ਭਾਰਤ-ਪਾਕਿਸਤਾਨ: ਉਸ ਕ੍ਰਿਕਟ ਮੈਚ ਦਾ ਰੋਮਾਂਚ ਜਿਸ ਨੂੰ ਦੇਖਣ ਲਈ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਮੋਹਾਲੀ ਪਹੁੰਚੇ

Saturday, Oct 23, 2021 - 06:23 PM (IST)

ਭਾਰਤ-ਪਾਕਿਸਤਾਨ: ਉਸ ਕ੍ਰਿਕਟ ਮੈਚ ਦਾ ਰੋਮਾਂਚ ਜਿਸ ਨੂੰ ਦੇਖਣ ਲਈ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਮੋਹਾਲੀ ਪਹੁੰਚੇ
2011 ਦੇ ਵਿਸ਼ਵ ਕੱਪ ਸੈਮੀਫਾਈਨਲ ਦਾ ਮੈਚ ਦੇਖਣ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸੁਫ ਗਿਲਾਨੀ ਵੀ ਭਾਰਤ ਪੁੱਜੇ ਸਨ
Getty Images
2011 ਦੇ ਵਿਸ਼ਵ ਕੱਪ ਸੈਮੀਫਾਈਨਲ ਦਾ ਮੈਚ ਦੇਖਣ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸੁਫ ਗਿਲਾਨੀ ਵੀ ਭਾਰਤ ਪੁੱਜੇ ਸਨ

ਸਾਲ 2011 ਦੇ ਮਾਰਚ ਮਹੀਨੇ ਦੀ 3 ਤਾਰੀਖ਼ ਸੀ।ਚੰਡੀਗੜ੍ਹ ਹਵਾਈ ਅੱਡੇ ''ਤੇ ਸਵੇਰ ਦੇ 6 ਵਜੇ ਤੋਂ ਸਾਰੀਆਂ ਕਮਰਸ਼ੀਅਲ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ।

ਆਸਮਾਨ ''ਚ ਥੋੜੀ-ਥੋੜੀ ਦੇਰੀ ''ਤੇ ਸੁਖੋਈ-30 ਲੜਾਕੂ ਹਵਾਈ ਜਹਾਜ਼ ਚੱਕਰ ਕੱਟ ਰਹੇ ਸਨ।

ਸ਼ਹਿਰ ਦੇ ਹਰ ਚੌਰਾਹੇ ''ਤੇ ਪੁਲਿਸ ਤੋਂ ਇਲਾਵਾ ਸੁਰੱਖਿਆ ਬਲ ਵੀ ਤਾਇਨਾਤ ਸਨ ਅਤੇ ਮੁਹਾਲੀ ਕ੍ਰਿਕਟ ਸਟੇਡੀਅਮ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਨਾਲ ਛਾਉਣੀ ''ਚ ਤਬਦੀਲ ਹੋ ਚੁੱਕਾ ਸੀ।

ਮੌਕਾ ਹੀ ਕੁਝ ਅਜਿਹਾ ਸੀ। ਇੱਕ ਦਿਨਾ ਕ੍ਰਿਕਟ ਵਿਸ਼ਵ ਕੱਪ ਦਾ ਸੈਮੀਫਾਈਨਲ ਅਤੇ ਉਹ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ।

ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੱਦੇ ''ਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਯੂਸੁਫ਼ ਗਿਲਾਨੀ ਇਸਲਾਮਾਬਾਦ ਤੋਂ ਮੈਚ ਵੇਖਣ ਅਤੇ ਉੱਥੇ ਹੀ ਭਾਰਤੀ ਪੀਐਮ ਨੂੰ ਮਿਲਣ ਲਈ ਭਾਰਤ ਆ ਰਹੇ ਸਨ।

ਇਹ ਵੀ ਪੜ੍ਹੋ:

2001 ਦੇ ਟੀ-20 ਵਿਸ਼ਵ ਕੱਪ ''ਚ ਦੋਵਾਂ ਟੀਮਾਂ ਦੇ ਖਿਤਾਬੀ ਮੁਕਾਬਲੇ ਦੀਆਂ ਯਾਦਾਂ ਵੀ ਅਜੇ ਤਾਜ਼ਾ ਸਨ, ਕਿਉਂਕਿ ਭਾਰਤ ਨੇ ਮੈਚ ਜਿੱਤ ਕੇ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਸੀ।

ਮੁਹਾਲੀ ਮੈਚ ਦੀ ਕਰਵੇਜ਼ ਲਈ ਪਹੁੰਚੇ ਪੱਤਰਕਾਰਾਂ ''ਤੇ ਵੀ ਅਣਜਾਣ ਤਣਾਅ ਬਣਿਆ ਹੋਇਆ ਸੀ। ਇੱਕ ਪਾਸੇ ਵੱਡਾ ਮੈਚ ਅਤੇ ਉਸ ਦੇ ਨਾਲ ਹੀ ਡਿਪਲੋਮੈਟਿਕ/ਕੂਟਨੀਤਿਕ ਗਤੀਵਿਧੀਆਂ ਵੀ ਕਵਰ ਕਰਨੀਆਂ ਸਨ।

ਕੁਆਟਰ ਫਾਈਨਲ ਮੈਚ ''ਚ ਭਾਰਤ ਨੇ ਇੱਕ ਮਜ਼ਬੂਤ ਆਸਟ੍ਰਲੀਅਨ ਟੀਮ ਨੂੰ ਮਾਤ ਦਿੱਤੀ ਸੀ ਅਤੇ ਗੁਜਰਾਤ ਦੇ ਮੋਟੇਰਾ ਸਟੇਡੀਅਮ ''ਚ ਉਸ ਮੈਚ ਨੂੰ ਕਵਰ ਕਰ ਹੇ ਮੇਰੇ ਸਾਥੀ ਮੁਕੇਸ਼ ਸ਼ਰਮਾ ਨੇ ਫੋਨ ''ਤੇ ਕਿਹਾ, " ਹੁਣ ਵੇਖ ਲਵੋ, ਮੁਹਾਲੀ ''ਚ ਵੀ ਇਹ ਸਿਲਸਿਲਾ ਜਾਰੀ ਰਹੇ।"

ਮੈਚ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ
Getty Images
ਮੈਚ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ

ਬੀਬੀਸੀ ਹਿੰਦੀ ਡੈਸਟ ''ਤੇ ਕਵਰੇਜ ਦੀ ਕਮਾਨ ਪੰਕਜ ਪ੍ਰਿਯਾਦਰਸ਼ੀ ਅਤੇ ਵੰਦਨਾ ਦੇ ਹੱਥਾਂ ''ਚ ਸੀ। ਇੱਕ ਨੇ ਕਿਹਾ " ਅਪਡੇਟ ਦੇਣ ''ਚ ਬਿਲਕੁਵ ਵੀ ਦੇਰੀ ਨਾ ਕਰਨਾ", ਅਤੇ ਦੂਜੀ ਨੇ ਕਿਹਾ " ਮੇਰੇ ਸ਼ਹਿਰ ''ਚ ਹੋ ਖਾਲੀ ਹੱਥ ਵਾਪਸ ਨਾ ਆਉਣਾ।"

ਇਸ ਮੈਚ ਲਈ ਦੁਨੀਆ ਦੇ ਸਾਰੇ ਚੋਟੀ ਦੇ ਕ੍ਰਿਕਟ ਪੱਤਰਕਾਰ ਮੁਹਾਲੀ ਪਹੁੰਚ ਚੁੱਕੇ ਸਨ। ਸਚਿਨ ਤੇਂਦੁਲਕਰ ਦਾ ਇਹ ਆਖਰੀ ਵਿਸ਼ਵ ਕੱਪ ਸੀ ਅਤੇ ਯੁਵਰਾਜ ਸਿੰਘ ਤੋਂ ਲੈ ਕੇ ਕੋਹਲੀ ਅਤੇ ਗੰਭੀਰ ਤੱਕ ਸਾਰੇ ਕਹਿ ਚੁੱਕੇ ਸਨ ਕਿ ਇਸ ਵਾਰ ਤਾਂ ਸਚਿਨ ਲਈ ਕੱਪ ਜਿੱਤਣਾ ਹੀ ਹੈ।

ਪਾਕਿਸਤਾਨ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ, " ਮੁਕਾਬਲੇ ''ਚ ਅਸੀਂ ਵੀ ਜਾਨ ਲਗਾ ਦੇਵਾਂਗੇ।"

ਪਾਕਿਸਤਾਨ ਕਪਤਾਨ ਸ਼ਾਹਿਦ ਅਫ਼ਰੀਦੀ
Getty Images

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਚਿਨ ਦੀਆਂ 85 ਦੌੜਾਂ ਦੀ ਬਦੌਲਤ ਸੱਤ ਵਿਕਟਾਂ ਦੇ ਨੁਕਸਾਨ ''ਤੇ 260 ਦੌੜਾਂ ਬਣਾਈਆਂ ਸਨ। ਸਚਿਨ ਵੀ ਖੁਸ਼ਕਿਸਮਤ ਰਿਹਾ ਕਿਉਂਕਿ ਪਾਕਿਸਤਾਨੀ ਫੀਲਡਰ ਚਾਰ ਵਾਰ ਉਸ ਨੂੰ ਕੈਚ ਆਊਟ ਕਰਨ ਤੋਂ ਖੁੰਝ ਗਏ ਸਨ।

ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਨੂੰ ਟੀਚੇ ਤੋਂ 2 ਦੌੜਾਂ ਪਹਿਲਾਂ ਹੀ ਪੈਵੇਲੀਅਨ ਵਾਪਸ ਭੇਜ ਦਿੱਤਾ ਸੀ। ਜ਼ਹੀਰ, ਨੇਹਰਾ, ਮੁਨਾਫ਼ ਪਟੇਲ, ਭੱਜੀ ਅਤੇ ਯੁਵਰਾਜ ਨੇ 2-2 ਵਿਕਟਾਂ ਹਾਸਲ ਕੀਤੀਆਂ।

ਇਸ ਹਾਰ ਤੋਂ ਡੇਢ ਮਹੀਨੇ ਬਾਅਦ ਪਾਕਿਸਤਾਨੀ ਕਪਤਾਨ ਅਫ਼ਰੀਦੀ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਕਿਠਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਸਚਿਨ ਨੇ ਵੀ ਇਸ ਵਿਸ਼ਵ ਕੱਪ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ ਸੀ।

2012 ਟੀ-20 ਵਿਸ਼ਵ ਕੱਪ- ਸ਼੍ਰੀਲੰਕਾ

ਪਿਛਲੇ ਮੁਕਾਬਲੇ ਤੋਂ ਬਾਅਧ ਅਗਲੇ ਹੀ ਸਾਲ ਦੋਵਾਂ ਟੀਮਾਂ ਸ਼੍ਰੀਲੰਕਾ ''ਚ ਆਯੋਜਿਤ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ''ਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਈਆਂ ਸਨ।

ਕੋਲੰਬੋ ਦਾ ਪ੍ਰੇਮਦਾਸਾ ਸਟੇਡੀਅਮ ਇੰਨ੍ਹਾਂ ਭਰਿਆ ਹੋਇਆ ਸੀ ਕਿ ਸਵੇਰ ਤੋਂ ਹੀ ਸ਼ੀਹਰ ''ਚ ਜਾਮ ਲੱਗਣਾ ਸ਼ੂਰੂ ਹੋ ਗਿਆ ਸੀ ਅਤੇ ਲਗਭਗ ਡੇਢ ਕਿਲੋਮੀਟਰ ਪੈਦਲ ਚੱਲ ਕੇ ਹੀ ਦਰਸ਼ਕ ਅਤੇ ਪੱਤਰਕਾਰ ਸਟੇਡੀਅਮ ਅੰਦਰ ਦਾਖਲ ਹੋ ਪਾ ਰਹੇ ਸਨ।

ਮੈਚ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਟੀਮ ਨੇ ਕੋਲੰਬੋ ਦੇ ਇੱਕ ਦੂਜੇ ਸਟੇਡੀਅਮ ''ਪੀ ਸਾਰਾ ਓਵਲ'' ਵਿਖੇ ਨੈੱਟ ਅਭਿਆਸ ਕੀਤਾ ਸੀ।

ਅਭਿਆਸ ਦੌਰਾਨ ਇਸ ਗੱਲ ਕਰਕੇ ਕੁਝ ਤਣਾਅ ਮਹਿਸੂਸ ਹੋ ਰਿਹਾ ਸੀ ਕਿ ਵੀਰੇਂਦਰ ਸਹਿਵਾਗ ਨੇ ਨੈਟ ਅਭਿਆਸ ''ਚ ਬੱਲੇਬਾਜ਼ੀ ਨਹੀਂ ਕੀਤੀ ਸੀ। ਕਈ ਸਾਬਕਾ ਕ੍ਰਿਕਟਰਾਂ ਨੇ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਕੇ ਟੀਮ ''ਚ ਵਾਪਸ ਪਰਤੇ ਯੁਵਰਾਜ ਸਿੰਘ ਦੀ ਫਿਟਨੈੱਸ ''ਤੇ ਵੀ ਸਵਾਲ ਚੁੱਕੇ ਸਨ।

ਭਾਰਤ ਅਤੇ ਪਾਕਿਸਤਾਨ ਦਾ ਮੈਚ ਤਾਂ ਅਨੋਖਾ ਹੀ ਹੁੰਦਾ ਹੈ।
Getty Images

ਪੂਰੇ ਟੂਰਨਾਮੈਂਟ ਦੌਰਾਨ ਮੈਨੂੰ ਤਾਂ ਭਾਰਤੀ ਟੀਮ ਅੰਦਰ ਉਹ ਜੋਸ਼ ਵਿਖਾਈ ਨਹੀਂ ਦਿੱਤਾ, ਜੋ ਕਿ ਇਸ ਤੋਂ ਪਹਿਲੇ ਵਾਲੇ ਵਿਸ਼ਵ ਕੱਪ ਦੌਰਾਨ ਸੀ। ਪਰ ਭਾਰਤ ਅਤੇ ਪਾਕਿਸਤਾਨ ਦਾ ਮੈਚ ਤਾਂ ਅਨੋਖਾ ਹੀ ਹੁੰਦਾ ਹੈ।

ਮੈਚ ਤੋਂ ਇੱਕ ਦਿਨ ਪਹਿਲਾਂ, ਟੂਰਨਾਮੈਂਟ ਦੀ ਕਵਰੇਜ ਕਰਨ ਵਾਲੇ ਸਾਰੇ ਪੱਤਰਕਾਰਾਂ ਨੂੰ ਤਤਕਾਲੀ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੇ ਮਹਿਲ ''ਚ ਰਾਤ ਦੇ ਭੋਜਨ ਲਈ ਸੱਦਾ ਦਿੱਤਾ ਗਿਆ ਸੀ।

ਸਾਬਕਾ ਪਾਕਿਸਤਾਨੀ ਬੱਲੇਬਾਜ਼ ਅਤੇ ਮੌਜੂਦਾ ਪੀਸੀਵੀ ਪ੍ਰਧਾਨ ਰਮੀਜ਼ ਰਾਜਾ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ " ਇਸ ਵਾਰ ਟੀਮ ਦੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ''ਤੇ ਵੀ ਧਿਆਨ ਦਿਓ, ਮੈਚ ਵਿਨਰ ਹੈ। ਇਮਰਾਨ ਨਜ਼ੀਰ, ਕਪਤਾਨ ਮੁਹੰਮਦ ਹਫ਼ੀਜ਼ ਅਤੇ ਨਾਸਿਰ ਜਮਸ਼ੈਦ ਇਸੇ ਫਾਰਮੈਟ ਦੇ ਵੱਡੇ ਖਿਡਾਰੀ ਹਨ।"

ਹਾਲਾਂਕਿ ਇੰਨ੍ਹਾਂ ਤਿੰਨਾਂ ਖਿਡਾਰੀਆਂ ''ਚੋਂ ਕੋਈ ਵੀ ਮੈਚ ''ਚ ਆਪਣਾ ਜਲਵਾ ਨਾ ਵਿਖਾ ਸਕਿਆ ਅਤੇ ਪਾਕਿਸਤਾਨ ਵੱਲੋਂ ਦਿੱਤੇ 128 ਦੌੜਾਂ ਦੇ ਟੀਚੇ ਨੂੰ ਭਾਰਤ ਨੇ 17 ਓਵਰਾਂ ''ਚ ਹੀ ਹਾਸਲ ਕਰ ਲਿਆ ਸੀ। ਵਿਰਾਟ ਕੋਹਲੀ 8 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਮੈਨ ਆਫ਼ ਦ ਮੈਚ ਰਹੇ ਸਨ।

2015, ਇੱਕ ਰੋਜ਼ਾ ਵਿਸ਼ਵ ਕੱਪ- ਆਸਟ੍ਰੇਲੀਆ

ਭਾਰਤ-ਪਾਕਿਸਤਾਨ ਮੈਚਾਂ ਦੀ ਰੌਣਕ ''ਤੇ ਕ੍ਰਿਕਟ ਪ੍ਰਬੰਧਕਾਂ ਨੂੰ ਵੀ ਪੂਰਾ ਭਰੋਸਾ ਰਹਿੰਦਾ ਹੈ। ਇਸ ਕਰਕੇ ਹੀ ਆਸਟ੍ਰੇਲੀਆ ''ਚ ਆਯੋਜਿਤ ਹੋਏ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਇਆ ਸੀ।

ਦੁਨੀਆ ਭਰ ਤੋਂ ਸਮਰਥਕ ਸਰ ਡੌਨ ਬ੍ਰੈਡਮੈਨ ਦੇ ਸ਼ਹਿਰ, ਐਡੀਲੈਢ ਵਿਖੇ ਹੁਮ-ਹੁਮਾ ਕੇ ਪਹੁੰਚੇ ਸਨ ਅਤੇ ਇਹ ਮਾਹੌਲ ਕਿਸੇ ਜਲਸੇ ਨਾਲੋਂ ਘੱਟ ਨਹੀਂ ਸੀ।

ਸ਼ਹਿਰ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਾਲੇ ਜਿਸ ਇਲਾਕੇ ਅਸੀਂ ਠਹਿਰੇ ਸੀ, ਉੱਥੇ ਦੇ ਲੋਕਾਂ ਨੇ ਸ਼ਾਇਦ ਹੀ ਇਸ ਤੋਂ ਪਹਿਲਾਂ ਰਾਤ ਦੇ 12 ਵਜੇ ਸੜਕਾਂ ''ਤੇ ਲੋਕਾਂ ਨੂੰ ''ਚੱਕ ਦੇ ਇੰਡੀਆ'' ਗਾਣੇ ''ਤੇ ਨੱਚਦੇ ਟੱਪਦੇ ਵੇਖਿਆ ਹੋਵੇਗਾ।

ਅਮਰੀਕਾ ਤੋਂ ਲੈ ਕੇ ਦੁਬਾਈ ਤੱਕ ਦੇ ਪਾਕਿਸਤਾਨੀ ਪ੍ਰਸ਼ੰਸਕ ਵੀ ਇੱਥੇ ਪਹੁੰਚ ਚੁੱਕੇ ਸਨ ਅਤੇ ਜਸ਼ਨ ਦੇ ਮਾਹੌਲ ''ਚ ਸੜਕ ਕੰਢੇ ਬਣੇ ਬਾਰ ਰੈਸਟੋਰੈਂਟ ''ਚ ਸਵੇਰੇ-ਸਵੇਰੇ ਹੀ ਰੌਣਕ ਵੱਧ ਜਾਂਦੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਆਸਟ੍ਰਲੀਆ ''ਚ ਕ੍ਰਿਕਟ ਮੈਚ ਕਵਰ ਕਰਨ ਦਾ ਵੱਖਰਾ ਹੀ ਮਜ਼ਾ ਸੀ। ਟੀਮਾਂ ਵੱਖੋ ਵੱਖ ਮੈਦਾਨਾਂ ''ਚ ਨੈਠ ਅਭਿਆਸ ਕਰਦੀਆਂ ਹਨ, ਜਿੱਥੇ ਖਿਡਾਰੀਆਂ ਨੂੰ ਨੇੜੀਓਂ ਜਾਣਨ ਅਤੇ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਅੱਗੇ ਦੀ ਰਣਨੀਤੀ ਵੀ ਸਮਝ ਆਉਂਦੀ ਹੈ।

ਭਾਰਤ ਨੇ ਸ਼ਇਦ ਪਹਿਲਾਂ ਹੀ ਸੋਚ ਲਿਆ ਸੀ ਕਿ ਇਸ ਮਹੱਤਵਪੂਰਣ ਮੈਚ ''ਚ ਟਾਸ ਜਿੱਤਣ ਦੀ ਸੂਰਤ ''ਚ ਪਹਿਲਾਂ ਬੱਲੇਬਾਜ਼ੀ ਕਰਕੇ ਇੱਕ ਵੱਡਾ ਟੀਚਾ ਨਿਰਧਾਰਤ ਕਰਨਾ ਹੈ।

ਵਿਰਾਟ ਕੋਹਲੀ ਦੇ ਸੈਂਕੜੇ ਅਤੇ ਕ੍ਰਿਜ਼ ''ਤੇ ਸ਼ਿਖਰ ਧਵਨ ਵੱਲੋਂ ਮਿਲੇ ਸਮਰਥਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅੱਗੇ 301 ਦੌੜਾਂ ਦਾ ਟੀਚਾ ਰੱਖਿਆ।

ਇਸ ਮੈਚ ''ਚ ਭਾਰਤੀ ਗੇਂਦਬਾਜ਼ੀ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ, ਖਾਸ ਕਰਕੇ ਮੁਹੰਮਦ ਸ਼ਮੀ ਦੀ ਜਿੰਨ੍ਹਾਂ ਨੇ ਚਾਰ ਵਿਕਟਾਂ ਲਈਆਂ ਸਨ ਅਤੇ ਉਨ੍ਹਾਂ ਦੀ ਬਦੌਲਤ ਹੀ ਪਾਕਿਸਤਾਨੀ ਪਾਰੀ 224 ਦੌੜਾਂ ''ਤੇ ਹੀ ਸਿਮਟ ਗਈ ਸੀ।

2016, ਟੀ20 ਵਿਸ਼ਵ ਕੱਪ- ਭਾਰਤ

ਟੀ20 ਵਿਸ਼ਵ ਕੱਪ ਭਾਰਤ ''ਚ ਪਹਿਲਾਂ ਕਦੇ ਵੀ ਨਹੀਂ ਆਯੋਜਿਤ ਹੋਇਆ ਸੀ, ਜਦਕਿ ਆਈਪੀਐਲ ਦੀ ਸ਼ੁਰੂਆਤ ਅਤੇ ਪ੍ਰਸਿੱਧੀ ਇੱਥੋਂ ਹੀ ਸ਼ੁਰੂ ਹੋਈ ਅਤੇ ਵਧੀ ਸੀ। ਸਾਫ਼ ਹੈ ਕਿ ਜਦੋਂ ਟੂਰਨਾਮੈਂਟ ਇੱਥੈ ਪਹੁੰਚਿਆਂ ਤਾਂ ਜਿੱਤ ਦੀ ਉਮੀਦ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਪ੍ਰਸ਼ੰਸਕਾਂ ਨੂੰ ਆਪਸੀ ਮੁਕਾਬਲੇ ਦੀ ਵੀ ਉਡੀਕ ਸੀ।

ਈਡਨ ਗਾਰਡਨ ਮੈਦਾਨ ''ਚ ਗਰੁੱਪ 10 ਦੇ ਮੈਚ ਦੌਰਾਨ ਦੋਵਾਂ ਟੀਮਾਂ ਦਾ ਮੁਕਾਬਲਾ ਹੋਣਾ ਸੀ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਹੁਣ ਤੱਕ ਪੱਛਮੀ ਬੰਗਾਲ ਕ੍ਰਿਕਟ ਪ੍ਰਸ਼ਾਸਨ ''ਚ ਸ਼ਾਮਲ ਹੋ ਚੁੱਕੇ ਸਨ ਅਤੇ ਇਸ ਮੈਚ ਨਾਲ ਜੁੜੀਆਂ ਤਿਆਰੀਆਂ ਸਬੰਧੀ ਜ਼ਿੰਮੇਵਾਰੀ ਉਹ ਖੁਦ ਸੰਭਾਲ ਰਹੇ ਸਨ।

ਈਡਨ ਗਾਰਡਨ ''ਚ ''ਦਾਦਾ'' ਦਾ ਜਲਵਾ ਹੀ ਕੁਝ ਹੋਰ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਦੋਵੇਂ ਟੀਮਾਂ ਮੈਦਾਨ ਦੇ ਦੋਵੇਂ ਕੋਨਿਆਂ ''ਚ ਨੈੱਟ ਅਭਿਆਸ ਕਰ ਰਹੀਆਂ ਸਨ ਅਤੇ ਸੌਰਵ ਗਾਂਗੁਲੀ ਆਪਣੀ ਲਾਲ ਰੰਗ ਦੀ ਮਰਸਡੀਜ਼ ਕਾਰ ਆਪ ਚਲਾਉਂਦੇ ਹੋਏ ਸਟੇਡੀਅਮ ਦੇ ਬਾਹਰਲੇ ਹਿੱਸੇ ''ਚ ਉਤਰੇ ਤਾਂ ਨੈੱਟ ਅਭਿਆਸ ਵੇਖ ਰਹੇ ਤਕਰੀਬਨ 150 ਦਰਸ਼ਕ ਉਨ੍ਹਾਂ ਨਾਲ ਸੈਲਫੀ ਖਿੱਚਵਾਉਣ ਲਈ ਬਾਹਰ ਵੱਲ ਚਲੇ ਗਏ।

ਭਾਰਤ ਅਤੇ ਪਾਕਿਸਤਾਨ
Getty Images

ਕੁਮੈਂਟਰੀ ਟੀਮ ਦੇ ਲੋਕ- ਵਸੀਮ ਅਕਰਮ, ਰਮੀਜ਼ ਰਾਜਾ, ਹਰਸ਼ਾ ਭੋਗਲੇ ਆਦਿ ਵੀ ਸੌਰਵ ਗਾਂਗੁਲੀ ਦੇ ਨਾਲ ਹੀ ਮੈਦਾਨ ''ਚ ਆਏ ਸਨ ਅਤੇ ਸਾਰੇ ਖਿਡਾਰੀਆਂ ਨੂੰ ਮਿਲੇ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਨੇ ਕਾਫ਼ੀ ਦੇਰ ਤੱਕ ਸੌਰਵ ਦੇ ਨਾਲ ਪਿੱਚ ਦਾ ਨਿਰੀਖਣ ਵੀ ਕੀਤਾ।

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਭਿਨੇਤਾ ਅਮਿਤਾਭ ਬੱਚਨ ਨੇ ਇੱਕ ਲੱਖ ਦਰਸ਼ਕਾਂ ਦੇ ਨਾਲ ਰਾਸ਼ਟਰੀ ਗੀਤ ਗਾਇਆ ਅਤੇ ਸਚਿਨ ਤੇਂਦੁਲਕਰ ਸਮੇਤ ਹੋਰ ਕਈ ਲੋਕ ਸਟੈਂਡ ਤੋਂ ਸੁਰ ਨਾਲ ਸੁਰ ਮਿਲਾ ਰਹੇ ਹਨ।

ਮੀਂਹ ਦੇ ਕਾਰਨ ਮੈਚ 18-18 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 119 ਦੌੜਾਂ ਦਾ ਟੀਚਾ ਦਿੱਤਾ।

ਇਸ ਵਾਰ ਵੀ ਵਿਰਾਟ ਕੋਹਲੀ ਨੇ ਜਬਰਦਸਤ ਪਾਰੀ ਖੇਡੀ। ਉਨ੍ਹਾਂ ਨੇ 37 ਗੇਂਦਾਂ ''ਤੇ 55 ਦੌੜਾਂ ਬਣਾਈਆਂ ਅਤੇ ਭਾਰਤ ਨੇ 2 ਓਵਰਾਂ ਦੇ ਬਾਕੀ ਰਹਿੰਦਿਆਂ 11 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ। ਇਸ ਮੈਚ ''ਚ ਵੀ ਮੈਨ ਆਫ਼ ਦਾ ਮੈਚ ਵਿਰਾਟ ਕੋਹਲੀ ਹੀ ਰਹੇ।

ਇਹ ਵੀ ਪੜ੍ਹੋ:

https://www.youtube.com/watch?v=reDkZNrIf78

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f9bc1b30-ec6d-4ed6-9d7f-b362d97b4b49'',''assetType'': ''STY'',''pageCounter'': ''punjabi.india.story.59021069.page'',''title'': ''ਭਾਰਤ-ਪਾਕਿਸਤਾਨ: ਉਸ ਕ੍ਰਿਕਟ ਮੈਚ ਦਾ ਰੋਮਾਂਚ ਜਿਸ ਨੂੰ ਦੇਖਣ ਲਈ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਮੋਹਾਲੀ ਪਹੁੰਚੇ'',''author'': '' ਨਿਤਿਨ ਸ਼੍ਰੀਵਾਸਤਵ'',''published'': ''2021-10-23T12:45:24Z'',''updated'': ''2021-10-23T12:45:24Z''});s_bbcws(''track'',''pageView'');

Related News