ਫਿਲਮਾਂ ਦੀ ਸ਼ੂਟਿੰਗ ਵਿੱਚ ਇਸਤੇਮਾਲ ਹੁੰਦੀ ਪ੍ਰੋਪ ਬੰਦੂਕ ਕੀ ਹੈ ਜਿਸ ਨਾਲ ਇੱਕ ਅਦਾਕਾਰ ਦੀ ਜਾਨ ਚਲੀ ਗਈ

Saturday, Oct 23, 2021 - 12:38 PM (IST)

ਫਿਲਮਾਂ ਦੀ ਸ਼ੂਟਿੰਗ ਵਿੱਚ ਇਸਤੇਮਾਲ ਹੁੰਦੀ ਪ੍ਰੋਪ ਬੰਦੂਕ ਕੀ ਹੈ ਜਿਸ ਨਾਲ ਇੱਕ ਅਦਾਕਾਰ ਦੀ ਜਾਨ ਚਲੀ ਗਈ
ਫਿਲਮ ''ਰਸਟ'' ਦੀ ਸ਼ੂਟਿੰਗ ਦੌਰਾਨ ਉਹ ਜਗ੍ਹਾ ਜਿੱਥੇ ਹਾਦਸਾ ਹੋਇਆ
Reuters
ਫਿਲਮ ''ਰਸਟ'' ਦੀ ਸ਼ੂਟਿੰਗ ਦੌਰਾਨ ਉਹ ਜਗ੍ਹਾ ਜਿੱਥੇ ਹਾਦਸਾ ਹੋਇਆ

ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਅਕਸਰ ਅਜਿਹੇ ਦ੍ਰਿਸ਼ ਫ਼ਿਲਮਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਲਾਕਾਰ ਹਥਿਆਰਾਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ। ਨਿਊ ਮੈਕਸੀਕੋ ਵਿਚ ਅਜਿਹੀ ਹੀ ਇੱਕ ਦ੍ਰਿਸ਼ ਫ਼ਿਲਮਾਂਕਣ ਦੌਰਾਨ ਇਕ ਜਾਨ ਚਲੀ ਗਈ।

ਇਹ ਹਾਦਸਾ ਅਮਰੀਕੀ ਕਲਾਕਾਰ ਐਲਿਕ ਬੈਲਡਵਿਨ ਦੇ ਫ਼ਿਲਮ ''ਰਸਟ'' ਦੇ ਫ਼ਿਲਮਾਂਕਣ ਸਮੇਂ ਹੋਇਆ ਜਿਸ ਵਿਚ ਸਿਨਮੈਟੋਗ੍ਰਾਫਰ ਹੈਲਨਾ ਹਟਚਹਿਨ ਦੀ ਮੌਤ ਹੋ ਗਈ ਅਤੇ ਫਿਲਮ ਨਿਰਦੇਸ਼ਕ ਜੋਇਲ ਸੋਜਾ ਜ਼ਖ਼ਮੀ ਹੋ ਗਏ।

ਪੁਲਿਸ ਮੁਤਾਬਕ ਬੈਲਡਵਿਨ ਵੱਲੋਂ ਚਲਾਈ ਗਈ ਪ੍ਰੋਪ ਬੰਦੂਕ ਕਾਰਨ ਇਹ ਹਾਦਸਾ ਹੋਇਆ। ਬੈਲਡਵਿਨ ਇਸ ਹਾਦਸੇ ਤੋਂ ਬਾਅਦ ਕਾਫੀ ਪਰੇਸ਼ਾਨ ਹਨ ਅਤੇ ਮ੍ਰਿਤਕ ਹੈਲੇਨਾ ਨੂੰ ਦੁਨੀਆਂ ਭਰ ਤੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ।

ਇਸ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਹਾਲੇ ਤਕ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਹੈ। ਬੈਲਡਵਿਨ ਦੇ ਬੁਲਾਰੇ ਮੁਤਾਬਕ ਫਿਲਮਾਂਕਣ ਦੌਰਾਨ ਪ੍ਰੋਪ ਬੰਦੂਕ ਕਾਰਨ ਇਹ ਹਾਦਸਾ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਹਾਦਸੇ ਨੇ ਫਿਲਮ ਜਗਤ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ ਅਤੇ ਅਕਸਰ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ। ਫਿਲਮਾਂਕਣ ਦੌਰਾਨ ਹਥਿਆਰਾਂ ਦੀ ਵਰਤੋਂ ਲਈ ਕਈ ਪੈਮਾਨੇ ਤੈਅ ਕੀਤੇ ਗਏ ਹਨ।

ਆਸਟ੍ਰੇਲੀਆਈ ਕਲਾਕਾਰ ਰਾਏ ਮੂਲਡੌਨ ਆਖਦੇ ਹਨ," ਹਾਲ ਹੀ ਵਿਚ ਜਿਸ ਫ਼ਿਲਮ ਦੀ ਸ਼ੂਟਿੰਗ ਮੈਂ ਕਰ ਰਿਹਾ ਸੀ ਉਸ ਵਿਚ ਵਰਤੀ ਗਈ ਪਲਾਸਟਿਕ ਬੰਦੂਕ ਦਾ ਵੀ ਹਰ ਰੋਜ਼ ਧਿਆਨ ਰੱਖਣਾ ਪੈਂਦਾ ਸੀ। ਅਜਿਹੇ ਵਿੱਚ ਇਹ ਹਾਦਸਾ ਕਾਫੀ ਚਿੰਤਾਜਨਕ ਹੈ।"

ਭਾਵੇਂ ਪ੍ਰੋਪ ਬੰਦੂਕ ਅਤੇ ਨਕਲੀ ਗੋਲੀਆਂ ਸੁਣਨ ਵਿਚ ਹਾਨੀਕਾਰਕ ਨਹੀਂ ਲੱਗਦੇ ਪਰ ਇਹ ਕਦੇ ਕਦੇ ਜਾਨਲੇਵਾ ਹੋ ਸਕਦੇ ਹਨ।

ਪ੍ਰੋਪ ਬੰਦੂਕ ਕੀ ਹੈ?

ਪ੍ਰੋਪ ਬੰਦੂਕ ਦੀ ਪਰਿਭਾਸ਼ਾ ਕਾਫ਼ੀ ਜਟਿਲ ਹੈ। ਇਸ ਵਿਚ ਨਕਲੀ ਬੰਦੂਕ,ਨਾ ਚੱਲਣ ਵਾਲੀ ਬੰਦੂਕ ਅਤੇ ਅਸਲੀ ਹਥਿਆਰ ਵਿੱਚ ਬਦਲਾਅ ਨਾਲ ਬਣੇ ਹਥਿਆਰ ਸ਼ਾਮਿਲ ਹੋ ਸਕਦੇ ਹਨ।

ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਅਕਸਰ ਗੋਲੀਬਾਰੀ ਦੇ ਦ੍ਰਿਸ਼ਾਂ ਨੂੰ ਫ਼ਿਲਮਾਉਣ ਲਈ ਬਲੈਂਕ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਗੋਲੀਆਂ ਅਸਲੀ ਗੋਲੀਆਂ ਵਿੱਚ ਥੋੜ੍ਹੇ ਬਦਲਾਅ ਨਾਲ ਬਣੀਆਂ ਹੁੰਦੀਆਂ ਹਨ।

ਅਕਸਰ ਅਸਲੀ ਹਥਿਆਰਾਂ ਵਿਚ ਭਰੇ ਜਾਣ ਵਾਲੀ ਗੋਲੀ ਲਈ ''ਬੁਲੇਟ'' ਸ਼ਬਦ ਦਾ ਇਸਤੇਮਾਲ ਹੁੰਦਾ ਹੈ ਪਰ ਅਸਲ ਵਿੱਚ ਇਹ ਕਾਰਤੂਸ ਹੁੰਦਾ ਹੈ ਜਿਸ ਦੇ ਅੰਦਰ ਵਿਸਫੋਟਕ ਪਦਾਰਥ ਭਰਿਆ ਜਾਂਦਾ ਹੈ ਅਤੇ ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਹਥਿਆਰ ’ਚੋਂ ਬਾਹਰ ਨਿਕਲਦਾ ਹੈ।

ਇਸ ਨੂੰ ਬਾਹਰ ਨਿਕਲਣ ਵਿਚ ਬੁਲੇਟ ਜਾਂ ਪ੍ਰੋਜੈਕਟਾਈਲ ਇਸ ਦੀ ਸਹਾਇਤਾ ਕਰਦੀ ਹੈ।

ਬਲੈਂਕ ਇਨ੍ਹਾਂ ਅਸਲੀ ਗੋਲੀਆਂ ਤੋਂ ਵੱਖ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਚਾਹੇ ਵਿਸਫੋਟਕ ਪਦਾਰਥ ਭਰਿਆ ਹੁੰਦਾ ਹੈ ਪਰ ਇਨ੍ਹਾਂ ਵਿੱਚ ਪ੍ਰੋਜੈਕਟਾਈਲ ਨਹੀਂ ਹੁੰਦਾ।

ਪ੍ਰੋਪ ਬੰਦੂਕਾਂ ਦੀ ਵਰਤੋਂ ਨਾਲ ਦ੍ਰਿਸ਼ ਅਸਲੀ ਲੱਗਦੇ ਹਨ। ਅਸਲੀ ਗੋਲੀਆਂ ਵਿੱਚ ਬਦਲਾਅ ਕਾਰਨ ਚੱਲੀਆਂ ਇਹ ਗੋਲੀਆਂ ਆਵਾਜ਼ ਕਰਦੀਆਂ ਹਨ ਅਤੇ ਇੱਕ ਅਜਿਹਾ ਪ੍ਰਭਾਵ ਪਾਉਂਦੀਆਂ ਹਨ ਜੋ ਅਸਲੀ ਗੋਲੀ ਚੱਲਣ ਤੋਂ ਬਾਅਦ ਹੁੰਦਾ ਹੈ।

ਬਰੂਸ ਲੀ ਦੇ ਬੇਟੇ ਦੀ ਗਈ ਸੀ ਅਜਿਹੇ ਹੀ ਹਾਦਸੇ ਵਿੱਚ ਜਾਨ

ਮਾਰਸ਼ਲ ਆਰਟਸ ਦੇ ਮਹਾਨ ਕਲਾਕਾਰ ਬਰੂਸ ਲੀ ਦੇ ਬੇਟੇ ਬ੍ਰੈਂਡਨ ਲੀ 1993 ਵਿੱਚ ਆਪਣੀ ਫ਼ਿਲਮ ''ਦਿ ਕ੍ਰੋ'' ਦੀ ਸ਼ੂਟਿੰਗ ਕਰ ਰਹੇ ਸਨ। ਪ੍ਰੋਪ ਬੰਦੂਕ ਤੋਂ ਹੋਈ ਫਾਇਰਿੰਗ ਉਨ੍ਹਾਂ ਉਪਰ ਕੀਤੀ ਗਈ।

ਇਸ ਵਿਚ ਨਕਲੀ ਗੋਲੀਆਂ ਸਨ ਜਿਨ੍ਹਾਂ ਵਿੱਚ ਕੋਈ ਵਿਸਫੋਟਕ ਨਹੀਂ ਸੀ।ਜਦੋਂ ਬਲੈਂਕ ਲੋਡ ਕੀਤੇ ਗਏ ਤਾਂ ਇਨ੍ਹਾਂ ਦਾ ਇੱਕ ਹਿੱਸਾ ਬੰਦੂਕ ਵਿੱਚ ਰਹਿ ਗਿਆ।

ਜਦੋਂ ਇਸ ਦ੍ਰਿਸ਼ ਵਿੱਚ ਲੀ ਨੂੰ ਗੋਲੀ ਮਾਰਨ ਦਾ ਫਿਲਮਾਂਕਣ ਕੀਤਾ ਗਿਆ ਤਾਂ ਕੈਮਰਾ ਚਲਦੇ ਰਹੇ। ਸ਼ੂਟਿੰਗ ਜਾਰੀ ਰਹੀ ਪਰ ਜਦੋਂ ਇਸ ਦ੍ਰਿਸ਼ ਦੇ ਫ਼ਿਲਮਾਂਕਣ ਤੋਂ ਬਾਅਦ ਵੀ ਲੀ ਨਹੀਂ ਉੱਠੇ ਤਾਂ ਸੈੱਟ ''ਤੇ ਸਭ ਨੂੰ ਲੱਗਿਆ ਕਿ ਕੁਝ ਗਲਤ ਹੈ।

ਬਲੈਂਕ ਬਿਨਾਂ ਪ੍ਰੋਜੈਕਟਾਈਲ ਦੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ
Getty Images

ਅਜਿਹੀ ਹੀ ਇੱਕ ਹੋਰ ਘਟਨਾ 1984 ਵਿੱਚ ਹੋਈ ਜਦੋਂ ਅਮਰੀਕੀ ਕਲਾਕਾਰ ਜੌਨ ਐਰਿਕ ਹੈਕਜ਼ਮ ਨੇ ਮਜ਼ਾਕ ਵਿੱਚ ਬਲੈਂਕ ਰਿਵਾਲਵਰ ਨੂੰ ਆਪਣੇ ਸਿਰ ਤੇ ਲਗਾਇਆ ਅਤੇ ਫਾਇਰ ਕਰ ਦਿੱਤਾ।

ਜਿੱਥੇ ਲੀ ਦੀ ਮੌਤ ਪ੍ਰੋਜੈਕਟਾਈਲ ਕਾਰਨ ਹੋਈ ਸੀ ਉੱਥੇ ਹੀ ਜੌਨ ਦੇ ਮਾਮਲੇ ਵਿਚ ਉਨ੍ਹਾਂ ਦੀ ਮੌਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹੋਈ ਸੀ।ਮੌਤ ਤੋਂ ਪਹਿਲਾਂ ਜੌਨ ਐਰਿਕ ਕਈ ਦਿਨ ਹਸਪਤਾਲ ਵਿਚ ਦਾਖਲ ਰਹੇ।

ਪ੍ਰੋਪ ਬੰਦੂਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ?

ਹੈਕਜ਼ਮ ਦੀ ਮੌਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਲੈਂਕ ਬਿਨਾਂ ਪ੍ਰੋਜੈਕਟਾਈਲ ਦੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ।

ਕੁਝ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਵਿੱਚ ਜ਼ਿਆਦਾ ਵਿਸਫੋਟਕ ਪਾਇਆ ਜਾਂਦਾ ਹੈ ਤਾਂ ਜੋ ਦ੍ਰਿਸ਼ ਅਸਲੀ ਲੱਗੇ।

ਫਿਲਮਾਂ ਦੇ ਦ੍ਰਿਸ਼ ਫਿਲਮਾਉਣ ਲਈ ਜਿਨ੍ਹਾਂ ਹਥਿਅਰਾਂ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਬਾਰੇ ਕਾਫ਼ੀ ਸਖ਼ਤ ਨਿਯਮ ਹਨ। ਹਥਿਆਰਾਂ ਦੇ ਮਾਹਿਰ ਇਨ੍ਹਾਂ ਦੀ ਵਰਤੋਂ ਬਾਰੇ ਸਲਾਹ ਦਿੰਦੇ ਹਨ ਅਤੇ ਉਹੀ ਇਨ੍ਹਾਂ ਨੂੰ ਮੁਹੱਈਆ ਕਰਵਾਉਂਦੇ ਹਨ।

ਐਲਿਕ ਬੈਲਡਵਿਨ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਥਿਆਰਾਂ ਦੇ ਮਾਹਿਰ ਮਾਈਕ ਕ੍ਰਿਸਟਿਆਨੋ ਆਖਦੇ ਹਨ," ਹਰ ਸੈੱਟ ਉੱਪਰ ਸੁਰੱਖਿਆ ਲਈ ਕੁਝ ਨਿਯਮ ਹੁੰਦੇ ਹਨ।"

ਕੁਝ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਵਿੱਚ ਜ਼ਿਆਦਾ ਵਿਸਫੋਟਕ ਪਾਇਆ ਜਾਂਦਾ ਹੈ ਤਾਂ ਜੋ ਦ੍ਰਿਸ਼ ਅਸਲੀ ਲੱਗੇ।
Getty Images

" ਤੁਸੀਂ ਕਦੇ ਕਿਸੇ ਉਪਰ ਬੰਦੂਕ ਨਹੀਂ ਲਗਾਉਂਦੇ, ਚਾਹੇ ਉਸ ਨਾਲ ਫਾਇਰਿੰਗ ਹੁੰਦੀ ਹੋਵੇ ਜਾਂ ਨਾ। ਇਸ ਹਾਦਸੇ ਨਾਲ ਹੋਏ ਨੁਕਸਾਨ ਨਾਲ ਸਵਾਲ ਸਾਹਮਣੇ ਆਉਂਦਾ ਹੈ ਕਿ ਅਜਿਹਾ ਕਿਵੇਂ ਹੋਇਆ। ਫ਼ਿਲਮਾਂ ਵਿਚ ਹਥਿਆਰਾਂ ਵਾਲੇ ਦ੍ਰਿਸ਼ ਸੁਰੱਖਿਆ ਨਿਯਮਾਂ ਤਹਿਤ ਹੀ ਫਿਲਮਾਏ ਜਾਂਦੇ ਹਨ। "

ਮਾਈਕ ਕ੍ਰਿਸਟਿਆਨੋ ਆਖਦੇ ਹਨ,"ਜੇਕਰ ਅਜਿਹੇ ਦ੍ਰਿਸ਼ ਦੇ ਫਿਲਮਾਂਕਣ ਦੌਰਾਨ ਤੁਸੀਂ ਉਸ ਦੇ ਆਸ ਪਾਸ ਹੋ ਤਾਂ ਤੁਹਾਨੂੰ ਮਾਸਕ ਐਨਕਾਂ ਆਦਿ ਲਗਾਉਣੀਆਂ ਪੈਂਦੀਆਂ ਹਨ। ਅਜਿਹੇ ਦ੍ਰਿਸ਼ ਦੌਰਾਨ ਘੱਟ ਤੋਂ ਘੱਟ ਲੋਕ ਕੈਮਰਾ ਦੇ ਕੋਲ ਹੁੰਦੇ ਹਨ ਅਤੇ ਜ਼ਿਆਦਾਤਰ ਲੋਕਾਂ ਨੂੰ ਸਕ੍ਰੀਨ ਦੇ ਪਿੱਛੇ ਭੇਜ ਦਿੱਤਾ ਜਾਂਦਾ ਹੈ।"

"ਇਸ ਹਾਦਸੇ ਦੌਰਾਨ ਇਕ ਮੌਤ ਅਤੇ ਦੋ ਲੋਕਾਂ ਦਾ ਜ਼ਖ਼ਮੀ ਹੋਣਾ ਮੇਰੀ ਸਮਝ ਤੋਂ ਪਰ੍ਹੇ ਹੈ।"

ਇਸੇ ਹੀ ਫ਼ਿਲਮ ਨਾਲ ਜੁੜੇ ਕਈ ਲੋਕਾਂ ਮੁਤਾਬਕ ਜਦੋਂ ਅੱਜ ਦੇ ਸਮੇਂ ਵਿੱਚ ਕੰਪਿਊਟਰ ਅਤੇ ਗਰਾਫਿਕਸ ਦੀ ਸਹਾਇਤਾ ਨਾਲ ਅਜਿਹੇ ਦ੍ਰਿਸ਼ ਫਿਲਮ ਵਿਚ ਪਾਏ ਜਾ ਸਕਦੇ ਹਨ ਤਾਂ ਹਥਿਆਰਾਂ ਦੀ ਵਰਤੋਂ ਦੀ ਜ਼ਰੂਰਤ ਨੂੰ ਹਟਾਇਆ ਜਾ ਸਕਦਾ ਸੀ।

https://twitter.com/craigzobel/status/1451405649070407682?s=20

ਕਲਾਕਾਰ ਕ੍ਰੈਗ ਜੋਬੇਲ ਮੁਤਾਬਿਕ,"ਅਜਿਹੇ ਦ੍ਰਿਸ਼ ਦੇ ਫਿਲਮਾਂਕਣ ਦੌਰਾਨ ਬਲੈਂਕ ਨਾਲ ਭਰੀਆਂ ਬੰਦੂਕਾਂ ਜਾਂ ਹੋਰ ਕਿਸੇ ਚੀਜ਼ ਦੇ ਸੈੱਟ ਉਪਰ ਜ਼ਰੂਰਤ ਨਹੀਂ ਹੈ। ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।"

ਟੀਵੀ ਲੇਖਕ ਡੇਵਿਡ ਸਲੈਕ ਨੇ ਟਵੀਟ ਕੀਤਾ,"ਪ੍ਰੋਪ ਬੰਦੂਕਾਂ ਵੀ ਬੰਦੂਕਾਂ ਹੀ ਹੁੰਦੀਆਂ ਹਨ। ਉਨ੍ਹਾਂ ਵਿੱਚ ਅਸਲਾ ਹੁੰਦਾ ਹੈ ਜੋ ਕਿਸੇ ਨੂੰ ਮਾਰ ਸਕਦਾ ਹੈ ਜਾਂ ਜ਼ਖ਼ਮੀ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਅਜਿਹੇ ਸੈੱਟ ਤੇ ਹੋ ਜਿੱਥੇ ਇਨ੍ਹਾਂ ਦੀ ਵਰਤੋਂ ਬਿਨਾਂ ਨਿਯਮਾਂ ਦੀ ਹੋ ਰਹੀ ਹੈ ਤਾਂ ਤੁਸੀਂ ਉਥੋਂ ਬਾਹਰ ਨਿਕਲ ਜਾਓ।"

"ਕੋਈ ਵੀ ਦ੍ਰਿਸ਼ ਜਾਂ ਫ਼ਿਲਮ ਏਨੀ ਮਹੱਤਵਪੂਰਨ ਨਹੀਂ ਹੋ ਸਕਦੀ ਜਿਸ ਲਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਇਆ ਜਾਵੇ।"

ਇਹ ਵੀ ਪੜ੍ਹੋ:

https://www.youtube.com/watch?v=mm1D-BjIbfk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4638fce2-3fdb-4be8-8b94-5d5f1fc9d25d'',''assetType'': ''STY'',''pageCounter'': ''punjabi.international.story.59020287.page'',''title'': ''ਫਿਲਮਾਂ ਦੀ ਸ਼ੂਟਿੰਗ ਵਿੱਚ ਇਸਤੇਮਾਲ ਹੁੰਦੀ ਪ੍ਰੋਪ ਬੰਦੂਕ ਕੀ ਹੈ ਜਿਸ ਨਾਲ ਇੱਕ ਅਦਾਕਾਰ ਦੀ ਜਾਨ ਚਲੀ ਗਈ'',''published'': ''2021-10-23T06:58:44Z'',''updated'': ''2021-10-23T06:58:44Z''});s_bbcws(''track'',''pageView'');

Related News