ਆਮ ਆਦਮੀ ਪਾਰਟੀ ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਿਉਂ ਨਹੀਂ ਕਰ ਰਹੀ - ਕੇਜਰੀਵਾਲ ਨੇ ਜੋ ਦੱਸਿਆ
Tuesday, Nov 23, 2021 - 01:24 PM (IST)

ਆਮ ਆਦਮੀ ਪਾਰਟੀ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ ਕਰੇਗੀ ਇਸ ਦਾ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਨਵਾਂ ਜਵਾਬ ਦਿੱਤਾ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ।
ਕੇਜਰੀਵਾਲ ਪਿਛਲੇ 2 ਦਿਨਾਂ ਤੋਂ ਪੰਜਾਬ ਦੌਰੇ ਉੱਤੇ ਹਨ, ਕੱਲ੍ਹ ਉਨ੍ਹਾਂ ਲੁਧਿਆਣਾ ਵਿਚ ਕਾਰੋਬਾਰੀਆਂ ਅਤੇ ਆਟੋ ਚਾਲਕਾਂ ਨਾਲ ਸੰਵਾਦ ਰਚਾਇਆ ਅਤੇ ਅੱਜ ਪੰਜਾਬ ਵਿਚ ਸਿੱਖਿਆ ਸੁਧਾਰ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕੀਤਾ।
ਇੱਥ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੀ ਹੈ ਤਾਂ ਉਸ ਤੋਂ ਬਾਅਦ ਚੋਣ ਪ੍ਰਚਾਰ ਸਿਖ਼ਰਾਂ ਵੱਲ ਹੀ ਜਾਂਦਾ ਹੈ।
ਇਸ ਲਈ ਆਮ ਆਦਮੀ ਪਾਰਟੀ ਇੱਕ ਰਣਨੀਤੀ ਤਹਿਤ ਹੀ ਇਸ ਦਾ ਐਲਾਨ ਕਰੇਗੀ।
ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ
ਸਭ ਤੋਂ ਪਹਿਲਾਂ ਪਾਰਟੀ ਜਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੀ ਹੈ ਜਾਂ ਨਹੀਂ ਕਰਦੀ ਹੈ। ਜੋ-ਜੋ ਪਾਰਟੀ ਸੀਐੱਮ ਦੇ ਚਿਹਰੇ ਦਾ ਐਲਾਨ ਕਰਦੀ, ਉਹ ਚੋਣਾਂ ਦੇ ਐਲਾਨ ਉੱਤੇ ਹੀ ਕਰਦੀ ਹੈ।
ਕੇਜਰੀਵਾਲ ਨੇ ਕਿਹਾ ਪੰਜਾਬ ਵਿਚ ਕਾਂਗਰਸ ਵਲੋਂ ਸੀਐੱਮ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ, ਕਿ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਜਾਂ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵਾ।
ਪਿਛਲੀ ਵਾਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦਾ ਸੀਐੱਮ ਵਜੋਂ ਐਲਾਨ ਵੀ ਇੱਕ ਹਫ਼ਤੇ ਪਹਿਲਾਂ ਕੀਤਾ ਸੀ।
ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਵਿਚ ਭਾਜਪਾ ਵਲੋਂ ਸੀਐੱਮ ਫੇਸ ਅਜੇ ਤੱਕ ਨਹੀਂ ਐਲਾਨਿਆ ਹੈ, ਕਿਉਂ ਕਿ ਉੱਥੇ ਕੁਝ ਲੋਕ ਕਹਿ ਰਹੇ ਹਨ ਕਿ ਕਮਲ ਦੇ ਨਿਸ਼ਾਨ ਹੇਠ ਚੋਣ ਲੜਨ ਐਲਾਨ ਕਰ ਰਹੇ ਹਨ।
ਇਹ ਵੀ ਪੜ੍ਹੋ :
- ਅਰਵਿੰਦ ਕੇਜਰੀਵਾਲ ਦੀ ‘ਆਪ’ ਦਾ ''ਹਿੰਦੂ ਧਰਮ ਅਤੇ ਦੇਸ ਭਗਤੀ'' ਵੱਲ ਝੁੱਕਣ ਦਾ ਅਸਲ ਕਾਰਨ ਕੀ ਹੈ
- ''ਆਪ'' ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਕਤਰਾ ਰਹੀ ਪਰ ਭਗਵੰਤ ਮਾਨ ਨੇ ਵਿੱਢੀ ਮੁਹਿੰਮ
- ''ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ''
ਚੰਨੀ ਨੂੰ ਕੇਜਰੀਵਾਲ ਦਾ ਜਵਾਬ
ਚਰਨਜੀਤ ਸਿੰਘ ਚੰਨੀ ਦੇ ਕੇਰਜੀਵਾਲ ਨੂੰ ਨਕਲੀ ਆਮ ਆਦਮੀ ਕਹਿਣ ਦਾ ਵੀ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤੀ।
ਕੇਜਰੀਵਾਲ ਨੇ ਕਿਹਾ ਕਿ ਚੰਨੀ ਕਹਿ ਰਹੇ ਹਨ ਕਿ ਉਹ ਗਊ ਚੋਅ ਲੈਂਦੇ ਹਨ, ਗੋਲੀਆਂ ਖੇਡ ਲੈਂਦੇ ਹਨ, ਇਸ ਲਈ ਉਹ ਅਸਲੀ ਆਮ ਆਦਮੀ ਹਨ।
ਪਰ ਮੈਂ ਕਹਿੰਦਾ ਹਾਂ ਕਿ ਮੈਨੂੰ ਗੋਲ਼ੀਆਂ ਨਹੀਂ ਖੇਡਣੀਆਂ ਨਹੀਂ ਆਉਂਦੀਆਂ ਪਰ ਮੈਨੂੰ ਸਕੂਲ ਬਣਾਉਣੇ ਆਉਦੇ ਹਨ। ਮੈਨੂੰ ਗਊ ਚੋਣੀ ਨਹੀਂ ਆਉਂਦੀ ਪਰ ਮੈਨੂੰ ਮੁਹੱਲਾ ਕਲੀਨਿਕ ਬਣਾਉਣੇ ਆਉਂਦੇ ਹਨ।
ਮੈਨੂੰ ਘੁੰਮ ਘੁੰਮ ਕੇ ਸ਼ੌਅ ਕਰਨਾ ਨਹੀਂ ਆਉਂਦਾ ਪਰ ਮੈਨੂੰ ਮੁਫ਼ਤ ਦਵਾਈਆਂ ਅਤੇ ਇਲਾਜ ਦੇਣਾ ਆਉਂਦਾ ਹੈ।
ਮੈਂ ਡਰਾਮੇਬਾਜ਼ੀ ਕਰਨੀ ਨਹੀਂ ਜਾਣਦਾ ਪਰ ਮੈਨੂੰ ਲੋਕਾਂ ਦੀ ਸਾਰ ਲੈਣਾ ਆਉਦਾ ਹੈ।
ਸਿੱਖਿਆ ਖੇਤਰ ਲਈ ਕੇਜਰੀਵਾਲ ਦੇ 8 ਐਲਾਨ
1. ਸ਼ਾਨਦਾਰ ਸਿੱਖਿਆ ਪ੍ਰਬੰਧ ਤਿਆਰ ਕੀਤਾ ਜਾਵੇਗਾ
2. ਠੇਕੇ ਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ
3. ਅਧਿਆਪਕ ਦਾ ਤਬਾਦਲਾ ਮਨਮਰਜ਼ੀ ਮੁਤਾਬਕ ਹੋਵੇਗਾ
4. ਅਧਿਆਪਕ ਗੈਰ ਵਿੱਦਿਅਕ ਡਿਊਟੀ ਨਹੀਂ ਕਰਨਗੇ
5. ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ
6. ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ
7. ਟਾਇਮ ਸਿਰ ਤਰੱਕੀ ਦਿੱਤੀ ਜਾਵੇਗੀ
8. ਸਾਰੇ ਅਧਿਆਪਕਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=4SMecoEFUGo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f043dcf4-00e2-4146-82bb-94db9cb541fb'',''assetType'': ''STY'',''pageCounter'': ''punjabi.india.story.59383801.page'',''title'': ''ਆਮ ਆਦਮੀ ਪਾਰਟੀ ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਿਉਂ ਨਹੀਂ ਕਰ ਰਹੀ - ਕੇਜਰੀਵਾਲ ਨੇ ਜੋ ਦੱਸਿਆ'',''published'': ''2021-11-23T07:45:51Z'',''updated'': ''2021-11-23T07:45:51Z''});s_bbcws(''track'',''pageView'');