ਪੁੰਛ ਪੁਲਿਸ ਮੁਕਾਬਲਾ: ਪੁਲਿਸ ਮੁਕਾਬਲਾ 4 ਹਫ਼ਤੇ ਚੱਲਿਆ ਪਰ ਨਾ ਕੋਈ ਫੜ੍ਹਿਆ ਗਿਆ, ਨਾ ਮਾਰਿਆ ਗਿਆ-ਸਵਾਲ ਵੱਧ ਜਵਾਬ ਘੱਟ
Wednesday, Nov 24, 2021 - 08:24 AM (IST)

"ਸਾਡੇ ਮਨ ਵਿੱਚ ਜੋ ਸਵਾਲ ਹਨ, ਉਹ ਉਂਝ ਹੀ ਬਣੇ ਹੋਏ ਹਨ। ਅਸੀਂ ਇਹ ਵੀ ਸੋਚ ਰਹੇ ਸੀ ਕਿ ਉੱਥੇ ਜਾ ਕੇ ਦੇਖੀਏ ਕਿ ਕੀ ਹੋ ਰਿਹਾ ਹੈ। ਪਰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ।
ਅਜੀਬ ਗੱਲ ਹੈ ਕਿ ਪੁਲਿਸ ਮੁਕਾਬਲਾ ਇੰਨਾ ਲੰਬਾ ਚੱਲਿਆ। ਪਰ ਕੋਈ ਵੀ ਹਮਲਾਵਰ ਨਾ ਤਾਂ ਫੜਿਆ ਗਿਆ ਅਤੇ ਨਾ ਹੀ ਮਾਰਿਆ ਗਿਆ। ਇਸ ਮੁਕਾਬਲੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ। ਸਰਕਾਰ ਸਾਨੂੰ ਕੁਝ ਕਿਉਂ ਨਹੀਂ ਦੱਸ ਰਹੀ?
ਇਹ ਕਹਿਣਾ ਹੈ ਦਿਲਬਾਗ ਸਿੰਘ ਦਾ, ਜੋ ਭਾਰਤੀ ਫੌਜ ਦੇ ਸਿਪਾਹੀ ਗੱਜਣ ਸਿੰਘ ਦਾ ਚਾਚਾ ਹੈ, ਜੋ 11 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ''ਚ ਅੱਤਵਾਦੀਆਂ ਨਾਲ ਮੁਕਾਬਲੇ ''ਚ ਮਾਰਿਆ ਗਿਆ ਸੀ।
ਪੁੰਛ ਦੇ ਸੂਰਨਕੋਟ ਇਲਾਕੇ ਦੇ ਜੰਗਲਾਂ ਵਿੱਚ ਹੋਏ ਇਸੇ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਇੱਕ ਨਾਇਬ ਸੂਬੇਦਾਰ ਸਮੇਤ ਪੰਜ ਜਵਾਨਾਂ ਦੀ ਮੌਤ ਹੋ ਗਈ ਸੀ।
ਦੋ ਦਿਨ ਬਾਅਦ, 14 ਅਕਤੂਬਰ ਨੂੰ, ਉਸੇ ਖੇਤਰ ਦੇ ਨੇੜੇ ਮੇਂਢਰ ਵਿਖੇ ਇੱਕ ਹੋਰ ਮੁਕਾਬਲੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ ਸਮੇਤ ਚਾਰ ਹੋਰ ਭਾਰਤੀ ਫੌਜ ਦੇ ਜਵਾਨ ਮਾਰੇ ਗਏ ਸਨ।
ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ ਮਿਲਾ ਕੇ ਭਾਰਤੀ ਫੌਜ ਦੇ 9 ਜਵਾਨ ਮਾਰੇ ਗਏ ਸਨ ਪਰ ਕਿਸੇ ਵੀ ਅੱਤਵਾਦੀ ਦੇ ਫੜੇ ਜਾਣ ਜਾਂ ਮਾਰੇ ਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
11 ਅਕਤੂਬਰ ਦੇ ਮੁਕਾਬਲੇ ''ਚ ਮਾਰੇ ਗਏ ਭਾਰਤੀ ਫੌਜ ਦੇ ਨਾਇਕ ਮਨਦੀਪ ਸਿੰਘ ਦੇ ਚਚੇਰੇ ਭਰਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ, "ਪਰਿਵਾਰ ਦੇ ਮਨ ''ਚ ਕਈ ਸਵਾਲ ਹਨ। ਘਰ ''ਚ ਹਰ ਵਾਰ ਗੱਲ ਹੁੰਦੀ ਹੈ ਕਿ ਅਜਿਹਾ ਕਿਵੇਂ ਹੋਇਆ।"
"ਸਰਕਾਰ ਅਤੇ ਸਰਕਾਰੀ ਏਜੰਸੀਆਂ ਪੂਰੀ ਤਰ੍ਹਾਂ ਨਾਲ ਉਹ ਜਾਣਕਾਰੀ ਨਹੀਂ ਦਿੰਦੇ ਹਨ। ਇਸ ਘਟਨਾ ਤੋਂ ਬਾਅਦ ਵੀ ਮੁਕਾਬਲਾ ਚੱਲਦਾ ਰਿਹਾ। ਇਸ ਬਾਰੇ ਸਾਡੇ ਮਨ ਵਿੱਚ ਜੋ ਸਵਾਲ ਹਨ, ਉਹ ਉਦੋਂ ਤੱਕ ਦੂਰ ਨਹੀਂ ਹੋਣਗੇ ਜਦੋਂ ਤੱਕ ਸਾਨੂੰ ਉਨ੍ਹਾਂ ਦੇ ਜਵਾਬ ਨਹੀਂ ਮਿਲ ਜਾਂਦੇ।"
ਇਹ ਵੀ ਪੜ੍ਹੋ :
- ਕਸ਼ਮੀਰ ’ਤੇ ਨਹਿਰੂ ਨੂੰ ''ਵਿਲੇਨ'' ਬਣਾਉਣਾ ਕਿੰਨਾ ਕੁ ਸਹੀ
- ਧਰਤੀ ਦੇ ‘ਸਵਰਗ’ ਕਸ਼ਮੀਰ ਦੀਆਂ ਖੂਬਸੂਰਤ ਤਸਵੀਰਾਂ
- ਕਸ਼ਮੀਰ ਦੇ ਪਾਕਿਸਤਾਨ ਨਾਲ ਰਲਣ ਬਾਰੇ ਗਾਂਧੀ ਨੇ ਕੀ ਕਿਹਾ ਸੀ
- ''ਕਸ਼ਮੀਰ ''ਚ ਕਤਲੋ-ਗਾਰਦ ਖ਼ਿਲਾਫ਼ ਬੋਲਣ ਲਈ ਦਿੱਤਾ ਅਸਤੀਫ਼ਾ''
4 ਹਫ਼ਤਿਆਂ ਤੱਕ ਚੱਲਿਆ ਪੁਲਿਸ ਮੁਕਾਬਲਾ
ਇਨ੍ਹਾਂ ਦੋਵਾਂ ਪੁਲਿਸ ਮੁਕਾਬਲਿਆਂ ਤੋਂ ਬਾਅਦ ਭਾਰਤੀ ਫੌਜ ਨੇ ਪੂੰਛ ਦੇ ਇਲਾਕੇ ''ਚ ਕਾਰਵਾਈ ਸ਼ੁਰੂ ਕਰ ਦਿੱਤੀ, ਜੋ ਕਰੀਬ ਚਾਰ ਹਫ਼ਤਿਆਂ ਤੱਕ ਚੱਲੀ।
ਇੱਕ ਜੇਸੀਓ ਸਮੇਤ ਪੰਜ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ, 11 ਅਕਤੂਬਰ ਨੂੰ ਸੂਰਨਕੋਟ ਦੇ ਜੰਗਲ ਵਿੱਚ ਆਪ੍ਰੇਸ਼ਨ ਸ਼ੁਰੂ ਹੋਇਆ ਸੀ ਅਤੇ ਬਾਅਦ ਵਿੱਚ ਭੱਜ ਰਹੇ ਕੱਟੜਵਾਦੀਆਂ ਨੂੰ ਬੇਅਸਰ ਕਰਨ ਲਈ ਮੇਂਢਰ ਤੱਕ ਵਧਾ ਦਿੱਤਾ ਗਿਆ ਸੀ।
ਜਿਨ੍ਹਾਂ ਇਲਾਕਿਆਂ ''ਚ ਫੌਜ ਦਾ ਆਪ੍ਰੇਸ਼ਨ ਚੱਲਿਆ, ਉਹ 10 ਤੋਂ 15 ਵਰਗ ਕਿਲੋਮੀਟਰ ਦੇ ਖੇਤਰ ''ਚ ਫੈਲਿਆ ਸੰਘਣਾ ਜੰਗਲ ਹੈ।
ਘੱਟੋ-ਘੱਟ ਤਿੰਨ-ਚਾਰ ਹਫ਼ਤਿਆਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।
ਇਹ ਵੀ ਕਿਹਾ ਗਿਆ ਕਿ ਇਹ ਮੁਕਾਬਲਾ ਸ਼ਾਇਦ ਹੁਣ ਤੱਕ ਦਾ ਸਭ ਤੋਂ ਲੰਬਾ ਮੁਕਾਬਲਾ ਸੀ। ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੱਟੜਵਾਦੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਫਿਰ ਕੁਝ ਦਿਨ ਪਹਿਲਾਂ ਇਹ ਪੁਲਿਸ ਮੁਕਾਬਲਾ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ।
ਭਾਰਤੀ ਫੌਜ ਦੇ ਬੁਲਾਰੇ ਕਰਨਲ ਸੁਧੀਰ ਚਮੋਲੀ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੁਕਾਬਲਾ ਖ਼ਤਮ ਕਰ ਦਿੱਤਾ ਗਿਆ ਹੈ, ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁੰਛ ਦੇ ਜੰਗਲੀ ਖੇਤਰ ਵਿੱਚ ਅਜੇ ਵੀ ਤਲਾਸ਼ੀ ਜਾਰੀ ਹੈ।
ਭਾਰਤੀ ਫੌਜ ਨੇ ਅਧਿਕਾਰਤ ਤੌਰ ''ਤੇ ਇਹ ਨਹੀਂ ਦੱਸਿਆ ਹੈ ਕਿ ਪੁਲਿਸ ਮੁਕਾਬਲਾ ਕਿਸ ਦਿਨ ਖ਼ਤਮ ਕੀਤਾ ਗਿਆ ਸੀ।
ਬੀਬੀਸੀ ਨੇ ਇਸ ਬਾਰੇ ਭਾਰਤੀ ਫੌਜ ਦੇ ਬੁਲਾਰੇ ਤੋਂ ਪੁੱਛਿਆ। ਬੁਲਾਰੇ ਨੇ ਇਸ ਮੁੱਦੇ ''ਤੇ ਸਿੱਧੇ ਤੌਰ ''ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪਰ ਇਹ ਦੱਸਣਾ ਬਣਦਾ ਹੈ ਕਿ ਇਹ ਮੁਕਾਬਲਾ ਇੱਕ ਸੰਘਣੇ ਅਤੇ ਵੱਡੇ ਜੰਗਲ ਦੇ ਖੇਤਰ ਵਿੱਚ ਚੱਲ ਰਿਹਾ ਸੀ ਅਤੇ ਜਦੋਂ ਤੱਕ ਕੋਈ ਸਾਹਮਣੇ ਤੋਂ ਗੋਲੀ ਨਹੀਂ ਚਲਾਉਂਦਾ, ਉਦੋਂ ਤੱਕ ਉਸ ਨੂੰ ਲੱਭਣਾ ਅਸਾਨ ਨਹੀਂ।
ਨਾਲ ਹੀ ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਹਮਲਾਵਰਾਂ ਨਾਲ ਕੋਈ ਟਾਕਰਾ ਨਹੀਂ ਹੋਇਆ।
ਐਨਕਾਊਂਟਰ ਨਾਲ ਜੁੜੇ ਕੁਝ ਸਵਾਲ
ਅਜਿਹੇ ''ਚ ਇਸ ਐਨਕਾਊਂਟਰ ਨਾਲ ਜੁੜੇ ਕਈ ਸਵਾਲ ਹਨ, ਜਿਨ੍ਹਾਂ ਦਾ ਜਵਾਬ ਨਹੀਂ ਮਿਲਿਆ ਹੈ।
ਰਾਜੌਰੀ-ਪੁੰਛ ਰੇਂਜ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਵਿਵੇਕ ਗੁਪਤਾ ਨੇ ਕੁਝ ਹਫ਼ਤੇ ਪਹਿਲਾਂ ਕਿਹਾ ਸੀ ਕਿ "ਘੁਸਪੈਠੀਆਂ ਦਾ ਇੱਕ ਸਮੂਹ ਖੇਤਰ ਵਿੱਚ ਦੋ-ਤਿੰਨ ਮਹੀਨਿਆਂ ਤੋਂ ਮੌਜੂਦ ਸੀ। ਖੇਤਰ ਵਿੱਚ 8 ਜੁਲਾਈ ਤੋਂ ਆਪਰੇਸ਼ਨ ਚੱਲ ਰਿਹਾ ਹੈ।"
ਜੇਕਰ ਘੁਸਪੈਠ ਕਰਨ ਵਾਲੇ ਇਸ ਇਲਾਕੇ ਵਿੱਚ ਦੋ-ਤਿੰਨ ਮਹੀਨੇ ਮੌਜੂਦ ਰਹੇ ਤਾਂ ਕੀ ਇਹ ਸੰਭਵ ਨਹੀਂ ਕਿ ਉਨ੍ਹਾਂ ਨੇ ਜੰਗਲਾਂ ਵਿੱਚ ਲੁਕਣ ਦੇ ਟਿਕਾਣੇ ਬਣਾ ਲਏ ਹੋਣ?
ਲਗਭਗ ਦੋ ਹਫ਼ਤਿਆਂ ਤੱਕ ਭਾਰੀ ਗੋਲੀਬਾਰੀ ਦੇ ਬਾਵਜੂਦ ਇੱਕ ਵੀ ਘੁਸਪੈਠੀਏ ਨੂੰ ਕਿਉਂ ਨਹੀਂ ਮਾਰਿਆ ਜਾ ਸਕਿਆ, ਜਦੋਂ ਕਿ ਭਾਰਤੀ ਹਥਿਆਰਬੰਦ ਬਲਾਂ ਦੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਸੁਰੱਖਿਆ ਬਲਾਂ ਦੇ ਵੱਡੇ ਸਰਚ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਦਾ ਕੀ ਬਣਿਆ?
ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਜੇਕਰ ਘੁਸਪੈਠ ਕਰਨ ਵਾਲੇ ਅਜੇ ਵੀ ਜੰਗਲਾਂ ਵਿੱਚ ਲੁਕੇ ਹੋਏ ਹਨ ਤਾਂ ਉਨ੍ਹਾਂ ਨੂੰ ਰਸਦ ਕਿੱਥੋਂ ਮਿਲ ਰਿਹਾ ਹੈ? ਉਹ ਇਹ ਕਿਵੇਂ ਯਕੀਨੀ ਬਣਾ ਰਹੇ ਹਨ ਕਿ ਉਹ ਸੁਰੱਖਿਆ ਬਲਾਂ ਦੀਆਂ ਨਜ਼ਰਾਂ ਵਿੱਚ ਨਾ ਆਉਣ?
ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ, ਤਾਂ ਕੀ ਉਸ ਮਾਮਲੇ ਵਿੱਚ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਘੁਸਪੈਠੀਆਂ ਦਾ ਬਚ ਨਿਕਲਣਾ ਸੰਭਵ ਸੀ?
ਐਨਕਾਊਂਟਰ ''ਚ ਅੰਡਰ ਟਰਾਇਲ ਦੀ ਮੌਤ
ਇਸੇ ਦੌਰਾਨ 24 ਅਕਤੂਬਰ ਨੂੰ ਖ਼ਬਰ ਆਈ ਕਿ ਇਸ ਮੁਕਾਬਲੇ ਦੌਰਾਨ ਇੱਕ ਅੰਡਰ ਟਰਾਇਲ ਕੈਦੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਇਹ ਮਾਮਲਾ ਪਾਕਿਸਤਾਨੀ ਅੱਤਵਾਦੀ ਜ਼ਿਆ ਮੁਸਤਫਾ ਦਾ ਸੀ, ਜਿਸ ਨੂੰ ਕੱਟੜਵਾਦੀਆਂ ਦੇ ਟਿਕਾਣੇ ਦੀ ਪਛਾਣ ਕਰਨ ਲਈ ਇਸ ਆਪਰੇਸ਼ਨ ਦੌਰਾਨ ਭੱਠਾ ਧੂੜੀਆ ਲਿਜਾਇਆ ਗਿਆ ਸੀ।
ਜ਼ਿਆ ਮੁਸਤਫਾ ਨੂੰ 2003 ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਉਸੇ ਸਾਲ ਮਾਰਚ ਵਿੱਚ ਕਸ਼ਮੀਰੀ ਪੰਡਤਾਂ ਦੇ ਨਦੀਮਰਗ ਕਤਲੇਆਮ ਦੇ ਮਾਸਟਰਮਾਈਂਡ ਵਜੋਂ ਗ੍ਰਿਫ਼ਤਾਰ ਕੀਤਾ ਸੀ।
ਮੁਸਤਫਾ ਪਿਛਲੇ 18 ਸਾਲਾਂ ਤੋਂ ਜੇਲ੍ਹ ਵਿੱਚ ਅੰਡਰ ਟਰਾਇਲ ਕੈਦੀ ਸੀ।
ਪੁਲਿਸ ਮੁਤਾਬਕ ਮੁਸਤਫਾ ਜੇਲ੍ਹ ਦੇ ਅੰਦਰੋਂ ਜੰਮੂ ਦੇ ਪੁੰਛ ਜ਼ਿਲ੍ਹੇ ਵਿੱਚ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਅਤਿਵਾਦੀਆਂ ਦੇ ਸੰਪਰਕ ਵਿੱਚ ਸੀ। ਪੁਲਸ ਮੁਤਾਬਕ ਮੁਸਤਫਾ ਇਨ੍ਹਾਂ ਘੁਸਪੈਠੀਆਂ ਨੂੰ ਜੰਗਲ ''ਚੋਂ ਲੰਘਣ ''ਚ ਮਦਦ ਕਰ ਰਿਹਾ ਸੀ।
ਜੰਮੂ-ਕਸ਼ਮੀਰ ਪੁਲਿਸ ਅਨੁਸਾਰ ਮੁਸਤਫ਼ਾ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਕੱਟੜਵਾਦੀਆਂ ਨੇ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਦੀ ਸਾਂਝੀ ਟੀਮ ''ਤੇ ਗੋਲੀਆਂ ਚਲਾਈਆਂ।
ਇਸ ਹਮਲੇ ''ਚ ਦੋ ਪੁਲਸ ਮੁਲਾਜ਼ਮ ਅਤੇ ਇਕ ਫੌਜ ਦਾ ਜਵਾਨ ਜ਼ਖਮੀ ਹੋ ਗਿਆ।
ਇਸ ਘਟਨਾਕ੍ਰਮ ਤੋਂ ਇਹ ਸਵਾਲ ਵੀ ਉੱਠਦਾ ਹੈ ਕਿ ਇੱਕ ਪਾਸੇ ਸੁਰੱਖਿਆ ਬਲਾਂ ਅਤੇ ਕੱਟੜਵਾਦੀਆਂ ਵਿਚਕਾਰ ਕਈ ਦਿਨਾਂ ਤੱਕ ਕੋਈ ਟਾਕਰਾ ਨਹੀਂ ਸੀ ਅਤੇ ਆਖਰਕਾਰ ਜਿਸ ਦਿਨ ਟਾਕਰਾ ਹੋਇਆ, ਉਸ ਦਿਨ ਇੱਕ ਅੰਡਰ-ਟਰਾਇਲ ਕੈਦੀ ਮੁਕਾਬਲੇ ਵਿੱਚ ਮਾਰਿਆ ਗਿਆ।
ਜ਼ਿਆ ਮੁਸਤਫਾ ਦੀ ਮੌਤ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਮੁਸਤਫਾ ਦੀ ਮੌਤ ਨਾਲ 2003 ਦੇ ਨਦੀਮਰਗ ਕਤਲੇਆਮ ਨਾਲ ਸਬੰਧਤ ਮੁਕੱਦਮਾ ਵੀ ਖਤਮ ਹੋ ਗਿਆ ਹੈ।
ਇਹ ਵੀ ਪੜ੍ਹੋ-
- ਕਿਵੇਂ ਬਣਿਆ ਜੰਮੂ-ਕਸ਼ਮੀਰ ਦਾ ਵੱਖਰਾ ਝੰਡਾ?
- ''ਕਸ਼ਮੀਰੀ ਹੋਣ ਕਰਕੇ ਸਾਨੂੰ ਮਿਹਣੇ ਸਹਿਣੇ ਪੈਂਦੇ ਹਨ''
- ਕਸ਼ਮੀਰ ਦੇ ਪਾਕਿਸਤਾਨ ਨਾਲ ਰਲਣ ਬਾਰੇ ਗਾਂਧੀ ਨੇ ਕੀ ਕਿਹਾ ਸੀ
ਕੀ ਘੁਸਪੈਠੀਏ ਪੁੰਛ ਤੋਂ ਕਸ਼ਮੀਰ ਘਾਟੀ ''ਚ ਆਏ ਸਨ?
ਭਾਰਤੀ ਫੌਜ ਦੇ ਸੇਵਾਮੁਕਤ ਮੇਜਰ ਜਨਰਲ ਐਸਬੀ ਅਸਥਾਨਾ ਨੇ ਆਪਣੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਵਿੱਚ ਕਈ ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ 1999 ਵਿੱਚ ਕਾਰਗਿਲ ਯੁੱਧ ਦੌਰਾਨ ਆਪਰੇਸ਼ਨ ਵਿਜੇ ਵਿੱਚ ਵੀ ਹਿੱਸਾ ਲਿਆ ਸੀ।
ਉਹ ਕਹਿੰਦੇ ਹਨ, "ਪੁੰਛ ਦੇ ਖੇਤਰ ਵਿੱਚ ਅੱਤਵਾਦੀਆਂ ਨੂੰ ਆਮ ਲੋਕਾਂ ਦਾ ਸਮਰਥਨ ਨਹੀਂ ਹੈ ਅਤੇ ਅੱਤਵਾਦੀ ਅਕਸਰ ਪੀਰ ਪੰਜਾਲ ਦੀਆਂ ਪਹਾੜੀਆਂ ਦੇ ਰਸਤੇ ਕਸ਼ਮੀਰ ਘਾਟੀ ਵਿੱਚ ਦਾਖਲ ਹੋਣ ਲਈ ਇਸ ਖੇਤਰ ਦੀ ਵਰਤੋਂ ਕਰਦੇ ਹਨ।"
ਮੇਜਰ ਜਨਰਲ ਅਸਥਾਨਾ ਦਾ ਕਹਿਣਾ ਹੈ, "ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਅੱਤਵਾਦੀ ਪੀਰ ਪੰਜਾਲ ਪਾਰ ਕਰਕੇ ਦੱਖਣੀ ਕਸ਼ਮੀਰ ਵਿੱਚ ਦਾਖ਼ਲ ਹੋ ਗਏ ਹੋਣ ਅਤੇ ਉੱਥੋਂ ਦੇ ਲੋਕਾਂ ਵਿੱਚ ਘੁਲ-ਮਿਲ ਗਏ ਹੋਣ।"
ਮੇਜਰ ਜਨਰਲ ਅਸਥਾਨਾ ਦਾ ਕਹਿਣਾ ਹੈ ਕਿ ਕਸ਼ਮੀਰ ਘਾਟੀ ਦੇ ਮੁਕਾਬਲੇ ਜੰਮੂ ਦੇ ਪੁੰਛ ਵਰਗੇ ਖੇਤਰਾਂ ਵਿੱਚ ਤਾਇਨਾਤ ਫੌਜੀਆਂ ਦੀ ਗਿਣਤੀ ਘੱਟ ਹੈ ਅਤੇ ਸ਼ਾਇਦ ਇਸ ਦਾ ਫਾਇਦਾ ਲੈ ਕੇ ਅੱਤਵਾਦੀ ਇਸ ਰਸਤੇ ਦੀ ਵਰਤੋਂ ਕਰਕੇ ਕਸ਼ਮੀਰ ਘਾਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।
ਕਈ ਹਫ਼ਤਿਆਂ ਤੱਕ ਚੱਲੇ ਫ਼ੌਜ ਦੇ ਆਪ੍ਰੇਸ਼ਨ ਬਾਰੇ ਅਸਥਾਨਾ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੱਟੜਪੰਥੀ ਇਨ੍ਹਾਂ ਜੰਗਲਾਂ ਵਿੱਚ ਕੋਈ ਕੈਂਪ ਨਾ ਲਗਾਉਣ, ਕਿਉਂਕਿ ਜੰਗਲ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਹੈ, ਇਸ ਵਿੱਚ ਸਮਾਂ ਲੱਗਣਾ ਲਾਜ਼ਮੀ ਹੈ।

ਸਥਾਨਕ ਲੋਕਾਂ ਦਾ ਸਮਰਥਨ?
ਸੁਰੱਖਿਆ ਏਜੰਸੀਆਂ ਦਾ ਰਵਾਇਤੀ ਤੌਰ ''ਤੇ ਮੰਨਣਾ ਹੈ ਕਿ ਜੰਮੂ ਦੇ ਪੁੰਛ ਅਤੇ ਰਾਜੌਰੀ ਵਰਗੇ ਇਲਾਕਿਆਂ ''ਚ ਕੱਟੜਵਾਦੀਆਂ ਨੂੰ ਆਮ ਲੋਕਾਂ ਦਾ ਸਮਰਥਨ ਨਹੀਂ ਮਿਲਦਾ।
ਪਰ ਇਸ ਤਾਜ਼ਾ ਮੁਕਾਬਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਸਥਾਨਕ ਲੋਕਾਂ ਨੇ ਘੁਸਪੈਠੀਆਂ ਨੂੰ ਪਨਾਹ ਅਤੇ ਰਸਦ ਮੁਹੱਈਆ ਕਰਵਾਇਆ ਸੀ।
ਬੀਬੀਸੀ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਪੁਲਿਸ ਨੇ ਪੁੰਛ ਦੀ ਮੇਂਢਰ ਤਹਿਸੀਲ ਵਿੱਚ ਭੱਟਾ ਧੂੜੀਆ ਦੇ ਸੰਘਣੇ ਜੰਗਲਾਂ ਵਿੱਚ ਲੁਕੇ ਹੋਏ ਘੁਸਪੈਠੀਆਂ ਦੇ ਇੱਕ ਸਮੂਹ ਨੂੰ ਰਸਦ ਦੀ ਸਹਾਇਤਾ ਪ੍ਰਦਾਨ ਕਰਨ ਲਈ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ''ਤੇ ਦੱਸਿਆ, ''''ਆਪਰੇਸ਼ਨ ਦੌਰਾਨ ਪੁਲਿਸ ਨੇ ਦੋ ਔਰਤਾਂ ਸਮੇਤ ਇਕ ਦਰਜਨ ਤੋਂ ਵੱਧ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ''ਚ ਲਿਆ ਹੈ। ਇਨ੍ਹਾਂ ''ਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।'' ਗ੍ਰਿਫਤਾਰ ਕੀਤੇ ਗਏ ਹਨ ਯਾਸਿਰ ਅਰਾਫਾਤ, ਖੁਰਸ਼ੀਦ ਅਹਿਮਦ, ਵਾਹਿਦ ਇਕਬਾਲ ਅਤੇ ਹੋਰ ਹਨ।
ਪੁਲਿਸ ਅਨੁਸਾਰ ਇਹ ਚਾਰੇ ਮੁਲਜ਼ਮ ਭੱਠਾ ਧੂੜੀਆ ਦੇ ਵਸਨੀਕ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ, ਜਿਸ ਦੀ ਉਮਰ 16 ਸਾਲ ਤੋਂ ਘੱਟ ਹੈ, ਇਸ ਲਈ ਉਸ ਦਾ ਨਾਂ ਦੱਸਣ ਦੀ ਥਾਂ ਹੋਰ ਲਿਖਿਆ ਗਿਆ ਹੈ।
ਇਨ੍ਹਾਂ ਸਾਰੇ ਮੁਲਜ਼ਮਾਂ ''ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਰਚਣ, ਉਕਸਾਉਣ ਅਤੇ ਅਪਰਾਧੀ ਨੂੰ ਪਨਾਹ ਦੇਣ ਦੇ ਇਲਜ਼ਾਮ ਲਾਏ ਗਏ ਹਨ।
ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਜੰਮੂ-ਕਸ਼ਮੀਰ ਪੁਲਸ ਦਾ ਕਹਿਣਾ ਹੈ ਕਿ ਯਾਸਿਰ ਅਰਾਫਾਤ ਨੂੰ ਕਠਮੰਡੂ ਤੋਂ ਉਸ ਸਮੇਂ ਹਿਰਾਸਤ ''ਚ ਲਿਆ ਗਿਆ, ਜਦੋਂ ਉਹ 25 ਅਕਤੂਬਰ ਨੂੰ ਸਾਊਦੀ ਅਰਬ ਜਾ ਰਿਹਾ ਸੀ।
ਪੁਲਿਸ ਮੁਤਾਬਕ ਅਰਾਫਾਤ ਸਾਊਦੀ ਅਰਬ ''ਚ ਕੰਮ ਕਰਦਾ ਸੀ ਅਤੇ ਘੁਸਪੈਠੀਆਂ ਦੇ ਸੰਪਰਕ ''ਚ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਯਾਸਰ ਅਰਾਫਾਤ ਨੇ ਭੱਟਾ ਧੂੜੀਆ ਦੇ ਜੰਗਲਾਂ ਵਿੱਚ ਛੁਪੇ ਅੱਤਵਾਦੀਆਂ ਨੂੰ ਭੋਜਨ ਅਤੇ ਪਨਾਹ ਦਿੱਤੀ ਸੀ।

2003 ਦੀਆਂ ਯਾਦਾਂ?
ਇਸ ਮੁਕਾਬਲੇ ਨੇ ਸੁਰੱਖਿਆ ਬਲਾਂ ਲਈ ਖਤਰੇ ਦੀ ਘੰਟੀ ਵਜਾਉਣ ਦੇ ਨਾਲ ਹੀ 2003 ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ ਜਦੋਂ ਪੁੰਛ ਅਚਾਨਕ ਅੱਤਵਾਦ ਦੇ ਗੜ੍ਹ ਵਜੋਂ ਉੱਭਰਿਆ ਸੀ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ "ਸਰਪ ਵਿਨਾਸ਼" ਸ਼ੁਰੂ ਕੀਤਾ ਗਿਆ ਸੀ।
1999 ਦੇ ਕਾਰਗਿਲ ਸੰਘਰਸ਼ ਤੋਂ ਬਾਅਦ, ਦਰਜਨਾਂ ਪਾਕਿਸਤਾਨੀ ਕੱਟੜਪੰਥੀਆਂ ਨੇ ਪੁੰਛ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਪਾਰ ਘੁਸਪੈਠ ਕੀਤੀ ਅਤੇ ਐਲਓਸੀ ਤੋਂ ਕੁਝ ਕਿਲੋਮੀਟਰ ਦੂਰ ਸੂਰਨਕੋਟ ਤਹਿਸੀਲ ਦੇ ਹਿਲਕਾਕਾ ਵਿੱਚ ਡੇਰੇ ਲਗਾਉਣੇ ਸ਼ੁਰੂ ਕਰ ਦਿੱਤੇ।
2003 ਤੱਕ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸੰਗਠਨਾਂ ਦੇ ਕੱਟੜਪੰਥੀਆਂ ਨੇ ਹਿਲਕਾਕਾ ਨੂੰ ਮਜ਼ਬੂਤ ਕੀਤਾ ਸੀ ਅਤੇ ਕਈ ਮਹੀਨਿਆਂ ਦਾ ਰਾਸ਼ਨ ਇਕੱਠਾ ਕੀਤਾ ਸੀ।

ਆਖ਼ਰਕਾਰ, ਆਪ੍ਰੇਸ਼ਨ "ਸਰਪ ਵਿਨਾਸ਼" ਦੇ ਹਿੱਸੇ ਵਜੋਂ, ਭਾਰਤੀ ਫੌਜ ਨੇ ਦੋ ਹਫ਼ਤਿਆਂ ਦੇ ਅਪਰੇਸ਼ਨ ਵਿੱਚ 62 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ।
ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ 11 ਅਤੇ 14 ਅਕਤੂਬਰ ਨੂੰ ਭਾਰਤੀ ਫੌਜ ''ਤੇ ਹਮਲਾ ਕਰਨ ਵਾਲੇ ਕੱਟੜਪੰਥੀਆਂ ਦੀ ਗਿਣਤੀ 6 ਤੋਂ 8 ਤੋਂ ਵੱਧ ਨਹੀਂ ਹੈ, ਪਰ ਜਿਸ ਤਰ੍ਹਾਂ ਨਾਲ ਇਹ ਘੁਸਪੈਠੀਆਂ ਹੁਣ ਤੱਕ ਭਾਰਤੀ ਸੁਰੱਖਿਆ ਬਲਾਂ ਦੀ ਪਹੁੰਚ ਤੋਂ ਦੂਰ ਰਹਿਣ ''ਚ ਕਾਮਯਾਬ ਰਹੀਆਂ ਹਨ, ਉਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਭ ਤੋਂ ਵੱਧ ਸਵਾਲਾਂ ਦੇ ਜਵਾਬ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ, ਉਹ 9 ਦੁਖੀ ਪਰਿਵਾਰ ਹਨ ਜਿਨ੍ਹਾਂ ਨੇ ਆਪਣੇ ਫੌਜੀ ਪੁੱਤਰਾਂ ਨੂੰ ਗੁਆ ਦਿੱਤਾ ਹੈ।
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
- ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''88c814dc-34af-4cbd-ae09-c628eff08599'',''assetType'': ''STY'',''pageCounter'': ''punjabi.india.story.59389851.page'',''title'': ''ਪੁੰਛ ਪੁਲਿਸ ਮੁਕਾਬਲਾ: ਪੁਲਿਸ ਮੁਕਾਬਲਾ 4 ਹਫ਼ਤੇ ਚੱਲਿਆ ਪਰ ਨਾ ਕੋਈ ਫੜ੍ਹਿਆ ਗਿਆ, ਨਾ ਮਾਰਿਆ ਗਿਆ-ਸਵਾਲ ਵੱਧ ਜਵਾਬ ਘੱਟ'',''author'': ''ਰਾਘਵੇਂਦਰ ਰਾਓ ਅਤੇ ਮੋਹਿਤ ਕੰਧਾਰੀ'',''published'': ''2021-11-24T02:40:07Z'',''updated'': ''2021-11-24T02:40:07Z''});s_bbcws(''track'',''pageView'');