ਸਿੱਖਸ ਫਾਰ ਜਸਟਿਸ ਦੇ ਆਗੂ ਦੇ ਭਰਾ ਨੂੰ ਪੰਜਾਬ ਵਿਚ ਚੇਅਰਮੈਨੀ ਦੇਣ ਉੱਤੇ ਖੜਾ ਹੋਇਆ ਵਿਵਾਦ - ਪ੍ਰੈੱਸ ਰਿਵੀਊ

Thursday, Nov 25, 2021 - 09:24 AM (IST)

ਸਿੱਖਸ ਫਾਰ ਜਸਟਿਸ ਦੇ ਆਗੂ ਦੇ ਭਰਾ ਨੂੰ ਪੰਜਾਬ ਵਿਚ ਚੇਅਰਮੈਨੀ ਦੇਣ ਉੱਤੇ ਖੜਾ ਹੋਇਆ ਵਿਵਾਦ - ਪ੍ਰੈੱਸ ਰਿਵੀਊ

ਬਲਵਿੰਦਰ ਸਿੰਘ ਪਨੂੰ ਕੋਟਲਾਬਾਮਾ ਨੂੰ ਪੰਜਾਬ ਸਰਕਾਰ ਦੁਆਰਾ ਪੰਜਾਬ ਜੈਨਕੋ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਿਸਨੂੰ ਲੈ ਕੇ ਵਿਰੋਧੀ ਧਿਰ ਪੰਜਾਬ ਸਰਕਾਰ ''ਤੇ ਨਿਸ਼ਾਨੇ ਸਾਧ ਰਹੀ ਹੈ।

ਇੰਡੀਆ ਟੁਡੇ ਦੀ ਇੱਕ ਖਬਰ ਅਨੁਸਾਰ ਬਲਵਿੰਦਰ ਸਿੰਘ, ਅਵਤਾਰ ਸਿੰਘ ਪਨੂੰ ਦੇ ਭਰਾ ਹਨ ਜੋ ਕਿ ਭਾਰਤੀ ਵਿਚ ਪਾਬੰਦੀਸ਼ੁਦਾ ਖਾਲਿਸਤਾਨੀ ਸਮਰਥਕ ਸੰਸਥਾ ''ਸਿਖਸ ਫਾਰ ਜਸਟਿਸ'' (ਐਸਜੇਐਫ) ਦੇ ਸਕੱਤਰ ਜਨਰਲ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ''ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਹੈ ਕਿ ਐਸਜੇਐਫ ਸਕੱਤਰ ਜਨਰਲ ਦੇ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਪੰਜਾਬ ਸਰਕਾਰ ਵਿੱਚ ਇਹ ਮਹੱਤਵਪੂਰਨ ਅਹੁਦਾ ਕਿਉਂ ਸੌਂਪਿਆ ਗਿਆ ਹੈ।

ਭਾਜਪਾ ਦੇ ਰਾਸ਼ਟਰੀ ਸਕੱਤਰ ਜਨਰਲ ਤਰੁਣ ਚੁੱਘ ਨੇ ਵੀ ਪੰਜਾਬ ਸਰਕਾਰ ਦੇ ਇਸ ਕਦਮ ''ਤੇ ਸਵਾਲ ਚੁੱਕਿਆ ਤੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਬੈਨ ਹੋ ਚੁੱਕੇ ਖਾਲਿਸਤਾਨ ਸਮਰਥਕ ਤੱਤਾਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਨਿਯੁਕਤ ਕਰਕੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ।

ਸਰੋਤਾਂ ਮੁਤਾਬਿਕ ਬਲਵਿੰਦਰ ਸਿੰਘ ਨੂੰ ਅਹੁਦਾ ਮਿਲਣ ਵਿੱਚ ਪੰਜਾਬ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ:

ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ: ਪਹਿਲੀ ਵਾਰ ਦੇਸ਼ ''ਚ ਪੁਰਸ਼ਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ

ਭਾਰਤ ਵਿੱਚ ਹੁਣ ਹਰ 1000 ਮਰਦਾਂ ਪਿੱਛੇ 1,020 ਔਰਤਾਂ ਹਨ ਅਤੇ ਹੁਣ ਆਬਾਦੀ ਦੇ ਵਿਸਫੋਟ ਦੇ ਖਤਰੇ ਦਾ ਸਾਹਮਣਾ ਨਹੀਂ ਕਰ ਰਿਹਾ ਹੈ।

ਹਿੰਦੂਸਤਾਨ ਟਾਈਮਜ਼ ਦੀ ਖਬਰ ਮੁਤਾਬਕ, ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ (ਐਨਐਫਐਚਐਸ) ਦੇ ਪੰਜਵੇਂ ਦੌਰ ਦੇ (ਸਾਰ) ਨਤੀਜਿਆਂ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹਨ।

ਇਹ ਜਾਣਕਾਰੀ 24 ਨਵੰਬਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਸਾਂਝਾ ਕੀਤੀ ਹੈ।

ਔਰਤਾਂ
Getty Images
ਕਿਸੇ ਵੀ ਐਨਐਫਐਚਐਸ ਜਾਂ ਮਰਦਮਸ਼ੁਮਾਰੀ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਦਾ ਅਨੁਪਾਤ ਪੁਰਸ਼ਾਂ ਨਾਲੋਂ ਜ਼ਿਆਦਾ ਹੈ।

ਐਨਐਫਐਚਐਸ ਇੱਕ ਪ੍ਰਕਾਰ ਦਾ ਨਮੂਨਾ ਸਰਵੇਖਣ ਹੈ ਅਤੇ ਅੰਕੜੇ ਜਨ ਸੰਖਿਆ ਦੇ ਵੱਡੇ ਹਿੱਸੇ ਨਾਲ ਮੇਲ ਖਾਂਦੇ ਹਨ ਜਾਂ ਨਹੀਂ ਇਹ ਉਸ ਵੇਲੇ ਹੀ ਕਿਹਾ ਜਾ ਸਕੇਗਾ ਜਦੋਂ ਦੇਸ਼ ਵਿੱਚ ਅਗਲੀ ਵਾਰ ਮਰਦਮਸ਼ੁਮਾਰੀ (ਜਨਗਣਨਾ) ਹੋ ਹੋਵਗੀ।

ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅੰਕੜੇ ਦੇਸ਼ ਦੇ ਕਈ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਮਿਲਣਗੇ।

ਐਨਐਫਐਚਐਸ-3 ਅਨੁਸਾਰ, ਸਾਲ 2005-06 ਵਿੱਚ ਔਰਤਾਂ ਅਤੇ ਪੁਰਸ਼ਾਂ ਦਾ ਇਹ ਅਨੁਪਾਤ ਬਰਾਬਰ ਸੀ- 1000:1000, ਸਾਲ 2015-16 ''ਚ ਐਨਐਫਐਚਐਸ-4 ਵਿੱਚ ਇਹ ਘਟ ਕੇ- 991:1000 ਰਹਿ ਗਿਆ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਦੇ ਐਡੀਸ਼ਨਲ ਸੈਕਰੇਟਰੀ, ਵਿਕਾਸ ਸ਼ੀਲ, ਨੇ ਕਿਹਾ, ''''ਲਿੰਗ ਅਨੁਪਾਤ ਅਤੇ ਜਨਮ ਸਮੇਂ ਲਿੰਗ ਅਨੁਪਾਤ ਵਿੱਚ ਸੁਧਾਰ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ; ਹਾਲਾਂਕਿ ਅਸਲ ਤਸਵੀਰ ਮਰਦਮਸ਼ੁਮਾਰੀ ਨਾਲ ਹੀ ਸਾਹਮਣੇ ਆਵੇਗੀ, ਪਰ ਹੁਣ ਨਤੀਜਿਆਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਮਹਿਲਾ ਸਸ਼ਕਤੀਕਰਨ ਲਈ ਸਾਡੇ ਉਪਾਅ ਸਾਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਨ।''''

ਕ੍ਰਿਪਟੋਕਰੰਸੀ ਬਿੱਲ : ਘਬਰਾਹਟ ''ਚ ਧੜਾਧੜ ਹੋ ਰਹੀ ਵਿੱਕਰੀ

ਭਾਰਤ ਸਰਕਾਰ ਜਲਦੀ ਕ੍ਰਿਪਟੋਕਰੰਸੀ ਬਿੱਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਖਬਰ ਨੇ ਨਿਵੇਸ਼ਕਾਂ ਦੀ ਨੀਂਦ ਉਡਾ ਦਿੱਤੀ ਹੈ।

ਦਿ ਟ੍ਰਿਬਿਊਨ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ, ਕ੍ਰਿਪਟੋਕਰੰਸੀ ''ਚ ਨਿਵੇਸ਼ ਕਰਨ ਵਾਲੇ ਲੋਕ ਧੜਾਧੜ ਇਸਨੂੰ ਵੇਚ ਰਹੇ ਹਨ।

Bitcoin
Getty Images

ਕ੍ਰਿਪਟੋਕਰੰਸੀ ਨਿਵੇਸ਼ਕ ਨੈਮਿਸ਼ ਸਾਂਗਵੀ ਨੇ ਦੱਸਿਆ ਕਿ ਡਾਲਰ ਨਾਲ ਜੁੜੇ ਕੁਆਇਨ (ਸਿੱਕੇ) ਈਥਰ ਵਿੱਚ ਬੁੱਧਵਾਰ ਨੂੰ 25% ਤੱਕ ਦੀ ਗਿਰਾਵਟ ਦਰਜ ਹੋਈ।

ਇੱਕ ਹੋਰ ਨਿਵੇਸ਼ ਅਨੁਸਾਰ, ਨਿਵੇਸ਼ਕਾਂ ਦੁਆਰਾ ਬਹੁਤ ਜ਼ਿਆਦਾ ਵਿੱਕਰੀ ਕਾਰਨ ਪੋਰਟਫੋਲੀਓ ਦੀ ਕੀਮਤ 34,000 ਤੋਂ ਘਟ ਕੇ 22,000 ਰਹਿ ਗਈ। ਨਿਵੇਸ਼ਕ ਦਾ ਕਹਿਣਾ ਹੈ ਕਿ, ''''ਮੈਂ ਵੇਚਣ ਬਾਰੇ ਵਿਚਾਰ ਕਰ ਰਿਹਾ ਹਾਂ ਕਿਉਂਕਿ ਭਵਿੱਖ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।''''

ਵੱਡੀ ਮਾਤਰਾ ਵਿੱਚ ਕ੍ਰਿਪਟੋਕਰੰਸੀ ਦੇ ਵੇਚਣ ਨਾਲ ਵੱਖ-ਵੱਖ ਐਕਸਚੇਂਜਾਂ ''ਤੇ ਅਸਰ ਪਿਆ ਅਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋਈ।

ਇਸ ਦੌਰਾਨ, ਉਦਯੋਗ ਨੇ ਸਰਕਾਰ ਨੂੰ ਕ੍ਰਿਪਟੋ ਸੰਪਤੀਆਂ ਨੂੰ ਨਿਯਮਤ ਕਰਨ ਲਈ ਇੱਕ ਸੰਜੀਦਾ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ ਅਤੇ ਨਿਵੇਸ਼ਕਾਂ ਨੂੰ ਸ਼ਾਂਤ ਰਹਿਣ ਅਤੇ ਜਲਦਬਾਜ਼ੀ ਵਿੱਚ ਕਿਸੇ ਸਿੱਟੇ ''ਤੇ ਨਾ ਪਹੁੰਚਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a50e2926-3136-4154-bd60-1761560d4007'',''assetType'': ''STY'',''pageCounter'': ''punjabi.india.story.59412240.page'',''title'': ''ਸਿੱਖਸ ਫਾਰ ਜਸਟਿਸ ਦੇ ਆਗੂ ਦੇ ਭਰਾ ਨੂੰ ਪੰਜਾਬ ਵਿਚ ਚੇਅਰਮੈਨੀ ਦੇਣ ਉੱਤੇ ਖੜਾ ਹੋਇਆ ਵਿਵਾਦ - ਪ੍ਰੈੱਸ ਰਿਵੀਊ'',''published'': ''2021-11-25T03:44:35Z'',''updated'': ''2021-11-25T03:44:35Z''});s_bbcws(''track'',''pageView'');

Related News