ਬੀਬੀਸੀ ਦਿੰਦਾ ਹੈ ਤੁਹਾਡੀ ਸੋਚ ਨੂੰ ਵਿਆਪਕ ਦ੍ਰਿਸ਼ਟੀਕੋਣ
Tuesday, Nov 23, 2021 - 07:09 PM (IST)


ਬੀਬੀਸੀ ਵਰਲਡ ਸਰਵਿਸ ਵਿੱਚ ਤੁਹਾਡਾ ਸੁਆਗਤ ਹੈ।
ਬੀਬੀਸੀ ਨਿਊਜ਼ ਵਰਲਡ ਸਰਵਿਸ ਇੱਕ ਬਹੁ-ਭਾਸ਼ਾਈ, ਮਲਟੀ-ਪਲੈਟਫਾਰਮ ਸੰਪਾਦਕੀ ਪਾਵਰਹਾਊਸ ਹੈ, ਜੋ ਦਰਸ਼ਕਾਂ-ਪਾਠਕਾਂ-ਸਰੋਤਿਆਂ ਨੂੰ ਉੱਚ ਗੁਣਵੱਤਾ ਤੇ ਪ੍ਰਭਾਵਸ਼ਾਲੀ ਖ਼ਬਰਾਂ ਅਤੇ ਹੋਰ ਕੰਟੈਂਟ ਦੀ ਪੇਸ਼ਕਸ਼ ਕਰਦੀ ਹੈ।
ਇਹ ਦੁਨੀਆਂ ਭਰ ਵਿੱਚ 42 ਭਾਸ਼ਾਵਾਂ ਵਿੱਚ ਰੇਡੀਓ, ਟੈਲੀਵਿਜ਼ਨ, ਡਿਜੀਟਲ, ਮੋਬਾਈਲ ਅਤੇ ਸੋਸ਼ਲ ਪਲੈਟਫਾਰਮਾਂ ''ਤੇ ਕੰਮ ਕਰਦੀ ਹੈ।
ਲੱਖਾਂ ਲੋਕ ਹਰ ਹਫ਼ਤੇ ਬੀਬੀਸੀ ਨਿਊਜ਼ ਵਰਲਡ ਸਰਵਿਸ ਦੇ ਕੰਟੈਂਟ ਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਬੀਬੀਸੀ ਵਿਸ਼ਵ ਭਰ ਦੇ ਸੱਭਿਆਚਾਰਾਂ ਅਤੇ ਹੋਰ ਵਿਵਸਥਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਬੀਬੀਸੀ ਨਿਊਜ਼ ਵਰਲਡ ਸਰਵਿਸ ਜੋ ਵੀ ਕਰਦੀ ਹੈ ਉਸ ਦੇ ਕੇਂਦਰ ਵਿੱਚ ਦਰਸ਼ਕ-ਪਾਠਕ-ਸਰੋਤੇ ਹੁੰਦੇ ਹਨ ਅਤੇ ''ਮੇਕ ਮੋਰ ਆਫ਼ ਯੋਅਰ ਵਰਲਡ'' ਮੁਹਿੰਮ ਵਿੱਚ ਉਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ:
- ''ਮੋਦੀ ਦੇ ਮਾਫ਼ੀ ਮੰਗਣ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਕੀਮਤ ਨਹੀਂ ਮਿਲ ਜਾਵੇਗੀ''
- ''ਆਪ'' ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਿਉਂ ਨਹੀਂ ਕਰ ਰਹੀ - ਕੇਜਰੀਵਾਲ ਨੇ ਜੋ ਦੱਸਿਆ
- ਲਖੀਮਪੁਰ ਖੀਰੀ ਵਿਚ ਐੱਮਐੱਸਪੀ ਤੋਂ 500-600 ਰੁਪਏ ਘੱਟ ਰੇਟ ਖਰੀਦਿਆ ਜਾ ਰਿਹੈ ਝੋਨਾ
ਉਹ ਵੱਡੇ ਸੁਪਨੇ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਵਿੱਚ ਦੁਨੀਆ ''ਤੇ ਆਪਣੀ ਛਾਪ ਛੱਡਣ ਦੀ ਸਮਰੱਥਾ ਹੁੰਦੀ ਹੈ।
ਸਿਰਫ਼ ਉਨ੍ਹਾਂ ਦੇ ਪਿੰਡ, ਕਸਬੇ ਜਾਂ ਉਨ੍ਹਾਂ ਦੇ ਸ਼ਹਿਰ ਤੱਕ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਅਤੇ ਇੱਥੋਂ ਤੱਕ ਕਿ ਉਸ ਤੋਂ ਵੀ ਅੱਗੇ। ਇਹ ਉਨ੍ਹਾਂ ਦੀ ਨਿਸ਼ਾਨੀ ਹੈ।
ਉਹ ਕਿੱਥੋਂ ਹਨ, ਕੀ ਕਰ ਰਹੇ ਹਨ ਅਤੇ ਜਿਸ ਤਰੀਕੇ ਨਾਲ ਉਹ ਕਰ ਰਹੇ ਹਨ, ਉਹ ਆਪਣੇ ਦਮ ''ਤੇ ਕਰਦੇ ਹਨ - ਉਹ ਇਸ ''ਤੇ ਵਿਸ਼ਵਾਸ ਕਰਦੇ ਹਨ।
ਉਨ੍ਹਾਂ ਦੀ ਦੁਨੀਆਂ, ਦੁਨੀਆਂ ਦਾ ਹੀ ਹਿੱਸਾ ਹੈ, ਜੋ ਮੌਕਿਆਂ ਨਾਲ ਭਰਪੂਰ ਹੈ।
ਸਾਡੇ ਦਰਸ਼ਕਾਂ ਦੀ ਅੰਤਰਦ੍ਰਿਸ਼ਟੀ ਨੇ ਦਿਖਾਇਆ ਹੈ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਲਈ, ਉਨ੍ਹਾਂ ਦਾ ਧਿਆਨ ਸੰਭਾਵਿਤ ਸਵੈ-ਵਿਕਾਸ ''ਤੇ ਹੈ, ਖਾਸ ਕਰਕੇ ਨੌਜਵਾਨਾਂ ਵਿਚਕਾਰ।
ਇਹ ਤੁਹਾਡਾ ਪਿਛੋਕੜ ਜਾਂ ਤੁਹਾਡੇ ਕੋਲ ਕੀ ਹੈ, ਇਸ ਬਾਰੇ ਨਹੀਂ ਹੈ, ਬਲਕਿ ਤੁਸੀਂ ਕੀ ਕਰ ਸਕਦੇ ਹੋ। ਭੀੜ ਤੋਂ ਵੱਖ ਹੋਣ ਲਈ ਖੁਦ ਨੂੰ ਵਿਕਸਤ ਕਰਨਾ। ਉਹ ਉੱਦਮਤਾ ਦੀ ਭਾਵਨਾ ਹੈ।
ਭਾਵ ਉਹ ਆਪਣੀ ਹੋਰ ਹੀ ਦੁਨੀਆਂ ਬਣਾਉਂਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਜਦੋਂ ਅਸੀਂ ਖ਼ਬਰਾਂ ਬਾਰੇ ਸੋਚਦੇ ਹਾਂ, ਤਾਂ ਅਸੀਂ ਸਿਰਫ਼ ਉਨ੍ਹਾਂ ਖ਼ਬਰਾਂ ਬਾਰੇ ਹੀ ਸੋਚਦੇ ਹਾਂ ਨਾ ਕਿ ਉਨ੍ਹਾਂ ਬਾਰੇ ਜੋ ਉਨ੍ਹਾਂ ਨੂੰ ਪੜ੍ਹਦੇ/ਸੁਣਦੇ ਹਨ। ਪਰ ''ਮੇਕ ਮੋਰ ਆਫ਼ ਯੋਅਰ ਵਰਲਡ'' ਮੁਹਿੰਮ ਕਹਿੰਦੀ ਹੈ ਕਿ ਸਾਡੀਆਂ ਖ਼ਬਰਾਂ ਨੂੰ ਇਸ ਰਾਹੀਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਇਹ ਸਾਡੇ ਦਰਸ਼ਕਾਂ/ਸਰੋਤਿਆਂ ਲਈ ਕੀ ਲਿਆਉਂਦੀਆਂ ਹਨ...
ਖ਼ਬਰਾਂ ਜੋ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਉਨ੍ਹਾਂ ਦੀ ਦੁਨੀਆਂ, ਸੰਸਾਰ ਵਿੱਚ ਕਿੱਥੇ ਫਿੱਟ ਬੈਠਦੀ ਹੈ।
''ਮੇਕ ਮੋਰ ਆਫ਼ ਯੋਅਰ ਵਰਲਡ'' ਦਾ ਮਤਲਬ ਹੈ ਬੀਬੀਸੀ ਨਿਊਜ਼ ਵਰਲਡ ਸਰਵਿਸ ਦੀਆਂ ਖ਼ਬਰਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਤੋਂ ਦੱਸਣਾ ਜੋ ਇਨ੍ਹਾਂ ਨੂੰ ਪੜ੍ਹਦੇ/ਸੁਣਦੇ ਹਨ ਅਤੇ ਇਹ ਉਨ੍ਹਾਂ ਨੂੰ ਕਿਵੇਂ ਪ੍ਰੇਰਿਤ ਅਤੇ ਸਸ਼ਕਤ ਬਣਾਉਂਦੀਆਂ ਹਨ।
ਅਸੀਂ ਉਨ੍ਹਾਂ ਲੋਕਾਂ ਦਾ ਜਸ਼ਨ ਮਨਾਉਣ ਜਾ ਰਹੇ ਹਾਂ ਜੋ ਆਪਣੀ ਦੁਨੀਆ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹਨ।
ਇਹ ਸਭ ਲੋਕਾਂ ਬਾਰੇ ਹੈ, ਅਤੇ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਹੈ ਕਿ ਕਿਵੇਂ ਖ਼ਬਰਾਂ ਨੇ ਉਨ੍ਹਾਂ ''ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਅਸੀਂ ਦਿਖਾਵਾਂਗੇ ਕਿ ਸਾਡੀਆਂ ਖ਼ਬਰਾਂ ਅਸਲ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦੀ ਦੁਨੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਵਿੱਚ ਕਿਵੇਂ ਮਦਦ ਕਰਦੀਆਂ ਹਨ।
ਆਪਣੇ ਦਰਸ਼ਕਾਂ ਤੱਕ ਪਹੁੰਚਣ ਦੀ ਆਪਣੀ ਕੋਸ਼ਿਸ਼ ਵਿੱਚ ਅਸੀਂ ਭਾਰਤ ਵਿੱਚ ਆਪਣੀਆਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਸੇਵਾਵਾਂ ਲਈ ਟੀਵੀ, ਰੇਡੀਓ, ਆਊਟ ਆਫ ਹੋਮ, ਓਟੀਟੀ ਪਲੈਟਫਾਰਮ, ਸੋਸ਼ਲ ਮੀਡੀਆ ਅਤੇ ਹੋਰਾਂ ''ਤੇ ਆਪਣੀ ਬ੍ਰਾਂਡ ਮੁਹਿੰਮ ਚਲਾਵਾਂਗੇ।
ਅਸੀਂ ਭਾਰਤ ਅਤੇ ਦੁਨੀਆਂ ਭਰ ਦੀਆਂ ਪ੍ਰੇਰਣਾਦਾਇਕ ਅਤੇ ਵੱਖਰੇ ਦ੍ਰਿਸ਼ਟੀਕੋਣ ਵਾਲੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਵੀ ਇਕੱਤਰ ਕੀਤਾ ਹੈ ਜੋ ਤੁਹਾਨੂੰ ਪ੍ਰੇਰਿਤ ਕਰ ਸਕਦੀਆਂ ਹਨ ਅਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਕਿਉਂਕਿ ਜਦੋਂ ਤੁਸੀਂ ਇੱਕ ਵਿਆਪਕ ਵਿਸ਼ਵ ਦ੍ਰਿਸ਼ਟੀਕੋਣ ਨਾਲ ਲੈਸ ਹੁੰਦੇ ਹੋ ਤਾਂ ਕੁਝ ਵੀ ਸੰਭਵ ਹੁੰਦਾ ਹੈ।
ਤੁਸੀਂ ਇਸ ਮੁਹਿੰਮ ਵਿੱਚ ਇੱਕ ਤੋਂ ਵੱਧ ਤਰੀਕਿਆਂ ਨਾਲ ਹਿੱਸਾ ਲੈ ਸਕਦੇ ਹੋ।
ਜੇ ਤੁਸੀਂ ਆਪਣੀ ਦੁਨੀਆਂ ਨੂੰ ਹੋਰ ਖੁਸ਼ਹਾਲ ਬਣਾ ਲਿਆ ਹੈ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਕੋਲ ਦੱਸਣ ਲਈ ਅਜਿਹੀ ਕੋਈ ਕਹਾਣੀ ਹੈ, ਤਾਂ ਸਾਡੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਕਰਨ ਲਈ ਸਾਡੇ ਨਾਲ: 9654458398 ''ਤੇ ਸੰਪਰਕ ਕਰੋ ਅਤੇ ਆਪਣੀ ਕਹਾਣੀ ਨਾਲ ਆਪਣੇ ਆਸ-ਪਾਸ ਦੇ ਸਭ ਲੋਕਾਂ ਨੂੰ ਪ੍ਰੇਰਿਤ ਕਰੋ।
ਤੁਸੀਂ ਸਾਡੇ ਇੰਸਟਾਗ੍ਰਾਮ ਫਿਲਟਰ ਦੀ ਵਰਤੋਂ ਕਰਕੇ ਬੀਬੀਸੀ ਦੇ ਵਰਚੂਅਲ ਬਿਲਬੋਰਡ ''ਤੇ ਵੀ ਆ ਸਕਦੇ ਹੋ ਅਤੇ ਸਾਡੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਦਰਸ਼ਿਤ ਹੋਣ ਦਾ ਮੌਕਾ ਵੀ ਪ੍ਰਾਪਤ ਕਰ ਸਕਦੇ ਹੋ।
ਤੁਸੀਂ ਫਿਲਟਰ ਸੈਕਸ਼ਨ ਵਿੱਚ ਬੀਬੀਸੀ ਨਿਊਜ਼ ਪੰਜਾਬੀ ਲੱਭ ਸਕਦੇ ਹੋ ਜਾਂ ਫਿਲਟਰ ਦੀ ਵਰਤੋਂ ਕਰਨ ਲਈ ਇੱਥੇ ਕਲਿੱਕ ਕਰ ਸਕਦੇ ਹੋ ਅਤੇ ਆਪਣੀ ਪੋਸਟ ਵਿੱਚ @BBCnewspunjabi ਨੂੰ ਟੈਗ ਕਰ ਸਕਦੇ ਹੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=4SMecoEFUGo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ece5c2ad-40b9-47bf-9a1d-0798631660ed'',''assetType'': ''STY'',''pageCounter'': ''punjabi.india.story.59385150.page'',''title'': ''ਬੀਬੀਸੀ ਦਿੰਦਾ ਹੈ ਤੁਹਾਡੀ ਸੋਚ ਨੂੰ ਵਿਆਪਕ ਦ੍ਰਿਸ਼ਟੀਕੋਣ'',''published'': ''2021-11-23T13:35:51Z'',''updated'': ''2021-11-23T13:35:51Z''});s_bbcws(''track'',''pageView'');