ਟੀ-20 ਵਿਸ਼ਵ ਕੱਪ: ਪਾਕਿਸਤਾਨ ਨੂੰ ਭਾਰਤ ’ਤੇ ਜਿੱਤ ਦਿਵਾ ਸਕਦੇ ਹਨ ਇਹ 5 ਕਾਰਨ

Sunday, Oct 24, 2021 - 05:53 PM (IST)

ਟੀ-20 ਵਿਸ਼ਵ ਕੱਪ: ਪਾਕਿਸਤਾਨ ਨੂੰ ਭਾਰਤ ’ਤੇ ਜਿੱਤ ਦਿਵਾ ਸਕਦੇ ਹਨ ਇਹ 5 ਕਾਰਨ
ਭਾਰਤ ਅਤੇ ਪਾਕਿਸਤਾਨ
Getty Images

ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਅੱਜ ਟੀ -20 ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ਜਾ ਰਹੀਆਂ ਹਨ। ਇਹ ਮੈਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ''ਚ ਖੇਡਿਆ ਜਾਵੇਗਾ।

ਦੋਵੇਂ ਟੀਮਾਂ ਜਿੱਤ ਦੀ ਰਣਨੀਤੀ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਪੂਰਾ ਜ਼ੋਰ ਲਾਉਣਾ ਚਾਹੁੰਦੀਆਂ ਹਨ।

ਜੇਕਰ ਅਸੀਂ ਵਿਸ਼ਵ ਕੱਪ ''ਤੇ ਨਜ਼ਰ ਮਾਰੀਏ ਤਾਂ ਪਾਕਿਸਤਾਨ ਦੇ ਨਾਲ ਮੈਚ ਵਿਚ ਭਾਰਤ ਦਾ ਹੱਥ ਉੱਪਰ ਰਿਹਾ ਹੈ। ਪਾਕਿਸਤਾਨ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਪਰ ਵਿਸ਼ਵ ਕੱਪ ਦਾ ਹਰ ਮੈਚ ਰਿਕਾਰਡ ਬਣਾਉਣ ਅਤੇ ਤੋੜਨ ਦੀ ਸੰਭਾਵਨਾ ਦੇ ਦਬਾਅ ਲੈ ਕੇ ਆਉਂਦਾ ਹੈ।

ਇਹ ਵੀ ਪੜ੍ਹੋ:

ਪਾਕਿਸਤਾਨੀ ਟੀਮ ''ਤੇ ਵੀ ਇਹ ਦਬਾਅ ਹੈ ਅਤੇ ਦੋਵਾਂ ਮੁਲਕਾਂ ਦੇ ਮੌਜੂਦਾ ਸਬੰਧਾਂ ਵਿਚਾਲੇ ਇਹ ਦਬਾਅ ਹੋਰ ਵਧਦਾ ਹੈ।

ਭਾਰਤੀ ਟੀਮ ਦੇ ਹਾਲ ਦੇ ਖੇਡ ਮੁਜ਼ਾਹਰੇ ਅਤੇ ਵਿਸ਼ਵ ਕੱਪ ਦੇ ਪਿਛਲੇ ਮੈਚਾਂ ਨੂੰ ਵੇਖਦੇ ਹੋਏ, ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕਦਾ ਹੈ, ਪਰ ਕੁਝ ਕਾਰਨ ਹਨ, ਜੋ ਪਾਕਿਸਤਾਨੀ ਟੀਮ ਨੂੰ ਜਿੱਤ ਵੱਲ ਲੈ ਜਾ ਸਕਦੇ ਹਨ।

ਯੂਏਈ ਦੀਆਂ ਸਥਿਤੀਆਂ ਦਾ ਤਜਰਬਾ

ਪਾਕਿਸਤਾਨੀ ਖਿਡਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਣ ਦਾ ਕਾਫ਼ੀ ਤਜਰਬਾ ਰਿਹਾ ਹੈ।

ਪਾਕਿਸਤਾਨ ਨੇ ਯੂਏਈ ਵਿੱਚ 36 ਟੀ -20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 25 ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਸਨ ਅਤੇ ਐਤਵਾਰ ਦਾ ਮੈਚ ਵੀ ਉੱਥੇ ਹੀ ਹੋਣ ਜਾ ਰਿਹਾ ਹੈ।

ਭਾਰਤ ਪਾਕਿਸਤਾਨ
Getty Images

ਭਾਰਤ ਨੇ ਨਾ ਸਿਰਫ਼ ਦੁਬਈ ਵਿੱਚ ਬਲਕਿ ਪੂਰੇ ਯੂਏਈ ਵਿੱਚ ਇੱਕ ਵੀ ਟੀ-20 ਮੈਚ ਨਹੀਂ ਖੇਡਿਆ ਹੈ। ਪਾਕਿਸਤਾਨ ਨੂੰ ਇਸ ਦਾ ਲਾਭ ਮਿਲ ਸਕਦਾ ਹੈ।

ਹਾਲਾਂਕਿ, ਇੱਕ ਗੱਲ ਭਾਰਤ ਦੇ ਹੱਕ ਵਿੱਚ ਜਾਂਦੀ ਹੈ ਕਿ ਭਾਰਤੀ ਖਿਡਾਰੀਆਂ ਨੇ ਹਾਲ ਹੀ ਵਿੱਚ ਯੂਏਈ ਵਿੱਚ ਹੀ ਆਈਪੀਐਲ ਮੈਚ ਖੇਡੇ ਹਨ।

ਬਾਬਰ ਅਤੇ ਰਿਜ਼ਵਾਨ ਜੋੜੀ

ਪਾਕਿਸਤਾਨ ਦੀ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਓਪਨਿੰਗ ਜੋੜੀ ਕਾਫੀ ਭਰੋਸੇਮੰਦ ਦੱਸੀ ਜਾਂਦੀ ਹੈ।

ਪਾਕਿਸਤਾਨੀ ਮੀਡੀਆ ਵਿੱਚ ਇਸ ਨੂੰ ਸਈਦ ਅਨਵਰ ਅਤੇ ਅਮੀਰ ਸੋਹੇਲ ਤੋਂ ਬਾਅਦ ਪਾਕਿਸਤਾਨ ਦੀ ਸਰਬੋਤਮ ਓਪਨਿੰਗ ਜੋੜੀ ਵੀ ਦੱਸਿਆ ਜਾ ਰਿਹਾ ਹੈ।

ਭਾਰਤ ਪਾਕਿਸਤਾਨ
Getty Images

ਬਾਬਰ-ਰਿਜ਼ਵਾਨ ਦੀ ਜੋੜੀ ਦੀ ਔਸਤ 52.10 ਦੌੜਾਂ ਅਤੇ ਰਨ ਰੇਟ 9.16 ਹੈ।

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਜੇ ਤੱਕ ਭਾਰਤੀ ਟੀਮ ਨੂੰ ਕੋਈ ਸਖ਼ਤ ਚੁਣੌਤੀ ਨਹੀਂ ਦੇ ਸਕੇ ਹਨ ਪਰ ਇਸ ਵਾਰ ਨਜ਼ਾਰਾ ਵੱਖਰਾ ਹੋ ਸਕਦਾ ਹੈ।

ਧੋਨੀ ਟੀਮ ਵਿੱਚ ਨਹੀਂ ਹਨ

ਐਮਐਸ ਧੋਨੀ ਨੇ ਪਾਕਿਸਤਾਨ ਦੇ ਖਿਲਾਫ ਸਾਰੇ ਅੱਠ ਟੀ-20 ਮੈਚਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।

ਇਨ੍ਹਾਂ ਅੱਠ ਮੈਚਾਂ ਵਿੱਚੋਂ ਭਾਰਤ ਨੇ ਸੱਤ ਵਿੱਚ ਜਿੱਤ ਦਰਜ ਕੀਤੀ, ਜਿਸ ਦਾ ਸਿਹਰਾ ਐਮਐਸ ਧੋਨੀ ਦੀ ਕਪਤਾਨੀ ਨੂੰ ਜਾਂਦਾ ਹੈ।

ਭਾਰਤ ਪਾਕਿਸਤਾਨ
Getty Images

ਧੋਨੀ ਦੇ ਤਜ਼ਰਬੇ ਅਤੇ ਉਨ੍ਹਾਂ ਦੀ ਲੀਡਰਸ਼ਿਪ ਦਾ ਲਾਭ ਇਸ ਸਮੇਂ ਭਾਰਤੀ ਟੀਮ ਨੂੰ ਇਸ ਮੈਚ ਵਿੱਚ ਉਪਲਬਧ ਨਹੀਂ ਹੋਵੇਗਾ।

ਹਾਲਾਂਕਿ, ਵਿਰਾਟ ਕੋਹਲੀ ਨੇ ਇੱਕ ਭਾਰਤੀ ਕਪਤਾਨ ਦੇ ਰੂਪ ਵਿੱਚ ਵੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ, ਪਰ ਇੱਕ ਬਦਲੇ ਹੋਏ ਕਪਤਾਨ ਦੇ ਨਾਲ, ਬਦਲੀਆਂ ਸਥਿਤੀਆਂ ਵੀ ਅਹਿਮ ਰੋਲ ਨਿਭਾ ਸਕਦੀਆਂ ਹਨ।

ਵਿਰਾਟ ਕੋਹਲੀ ''ਤੇ ਦਬਾਅ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀ -20 ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ 9 ਸਾਲ ਦੀ ਕਪਤਾਨੀ ਦੀ ਮਿਆਦ ਖਤਮ ਹੋ ਜਾਵੇਗੀ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ''ਚ ਭਾਰਤ ਨੇ 2007 ਦਾ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤੀ ਟੀਮ ਖਿਤਾਬ ਜਿੱਤਣ ਦੀ ਉਡੀਕ ਕਰ ਰਹੀ ਹੈ।

ਭਾਰਤ ਪਾਕਿਸਤਾਨ
AFP

ਵਿਰਾਟ ਕੋਹਲੀ ਦੀ ਕਪਤਾਨੀ ਹੇਠ ਇਹ ਆਖਰੀ ਟੀ -20 ਵਿਸ਼ਵ ਕੱਪ ਹੋਣ ਜਾ ਰਿਹਾ ਹੈ, ਜਿਸਦਾ ਉਸ ਲਈ ਜਿੱਤਣਾ ਬਹੁਤ ਮਹੱਤਵ ਰੱਖਦਾ ਹੈ।

ਵਿਰਾਟ ਕੋਹਲੀ ਯਕੀਨੀ ਤੌਰ ''ਤੇ ਆਪਣੀ ਕਪਤਾਨੀ ਦੇ ਨਾਂ ''ਤੇ ਇਸ ਵਿਸ਼ਵ ਕੱਪ ਨੂੰ ਆਪਣੇ ਨਾਂ ਕਰਨਾ ਚਾਹੁੰਣਗੇ।

ਉਹ ਪਿਛਲੇ ਕੁਝ ਦਿਨਾਂ ਵਿੱਚ ਕੋਈ ਵੱਡਾ ਸਕੋਰ ਨਹੀਂ ਬਣਾ ਸਕੇ ਹਨ। ਅਜਿਹੇ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਟੀਮ ਦੇ ਪ੍ਰਦਰਸ਼ਨ ਦੇ ਲਈ ਉਨ੍ਹਾਂ ਉੱਤੇ ਦਬਾਅ ਹੋ ਸਕਦਾ ਹੈ।

ਕੁਝ ਘੰਟਿਆਂ ਲਈ ਬਿਹਤਰ ਖੇਡ

ਟੀ -20 ਮੈਚਾਂ ਵਿੱਚ ਪਾਕਿਸਤਾਨ ਦੇ ਵਿਰੁੱਧ ਭਾਰਤ ਦਾ ਦਬਦਬਾ ਹੈ ਪਰ, ਟੀ -20 ਮੈਚਾਂ ਦਾ ਫਾਰਮੈਟ ਵੀ ਪਾਕਿਸਤਾਨੀ ਟੀਮ ਲਈ ਮਦਦਗਾਰ ਸਾਬਤ ਹੋ ਸਕਦਾ ਹੈ।

ਭਾਰਤ ਪਾਕਿਸਤਾਨ
Reuters

ਇਹ ਇੱਕ ਅਜਿਹੇ ਫਾਰਮੈਟ ਵਿੱਚ ਹੈ, ਜਿਸਦੇ ਲਈ ਤਿੰਨ ਤੋਂ ਚਾਰ ਘੰਟਿਆਂ ਦੀ ਨਿਰੰਤਰ ਕਾਰਗੁਜ਼ਾਰੀ ਅਤੇ ਫਾਰਮ ਨੂੰ ਬਣਾਈ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ।

ਕੁਝ ਚੰਗੇ ਓਵਰ ਜਾਂ ਅੱਧੇ ਘੰਟੇ ਦੀ ਚੰਗੀ ਖੇਡ ਮੈਚ ਨੂੰ ਤੁਹਾਡੇ ਪੱਖ ਵਿੱਚ ਬਦਲ ਸਕਦੀ ਹੈ।

ਇਹ ਵੀ ਪੜ੍ਹੋ:

https://www.youtube.com/watch?v=wC7ApdzqvDQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d4d1ec25-d931-49aa-87e9-be8b7fad8c85'',''assetType'': ''STY'',''pageCounter'': ''punjabi.india.story.59026890.page'',''title'': ''ਟੀ-20 ਵਿਸ਼ਵ ਕੱਪ: ਪਾਕਿਸਤਾਨ ਨੂੰ ਭਾਰਤ ’ਤੇ ਜਿੱਤ ਦਿਵਾ ਸਕਦੇ ਹਨ ਇਹ 5 ਕਾਰਨ'',''published'': ''2021-10-24T12:13:43Z'',''updated'': ''2021-10-24T12:13:43Z''});s_bbcws(''track'',''pageView'');

Related News