ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ: ਵਿਰਾਟ ਕੋਹਲੀ ਦੀ ਕਪਤਾਨੀ ਕੀ ਭਾਰਤ ਨੂੰ ਮੈਚ ਜਿਤਾ ਸਕੇਗੀ
Sunday, Oct 24, 2021 - 08:08 AM (IST)


ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਚੱਲ ਰਹੇ ਟੀ20 ਵਿਸ਼ਵ ਕੱਪ ਤੋਂ ਬਾਅਦ ਖੇਡ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਹੈ।
ਵਿਰਾਟ ਕੋਹਲੀ ਪਿਛਲੇ ਨੌ ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਹਨ ਅਤੇ ਇੱਕ ਕਪਤਾਨ ਵਜੋਂ ਇਹ ਉਨ੍ਹਾਂ ਦਾ ਪਲੇਠਾ ਅਤੇ ਆਖ਼ਰੀ ਟੀ20 ਵਿਸ਼ਵ ਕੱਪ ਹੈ।
ਖੇਡ ਪੱਤਰਕਾਰ ਸ਼ਰਧਾ ਉਗਰਾ ਕੋਹਲੀ ਦੇ ਖੇਡ ਜੀਵਨ ਦੇ ਇਸ ਅਹਿਮ ਟੂਰਨਾਮੈਂਟ ਦੀ ਅਹਮੀਅਤ ਦਾ ਵਿਸ਼ਲੇਸ਼ਣ ਕਰ ਰਹੇ ਹਨ।
ਭਾਰਤ-ਪਾਕਿਸਤਾਨ ਰੈਂਕਿੰਗ
ਯੂਏਈ ਅਤੇ ਓਮਾਨ ਵਿੱਚ ਖੇਡੇ ਜਾ ਰਹੇ ਟੀ20 ਵਿਸ਼ਵ ਕੱਪ ਨੂੰ ਚਲਦਿਆਂ ਇੱਕ ਹਫ਼ਤਾ ਹੋ ਚੁੱਕਿਆ ਹੈ। ਇਸ ਵਿੱਚ ਦਰਸ਼ਕਾਂ ਦਾ ਖ਼ਾਸ ਧਿਆਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੈਚ ਵੱਲ ਹੈ।
ਆਈਸੀਸੀ ਦੀ ਵਿਸ਼ਵ ਰੈਂਕਿੰਗ ਅਤੇ ਟੀ20 ਇੰਟਰਨੈਸ਼ਨਲ ਰੈਂਕਿੰਗ ਵਿੱਚ ਭਾਰਤ ਦਾ ਰੈਂਕ ਇੰਗਲੈਂਡ ਤੋਂ ਬਾਅਦ ਦੂਜਾ ਹੈ ਅਤੇ ਪਾਕਿਸਤਾਨ ਤੀਜੇ ਨੰਬਰ ਦੀ ਟੀਮ ਹੈ।
ਹਾਲਾਂਕਿ ਜਦੋਂ ਪਾਕਿਸਤਾਨ ਬਨਾਮ ਭਾਰਤ ਦੇ ਮੈਚ ਦੀ ਗੱਲ ਹੋਵੇ ਤਾਂ ਇਹ ਦਰਜੇਬੰਦੀਆਂ ਬੇਮਾਅਨੇ ਹੋ ਜਾਂਦੀਆਂ ਹਨ।
ਜੇ ਟੀ20 ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਗੱਲ ਕਰੀਏ ਤਾਂ ਪਿਛਲੇ ਦੋ ਦਹਾਕਿਆਂ ਵਿੱਚ ਸਿਰਫ਼ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੇ ਭਾਰਤ ਨਾਲੋਂ ਘੱਟ ਕੌਮਾਂਤਰੀ ਕ੍ਰਿਕਟ ਮੈਚ ਖੇਡੇ ਹਨ।

ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਜਿਨ੍ਹਾਂ ਦੇ ਖਿਡਾਰੀ ਟੀ20 ਦੀ ਫਰੈਂਚਾਈਜ਼ੀ ਨਾਲ ਜੁੜੀ ਲੀਗ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਦੋਵਾਂ ਟੀਮਾਂ ਨੇ ਕੌਮਾਂਤਰੀ ਪੱਧਰ ਤੇ ਖੇਡੇ ਗਏ ਮੈਚਾਂ ਵਿੱਚੋਂ ਉਨੇ ਮੈਚ ਜਿੱਤੇ ਨਹੀਂ ਹਨ ਜਿੰਨੇ ਕਿ ਹਾਰੇ ਹਨ।
ਹਾਲਾਂਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਟੀ20 ਦੇ ਮੈਚਾਂ ਵਿੱਚ ਜਿੱਤਣ ਵਾਲੀ ਇੱਕੋ ਚੀਜ਼ ਹੁੰਦੀ ਹੈ ਉਹ ਹੈ ਟੀ20 ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਜਿਸ ਦੇ ਜੇਤੂ ਦਾ ਫ਼ੈਸਲਾ ਅਗਲੇ ਮਹੀਨੇ ਹੋਣਾ ਹੈ।
ਵਿਰਾਟ ਕੋਹਲੀ ਦਾ ਸਲੋਗਨ
ਭਾਰਤ ਦੇ ਕੇਸ ਵਿੱਚ "ਵਿਰਾਟ ਲਈ ਜਿੱਤੋ" ਦੇ ਸਲੋਗਨ ਨੇ ਇਸ ਅੱਤ ਦਰਜੇ ਦੀ ਪਹਿਲਤਾ ਬਣਾ ਦਿੱਤਾ ਹੈ- ਕਿਉਂ?- ਕਿਉਂਕਿ,ਇਹ ਉਨ੍ਹਾਂ ਦਾ ਕਪਤਾਨ ਵਜੋਂ ਪਹਿਲਾ ਅਤੇ ਆਖ਼ਰੀ ਟੀ20 ਵਿਸ਼ਵ ਕੱਪ ਹੈ।
ਜਦੋਂ ਤੋਂ ਕੋਹਲੀ ਨੇ ਇਸ ਟੀ20 ਵਿਸ਼ਵ ਕੱਪ ਤੋਂ ਬਾਅਦ ਟੀ20 ਦੀ ਕਪਤਾਨੀ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀ ਟੀਮ ਰੌਇਲ ਚੈਲੇਂਜਰਜ਼ ਬੈਂਗਲੋਰ ਛੱਡਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਦਾ ਟੀ20 ਵਿਸ਼ਵ ਕੱਪ ਉੱਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਧਿਆਨ ਹੋਰ ਤੀਖਣ ਹੋ ਕੇ ਲੱਗ ਰਿਹਾ ਹੈ।
ਇਸ ਤੋਂ ਪਹਿਲਾਂ ਟੀ20 ਵਿਸ਼ਵ ਕੱਪ ਪੰਜ ਸਾਲ ਪਹਿਲਾਂ ਖੇਡਿਆ ਗਿਆ ਸੀ। ਉਸ ਸਮੇਂ ਸਾਲ 2016 ਵਿੱਚ ਕੋਹਲੀ ਭਾਰਤੀ ਟੀਮ ਵਿੱਚ ਇੱਕ ਖਿਡਾਰੀ ਸਨ ਅਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਖੇਡ ਰਹੇ ਸਨ।
ਉਸ ਟੂਰਨਾਮੈਂਟ ਵਿੱਚ ਟੀਮ ਤਤਕਾਲੀ ਟੀ20 ਵਿਸ਼ਵ ਕੱਪ ਜੇਤੂ ਵੈਸਟ ਇੰਡੀਜ਼ ਤੋਂ ਸੈਮੀਫ਼ਾਇਨਲ ਵਿੱਚ ਹਾਰ ਗਈ ਸੀ।
ਉਸ ਟੀਮ ਦੇ ਮੈਂਬਰਾਂ ਵਿੱਚੋਂ ਅੱਧੇ- ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਟੇਲ, ਰਵਿੰਦਰ ਜਡੇਜਾ, ਆਰ ਅਸ਼ਵਿਨ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰ੍ਹਾ ਇਸ ਟੀਮ ਵਿੱਚ ਵੀ ਖੇਡ ਰਹੇ ਹਨ।
ਉਸ ਵੇਲੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਟੂਰਨਾਮੈਂਟ ਦੌਰਾਨ ''ਗੁਰੂ'' (ਮੈਂਟੋਰ) ਵਜੋਂ ਟੀਮ ਦਾ ਹਿੱਸਾ ਬਣੇ ਹਨ।
ਧੋਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਸ਼ਵ ਕੱਪ ਦੇ ਮਾਮਲੇ ਵਿੱਚ ਜਾਦੂਗਰੀ ਦੇ ਸਮਰੱਥ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੰਡੀਅਨ ਐਕਸਪ੍ਰੈੱਸ ਨੇ ਉਨ੍ਹਾਂ ਨੂੰ ਕੋਹਲੀ ਦੇ "ਕਪਤਾਨੀ ਲਈ ਕੋਚ" ਲਿਖਿਆ ਹੈ।

ਕੋਹਲੀ ਦੇ ਡਰੈਸਿੰਗ ਰੂਮ ਵਿੱਚ ਪਹਿਲਾਂ ਹੀ ਕਈ ਵਿਸ਼ਵ ਕੱਪ ਜੇਤੂ ਬੈਠੇ ਹਨ। ਜਿਵੇਂ- ਪੰਜ ਵਾਰ ਆਪੀਐੱਲ ਜਿੱਤ ਚੁੱਕੇ ਰੋਹਿਤ ਸ਼ਰਮਾ ਅਤੇ ਕੈਐੱਲ ਕੌਲ, ਆਰ ਅਸ਼ਵਿਨ ਅਤੇ ਰਿਸ਼ਬ ਪੰਤ।
ਜੇ ਤੁਸੀਂ ਭੁਵਨੇਸ਼ਵਰ ਕੁਮਾਰ ਨੂੰ ਵੀ ਗਿਣ ਲਓ ਜੋ ਕਿ ਆਪੀਐੱਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਰਾਖਵੇਂ ਖਿਡਾਰੀ ਸਨ ਤਾਂ ਇਹ ਗਿਣਤੀ ਪੰਜ ਹੋ ਜਾਂਦੀ ਹੈ।
ਟੀ20 ਇੱਕ ਅਜਿਹਾ ਫਾਰਮੈਟ ਹੈ ਜਿੱਥੇ ਕਪਤਾਨ ਦੇ ਰਣਨੀਤਿਕ ਪੈਂਤੜਿਆਂ ਉੱਪਰ ਨਿਰੰਤਰ ਨਜ਼ਰ ਬਣੀ ਰਹਿੰਦੀ ਹੈ, ਗੇਂਦ ਦਰ ਗੇਂਦ।
ਇਹ ਇੱਕ ਅਜਿਹੀ ਕਸੌਟੀ ਹੈ ਜਿੱਥੇ ਭਾਰਤ ਦੇ ਅਲਫ਼ਾ ਮੇਲ ਅਲਫ਼ਾ ਤੋਂ ਬਹੁਤ ਦੂਰ ਹਨ।
ਇਹ ਵੀ ਪੜ੍ਹੋ:
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ ਸਿਰਫ਼ ਇੱਕ ਮੈਚ ਕਿਉਂ ਨਹੀਂ ਹੈ
- ਜਦੋਂ ਨਵਜੋਤ ਸਿੱਧੂ ਦੇ ਆਊਟ ਹੋਣ ’ਤੇ ਭਾਰਤ ਹੱਥੋਂ ਮੈਚ ਫਿਸਲਿਆ
- ਵਿਰਾਟ ਕੋਹਲੀ ਛੱਡਣਗੇ ਟੀ-20 ਦੀ ਕਪਤਾਨੀ, ਪਰ ਕੌਣ ਹੋ ਸਕਦਾ ਹੈ ਨਵਾਂ ਕਪਤਾਨ
- ਕੀ BCCI ਦੁਨੀਆਂ ਦਾ ਸਭ ਤੋਂ ਅਮੀਰ ਖੇਡ ਅਦਾਰਾ ਹੈ?
ਧੋਨੀ ਤੋਂ ਬਾਅਦ ਕੋਹਲੀ ਤੋਂ ਜ਼ਿਆਦਾ ਕਿਸੇ ਨੇ ਵੀ ਕੋਹਲੀ ਤੋਂ ਜ਼ਿਆਦਾ ਦੇਰ ਕਿਸੇ ਟੀਮ ਦੀ ਕਪਤਾਨੀ ਨਹੀਂ ਕੀਤੀ ਹੈ।
ਮਹਿੰਦਰ ਸਿੰਘ ਧੋਨੀ ਮਦਦਗਾਰ ਹੋਣਗੇ ?
ਭਾਵੇਂ ਹੋ ਸਕਦਾ ਹੈ ਕਿ ਕੋਹਲੀ ਨੂੰ ਆਪਣੇ ਆਲੇ-ਦੁਆਲੇ ਇੰਨੇ ਜ਼ਿਆਦਾ ਕਪਤਾਨ ਵਧੀਆ ਨਾ ਲੱਗਣ ਪਰ ਨਿਸ਼ਚਿਤ ਹੀ ਧੋਨੀ ਨੂੰ ਆਪਣੇ ਨਾਲ ਖੜ੍ਹਾ ਹੋਣ ਦੇ ਨੂੰ ਕੁਝ ਲਾਭ ਤਾਂ ਜ਼ਰੂਰ ਹੀ ਹੋਣਗੇ।
ਧੋਨੀ ਨੇ ਕੋਹਲੀ ਦੇ ਕਪਤਾਨੀ ਵਿੱਚ 74 ਚਿੱਟੀ ਬਾਲ ਵਾਲੇ ਟੂਰਨਾਮੈਂਟ ਖੇਡੇ ਹਨ ਜੋ ਕਿ ਕੋਹਲੀ ਦੀ ਕਪਤਾਨੀ ਹੇਠ ਖੇਡੇ ਗਏ ਕੁੱਲ ਮੈਚਾਂ ਦੇ ਅੱਧੇ ਹਨ।

ਹਾਲਾਂਕਿ ਧੋਨੀ ਮੈਦਾਨ ਵਿੱਚ ਨਹੀਂ ਖੇਡਣਗੇ ਪਰ ਖਿਡਾਰੀਆਂ ਦੀ ਚੋਣ ਅਤੇ ਅਤੇ ਵਿਕਟ ਨੂੰ ਸਮਝਣ ਵਿੱਚ ਉਹ ਕੋਹਲੀ ਲਈ ਮਦਦਗਾਰ ਸਾਬਤ ਹੋ ਸਕਦੇ ਹਨ।
ਇਸ ਅਹਿਮ ਟੂਰਨਾਮੈਂਟ ਵਿੱਚ ਜਦੋਂ ਕਪਤਾਨਾਂ ਦੇ ਪੈਂਤੜੇ ਦੀ ਮੈਚ ਦਰ ਮੈਚ ਅਤੇ ਬਾਲ ਦਰ ਬਾਲ ਨੁਕਤਾਚੀਨੀ ਹੁੰਦੀ ਹੈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੋਹਲੀ ਧੋਨੀ ਦੀ ਕਿੰਨੀ ਕੁ ਸੁਣਦੇ ਅਤੇ ਮੰਨਦੇ ਹਨ।
ਬੇਸਬਰੀ ਨਾਲ ਮੈਚ ਦੀ ਉਡੀਕ
ਤੁਹਾਨੂੰ ਹੈਰਾਨੀ ਹੋਵੇਗੀ ਕਿ ਜਦੋਂ ਆਪੀਐੱਲ ਵਿੱਚ ਜ਼ਿਆਦਾਤਰ ਭਾਰਤੀ ਖਿਡਾਰੀ ਸ਼ਾਮਲ ਹਨ ਤਾਂ ਉਸੇ ਤਰਜ ਦੇ ਵਿਸ਼ਵ ਕੱਪ ਵਿੱਚ ਭਾਰਤ ਨੇ ਜ਼ਿਆਦਾ ਮੈਚ ਕਿਉਂ ਨਹੀਂ ਜਿੱਤ ਸਕੀ।
ਇਸ ਦੇ ਪਿੱਛੇ ਇੱਕ ਵਜ੍ਹਾ ਹੈ ਕਿ ਟੀ20 ਵਿਸ਼ਵ ਕੱਪ ਠੰਡੇ ਦਿਮਾਗ ਅਤੇ ਸ਼ਾਂਤ ਹੱਥ ਵਾਲੇ ਖਿਡਾਰੀਆਂ ਦੀ ਮੰਗ ਕਰਦਾ ਹੈ।

ਕਿਸੇ ਸਮੇਂ ਮੰਨਿਆ ਜਾਂਦਾ ਸੀ ਕਿ ਟੀਮ ਵਿੱਚ ਚੰਗੇ ਬੱਲੇਬਾਜ਼ ਹੋਣੇ ਚਾਹੀਦੇ ਹਨ ਜੋ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾ ਸਕਣ-ਘੱਟ ਓਵਰਾਂ ਵਿੱਚ। ਫਿਰ ਮੰਨਿਆ ਜਾਣ ਲੱਗਿਆ ਕਿ ਨਹੀਂ ਸਪਿੰਨਰ ਹੋਣੇ ਚਾਹੀਦੇ ਹਨ।
ਇਸ ਤੋ ਪਹਿਲਾਂ ਕਿ ਤੁਸੀਂ ਉਤਸ਼ਾਹਿਤ ਹੋ ਕੇ ਆਪਣੇ ਨੇਲ ਬਾਇਟਿੰਗ ਸ਼ੁਰੂ ਕਰ ਦਿਓਂ, ਯਾਦ ਰੱਖੋ ਕਿ ਟੂਰਨਾਮੈਂਟ ਦੁਬਈ ਵਿੱਚ ਹੋ ਰਿਹਾ ਹੈ ਅਤੇ ਉੱਥੋਂ ਦੀਆਂ ਪਿੱਚਾਂ ਸਕੋਰ ਦਾ ਪਿੱਛਾ ਕਰਨ ਵਾਲੀ ਟੀਮ ਦੇ ਹੱਕ ਵਿੱਚ ਭੁਗਤਦੀਆਂ ਹਨ।
ਇਸ ਲਿਹਾਜ਼ ਨਾਲ ਦੇਖੀਏ ਤਾਂ ਭਾਰਤ ਦੀ ਬੈਟਿੰਗ ਲਾਈਨ ਬਹੁਤ ਮਜ਼ਬੂਤ ਹੈ ਅਤੇ ਟੀਮ ਨੂੰ ਕਿੰਨੇ ਵੀ ਵੱਡੇ ਟੀਚੇ ਦਾ ਪਿੱਛਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ।
ਅਜਿਹੇ ਵਿੱਚ ਦੇਖਣਾ ਦਿਲਚਸਪ ਹੋਵੇਗਾ ਕਿ ਵਿਰਾਟ ਕੋਹਲੀ ਆਪਣੇ ਖੇਡ ਜੀਵਨ ਦੇ ਇਸ ਅਹਿਮ ਮੋੜ ਉੱਪਰ ਕੀ ਕਰ ਦਿਖਾਉਂਦੇ ਹਨ!
ਸ਼ਰਧਾ ਉਗਰਾ ਬੈਂਗਲੋਰ ਤੋਂ ਬਾਹਰ ਦੇ ਇੱਕ ਸੁਤੰਤਰ ਖੇਡ ਪੱਤਰਕਾਰ ਹਨ
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਇਹ ਵੀ ਵੇਖੋ:
https://www.youtube.com/watch?v=iUHXFTKNe20
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1543fbb9-0aa0-4b59-959d-9be9f96ae0aa'',''assetType'': ''STY'',''pageCounter'': ''punjabi.india.story.59021893.page'',''title'': ''ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ: ਵਿਰਾਟ ਕੋਹਲੀ ਦੀ ਕਪਤਾਨੀ ਕੀ ਭਾਰਤ ਨੂੰ ਮੈਚ ਜਿਤਾ ਸਕੇਗੀ'',''published'': ''2021-10-24T02:28:00Z'',''updated'': ''2021-10-24T02:28:00Z''});s_bbcws(''track'',''pageView'');