ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਦੇ ਮਾਮਲੇ ''''ਚ ਹੁਣ ਤੱਕ ਜੋ-ਜੋ ਪਤਾ ਹੈ

Monday, Oct 25, 2021 - 09:53 PM (IST)

ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਦੇ ਮਾਮਲੇ ''''ਚ ਹੁਣ ਤੱਕ ਜੋ-ਜੋ ਪਤਾ ਹੈ
ਆਰਿਅਨ ਖ਼ਾਨ
Getty Images

ਮੁੰਬਈ ਕਰੂਜ਼ ਡਰੱਗਜ਼ ਮਾਮਲੇ ਵਿੱਚ ਤਿੰਨ ਅਕਤੂਬਰ ਤੋਂ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਹਿਰਾਸਤ ਵਿੱਚ ਹਨ।

ਜ਼ਮਾਨਤ ਨੂੰ ਲੈ ਕੇ ਹੁਣ ਤੱਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ। ਬੰਬੇ ਹਾਈ ਕੋਰਟ ਮੰਗਲਵਾਰ (26 ਅਕਤੂਬਰ) ਨੂੰ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਕਰੇਗਾ।

ਦੂਜੇ ਪਾਸੇ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਐਨਸੀਬੀ ਉੱਤੇ ਸਿਆਸੀ ਹਮਲੇ ਤਾਂ ਜਾਰੀ ਹੀ ਹਨ, ਉਸ ਦੇ ਕੰਮ ਕਰਨ ਦੇ ਤਰੀਕਿਆਂ ''ਤੇ ਵੀ ਸਵਾਲ ਉੱਠ ਰਹੇ ਹਨ।

ਇਸ ਕੇਸ ਵਿੱਚ ਤੇਜ਼ੀ ਨਾਲ ਨਵੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

ਆਓ ਜਾਣਦੇ ਹਾਂ ਇਸ ਕੇਸ ਵਿੱਚ ਅਜੇ ਤੱਕ ਸਾਨੂੰ ਕੀ ਕੁਝ ਪਤਾ ਹੈ।

ਇਹ ਵੀ ਪੜ੍ਹੋ:

ਮਾਮਲੇ ਦੀ ਸ਼ੁਰੂਆਤ ਕਿਵੇਂ ਹੋਈ?

ਰਿਪੋਰਟਾਂ ਮੁਤਾਬਕ 2 ਅਕਤੂਬਰ ਨੂੰ ਆਰਿਅਨ ਖ਼ਾਨ ਮੁੰਬਈ ਦੇ ਬਾਂਦਰਾ ਵਿੱਚ ਇੱਕ ਪਾਰਟੀ ''ਚ ਸ਼ਾਮਲ ਹੋਣ ਲਈ ਕਾਰਡੇਲੀਆ ਕਰੂਜ਼ੇਜ਼ ਐਂਪ੍ਰੇਸ ਜਹਾਜ਼ ''ਤੇ ਪਹੁੰਚੇ ਸਨ।

ਐਨਸੀਬੀ ਦੀ ਮੁੰਬਈ ਯੂਨਿਟ ਨੂੰ ਟਿਪ ਮਿਲੀ ਅਤੇ ਯੂਨਿਟ ਦੀ ਇੱਕ ਟੀਮ ਵੀ ਯਾਤਰੀਆਂ ਦੇ ਭੇਸ ਵਿੱਚ ਇਸ ਜਹਾਜ਼ ਉੱਤੇ ਚੜ੍ਹ ਗਈ।

ਆਰਿਅਨ ਖ਼ਾਨ
Getty Images

ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕੋਕੇਨ, ਚਰਸ, ਐਮਡੀਐਮਏ ਵਰਗੇ ਅਵੈਧ ਪਦਾਰਥਾਂ ਨੂੰ ਜਹਾਜ਼ ਤੋਂ ਜ਼ਬਰ ਕੀਤਾ। ਮੀਡੀਆ ਵਿੱਚ ਖ਼ਬਰ ਆਈ ਕਿ ਛਾਪੇ ਵਿੱਚ ਇੱਕ ਬਾਲੀਵੁੱਡ ਸਟਾਰ ਦੇ ਪੁੱਤਰ ਸਣੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਫ਼ਿਰ ਪਤਾ ਲੱਗਿਆ ਕਿ ਹਿਰਾਸਤ ਵਿੱਚ ਲਏ ਜਾਣ ਵਾਲੇ ਆਰਿਅਨ ਖ਼ਾਨ ਹਨ।

ਤਿੰਨ ਅਕਤੂਬਰ ਨੂੰ ਆਰਿਅਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਨਸੀਬੀ ਨੇ ਆਰਿਅਨ ਖ਼ਾਨ ''ਤੇ ਅਵੈਧ ਪਦਾਰਥਾਂ ਦੇ ਕਥਿਤ ਤੌਰ ''ਤੇ ਸੇਵਨ, ਖ਼ਰੀਦ-ਫਰੋਖ਼ਤ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ''ਤੇ ਨਾਰਕੋਟਿਕਸ ਡਰੱਗਜ਼ ਐਂਢ ਸਾਇਕੋਟ੍ਰੋਪਿਕ ਸਬਸਟੇਂਸੇਜ਼ ਐਕਟ ਯਾਨੀ ਐਨਡੀਪੀਸੀ ਕਾਨੂੰਨ ਤਹਿਤ ਧਾਰਾਵਾਂ ਲਗਾਈਆਂ।

https://twitter.com/TheNewIndian_in/status/1444633573684699144

ਐਨਸੀਬੀ ਨੇ ਦਾਅਵਾ ਕੀਤਾ ਕਿ ਉਸ ਦੇ ਛਾਪੇ ਵਿੱਚ 13 ਗ੍ਰਾਮ ਕੋਕੇਨ, ਪੰਜ ਗ੍ਰਾਮ ਐਮਡੀਐਮਏ, 21 ਗ੍ਰਾਮ ਚਰਸ ਅਤੇ 22 ਐਮਡੀਐਮਏ ਗੋਲੀਆਂ ਤੋਂ ਇਲਾਵਾ 1.33 ਲੱਖ ਰੁਪਏ ਨਗਦ ਮਿਲੇ।

ਗ੍ਰਿਫ਼ਤਾਰ ਹੋਣ ਵਾਲਿਆਂ ''ਚ ਮੁਨਮੁਨ ਢਮੇਚਾ ਅਤੇ ਅਰਬਾਜ਼ ਮਰਚੈਂਟ ਵੀ ਸ਼ਾਮਲ ਸਨ।

ਰਿਪੋਰਟਾਂ ਮੁਤਾਬਕ ਮੁਨਮੁਨ ਢਮੇਚਾ ਇੱਕ ਫ਼ੈਸ਼ਨ ਮਾਡਲ ਹਨ, ਜਦਕਿ ਅਰਬਾਜ਼ ਮਰਚੈਂਟ ਆਰਿਅਮ ਦੇ ਦੋਸਤ ਹਨ।

ਆਰਿਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਵਾਰ-ਵਾਰ ਕਿਹਾ ਹੈ ਕਿ ਆਰਿਅਨ ਕੋਲੋਂ ਕੋਈ ਵੀ ਡਰੱਗਜ਼ ਨਹੀਂ ਮਿਲੇ ਸਨ ਅਤੇ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਆਰਿਅਨ ਨੇ ਡਰੱਗਜ਼ ਦਾ ਸੇਵਨ ਕੀਤਾ।

ਸ਼ੁਰੂ ਤੋਂ ਹੀ ਵਿਵਾਦ

ਐਨਸੀਬੀ ਦੇ ਛਾਪੇ ਅਤੇ ਬਾਅਦ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਹੀ ਇਹ ਪੂਰਾ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਸੀ, ਖ਼ਾਸ ਤੌਰ ''ਤੇ ਦੋ ਲੋਕਾਂ ਨੂੰ ਲੈ ਕੇ।

ਉਹ ਦੋ ਲੋਕ ਸਨ.....ਕੇ ਪੀ ਗੋਸਾਵੀ ਅਤੇ ਮਨੀਸ਼ ਭਾਨੁਸ਼ਾਲੀ।

ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਤੇ ਐਨਸੀਪੀ ਆਗੂ ਨਵਾਬ ਮਲਿਕ ਨੇ ਟਵੱਟਿਰ ਉੱਤੇ ਛੇ ਅਤੇ ਸੱਤ ਅਕਤੂਬਰ ਨੂੰ ਦੋ ਵੀਡੀਓ ਸ਼ੇਅਰ ਕੀਤੇ, ਜਿਸ ''ਚ ਉਨ੍ਹਾਂ ਕਿਹਾ ਕਿ ਇਨ੍ਹਾਂ ਵੀਡੀਓਜ਼ ਵਿੱਚ ਗੋਸਾਵੀ ਅਤੇ ਭਾਨੁਸ਼ਾਲੀ ਐਨਸੀਬੀ ਦੇ ਦਫ਼ਤਰ ਜਾਂਦੇ ਅਤੇ ਉੱਥੋਂ ਨਿਕਲਦੇ ਹੋਏ ਦਿਖ ਰਹੇ ਹਨ।

https://twitter.com/nawabmalikncp/status/1445826933661396995

ਭਾਨੁਸ਼ਾਲੀ ਖ਼ੁਦ ਨੂੰ ਭਾਜਪਾ ਵਰਕਰ ਦੱਸਦੇ ਹਨ, ਜਦਕਿ ਰਿਪੋਰਟਾਂ ਮੁਤਾਬਕ ਗੋਸਾਵੀ ਉੱਤੇ ਧੋਖੇਬਾਜ਼ੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਲੱਗੇ ਹਨ।

ਨਵਾਬ ਮਲਿਕ ਦੀ ਮੰਨੀਏ ਤਾਂ ਭਾਨੁਸ਼ਾਲੀ ਸਿਰਫ਼ ਇੱਕ ਵਰਕਰ ਨਹੀਂ ਸਗੋਂ ਉਨ੍ਹਾਂ ਦਾ ਕੱਦ ਪਾਰਟੀ ਵਿੱਚ ਵੱਡਾ ਹੈ।

ਉਨ੍ਹਾਂ ਨੇ ਟਵਿੱਟਰ ''ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਕਿ ਭਾਨੁਸ਼ਾਲੀ ਜਯੋਤੀਰਾਦਿਤਿਆ ਸਿੰਧਿਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਵੇਲੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਇਸ ਦੇ ਬਾਵਜੂਦ ਉਹ ਕਹਿੰਦੇ ਹਨ ਕਿ ਉਹ ਸਿਰਫ਼ ਭਾਜਪਾ ਦੇ ਵਰਕਰ ਹਨ।

https://twitter.com/nawabmalikncp/status/1446081826867478531

ਇਸ ਤੋਂ ਇਲਾਵਾ ਗੋਸਾਵੀ ਦੀ ਆਰਿਅਨ ਖ਼ਾਨ ਦੇ ਨਾਲ ਲਈ ਗਈ ਇੱਕ ਸੈਲਫ਼ੀ ਵੀ ਵਾਇਰਲ ਹੋ ਗਈ।

24 ਅਕਤੂਬਰ ਨੂੰ ਸ਼ਿਵਸੇਨਾ ਆਗੂ ਸੰਜੇ ਰਾਊਤ ਨੇ ਇੱਕ ਵੀਡੀਓ ਟਵਿੱਟਰ ''ਤੇ ਜਾਰੀ ਕੀਤਾ, ਜਿਸ ਵਿੱਚ ਗੋਸਾਵੀ ਆਰਿਅਨ ਖ਼ਾਨ ਦੇ ਨੇੜੇ ਬੈਠੇ ਉਨ੍ਹਾਂ ਦੇ ਮੂੰਹ ਅੱਗੇ ਫ਼ੋਨ ਜਾਂ ਕੋਈ ਹੋਰ ਚੀਜ਼ ਰੱਖਦੇ ਨਜ਼ਰ ਆਉਂਦੇ ਹਨ।

https://twitter.com/rautsanjay61/status/1452169113023832072

ਸਵਾਲ ਉੱਠੇ ਕਿ ਗੋਸਾਵੀ ਕੌਣ ਹਨ ਅਤੇ ਕਿਹੜੇ ਹਾਲਾਤਾਂ ਵਿੱਚ ਉਨ੍ਹਾਂ ਇਹ ਸੈਲਫ਼ੀ ਲਈ।

ਨਾਲ ਹੀ ਇਹ ਵੀ ਕਿ ਐਨਸੀਬੀ ਦੇ ਛਾਪੇ ਵਿੱਚ ਇਨ੍ਹਾਂ ਦੋਵਾਂ ਦੀ ਕੀ ਭੂਮਿਕਾ ਸੀ ਅਤੇ ਐਨਸੀਬੀ ਨਾਲ ਉਨ੍ਹਾਂ ਦੇ ਕੀ ਰਿਸ਼ਤੇ ਹਨ।

ਐਨਸੀਬੀ ਨੇ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਆਜ਼ਾਦ ਗਵਾਹ ਹਨ ਜਿਨ੍ਹਾਂ ਬਾਰੇ ਐਨਸੀਬੀ ਨੂੰ ਛਾਪੇ ਤੋਂ ਪਹਿਲਾਂ ਜਾਣਕਾਰੀ ਨਹੀਂ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਸਿਆਸੀ ਹੋਇਆ ਮਾਮਲਾ

ਆਰਿਅਨ ਖ਼ਾਨ ਦੀ ਗ੍ਰਿਫ਼ਤਾਰੀ ਜਲਦੀ ਹੀ ਸਿਆਸਤ ਵਿਚਾਲੇ ਘਿਰ ਗਈ।

ਨਵਾਬ ਮਲਿਕ ਨੇ ਇਸ ਮਾਮਲੇ ਨੂੰ ਮਹਾਰਾਸ਼ਟਰ ਸਰਕਾਰ ਅਤੇ ਬਾਲੀਵੁੱਡ ਨੂੰ ਫਸਾਉਣ ਦੀ ਕੋਸ਼ਿਸ਼ ਦੱਸਿਆ।

ਉਨ੍ਹਾਂ ਨੇ ਕਿਹਾ, ''''ਭਾਜਪਾ ਦਾ ਇੱਕ ਤੋਤਾ ਹੈ, ਸਮੀਰ ਵਾਨਖੇੜੇ। ਉਹ ਰੋਜ਼ ਲੋਕਾਂ ਉੱਤੇ ਬੋਗਸ ਇਲਜ਼ਾਮ ਲਗਾਉਂਦੇ ਹਨ। ਉਨ੍ਹਾਂ ਨੇ ਮੇਰੇ ਰਿਸ਼ਤੇਦਾਰ ਨੂੰ ਵੀ ਫੜਿਆ ਅਤੇ ਉਨ੍ਹਾਂ ਨੂੰ ਅੱਠ ਮਹੀਨੇ ਜੇਲ੍ਹ ਵਿੱਚ ਡੱਕਿਆ ਪਰ ਅਦਾਲਤ ਨੇ ਰਿਹਾਅ ਕਰ ਦਿੱਤਾ।''''

ਨਵਾਬ ਮਲਿਕ ਨੇ ਸਮੀਰ ਵਾਨਖੇੜੇ ਉੱਤੇ ਵਸੂਲੀ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ''''ਸਾਰੀ ਉਗਾਹੀ ਮਾਲਦੀਵ ਅਤੇ ਦੁਬਈ ਵਿੱਚ ਹੋਈ ਹੈ।''''

ਮੀਡੀਆ ਨਾਲ ਗੱਲਬਾਤ ਵਿੱਚ ਸਮੀਰ ਵਾਨਖੇੜੇ ਨੇ ਸਾਰੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਦੁਬਈ ਜਾਣ ਦੀ ਗੱਲ ਝੂਠੀ ਹੈ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ।

ਭਾਜਪਾ ਆਗੂ ਬੀ ਐਲ ਸੰਤੋਸ਼ ਨੇ ਟਵੀਟ ਕਰਕੇ ਕਿਹਾ ਕਿ ਮੁੰਬਈ ਦੇ ਵੱਡੇ ਤੋਂ ਵੱਡੇ ਲੋਕ ਸਮੀਰ ਵਾਨਖੇੜੇ ਦੀ ਮਾਂ, ਭੈਣ ਅਤੇ ਪਤਨੀ ਉੱਤੇ ਹਮਲੇ ਕਰ ਰਹੇ ਹਨ ਅਤੇ ਇੰਝ ਲਗਦਾ ਹੈ ਕਿ ਕਰੂਜ਼ ਸ਼ਿੱਪ ਡਰੱਗ ਕੇਸ ''ਤੇ ਬਹੁਤ ਕੁਝ ਨਿਰਭਰ ਹੈ।

https://twitter.com/blsanthosh/status/1451735565229912065

ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਇਲਜ਼ਾਮ ਲਗਾਏ ਕਿ ਸ਼ਾਹਰੁਖ਼ ਖ਼ਾਨ ਦੇ ਬੇਟੇ (ਆਰਿਅਨ) ਨੂੰ ਇਸ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸ਼ਾਹਰੁਖ਼ ਦੇ ਬੇਟੇ ਹਨ।

https://twitter.com/digvijaya_28/status/1451714471362117634

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵਿੱਟਰ ਉੱਤੇ ਲਿਖਿਆ ਕਿ 23 ਸਾਲ ਦੇ ਇੱਕ ਮੁੰਡੇ ਦੇ ਪਿੱਛੇ ਕੇਂਦਰੀ ਏਜੰਸੀਆਂ ਇਸ ਲਈ ਹਨ, ਕਿਉਂਕਿ ਉਨ੍ਹਾਂ ਦਾ ਸਰਨੇਮ ਖ਼ਾਨ ਹੈ।

https://twitter.com/MehboobaMufti/status/1447448001169936386

ਜ਼ਮਾਨਤ ਦੀ ਅਰਜ਼ੀ ਖ਼ਾਰਿਜ

ਇਸ ਮਾਮਲੇ ਵਿੱਚ ਵਿਵਾਦ ਦਾ ਇੱਕ ਹੋਰ ਕਾਰਨ ਆਰਿਅਨ ਖ਼ਾਨ ਦਾ ਜ਼ਮਾਨਤ ਦਾ ਖ਼ਾਰਿਜ ਹੋਣਾ ਹੈ।

ਆਰਿਅਨ, ਅਰਬਾਜ਼ ਅਤੇ ਮੁਨਮੁਨ ਜ਼ਮਾਨਤ ਲਈ ਮੈਜੀਸਟ੍ਰੇਟ ਅਦਾਲਤ ਵਿੱਚ ਗਏ, ਜਿੱਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਵਿਸ਼ੇਸ਼ ਐਨਡੀਪੀਸੀ ਅਦਾਲਤ ਜਾਣ, ਪਰ ਇਸ ਅਦਾਲਤ ਨੇ ਉਨ੍ਹਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।

ਜ਼ਮਾਨਤ ਨਾ ਦੇਣ ਦਾ ਫ਼ੈਸਲਾ ਕਰਦੇ ਹੋਏ ਅਦਾਲਤ ਨੇ ਉਨ੍ਹਾਂ ਵਟਸਐਪ ਚੈਟਸ ਦਾ ਵੀ ਜ਼ਿਕਰ ਕੀਤਾ, ਜੋ ਐਨਸੀਬੀ ਨੇ ਉਨ੍ਹਾਂ ਦੇ ਸਾਹਮਣੇ ਰੱਖੀ ਸੀ।

ਜ਼ਮਾਨਤ ਰੱਦ ਹੋਣ ਉੱਤੇ ਵੀ ਲੋਕਾਂ ਨੇ ਸਵਾਲ ਚੁੱਕੇ।

ਸਵਾਲ ਉੱਠੇ ਕਿ ਆਖ਼ਿਰ ਜਦੋਂ ਆਰਿਅਨ ਖ਼ਾਨ ਦੇ ਕੋਲੋਂ ਕੋਈ ਅਵੈਧ ਪਦਾਰਥ ਨਹੀਂ ਮਿਲਿਆ, ਤਾਂ ਉਨ੍ਹਾਂ ਨੂੰ ਜ਼ਮਾਨਤ ਕਿਉਂ ਨਹੀਂ ਮਿਲ ਰਹੀ।

ਉਨ੍ਹਾਂ ਦੇ ਕੇਸ ਦੀ ਤੁਲਨਾ ਰੀਆ ਚਕਰਵਰਤੀ ਸਣੇ ਹੋਰ ਮਾਮਲਿਆਂ ਨਾਲ ਕੀਤੀ ਗਈ ਹੈ।

ਹੁਣ ਉਨ੍ਹਾਂ ਦੀ ਜ਼ਮਾਨਤ ਉੱਤਕੇ ਸੁਣਵਾਈ ਮੰਗਲਵਾਰ 26 ਅਕਤੂਬਰ ਨੂੰ ਹੈ।

ਤਾਜ਼ਾ ਟਵਿਸਟ

ਇਸ ਮਾਮਲੇ ਵਿੱਚ ਤਾਜ਼ਾ ਮੋੜ ਮਾਮਲੇ ਵਿੱਚ ਗਵਾਹ ਪ੍ਰਭਾਕਰ ਸੈਲ ਵੱਲੋਂ ਆਇਆ ਹੈ।

ਸੈਲ ਖ਼ੁਦ ਨੂੰ ਗੋਸਾਵੀ ਦਾ ਬਾਡੀਗਾਰਡ ਦੱਸਦੇ ਹਨ।

ਰਿਪੋਰਟਾਂ ਮੁਤਾਬਕ ਸੈਲ ਨੇ ਇੱਕ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਗੋਸਾਵੀ ਨੂੰ 25 ਕਰੋੜ ਰੁਪਏ ਬਾਰੇ ਗੱਲ ਕਰਦੇ ਹੋਏ ਸੁਣਿਆ। ਸੈਲ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਗੋਸਾਵੀ ਨੂੰ ਸਮੀਰ ਵਾਨਖੇੜੇ ਨੂੰ ਕਥਿਤ ਤੌਰ ''ਤੇ ਅੱਠ ਕਰੋੜ ਰੁਪਏ ਦਿੱਤੇ ਜਾਣ ਬਾਰੇ ਗੱਲ ਕਰਦੇ ਹੋਏ ਸੁਣਿਆ।

ਉਨ੍ਹਾਂ ਨੇ ਐਨਸੀਬੀ ਉੱਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਤੋਂ ਸਾਦੇ ਕਾਗਜ਼ ਉੱਤੇ ਦਸਤਖ਼ਤ ਕਰਵਾਏ ਗਏ।

ਉਨ੍ਹਾਂ ਨੇ ਇੱਕ ਮੀਟਿੰਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਗੋਸਾਵੀ ਦੀ ਮੁਲਾਕਾਤ ਕਥਿਤ ਤੌਰ ''ਤੇ ਸ਼ਾਹਰੁਖ਼ ਖ਼ਾਨ ਦੀ ਮੈਨੇਜਰ ਪੂਜਾ ਦਦਲਾਨੀ ਨਾਲ ਵੀ ਹੋਈ।

ਪੂਜਾ ਦਦਲਾਨੀ ਅਤੇ ਗੋਸਾਵੀ ਵੱਲੋਂ ਇਨ੍ਹਾਂ ਇਲਜ਼ਾਮਾਂ ਉੱਤੇ ਪ੍ਰਤੀਕਿਰਿਆ ਨਹੀਂ ਮਿਲੀ ਸਕੀ। ਐਨਸੀਬੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਸਮੀਰ ਵਾਨਖੇੜੇ ਨੇ ਮੁੰਬਈ ਪੁਲਿਸ ਮੁਖੀ ਨੂੰ ਪੱਤਰ ਲਿੱਖ ਕੇ ਕਿਹਾ ਕਿ ਉਹ ਇਸ ਬਾਰੇ ਜਲਦਬਾਜ਼ੀ ਵਿੱਚ ਕੋਈ ਕਾਨੂੰਨੀ ਕਾਰਵਾਈ ਨਾ ਕਰਨ।

ਫ਼ਿਲਮੀ ਦੁਨੀਆ ਤੋਂ ਪ੍ਰਤੀਕਿਰਿਆ

ਜਦੋਂ ਤੋਂ ਇਹ ਮਾਮਲਾ ਸ਼ੁਰੂ ਹੋਇਆ ਹੈ, ਉਦੋਂ ਤੋਂ ਸ਼ਾਹਰੁਖ਼ ਖ਼ਾਨ ਦੇ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਹਾਲਾਂਕਿ ਕਈ ਕਲਾਕਾਰਾਂ ਨੇ ਆਪਣੀ ਗੱਲ ਰੱਖੀ ਹੈ।

ਪੂਜਾ ਭੱਟ ਨੇ ਟਵਿੱਟਰ ਉੱਤੇ ਲਿਖਿਆ ਕਿ ਉਹ ਸ਼ਾਹਰੁਖ਼ ਖ਼ਾਨ ਦੇ ਨਾਲ ਹਨ।

https://twitter.com/PoojaB1972/status/1444677163970531333

ਰਿਤਿਕ ਰੌਸ਼ਨ ਨੇ ਇੰਸਟਾਗ੍ਰਾਮ ਉੱਤੇ ਆਰਿਅਨ ਖ਼ਾਨ ਦੇ ਲ਼ਈ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਹ ਆਪਣੇ ਸਾਰੇ ਤਜਰਬਿਆਂ ਨੂੰ ਅਪਨਾਉਣ।

https://www.instagram.com/p/CUt8WM1IRFp/

ਇੱਕ ਰਿਪੋਰਟ ਮੁਤਾਬਕ ਡਾਇਰੈਕਟਰ ਫਰਾਹ ਖ਼ਾਨ, ਕਰਨ ਜੌਹਰ, ਸਲਮਾਨ ਖ਼ਾਨ ਸ਼ਾਹਰੁਖ਼ ਨੂੰ ਮਿਲਣ ਉਨ੍ਹਾਂ ਦੇ ਘਰ ਗਏ।

ਇਹ ਵੀ ਪੜ੍ਹੋ:

https://www.youtube.com/watch?v=cO71gGR1d9E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5bfe2645-255b-4b04-b85c-d722f650854a'',''assetType'': ''STY'',''pageCounter'': ''punjabi.india.story.59043344.page'',''title'': ''ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਦੇ ਮਾਮਲੇ \''ਚ ਹੁਣ ਤੱਕ ਜੋ-ਜੋ ਪਤਾ ਹੈ'',''author'': ''ਵਿਨੀਤ ਖਰੇ'',''published'': ''2021-10-25T16:11:33Z'',''updated'': ''2021-10-25T16:11:33Z''});s_bbcws(''track'',''pageView'');

Related News