
ਹਾਲਾਂਕਿ ਕਿਸੇ ਵੀ ਨਤੀਜੇ ''ਤੇ ਪਹੁੰਚਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਅਜਿਹੇ ਸੰਕੇਤ ਮਿਲ ਰਹੇ ਹਨ, ਜੋ ਚਿੰਤਾ ਦਾ ਕਾਰਨ ਬਣ ਰਹੇ ਹਨ।
ਨਵੇਂ ਵੈਰੀਐਂਟ ਦੇ ਮਾਮਲੇ
ਦੱਖਣੀ ਅਫਰੀਕਾ ਦੇ ਗਾਉਟੇਂਗ ਖੇਤਰ (ਸੂਬੇ) ਵਿੱਚ 77 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸੇ ਤਰ੍ਹਾਂ ਬੋਟਸਵਾਨਾ ਵਿੱਚ 4 ਅਤੇ ਹਾਂਗਕਾਂਗ ਵਿੱਚ 1 ਮਾਮਲਾ ਸਾਹਮਣੇ ਆਇਆ ਹੈ (ਜੋ ਕਿ ਦੱਖਣੀ ਅਫਰੀਕਾ ਤੋਂ ਆਏ ਇੱਕ ਵਿਅਕਤੀ ਵਿੱਚ ਪਾਇਆ ਗਿਆ ਹੈ)।

ਅਜਿਹੇ ਸੰਕੇਤ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਵਧਣ ਦੀ ਸਮਰੱਥਾ ਰੱਖਦਾ ਹੈ।
ਆਮ ਟੈਸਟਾਂ ਵਿੱਚ ਜੋ ਨਤੀਜੇ ਮਿਲ ਜਾਪਦੇ ਹਨ, ਉਨ੍ਹਾਂ ਦੀ ਵਰਤੋਂ ਪੂਰਾ ਅਨੁਵਾਂਸ਼ਿਕ ਵਿਸ਼ਲੇਸ਼ਣ ਕੀਤੇ ਬਿਨਾਂ ਵੇਰੀਐਂਟ ਨੂੰ ਟਰੈਕ ਕਰਨ ਲਈ ਕੀਤੀ ਜਾ ਸਕਦੀ ਹੈ।
ਇਸਦਾ ਮਤਲਬ ਇਹ ਹੈ ਕਿ ਗਾਉਟੇਂਗ ਵਿੱਚ ਮਿਲੇ 90% ਮਾਮਲਿਆਂ ਵਿੱਚ ਇਹੀ ਵੇਰੀਐਂਟ ਹੈ ਅਤੇ ''''ਹੋ ਸਕਦਾ ਹੈ ਕਿ ਇਹ ਦੱਖਣੀ ਅਫ਼ਰੀਕਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੋਵੇ''''।
ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਇਹ ਨਹੀਂ ਪਤਾ ਚੱਲਦਾ ਕਿ ਕੀ ਇਹ ਡੈਲਟਾ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਉੱਪਰ ਵੈਕਸੀਨ ਦਾ ਕੀ ਅਸਰ ਹੁੰਦਾ ਹੈ।
ਇਸ ਨਾਲ ਇਹ ਵੀ ਪਤਾ ਨਹੀਂ ਚੱਲਦਾ ਹੈ ਕਿ ਵੇਰੀਐਂਟ ਉਨ੍ਹਾਂ ਦੇਸਾਂ ਵਿੱਚ ਕਿੰਨੀ ਤੇਜ਼ੀ ਨਾਲ ਫੈਲੇਗਾ ਜਿਨ੍ਹਾਂ ਦੀ ਵੈਕਸੀਨੇਸ਼ਨ ਦਰ ਦੱਖਣੀ ਅਫਰੀਕਾ ਦੀ 24% ਵੈਕਸੀਨੇਸ਼ਨ ਦਰ ਤੋਂ ਕਿਤੇ ਜ਼ਿਆਦਾ ਹੈ।
ਹਾਲਾਂਕਿ ਇੱਕ ਗੱਲ ਇਹ ਵੀ ਹੈ ਕਿ ਅਫਰੀਕਾ ਵਿੱਚ ਜ਼ਿਆਦਾਤਰ ਲੋਕ ਇਸ ਮਹਾਮਾਰੀ ਨਾਲ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੀੜਤ ਹੋ ਚੁੱਕੇ ਹਨ।
ਇਸ ਤਰ੍ਹਾਂ, ਹੁਣ ਸਾਡੇ ਸਾਹਮਣੇ ਕੋਰੋਨਾ ਦਾ ਇੱਕ ਨਵਾਂ ਵੇਰੀਐਂਟ ਹੈ ਜਿਸ ਬਾਰੇ ਅਜੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਅਤੇ ਜਿਸ ਨੂੰ ਚੰਗੀ ਤਰ੍ਹਾਂ ਜਾਂਚੇ ਜਾਣ ਦੀ ਵੀ ਲੋੜ ਹੈ। ਨਾਲ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਦੀ ਵੀ ਲੋੜ ਹੈ ਕਿ ਕੀ ਕੀਤਾ ਜਾਵੇ ਅਤੇ ਕਦੋਂ ਕੀਤਾ ਜਾਵੇ।
ਮਹਾਮਾਰੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਤੁਸੀਂ ਸਵਾਲਾਂ ਦੇ ਜਵਾਬ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦੇ।
ਭਾਰਤ ਅਤੇ ਯੂਕੇ ਵੱਲੋਂ ਹਦਾਇਤਾਂ
ਇਸ ਵੇਰੀਐਂਟ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਸੂਬਿਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਟਸਵਾਨਾ ਤੋਂ ਆਉਣ ਜਾਂ ਜਾਣ ਵਾਲੇ ਯਾਤਰੀਆਂ ਦੀ ਸਖਤੀ ਨਾਲ ਜਾਂਚ ਕਰਨ ਅਤੇ ਉਨ੍ਹਾਂ ਦੇ ਟੈਸਟ ਕਰਨ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ''''ਭਾਰਤ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੇ ਸਰਕਾਰ ਨੂੰ ਸੂਚਨਾ ਦਿੱਤੀ ਹੈ ਕਿ ''ਬੋਟਸਵਾਨਾ, ਦੱਖਣੀ ਅਫਰੀਕਾ ਅਤੇ ਹਾਂਗਕਾਂਗ ਵਿੱਚ ਨਵੇਂ ਕੋਵਿਡ-19 ਵੇਰੀਐਂਟ ਬੀ.1.1529 ਦੇ ਕਈ ਮਾਮਲੇ ਦਰਜ ਕੀਤੇ ਗਏ ਹਨ''''।
''''ਇਸ ਨਵੇਂ ਵੇਰੀਐਂਟ ਦਾ ਮਿਊਟੇਸ਼ਨ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਅਤੇ ਟ੍ਰਾਂਸਜੀਸ਼ਨ ਫਲਾਈਟ ਲੈਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀ ''''ਐਟ ਰਿਸਕ'''' ਸ਼੍ਰੇਣੀ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਸਖਤ ਜਾਂਚ ਤੇ ਟੈਸਟ ਕਰਨਾ ਲਾਜ਼ਮੀ ਹੈ।''''
ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬਹੁਤ ਧਿਆਨ ਨਾਲ ਟਰੈਕ ਅਤੇ ਟੈਸਟ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ, ਇਸ ਨਵੇਂ ਵੇਰੀਐਂਟ ਨੂੰ ਲੈ ਕੇ ਸਾਹਮਣੇ ਆ ਰਹੀਆਂ ਚੇਤਵਨੀਆਂ ਵਿਚਕਾਰ ਬ੍ਰਿਟੇਨ ਨੇ ਛੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ''ਤੇ ਪਾਬੰਦੀ ਲਗਾ ਦਿੱਤੀ ਹੈ।
ਕੋਰੋਨਾਵਾਇਰਸ ਦੇ ਭਾਰਤ ਅਤੇ ਦੁਨੀਆਂ ਵਿੱਚ ਕੇਸ
ਵਿਸ਼ਵ ਸਿਹਤ ਸੰਗਠਨ ਮੁਤਾਬਕ 24 ਨਵੰਬਰ 2021 ਤੱਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 258, 830, 438 ਮਾਮਲੇ ਸਾਹਮਣੇ ਆਏ ਹਨ। ਜਦਕਿ ਭਾਰਤ ਵਿੱਚ ਇਹ ਗਿਣਤੀ 34, 544, 882 ਹੈ।
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
- ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a130b8d2-2b5a-4aa1-9b58-f2c762c52eb5'',''assetType'': ''STY'',''pageCounter'': ''punjabi.international.story.59426689.page'',''title'': ''ਕੋਰੋਨਾਵਾਇਰਸ: ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਖਤਰਨਾਕ ਵੇਰੀਐਂਟ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ'',''author'': ''ਜੇਮਜ਼ ਗੇਲੇਘਰ'',''published'': ''2021-11-26T07:54:52Z'',''updated'': ''2021-11-26T07:55:23Z''});s_bbcws(''track'',''pageView'');