ਲਖੀਮਪੁਰ ਹਿੰਸਾ: ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਹੋਇਆ ਡੇਂਗੂ, ਜੇਲ੍ਹ ਹਸਪਤਾਲ ''''ਚ ਭਰਤੀ
Sunday, Oct 24, 2021 - 11:38 AM (IST)


ਲਖੀਮਪੁਰ ਹਿੰਸਾ ਦੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਡੇਂਗੂ ਹੋ ਗਿਆ ਹੈ। ਇਸ ਦੀ ਪੁਸ਼ਟੀ ਸ਼ਨੀਵਾਰ ਸ਼ਾਮ ਨੂੰ ਮਾਮਲੇ ਦੀ ਜਾਂਚ ਕਰ ਰਹੀ ਐੱਸਆਈ ਟੀਮ ਦੇ ਮੁਖੀ ਡੀਆਈਜੀ ਉਪਿੰਦਰ ਅਗਰਵਾਲ ਨੇ ਕੀਤੀ।
ਸ਼ੁੱਕਰਵਾਰ ਨੂੰ ਲਖੀਮਪੁਰ ਖੀਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅਸ਼ੀਸ਼ ਨੂੰ 48 ਘੰਟੇ ਲਈ ਰਿਮਾਂਡ ਉੱਤੇ ਲਿਆ ਸੀ।
3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਇੱਕ ਜੀਪ ਨੇ ਦਰੜਿਆ ਸੀ।
ਜਿਸ ਤੋਂ ਬਾਅਦ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਕ ਸਥਾਨਕ ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ:
- ਭਾਰਤ ਬਨਾਮ ਪਾਕ : ਉਹ ਪੰਜ ਕਿੱਸੇ ਜਦੋਂ ਮੈਦਾਨ ਚ'' ਤੂੰ-ਤੂੰ, ਮੈਂ-ਮੈਂ ਉੱਤੇ ਉਤਰੇ ਦੋਵਾਂ ਮੁਲਕਾਂ ਦੇ ਕ੍ਰਿਕਟਰ
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ: ਬਾਹਰ ਬੈਠ ਕੇ ਧੋਨੀ, ਵਿਰਾਟ ਦੀ ਕਿਵੇਂ ਮਦਦ ਕਰ ਸਕਦੇ ਹਨ
- ਅਰੂਸਾ ਆਲਮ ਨਾਲ ਨਿੱਜੀ ਤਸਵੀਰਾਂ ਰਾਹੀਂ ਅੱਗੇ ਵਧਿਆ ਕਾਂਗਰਸ ਦਾ ਸਿਆਸੀ ਟਕਰਾਅ
ਸ਼ਨੀਵਾਰ ਨੂੰ ਪੁੱਛਗਿੱਛ ਦੇ ਦੌਰਾਨ ਅਸ਼ੀਸ਼ ਦੀ ਤਬੀਅਤ ਖ਼ਰਾਬ ਸੀ ਅਤੇ ਲਖੀਮਪੁਰ ਜੇਲ੍ਹ ਦੇ ਜੇਲ੍ਹਰ ਪੀ ਪੀ ਸਿੰਘ ਮੁਤਾਬਕ ਅਸ਼ੀਸ਼ ਨੂੰ ਬੁਖਾਰ ਸੀ।
ਲਖੀਮਪੁਰ ਜੇਲ੍ਹ ਵਿਚ ਹੋ ਰਿਹਾ ਹੈ ਇਲਾਜ
ਰਿਮਾਂਡ ''ਤੇ ਪੁੱਛਗਿੱਛ ਤੋਂ ਪਹਿਲਾਂ ਅਤੇ ਬਾਅਦ ਅਸ਼ੀਸ਼ ਦੀ ਰੋਜ਼ਾਨਾ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ। ਇਸੇ ਜਾਂਚ ਵਿਚ ਹੋਏ ਡੇਂਗੂ ਦੇ ਟੈਸਟ ਵਿੱਚ ਰਿਪੋਰਟ ਪਾਜ਼ੇਟਿਵ ਆਈ।
ਲਖਨਊ ਤੋਂ ਬੀਬੀਸੀ ਸਹਿਯੋਗੀ ਅਨੰਤ ਝਨਾਨੇ ਨੂੰ ਮਿਲੀ ਜਾਣਕਾਰੀ ਮੁਤਾਬਕ ਅਸ਼ੀਸ਼ ਵਿਚ ਡੇਂਗੂ ਦੀ ਪੁਸ਼ਟੀ ਹੋਣ ਤੋਂ ਬਾਅਦ ਪੁੱਛ ਗਿੱਛ ਅੱਗੇ ਨਹੀਂ ਵਧ ਸਕੀ ਅਤੇ ਉਨ੍ਹਾਂ ਨੂੰ ਵਾਪਸ ਲਖੀਮਪੁਰ ਜੇਲ੍ਹ ਭੇਜਿਆ ਗਿਆ।

ਫਿਲਹਾਲ ਅਸ਼ੀਸ਼ ਦਾ ਜੇਲ੍ਹ ਦੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ ਦੇ ਨਾਲ ਸੰਪਰਕ ਵਿੱਚ ਹਨ। ਜੇਕਰ ਲੋੜ ਪਈ ਤਾਂ ਪੁਲਿਸ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਜਾਂ ਫਿਰ ਲਖਨਊ ਵੀ ਇਲਾਜ ਲਈ ਲਿਜਾ ਸਕਦੀ ਹੈ।
ਅਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਹਨ।ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਨ ਦੀ ਮੰਗ ਵੀ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਚੁੱਕੀ ਗਈ ਹੈ।
ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਮੌਤ ਤੋਂ ਬਾਅਦ ਕਈ ਸਿਆਸੀ ਆਗੂ ਜਿਨ੍ਹਾਂ ਵਿਚ ਰਾਹੁਲ ਗਾਂਧੀ,ਪ੍ਰਿਯੰਕਾ ਗਾਂਧੀ ਵਾਡਰਾ,ਹਰਸਿਮਰਤ ਕੌਰ ਬਾਦਲ, ਨਵਜੋਤ ਸਿੰਘ ਸ਼ਾਮਿਲ ਹਨ ਵੀ ਪੀੜਿਤ ਪਰਿਵਾਰਾਂ ਨਾਲ ਮਿਲੇ ਸਨ ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=SqeOT45Ti8A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d5d4f3c1-4425-4cef-9166-588dcc079ded'',''assetType'': ''STY'',''pageCounter'': ''punjabi.india.story.59026885.page'',''title'': ''ਲਖੀਮਪੁਰ ਹਿੰਸਾ: ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਹੋਇਆ ਡੇਂਗੂ, ਜੇਲ੍ਹ ਹਸਪਤਾਲ \''ਚ ਭਰਤੀ'',''published'': ''2021-10-24T06:01:44Z'',''updated'': ''2021-10-24T06:01:44Z''});s_bbcws(''track'',''pageView'');