ਮਜ਼ਦੂਰੀ ਮੰਗਣ ''''ਤੇ ਕੱਟਿਆ ਦਲਿਤ ਮਜ਼ਦੂਰ ਦਾ ਹੱਥ ਜੋੜਿਆ ਗਿਆ, ਜਾਣੋ ਪੂਰਾ ਮਾਮਲਾ
Tuesday, Nov 23, 2021 - 07:39 PM (IST)

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ''ਚ ਇਕ ਦਲਿਤ ਮਜ਼ਦੂਰ ਦਾ ਮਜ਼ਦੂਰੀ ਮੰਗਣ ''ਤੇ ਹੱਥ ਕੱਟ ਦਿੱਤਾ ਗਿਆ। ਡਾਕਟਰਾਂ ਨੇ ਉਸ ਦਾ ਕੱਟਿਆ ਹੋਇਆ ਹੱਥ ਜੋੜ ਦਿੱਤਾ ਹੈ ਅਤੇ ਹੁਣ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ।
ਰੀਵਾ ਜ਼ਿਲ੍ਹੇ ਦੇ ਸਿਰਮੌਰ ਥਾਣੇ ਦੇ ਪਿੰਡ ਡੋਲ ਵਿੱਚ ਅਸ਼ੋਕ ਸਾਕੇਤ ਦਾ ਹੱਥ ਵੱਢੇ ਜਾਣ ਦੀ ਕਾਫੀ ਚਰਚਾ ਹੋਈ ਸੀ।
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ 20 ਨਵੰਬਰ ਨੂੰ ਦਬੰਗ ਕਹੇ ਜਾਣ ਵਾਲੇ ਕੁਝ ਵਿਅਕਤੀਆਂ ਨੇ ਮਜ਼ਦੂਰੀ ਦੇ ਪੰਜ ਹਜ਼ਾਰ ਰੁਪਏ ਮੰਗਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਉਸ ਦਾ ਹੱਥ ਵੱਢ ਦਿੱਤਾ।
ਰੀਵਾ ਦੇ ਸੰਜੇ ਗਾਂਧੀ ਹਸਪਤਾਲ ''ਚ ਅਸ਼ੋਕ ਸਾਕੇਤ ਦਾ ਆਪਰੇਸ਼ਨ ਪੰਜ ਘੰਟੇ ਚੱਲਿਆ ਅਤੇ ਇਸ ਦੇ ਲਈ ਅੱਠ ਡਾਕਟਰਾਂ ਦੀ ਟੀਮ ਨੇ ਕੰਮ ਕੀਤਾ।
ਸੰਜੇ ਗਾਂਧੀ ਮੈਡੀਕਲ ਕਾਲਜ ਦੇ ਬੁਲਾਰੇ ਡਾ: ਯਤਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਵਿਅਕਤੀ ਦੇ ਹੱਥ ਕੱਟੇ ਗਏ ਸਨ ਅਤੇ ਇਹ ਕੰਮ ਬਹੁਤ ਚੁਣੌਤੀਪੂਰਨ ਸੀ।
ਉਨ੍ਹਾਂ ਨੇ ਕਿਹਾ, "ਇਹ ਸਭ ਤੋਂ ਵਧੀਆ ਹੈ ਜੇਕਰ ਅਜਿਹੀ ਘਟਨਾ ਦੇ ਛੇ ਘੰਟਿਆਂ ਦੇ ਅੰਦਰ-ਅੰਦਰ ਇਲਾਜ ਕੀਤਾ ਜਾ ਸਕਦਾ ਹੈ ਪਰ ਇਸ ਸਥਿਤੀ ਵਿੱਚ ਦੇਰ ਹੋ ਗਈ ਸੀ। ਜਦੋਂ ਉਹ ਆਇਆ ਤਾਂ ਵਿਅਕਤੀ ਬਹੁਤ ਸਦਮੇ ਵਿੱਚ ਸੀ ਕਿਉਂਕਿ ਖੂਨ ਬਹੁਤ ਵਹਿ ਗਿਆ ਸੀ।"
ਇਹ ਵੀ ਪੜ੍ਹੋ
- ਯੂਰਪ ਵਿੱਚ ਕੋਰੋਨਾਵਾਇਰਸ ਦੰਗਿਆਂ ਦਾ ਕਾਰਨ ਕਿਉਂ ਬਣ ਰਿਹਾ ਹੈ
- ''ਆਪ'' ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਿਉਂ ਨਹੀਂ ਕਰ ਰਹੀ - ਕੇਜਰੀਵਾਲ ਨੇ ਜੋ ਦੱਸਿਆ
- ''ਮੋਦੀ ਦੇ ਮਾਫ਼ੀ ਮੰਗਣ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਕੀਮਤ ਨਹੀਂ ਮਿਲ ਜਾਵੇਗੀ''
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਟੀਚਾ ਮਜ਼ਦੂਰ ਦੀ ਜਾਨ ਬਚਾਉਣਾ ਸੀ। ਇਸ ਤੋਂ ਬਾਅਦ ਔਖਾ ਫੈਸਲਾ ਲੈਂਦਿਆਂ ਡਾਕਟਰਾਂ ਨੇ ਅਪਰੇਸ਼ਨ ਕੀਤਾ ਤਾਂ ਜੋ ਉਹ ਵਿਅਕਤੀ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰ ਸਕੇ।
ਡਾ: ਤ੍ਰਿਪਾਠੀ ਨੇ ਅੱਗੇ ਕਿਹਾ, "ਸਾਨੂੰ ਬਹੁਤ ਉਮੀਦ ਹੈ ਕਿ ਸਾਨੂੰ ਸੱਤ ਦਿਨਾਂ ਬਾਅਦ ਚੰਗੀ ਖ਼ਬਰ ਮਿਲੇਗੀ ਅਤੇ ਮਰੀਜ਼ ਦਾ ਹੱਥ ਪੂਰੀ ਤਰ੍ਹਾਂ ਕੰਮ ਕਰੇਗਾ।"
ਕੀ ਹੈ ਪੂਰਾ ਮਾਮਲਾ?
ਪੁਲਿਸ ਅਨੁਸਾਰ ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ''ਚ ਪਡਰੀ ਨਿਵਾਸੀ ਅਸ਼ੋਕ ਸਾਕੇਤ ਅਤੇ ਸਤੇਂਦਰ ਸਾਕੇਤ ਪਿੰਡ ਡੋਲ ''ਚ ਗਣੇਸ਼ ਮਿਸ਼ਰਾ ਦੇ ਬਣਾਏ ਘਰ ''ਤੇ ਹਿਸਾਬ ਕਿਤਾਬ ਕਰਨ ਗਏ ਸਨ।
ਹਿਸਾਬ-ਕਿਤਾਬ ਦੌਰਾਨ ਮਕਾਨ ਮਾਲਕ ਗਣੇਸ਼ ਮਿਸ਼ਰਾ ਅਤੇ ਅਸ਼ੋਕ ਸਾਕੇਤ ਵਿਚਕਾਰ ਪੰਜ ਹਜ਼ਾਰ ਰੁਪਏ ਨੂੰ ਲੈ ਕੇ ਤਕਰਾਰ ਹੋ ਗਈ।
ਮਾਮਲਾ ਇੰਨਾ ਵੱਧ ਗਿਆ ਕਿ ਗਣੇਸ਼ ਮਿਸ਼ਰਾ ਨੇ ਕੋਲ ਰੱਖੀ ਤਲਵਾਰ ਨਾਲ ਗਣੇਸ਼ ''ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਸ਼ੋਕ ਦਾ ਇੱਕ ਹੱਥ ਵੱਢ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਅਸ਼ੋਕ ਦਾ ਸਾਥੀ ਸਤਿੰਦਰ ਉਸ ਨੂੰ ਥਾਣੇ ਲੈ ਗਿਆ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਸ਼ਹਿਰ ਦੇ ਸੰਜੇ ਗਾਂਧੀ ਹਸਪਤਾਲ ਲੈ ਗਈ ਅਤੇ ਪੁਲਿਸ ਦੀ ਟੀਮ ਕੱਟੇ ਹੋਏ ਹੱਥ ਨੂੰ ਲੱਭਣ ਗਈ। ਹੱਥ ਮਿਲਦੇ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਜੋ ਉਸ ਨੂੰ ਜੋੜਿਆ ਜਾ ਸਕੇ।
ਪੁਲਿਸ ਮੁਤਾਬਕ ਗਣੇਸ਼ ਮਿਸ਼ਰਾ ਦੇ ਘਰ ''ਚ ਤਲਵਾਰ ਨੂੰ ਪਲੰਘ ਦੇ ਹੇਠਾਂ ਰੱਖਿਆ ਗਿਆ ਸੀ। ਬਹਿਸ ਦੌਰਾਨ ਗੁੱਸੇ ''ਚ ਆਏ ਗਣੇਸ਼ ਮਿਸ਼ਰਾ ਨੇ ਅਸ਼ੋਕ ''ਤੇ ਇਸ ਤਲਵਾਰ ਨਾਲ ਹਮਲਾ ਕਰ ਦਿੱਤਾ ਪਰ ਉਸ ਨੇ ਬਚਾਅ ''ਚ ਆਪਣਾ ਹੱਥ ਅੱਗੇ ਕੀਤਾ, ਜਿਸ ਕਾਰਨ ਉਸ ਦਾ ਹੱਥ ਵੱਢ ਗਿਆ।
ਹਮਲੇ ''ਚ ਉਸ ਦੇ ਕੰਨ ਵੀ ਕੱਟੇ ਗਏ ਅਤੇ ਮੋਢੇ ''ਤੇ ਵੀ ਗੰਭੀਰ ਸੱਟਾਂ ਲੱਗੀਆਂ।
ਪੁਲਸ ਮੁਤਾਬਕ ਘਟਨਾ ਤੋਂ ਬਾਅਦ ਗਣੇਸ਼ ਮਿਸ਼ਰਾ ਨੇ ਆਪਣੇ ਇਕ ਰਿਸ਼ਤੇਦਾਰ ਕ੍ਰਿਸ਼ਨ ਕੁਮਾਰ ਮਿਸ਼ਰਾ ਨੂੰ ਮਦਦ ਲਈ ਬੁਲਾਇਆ ਤਾਂ ਜੋ ਉਹ ਭੱਜ ਸਕੇ।
ਨਾਲ ਹੀ ਮਿਸ਼ਰਾ ਨੇ ਆਪਣੇ ਇਕ ਭਰਾ ਨੂੰ ਸਬੂਤ ਨਸ਼ਟ ਕਰਨ ਲਈ ਵੀ ਕਿਹਾ ਸੀ ਪਰ ਇਸ ਦੌਰਾਨ ਪੁਲਸ ਸਰਗਰਮ ਹੋ ਗਈ ਅਤੇ ਮੁਲਜ਼ਮ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਰੀਵਾ ਦੇ ਪੁਲਿਸ ਸੁਪਰਡੈਂਟ ਨਵਨੀਤ ਭਸੀਨ ਨੇ ਕਿਹਾ, "ਸੂਚਨਾ ਮਿਲਦੇ ਹੀ ਸਾਰੇ ਮੁਲਜ਼ਮਾਂ ਨੂੰ ਫੜ ਲਿਆ ਗਿਆ।"
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੈਸਿਆਂ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਉਸ ਦਾ ਹੱਥ ਵੱਢ ਕੇ ਖੇਤ ਵਿੱਚ ਲੁਕਾ ਦਿੱਤਾ ਸੀ।
ਇਸ ਤੋਂ ਬਾਅਦ ਮੌਕੇ ''ਤੇ ਪਹੁੰਚੀ ਪੁਲਿਸ ਨੂੰ ਜਿੱਥੇ ਇਕ ਪਾਸੇ ਮੁਲਜ਼ਮਾਂ ਨੂੰ ਲੱਭਣਾ ਪਿਆ, ਉਥੇ ਹੀ ਉਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਪਿਆ ਤਾਂ ਜੋ ਇਸ ਨੂੰ ਜੋੜਿਆ ਜਾ ਸਕੇ।
ਰੀਵਾ ਵਿੱਚ ਪਹਿਲੀ ਘਟਨਾ
ਰੀਵਾ ਦੇ ਸਮਾਜ ਸੇਵਕ ਸ਼ਿਵਾਨੰਦ ਦਿਵੇਦੀ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਮਜ਼ਦੂਰੀ ਨਾ ਦੇਣ ਕਾਰਨ ਹੱਥ ਕੱਟੇ ਜਾਣ ਦੀ ਇਹ ਪਹਿਲੀ ਘਟਨਾ ਹੈ।
ਹਾਲਾਂਕਿ ਮੱਧ ਪ੍ਰਦੇਸ਼ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ।
ਪਿਛਲੇ ਸਾਲ, ਗੁਨਾ ਜ਼ਿਲ੍ਹੇ ਵਿੱਚ ਇੱਕ ਮਜ਼ਦੂਰ ਨੂੰ ਸਿਰਫ਼ 5,000 ਰੁਪਏ ਦਾ ਕਰਜ਼ਾ ਨਾ ਮੋੜਨ ਦੇ ਵਜ੍ਹਾ ਨਾਲ ਮਿੱਟੀ ਦੇ ਤੇਲ ਨਾਲ ਜ਼ਿੰਦਾ ਸਾੜ ਦਿੱਤਾ ਗਿਆ ਸੀ।
ਸਥਾਨਕ ਗੈਰ-ਸਰਕਾਰੀ ਸੰਗਠਨ ਦੇ ਲੋਕਾਂ ਨੇ ਇਸ ਨੂੰ ਬੰਧੂਆ ਮਜ਼ਦੂਰੀ ਦਾ ਮਾਮਲਾ ਦੱਸਿਆ, ਪਰ ਸਰਕਾਰ ਨੇ ਇਸ ਨੂੰ ਉਧਾਰ ਲੈਣ ਦਾ ਮਾਮਲਾ ਦੱਸਿਆ ਸੀ।
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
- ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''41ef6ec5-23cc-4a17-96c6-55188c2cc668'',''assetType'': ''STY'',''pageCounter'': ''punjabi.india.story.59387276.page'',''title'': ''ਮਜ਼ਦੂਰੀ ਮੰਗਣ \''ਤੇ ਕੱਟਿਆ ਦਲਿਤ ਮਜ਼ਦੂਰ ਦਾ ਹੱਥ ਜੋੜਿਆ ਗਿਆ, ਜਾਣੋ ਪੂਰਾ ਮਾਮਲਾ'',''author'': ''ਸ਼ੁਰੈਹ ਨਿਯਾਜ਼ੀ'',''published'': ''2021-11-23T14:08:16Z'',''updated'': ''2021-11-23T14:08:16Z''});s_bbcws(''track'',''pageView'');