ਪੰਜਾਬ ਤੇ ਅਸਾਮ ਵਿੱਚ ਘੜੀ ਦਾ ਵਕਤ ਵੱਖਰਾ-ਵੱਖਰਾ ਕਿਉਂ ਹੋਣਾ ਚਾਹੀਦਾ

Thursday, Nov 25, 2021 - 10:54 AM (IST)

ਪੰਜਾਬ ਤੇ ਅਸਾਮ ਵਿੱਚ ਘੜੀ ਦਾ ਵਕਤ ਵੱਖਰਾ-ਵੱਖਰਾ ਕਿਉਂ ਹੋਣਾ ਚਾਹੀਦਾ
ਸੂਰਜ
AFP

ਅੰਗਰੇਜ਼ਾਂ ਨੇ ਭਾਰਤ ਨੂੰ ਇੱਕ ਟਾਈਮ-ਜ਼ੋਨ ਦਿੱਤਾ। ਜਿਸ ਦਾ ਭਾਵ ਹੈ ਪੂਰੇ ਭਾਰਤ ਵਿੱਚ ਇੱਕੋ- ਜਿਹਾ ਸਮਾਂ। ਇਸ ਨੂੰ ਭਾਰਤ ਦੀ ਏਕਤਾ ਦੇ ਪ੍ਰਤੀਕ ਭਾਵੇਂ ਮੰਨਿਆਂ ਜਾਂਦਾ ਹੋਵੇ ਪਰ ''ਇੱਕ ਭਾਰਤੀ ਸਮੇਂ ਦਾ ਵਿਚਾਰ''(ਇੰਡੀਅਨ ਸਟੈਂਡਰਡ ਟਾਈਮ) ਸਾਰਿਆਂ ਨੂੰ ਪਸੰਦ ਨਹੀਂ ਆਉਂਦਾ।

ਇਹ ਜਾਨਣ ਤੋਂ ਪਹਿਲਾਂ, ਟਾਈਮ ਜ਼ੋਨ (ਸਮਾਂ-ਖੇਤਰ) ਬਾਰੇ ਜਾਨਣਾ ਠੀਕ ਰਹੇਗਾ। ਵਿਗਿਆਨੀਆਂ ਨੇ ਪੂਰੇ ਵਿਸ਼ਵ ਨੂੰ ਸਮੇਂ ਦੇ ਹਿਸਾਬ ਨਾਲ ਚੋਵੀਂ ਖੇਤਰਾਂ ਵਿੱਚ ਵੰਡਿਆ ਹੋਇਆ ਹੈ ਅਤੇ 24 ਸਮਾਂ ਖੇਤਰ ਹਨ। ਇਹ ਪੱਟੀਆਂ ਇੱਕ-ਇੱਕ ਘੰਟੇ ਦੇ ਅੰਤਰ ਨਾਲ ਬਣਾਈਆਂ ਗਈਆਂ ਹਨ।

ਭਾਰਤ ਵਿੱਚ ਪੂਰਬ ਤੋਂ ਪੱਛਮ ਤੱਕ ਲਗਪਗ 30 ਡਿਗਰੀ ਲੰਬਕਾਰ ਵਿੱਚ ਫੈਲਿਆ ਹੋਇਆ ਹੈ। ਇਸ ਹਿਸਾਬ ਨਾਲ ਪੂਰਬੀ ਕਿਨਾਰੇ ਤੇ ਪੱਛਮੀਂ ਕਿਨਾਰੇ ਦਰਮਿਆਨ ਸੂਰਜੀ ਸਮੇਂ ਦਾ ਦੋ ਘੰਟਿਆਂ ਦਾ ਵਿਸਥਾਰ ਹੈ। ਸੂਰਜੀ ਸਮਾਂ ਇਸ ਗੱਲ ਨਾਲ ਨਿਰਧਾਰਿਤ ਹੁੰਦਾ ਹੈ ਕਿ ਆਕਾਸ਼ ਵਿੱਚ ਸੂਰਜ ਕਿਸ ਥਾਂ ''ਤੇ ਹੈ।

ਭਾਰਤ ਵਿੱਚ ਇੱਕ ਹੀ ਸਮਾਂ ਹੋਣ ਨਾਲ ਕਰੋੜਾਂ ਭਾਰਤੀਆਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਹਨ।

ਸੂਰਜ
AFP

ਭਾਰਤ ਦੇ ਪੂਰਬ ਵਿੱਚ ਸੂਰਜ ਪੱਛਮੀ ਕਿਨਾਰੇ ਤੋਂ ਦੋ ਘੰਟੇ ਪਹਿਲਾਂ ਚੜ੍ਹਦਾ ਹੈ। ਇੱਕ ਸਮਾਂ-ਖੇਤਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦੋ ਸਮੇਂ ਹੋਣੇ ਚਾਹੀਦੇ ਹਨ।

ਇਸ ਨਾਲ ਪੂਰਬੀ ਭਾਰਤ ਵਿੱਚ ਦਿਨ ਦਾ ਪੂਰਾ ਲਾਭ ਲਿਆ ਜਾ ਸਕੇਗਾ, ਜਿੱਥੇ ਸੂਰਜ, ਪੱਛਮ ਤੋਂ ਕਾਫ਼ੀ ਪਹਿਲਾਂ ਚੜ੍ਹਦਾ-ਛਿਪਦਾ ਹੈ।

ਸੂਰਜ ਜਲਦੀ ਛਿਪਣ ਕਾਰਨ ਪੂਰਬ ਵਿੱਚ ਲੋਕ, ਪੱਛਮੀਂ ਭਾਰਤ ਨਾਲੋਂ ਪਹਿਲਾਂ ਤੋਂ ਰੌਸ਼ਨੀਆਂ ਜਲਾ ਲੈਂਦੇ ਹਨ ਤੇ ਬਿਜਲੀ ਦੀ ਖਪਤ ਵਧੇਰੇ ਕਰਦੇ ਹਨ।

ਸੂਰਜ ਦੇ ਚੜ੍ਹਣ ਤੇ ਛਿਪਣ ਨਾਲ ਸਾਡੇ ਬਾਡੀ ਕਲਾਕ ''ਤੇ ਵੀ ਅਸਰ ਪੈਂਦਾ ਹੈ। ਜਿਵੇਂ ਹੀ ਹਨ੍ਹੇਰਾ ਹੋਣ ਲਗਦਾ ਹੈ, ਸਾਡਾ ਸਰੀਰ ਸੌਣ ਦੀ ਤਿਆਰੀ ਕਰਨ ਲਗਦਾ ਹੈ।

ਕੌਰਨੈੱਲ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਮਾਉਲਿਕ ਜਗਨਾਨੀ ਨੇ ਇੱਕ ਨਵੇਂ ਖੋਜ-ਪਰਚੇ ਵਿੱਚ ਤਰਕ ਦਿੱਤਾ ਹੈ ਕਿ ਇੱਕ ਸਮਾਂ-ਖੇਤਰ ਹੋਣ ਨਾਲ ਨੀਂਦ ਦੀ ਗੁਣਵੱਤਾ ਘਟਦੀ ਹੈ। ਖ਼ਾਸ ਕਰਕੇ ਗਰੀਬ ਬੱਚਿਆਂ ਵਿੱਚ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ''ਤੇ ਅਸਰ ਪੈਂਦਾ ਹੈ।

ਇਸ ਦਾ ਕਾਰਨ ਇਹ ਹੈ ਕਿ ਸਾਰੇ ਭਾਰਤ ਵਿੱਚ ਸਕੂਲ ਲਗਪਗ ਇੱਕੋ ਸਮੇਂ ਲਗਦੇ ਹਨ ਪਰ ਬੱਚਿਆਂ ਦੇ ਸੌਣ ਦੇ ਸਮੇਂ ਵੱਖੋ-ਵੱਖਰੇ ਹਨ।

ਇਸ ਕਾਰਨ ਜਿਹੜੇ ਖੇਤਰਾਂ ਵਿੱਚ ਸੂਰਜ ਦੇਰੀ ਨਾਲ ਛਿਪਦਾ ਹੈ, ਉੱਥੇ ਬੱਚਿਆਂ ਦੀ ਨੀਂਦ ਘੱਟ ਪੂਰੀ ਹੁੰਦੀ ਹੈ। ਨੀਂਦ ਵਿੱਚ ਲਗਪਗ 30 ਮਿੰਟ ਦਾ ਫਰਕ ਪੈਂਦਾ ਹੈ।

ਭਾਰਤ ਦੇ ਟਾਈਮ ਸਰਵੇ ਅਤੇ ਨੈਸ਼ਨਲ ਡੈਮੋਗ੍ਰਾਫ਼ੀ ਅਤੇ ਸਿਹਤ ਸਰਵੇ ਦੇ ਡਾਟੇ ਦੀ ਵਰਤੋਂ ਕਰਦਿਆਂ ਜਗਨਾਨੀ ਨੇ ਦੇਖਿਆ ਕਿ ਜਿਨ੍ਹਾਂ ਖੇਤਰਾਂ ਵਿੱਚ ਸੂਰਜ ਦੇਰੀ ਨਾਲ ਛਿਪਦਾ ਹੈ, ਉੱਥੇ ਬੱਚਿਆਂ ਨੂੰ ਸਿਖਿਆ ਦੇ ਸਾਲ ਘੱਟ ਮਿਲਦੇ ਹਨ।

ਉਨ੍ਹਾਂ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਪੂਰਾ ਕਰਨ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

ਰੇਲ ਗੱਡੀ
Getty Images

ਉਨ੍ਹਾਂ ਮੈਨੂੰ ਦੱਸਿਆ,"ਇਹ ਇਸ ਕਾਰਨ ਵੀ ਹੋ ਸਕਦਾ ਹੈ ਕਿ ਗਰੀਬ ਘਰਾਂ ਵਿੱਚ ਸੌਣ ਸਮੇਂ ਦਾ ਵਾਤਾਵਰਣ ਰੌਲੇ-ਰੱਪੇ, ਗਰਮੀ ਵਾਲਾ, ਹੁੰਦਾ ਹੈ। ਛੋਟੇ ਘਰਾਂ ਵਿੱਚ ਵਧੇਰੇ ਲੋਕ ਰਹਿੰਦੇ ਹਨ।ਜਿਨ੍ਹਾਂ ਵਿੱਚ ਮੱਛਰ ਵੀ ਭਰਪੂਰ ਹੁੰਦੇ ਹਨ।"

"ਕੁਲ ਮਿਲਾ ਕੇ ਇਨ੍ਹਾਂ ਘਰਾਂ ਦੇ ਹਾਲਾਤ ਅਸੁਖਾਵੇਂ ਹੀ ਹੁੰਦੇ ਹਨ। ਗਰੀਬਾਂ ਕੋਲ ਨੀਂਦ ਦੀ ਗੁਣਵੱਤਾ ਸੁਧਾਰਨ ਵਾਲੇ ਸਾਧਨਾਂ ''ਤੇ ਖਰਚਣ ਲਈ ਪੈਸਾ ਨਹੀਂ ਹੁੰਦਾ। ਉਹ ਵੱਖਰੇ ਕਮਰੇ, ਖਿੜਕੀਆਂ ਨਹੀਂ ਬਣਵਾ ਪਾਉਂਦੇ। ਉਹ ਆਪਣਾ ਸੌਣ ਦਾ ਸਮਾਂ ਇੱਧਰ-ਉੱਧਰ ਨਹੀਂ ਕਰ ਸਕਦੇ।"

ਇਸ ਤੋਂ ਇਲਾਵਾ, ਗਰੀਬੀ ਦੇ ਮਨੋਵਿਗਿਆਨਿਕ ਪ੍ਰਭਾਵ ਜਿਵੇਂ- ਤਣਾਅ, ਮਾਨਸਿਕ ਬੋਝ ਵੀ ਹੁੰਦੇ ਹਨ। ਜਿਸ ਨਾਲ ਫ਼ੈਸਲਾ ਲੈਣ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

ਜਗਨਾਨੀ ਨੇ ਇਹ ਵੀ ਦੇਖਿਆ ਕਿ ਪੂਰਬ ਤੇ ਪੱਛਮ ਦਰਮਿਆਨ ਬੱਚਿਆਂ ਦੀ ਵਿਦਿਅਕ ਪ੍ਰਾਪਤੀ ''ਤੇ ਸੂਰਜ ਛਿਪਣ ਦੇ ਔਸਤ ਸਮੇਂ ਦਾ ਅਸਰ ਪੈਂਦਾ ਹੈ। ਇਹ ਫ਼ਰਕ ਇੱਕ ਜ਼ਿਲ੍ਹੇ ਵਿੱਚ ਵੀ ਦੇਖਿਆ ਗਿਆ ਹੈ। ਸੂਰਜ ਛਿਪਣ ਦੇ ਔਸਤ ਸਮੇਂ ਵਿੱਚ ਇੱਕ ਘੰਟੇ ਦੀ ਦੇਰੀ ਨਾਲ ਬੱਚਿਆਂ ਦੀ ਪੜ੍ਹਾਈ 0.8 ਸਾਲ ਘੱਟਦੀ ਹੈ।


ਸੌਤਿਕ ਬਿਸਵਾਸ ਦੇ ਹੋਰ ਲੇਖ


ਜਗਨਾਨੀ ਦਾ ਕਹਿਣਾ ਹੈ ਕਿ ਜੇ ਭਾਰਤ ਇੱਕ ਦੀ ਥਾਂ ਦੋ ਸਮਾਂ-ਖੇਤਰਾਂ ਦੀ ਪਾਲਸੀ ਅਪਣਾ ਲਵੇ ਤਾਂ ਭਾਰਤ ਨੂੰ ਲਗਪਗ 4.2 ਅਰਬ ਅਮਰੀਕੀ ਡਾਲਰ (ਭਾਰਤ ਦੇ ਕੁਲ ਘਰੇਲੂ ਉਤਪਾਦ ਦਾ 2 ਫੀਸਦੀ) ਦਾ ਲਾਭ ਹੋਵੇਗਾ।

ਇਸ ਨਾਲ ਪੂਰਬੀ ਭਾਰਤ ਵਿੱਚ ਯੂਟੀਸੀ+5 ਅਤੇ ਪੱਛਮੀਂ ਭਾਰਤ ਵਿੱਚ ਯੂਟੀਸੀ+6 ਘੰਟਿਆਂ ਦਾ ਦਾ ਫਰਕ ਪਵੇਗਾ।

(ਯੂਟੀਸੀ ਜਾਂ ਯੂਨੀਵਰਸਲ ਟਾਈਮ ਕੋਆਰਡੀਨੇਟਡ, ਵੀ ਗਰੀਨ ਵਿੱਚ ਔਸਤ ਸਮੇਂ ਦੇ ਹੀ ਬਰਾਬਰ ਹੁੰਦਾ ਹੈ ਪਰ ਇੱਕ ਸਵੈਚਾਲਿਤ ਘੜੀ ਨਾਲ ਮਿਣਿਆ ਜਾਣ ਕਾਰਨ ਉਸ ਨਾਲੋਂ ਵਧੇਰੇ ਸਟੀਕ ਹੈ।)

ਭਾਰਤ ਵਿੱਚ ਇਕਹਿਰੇ ਸਮੇਂ ਤੋਂ ਦੋ ਸਮਾਂ-ਖੇਤਰਾਂ ਵੱਲ ਜਾਣ ਬਾਰੇ ਕਾਫੀ ਦੇਰ ਤੋਂ ਬਹਿਸ ਹੁੰਦੀ ਰਹੀ ਹੈ। ਅਸਾਮ ਵਿੱਚ ਘੜੀਆਂ ਭਾਰਤੀ ਸਮੇਂ ਤੋਂ ਇੱਕ ਘੰਟਾ ਅੱਗੇ ਰੱਖੀਆਂ ਜਾਂਦੀਆਂ ਹਨ ਹਾਲਾਂ ਕਿ ਇਹ ਫ਼ਰਕ ਸਿਰਫ਼ ਗੈਰ-ਰਸਮੀਂ ਹੈ।

ਅੱਸੀਵੇਂ ਦਹਾਕੇ ਦੇ ਅਖ਼ੀਰ ''ਤੇ ਇੱਕ ਊਰਜਾ ਸੰਸਥਾਨ ਨੇ ਬਿਜਲੀ ਦੀ ਬੱਚਤ ਲਈ ਦੋ ਸਮਾਂ-ਖੇਤਰ ਅਪਨਾਉਣ ਦੀ ਸਲਾਹ ਦਿੱਤੀ।

ਸਾਲ 2002 ਵਿੱਚ ਇੱਕ ਸਰਕਾਰੀ ਕਮੇਟੀ ਨੇ ਅਜਿਹੇ ਹੀ ਇੱਕ ਪ੍ਰਸਤਾਵ ਨੂੰ ਗੁੰਝਲਦਾਰ ਕਹਿ ਕੇ ਰੱਦ ਕਰ ਦਿੱਤਾ। ਮਾਹਿਰਾਂ ਨੂੰ ਰੇਲ ਹਾਦਸੇ ਵੱਧਣ ਦਾ ਖ਼ਦਸ਼ਾ ਸੀ ਕਿਉਂਕਿ ਇੱਕ ਤੋਂ ਦੂਸਰੇ ਸਮਾਂ-ਖੇਤਰ ਵਿੱਚ ਜਾਣ ਸਮੇਂ ਉਨ੍ਹਾਂ ਦਾ ਸਮਾਂ ਬਦਲਣਾ ਪਵੇਗਾ।

ਸੂਰਜ
AFP

ਹਾਲਾਂਕਿ, ਪਿਛਲੇ ਸਾਲ ਭਾਰਤ ਦੀ ਸਮੇਂ ਬਾਰੇ ਸਰਕਾਰੀ ਕਮੇਟੀ ਨੇ ਦੋ ਸਮਾਂ-ਖੇਤਰਾਂ ਦੀ ਸਿਫ਼ਾਰਿਸ਼ ਕੀਤੀ। ਇਸ ਅਨੁਸਾਰ ਅੱਠ ਸੂਬਿਆਂ ਲਈ ਇੱਕ ਸਮਾਂ-ਖੇਤਰ ਤੇ ਬਾਕੀਆਂ ਲਈ ਦੂਸਰਾ ਸਮਾਂ-ਖੇਤਰ ਨਿਰਧਾਰਿਤ ਕੀਤਾ ਜਾਣਾ ਸੀ।

ਅੱਠ ਵਿੱਚੋਂ ਸੱਤ ਸੂਬੇ ਪੂਰਬੀ ਭਾਰਤ ਦੇ ਸਨ। ਇਨ੍ਹਾਂ ਦੋਹਾਂ ਸਮਾਂ-ਖੇਤਰਾਂ ਵਿੱਚ ਇੱਕ ਘੰਟੇ ਦਾ ਫ਼ਰਕ ਰੱਖਿਆ ਜਾਣਾ ਸੀ।

ਨੈਸ਼ਨਲ ਫਿਜ਼ਿਕਸ ਲੈਬੋਰਟਰੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਸਮਾਂ ਜ਼ਿੰਦਗੀਆਂ ''ਤੇ ਬੜਾ ਮਾੜਾ ਅਸਰ ਪਾ ਰਿਹਾ ਸੀ, ਕਿਉਂਕਿ ਸੂਰਜ ਕੰਮ ਦੇ ਸਰਕਾਰੀ ਸਮੇਂ ਤੋਂ ਕਾਫ਼ੀ ਪਹਿਲਾਂ ਚੜ੍ਹਦਾ ਤੇ ਛਿਪਦਾ ਹੈ।

ਉਨ੍ਹਾਂ ਕਿਹਾ, ਜਿਸ ਕਾਰਨ ਸੂਰਜ ਦੀ ਧੁੱਪ ਜਿਸ ਦੌਰਾਨ ਦਫ਼ਤਰਾਂ ਵਿੱਚ ਕੰਮ ਹੋ ਸਕਦਾ ਸੀ, ਅਜਾਈਂ ਚਲੀ ਜਾਂਦੀ ਹੈ। ਸਕੂਲ-ਕਾਲਜ ਵੀ ਸੂਰਜ ਚੜ੍ਹਨ ਤੋਂ ਕਾਫ਼ੀ ਸਮੇਂ ਬਾਅਦ ਖੁੱਲ੍ਹਦੇ ਹਨ।

ਸਰਦੀਆਂ ਵਿੱਚ ਵਿੱਚ ਕਿਉਂਕਿ ਸੂਰਜ ਜਲਦੀ ਢਲ ਜਾਂਦਾ ਹੈ। ਇਸ ਲਈ ਵਧੇਰੇ ਬਿਜਲੀ ਦੀ ਖਪਤ ਹੁੰਦੀ ਹੈ।

ਕਹਾਣੀ ਦਾ ਸਾਰ ਇਹ ਹੈ ਕਿ ਨੀਂਦ ਦਾ ਸੰਬੰਧ ਉਤਪਾਦਕਤਾ ਨਾਲ ਹੈ ਤੇ ਜੇ ਸਮੇਂ ਦਾ ਹੇਰਫੇਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਖ਼ਾਸ ਕਰ ਗ਼ਰੀਬ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਨੁਕਸਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1f23e17f-c3a0-7d4b-8d99-f3c66bc61779'',''assetType'': ''STY'',''pageCounter'': ''punjabi.india.story.47213111.page'',''title'': ''ਪੰਜਾਬ ਤੇ ਅਸਾਮ ਵਿੱਚ ਘੜੀ ਦਾ ਵਕਤ ਵੱਖਰਾ-ਵੱਖਰਾ ਕਿਉਂ ਹੋਣਾ ਚਾਹੀਦਾ'',''author'': ''ਸੌਤਿਕ ਬਿਸਵਾਸ'',''published'': ''2019-02-12T15:21:27Z'',''updated'': ''2021-11-25T05:19:30Z''});s_bbcws(''track'',''pageView'');

Related News