ਜਨਰਲ ਇੰਦਰਜੀਤ ਸਿੰਘ ਗਿੱਲ: ਇੰਦਰਾ ਗਾਂਧੀ ਅਤੇ ਸੈਮ ਮਾਨੇਕਸ਼ਾ ਨਾਲ ਮੱਥਾ ਲਾਉਣ ਵਾਲਾ ਫ਼ੌਜੀ ਅਫ਼ਸਰ
Sunday, Oct 24, 2021 - 01:23 PM (IST)

1971 ਦੀ ਪੂਰੀ ਲੜਾਈ ਦੌਰਾਨ ਇਹ ਖ਼ਤਰਾ ਹਮੇਸ਼ਾ ਬਣਿਆ ਰਿਹਾ ਕਿ ਕਿਧਰੇ ਚੀਨ ਪਾਕਿਤਸਾਨ ਵੱਲੋਂ ਦਖ਼ਲ ਦੇ ਕੇ ਭਾਰਤ ''ਤੇ ਹਮਲਾ ਨਾ ਕਰ ਦੇਵੇ।
ਇਸ ਸਥਿਤੀ ਨਾਲ ਨਜਿੱਠਣ ਲਈ ਹੀ ਜਨਰਲ ਮਾਨੇਕ ਸ਼ਾਅ ਨੇ 167, 5 ਅਤੇ 123 ਮਾਊਂਟੇਨ ਬ੍ਰਿਗੇਡ ਨੂੰ ਭੂਟਾਨ ਦੀ ਸੀਮਾ ''ਤੇ ਤੈਨਾਅ ਕੀਤਾ ਹੋਇਆ ਸੀ।
ਪੂਰਬੀ ਕਮਾਨ ਦੇ ਚੀਫ਼ ਆਫ਼ ਸਟਾਫ਼ ਜਨਰਲ ਜੈਕਬ ਨੇ ਦਿੱਲੀ ਵਿੱਚ ਫ਼ੌਜ ਹੈੱਡਕੁਆਰਟਰ ਵਿੱਚ ਡਾਇਰੈਕਟਰ ਜਨਰਲ (ਮਿਲਟਰੀ ਆਪਰੇਸ਼ਨ) ਜਨਰਲ ਇੰਦਰਜੀਤ ਸਿੰਘ ਗਿੱਲ ਨੂੰ ਇਤਲਾਹ ਦਿੱਤੀ ਕਿ ਉਹ ਇਨ੍ਹਾਂ ਬ੍ਰਿਗੇਡਾਂ ਨੂੰ ਉੱਥੋਂ ਹਟਾ ਕੇ ਬੰਗਲਾਦੇਸ਼ ਦੀ ਲੜਾਈ ਵਿੱਚ ਲਾ ਰਹੇ ਹਨ।
ਮਾਨੇਕ ਸ਼ਾਅ ਦੇ ਵਿਰੋਧ ਦੇ ਬਾਵਜੂਦ ਇੰਦਰ ਇਸ ਤਜਵੀਜ਼ ਲਈ ਰਾਜ਼ੀ ਹੋ ਗਏ। ਜਦੋਂ ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾ ਨੇ ਇਸ ਬਾਰੇ ਜਨਰਲ ਮਾਨੇਕ ਸ਼ਾਅ ਨੂੰ ਤੁਰੰਤ ਸੂਚਿਤ ਕਰ ਦਿੱਤਾ।
ਦੋ ਘੰਟੇ ਦੇ ਅੰਦਰ ਮਾਨੇਕ ਸ਼ਾਅ ਦਾ ਜਵਾਬ ਆਇਆ, ''''ਮੈਂ ਕਿਸੇ ਔਰਤ ਤੋਂ ਵੀ ਜ਼ਿਆਦਾ ਤੁਹਾਡਾ ਧਿਆਨ ਰੱਖਿਆ ਹੈ। ਤੁਹਾਨੂੰ ਕਿਸ ਨੇ ਕਿਹਾ ਕਿ ਇਨ੍ਹਾਂ ਬ੍ਰਿਗੇਡਾਂ ਨੂੰ ਉੱਤਰੀ ਸਰਹੱਦ ਤੋਂ ਹਟਾ ਲਿਆ ਜਾਵੇ? ਤੁਸੀਂ ਇਸ ਨੂੰ ਤੁਰੰਤ ਵਾਪਸ ਉਸੀ ਜਗ੍ਹਾ ਭੇਜੋਗੇ।''''
ਇਹ ਸੁਣਦਿਆਂ ਕਿ ਜਨਰਲ ਅਰੋੜਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮਾਨੇਕ ਸ਼ਾਅ ਦਾ ਸੰਦੇਸ਼ ਹੱਥ ਵਿੱਚ ਲੈ ਕੇ ਜਨਰਲ ਜੈਕਬ ਦੇ ਕਮਰੇ ਵਿੱਚ ਦਾਖ਼ਲ ਹੋਏ।
ਜਨਰਲ ਜੈਕਬ ਆਪਣੀ ਕਿਤਾਬ ''ਸਰੈਂਡਰ ਐਟ ਢਾਕਾ ਬਰਥ ਆਫ਼ ਏ ਨੇਸ਼ਨ'' ਵਿੱਚ ਲਿਖਦੇ ਹਨ, ''''ਮੈਂ ਇੰਦਰ ਗਿੱਲ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਉਨ੍ਹਾਂ ਬ੍ਰਿਗੇਡਾਂ ਨੂੰ ਵਾਪਸ ਨਹੀਂ ਭੇਜ ਸਕਦੇ ਕਿਉਂਕਿ ਅਜਿਹਾ ਕਰਨ ਵਿੱਚ ਹਫ਼ਤਿਆਂ ਦਾ ਸਮਾਂ ਲੱਗੇਗਾ।''''
''''ਹੁਣ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਮਾਨੇਕ ਸ਼ਾਅ ਨੂੰ ਇਹ ਯਕੀਨ ਦਿਵਾਇਆ ਜਾਵੇ ਕਿ ਚੀਨੀ ਇਸ ਲੜਾਈ ਵਿੱਚ ਨਹੀਂ ਪੈਣਗੇ।
ਗਿੱਲ ਮੇਰੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸਨ, ਪਰ ਉਨ੍ਹਾਂ ਨੇ ਮੈਥੋਂ ਵਾਅਦਾ ਲਿਆ ਕਿ ਉਨ੍ਹਾਂ ਦੀ ਕਲੀਅਰੈਂਸ ਤੋਂ ਬਿਨਾਂ ਮੈਂ ਉਨ੍ਹਾਂ ਫੌਜੀਆਂ ਦਾ ਇਸਤੇਮਾਲ ਪੂਰਬੀ ਪਾਕਿਸਤਾਨ ਵਿੱਚ ਨਹੀਂ ਕਰਾਂਗਾ।''''
''''8 ਦਸੰਬਰ ਨੂੰ ਮੇਰੇ ਅਤੇ ਇੰਦਰ ਗਿੱਲ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਅਦ ਮਾਨੇਕ ਸ਼ਾਅ ਦੀ ਸਮਝ ਵਿੱਚ ਆ ਗਿਆ ਕਿ ਚੀਨੀ ਇਸ ਲੜਾਈ ਵਿੱਚ ਨਹੀਂ ਪੈਣ ਵਾਲੇ। ਇਸ ਲਈ ਉਨ੍ਹਾਂ ਨੇ 5 ਅਤੇ 167 ਮਾਊਂਟੇਨ ਬ੍ਰਿਗੇਡ ਦੀ ਵਰਤੋਂ ਦੀ ਆਗਿਆ ਦੇ ਦਿੱਤੀ।''''
''''ਇਸ ਤੋਂ ਪਹਿਲਾਂ ਇੰਦਰ ਗਿੱਲ ਦੀ ਪਹਿਲ ''ਤੇ 123 ਮਾਊਂਟੇਨ ਬ੍ਰਿਗੇਡ ਨੂੰ ਹਵਾਈ ਰਸਤੇ ਪੱਛਮੀ ਸਰਹੱਦ ''ਤੇ ਭੇਜਿਆ ਗਿਆ, ਜਿੱਥੇ ਭਾਰਤੀ ਫ਼ੌਜੀ ਓਨਾ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ।''''
''''ਇੰਦਰ ਗਿੱਲ ਨੇ ਇੱਕ ਵਾਰ ਫਿਰ ਦਿਖਾਇਆ ਕਿ ਉਨ੍ਹਾਂ ਵਿੱਚ ਸਥਿਤੀ ਦਾ ਮੁਲਾਂਕਣ ਕਰਨ, ਜ਼ਿੰਮੇਵਾਰੀ ਲੈਣ ਅਤੇ ਫੈਸਲਾਕੁੰਨ ਐਕਸ਼ਨ ਲੈਣ ਦੀ ਗਜ਼ਬ ਦੀ ਸਮਰੱਥਾ ਹੈ।''''
ਮਾਨੇਕ ਸ਼ਾਅ ਦਾ ਗੁੱਸਾ
ਜਨਰਲ ਇੰਦਰਜੀਤ ਸਿੰਘ ਗਿੱਲ ਦੀ ਜੀਵਨੀ ''ਬੌਰਨ ਟੂ ਡੇਅਰ'' ਦੇ ਲੇਖਕ ਐੱਸ. ਮੁਥੱਈਆ ਲਿਖਦੇ ਹਨ, ''''ਇੰਦਰ ਨੂੰ ਮਾਨੇਕ ਸ਼ਾਅ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਪਰ ਉਹ ਆਪਣੇ ਵਿਚਾਰਾਂ ''ਤੇ ਦ੍ਰਿੜ ਰਹੇ।''''
''''ਜਦੋਂ 6 ਦਸੰਬਰ ਨੂੰ ਜੈਕਬ ਨੇ ਢਾਕਾ ''ਤੇ ਦਬਾਅ ਵਧਾਉਣ ਲਈ ਇਨ੍ਹਾਂ ਬ੍ਰਿਗੇਡਾਂ ਨੂੰ ਤੈਨਾਤ ਕਰਨ ਦੀ ਮੰਗ ਕੀਤੀ ਤਾਂ ਇੰਦਰ ਨੇ ਆਪਣੀ ਜ਼ਿੰਮੇਵਾਰੀ ''ਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦੇ ਦਿੱਤੀ। ਇੰਦਰ ਨੇ ਇਹ ਸ਼ਰਤ ਜ਼ਰੂਰ ਰੱਖੀ ਕਿ ਜੇਕਰ ਮਾਨੇਕ ਸ਼ਾਅ ਉਨ੍ਹਾਂ ਬ੍ਰਿਗੇਡਾਂ ਦਾ ਇਸਤੇਮਾਲ ਕਿਧਰੇ ਹੋਰ ਕਰਨਾ ਚਾਹੁਣਗੇ ਤਾਂ ਉਨ੍ਹਾਂ ਨੂੰ ਤੁਰੰਤ ਛੱਡ ਦਿੱਤਾ ਜਾਵੇਗਾ।''''
''''ਜਦੋਂ ਮਾਨੇਕ ਸ਼ਾਅ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਦਾ ਪਾਰਾ ਸੱਤਵੇਂ ਆਸਮਾਨ ''ਤੇ ਪਹੁੰਚ ਗਿਆ, ਪਰ ਗਿੱਲ ਆਪਣੇ ਫੈਸਲੇ ''ਤੇ ਕਾਇਮ ਰਹੇ। ਉਨ੍ਹਾਂ ਨੇ ਮਾਨੇਕ ਸ਼ਾਅ ਨੂੰ ਇਹ ਜ਼ਰੂਰ ਕਿਹਾ ਕਿ ਇਨ੍ਹਾਂ ਫ਼ੌਜੀਆਂ ਨੂੰ ਬਿਨਾਂ ਉਨ੍ਹਾਂ ਦੀ ਆਗਿਆ ਦੇ ਪੂਰਬੀ ਪਾਕਿਸਤਾਨ ਵਿੱਚ ਨਹੀਂ ਵਰਤਿਆ ਜਾਵੇਗਾ।''''
ਮੁਕਤੀ ਵਾਹਿਨੀ ਦੀ ਸਿਖਲਾਈ ਦੀ ਯੋਜਨਾ
ਜਦੋਂ ਪੂਰਬੀ ਪਾਕਿਸਤਾਨ ਵਿੱਚ ਐਕਸ਼ਨ ਦੀ ਯੋਜਨਾ ਬਣਾਈ ਜਾ ਰਹੀ ਸੀ, ਉਦੋਂ ਜਨਰਲ ਕੇ. ਕੇ. ਸਿੰਘ ਡਾਇਰੈਕਟਰ ਜਨਰਲ (ਮਿਲਟਰੀ ਆਪਰੇਸ਼ਨ) ਸਨ, ਪਰ ਫਿਰ ਅਗਸਤ, 1971 ਵਿੱਚ ਉਨ੍ਹਾਂ ਦੀ ਤਰੱਕੀ ਕਰਕੇ ਉਨ੍ਹਾਂ ਨੂੰ ਇੱਕ ਕੋਰ ਦਾ ਜਨਰਲ ਆਫ਼ਿਸਰ ਕਮਾਂਡਿੰਗ ਬਣਾ ਦਿੱਤਾ ਗਿਆ।
ਉਨ੍ਹਾਂ ਦੀ ਜਗ੍ਹਾ ਮਾਨੇਕ ਸ਼ਾਅ ਮੇਜਰ ਜਨਰਲ ਏ. ਵੋਹਰਾ ਨੂੰ ਲਿਆਉਣਾ ਚਾਹੁੰਦੇ ਸਨ, ਪਰ ਉਹ ਬ੍ਰਿਟੇਨ ਵਿੱਚ ਇੱਕ ਲੰਬਾ ਸੈਨਿਕ ਕੋਰਸ ਕਰ ਰਹੇ ਸਨ। ਉਦੋਂ ਇੰਦਰ ਨੂੰ ਦੂਜੀ ਪਸੰਦ ਦੇ ਤੌਰ ''ਤੇ ਕਾਰਜਕਾਰੀ ਡੀਜੀਐੱਮਓ ਬਣਾਇਆ ਗਿਆ।
ਅਪ੍ਰੈਲ 1971 ਵਿੱਚ ਜਦੋਂ ਗਿੱਲ ਡਾਇਰੈਕਟਰ (ਮਿਲਟਰੀ ਟਰੇਨਿੰਗ) ਸਨ ਤਾਂ ਉਨ੍ਹਾਂ ਨੇ ਚੀਫ਼ ਆਫ਼ ਸਟਾਫ਼ ਕਮੇਟੀ ਦੇ ਸਾਹਮਣੇ ਇੱਕ ਪੇਪਰ ਪੇਸ਼ ਕੀਤਾ ਸੀ।
ਉਸ ਪੇਪਰ ਵਿੱਚ ਉਨ੍ਹਾਂ ਨੇ ਯੁੱਧ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਸ਼ਰਣਾਰਥੀ ਦੇ ਰੂਪ ਵਿੱਚ ਆਏ ਬੰਗਾਲੀ ਨੌਜਵਾਨਾਂ ਨੂੰ ਸੰਗਠਿਤ ਕਰਨ, ਈਸਟ ਪਾਕਿਸਤਾਨ ਰਾਈਫਲਜ਼ ਵਿੱਚ ਕੰਮ ਕਰ ਰਹੇ ਨੌਜਵਾਨਾਂ ਨੂੰ ਟਰੇਨ ਕਰਨ ਅਤੇ ਜਲਾਵਤਨੀ ਵਿੱਚ ਕੰਮ ਕਰ ਰਹੀ ਅਵਾਮੀ ਲੀਗ ਸਰਕਾਰ ਨਾਲ ਤਾਲਮੇਲ ਬਣਾਉਣ ਦੀ ਜ਼ਰੂਰਤ ''ਤੇ ਜ਼ੋਰ ਦਿੱਤਾ ਸੀ।
ਇਸ ਦਾ ਹੀ ਨਤੀਜਾ ਸੀ ਕਿ ਸੈਮ ਮਾਨੇਕ ਸ਼ਾਅ ਨੇ ਪਹਿਲੀ ਮਈ, 1971 ਨੂੰ ਆਪਰੇਸ਼ਨਲ ਇੰਸਟਰੱਕਸ਼ਨ ਨੰਬਰ 52 ਜਾਰੀ ਕਰਕੇ ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਪੂਰਬੀ ਪਾਕਿਸਤਾਨ ਵਿੱਚ ਛਾਪਾਮਾਰ ਯੁੱਧ ਲਈ ਮੁਕਤੀ ਵਾਹਿਨੀ ਦੇ ਫ਼ੌਜੀਆਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹਥਿਆਰ ਦੇਣ ਦਾ ਆਦੇਸ਼ ਦਿੱਤਾ ਸੀ।
ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਫ਼ੌਜ ਦਾ ਦਾਖ਼ਲਾ
ਸ਼ੁਰੂ ਵਿੱਚ 30 ਸਤੰਬਰ ਤੱਕ 2,000 ਛਾਪਾਮਾਰਾਂ ਦੀ ਫੋਰਸ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ। ਬਾਅਦ ਵਿੱਚ ਇਸ ਨੂੰ ਵਧਾ ਕੇ 12000 ਪ੍ਰਤੀ ਮਹੀਨਾ ਅਤੇ ਫਿਰ 20000 ਪ੍ਰਤੀ ਮਹੀਨਾ ਕਰ ਦਿੱਤਾ ਗਿਆ।
ਅਕਤੂਬਰ-ਨਵੰਬਰ ਤੱਕ ਮੁਕਤੀ ਵਾਹਿਨੀ ਦੇ ਲੜਾਕੇ ਆਪਣੀ ਮੌਜੂਦਗੀ ਮਹਿਸੂਸ ਕਰਾਉਣ ਲੱਗੇ ਸਨ। ਉਨ੍ਹਾਂ ਨੇ ਛੋਟੇ ਪੁਲ ਉਡਾ ਕੇ, ਕਈ ਕਿਸ਼ਤੀਆਂ ਨੂੰ ਡਬੋ ਕੇ, ਫ਼ੌਜੀ ਕਾਫ਼ਲਿਆਂ ਅਤੇ ਪੁਲਿਸ ਸਟੇਸ਼ਨਾਂ ''ਤੇ ਹਮਲਾ ਕਰਕੇ ਪਾਕਿਤਸਾਨੀ ਫ਼ੌਜ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ।
ਪੂਰਬੀ ਪਾਕਿਸਤਾਨ ਵਿੱਚ ਪਾਕਿਤਸਾਨੀ ਕਮਾਂਡਰ ਜਨਰਲ ਏਏ. ਕੇ. ਨਿਆਜ਼ੀ ਨੇ ਆਪਣੀ ਕਿਤਾਬ ''ਦਿ ਬਿਟਰਾਇਲ ਇਨ ਈਸਟ ਪਾਕਿਸਤਾਨ'' ਵਿੱਚ ਲਿਖਿਆ ਹੈ, ''''ਭਾਰਤ ਨਾਲ ਲੜਾਈ ਅਸਲ ਵਿੱਚ 20-21 ਨਵੰਬਰ ਦੀ ਰਾਤ ਈਦ ਦੇ ਦਿਨ ਹੀ ਸ਼ੁਰੂ ਹੋ ਗਈ ਸੀ।''''
''''ਉਸੇ ਦਿਨ ਭਾਰਤ ਨੇ ਟੈਂਕਾਂ ਅਤੇ ਤੋਪਖਾਨਿਆਂ ਨਾਲ ਆਪਣੀਆਂ ਕਈ ਬਟਾਲੀਅਨਾਂ ਨੂੰ ਸਰਹੱਦ ਪਾਰ ਕਰਾ ਦਿੱਤੀ ਸੀ। ਮੁਕਤੀ ਵਾਹਿਨੀ ਦੇ ਲੜਾਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ। ਜਦੋਂ ਤੱਕ ਤਿੰਨ ਦਸੰਬਰ ਨੂੰ ਯੁੱਧ ਦਾ ਰਸਮੀ ਐਲਾਨ ਹੋਇਆ, ਪਾਕਿਤਸਾਨੀ ਫ਼ੌਜ ਦੇ ਲਗਭਗ 4,000 ਸੈਨਿਕ ਮਾਰੇ ਜਾ ਚੁੱਕੇ ਸਨ।''''
ਪਾਕਿਸਤਾਨੀ ਹਮਲੇ ਦੀ ਅਗਾਊਂ ਇਤਲਾਹ
ਭਾਰਤ ਅਤੇ ਪਾਕਿਤਸਾਨ ਵਿਚਕਾਰ ਲੜਾਈ ਤਿੰਨ ਦਸੰਬਰ ਨੂੰ ਸ਼ੁਰੂ ਹੋਈ ਸੀ, ਪਰ ਇੰਦਰਜੀਤ ਗਿੱਲ ਨੂੰ ਇਸ ਦਾ ਅਹਿਸਾਸ ਕੁਝ ਦਿਨ ਪਹਿਲਾਂ ਹੀ ਹੋ ਗਿਆ ਸੀ।
ਆਪਣੀ ਪਿਛਲੀ ਤੈਨਾਤੀ ਡਾਇਰੈਕਟਰ (ਮਿਲਟਰੀ ਟਰੇਨਿੰਗ) ਦੌਰਾਨ ਗਿੱਲ ਵਿਦੇਸ਼ੀ ਦੂਤਾਵਾਸਾਂ ਦੇ ਫ਼ੌਜੀ ਅਟੈਸ਼ੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ।
ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਦੋਸਤ ਬਣ ਗਏ ਸਨ।
ਬਾਅਦ ਵਿੱਚ ਜਦੋਂ ਉਹ ਡਾਇਰੈਕਟਰ (ਮਿਲਟਰੀ ਆਪਰੇਸ਼ਨ) ਬਣੇ ਤਾਂ ਸਰਕਾਰ ਨੇ ਉਨ੍ਹਾਂ ਉੱਪਰ ਵਿਦੇਸ਼ੀ ਪ੍ਰਤੀਨਿਧੀਆਂ ਨਾਲ ਮਿਲਣ ''ਤੇ ਰੋਕ ਲਗਾ ਦਿੱਤੀ।
ਹਾਲਾਂਕਿ ਉਨ੍ਹਾਂ ਦੀ ਦੋਸਤੀ ਬਰਕਰਾਰ ਰਹੀ। 30 ਨਵੰਬਰ, 1971 ਦੀ ਸ਼ਾਮ ਉਨ੍ਹਾਂ ਦੇ ਘਰ ਆਸਟਰੇਲੀਆਈ ਅਟੈਸ਼ੇ ਦਾ ਫੋਨ ਆਇਆ।
ਅਟੈਸ਼ੇ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਵੱਡਾ ਹੋਣ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਿੱਚ ਸਾਰੇ ਵਿਦੇਸ਼ੀ ਦੂਤਾਵਾਸਾਂ ਦੇ ਬੱਚਿਆਂ ਅਤੇ ਔਰਤਾਂ ਨੂੰ 24 ਘੰਟਿਆਂ ਦੇ ਅੰਦਰ ਪਾਕਿਤਸਾਨ ਛੱਡ ਦੇਣ ਲਈ ਕਿਹਾ ਗਿਆ ਹੈ।
ਉਨ੍ਹਾਂ ਨੇ ਗਿੱਲ ਨੂੰ ਕਿਹਾ, ''''ਅਜਿਹਾ ਲੱਗਦਾ ਹੈ ਕਿ ਪਾਕਿਤਸਾਨ ਵਿੱਚ ਹਮਲੇ ਦੀ ਤਿਆਰੀ ਆਪਣੇ ਆਖ਼ਰੀ ਪੜਾਅ ਵਿੱਚ ਹੈ।''''
ਇੰਦਰ ਨੇ ਤੁਰੰਤ ਇਸ ਦੀ ਸੂਚਨਾ ਸੈਮ ਮਾਨੇਕ ਸ਼ਾਅ ਨੂੰ ਦਿੱਤੀ ਅਤੇ ਮਾਨੇਕ ਸ਼ਾਅ ਇਸ ਖ਼ਬਰ ਨੂੰ ਇੰਦਰਾ ਗਾਂਧੀ ਕੋਲ ਲੈ ਗਏ।
ਐੱਸ ਮੁਥੱਈਆ ਲਿਖਦੇ ਹਨ, ''''ਇੰਦਰਾ ਗਾਂਧੀ ਅਤੇ ਮਾਨੇਕ ਸ਼ਾਅ ਨੇ ਤੈਅ ਕੀਤਾ ਕਿ ਪਾਕਿਤਸਾਨ ''ਤੇ ਚਾਰ ਦਸੰਬਰ ਨੂੰ ਦੁਪਹਿਰ ਦੋ ਵਜੇ ਹਮਲਾ ਕੀਤਾ ਜਾਵੇਗਾ। ਪਰ ਤਿੰਨ ਦਸੰਬਰ ਨੂੰ ਚਾਹ ਦੇ ਸਮੇਂ ਹੀ ਪਾਕਿਸਤਾਨੀ ਜਹਾਜ਼ਾਂ ਨੇ ਭਾਰਤ ਦੇ ਕਈ ਹਵਾਈ ਟਿਕਾਣਿਆਂ ''ਤੇ ਹਮਲਾ ਬੋਲ ਦਿੱਤਾ।''''
''''ਪਾਕਿਤਸਾਨ ਦੇ ਹਮਲੇ ਨਾਲ ਭਾਰਤ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ, ਪਰ ਉਸ ਨੂੰ ਪੂਰੀ ਦੁਨੀਆ ਨੂੰ ਇਹ ਦੱਸਣ ਦਾ ਮੌਕਾ ਮਿਲ ਗਿਆ ਕਿ ਹਮਲਾ ਪਹਿਲਾਂ ਪਾਕਿਤਸਾਨ ਨੇ ਕੀਤਾ ਸੀ, ਭਾਰਤ ਨੇ ਨਹੀਂ।''''
ਹਮਲੇ ਦੀ ਸੂਚਨਾ
ਤਿੰਨ ਦਸੰਬਰ, 1971 ਦੀ ਸ਼ਾਮ 5 ਵਜੇ ਡੀਐੱਮਓ ਆਫ਼ਿਸ ਦੇ ਆਪਰੇਸ਼ਨ ਰੂਮ ਵਿੱਚ ਇੰਦਰਜੀਤ ਗਿੱਲ ਅਤੇ ਉਨ੍ਹਾਂ ਦੇ ਸਾਥੀ ਸਾਰੇ ਸੀਨੀਅਰ ਫ਼ੌਜੀ ਅਫ਼ਸਰਾਂ ਨੂੰ ਤਾਜ਼ਾ ਸਥਿਤੀ ਬਾਰੇ ਬਰੀਫ਼ ਕਰ ਰਹੇ ਸਨ।
ਉਸੇ ਸਮੇਂ ਮਾਨੇਕ ਸ਼ਾਅ ਦੇ ਮਿਲਟਰੀ ਅਸਿਸਟੈਂਟ ਦੇਪਿੰਦਰ ਸਿੰਘ ਨੇ ਉਨ੍ਹਾਂ ਦੀ ਜੀਵਨੀ ''ਸੈਮ ਮਾਨੇਕ ਸ਼ਾਅ ਸੋਲਜਰਿੰਗ ਵਿਦ ਡਿਗਨਿਟੀ'' ਵਿੱਚ ਲਿਖਿਆ ਹੈ, ''''ਅਚਾਨਕ ਰੱਖਿਆ ਸਕੱਤਰ ਕੇ. ਬੀ. ਲਾਲ ਕਮਰੇ ਵਿੱਚ ਵੜੇ ਅਤੇ ਦੱਸਿਆ ਕਿ ਪੱਛਮੀ ਸੈਕਟਰ ਦੇ ਸਾਡੇ ਹਵਾਈ ਟਿਕਾਣਿਆਂ ''ਤੇ ਪਾਕਿਤਸਾਨੀ ਬੰਬਾਰ ਹਮਲਾ ਕਰ ਰਹੇ ਹਨ।''''
''''ਕਿਉਂਕਿ ਸਾਰੇ ਅਫ਼ਸਰ ਆਪਰੇਸ਼ਨ ਰੂਮ ਵਿੱਚ ਹੀ ਮੌਜੂਦ ਸਨ, ਇਸ ਲਈ ਪੱਛਮੀ ਕਮਾਨ ਦੇ ਮੁਖੀ ਕਿਸੇ ਵੀ ਸੀਨੀਅਰ ਫ਼ੌਜੀ ਅਫ਼ਸਰ ਨਾਲ ਸੰਪਰਕ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਨੇ ਪਰੇਸ਼ਾਨ ਹੋ ਕੇ ਰੱਖਿਆ ਸਕੱਤਰ ਨੂੰ ਇਸ ਹਮਲੇ ਦੀ ਖ਼ਬਰ ਦਿੱਤੀ।''''
''''ਜਦੋਂ ਮਾਨੇਕ ਸ਼ਾਅ ਉੱਥੋਂ ਗਏ ਤਾਂ ਉਨ੍ਹਾਂ ਨੇ ਇੰਦਰਜੀਤ ਗਿੱਲ ਨੂੰ ਆਦੇਸ਼ ਦਿੱਤਾ ਕਿ ਆਪਰੇਸ਼ਨ ਰੂਮ ਵਿੱਚ ਵੀ ਤੁਰੰਤ ਇੱਕ ਟੈਲੀਫੋਨ ਦਾ ਬੰਦੋਬਸਤ ਕੀਤਾ ਜਾਵੇ। ਇਸ ਤੋਂ ਤੁਰੰਤ ਬਾਅਦ ਇੰਦਰਜੀਤ ਗਿੱਲ ਅਤੇ ਉਨ੍ਹਾਂ ਦਾ ਸਟਾਫ਼ ਯੁੱਧ ਲੜਨ ਦੇ ਕੰਮ ਵਿੱਚ ਜੁਟ ਗਿਆ। ਗਿੱਲ ਨੇ ਆਪਣੀ ਪਤਨੀ ਮੋਨਾ ਨੂੰ ਫੋਨ ਕਰਕੇ ਕਿਹਾ ਕਿ ਉਹ ਰਾਤ ਨੂੰ ਘਰ ਨਹੀਂ ਆਉਣਗੇ।''''
ਯੁੱਧ ਦੇ 13 ਦਿਨ ਸਿਰਫ਼ ਸੈਂਡਵਿਚ ਖਾਧੇ
ਉਸ ਸਮੇਂ ਗਿੱਲ ਦੇ ਦਫ਼ਤਰ ਵਿੱਚ ਲੈਫਟੀਨੈਂਟ ਜਰਨਲ ਦੇ ਅਹੁਦੇ ''ਤੇ ਕੰਮ ਕਰ ਰਹੇ ਸੀ. ਏ. ਬੇਰੇਟੋ ਨੇ ਬਾਅਦ ਵਿੱਚ ਯਾਦ ਕੀਤਾ, ''''ਜਦੋਂ ਅਸੀਂ ਲੋਕ ਕੰਮ ਕਰਨ ਬੈਠੇ ਤਾਂ ਕਿਸੇ ਨੂੰ ਖਾਣੇ ਦਾ ਚੇਤਾ ਹੀ ਨਹੀਂ ਆਇਆ। ਦਰਅਸਲ, ਫੌਜੀ ਹੈੱਡਕੁਆਰਟਰ ਦੀ ਕੈਂਟੀਨ ਛੇ ਵਜੇ ਤੋਂ ਬਾਅਦ ਬੰਦ ਕਰ ਹੋ ਜਾਂਦੀ ਸੀ।''''
ਥੋੜ੍ਹੀ ਦੇਰ ਵਿੱਚ ਅਸੀਂ ਦੇਖਿਆ ਕਿ ਰਾਤ ਦੇ ਖਾਣੇ ਦੇ ਵਖ਼ਤ ਦਰਜਨਾਂ ਸੈਂਡਵਿਚ ਅਤੇ ਗਰਮਾ-ਗਰਮ ਕੌਫ਼ੀ ਦੇ ਥਰਮਸ ਉੱਥੇ ਪਹੁੰਚ ਗਏ। ਇਨ੍ਹਾਂ ਨੂੰ ਗਿੱਲ ਦੀ ਪਤਨੀ ਮੋਨਾ ਗਿੱਲ ਨੇ ਉੱਥੇ ਭੇਜਿਆ ਸੀ।
ਜਿਵੇਂ ਹੀ ਉਨ੍ਹਾਂ ਨੇ ਯੁੱਧ ਸ਼ੁਰੂ ਹੋਣ ਦੀ ਖ਼ਬਰ ਸੁਣੀ ਉਨ੍ਹਾਂ ਨੇ ਡਬਲ ਰੋਟੀ, ਆਂਡੇ ਅਤੇ ਸੈਂਡਵਿਚ ਫਿਲਿੰਗ ਮੰਗਵਾਏ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਸੈਂਡਵਿਚ ਬਣਾਉਣ ਦੇ ਕੰਮ ਵਿੱਚ ਲਾ ਦਿੱਤਾ।''''
ਇਹ ਵੀ ਪੜ੍ਹੋ:
- 1971 ਭਾਰਤ-ਪਾਕ ਜੰਗ ਵੇਲੇ ਜਦੋਂ ਭਾਰਤੀ ਮੇਜਰ ਨੇ ਖੁਦ ਵੱਢੀ ਆਪਣੀ ਹੀ ਲੱਤ
- 1971 ਦੀ ਜੰਗ : ਭਾਰਤੀ ਫੌਜ ਦੇ ਹਮਲੇ ਤੋਂ ਪਹਿਲਾਂ ਫੀਲਡ ਮਾਰਸ਼ਲ ਮਾਨੇਕ ਸ਼ਾਹ ਨੇ ਇੰਦਰਾ ਗਾਂਧੀ ਨੂੰ ਕੀ ਕਿਹਾ ਸੀ
- ਭਾਰਤ-ਪਾਕ ਵਿਚਾਲੇ ਹੋਈ ''ਬੈਟਲ ਆਫ ਡੇਰਾ ਬਾਬਾ ਨਾਨਕ'' ਦੀ ਕਹਾਣੀ
- ''ਜੇ ਪੋਸਟ ਤੋਂ ਪੈਰ ਚੁੱਕਾਂ 120 ਜਵਾਨ ਮੈਨੂੰ ਗੋਲੀ ਮਾਰ ਦਿਓ''
''''ਇਸ ਤੋਂ ਬਾਅਦ ਜਦੋਂ ਤੱਕ ਯੁੱਧ ਚੱਲਿਆ ਜਨਰਲ ਇੰਦਰ ਗਿੱਲ ਨੇ ਇੱਕ ਵਾਰ ਵੀ ਆਪਣੇ ਘਰ ਦਾ ਮੂੰਹ ਨਹੀਂ ਕੀਤਾ ਅਤੇ ਆਪਣੀ ਪਤਨੀ ਦੇ ਭੇਜੇ ਗਏ ਸੈਂਡਵਿਚਾਂ ''ਤੇ ਹੀ ਰਹੇ।''''
''ਮੂੰਹ ਫੱਟ'' ਜਨਰਲ ਇੰਦਰਜੀਤ ਗਿੱਲ
ਜਦੋਂ ਇੰਦਰਜੀਤ ਗਿੱਲ ਨੇ ਡਾਇਰੈਕਟਰ (ਮਿਲਟਰੀ ਆਪਰੇਸ਼ਨ) ਵਜੋਂ ਆਪਣਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਨਵਾਂ ਕੰਮ ਸੱਭਿਆਚਾਰ ਵਿਕਸਤ ਕੀਤਾ।
ਉਹ ਆਪਣਾ ਬਰੀਫ਼ਕੇਸ ਲੈ ਕੇ ਰੋਜ਼ ਦਫ਼ਤਰ ਪਹੁੰਚਦੇ ਅਤੇ ਆਪਣੇ ਸਹਿਯੋਗੀ ਨੇਗੀ ਨੂੰ ਕਹਿੰਦੇ ਕਿ ਉਹ ਉਨ੍ਹਾਂ ਦੀ ਸਹਾਇਤਾ ਦੇ ਬਿਨਾਂ ਆਪਣਾ ਬਰੀਫ਼ਕੇਸ ਉਠਾਉਣ ਵਿੱਚ ਸਮਰੱਥ ਹਨ।
ਅਹੁਦਾ ਸਾਂਭਣ ਦੇ ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਦਫ਼ਤਰ ਵਿੱਚ ਕੰਮ ਕਰ ਰਹੇ ਸਾਰੇ ਲੋਕਾਂ ਨੂੰ ਆਪਣੇ ਹੱਥ ਨਾਲ ਲਿਖਿਆ ਨੋਟ ਭਿਜਵਾਇਆ ਕਿ ਉਨ੍ਹਾਂ ਨੂੰ ਸਾਧਾਰਨ ਅੰਗਰੇਜ਼ੀ ਵਿੱਚ ਲਿਖੇ ''ਟੂ ਦਿ ਪੁਆਇੰਟ ਨੋਟ'' ਪਸੰਦ ਹਨ। ਇਸ ਲਈ ਮੁਸ਼ਕਿਲ ਅੰਗਰੇਜ਼ੀ ਤੋਂ ਜਿੱਥੋਂ ਤੱਕ ਹੋ ਸਕੇ, ਬਚਿਆ ਜਾਵੇ।
ਉਨ੍ਹਾਂ ਦੇ ਮੂੰਹਫਟ ਹੋਣ ਦੇ ਵੀ ਬਹੁਤ ਸਾਰੇ ਕਿੱਸੇ ਮਸ਼ਹੂਰ ਹਨ।
ਐੱਸ.ਮੁੱਥਈਆ ਮੁਥੱਈਆ ਉਨ੍ਹਾਂ ਦੀ ਜੀਵਨੀ ਵਿੱਚ ਲਿਖਦੇ ਹਨ, ''''ਇੱਕ ਸ਼ਾਮ ਇੰਦਰਜੀਤ ਆਪਣੀ ਮੇਜ਼ ''ਤੇ ਆਪਣੀਆਂ ਅੱਖਾਂ ਮੀਚ ਕੇ ਬੈਠੇ ਬੈਠੇ ਹੀ ਥੋੜ੍ਹੇ ਊਂਘ ਗਏ ਸਨ। ਉਦੋਂ ਹੀ ਮਾਨੇਕ ਸ਼ਾਅ ਉਨ੍ਹਾਂ ਦੇ ਕਮਰੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਬ੍ਰਿਗੇਡ ਦੇ ਮੂਵਮੈਂਟ ਬਾਰੇ ਪੁੱਛਿਆ।''''
''''ਇੰਦਰਜੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਤਿੰਨ ਵਜੇ ਬ੍ਰਿਗੇਡ ਦਿੱਲੀ ਤੋਂ ਪੱਛਮੀ ਸੀਮਾ ਲਈ ਨਿਕਲ ਚੁੱਕੀ ਹੈ। ਪਰ ਮਾਨੇਕ ਸ਼ਾਅ ਨੇ ਫਿਰ ਜ਼ੋਰ ਦੇ ਕੇ ਪੁੱਛਿਆ ਕਿ ਬ੍ਰਿਗੇਡ ਇਸ ਸਮੇਂ ਹੈ ਕਿੱਥੇ? ਇੰਦਰਜੀਤ ਨੇ ਕਿਹਾ ਕਿ ਆਪਣੀ ਟਰੇਨ ਵਿੱਚ। ਇਹ ਕਹਿ ਕੇ ਉਨ੍ਹਾਂ ਨੇ ਆਪਣੀ ਅੱਖ ਫਿਰ ਬੰਦ ਕਰ ਲਈ।''''
''''ਇਸੇ ਤਰ੍ਹਾਂ ਉਹ ਇੱਕ ਵਾਰ ਹੋਰ ਇਸੇ ਤਰ੍ਹਾਂ ਦੀ ਨੀਂਦ ਲੈ ਰਹੇ ਸਨ। ਉਦੋਂ ਹੀ ਟੈਲੀਫੋਨ ''ਤੇ ਉਪ ਫ਼ੌਜ ਮੁਖੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਵੱਖੋ-ਵੱਖ ਮੋਰਚਿਆਂ ''ਤੇ ਕੀ ਹੋ ਰਿਹਾ ਹੈ? ਗਿੱਲ ਦਾ ਜਵਾਬ ਸੀ ਮੈਂ ਆਪਣੀ ਪਤਨੀ ਦੇ ਸੁਪਨੇ ਦੇਖ ਰਿਹਾ ਸੀ। ਪਰ ਕੁਝ ਦਿਲਚਸਪ ਹੋਵੇਗਾ ਤਾਂ ਮੈਂ ਤੁਹਾਨੂੰ ਤੁਰੰਤ ਦੱਸਾਂਗਾ। ਇਹ ਕਹਿ ਕੇ ਇੰਦਰ ਗਿੱਲ ਨੇ ਫੋਨ ਕੱਟ ਦਿੱਤਾ।''''
ਇੰਦਰਾ ਗਾਂਧੀ ਦੀ ਮੀਟਿੰਗ ਵਿੱਚੋਂ ਵਾਕ ਆਊਟ
ਅਜਿਹੀ ਹੀ ਇੱਕ ਘਟਨਾ 1971 ਦੀ ਲੜਾਈ ਦੇ ਸ਼ੁਰੂਆਤੀ ਦਿਨਾਂ ਦੀ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰੱਖਿਆ ਮੰਤਰੀ ਜਗਜੀਵਨ ਰਾਮ ਅਤੇ ਕਈ ਸੀਨੀਅਰ ਮੰਤਰੀ ਆਪਰੇਸ਼ਨ ਰੂਮ ਵਿੱਚ ਮੌਜੂਦ ਸਨ।
ਇੰਦਰਜੀਤ ਸਿੰਘ ਗਿੱਲ ਨੇ ਉਨ੍ਹਾਂ ਦੇ ਸਾਹਮਣੇ ਪ੍ਰੇਜੈਂਟੇਸ਼ਨ ਦੇਣੀ ਸੀ। ਐੱਸ. ਮੁੱਥਈਆ ਲਿਖਦੇ ਹਨ, ''''ਜਦੋਂ ਇੰਦਰਜੀਤ ਗਿੱਲ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਦੇਖਿਆ ਕਿ ਹਰ ਕੋਈ ਆਪਣੇ ਨਾਲ ਬੈਠੇ ਸ਼ਖ਼ਸ ਨਾਲ ਗੱਲ ਕਰਨ ਵਿੱਚ ਰੁੱਝਿਆ ਹੋਇਆ ਹੈ। ਇੱਥੋਂ ਤੱਕ ਕਿ ਇੰਦਰਾ ਗਾਂਧੀ ਵੀ ਕਿਸੇ ਨਾਲ ਗੱਲ ਕਰ ਰਹੇ ਸਨ।''''
''''ਕੁਝ ਮਿੰਟ ਬਾਅਦ ਇੰਦਰ ਗਿੱਲ ਸੈਮ ਮਾਨੇਕ ਸ਼ਾਅ ਵੱਲ ਮੁੜ ਕੇ ਬੋਲੇ- ਸੈਮ ਹੁਣ ਤੁਸੀਂ ਸੰਭਾਲੋ। ਇਸ ਦੇਸ਼ ਵਿੱਚ ਲੜਾਈ ਚੱਲ ਰਹੀ ਹੈ। ਮੈਨੂੰ ਦੇਖਣ ਦਿਓ, ਉੱਥੇ ਕਿਵੇਂ ਦੀ ਪ੍ਰਗਤੀ ਹੋ ਰਹੀ ਹੈ।''''
ਇੰਨਾ ਕਹਿ ਕੇ ਗਿੱਲ ਨੇ ਉਹ ਕਮਰੇ ਵਿੱਚੋਂ ਚਲੇ ਗਏ। ਬਾਅਦ ਵਿੱਚ ਕੁਝ ਲੋਕਾਂ ਨੇ ਇਸ ਕਹਾਣੀ ''ਤੇ ਯਕੀਨ ਨਹੀਂ ਕੀਤਾ, ਪਰ ਇੰਦਰਜੀਤ ਗਿੱਲ ਨੂੰ ਨੇੜਿਓਂ ਜਾਣਨ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਵਿੱਚ ਅਜਿਹਾ ''ਦੁਰਸਾਹਸ'' ਕਰਨ ਦੀ ਸਮਰੱਥਾ ਸੀ।''''
ਜਨਰਲ ਜੈਕਬ ਨੇ ਕੀਤੀ ਗਿੱਲ ਦੀ ਤਾਰੀਫ਼
1971 ਦੀ ਪੂਰੀ ਲੜਾਈ ਦੇ ਦੌਰਾਨ ਫ਼ੌਜ ਦੇ ਤਿੰਨਾਂ ਅੰਗਾਂ ਵਿਚ ਤਾਲਮੇਲ ਸਿਖਰ ਦਾ ਸੀ। ਇਸ ਲਈ ਜ਼ਿੰਮੇਵਾਰ ਸਨ ਮੂੰਹਫੱਟ, ਬੜਬੋਲੇ ਅਤੇ ਜ਼ਮੀਨ ਨਾਲ ਜੁੜੇ ਹੋਏ ਜਨਰਲ ਇੰਦਰਜੀਤ ਸਿੰਘ ਗਿੱਲ।
ਦੂਜੀ ਮਹੱਤਵਪੂਰਨ ਗੱਲ ਸੀ ਕਿ ਸਾਰੇ ਫੀਲਡ ਕਮਾਂਡਰਾਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਸਨ। ਹਾਲਾਂਕਿ ਉਨ੍ਹਾਂ ਵਿੱਚੋਂ ਕਈ ਉਨ੍ਹਾਂ ਤੋਂ ਉੱਚੇ ਅਹੁਦੇ ''ਤੇ ਕੰਮ ਕਰ ਰਹੇ ਸਨ।
ਜਨਰਲ ਜੈਕਬ ਆਪਣੀ ਕਿਤਾਬ ਵਿੱਚ ਲਿਖਦੇ ਹਨ, ''''ਜੇਕਰ ਗਿੱਲ ਫ਼ੌਜੀ ਹੈੱਡਕੁਆਰਟਰ ਵਿੱਚ ਨਾ ਹੁੰਦੇ ਤਾਂ ਮੇਰੇ ਲਈ ਕੰਮ ਕਰਨਾ ਲਗਭਗ ਅਸੰਭਵ ਹੋ ਜਾਂਦਾ। ਉਹ ਹੈੱਡਕੁਆਰਟਰ ਵਿੱਚ ਕੰਮ ਕਰ ਰਹੇ ਸਾਰੇ ਅਫ਼ਸਰਾਂ ਤੋਂ ਕਿਤੇ ਜ਼ਿਆਦਾ ਕਾਬਲ ਸਨ।''''
''''ਉਨ੍ਹਾਂ ਨੇ ਪੱਛਮੀ ਅਤੇ ਪੂਰਬੀ ਦੋਵਾਂ ਮੋਰਚਿਆਂ ਦੇ ਆਪਰੇਸ਼ਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਉਨ੍ਹਾਂ ਨੇ ਹੈੱਡਕੁਆਰਟਰ ਵਿੱਚ ਰਹਿੰਦੇ ਹੋਏ ਹਮੇਸ਼ਾ ਮੇਰਾ ਹੱਥ ਫੜ ਕੇ ਰੱਖਿਆ।''''
ਜਨਰਲ ਇੰਦਰਜੀਤ ਸਿੰਘ ਗਿੱਲ ਨੂੰ 1971 ਦੇ ਯੁੱਧ ਦੇ ਦੌਰਾਨ ਉਨ੍ਹਾਂ ਦੀਆਂ ਸਵੇਵਾਂ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਇਕੱਲੇ ਮੇਜਰ ਜਨਰਲ ਸਨ।
ਅਪ੍ਰੈਲ, 1973 ਵਿੱਚ ਉਹ ਸੈਮ ਮਾਨੇਕ ਸ਼ਾਅ ਨੂੰ ਮਿਲਣ ਇੰਸਪੈਕਸ਼ਨ ਬੰਗਲੋ ਗਏ, ਜਿੱਥੇ ਉਹ ਠਹਿਰੇ ਹੋਏ ਸਨ।
ਅਜੇ ਉਨ੍ਹਾਂ ਨੇ ਆਪਣੇ ਗਲਾਸ ਵਿੱਚ ਡ੍ਰਿੰਕਸ ਪਾਈ ਹੀ ਸੀ ਕਿ ਇੰਦਰਜੀਤ ਲਈ ਇੱਕ ਟੈਲੀਫੋਨ ਆਇਆ। ਪਰਤ ਕੇ ਉਨ੍ਹਾਂ ਨੇ ਸੈਮ ਨੂੰ ਬਹੁਤ ਦੁਖੀ ਮਨ ਨਾਲ ਸਿਰਫ਼ ਇੱਕ ਸ਼ਬਦ ਕਿਹਾ-ਸਿੱਕਮ।
ਉਨ੍ਹਾਂ ਨੇ ਸੈਮ ਮਾਨੇਕ ਸ਼ਾਅ ਤੋਂ ਵਿਦਾਈ ਲਈ ਅਤੇ ਤੁਰੰਤ ਆਪਣੇ ਦਫ਼ਤਰ ਚਲੇ ਗਏੇ। ਉੱਥੇ ਉਨ੍ਹਾਂ ਨੇ ਪੂਰੀ ਰਾਤ ਕੰਮ ਕੀਤਾ।
ਜਨਰਲ ਇੰਦਰਜੀਤ ਸਿੰਘ ਗਿੱਲ ਇਸ ਅਹੁਦੇ ''ਤੇ ਪੂਰੇ ਇੱਕ ਸਾਲ ਰਹੇ। ਉਸ ਤੋਂ ਬਾਅਦ ਉਨ੍ਹਾਂ ਨੂੰ ਪੂਰਬ ਵਿੱਚ 4 ਕੋਰ ਦੀ ਕਮਾਨ ਸੌਂਪੀ ਗਈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਇਹ ਵੀ ਵੇਖੋ:
https://www.youtube.com/watch?v=iUHXFTKNe20
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7e84206e-da44-4de5-a6d3-673d63503f42'',''assetType'': ''STY'',''pageCounter'': ''punjabi.india.story.59023298.page'',''title'': ''ਜਨਰਲ ਇੰਦਰਜੀਤ ਸਿੰਘ ਗਿੱਲ: ਇੰਦਰਾ ਗਾਂਧੀ ਅਤੇ ਸੈਮ ਮਾਨੇਕਸ਼ਾ ਨਾਲ ਮੱਥਾ ਲਾਉਣ ਵਾਲਾ ਫ਼ੌਜੀ ਅਫ਼ਸਰ'',''author'': ''ਰੇਹਾਨ ਫ਼ਜ਼ਲ'',''published'': ''2021-10-24T07:45:11Z'',''updated'': ''2021-10-24T07:45:11Z''});s_bbcws(''track'',''pageView'');