ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਮੁੜ ਰੱਦ ਕਰਦਿਆਂ ਕੋਰਟ ਨੇ ਕੀ-ਕੀ ਹਵਾਲੇ ਦਿੱਤੇ -ਪ੍ਰੈੱਸ ਰਿਵੀਊ
Thursday, Oct 21, 2021 - 08:23 AM (IST)


ਮੁੰਬਈ ਵਿੱਚ ਐੱਨਡੀਪੀਐੱਸ ਅਦਾਲਤ ਨੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਕਰੂਜ਼ ਰੇਵ ਪਾਰਟੀ ਦੇ ਸਬੰਧ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਖ਼ਬਰ ਵੈਬਸਾਈਟ ਐੱਨਡੀਟੀਵੀ ਮੁਤਾਬਕ ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਸਾਜਿਸ਼ ਦੇ ਇਲਜ਼ਾਮ ਬਣਦੇ ਹਨ।
ਪੁੱਛਗਿੱਛ ਦੇ ਦੌਰਾਨ ਉਨ੍ਹਾਂ ਨੇ ਪਾਬੰਦੀਸ਼ੁਦਾ ਵਸਤੂ ਉਨ੍ਹਾਂ ਨੂੰ ਸਪਲਾਈ ਕਰਨ ਵਾਲਿਆਂ ਦੇ ਨਾਮ ਦੱਸੇ ਹਨ। ਇਸ ਲਈ, ਇਸ ਕੇਸ ਦੇ ਸਾਰੇ ਮੁਲਜ਼ਮ ਇੱਕ ਸਾਜਿਸ਼ ਵਿੱਚ ਸ਼ਾਮਲ ਸਨ ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ।
ਅਦਾਲਤ ਨੇ ਇਹ ਵੀ ਕਿਹਾ ਕਿ ਆਰਿਅਨ ਖ਼ਾਨ ਦੀ ਵੱਟਸਐਪ ਚੈਟ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਹ ਨਿਯਮਤ ਤੌਰ ''ਤੇ ਨਸ਼ੇ ਨਾਲ ਜੁੜੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਸੀ। ਇਸ ਲਈ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਉਹ ਜ਼ਮਾਨਤ ''ਤੇ ਰਿਹਾਅ ਹੋਣ ਤੋਂ ਬਾਅਦ ਅਜਿਹਾ ਮੁੜ ਨਹੀਂ ਕਰੇਗਾ।
ਅਦਾਲਤ ਨੇ ਇਹ ਵੀ ਕਿਹਾ ਕਿ ਹਾਲਾਂਕਿ ਆਰਿਅਨ ਖ਼ਾਨ ਕੋਲੋਂ ਕੁਝ ਬਰਾਮਦ ਨਹੀਂ ਕੀਤਾ ਗਿਆ ਹੈ ਪਰ ਉਸ ਦੇ ਦੋਸਤ ਅਰਬਾਜ਼ ਖ਼ਾਨ ਦੇ ਬੂਟਾਂ ਵਿੱਚੋਂ ਛੇ ਗਰਾਮ ਚਰਸ ਲੁਕੀ ਹੋਈ ਮਿਲੀ ਹੈ ਅਤੇ ਲਗਦਾ ਹੈ ਕਿ ਆਰਿਅਨ ਇਸ ਬਾਰੇ ਜਾਣਦਾ ਸੀ।
ਅਦਾਲਤ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਪਦਾਰਥ ਆਰਿਅਨ ਦੇ ਸਪਲਾਇਰਾਂ ਅਤੇ ਪੈਡਲਰਾਂ ਦੇ ਨੈਕਸਸ ਵੱਲ ਇਸ਼ਾਰਾ ਕਰਦੇ ਹਨ।
ਇਹ ਵੀ ਪੜ੍ਹੋ:
- ਰੇਲ ਗੱਡੀ ''ਚ ਕੁੜੀ ਨਾਲ 40 ਮਿੰਟ ਦੌਰਾਨ ਛੇੜਖਾਨੀ ਤੇ ਬਲਾਤਕਾਰ , ਪਰ ਕੋਈ ਮਦਦ ਲਈ ਨਾ ਬਹੁੜਿਆ
- ਪਤੀ ਨੇ ਕੋਬਰਾ ਸੱਪ ਨੂੰ ਹਥਿਆਰ ਬਣਾ ਬੇਰਹਿਮੀ ਨਾਲ ਇੰਝ ਕੀਤਾ ਪਤਨੀ ਦਾ ਕਤਲ
- ਪੰਜਾਬ ਨਾਲ ਗੱਦਾਰੀ ਕੈਪਟਨ ਦੇ ਪਰਿਵਾਰ ਦਾ ਪੁਰਾਣਾ ਇਤਿਹਾਸ : ਸੁਖਜਿੰਦਰ ਸਿੰਘ ਰੰਧਾਵਾ
ਹਰੀਸ਼ ਰਾਵਤ ਨੇ ਕੈਪਟਨ ਦੇ ਨਵੇਂ ਐਲਾਨ ਬਾਰੇ ਕੀ ਕਿਹਾ
ਕਾਂਗਰਸ ਪਾਰਟੀ ਦੇ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤੀ ਗਈ ਨਵੀਂ ਸਿਆਸੀ ਪਾਰਟੀ ਦਾ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, ਸਗੋਂ ਇਸ ਨਾਲ ਕਾਂਗਰਸ ਦੇ ਵਿਰੋਧੀਆਂ ਦੇ ਵੋਟ ਵੰਡੇ ਜਾਣਗੇ।
ਉਨ੍ਹਾਂ ਨੇ ਕਿਹਾ, "ਸਾਡੇ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਨਿਰਭਰ ਕਰਨਗੇ। ਚੰਨੀ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਇਸ ਨੇ ਪੰਜਾਬ ਅਤੇ ਦੇਸ਼ ਉੱਪਰ ਚੰਗਾ ਪ੍ਰਭਾਵ ਪਾਇਆ ਹੈ।"
ਕੈਪਟਨ ਬਾਰੇ ਉਨ੍ਹਾਂ ਨੇ ਕਿਹਾ, "ਜੇ ਉਹ ਧਰਮ ਨਿਰਪੱਖਤਾ ਦੀ ਆਪਣੀ ਪੁਰਾਣੀ ਵਚਨਬਧਤਾ ਨਾਲ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਸਰਵ ਧਰਮ ਸੰਮਭਾਵ ਦੇ ਪ੍ਰਤੀਕ ਮੰਨੇ ਜਾਂਦੇ ਰਹੇ ਹਨ ਪਰ ਜੇ ਉਹ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।"
"ਭਾਜਪਾ ਨੂੰ ਕੌਣ ਮਾਫ਼ ਕਰ ਸਕਦਾ ਹੈ ਜਿਸ ਨੇ ਕਿਸਨਾਂ ਨੂੰ 10 ਮਹੀਨਿਆਂ ਤੋਂ ਬਾਰਡਰਾਂ ''ਤੇ ਰੱਖਿਆ ਹੋਇਆ ਹੈ। ਕੀ ਕਿਸਾਨ ਅੰਦੋਲਨ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੈ ਪੰਜਾਬ ਉਸ ਨੂੰ ਮਾਫ਼ ਕਰ ਸਕਦਾ ਹੈ।"
"ਉਨ੍ਹਾਂ ਦੇ ਬਿਆਨ ਵਾਕਈ ਹੈਰਾਨ ਕਰਨ ਵਾਲੇ ਹਨ। ਲਗਦਾ ਹੈ ਉਨ੍ਹਾਂ ਨੇ ਆਪਣੇ ਅੰਦਰਲੇ ਧਰਮ ਨਿਰਪੱਖ ਅਮਰਿੰਦਰ ਨੂੰ ਮਾਰ ਦਿੱਤਾ ਹੈ।"
ਯੂਰਪ ਵਿੱਚ ਕੋਰੋਨਾਵਾਇਰਸ ਦੀ ਵਾਪਸੀ ਦੀ ਸੰਭਾਵਨਾ ਤੋਂ ਅਹਿਤਿਆਤੀ ਪਾਬੰਦੀਆਂ

ਵਿਸ਼ਵ ਸਿਹਤ ਸੰਗਠਨ ਨੇ ਚੇਤਵਾਨੀ ਦਿੱਤੀ ਹੈ ਕਿ ਕੋਰੋਨਾ ਮਹਾਮਾਰੀ ਸਾਲ 2022 ਵਿੱਚ ਵੀ ਜਾਰੀ ਰਹਿ ਸਕਦੀ ਹੈ।
ਰੂਸ, ਜਿਸ ਨੇ ਕੋਰੋਨਾਵਾਇਰਸ ਦੇ ਸਭ ਤੋਂ ਪਹਿਲਿਆਂ ਵਿੱਚੋਂ ਇੱਕ ਵਿਕਸਤ ਕਰਨ ਦਾ ਦਾਅਵਾ ਕੀਤਾ ਸੀ ਆਪਣੀ ਵਸੋਂ ਦੇ ਵੱਡੇ ਹਿੱਸੇ ਦੇ ਟੀਕਾਕਰਨ ਵਿੱਚ ਅਸਫ਼ਲ ਰਿਹਾ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰੂਸ ਮਾਹਮਾਰੀ ਨਾਲ ਹੁਣ ਤੱਕ ਦੀ ਸਭ ਤੋਂ ਉੱਚੀ ਮੌਤ ਦਰ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰਪਤੀ ਪੂਤਿਨ ਨੇ ਫੈਲਾਅ ਰੋਕਣ ਲਈ 30 ਨਵੰਬਰ ਤੋਂ 7 ਦਸੰਬਰ ਦੇ ਹਫ਼ਤੇ ਨੂੰ ਗੈਰ-ਕੰਮਕਾਜੀ ਦਿਨ ਐਲਾਨ ਕੀਤਾ ਹੈ ਹਾਲਾਂਕਿ ਇਨ੍ਹਾਂ ਦਿਨਾਂ ਦੌਰਾਨ ਤਨਖ਼ਾਹਾਂ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਬੁਲਗਾਰੀਆ, ਕੋਰੇਸ਼ੀਆ, ਪੋਲੈਂਡ, ਲਾਤੀਵੀਆ ਅਤੇ ਇਸਟੋਨੀਆ ਵੀ ਅਜਿਹੇ ਯੂਰਪੀ ਦੇਸ਼ ਹਨ ਜਿੱਥੇ ਬਹੁਤ ਅਬਾਦੀ ਦੇ ਥੋੜ੍ਹੇ ਹਿੱਸੇ ਦਾ ਟੀਕਾਕਰਨ ਹੋ ਸਕਿਆ ਹੈ।
ਰੋਮਾਨੀਆ ਵਿੱਚ ਇਸ ਹਫ਼ਤੇ ਦੌਰਾਨ ਕੋਵਿਡ ਕਾਰਨ ਹਰ ਪੰਜ ਮਿੰਟ ਵਿੱਚ ਇੱਕ ਮੌਤ ਦੇਖੀ ਗਈਆ, ਬੁਲਗਾਰੀਆ ਵਿੱਚ ਵੀ ਸਥਿਤੀ ਰੋਮਾਨੀਆ ਵਰਗੀ ਹੀ ਰਹੀ ਹੈ।
ਪੋਲੈਂਡ ਦੇ ਸਿਹਤ ਮੰਤਰੀ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਗੰਭੀਰ ਕਦਮ ਚੁੱਕਣੇ ਪੈ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਲੌਕਡਾਊਨ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ।
ਬ੍ਰਿਟੇਨ ਵਿੱਚ ਵੀ ਕੋਵਿਡ ਨਾਲ ਜੁੜੀਆਂ ਕੁਝ ਪਬਾੰਦੀਆਂ ਮੁੜ ਬਹਾਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=XrzivAv5PfY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f6b84edb-68fa-4270-91fb-f1342ae55907'',''assetType'': ''STY'',''pageCounter'': ''punjabi.india.story.58990987.page'',''title'': ''ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਮੁੜ ਰੱਦ ਕਰਦਿਆਂ ਕੋਰਟ ਨੇ ਕੀ-ਕੀ ਹਵਾਲੇ ਦਿੱਤੇ -ਪ੍ਰੈੱਸ ਰਿਵੀਊ'',''published'': ''2021-10-21T02:42:06Z'',''updated'': ''2021-10-21T02:42:06Z''});s_bbcws(''track'',''pageView'');