ਭਾਰਤ ਬਨਾਮ ਪਾਕਿਸਤਾਨ ਟੀ 20: ''''ਬਲੈਂਕ ਚੈੱਕ ''''ਚ ਜਿੰਨੀ ਮਰਜ਼ੀ ਰਕਮ ਭਰ ਲਓ, ਪਰ ਭਾਰਤ ਨੂੰ ਹਰਾ ਦਿਓ''''
Saturday, Oct 23, 2021 - 09:38 PM (IST)

"ਲਾਹੌਰ ''ਚ ਸਨੋਫਾਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜੇ ਦੁਵੱਲੀ ਲੜੀ ਕਰਵਾਈ ਨਹੀਂ ਜਾ ਸਕਦੀ ਹੈ। ਹਾਂ, ਇਹ ਦੋਵੇਂ ਟੀਮਾਂ ਆਈਸੀਸੀ ਦੇ ਟੂਰਨਾਮੈਂਟ ''ਚ ਆਹਮੋ-ਸਾਹਮਣੇ ਜ਼ਰੂਰ ਹੋ ਸਕਦੀਆਂ ਹਨ।"
ਇਹ ਜਵਾਬ ਸੀ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਦਾ, ਜਦੋਂ ਪਾਕਿਸਤਾਨੀ ਸਾਬਕਾ ਕਪਤਾਨ ਅਤੇ ਮੌਜੂਦਾ ਪੀਸੀਬੀ ਦੇ ਚੈਅਰਮੈਨ ਰਮੀਜ਼ ਰਾਜਾ ਨੇ ਪਿਛਲੇ ਸਾਲ ਕੋਵਿਡ-19 ਦੇ ਮੱਦੇਨਜ਼ਰ ਲੱਗੇ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਵੀਡੀਓ ਚੈਟ ਕੀਤੀ ਸੀ।
ਪਿਛਲੀ ਵਾਰ ਭਾਰਤ ਅਤੇ ਪਾਕਿਸਤਾਨ ਸਾਲ 2019 ''ਚ ਇੰਗਲੈਂਡ ''ਚ ਹੋਏ ਆਈਸੀਸੀ ਇੱਕ ਦਿਨਾ ਵਿਸ਼ਵ ਕੱਪ ''ਚ ਆਹਮੋ-ਸਾਹਮਣੇ ਹੋਏ ਸਨ।
ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੁਈਸ ਦੇ ਨਿਯਮ ਦੇ ਅਧਾਰ ''ਤੇ 89 ਦੌੜਾਂ ਨਾਲ ਹਰਾਇਆ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਵਿਸ਼ਵ ਕੱਪ ''ਚ ਹਰ ਵਾਰ ਦੀ ਤਰ੍ਹਾਂ ਪਾਕਿਸਤਾਨ ਨੇ ਆਪਣੇ ਹਾਰਨ ਦਾ ਦਸਤੂਰ ਕਾਇਮ ਰੱਖਿਆ ਸੀ।
ਹੁਣ ਇਹ ਦੋਵੇਂ ਟੀਮਾਂ ਇੱਕ ਵਾਰ ਫਿਰ ਆਈਸੀਸੀ ਦੇ ਹੀ ਟੂਰਨਾਮੈਂਟ ਵਿਸ਼ਵ ਟੀ-20 ''ਚ ਇੱਕ ਦੂਜੇ ਨੂੰ ਟੱਕਰ ਦੇਣਗੀਆਂ।
2021 ਆਈਸੀ ਵਿਸ਼ਵ ਟੀ-20, 17 ਅਕਤੂਬਰ ਤੋਂ ਸ਼ੂਰੂ ਹੋ ਚੁੱਕਿਆ ਹੈ। ਅਧਿਕਾਰਤ ਤੌਰ ''ਤੇ ਭਾਰਤ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਮੁਕਾਬਲੇ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ''ਚ ਖੇਡੇ ਜਾ ਰਹੇ ਹਨ।
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉੱਥੇ ਕੋਵਿਡ-1 ਨਾਲ ਨਜਿੱਠਣ ਲਈ ਵਧੀਆ ਇੰਤਜ਼ਾਮ ਹਨ ।
ਬੀਸੀਸੀਆਈ ਦੇ ਆਪਣੇ ਸਭ ਤੋਂ ਵੱਡੇ ਘਰੇਲੂ ਟੂਰਨਾਮੈਂਟ ਆਈਪੀਐਲ ਦਾ ਸੰਯੁਕਤ ਅਰਬ ਅਮੀਰਾਤ ''ਚ ਕੀਤਾ ਗਿਆ ਸਫਲ ਆਯੋਜਨ ਵੀ ਇਸ ਦਾ ਪ੍ਰਮੁੱਖ ਕਾਰਨ ਹੈ।

ਉਹ ਮੈਚ ਜਿਸ ਲਈ ਟੀਵੀ ਸੈੱਟ ਤੱਕ ਤੋੜ ਦਿੱਤੇ ਜਾਂਦੇ ਹਨ
ਵੈਸੇ ਤਾਂ ਇਸ ਵਿਸ਼ਵ ਕੱਪ ''ਚ ਬਹੁਤ ਸਾਰੀਆਂ ਚੀਜ਼ਾਂ ਖਾਸ ਹਨ, ਪਰ ਹਮੇਸ਼ਾਂ ਦੀ ਤਰ੍ਹਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਦੇ ਮੈਚ ''ਤੇ ਟਿਕੀਆਂ ਹਨ।
ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਗਰੁੱਪ ਦੋ ''ਚ ਸ਼ਾਮਲ ਹਨ ਅਤੇ 24 ਅਕਤੂਬਰ ਨੂੰ ਦੁਬਈ ਵਿਖੇ ਆਹਮੋ-ਸਾਹਮਣੇ ਹੋਣਗੇ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਸੰਬੰਧ ਭਾਵੇਂ ਕਿਵੇਂ ਦੇ ਵੀ ਹੋਣ ਪਰ ਕ੍ਰਿਕਟ ਦੇ ਮੈਦਾਨ ''ਚ ਜਿਵੇਂ ਹੀ ਭਾਰਤ-ਪਾਕਿ ਟੀਮਾਂ ਇੱਕ ਦੂਜੇ ਦੇ ਖਿਲਾਫ ਉਤਰਦੀਆਂ ਹਨ ਤਾਂ ਉਨ੍ਹਾਂ ਨੂੰ ਵੇਖਣ ਲਈ ਦਰਸ਼ਕ ਟਿਕਟ ਖਿੜਕੀ ਖੁੱਲ੍ਹਦੇ ਹੀ ਸਾਰੀਆਂ ਟਿਕਟਾਂ ਮਿੰਟਾਂ ਸਕਿੰਟਾਂ ''ਚ ਖਰੀਦ ਲੈਂਦੇ ਹਨ।
ਮੈਚ ਤੋਂ ਬਾਅਦ ਜਿੱਤਣ ਵਾਲੀ ਟੀਮ ਦੇ ਦੇਸ਼ ''ਚ ਪਟਾਕੇ ਚਲਾ ਕੇ ਜਸ਼ਨ ਮਨਾਇਆ ਜਾਂਦਾ ਹੈ ਅਤੇ ਹਾਰੀ ਹੋਈ ਟੀਮ ਦੇ ਦੇਸ਼ ''ਚ ਮਾਤਮ ਵਰਗਾ ਮਾਹੌਲ ਬਣ ਜਾਂਦਾ ਹੈ ਅਤੇ ਸਾਰਾ ਗੁੱਸਾ ਟੀਵੀ ਸੈੱਟਾਂ ''ਤੇ ''ਤੇ ਕੱਢ ਕੇ ਉਹ ਆਪਣਾ ਦੁੱਖ ਹਲਕਾ ਕਰਨ ਦਾ ਯਤਨ ਕਰਦੇ ਹਨ।
ਮੈਚ ਜਿੱਤਣ ਦਾ ਕਾਰਨ ਬਣਨ ਵਾਲਾ ਖਿਡਾਰੀ ਰਾਤੋ-ਰਾਤ ਹੀ ਹੀਰੋ ਬਣ ਜਾਂਦਾ ਹੈ ਅਤੇ ਜੇਕਰ ਮੈਚ ਦਾ ਨਤੀਜਾ ਆਖਰੀ ਓਵਰ ''ਚ ਆਇਆ ਹੋਵੇ ਤਾਂ ਜਿਸ ਗੇਂਦਬਾਜ਼ ਦੀ ਗੇਂਦ ''ਤੇ ਹਾਰ ਮਿਲਦੀ ਹੈ ਉਹ ਹਰ ਕਿਸੇ ਦੀ ਅੱਖਾਂ ''ਚ ਰੜਕਨ ਲੱਗ ਜਾਂਦਾ ਹੈ, ਜਿਵੇਂ ਕਿ ਹਾਰ ਉਸੇ ਦੇ ਕਾਰਨ ਹੀ ਹੋਈ ਹੋਵੇ।
ਅੱਜ ਵੀ ਲੋਕ ਸ਼ਾਰਜਾਹ ''ਚ ਹੋਏ ਉਸ ਮੈਚ ਨੂੰ ਨਹੀਂ ਭੁੱਲੇ ਹਨ, ਜਿਸ ''ਚ ਪਾਕਿਸਤਾਨ ਦੇ ਜਾਵੇਦ ਮਿਆਂਦਾਦ ਨੇ ਚੇਤਨ ਸ਼ਰਮਾ ਦੀ ਆਖਰੀ ਗੇਂਦ ''ਤੇ ਛੱਕਾ ਮਾਰ ਕੇ ਪਾਕਿਸਤਾਨ ਨੂੰ ਹੈਰਾਨੀਜਨਕ ਜਿੱਤ ਦਵਾਈ ਸੀ।
ਉਸੇ ਤਰ੍ਹਾਂ ਹੀ ਲੋਕ ਇਹ ਵੀ ਨਹੀਂ ਭੁੱਲੇ ਕਿ ਕਿਵੇਂ 2007 ''ਚ ਹੋਏ ਪਹਿਲੇ ਵਿਸ਼ਵ ਟੀ-20 ''ਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਖਰੀ ਓਵਰ ਗੇਂਦਬਾਜ਼ ਜੋਗਿੰਦਰ ਸ਼ਰਮਾ ਤੋਂ ਕਰਵਾਇਆ ਸੀ ਅਤੇ ਉਨ੍ਹਾਂ ਨੇ ਸ਼੍ਰੀਸੰਥ ਦੇ ਹੱਥੋਂ ਪਾਕਿਸਤਾਨ ਦੇ ਮਿਸਬਾਹ-ਉਲ-ਹੱਕ ਦਾ ਕੈਚ ਕਰਵਾ ਕੇ ਭਾਰਤ ਨੂੰ ਚੈਂਪੀਅਨ ਬਣਾਇਆ ਸੀ।
ਉਸ ਇੱਕ ਓਵਰ ਦੇ ਕਾਰਨ ਜੋਗਿੰਦਰ ਸ਼ਰਮਾ ਅੱਜ ਵੀ ਭਾਰਤ ਦੇ ਘਰ-ਘਰ ''ਚ ਬਹੁਤ ਪਿਆਰ ਨਾਲ ਜਾਣੇ ਜਾਂਦੇ ਹਨ। ਉੱਥੇ ਹੀ ਮਿਸਬਾਹ ਉਲ ਹੱਕ ਅੱਜ ਵੀ ਆਪਣੇ ਸ਼ਾਟ ਨੂੰ ਭੁੱਲ ਨਹੀਂ ਪਾਉਂਦੇ ਹਨ।

ਮਹਿੰਦਰ ਸਿੰਘ ਧੋਨੀ ਦੇ ਇਤਿਹਾਸ ਦੇ ਪੰਨਿਆਂ ''ਤੇ ਜਾਦੂਈ ਕਪਤਾਨ ਸਾਬਤ ਹੋਣ ਦੀ ਉਹ ਪਹਿਲੀ ਕਹਾਣੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਨੂੰ ਸਾਲ 2011 ''ਚ ਵਿਸ਼ਵ ਚੈਂਪੀਅਨ ਬਣਾਇਆ, ਟੈਸਟ ਕ੍ਰਿਕਟ ''ਚ ਨੰਬਰ ਇੱਕ ਬਣਾਇਆ ਅਤੇ ਚੈਂਪੀਅਨ ਟਰਾਫ਼ੀ ਵੀ ਜਿੱਤੀ, ਪਰ ਕ੍ਰਿਕਟ ਦੇ ਦੀਵਾਨੇ ਦੇਸ਼ ਭਾਰਤ ''ਚ ਅੱਜ ਵੀ ਲੋਕ ਸਾਲ 20077 ਦੇ ਵਿਸ਼ਵ ਟੀ-20 ਦੀਆਂ ਗੱਲਾਂ ਯਾਦ ਕਰਦੇ ਮਜ਼ੇ ਲੈਂਦੇ ਹਨ।
ਉਹ ਮੈਚ ਜਿੰਨ੍ਹਾਂ ਨਾਲ ਯਾਦਾਂ ਅਤੇ ਭਾਵਨਾਵਾਂ ਜੁੜੀਆਂ ਹਨ
ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਟੀ-20 ਵਿਸ਼ਵ ਕੱਪ ''ਚ ਆਹਮੋ-ਸਾਹਮਣੇ ਹੋਣਗੇ ਤਾਂ ਖਿਡਾਰੀਆਂ ਦੀਆਂ ਵੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ, ਖਾਸ ਤੌਰ ''ਤੇ ਉਦੋਂ, ਜਦੋਂ ਇਹ ਦੋਵੇਂ ਦੇਸ਼ ਆਈਸੀਸੀ ਦੇ ਟੂਰਨਾਮੈਂਟ ''ਚ ਹੀ ਇੱਕ ਦੂਜੇ ਦੇ ਖਿਲਾਫ ਮੈਦਾਨ ''ਚ ਨਿਤਰਨਗੇ।
ਭਾਰਤ-ਪਾਕਿ ਮੈਚ ਬਾਰੇ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਮਿਸਬਾਹ-ਉਲ-ਹੱਕ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਟੀਮ ਕਿਸ ਦਰਜੇ ''ਤੇ ਹੈ ਅਤੇ ਕਿਹੜੀ ਟੀਮ ਕਿੰਨ੍ਹੀ ਕਮਜ਼ੋਰ ਅਤੇ ਮਜਬੂਤ ਹੈ।
ਮੈਚ ਭਾਵੇਂ ਹਾਕੀ ਦਾ ਹੋਵੇ ਹਾਂ ਫਿਰ ਕ੍ਰਿਕਟ ਦਾ, ਹਮੇਸ਼ਾਂ ਹੀ ਇੰਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਰੁਮਾਂਚਕ ਹੀ ਹੁੰਦਾ ਹੈ ਅਤੇ ਮੈਚ ਦਾ ਅੰਤ ਵੀ ਸ਼ਾਨਦਾਰ ਹੁੰਦਾ ਹੈ।

ਇਸ ਮੈਚ ਦੇ ਬਾਰੇ ''ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਕਹਿਣਾ ਹੈ ਕਿ ਵੱਡੇ ਮੈਚ ''ਚ ਜਾਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੱਕ ਟੀਮ ਵੱਜੋਂ ਆਤਮਵਿਸ਼ਵਾਸ ਅਤੇ ਆਪਣੇ ਆਪ ''ਤੇ ਭਰੋਸਾ ਕਿੰਨ੍ਹਾਂ ਕੁ ਹੈ। ਟੀਮ ਅਤੇ ਖਿਡਾਰੀਆਂ ਦੇ ਹੌਂਸਲੇ ਬੁਲੰਦ ਹਨ। ਜੋ ਬੀਤ ਚੁੱਕਿਆ ਹੈ, ਉਸ ਨੂੰ ਛੱਡ ਕੇ ਅਸੀਂ ਅਗਾਂਹ ਦੀ ਸੋਚ ਰਹੇ ਹਾਂ ਅਤੇ ਆਉਣ ਵਾਲੇ ਮੈਚ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਅਤੇ ਉਸ ਦਿਨ ਅਸੀਂ ਵਧੀਆ ਕ੍ਰਿਕਟ ਖੈਡਾਂਗੇ।
''ਦੋਸਤ ਨੇ ਕਿਹਾ ਕਿ ਜੇ ਤੁਸੀਂ ਹਾਰ ਗਏ ਤਾਂ ਮੇਰੇ ਘਰ ਨਾ ਆਉਣਾ''
ਕਿਸੇ ਸਮੇਂ ਭਾਰਤ-ਪਾਕਿ ਵਿਚਾਲੇ ਖੇਡੀ ਗਈ ਟੈਸਟ ਲੜੀ ''ਚ ਬੇਹੱਦ ਮਸ਼ਹੂਰ ਰਹੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸਿੰਕਦਰ ਬਖਤ ਦਾ ਕਹਿਣਾ ਹੈ ਕਿ " ਇੰਨ੍ਹਾਂ ਦੋਵੇਂ ਦੇਸ਼ਾਂ ਦਰਮਿਆਨ ਮੁਕਾਬਲਾ ਬਹੁਤ ਹੀ ਦਿਲਚਸਪ ਹੈ।"
" ਮੈਂ ਹੈਰਾਨ ਹਾਂ ਕਿ ਅਸੀਂ ਵਿਸ਼ਵ ਕੱਪ ''ਚ ਕਦੇ ਵੀ ਭਾਰਤ ਨੂੰ ਹਰਾ ਨਹੀਂ ਸਕੇ ਹਾਂ। ਇਕ ਉਹ ਵੀ ਸਮਾਂ ਸੀ ਜਦੋਂ ਪਾਕਿਸਤਾਨ ਦੀ ਟੀਮ ਆਸਾਨੀ ਨਾਲ ਭਾਰਤ ਦੀ ਟੀਮ ਨੂੰ ਹਰਾ ਦਿੰਦੀ ਸੀ, ਪਰ ਉਸ ਸਮੇਂ ਵੀ ਅਸੀਂ ਭਾਰਤ ਨੂੰ ਵਿਸ਼ਵ ਕੱਪ ''ਚ ਮਾਤ ਨਾ ਦੇ ਸਕੇ। ਇਹ ਅਜੀਬ ਦ੍ਰਿਸ਼ ਹੈ ਕਿ ਅਸੀਂ ਵਿਸ਼ਵ ਕੱਪ ''ਚ ਉਨ੍ਹਾਂ ਤੋਂ ਜਿੱਤ ਨਹੀਂ ਸਕੇ। ਚੈਂਪੀਅਨ ਟਰਾਫੀ ਦੇ ਫਾਈਨਲ ''ਚ ਅਸੀਂ ਭਾਰਤ ਨੂੰ ਜਬਰਦਸਤ ਤਰੀਕੇ ਨਾਲ ਹਰਾਇਆ ਪਰ ਆਈਸੀਸੀ ਵਿਸ਼ਵ ਕੱਪ ''ਚ ਕੀ ਦਿੱਕਤ ਹੈ , ਇਸ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ।"

"ਮੈਨੂੰ ਭਾਰਤ ''ਚ ਕਦੇ ਵੀ ਡਰ ਨਹੀਂ ਲੱਗਿਆ, ਮੈਂ ਇੱਕਲਾ ਹੀ ਘੁੰਮਣ ਨਿਕਲ ਜਾਂਦਾ ਸੀ"
ਸਿੰਕਦਰ ਬਖਤ ਅੱਗੇ ਕਹਿੰਦੇ ਹਨ, " ਭਾਰਤ ਅਤੇ ਪਾਕਿਸਤਾਨ ਗੁਆਂਢੀ ਮੁਲਕ ਹਨ ਅਤੇ ਇੰਨ੍ਹਾਂ ਵਿਚਾਲੇ ਆਪਸੀ ਸੰਬੰਧ ਰਾਜਨੀਤੀ ਦੇ ਕਾਰਨ ਖਰਾਬ ਹੋਏ ਹਨ। ਉਹ ਦੁਬਾਰਾ ਜ਼ੋਰ ਦੇ ਕੇ ਕਹਿੰਦੇ ਹਨ ਕਿ ਸਿਆਸਤ ਹੀ ਮਾੜੇ ਸੰਬੰਧਾਂ ਦੀ ਜੜ੍ਹ ਹੈ।
ਜਿੱਥੋਂ ਤੱਕ ਆਮ ਆਦਮੀ ਦੇ ਵਿਚਾਰ ਜਾਂ ਰਾਏ ਦੀ ਗੱਲ ਹੈ, ਉਹ ਬਿਲਕੁਲ ਸਹੀ ਹੈ। ਮੈਨੂੰ ਭਾਰਤ ''ਚ ਜਿੱਥੇ ਕਿਤੇ ਵੀ ਖੇਡਣ ਦਾ ਮੌਕਾ ਮਿਲਿਆ, ਮੈਂ ਆਪਣੀ ਆਦਤ ਅਨੁਸਾਰ ਇੱਕਲਾ ਹੀ ਘੁੰਮਣ ਨਿਕਲ ਜਾਂਦਾ ਸੀ।
ਮੈਨੂੰ ਕਦੇ ਵੀ, ਕਿਸੇ ਵੀ ਥਾਂ ''ਤੇ ਕਿਸੇ ਵੀ ਵਿਅਕਤੀ ਨੇ ਕਦੇ ਵੀ ਕੁਝ ਅਜਿਹਾ ਨਹੀਂ ਕਿਹਾ, ਜਿਸ ਨਾਲ ਕਿ ਮੈਨੂੰ ਡਰ ਲੱਗਿਆ ਹੋਵੇ ਜਾਂ ਫਿਰ ਮੈਂ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਹੋਵੇ।
ਮੇਰੀ ਗੱਲਬਾਤ ਦੇ ਲਹਿਜੇ ਤੋਂ ਹਰ ਕੋਈ ਜਾਣ ਜਾਂਦਾ ਸੀ ਕਿ ਮੈਂ ਪਾਕਿਸਤਾਨੀ ਹਾਂ, ਪਰ ਮੈਨੂੰ ਕਦੇ ਵੀ ਡਰ ਨਹੀਂ ਲੱਗਿਆ।
ਇਸੇ ਤਰ੍ਹਾਂ ਦੀਆਂ ਗੱਲਾਂ ਅਸੀਂ ਭਾਰਤੀ ਕ੍ਰਿਕਟਰਾਂ, ਅਦਾਕਾਰ ਜਾਂ ਕਲਾਕਾਰਾਂ ਦੇ ਮੂੰਹੋਂ ਵੀ ਸੁਣਦੇ ਹਾਂ। ਇੱਥੋਂ ਤੱਕ ਕਿ ਧੋਨੀ ''ਤੇ ਜੋ ਫਿਲਮ ਬਣੀ ਹੈ, ਉਸ ''ਚ ਵੀ ਇਹੀ ਵਿਖਾਇਆ ਗਿਆ ਹੈ।"
ਸਿੰਕਦਰ ਬਖ਼ਤ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ," ਉਨ੍ਹਾਂ ਨੂੰ ਵੀ ਇਹ ਫਿਲਮ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੇ ਵੇਖੀ ਵੀ ਹੈ। ਉਹ ਉਸ ਸੀਨ ਨੂੰ ਨਾ ਕੱਟਣ ''ਤੇ ਭਾਰਤ ਦੇ ਲੋਕਾਂ ਅਤੇ ਫਿਲਮ ਦੇ ਨਿਰਦੇਸ਼ਕ ਦੀ ਤਾਰੀਫ਼ ਕਰਦੇ ਹਨ।

ਉਨ੍ਹਾਂ ਨੂੰ ਫਿਲਮ ਦਾ ਉਹ ਹਿੱਸਾ ਪਸੰਦ ਹੈ, ਜਿਸ ''ਚ ਧੋਨੀ ਨੂੰ ਫ਼ੋਨ ਕਰਨਾ ਹੁੰਦਾ ਹੈ ਅਤੇ ਵੱਡੇ ਹੋਟਲ ਦਾ ਦੁਕਾਨਦਾਰ ਗੱਲ ਕਰਨ ਲਈ ਆਪਣਾ ਫੋਨ ਪੇਸ਼ ਕਰ ਦਿੰਦਾ ਹੈ ਜਦਕਿ ਉਨ੍ਹਾਂ ਦਿਨਾਂ ''ਚ ਮੋਬਾਈਲ ਦਾ ਦੌਰ ਨਹੀਂ ਸੀ।
ਉਹ ਧੋਨੀ ਨੂੰ ਕਹਿੰਦਾ ਹੈ ਕਿ ਉਹ ਜਿੰਨ੍ਹਾ ਚਿਰ ਚਾਹੇ ਗੱਲ ਕਰ ਸਕਦੇ ਹਨ। ਉਹ ਉਨ੍ਹਾਂ ਨਾਲ ਪੈਸੇ ਜਾਂ ਬਿੱਲ ਦੀ ਗੱਲ ਨਹੀਂ ਕਰਦਾ।"
" ਹੋ ਸਕਦਾ ਹੈ ਕਿ ਇਸ ਵਿਸ਼ਵ ਕੱਪ ''ਚ ਇਹ ਰਿਕਾਰਡ ਟੁੱਟ ਜਾਵੇ"
ਇੱਕ ਵਾਰ ਸੁਨੀਲ ਗਵਾਸਕਰ ਏਸ਼ੀਅਨ ਚੈਂਪੀਅਨਸ਼ਿਪ ''ਚ ਕੁਮੈਂਟਰੀ ਕਰਨ ਲਈ ਪਾਕਿਸਤਾਨ ਆਏ ਸਨ ਅਤੇ ਉਹ ਆਪ ਉਨ੍ਹਾਂ ਨੂੰ ਖਰੀਦਦਾਰੀ ਲਈ ਲੈ ਗਏ ਸਨ।
ਕਿਸੇ ਵੀ ਦੁਕਾਨਦਾਰ ਨੇ ਉਨ੍ਹਾਂ ਤੋਂ ਪੈਸੇ ਨਹੀਂ ਲਏ ਸਨ। ਇਹ ਗੱਲ ਹੈਰਾਨੀਜਨਕ ਹੈ। ਸਾਡੇ ਖਿਡਾਰੀਆਂ ਅਤੇ ਆਮ ਨਾਗਰਿਕਾਂ ਦੀ ਆਪਸੀ ਸਮਝ ਅਸਾਧਾਰਨ ਹੈ। ਉਹ ਕਹਿੰਦੇ ਹਨ ਕਿ ਮੈਂ ਸਾਫ਼ ਤੌਰ ''ਤੇ ਕਹਿ ਸਕਦਾ ਹਾਂ ਕਿ ਇਹ ਬਹੁਤ ਹੀ ਖੂਬਸੂਰਤ ਰਿਸ਼ਤੇਦਾਰੀ ਹੈ।
"ਮੈਂ ਰਾਜਨੀਤੀਕ ਸਥਿਤੀ ਅਤੇ ਕਾਰਨਾਂ ''ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਇਹ ਮੇਰਾ ਖੇਤਰ ਨਹੀਂ ਹੈ, ਮੈਂ ਤਾਂ ਖੇਡ ਅਤੇ ਆਮ ਨਾਗਰਿਕਾਂ ਦੀ ਗੱਲ ਕਰਾਂਗਾ। ਸਾਡੇ ਕ੍ਰਿਕਟ ਸੰਬੰਧ ਬਹੁਤ ਹੀ ਮਜ਼ਬੂਤ ਹਨ। ਮੈਨੂੰ ਭਾਰਤੀ ਅਦਾਕਾਰ, ਕਲਾਕਾਰ ਅਤੇ ਕ੍ਰਿਕਟਰ ਉਸ ਸਮੇਂ ਚੰਗੇ ਲੱਗਦੇ ਹਨ ਜਦੋਂ ਉਹ ਪਾਕਿਸਤਾਨ ਦੇ ਬਾਰੇ ''ਚ ਗੱਲਾਂ ਕਰਦੇ ਹਨ। ਜਦੋਂ ਮੈਂ ਭਾਰਤ ਗਿਆ ਤਾਂ ਉਸ ਸਮੇਂ ਮੇਰੀ ਵੀ ਪ੍ਰਤੀਕਿਰਿਆ ਅਜਿਹੀ ਹੀ ਸੀ।"
" ਹੁਣ ਮੈਦਾਨ ''ਚ ਜਾ ਕੇ ਕੀ ਹੁੰਦਾ ਹੈ, ਇਹ ਬਹੁਤ ਹੀ ਅਜੀਬੋ ਗਰੀਬ ਸਥਿਤੀ ਹੈ, ਜੋ ਕਿ ਚੈਂਪੀਅਨ ਟਰਾਫੀ ਦੇ ਫਾਈਨਲ ਤੋਂ ਇਲਾਵਾ ਟੁੱਟ ਹੀ ਨਹੀਂ ਸਕੀ ਹੈ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ ਢਾਕਾ ''ਚ ਵੀ ਹਰਾਇਆ ਸੀ, ਜਿੱਥੇ ਸ਼ਾਹਿਦ ਅਫ਼ਰੀਦੀ ਨੇ ਛੱਕੇ ਮਾਰੇ ਸਨ। ਅਸੀਂ ਸ਼ਾਰਜਾਹ ''ਚ ਵੀ ਭਾਰਤ ਨੂੰ ਮਾਤ ਦਿੱਤੀ ਸੀ, ਜਿੱਥੇ ਜਾਵੇਦ ਮਿਆਂਦਾਦ ਨੇ ਆਖਰੀ ਗੇਂਦ ''ਤੇ ਛੱਕਾ ਮਾਰਿਆ ਸੀ, ਪਰ ਆਈਸੀਸੀ ਦਾ ਵਿਸ਼ਵ ਕੱਪ ਮੇਰੀ ਸਮਝ ਤੋਂ ਬਿਲਕੁਲ ਬਾਹਰ ਹੈ।"
" ਮੈਂ ਕਈ ਵਾਰ ਸੋਚਦਾ ਹਾਂ , ਪਰ ਮੈਨੂੰ ਇਸ ਦਾ ਜਵਾਬ ਹੀ ਨਹੀਂ ਮਿਲਦਾ। ਹੁਣ ਮੈਂ ਇਸ ਦਾ ਸਿਰਫ ਇਹੀ ਜਵਾਬ ਦੇ ਸਕਦਾ ਹਾਂ ਕਿ ਰਿਕਾਰਡ ਹਮੇਸ਼ਾਂ ਟੁੱਟਣ ਲਈ ਹੀ ਬਣਦੇ ਹਨ ਅਤੇ ਹੋ ਸਕਦਾ ਹੈ ਕਿ ਇਸ ਵਿਸ਼ਵ ਕੱਪ ਦੌਰਾਨ ਇਹ ਰਿਕਾਰਡ ਟੁੱਟ ਜਾਵੇ।"

"ਖਾਲੀ ਚੈੱਕ ਲੈ ਲਵੋ ਅਤੇ ਭਾਰਤ ਨੂੰ ਹਰਾ ਕੇ ਜਿੰਨੀ ਮਰਜ਼ੀ ਰਕਮ ਭਰ ਲਵੋ"
ਸਿੰਕਦਰ ਕਹਿੰਦੇ ਹਨ ਕਿ " ਬੁਨਿਆਦੀ ਤੌਰ ''ਤੇ ਸਾਡਾ ਖਾਣ-ਪੀਣ, ਰਹਿਣ -ਸਹਿਣ, ਕੱਪੜੇ-ਲੱਤੇ, ਮਾਹੌਲ ਸਭ ਕੁੱਝ ਇਕੋ ਜਿਹਾ ਹੈ। ਹੁਣ ਅਸੀਂ ਫਿਲਮਾਂ ਵੀ ਉਨ੍ਹਾਂ ਦੀਆਂ ਹੀ ਵੇਖਦੇ ਹਾਂ। ਸਭਿਆਚਾਰ ਵੀ ਇਕੋ ਜਿਹਾ ਹੈ, ਬਸ ਫਰਕ ਇੰਨ੍ਹਾਂ ਹੈ ਕਿ ਸਾਡਾ ਅਤੇ ਉਨ੍ਹਾਂ ਦਾ ਧਰਮ ਕੁਝ ਵੱਖਰਾ ਹੈ। ਮੇਰੇ ਪਿਤਾ ਜੀ ਵੀ ਦਿੱਲੀ ਦੇ ਹੀ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਉੱਥੇ ਹੀ ਹੋਇਆ ਸੀ।"
"ਉਹ ਸੇਂਟ ਸਟੀਫਨ ਕਾਲਜ ਗਏ, ਅਲੀਗੜ੍ਹ ਵੀ ਪੜ੍ਹੇ। ਮੇਰੀ ਮਾਤਾ ਜੀ ਮਦਰਾਸ ਤੋਂ ਸਨ। ਜਦੋਂ ਮੈਂ ਭਾਰਤ ਦੇ ਦੌਰੇ ''ਤੇ ਸੀ ਉਦੋਂ ਮੈਂ ਉਨ੍ਹਾਂ ਦਾ ਘਰ ਵੇਖਣ ਲਈ ਵੀ ਗਿਆ ਸੀ। ਇਸ ਲਈ ਮੇਰਾ ਭਾਰਤ ਨਾਲ ਸਬੰਧ ਹੈ। ਜੋ ਪਿਆਰ ਮਹੁੱਬਤ ਸਾਨੂੰ ਭਾਰਤ ''ਚ ਮਿਲਦਾ ਹੈ ਜਾਂ ਫਿਰ ਉਨ੍ਹਾਂ ਨੂੰ ਪਾਕਿਸਤਾਨ ਆ ਕੇ ਮਿਲਦਾ ਹੈ, ਉਸ ਦਾ ਕੋਈ ਮੇਲ ਨਹੀਂ ਹੈ।
ਪਰ ਸਿਆਸਤ ਦੇ ਕਾਰਨ ਅਸੀਂ ਇੱਕ ਦੂਜੇ ਨਾਲ ਰੁੱਖੇ-ਰੁੱਖੇ ਰਹਿੰਦੇ ਹਾਂ। ਤੁਸੀਂ ਵੇਖਿਆ ਹੋਵੇਗਾ ਕਿ ਕਈ ਵਾਰ ਵਿਆਹ ''ਚ ਮਹਿੰਦੀ ਦੀ ਰਸਮ ਦੌਰਾਨ ਦੋਵਾਂ ਪਾਸਿਆਂ ਦੇ ਲੋਕ ਇੱਕ ਹੀ ਹੁੰਦੇ ਹਨ ਪਰ ਇੱਕ ਦੂਜੇ ਨੂੰ ਤਾਨੇ ਮਾਰਦੇ ਹਨ, ਗਾਣੇ ਗਾਉਂਦੇ ਹਨ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਦੋਵੇਂ ਪਰਿਵਾਰ ਸਿਰਫ ਬਾਜ਼ੀ ਜਿੱਤਣ ਲਈ ਹੀ ਅਜਿਹਾ ਕਰਦੇ ਹਨ। ਉਨ੍ਹਾਂ ਵਿਚਾਲੇ ਪਿਆਰ ਵੀ ਬਹੁਤ ਹੁੰਦਾ ਹੈ। ਮੈਂ ਵੀ ਅਜਿਹਾ ਮਹਿਸੂਸ ਕਰਦਾ ਹਾਂ।"
ਇਹ ਵੀ ਪੜ੍ਹੋ:
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ ਸਿਰਫ਼ ਇੱਕ ਮੈਚ ਕਿਉਂ ਨਹੀਂ ਹੈ
- ਜਦੋਂ ਨਵਜੋਤ ਸਿੱਧੂ ਦੇ ਆਊਟ ਹੋਣ ’ਤੇ ਭਾਰਤ ਹੱਥੋਂ ਮੈਚ ਫਿਸਲਿਆ
- ਵਿਰਾਟ ਕੋਹਲੀ ਛੱਡਣਗੇ ਟੀ-20 ਦੀ ਕਪਤਾਨੀ, ਪਰ ਕੌਣ ਹੋ ਸਕਦਾ ਹੈ ਨਵਾਂ ਕਪਤਾਨ
- ਕੀ BCCI ਦੁਨੀਆਂ ਦਾ ਸਭ ਤੋਂ ਅਮੀਰ ਖੇਡ ਅਦਾਰਾ ਹੈ?
"ਜਦੋਂ ਉਹ 1979 ''ਚ ਭਾਰਤ ਦਾ ਦੌਰਾ ਕਰਨ ਵਾਲੇ ਸੀ ਤਾਂ ਉਹ ਆਪਣੇ ਕਿਸੇ ਦੋਸਤ ਦੇ ਘਰ ਗਏ ਸਨ। ਉਸ ਸਮੇਂ ਦੋਸਤ ਦੀ ਮਾਤਾ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਭਾਰਤ ਜਾ ਰਹੇ ਹੋ ਪਰ ਹਾਰ ਕੇ ਨਾ ਆਉਣਾ। ਜੇਕਰ ਤੁਸੀਂ ਹਾਰ ਗਏ ਤਾਂ ਫਿਰ ਮੇਰੇ ਘਰ ਪੈਰ ਨਾ ਪਾਉਣਾ। ਮਤਲਬ ਕਿ ਸਾਡੇ ''ਤੇ ਬਹੁਤ ਹੀ ਦਬਾਅ ਸੀ ਅਤੇ ਉਹ ਸੀਰੀਜ਼ ਹਾਰ ਵੀ ਗਏ ਸੀ।"
"ਮੈਨੂੰ ਯਾਦ ਹੈ ਕਿ ਜਦੋਂ ਅਸੀਂ ਵਾਪਸ ਪਾਕਿਸਤਾਨ ਪਰਤੇ ਸੀ ਤਾਂ ਕਿਸ ਤਰ੍ਹਾਂ ਨਾਲ ਸਾਡੀ ਕਸਟਮ ਚੈਕਿੰਗ ਹੋਈ ਸੀ। ਉਸ ਨੂੰ ਤਾਂ ਅਸੀਂ ਬਿਲਕੁਲ ਵੀ ਨਹੀਂ ਭੁੱਲ ਸਕਦੇ ਹਾਂ। ਉਦੋਂ ਉਨ੍ਹਾਂ ਨੇ ਸਾਡੇ ਰਿਕਾਰਡ ਅਤੇ ਹੋਰ ਸਾਰੀਆਂ ਚੀਜ਼ਾਂ ਰੱਖ ਲਈਆਂ ਸਨ ਅਤੇ ਵਾਪਸ ਹੀ ਨਹੀਂ ਕੀਤੀਆਂ ਸਨ।
ਇਸ ਲਈ ਜਦੋਂ ਅਸੀਂ ਭਾਰਤ ਤੋਂ ਹਾਰ ਕੇ ਆਉਂਦੇ ਹਾਂ ਤਾਂ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਹੈ। ਹਾਲ ''ਚ ਹੀ ਜਦੋਂ ਸਾਬਕਾ ਕਪਤਾਨ ਰਮੀਜ਼ ਰਾਜਾ ਪੀਸੀਬੀ ਦੇ ਚੈਅਰਮੈਨ ਬਣ ਕੇ ਕਰਾਚੀ ਆਏ ਤਾਂ ਉੱਥੇ ਉਨ੍ਹਾਂ ਨੇ ਚੈਂਬਰ ਆਫ਼ ਕਮਰਸ ''ਚ ਲੋਕਾਂ ਨਾਲ ਮੁਲਾਕਾਤ ਕੀਤੀ।"

" ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵੱਡੇ ਸ਼ਾਹੂਕਾਰ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਖਾਲੀ ਚੈੱਕ ਲੈ ਲਵੋ ਅਤੇ ਭਾਰਤ ਨੂੰ ਹਰਾ ਕੇ ਉਸ ''ਚ ਆਪਣੀ ਮਰਜ਼ੀ ਨਾਲ ਰਕਮ ਭਰ ਲਵੋ। ਇਹ ਇੱਕ ਤਰ੍ਹਾਂ ਨਾਲ ਦਬਾਅ ਦੀ ਸਥਿਤੀ ਹੁੰਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਤਾਂ ਖਿਡਾਰੀ ਵੀ ਪ੍ਰਭਾਵਤ ਹੁੰਦੇ ਹਨ।
ਜਦੋਂ ਖਿਡਾਰੀ ਮੈਚ ਤੋਂ ਪਹਿਲਾਂ ਰਾਤ ਨੂੰ ਸੌਣ ਜਾ ਰਿਹਾ ਹੁੰਦਾ ਹੈ ਤਾਂ ਉਸ ਦੇ ਖਿਆਲਾਂ ''ਚ ਇਹੀ ਗੱਲਾਂ ਚੱਲਦੀਆਂ ਹਨ ਕਿ ਲੋਕ ਸਾਡੇ ਤੋਂ ਕੀ ਚਾਹੁੰਦੇ ਹਨ। ਹੁਣ ਵੀ ਇਹੀ ਗੱਲਾਂ ਚੱਲ ਰਹੀਆਂ ਹਨ ਕਿ ਪਹਿਲਾ ਮੈਚ ਭਾਰਤ ਨਾਲ ਹੈ ਅਤੇ ਉਹ ਜਿੱਤ ਜਾਣ।"
ਸਿੰਕਦਰ ਅੱਗੇ ਕਹਿੰਦੇ ਹਨ, " ਜੇਕਰ ਅਸੀਂ ਭਾਰਤ ਖਿਲਾਫ ਆਪਣਾ ਪਹਿਲਾ ਮੈਚ ਜਿੱਤ ਜਾਂਦੇ ਹਾਂ ਤਾਂ ਫਿਰ ਵਿਸ਼ਵ ਕੱਪ ਜਿੱਤਣ ''ਚ ਆਸਾਨੀ ਹੋ ਜਾਵੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਇੱਕ ਅਜੀਬੋ-ਗਰੀਬ ਅਤੇ ਦਿਲਚਸਪ ਮੁਕਾਬਲੇਬਾਜ਼ੀ ਹੈ। ਇੰਸ਼ਾਅੱਲ੍ਹਾ ਇਹ ਇੰਝ ਹੀ ਬਰਕਰਾਰ ਰਹੇ।
ਵੈਸੇ ਤਾਂ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਵਿਚਾਲੇ ਉਸ ਤਰਾਂ ਦੀ ਹੀ ਦੋਸਤੀ ਹੈ ਜਿਸ ਤਰ੍ਹਾਂ ਦੀ ਸਾਡੇ ਸਮੇਂ ''ਚ ਹੁੰਦੀ ਸੀ, ਹਾਲਾਂਕਿ ਹੁਣ ਮਿਲਣਾ ਘੱਟ ਗਿਆ ਹੈ, ਪਰ ਉਹ ਜਦੋਂ ਵੀ ਮਿਲਦੇ ਹਨ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਜ਼ਰੂਰ ਕਰਦੇ ਹਨ। ਪਿਛਲੇ ਦਿਨੀਂ ਇਹ ਵੇਖ ਕਿ ਚੰਗਾ ਲੱਗਾ ਸੀ ਕਿ ਵਿਰਾਟ ਕੋਹਲੀ ਨੇ ਸ਼ਾਇਦ ਸ਼ਾਹਬਾਜ਼ ਅੀਹਮਦ ਜਾਂ ਅਫ਼ਰੀਦੀ ਨੂੰ ਆਪਣਾ ਬੱਲਾ ਦਿੱਤਾ ਜਾਂ ਉਨ੍ਹਾਂ ਤੋਂ ਲਿਆ ਸੀ ਕੁਝ ਵੀ ਹੋਵੇ ਪਰ ਇਹ ਮੁਕਾਬਲੇਬਾਜ਼ੀ ਇੰਝ ਹੀ ਰਹੇਗੀ।"
ਪਹਿਲਾਂ ਖਿਡਾਰੀਆਂ ''ਚ ਫ਼ੈਸਲਾ ਲੈਣ ਦੀ ਯੋਗਤਾ ਸੀ
ਭਾਰਤ-ਪਾਕਿ ਮੈਚ ਬਾਰੇ ਪਾਕਿਸਤਾਨ ਦੇ ਇਕ ਹੋਰ ਸਾਬਕਾ ਆਫ਼ ਸਪਿਨਰ ਤੌਸਿਫ ਅਹਿਮਦ ਦਾ ਕਹਿਣਾ ਹੈ ਕਿ "ਅਸੀਂ ਜਾਣਦੇ ਹਾਂ ਕਿ ਇਹ ਇੱਕ ਖੇਡ ਹੈ, ਜਿਸ ''ਚ ਇੱਕ ਟੀਮ ਜਿੱਤਦੀ ਹੈ ਅਤੇ ਇੱਕ ਹਾਰ ਦੀ ਹੈ।
ਅਸੀਂ ਜੇਕਰ ਆਸਟ੍ਰੇਲੀਆ ਤੋਂ ਹਾਰਦੇ ਹਾਂ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਜਿਸ ਤਰ੍ਹਾਂ ਦੀ ਸਥਿਤੀ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੁੰਦੀ ਹੈ ਉਸ ਤਰ੍ਹਾਂ ਦੀ ਹੀ ਭਾਰਤ ਅਤੇ ਪਾਕਿਸਤਾਨ ਮੈਚ ਦਰਮਿਆਨ ਵੀ ਹੁੰਦੀ ਹੈ।
ਇਸ ਦਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਆਪਸੀ ਸਬੰਧ ਹਨ।"
"ਭਾਰਤ ਖਿਲਾਫ ਮੈਂ ਵੀ ਬਹੁਤ ਕ੍ਰਿਕਟ ਖੇਡੀ ਹੈ ਅਤੇ ਉਹ ਇੱਕ ਵੱਖਰੀ ਤਰ੍ਹਾਂ ਦਾ ਦਬਾਅ ਹੁੰਦਾ ਹੈ। ਉਹ ਖਿਡਾਰੀਆਂ ''ਤੇ ਘੱਟ ਅਤੇ ਲੋਕਾਂ ''ਤੇ ਵਧੇਰੇ ਹੁੰਦਾ ਹੈ, ਜੋ ਕਿ ਆਪਣੀ ਟੀਮ ਨੂੰ ਹਾਰਦੇ ਹੋਏ ਵੇਖਣਾ ਹੀ ਨਹੀਂ ਚਾਹੁੰਦੇ ਹਨ ਅਤੇ ਫਿਰ ਯਕੀਨੀ ਤੌਰ ''ਤੇ ਇਹੀ ਦਬਾਅ ਖਿਡਾਰੀਆਂ ''ਚ ਵੀ ਆ ਜਾਂਦਾ ਹੈ। ਇਹ ਦਬਾਅ ਖਿਡਾਰੀਆਂ ਲਈ ਵੱਡੀ ਪ੍ਰੇਸ਼ਾਨੀ ਹੈ ਅਤੇ ਇਸ ਤੋਂ ਬੱਚਣਾ ਬਹੁਤ ਵੱਡੀ ਗੱਲ ਹੈ।"

"ਇਹ ਭਾਵਨਾਵਾਂ ਦੀ ਗੱਲ ਹੈ, ਜਿਸ ''ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਪਹਿਲਾਂ ਦੇ ਖਿਡਾਰੀ ਹੁਣ ਦੇ ਖਿਡਾਰੀਆਂ ਦੇ ਮੁਕਾਬਲੇ ਜਜ਼ਬਾਤੀ ਤੌਰ ''ਤੇ ਬਹੁਤ ਮਜ਼ਬੂਤ ਸਨ, ਜਿਵੇਂ ਕਿ ਜਾਵੇਦ ਮਿਆਂਦਾਦ।
ਇਮਰਾਨ ਖ਼ਾਨ ''ਚ ਫ਼ੈਸਲਾ ਲੈਣ ਦੀ ਵਿਲੱਖਣ ਯੋਗਤਾ ਸੀ। ਭਾਰਤ ਦੇ ਖਿਲਾਫ ਮੈਚ ''ਚ ਪਹਿਲਾਂ ਵੀ ਦਬਾਅ ਹੁੰਦਾ ਸੀ ਪਰ ਖਿਡਾਰੀ ਉਸ ਦਬਾਅ ਨੂੰ ਜਗ ਜਾਹਰ ਨਹੀਂ ਹੋਣ ਦਿੰਦੇ ਸਨ।"
"ਅਸੀਂ ਭਾਰਤ ਦੇ ਵਿਰੁੱਧ ਟੈਸਟ ਅਤੇ ਇਕ ਰੋਜ਼ਾ ਸੀਰੀਜ਼ ਵੀ ਜਿੱਤੀ ਹੈ। ਉਦੋਂ ਖਿਡਾਰੀਆਂ ਆਪਣੀਆਂ ਭਾਵਨਾਵਾਂ ''ਤੇ ਕਾਬੂ ਰੱਖਦੇ ਸਨ। ਪਰ ਅੱਜ ਦੇ ਖਿਡਾਰੀਆਂ ''ਚ ਉਹ ਗੱਲ ਨਹੀਂ ਹੈ।
ਜੇਕਰ ਸੱਚ ਕਹਾਂ ਤਾਂ ਹੁਣ ਭਾਰਤ ਭਾਰੀ ਪੈਣ ਲੱਗ ਪਿਆ ਹੈ। ਦਬਾਅ ਭਾਰਤ ''ਤੇ ਵੀ ਹੁੰਦਾ ਹੈ, ਪਰ ਹੁਣ ਭਾਰਤ ਕੋਲ ਗੌਤਮ ਗੰਭੀਰ ਵਰਗੇ ਖਿਡਾਰੀ ਹਨ, ਜੋ ਕਿ ਬਾਕਾਇਦਾ ਜਵਾਬ ਦੇਣ ਲੱਗ ਪਏ ਹਨ।"
"ਭਾਰਤ ਕੋਲ ਪਹਿਲਾਂ ਵੀ ਮਹਾਨ ਖਿਡਾਰੀ ਸਨ, ਪਰ ਇੱਕਲੇ ਜਾਵੇਦ ਉਨ੍ਹਾਂ ''ਤੇ ਭਾਰੀ ਪੈਂਦੇ ਸਨ। ਭਾਰਤੀ ਖਿਡਾਰੀ ਵੀ ਮੰਨਦੇ ਸਨ ਕਿ ਉਹ ਸ਼ਾਨਦਾਰ ਖਿਡਾਰੀ ਤਾਂ ਹਨ ਪਰ ਨਾਲ ਹੀ ਪ੍ਰੇਸ਼ਾਨ ਵੀ ਕਰਦੇ ਹਨ, ਜੋ ਕਿ ਖੇਡ ਦਾ ਹੀ ਇੱਕ ਹਿੱਸਾ ਹੈ। ਸਲੇਜ਼ਿੰਗ ਪਹਿਲਾਂ ਵੀ ਸੀ ਅਤੇ ਹੁਣ ਵੀ ਹੈ, ਪਰ ਬਹੁਤ ਮਾੜੀ ਨਹੀਂ ਸੀ।"
ਤੌਸਿਫ ਅਹਿਮਦ ਆਖੀਰ ''ਚ ਕਹਿੰਦੇ ਹਨ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਜਾਵੇਦ ਮਿਆਂਦਾਦ, ਇਮਰਾਨ ਖ਼ਾਨ, ਮੁੱਦਸਰ ਨਜ਼ਰ ਅਤੇ ਰਮੀਜ਼ ਰਾਜਾ ਵਰਗੇ ਖਿਡਾਰੀਆਂ ਨਾਲ ਖੇਡੇ ਹਨ, ਜੋ ਕਿ ਦਬਾਅ ਨਾਲ ਨਜਿੱਠਣਾ ਬਾਖੂਬੀ ਜਾਣਦੇ ਸਨ। ਉਹ ਅੱਗੇ ਕਹਿੰਦੇ ਹਨ ਕਿ ਕੁਝ ਸਮਾਂ ਪਹਿਲਾਂ ਦੀ ਤਾਂ ਨਹੀਂ ਪਰ ਵਿਸ਼ਵ ਕੱਪ ਲਈ ਹੁਣ ਜੋ ਟੀਮ ਐਲਾਨੀ ਗਈ ਹੈ, ਉਹ ਦਬਾਅ ਨਾਲ ਨਜਿੱਠਣਾ ਜਾਣਦੀ ਹੈ।

ਟੀ-20 ਵਿਸ਼ਵ ਕੱਪ ''ਚ ਭਾਰਤ-ਪਾਕਿਸਤਾਨ
ਸਾਲ 200 ''ਚ ਹੋਏ ਪਹਿਲੇ ਵਿਸ਼ਵ ਕੱਪ ''ਚ ਭਾਰਤ ਅਤੇ ਪਾਕਿਸਤਾਨ ਗਰੁੱਪ ਡੀ ''ਚ ਇੱਕਠੇ ਸਨ , ਜਿੱਥੇ ਭਾਰਤ ਨੇ ਮੈਚ ਬਰਾਬਰ ਰਹਿਣ ''ਤੇ ਬਾਲ ਆਊਟ ''ਚ 3-0 ਨਾਲ ਜਿੱਤ ਦਰਜ ਕੀਤੀ ਸੀ।
ਇਸ ਤੋਂ ਬਾਅਦ ਭਾਰਤ ਨੇ ਫਾਈਨਲ ''ਚ ਪਾਕਿਸਤਾਨ ਨੂੰ 5 ਦੌੜਾਂ ਨਾਲ ਮਾਤ ਦਿੱਤੀ ਸੀ।
ਫਿਰ ਸਾਲ 2009 ''ਚ ਹੋਏ ਅਭਿਆਸ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਨਹੀਂ ਹੋਏ ਸਨ। ਪਰ ਪਾਕਿਸਤਾਨ ਸ਼੍ਰੀਲੰਕਾ ਨੂੰ ਫਾਈਨਲ ਮੁਕਾਬਲੇ ''ਚ 8 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਿਆ ਸੀ।
2010 ''ਚ ਆਯੋਜਿਤ ਹੋਏ ਵਿਸ਼ਵ ਕੱਪ ''ਚ ਭਾਰਤ-ਪਾਕਿਸਤਾਨ ਵਿਚਾਲੇ ਮੈਚ ਨਹੀਂ ਹੋਇਆ ਸੀ।
2012 ''ਚ ਵਿਸ਼ਵ ਕੱਪ ''ਚ ਭਾਰਤ ਨੇ ਪਾਕਿਸਤਾਨ ਨੂੰ ਸੁਪਰ 8 ''ਚ ਅੱਠ ਵਿਕਟਾਂ ਨਾਲ ਮਾਤ ਦਿੱਤੀ ਸੀ।
2014 ਦੇ ਵਿਸ਼ਵ ਕੱਪ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਸੁਪਰ 10 ''ਚ ਗਰੁੱਪ ਮੈਚ ਦੌਰਾਨ 7 ਵਿਕਟਾਂ ਨਾਲ ਹਰਾਇਆ ਸੀ।
2016 ''ਚ ਆਯੋਜਿਤ ਹੋਏ ਵਿਸ਼ਵ ਕੱਪ ''ਚ ਭਾਰਤ ਨੇ ਪਾਕਿਸਤਾਨ ਨੂੰ ਸੁਪਰ-10 ''ਚ ਗਰੁੱਪ 2 ਦੇ ਮੈਚ ''ਚ 6 ਵਿਕਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਇਹ ਵੀ ਵੇਖੋ:
https://www.youtube.com/watch?v=V88YeJRfoBU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''330789f2-9736-4cdc-bc22-dd9c123fd57f'',''assetType'': ''STY'',''pageCounter'': ''punjabi.india.story.59024311.page'',''title'': ''ਭਾਰਤ ਬਨਾਮ ਪਾਕਿਸਤਾਨ ਟੀ 20: \''ਬਲੈਂਕ ਚੈੱਕ \''ਚ ਜਿੰਨੀ ਮਰਜ਼ੀ ਰਕਮ ਭਰ ਲਓ, ਪਰ ਭਾਰਤ ਨੂੰ ਹਰਾ ਦਿਓ\'''',''author'': ''ਆਦੇਸ਼ ਕੁਮਾਰ ਗੁਪਤਾ '',''published'': ''2021-10-23T15:57:43Z'',''updated'': ''2021-10-23T15:57:43Z''});s_bbcws(''track'',''pageView'');