ਭਾਰਤ ਬਨਾਮ ਪਾਕਿਸਤਾਨ : ਉਹ ਪੰਜ ਕਿੱਸੇ ਜਦੋਂ ਮੈਦਾਨ ਚ'''' ਤੂੰ-ਤੂੰ, ਮੈਂ-ਮੈਂ ਉੱਤੇ ਉਤਰੇ ਦੋਵਾਂ ਮੁਲਕਾਂ ਦੇ ਕ੍ਰਿਕਟਰ
Sunday, Oct 24, 2021 - 10:23 AM (IST)

ਭਾਰਤ ਅਤੇ ਪਾਕਿਸਤਾਨ ਵਿਚਕਾਰ ਜਦੋਂ ਕ੍ਰਿਕਟ ਮੁਕਾਬਲਾ ਹੋਵੇ ਤਾਂ ਸਿਰਫ਼ ਦੇਖਣ ਵਾਲਿਆਂ ਦੀਆਂ ਭਾਵਨਾਵਾਂ ਹੀ ਚਰਮ ''ਤੇ ਨਹੀਂ ਹੁੰਦੀਆਂ, ਬਲਕਿ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਦੋਵਾਂ ਟੀਮਾਂ ਦੇ ਖਿਡਾਰੀਆਂ ਦੀਆਂ ਭਾਵਨਾਵਾਂ ਵੀ ਚਰਮ ''ਤੇ ਹੁੰਦੀਆਂ ਹਨ।
ਇੱਕ ਦੂਜੇ ਤੋਂ ਮੁਕਾਬਲਾ ਨਾ ਗਵਾਉਣ ਦੇ ਤਣਾਅ ਵਿੱਚ ਖਿਡਾਰੀ ਕੋਈ ਨਰਮੀ ਨਹੀਂ ਦਿਖਾਉਣਾ ਚਾਹੁੰਦੇ। ਅਜਿਹੇ ਵਿੱਚ ਮੈਦਾਨ ਵਿੱਚ ਇੱਕ ਦੂਜੇ ਨਾਲ ਤੂੰ-ਤੂੰ, ਮੈਂ-ਮੈਂ ਵੀ ਦੇਖਣ ਨੂੰ ਮਿਲਦੀ ਰਹੀ ਹੈ। ਅਜਿਹੀਆਂ ਪੰਜ ਘਟਨਾਵਾਂ ''ਤੇ ਇੱਕ ਨਜ਼ਰ-
1.ਆਮਿਰ ਸੋਹੇਲ ਅਤੇ ਵੈਂਕਟੇਸ਼ ਪ੍ਰਸਾਦ ਵਿਚਕਾਰ ਝੜਪ
ਪਾਕਿਸਤਾਨ ਦੇ ਬੱਲੇਬਾਜ਼ ਆਮਿਰ ਸੋਹੇਲ ਅਤੇ ਭਾਰਤੀ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਵਿਚਕਾਰ ਇਹ ਝੜਪ 1996 ਦੇ ਵਰਲਡ ਕੱਪ ਦੌਰਾਨ ਹੋਈ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 287 ਰਨ ਬਣਾਏ ਸਨ।
ਇਸ ਦੇ ਜਵਾਬ ਵਿੱਚ ਆਮਿਰ ਸੋਹੇਲ ਅਤੇ ਸਈਦ ਅਨਵਰ ਨੇ ਪਹਿਲੇ ਵਿਕਟ ਲਈ ਤੇਜ਼ੀ ਨਾਲ 84 ਰਨ ਜੋੜ ਦਿੱਤੇ ਸਨ। ਸੋਹੇਲ ਸ਼ਾਨਦਾਰ ਫਾਰਮ ਵਿੱਚ ਬੱਲੇਬਾਜ਼ੀ ਕਰ ਰਹੇ ਸਨ।
51 ਰਨਾਂ ''ਤੇ ਜਦੋਂ ਸੋਹੇਲ ਖੇਡ ਰਹੇ ਸਨ, ਉਦੋਂ ਉਨ੍ਹਾਂ ਨੇ ਵੈਂਕਟੇਸ਼ ਪ੍ਰਸਾਦ ਦੀ ਗੇਂਦ ''ਤੇ ਇੱਕ ਚੌਕਾ ਮਾਰਿਆ। ਗੇਂਦ ਬਾਊਂਡਰੀ ਦੇ ਪਾਰ ਪਹੁੰਚ ਗਈ ਸੀ, ਉਦੋਂ ਸੋਹੇਲ ਨੇ ਵੈਂਕਟੇਸ਼ ਪ੍ਰਸਾਦ ਵੱਲ ਬੱਲਾ ਕਰਦੇ ਹੋਏ ਬੱਲੇ ਨਾਲ ਗੇਂਦ ਨੂੰ ਦਿਖਾਇਆ।
ਸੋਹੇਲ ਸ਼ਾਇਦ ਪ੍ਰਸਾਦ ਨੂੰ ਆਪਣੇ ਹਮਲਾਵਰ ਅੰਦਾਜ਼ ਦੀ ਬੱਲੇਬਾਜ਼ੀ ਦਾ ਸੰਦੇਸ਼ ਦੇਣਾ ਚਾਹ ਰਹੇ ਸਨ। ਪਰ ਇਸ ਨਾਲ ਵੈਂਕਟੇਸ਼ ਪ੍ਰਸਾਦ ਨਰਾਜ਼ ਹੋ ਗਏ। ਹਾਲਾਂਕਿ ਅਗਲੀ ਹੀ ਗੇਂਦ ''ਤੇ ਪ੍ਰਸਾਦ ਨੇ ਆਪਣਾ ਬਦਲਾ ਲੈ ਲਿਆ।
ਉਨ੍ਹਾਂ ਦੀ ਗੇਂਦ ਨੂੰ ਸੋਹੇਲ ਨੇ ਮਿਡ ਕ੍ਰਿਕਟ ''ਤੇ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਚਕਮਾ ਦਿੰਦੇ ਹੋਏ ਉਨ੍ਹਾਂ ਦਾ ਆਫ਼ ਸਟੰਪ ਲੈ ਉੱਡੀ।
ਇਹ ਵੀ ਪੜ੍ਹੋ:
- ਭਾਰਤ- ਪਾਕ : ''ਬਲੈਂਕ ਚੈੱਕ ''ਚ ਜਿੰਨੀ ਮਰਜ਼ੀ ਰਕਮ ਭਰ ਲਓ, ਪਰ ਭਾਰਤ ਨੂੰ ਹਰਾ ਦਿਓ''
- ਅਰੂਸਾ ਆਲਮ ਨਾਲ ਨਿੱਜੀ ਤਸਵੀਰਾਂ ਰਾਹੀਂ ਅੱਗੇ ਵਧਿਆ ਕਾਂਗਰਸ ਦਾ ਸਿਆਸੀ ਟਕਰਾਅ
- ਲਖੀਮਪੁਰ ਖੀਰੀ ਕਾਂਡ ''ਚ ਕੇਂਦਰੀ ਮੰਤਰੀ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਫ਼ਸਰ ਦਾ ਤਬਾਦਲਾ
ਸੋਹੇਲ ਨੂੰ ਆਊਟ ਕਰਨ ਦੇ ਬਾਅਦ ਪ੍ਰਸਾਦ ਨੇ ਉਨ੍ਹਾਂ ਨੂੰ ਪਵੇਲੀਅਨ ਵੱਲ ਰਸਤਾ ਦਿਖਾਇਆ ਸੀ। ਦੋਵੇਂ ਖਿਡਾਰੀਆਂ ਵਿਚਕਾਰ ਇਸ ਤਣਾ-ਤਣੀ ਦੀ ਸਾਲਾਂ ਤੱਕ ਚਰਚਾ ਹੁੰਦੀ ਰਹੀ। 25 ਸਾਲ ਬਾਅਦ ਵੀ ਲੋਕ ਇਸ ਤਕਰਾਰ ਨੂੰ ਯਾਦ ਕਰਦੇ ਹਨ।
2. ਜਦੋਂ ਗੌਤਮ ਗੰਭੀਰ ਭਿੜੇ ਸ਼ਾਹਿਦ ਅਫ਼ਰੀਦੀ ਅਤੇ ਕਾਮਰਾਨ ਅਕਮਲ ਨਾਲ
ਗੌਤਮ ਗੰਭੀਰ ਭਾਰਤੀ ਕ੍ਰਿਕਟ ਵਿੱਚ ਅਜਿਹੇ ਖਿਡਾਰੀ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਰਵੱਈਆ ਬੇਹੱਦ ਹਮਲਾਵਰ ਹੁੰਦਾ ਸੀ।
ਅਜਿਹੇ ਵਿੱਚ ਪਾਕਿਸਤਾਨ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨਾਲ ਉਨ੍ਹਾਂ ਦੀ ਤਕਰਾਰ 2007 ਵਿੱਚ ਕਾਨਪੁਰ ਵਿੱਚ ਹੋਈ ਸੀ। ਗੰਭੀਰ ਰਨ ਲੈਣ ਲਈ ਭੱਜਦੇ ਹੋਏ ਸ਼ਾਹਿਦ ਅਫ਼ਰੀਦੀ ਨਾਲ ਟਕਰਾਅ ਗਏ ਸਨ।
ਗੰਭੀਰ ਦਾ ਮੰਨਣਾ ਸੀ ਕਿ ਅਫ਼ਰੀਦੀ ਜਾਣਬੁੱਝ ਕੇ ਉਨ੍ਹਾਂ ਨੂੰ ਰਨ ਪੂਰਾ ਕਰਨ ਤੋਂ ਰੋਕ ਰਹੇ ਸਨ। ਅਫ਼ਰੀਦੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਇਸ ਦੇ ਬਾਅਦ ਦੋਵੇਂ ਕ੍ਰਿਕਟਰ ਆਪਸ ਵਿੱਚ ਉਲਝ ਗਏ। ਅੰਪਾਇਰ ਨੇ ਦੋਵਾਂ ਖਿਡਾਰੀਆਂ ਨੂੰ ਸ਼ਾਂਤ ਕਰਾਇਆ।
ਇਸ ਦੇ ਬਾਅਦ 2010 ਵਿੱਚ ਦਾਂਬੁਲਾ ਵਿੱਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਗੰਭੀਰ ਦੀ ਤਕਰਾਰਬਾਜ਼ੀ ਪਾਕਿਸਤਾਨ ਦੇ ਵਿਕਟ ਕੀਪਰ ਕਾਮਰਾਨ ਅਕਮਲ ਨਾਲ ਹੋਈ। ਕਾਮਰਾਨ ਅਕਮਲ ਨੇ ਸਈਦ ਅਜਮਲ ਦੀ ਗੇਂਦ ''ਤੇ ਗੌਤਮ ਗੰਭੀਰ ਦੀ ਵਿਕਟ ਦੇ ਪਿੱਛੇ ਲਪਕ ਜਾਣ ਨੂੰ ਲੈ ਕੇ ਅਪੀਲ ਕੀਤੀ ਸੀ। ਜਿਸ ਨੂੰ ਅੰਪਾਇਰ ਬਿਲੀ ਬਾਉਡਨ ਨੇ ਸਵੀਕਾਰ ਨਹੀਂ ਕੀਤਾ ਸੀ।
ਇਸ ਦੇ ਬਾਅਦ ਡ੍ਰਿੰਕਸ ਬ੍ਰੇਕ ਹੋਇਆ। ਇਸ ਡ੍ਰਿੰਕਸ ਬ੍ਰੇਕ ਵਿੱਚ ਗੰਭੀਰ ਅਤੇ ਅਕਮਲ ਵਿੱਚ ਵਿਵਾਦ ਹੋ ਗਿਆ। ਹਾਲਾਂਕਿ ਦੂਜੇ ਪਾਸੇ ਮੌਜੂਦ ਮਹੇਂਦਰ ਸਿੰਘ ਧੋਨੀ ਨੇ ਵਿਚਕਾਰ ਬਚਾਅ ਕਰਕੇ ਮਾਮਲੇ ਨੂੰ ਅੱਗੇ ਨਹੀਂ ਵਧਣ ਦਿੱਤਾ।
3. ਹਰਭਜਨ ਸਿੰਘ ਅਤੇ ਸ਼ੋਏਬ ਅਖ਼ਤਰ ਦੀ ਤੂੰ-ਤੂੰ, ਮੈਂ-ਮੈਂ
ਹਰਭਜਨ ਸਿੰਘ ਅਤੇ ਸ਼ੋਏਬ ਅਖ਼ਤਰ ਵਿਚਕਾਰ ਏਸ਼ੀਆ ਕੱਪ ਦੇ 2010 ਵਿੱਚ ਦਾਂਬੁਲਾ ਵਿੱਚ ਖੇਡੇ ਗਏ ਮੈਚ ਵਿੱਚ ਹੀ ਝੜਪ ਹੋਈ ਸੀ। ਇਸ ਮੁਕਾਬਲੇ ਵਿੱਚ ਜਿੱਤ ਲਈ ਭਾਰਤ ਨੂੰ 268 ਰਨ ਬਣਾਉਣੇ ਸਨ।
ਅੰਤਿਮ ਚਾਰ ਓਵਰਾਂ ਵਿੱਚ ਟੀਮ ਇੰਡੀਆ ਦੇ ਸਾਹਮਣੇ 36 ਰਨਾਂ ਦੀ ਚੁਣੌਤੀ ਸੀ। ਸ਼ੋਏਬ ਅਖ਼ਤਰ 47ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਉਤਰੇ। ਹਰਭਜਨ ਸਿੰਘ ਨੇ ਉਨ੍ਹਾਂ ਦੀ ਦੂਜੀ ਗੇਂਦ ''ਤੇ ਛੱਕਾ ਜੜ ਦਿੱਤਾ। ਇਸ ਛੱਕੇ ਦੇ ਬਾਅਦ ਦੋਵੇਂ ਖਿਡਾਰੀ ਇੱਕ ਦੂਜੇ ''ਤੇ ਚਿਲਾਉਂਦੇ ਹੋਏ ਨਜ਼ਰ ਆਏ।

ਇਸ ਦੇ ਬਾਅਦ ਹਰਭਜਨ ਸਿੰਘ ਨੇ ਮੁਹੰਮਦ ਆਮਿਰ ਦੀ ਗੇਂਦ ''ਤੇ ਛੱਕਾ ਮਾਰ ਕੇ ਭਾਰਤੀ ਟੀਮ ਨੂੰ ਜਿੱਤ ਦਵਾਈ। ਇਸ ਛੱਕੇ ਦੇ ਬਾਅਦ ਹਰਭਜਨ ਸਿੰਘ ਨੇ ਸ਼ੋਏਬ ਅਖ਼ਤਰ ਵੱਲ ਦੇਖਦੇ ਹੋਏ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕੀਤਾ।
ਸ਼ੋਏਬ ਅਖ਼ਤਰ ਨੇ ਉਨ੍ਹਾਂ ਨੂੰ ਉਦੋਂ ਡਰੈਸਿੰਗ ਰੂਮ ਜਾਣ ਨੂੰ ਕਿਹਾ ਸੀ। ਇਹ ਬਹਿਸ ਯੂ-ਟਿਊਬ ''ਤੇ ਵੀ ਦੇਖੀ ਜਾ ਸਕਦੀ ਹੈ।
4. ਕੀ ਸਹਿਵਾਗ ਨੇ ਸ਼ੋਏਬ ਅਖ਼ਤਰ ਨੂੰ ਕਿਹਾ ਸੀ ਬਾਪ,ਬਾਪ ਹੁੰਦਾ ਹੈ?
ਵੀਰੇਂਦਰ ਸਹਿਵਾਗ ਭਾਰਤੀ ਕ੍ਰਿਕਟ ਟੀਮ ਦੇ ਬੇਹੱਦ ਹਮਲਾਵਰ ਬੱਲੇਬਾਜ਼ਾਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਸ਼ੋਏਬ ਅਖ਼ਤਰ ਨਾਲ ਆਪਣੇ ਵਿਵਾਦ ਦੀ ਇੱਕ ਕਹਾਣੀ ਦੱਸੀ।
ਇਸ ਕਹਾਣੀ ਦੇ ਮੁਤਾਬਿਕ ਸ਼ੋਏਬ ਅਖ਼ਤਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹੋਏ ਵੀਰੇਂਦਰ ਸਹਿਬਾਗ ਅਤੇ ਸਚਿਨ ਤੇਂਦੁਲਕਰ ਦੀ ਜੋੜੀ ਨੂੰ ਤੋੜਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ:
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ ਸਿਰਫ਼ ਇੱਕ ਮੈਚ ਕਿਉਂ ਨਹੀਂ ਹੈ
- ਭਾਰਤ- ਪਾਕ : ''ਬਲੈਂਕ ਚੈੱਕ ''ਚ ਜਿੰਨੀ ਮਰਜ਼ੀ ਰਕਮ ਭਰ ਲਓ, ਪਰ ਭਾਰਤ ਨੂੰ ਹਰਾ ਦਿਓ''
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ: ਬਾਹਰ ਬੈਠ ਕੇ ਧੋਨੀ, ਵਿਰਾਟ ਦੀ ਕਿਵੇਂ ਮਦਦ ਕਰ ਸਕਦੇ ਹਨ
ਸਹਿਵਾਗ ਦੇ ਮੁਤਾਬਿਕ ਉਹ 200 ਰਨ ''ਤੇ ਖੇਡ ਰਹੇ ਸਨ ਅਤੇ ਸ਼ੋਏਬ ਅਖ਼ਤਰ ਬਾਰ ਬਾਰ ਉਨ੍ਹਾਂ ਨੂੰ ਹੁਕ ਸ਼ਾਟਸ ਖੇਡਣ ਨੂੰ ਕਹਿੰਦੇ ਹੋਏ ਬਾਊਂਸਰ ਸੁੱਟ ਰਹੇ ਸਨ। ਸ਼ੋਏਬ ਸਹਿਬਾਗ ਨੂੰ ਉਕਸਾਉਣਾ ਚਾਹੁੰਦੇ ਸਨ।
ਅਜਿਹੇ ਵਿੱਚ ਸਹਿਵਾਗ ਨੇ ਉਨ੍ਹਾਂ ਨੂੰ ਕਿਹਾ ਕਿ ''ਦੂਜੇ ਪਾਸੇ ਤੇਰਾ ਬਾਪ ਬੈਟਿੰਗ ਕਰ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਬੋਲ, ਉਹ ਮਾਰ ਕੇ ਦੱਸ ਦੇਵੇਗਾ।''
ਸ਼ੋਏਬ ਨੇ ਅਗਲੇ ਓਵਰ ਵਿੱਚ ਤੇਂਦੁਲਕਰ ਨੂੰ ਬਾਊਂਸਰ ਮਾਰਿਆ ਅਤੇ ਤੇਂਦੁਲਕਰ ਨੇ ਉਸ ਨੂੰ ਪੁਲ ਸ਼ਾਟਸ ਜ਼ਰੀਏ ਛੱਕਾ ਮਾਰ ਦਿੱਤਾ। ਸਚਿਨ ਦੇ ਛੱਕੇ ਦੇ ਬਾਅਦ ਮੈਂ ਸ਼ੋਏਬ ਨੂੰ ਕਿਹਾ, ਬੇਟਾ, ਬੇਟਾ ਹੁੰਦਾ ਹੈ ਅਤੇ ਬਾਪ, ਬਾਪ ਹੁੰਦਾ ਹੈ।''
ਸਹਿਵਾਗ ਨੇ ਜੋ ਕਿਹਾ ਉਹ ਸੋਸ਼ਲ ਮੀਡੀਆ ''ਤੇ ਕਾਫ਼ੀ ਵਾਇਰਲ ਹੋ ਗਿਆ।ਕਰੀਬ ਡੇਢ ਸਾਲ ਪਹਿਲਾਂ ਸ਼ੋਏਬ ਅਖ਼ਤਰ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ।
ਹਾਲਾਂਕਿ ਉਨ੍ਹਾਂ ਨੇ ਕਿਹਾ, ''ਸਹਿਬਾਗ ਨੇ ਮਜ਼ੇਦਾਰ ਕਹਾਣੀ ਸੁਣਾਈ। ਜੇਕਰ ਸੱਚਮੁੱਚ ਵਿੱਚ ਸਹਿਵਾਗ ਮੇਰੇ ਨਾਲ ਅਜਿਹਾ ਕਰਦਾ ਤਾਂ ਮੈਂ ਫੀਲਡ ਵਿੱਚ ਉਸ ਨੂੰ ਮਾਰ ਬੈਠਦਾ।''
ਹੋ ਸਕਦਾ ਹੈ ਕਿ ਸ਼ੋਏਬ ਅਖ਼ਤਰ ਸੱਚ ਬੋਲ ਰਹੇ ਹੋਣ, ਕਿਉਂਕਿ ਸਹਿਵਾਗ ਨੇ ਜਦੋਂ ਪਾਕਿਸਤਾਨ ਦੇ ਖਿਲਾਫ਼ ਤੀਹਰਾ ਸੈਂਕੜਾ ਬਣਾਇਆ ਸੀ, ਉਦੋਂ ਸਚਿਨ ਤੇਂਦੁਲਕਰ ਨੇ 194 ਰਨ ਬਣਾਏ ਸਨ, ਪਰ ਇਸ ਪਾਰੀ ਵਿੱਚ ਕੋਈ ਛੱਕਾ ਨਹੀਂ ਲਗਾਇਆ ਸੀ।
ਇਸ ਦੇ ਕੁਝ ਸਾਲ ਬਾਅਦ ਜਦੋਂ ਸਹਿਵਾਗ ਨੇ ਪਾਕਿਸਤਾਨ ਦੇ ਖਿਲਾਫ਼ 254 ਰਨਾਂ ਦੀ ਪਾਰੀ ਖੇਡੀ ਤਾਂ ਤੇਂਦੁਲਕਰ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ।
2007 ਵਿੱਚ ਸਹਿਵਾਗ ਨੇ ਪਾਕਿਸਤਾਨ ਦੇ ਖਿਲਾਫ਼ ਫਿਰ ਦੁਹਰਾ ਸੈਂਕੜਾ ਜਮਾਇਆ ਸੀ, ਪਰ ਉਦੋਂ ਸ਼ੋਏਬ ਪਾਕਿਸਤਾਨ ਦੀ ਟੀਮ ਵਿੱਚ ਨਹੀਂ ਸਨ।
5. ਜਾਵੇਦ ਮਿਆਂਦਾਦ ਦਾ ਕਿਰਨ ਮੋਰੇ ''ਤੇ ਉਛਲਣਾ
ਜਾਵੇਦ ਮਿਆਂਦਾਦ-ਕਿਰਨ ਮੋਰੇ ਦਾ ਵਿਵਾਦ ਵੀ ਭਾਰਤ-ਪਾਕਿਸਤਾਨ ਕ੍ਰਿਕਟ ਵਿੱਚ ਸਭ ਤੋਂ ਚਰਚਿਤ ਵਿਵਾਦਾਂ ਵਿੱਚ ਗਿਣਿਆ ਜਾਂਦਾ ਹੈ। 1992 ਦੇ ਵਰਲਡ ਕੱਪ ਲਈ ਸਿਡਨੀ ਵਿੱਚ ਦੋਵਾਂ ਟੀਮਾਂ ਵਿਚਕਾਰ ਮੁਕਾਬਲਾ ਸੀ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49 ਓਵਰਾਂ ਵਿੱਚ ਸੱਤ ਵਿਕਟ ''ਤੇ 217 ਰਨ ਬਣਾਏ। ਭਾਰਤ ਵੱਲੋਂ ਸਚਿਨ ਤੇਂਦੁਲਕਰ ਨੇ ਨਾਟ ਆਊਟ 54 ਰਨ ਬਣਾਏ ਸਨ, ਜਦੋਂ ਕਿ ਕਪਿਲ ਦੇਵ ਨੇ 26 ਗੇਂਦਾਂ ''ਤੇ 35 ਰਨ ਬਣਾਏ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ 17 ਰਨ ਤੱਕ ਦੋ ਵਿਕਟ ਗਵਾ ਦਿੱਤੇ ਸਨ। ਇਸ ਦੇ ਬਾਅਦ ਆਮਿਰ ਸੋਹੇਲ ਅਤੇ ਜਾਵੇਦ ਮਿਆਂਦਾਦ ਨੇ ਟੀਮ ਦਾ ਸਕੋਰ ਸੰਭਾਲ ਲਿਆ। ਜਦੋਂ ਪਾਕਿਸਤਾਨ ਦਾ ਸਕੋਰ ਦੋ ਵਿਕਟ ''ਤੇ 85 ਰਨ ਸੀ, ਉਦੋਂ ਇਹ ਘਟਨਾ ਹੋਈ ਸੀ।
ਮਿਆਂਦਾਦ ਨੇ ਸਚਿਨ ਤੇਂਦੁਲਕਰ ਦੀ ਗੇਂਦ ''ਤੇ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਵਿਕਟ ਕੀਪਰ ਮੋਰੇ ਨੇ ਕੈਚ ਲਈ ਅਪੀਲ ਕੀਤੀ ਸੀ। ਇਸੀ ਓਵਰ ਵਿੱਚ ਇੱਕ ਰਨ ਪੂਰਾ ਕਰਨ ਲਈ ਭੱਜੇ ਤਾਂ ਮੋਰੇ ਨੇ ਵਿਕਟ ਗਿਰਾ ਕੇ ਰਨ ਆਊਟ ਲਈ ਅਪੀਲ ਕੀਤੀ। ਮਿਆਂਦਾਦ ਉਦੋਂ ਕਰੀਜ਼ ਦੇ ਅੰਦਰ ਆ ਗਏ ਸਨ।
ਇਸ ਦੇ ਬਾਅਦ ਉਨ੍ਹਾਂ ਨੇ ਮੋਰੇ ਦੀਆਂ ਲਗਾਤਾਰ ਅਪੀਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚਿੜਾਉਣ ਲਈ ਵਿਕਟ ''ਤੇ ਉਛਲਣਾ ਸ਼ੁਰੂ ਕਰ ਦਿੱਤਾ।
ਭਾਰਤੀ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ ''ਤੇ ਵਿਕਟ ਹਾਸਲ ਕਰਦੇ ਹੋਏ ਇਹ ਮੈਚ ਜਿੱਤ ਲਿਆ ਸੀ, ਪਰ ਇਸ ਮੈਚ ਦੀ ਜਿੱਤ ਤੋਂ ਜ਼ਿਆਦਾ ਚਰਚਾ ਮਿਆਂਦਾਦ ਅਤੇ ਮੋਰੇ ਦੇ ਵਿਵਾਦ ਦੀ ਹੁੰਦੀ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਇਹ ਵੀ ਵੇਖੋ:
https://www.youtube.com/watch?v=wC7ApdzqvDQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d9174351-2993-4d64-8a81-32a4210d1fa6'',''assetType'': ''STY'',''pageCounter'': ''punjabi.india.story.59026659.page'',''title'': ''ਭਾਰਤ ਬਨਾਮ ਪਾਕਿਸਤਾਨ : ਉਹ ਪੰਜ ਕਿੱਸੇ ਜਦੋਂ ਮੈਦਾਨ ਚ\'' ਤੂੰ-ਤੂੰ, ਮੈਂ-ਮੈਂ ਉੱਤੇ ਉਤਰੇ ਦੋਵਾਂ ਮੁਲਕਾਂ ਦੇ ਕ੍ਰਿਕਟਰ'',''author'': '' ਪਰਾਗ ਪਾਠਕ'',''published'': ''2021-10-24T04:42:10Z'',''updated'': ''2021-10-24T04:42:10Z''});s_bbcws(''track'',''pageView'');