ਯੋਗੇਂਦਰ ਯਾਦਵ ਕਿਸਾਨ ਮੋਰਚੇ ਵੱਲੋਂ ਮਹੀਨੇ ਲਈ ਮੁਅੱਤਲ ਕੀਤੇ ਜਾਣ ਬਾਰੇ ਕੀ ਬੋਲੇ - ਪ੍ਰੈਸ ਰਿਵੀਊ
Friday, Oct 22, 2021 - 08:08 AM (IST)


ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ''ਚੋਂ ਇੱਕ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਮੋਰਚੇ ''ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਦਿ ਹਿੰਦੂ ਮੁਤਾਬਕ ਇਹ ਫ਼ੈਸਲਾ ਯੋਗੇਂਦਰ ਯਾਦਵ ਵੱਲੋਂ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਜਾ ਕੇ ਪਰਿਵਾਰ ਨੂੰ ਮਿਲਣ ਕਾਰਨ ਲਿਆ ਗਿਆ ਹੈ।
ਰਾਸ਼ਟਰੀ ਕਿਸਾਨ ਮਹਾਸੰਘ ਦੇ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ, "ਭਾਜਪਾ ਵਰਕਰ ਦੇ ਘਰ ਜਾਣ ਅਤੇ ਉਨ੍ਹਾਂ ਦੇ ਇਸ ਬਾਰੇ ਟਵੀਟ ਕਾਰਨ ਐੱਸਕੇਐੱਮ ਦੇ ਸਾਰੇ ਮੈਂਬਰਾਂ ਦੁਆਰਾ ਇਹ ਕਾਰਵਾਈ ਕਰਨ ਦਾ ਸਮੂਹਿਕ ਫੈਸਲਾ ਲਿਆ ਗਿਆ ਹੈ।"
"ਇਹ ਇੱਕ ਜਨਤਕ ਲਹਿਰ ਹੈ ਅਤੇ ਅਸੀਂ ਜਨਤਕ ਜੀਵਨ ਵਿੱਚ ਹਾਂ। ਬਹੁਤ ਸਾਰੇ ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਦੀ ਕਾਰਵਾਈ ਕਰਕੇ ਉਹ ਦੁਖੀ ਸਨ, ਇਸ ਲਈ ਅਸੀਂ ਇਸ ਦਾ ਨੋਟਿਸ ਲਿਆ ਅਤੇ ਕਾਰਵਾਈ ਕੀਤੀ।"
ਯੋਗੇਂਦਰ ਯਾਦਵ ਨੇ ਮੀਟਿੰਗ ਦੌਰਾਨ ਸਪਸ਼ਟੀਕਰਨ ਦਿੱਤਾ।
ਉਨ੍ਹਾਂ ਕਿਹਾ, "ਮੈਨੂੰ ਕਿਹਾ ਗਿਆ ਕਿ ਮੰਨੋ ਕਿ ਉੱਥੇ ਜਾ ਕੇ ਗਲਤੀ ਹੋਈ ਹੈ। ਮੈਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਮੇਰੇ ਲਈ ਇਹ ਸਿਧਾਂਤਾਂ ਦਾ ਮਾਮਲਾ ਹੈ। ਇੱਕ ਸਿਧਾਂਤ ਦੇ ਤੌਰ ''ਤੇ, ਤੁਸੀਂ ਸੋਗ ਬਾਰੇ ਪੱਖਪਾਤੀ ਨਹੀਂ ਹੋ ਸਕਦੇ।"
ਇਹ ਵੀ ਪੜ੍ਹੋ:
- ਸਿੱਧੂ ਨੇ ਕੈਪਟਨ ਨੂੰ ਕਿਹਾ, ‘ਖੇਤੀ ਕਾਨੂੰਨਾਂ ਦਾ ਨਿਰਮਾਤਾ’, ਕੈਪਟਨ ਨੇ ਕਿਹਾ, ‘ਸਿੱਧੂ ਨੂੰ ਪੰਜਾਬ ਤੇ ਖੇਤੀ ਮੁੱਦਿਆਂ ਬਾਰੇ ਨਹੀਂ ਪਤਾ’
- ਭਾਰਤ ''ਚ ਇੱਕ ਅਰਬ ਲੋਕਾਂ ਨੂੰ ਲੱਗਿਆ ਕੋਵਿਡ ਦਾ ਟੀਕਾ, ਜਾਣੋ 5 ਅਹਿਮ ਸਵਾਲਾਂ ਦੇ ਜਵਾਬ
- ਸੁਪਰੀਮ ਕੋਰਟ ਦੀ ਟਿੱਪਣੀ ''ਤੇ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ ਵੱਲ ਵਧਣ ਦਿਓ''
"ਮੈਂ ਭਾਜਪਾ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਤੋਂ ਇੱਕ ਮਿੰਟ ਲਈ ਵੀ ਮੁਕਤ ਨਹੀਂ ਕਰਦਾ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਦੁੱਖ ਸਾਂਝਾ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਲੋਕਾਂ ਦੇ ਦੁੱਖ ਸਾਂਝੇ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ। ਮੈਂ ਉਨ੍ਹਾਂ ਨੂੰ ਦੁਸ਼ਮਣ ਨਹੀਂ ਕਹਾਂਗਾ, ਉਹ ਇੱਕ ਸਥਿਤੀ ਵਿੱਚ ਵਿਰੋਧੀ ਹਨ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗਲਤੀ ਇਹ ਹੋਈ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਹੋਰਨਾਂ ਕਿਸਾਨ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ।
ਆਮਿਰ ਖ਼ਾਨ ਦੀ ਮਸ਼ਹੂਰੀ ''ਤੇ ਭਾਜਪਾ ਆਗੂ ਨੂੰ ਇਤਰਾਜ਼
ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਦਿਵਾਲੀ ਮੌਕੇ ਸੜਕਾਂ ''ਤੇ ਪਟਾਖੇ ਨਾ ਸਾੜਨ ਦੇ ਸੁਨੇਹੇ ਵਾਲੀ ਇੱਕ ਮਸ਼ਹੂਰੀ ਜਿਸ ਵਿੱਚ ਆਮਿਰ ਖ਼ਾਨ ਹਨ ਉਸ ''ਤੇ ਕਰਨਾਟਕ ਦੇ ਉੱਤਰਾ ਕੰਨੜ ਦੇ ਭਾਜਪਾ ਐੱਮਪੀ ਅਨੰਤ ਕੁਮਾਰ ਹੇਗੜੇ ਨੇ ਇਤਰਾਜ਼ ਜਤਾਇਆ ਹੈ।
ਸੜਕ ਉੱਤੇ ਸੁਰੱਖਿਆ ਅਤੇ ਸਮਾਜਿਕ ਜਾਗਰੂਕਤਾ ਬਾਰੇ ਇਹ ਮਸ਼ਹੂਰੀ CEAT ਟਾਇਰ ਕੰਪਨੀ ਦੀ ਹੈ।

ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ CEAT ਦੇ ਐੱਮਡੀ ਅਤੇ ਸੀਈਓ ਅਨੰਤ ਵਰਧਨ ਗੋਇਨਕਾ ਨੂੰ ਚਿੱਠੀ ਲਿਖ ਕੇ ਕਿਹਾ, "ਜਨਤਕ ਮਾਮਲਿਆਂ ਬਾਰੇ ਕੰਪਨੀ ਦੀ ਚਿੰਤਾ ਜ਼ਾਹਿਰ ਕਰਨਾ ਸ਼ਲਾਘਾਯੋਗ ਹੈ ਪਰ ਸੜਕ ਉੱਤੇ ਪਟਾਕੇ ਨਾ ਸਾੜਨ ਬਾਰੇ ਜਾਗਰੂਕਤਾ ਦੇ ਨਾਲ-ਨਾਲ ਇਸ ਨੂੰ ਸ਼ੁੱਕਰਵਾਰ ਨੂੰ ਨਮਾਜ਼ ਦੇ ਨਾਮ ''ਤੇ ਅਤੇ ਮੁਸਲਮਾਨਾਂ ਦੇ ਹੋਰਨਾਂ ਤਿਉਹਾਰਾਂ ਮੌਕੇ ਸੜਕਾਂ ''ਤੇ ਜਾਮ ਲਾਉਣ ਬਾਰੇ ਟਿੱਪਣੀ ਕਰਨੀ ਚਾਹੀਦੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
https://www.youtube.com/watch?v=xWw19z7Edrs
ਸਕੂਲੀ ਵਿਦਿਆਰਥੀਆਂ ਲਈ ''ਵੀਰ ਗਾਥਾ'' ਪ੍ਰੋਜੈਕਟ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਕੂਲ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ ਜੇਤੂਆਂ ਬਾਰੇ ਵਧੇਰੇ ਜਾਣੂ ਕਰਵਾਉਣ ਲਈ ਕੇਂਦਰ ਵੱਲੋਂ ''ਵੀਰ ਗਾਥਾ'' ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।
ਇਸ ਦਾ ਤਹਿਤ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ (ਗੈਲੇਂਟਰੀ ਐਵਾਰਡ) ਜੇਤੂਆਂ ਬਾਰੇ ਕਵਿਤਾ, ਪੇਂਟਿੰਗਸ, ਨਿਬੰਧ ਅਤੇ ਮਲਟੀਮੀਡੀਆ ਪ੍ਰੈਜ਼ੈਂਟੇਸ਼ਨਸ ਦੇਣੀਆਂ ਹੋਣਗੀਆਂ।

ਇਸ ਪ੍ਰੋਜੈਕਟ ਦੇ ਤਹਿਤ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸਸੀਈਆਰਟੀ) ਵੱਲੋਂ ਪਹਿਲਾਂ ਜਮ੍ਹਾ ਕੀਤੇ ਪ੍ਰੋਜੈਕਟਸ ਦੀ ਚੋਣ ਕੀਤੀ ਜਾਵੇਗੀ।
ਫਿਰ ਸਿੱਖਿਆ ਮੰਤਰਾਲੇ ਦੁਆਰਾ ਨਿਯੁਕਤ ਕੀਤੀ ਗਈ ਇੱਕ ਕਮੇਟੀ ਕੌਮੀ ਪੱਧਰ ''ਤੇ 25 ਸਭ ਤੋਂ ਵਧੀਆ ਐਂਟਰੀਜ਼ ਦੀ ਚੋਣ ਕਰੇਗੀ ਜਿਨ੍ਹਾਂ ਨੂੰ ਗਣਤੰਤਰ ਦਿਵਸ ''ਤੇ ਸਨਮਾਨਿਤ ਕੀਤਾ ਜਾਵੇਗਾ।
20 ਨਵੰਬਰ ਤੱਕ ਇਹ ਪ੍ਰੋਜੈਕਟ ਜਮ੍ਹਾ ਕਰਵਾਏ ਜਾ ਸਕਦੇ ਹਨ। ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਇਸ ਵਿੱਚ ਹਿੱਸਾ ਲੈ ਸਕਦੇ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=6xmdr9DMDHU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''01fbc7b9-c636-4c9b-bd06-c23119b0eaae'',''assetType'': ''STY'',''pageCounter'': ''punjabi.india.story.59005460.page'',''title'': ''ਯੋਗੇਂਦਰ ਯਾਦਵ ਕਿਸਾਨ ਮੋਰਚੇ ਵੱਲੋਂ ਮਹੀਨੇ ਲਈ ਮੁਅੱਤਲ ਕੀਤੇ ਜਾਣ ਬਾਰੇ ਕੀ ਬੋਲੇ - ਪ੍ਰੈਸ ਰਿਵੀਊ'',''published'': ''2021-10-22T02:24:15Z'',''updated'': ''2021-10-22T02:24:15Z''});s_bbcws(''track'',''pageView'');