ਲਖੀਮਪੁਰ ਖੀਰੀ ਕਿਸਾਨ : ਇੱਕ ਨੂੰ ਮੰਡੀ ''''ਚ ਲਾਉਣੀ ਪਈ ਝੋਨੇ ਨੂੰ ਅੱਗ ਤੇ ਦੂਜੇ ਦੀ ਖਾਦ ਲਈ ਲਾਇਨ ''''ਚ ਖੜ੍ਹੇ ਦੀ ਹੋਈ ਮੌਤ

Saturday, Oct 23, 2021 - 03:53 PM (IST)

ਲਖੀਮਪੁਰ ਖੀਰੀ ਕਿਸਾਨ : ਇੱਕ ਨੂੰ ਮੰਡੀ ''''ਚ ਲਾਉਣੀ ਪਈ ਝੋਨੇ ਨੂੰ ਅੱਗ ਤੇ ਦੂਜੇ ਦੀ ਖਾਦ ਲਈ ਲਾਇਨ ''''ਚ ਖੜ੍ਹੇ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਇੱਥੋਂ ਤੱਕ ਕਿ ਸੂਬੇ ਦੀ ਸੱਤਾਧਾਰੀ ਭਾਜਪਾ ਦੇ ਆਗੂ ਵੀ ਇਹ ਮਸਲਾ ਚੁੱਕ ਰਹੇ ਹਨ।

ਤਾਜ਼ਾ ਮਾਮਲੇ ਵਿੱਚ ਲਖੀਮਪੁਰ ਅਨਾਜ ਮੰਡੀ ਵਿੱਚ ਇੱਕ ਕਿਸਾਨ ਨੇ 15 ਦਿਨ ਝੋਨੇ ਦੀ ਖ਼ਰੀਦ ਲਈ ਉਡੀਕ ਕਰਨ ਮਗਰੋਂ ਆਪਣੇ ਝੋਨੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਗਈ।

ਕਿਸਾਨ ਦੀ ਆਪਣੇ ਝੋਨੇ ਨੂੰ ਅੱਗ ਲਗਾਉਣ ਦੀ ਵੀਡੀਓ ਭਾਜਪਾ ਆਗੂ ਅਤੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਤਿੰਨ ਅਕਤੂਬਰ ਨੂੰ ਉੱਥੇ ਹਿੰਸਾ ਹੋ ਗਈ।

ਖ਼ਰੀਦ ਵਿੱਚ ਦੇਰੀ ਹੋਣ ਦਾ ਮਸਲਾ ਲਖੀਮਪੁਰ ਖੀਰੀ ਦੇ ਹੀ ਹਲਕਾ ਗੋਲਾ ਗੋਰਖਨਾਥ ਤੋਂ ਭਾਜਪਾ ਵਿਧਾਇਕ ਅਰਵਿੰਦਰ ਗੀਰੀ ਨੇ ਚੁੱਕਿਆ ਸੀ।

ਉਨ੍ਹਾਂ ਦੇ ਬੋਲਣ ਤੋਂ ਬਾਅਦ ਪ੍ਰਸ਼ਾਸਨ ਨੇ ਸਫ਼ਾਈ ਵਿੱਚ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਦੇਰੀ ਤਿੰਨ ਅਕਤੂਬਰ ਦੀ ਘਟਨਾ ਤੋਂ ਬਾਅਦ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਕਾਰਨ ਹੋਈ ਹੈ।

ਵਰੁਣ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ,"ਉੱਤਰ ਪ੍ਰਦੇਸ਼ ਦੇ ਕਿਸਾਨ ਸਮੋਘ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੀ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਮਾਰੇ-ਮਾਰੇ ਫਿਰ ਰਹੇ ਸਨ। ਜਦੋਂ ਝੋਨਾ ਨਹੀਂ ਵਿਕਿਆ ਤਾਂ ਨਿਰਾਸ਼ ਹੋ ਕੇ ਉਨ੍ਹਾਂ ਨੇ ਖ਼ੁਦ ਹੀ ਅੱਗ ਲਗਾ ਦਿੱਤੀ।

ਇਸ ਪ੍ਰਣਾਲੀ ਨੇ ਕਿਸਾਨਾਂ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ? ਖੇਤੀ ਨੀਤੀ ਉੱਪਰ ਮੁੜ ਵਿਚਾਰ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ।"

ਇਹ ਵੀ ਪੜ੍ਹੋ:

https://twitter.com/varungandhi80/status/1451793078184865801

ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ," ਝੋਨਾ ਲਖੀਮਪੁਰ ਖੀਰੀ ਵਿੱਚ ਬਦਇੰਤਜ਼ਾਮੀ ਕਾਰਨ ਲਖੀਮਪੁਰ ਦੇ ਇੱਕ ਕਿਸਾਨ ਨੂੰ ਮੰਡੀ ਵਿੱਚ ਪਏ ਝੋਨੇ ਨੂੰ ਅੱਗ ਲਾਉਣੀ ਪਈ।

ਖਾਦ ਵੰਡ ਪ੍ਰਣਾਲੀ ਵਿੱਚ ਬਦ ਇੰਤਜ਼ਾਮੀ ਦੇ ਕਾਰਨ ਲਲਿਤਪੁਰ ਦੇ ਇੱਕ ਕਿਸਾਨ ਦੀ ਲਾਈਨ ਵਿੱਚ ਖੜ੍ਹੇ ਦੀ ਮੌਤ ਹੋ ਗਈ।

ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।"

https://twitter.com/priyankagandhi/status/1451765623365660678

ਵਰੁਣ ਗਾਂਧੀ ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਦੀ ਘਟਨਾ ਦੀ ਵੀਡੀਓ ਵੀ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕਰ ਚੁੱਕੇ ਹਨ।

ਉਨ੍ਹਾਂ ਨੇ ਲਿਖਿਆ ਸੀ, ''''ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀਆਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗਾ।''''

''''ਪੁਲਿਸ ਇਸ ਵੀਡੀਓ ਦਾ ਨੋਟਿਸ ਲੈ ਕੇ ਇਨ੍ਹਾਂ ਗੱਡੀਆਂ ਦੇ ਮਾਲਕਾਂ, ਇਨ੍ਹਾਂ ਵਿੱਚ ਬੈਠੇ ਲੋਕਾਂ ਅਤੇ ਇਸ ਘਟਨਾਕ੍ਰਮ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਤਤਕਾਲ ਗ੍ਰਿਫ਼ਤਾਰ ਕਰੇ।''''

ਇਹ ਵੀ ਪੜ੍ਹੋ:

ਇਹ ਵੀ ਵੇਖੋ:

https://www.youtube.com/watch?v=iUHXFTKNe20

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c6874981-1e1d-4867-a890-937958a69dbb'',''assetType'': ''STY'',''pageCounter'': ''punjabi.india.story.59021884.page'',''title'': ''ਲਖੀਮਪੁਰ ਖੀਰੀ ਕਿਸਾਨ : ਇੱਕ ਨੂੰ ਮੰਡੀ \''ਚ ਲਾਉਣੀ ਪਈ ਝੋਨੇ ਨੂੰ ਅੱਗ ਤੇ ਦੂਜੇ ਦੀ ਖਾਦ ਲਈ ਲਾਇਨ \''ਚ ਖੜ੍ਹੇ ਦੀ ਹੋਈ ਮੌਤ'',''published'': ''2021-10-23T10:10:38Z'',''updated'': ''2021-10-23T10:10:38Z''});s_bbcws(''track'',''pageView'');

Related News