ਰਸ਼ਮੀ ਰੌਕਿਟ: ਫ਼ਿਲਮ ਜੋ ਖੇਡਾਂ ਵਿਚ ਲਿੰਗ ਟੈਸਟ ਵਰਗੇ ਸੰਵੇਦਨਸ਼ੀਲ ਮੁੱਦੇ ਦੀ ਗੱਲ ਕਰਦੀ ਹੈ

Tuesday, Oct 19, 2021 - 10:53 AM (IST)

ਰਸ਼ਮੀ ਰੌਕਿਟ: ਫ਼ਿਲਮ ਜੋ ਖੇਡਾਂ ਵਿਚ ਲਿੰਗ ਟੈਸਟ ਵਰਗੇ ਸੰਵੇਦਨਸ਼ੀਲ ਮੁੱਦੇ ਦੀ ਗੱਲ ਕਰਦੀ ਹੈ
ਕੈਸਟਰ ਸੈਮਨਿਆ
AFP
ਕੈਸਟਰ ਸੈਮਨਿਆ ਨੂੰ ਦੱਖਣੀ ਅਫ਼ਰੀਕਾ ਦੀ ਖੇਡ ਫੈਡਰੇਸ਼ਨ ਦਾ ਸਾਥ ਮਿਲਿਆ

ਉਹ ਇੱਕ ਕੁੜੀ ਵਜੋਂ ਹੀ ਵੱਡੀ ਹੋਈ ਸੀ ਪਰ ਕੀ ਹੋਵੇਗਾ ਜੇ ਕੋਈ ਅਚਾਨਕ ਆ ਕੇ ਉਸ ਨੂੰ ਦੱਸੇ ਕਿ ਉਹ ਮੁਕੰਮਲ ਔਰਤ ਨਹੀਂ ਹੈ ਜਾਂ ਉਹ ਇੱਕ ਮੁੰਡਾ ਹੈ?

ਇਸ ਸਵਾਲ ਦਾ ਸਾਹਮਣਾ ਰਸ਼ਮੀ ਰੌਕਿਟ ਦੀ ਨਾਇਕਾ ਰਸ਼ਮੀ ਵੀਰਾ ਨੂੰ ਕਰਨਾ ਪਿਆ। ਇਸ ਸਵਾਲ ਦੇ ਨਾਲ ਹੀ ਇੱਕ ਦੌੜਾਕ ਵਜੋਂ ਉਨ੍ਹਾਂ ਦੀ ਦੌੜ ਅਚਾਨਕ ਰੁਕ ਗਈ।

ਰਸ਼ਮੀ ਵੀਰਾ ਪਰ ਝੁਕੀ ਨਹੀਂ ਅਤੇ ਉਨ੍ਹਾਂ ਨੇ ਨਿਯਮਾਂ ਨੂੰ ਚੁਣੌਤੀ ਦਿੱਤੀ। ਉਹ ਨਿਯਮ ਜਿਹੜੇ ਉਨ੍ਹਾਂ ਦੀ ਪਛਾਣ ਨੂੰ ਹੀ ਚੁਣੌਤੀ ਦੇ ਰਹੇ ਸਨ।

ਤਾਪਸੀ ਪੰਨੂ ਦੀ ਮੁੱਖ ਅਦਾਕਾਰੀ ਵਾਲੀ ਫ਼ਿਲਮ ਰਸ਼ਮੀ ਰੌਕਿਟ 15 ਅਕਤੂਬਰ ਨੂੰ ਰਿਲੀਜ਼ ਹੋਈ ਹੈ।

ਹੋਰ ਬਾਲੀਵੁੱਡ ਫ਼ਿਲਮਾਂ ਵਾਂਗ ਇਹ ਵੀ ਇੱਕ ਮਸਾਲਾ ਤੇ ਡਰਾਮਾ ਭਰਭੂਰ ਫ਼ਿਲਮ ਹੈ।

ਕਈ ਵਾਰ ਜਾਪਦਾ ਹੈ ਭਾਵਨਾਵਾਂ ਨੂੰ ਉਤੇਜਿਤ ਕਰਨ ਲਈ ਤੱਥਾਂ ਨੂੰ ਵਧਾਅ-ਚੜਾਅ ਕੇ ਪੇਸ਼ ਕਰਦੀ ਹੈ ਅਤੇ ਕਈ ਦਫ਼ਾ ਇਹ ਫ਼ਿਲਮ ਸੰਵੇਦਨਸ਼ੀਲਤਾ ਤੋਂ ਭਟਕ ਜਾਂਦੀ ਹੈ।

ਹਾਲਾਂ ਕਿ ਇਸ ਫ਼ਿਲਮ ਨੇ ਔਰਤਾਂ ਦੀਆਂ ਖੇਡਾਂ ਦੇ ਇੱਕ ਅਜਿਹੇ ਮੁੱਦੇ ਨੂੰ ਚੁੱਕਿਆ ਹੈ, ਜਿਸ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂਦਾ ਰਿਹਾ ਹੈ।

ਇਸ ਮੁੱਦੇ ਕਾਰਨ ਖਿਡਾਰਨਾਂ ਨੂੰ ਕਈ ਵਾਰ ਖੇਡਣ ਦੀ ਮਾਨਤਾ ਹਾਸਲ ਕਰਨ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੁੱਦੇ ਕਰਕੇ ਖਿਡਾਰਨਾਂ ਨੂੰ ਬਾਕੀ ਖਿਡਾਰੀਆਂ ਨਾਲੋਂ ਵੱਖਰੀ ਤਰ੍ਹਾਂ ਦੇ ਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ

ਫ਼ਿਲਮ ਨੇ ਜੈਂਡਰ ਟੈਸਟਾਂ ਬਾਰੇ ਇੱਕ ਬਹਿਸ ਛੇੜ ਦਿੱਤੀ ਹੈ। ਜੈਂਡਰ ਟੈਸਟ ਜੋ ਇਹ ਤੈਅ ਕਰਦੇ ਹਨ ਕਿ ਕੀ ਕੋਈ ਖਿਡਾਰਨ ਮਹਿਲਾ ਵਰਗ ਵਿੱਚ ਖੇਡਣ ਦੇ ਯੋਗ ਹੈ- ਕੀ ਉਹ ਪੂਰੀ ਔਰਤ ਹੈ।

ਇਹ ਚਰਚਾ ਕਈ ਵਾਰ ਇਨ੍ਹਾਂ ਜੈਂਡਰ ਟੈਸਟ ਨੂੰ ਸੈਕਸ ਵੈਰੀਫਿਕੇਸ਼ਨ ਟੈਸਟ ਕਹੇ ਜਾਣਾ ਜ਼ਿਆਦਾ ਨੁਕਸਾਨਦੇਹ ਸਾਬਤ ਹੋਇਆ ਹੈ।

ਖੇਡਾਂ ਵਿੱਚ ਲਿੰਗਕ ਪਾੜਾ

ਅੱਜ-ਕੱਲ ਔਰਤਾਂ ਲਗਭਗ ਹਰ ਖੇਤਰ ਵਿੱਚ ਮਰਦਾਂ ਦੇ ਨਾਲ ਕੰਮ ਕਰ ਰਹੀਆਂ ਹਨ।

ਫਿਰ ਵੀ ਖੇਡਾਂ ਇੱਕ ਅਜਿਹਾ ਖੇਤਰ ਹਨ ਜਿੱਥੇ ਔਰਤਾਂ ਤੇ ਮਰਦਾਂ ਵਿੱਚ ਵੰਡ ਕੀਤੀ ਜਾਂਦੀ ਹੈ।

ਇਸ ਦੀ ਮੁੱਖ ਵਜ੍ਹਾ ਔਰਤਾਂ ਅਤੇ ਮਰਦਾਂ ਦੀਆਂ ਖੇਡਾਂ ਵਿੱਚ ਕੰਮ ਆਉਣ ਵਾਲੀ ਸਰੀਰਕ ਤਾਕਤ ਕਾਰਨ ਹੈ।

ਔਰਤਾਂ ਅਤੇ ਮਰਦਾਂ ਦੀਆਂ ਦੀ ਸਰੀਰਕ ਬਣਤਰ ਵੱਖੋ-ਵੱਖ ਹੁੰਦੀ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਕਮਜ਼ੋਰ ਹੁੰਦੀਆਂ ਹਨ। ਬਸ ਖਿਡਾਰੀਆਂ ਨੂੰ ਉਨ੍ਹਾਂ ਦੇ ਲਿੰਗ ਦੇ ਅਧਾਰ ਤੇ ਦੋ ਗਰੁੱਪਾਂ ਵਿੱਚ ਵੰਡ ਲਿਆ ਜਾਂਦਾ ਹੈ।

ਫਿਰ ਵੀ ਦੇਖਿਆ ਜਾਵੇ ਤਾਂ ਪੁਰਸ਼, ਸਰੀਰਕ ਤਾਕਤ, ਕੱਦ ਅਤੇ ਵਜ਼ਨ ਵਰਗੇ ਪੈਰਾਮੀਟਰਾਂ ਉੱਪਰ ਔਰਤਾਂ ਨਾਲੋਂ ਵੱਖਰੇ ਹੁੰਦੇ ਹਨ।

ਇਸ ਲਈ ਦੋਵਾਂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਖਿਡਾਉਣਾ, ਬਰਾਬਰੀ ਦੇ ਮੌਕੇ ਦੇ ਸਿਧਾਂਤ ਦੀ ਉਲੰਘਣਾ ਸਮਝੀ ਜਾਂਦੀ ਹੈ।

ਇਸ ਲਈ ਜ਼ਿਆਦਾਤਰ ਖੇਡਾਂ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਦੀਆਂ ਟੀਮਾਂ ਵੀ ਵੱਖੋ-ਵੱਖ ਹੁੰਦੀਆਂ ਹਨ ਅਤੇ ਏਕਲ ਮੁਕਾਬਲੇ ਵੀ ਖਿਡਾਰਨਾਂ ਅਤੇ ਖਿਡਾਰੀਆਂ ਦੇ ਵੱਖੋ-ਵੱਖ ਹੁੰਦੇ ਹਨ।

ਹਾਲਾਂਕਿ ਇਸ ਮੰਤਵ ਲਈ ਜਿਨ੍ਹਾਂ ਨਿਯਮਾਂ ਦੇ ਅਧਾਰ ਤੇ ਖਿਡਾਰੀਆਂ ਤੇ ਖਿਡਾਰਨਾਂ ਦੀ ਵੰਡ ਕੀਤੀ ਜਾਂਦੀ ਹੈ, ਉਨ੍ਹਾ ਨੂੰ ਔਰਤਾਂ ਪ੍ਰਤੀ ਪੱਖਪਾਤੀ ਕਿਹਾ ਜਾਂਦਾ ਹੈ।

ਇਸ ਦੀ ਵਜ੍ਹਾ ਹੈ ਕਿ ਜਿਹੜੀਆਂ ਔਰਤਾਂ ਇਨ੍ਹਾਂ ਕਸੌਟੀਆਂ ਉੱਪਰ ਖਰੀਆਂ ਨਹੀਂ ਉਤਰਦੀਆਂ ਉਨ੍ਹਾਂ ਨੂੰ ਖੇਡਣ ਤੋਂ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ।

ਹਾਲਾਂਕਿ ਪੁਰਸ਼ਾਂ ਲਈ ਅਜਿਹੇ ਕੋਈ ਨਿਯਮ ਨਹੀਂ ਹਨ। ਇਸੇ ਕਾਰਨ ਇਹ ਨਿਯਮ ਵਿਵਾਦਾਂ ਨੂੰ ਜਨਮ ਦਿੰਦੇ ਹਨ।

ਦੂਤੀ ਚੰਦ
Getty Images

ਖੇਡਾਂ ਵਿੱਚ ''ਜੈਂਡਰ ਟੈਸਟ'' ਦਾ ਇਤਿਹਾਸ

ਵੀਹਵੀਂ ਸਦੀ ਵਿੱਚ ਜਦੋਂ ਸੈਕਸ ਵੈਰੀਫਿਕੇਸ਼ਨ ਟੈਸਟ ਖਿਡਾਰਨਾਂ ਅਤੇ ਖਿਡਰੀਆਂ ਲਈ ਲਾਜ਼ਮੀ ਹੁੰਦਾ ਸੀ ਤਾਂ ਉਨ੍ਹਾਂ ਨੂੰ ਅਪਮਾਨਜਨਕ ਸਰੀਰਕ ਪ੍ਰਖਿਆ ਵਿੱਚੋਂ ਲੰਘਣਾ ਪੈਂਦਾ ਸੀ।

ਇਸੇ ਕਾਰਨ 1968 ਦੇ ਓਲੰਪਿਕ ਵਿੱਚ ਇਸ ਮੰਤਵ ਲਈ ਕਰੋਮੋਜ਼ੋਮ ਟੈਸਟ ਦੀ ਸ਼ੁਰੂਆਤ ਕੀਤੀ ਗਈ।

ਫਿਰ 1990 ਦੇ ਦਹਾਕੇ ਵਿੱਚ ਅਥਲੈਟਿਕਸ ਫੈਡਰੇਸ਼ਨਾਂ ਦੀ ਕੌਮਾਂਤਰੀ ਐਸੋਸੀਏਸ਼ਨ (IAAF) ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੋਵਾਂ ਨੇ ਹੀ ਇਨ੍ਹਾਂ ਲਾਜ਼ਮੀ ਟੈਸਟਾਂ ਨੂੰ ਤਿਆਗ ਦਿੱਤਾ।

ਉਸ ਤੋਂ ਬਾਅਦ ਕਿਸੇ ਖਿਡਾਰੀ ਦੇ ਵਿਰੋਧੀਆਂ ਵੱਲੋਂ ਕੋਈ ਸ਼ਿਕਾਇਤ ਮਿਲਣ ''ਤੇ ਹੀ ਉਸ ਖਿਡਾਰੀ ਦਾ ਟੈਸਟ ਕੀਤਾ ਜਾਂਦਾ ਹੈ।

ਹੁਣ ਹਾਰਮੋਨਾਂ ਦੀ ਜਾਂਚ ਹੀ ਇਹ ਤੈਅ ਕਰਦੀ ਹੈ ਕਿ ਕੋਈ ਖਿਡਾਰਨ ਔਰਤਾਂ ਦੇ ਵਰਗ ਵਿੱਚ ਖੇਡਣ ਦੇ ਯੋਗ ਹੈ ਜਾਂ ਨਹੀਂ।

ਇਹ ਧਿਆਨਯੋਗ ਹੈ ਕਿ ਮੁਕਾਬਲਿਆਂ ਵਿੱਚ ਮਰਦਾਂ ਵੱਲੋਂ ਔਰਤ ਬਣ ਕੇ ਹਿੱਸਾ ਲੈਣ ਦੇ ਮੌਕੇ ਨਾ ਦੇ ਬਰਾਬਰ ਹਨ।

ਇਸੇ ਤਰ੍ਹਾਂ ਇੰਟਰਸੈਕਸ (ਉਹ ਲੋਕ ਜਿਨ੍ਹਾਂ ਵਿੱਚ ਔਰਤਾਂ ਤੇ ਮਰਦਾਂ ਦੋਵਾਂ ਦੇ ਗੁਣ ਹੋਣ) ਖਿਡਾਰੀ ਅਤੇ ਟਰਾਂਸਵੂਮੈਨ (ਜੋ ਕੁੜੀਆਂ ਵਜੋਂ ਪੈਦਾ ਹੋਈਆਂ ਸਨ ਪਰ ਲਿੰਗ ਬਦਲਾਅ ਕੇ ਪੁਰਸ਼ ਬਣ ਗਈਆਂ।) ਖਿਡਾਰਨਾਂ ਦੀਆਂ ਮਿਸਾਲਾਂ ਵੀ ਬਹੁਤ ਨਿਗੂਣੀਆਂ ਹਨ।

ਤਾਂ ਕੀ ਇਹ ਤੈਅ ਕਰਨ ਲਈ ਕਿ ਕੋਈ ਪੂਰੀ ਤਰ੍ਹਾਂ ਔਰਤ ਹੈ ਜਾਂ ਨਹੀਂ ਕੋਈ ਮਿਆਰ ਤੈਅ ਕਰਨਾ, ਵਾਕਈ ਠੀਕ ਹੈ?

ਕੁਦਰਤ ਨੇ ਤਾਂ ਕਿਸੇ ਨੂੰ ਦੂਜੇ ਵਰਗਾ ਨਹੀਂ ਬਣਾਇਆ, ਕੋਈ ਦੋ ਔਰਤਾਂ ਵੀ ਇੱਕੋ ਜਿਹੀਆਂ ਨਹੀਂ ਹਨ।

ਤਾਂ ਫਿਰ ਸਿਰਫ਼ ਔਰਤਾਂ ਲਈ ਹੀ ਇਨ੍ਹਾਂ ਮਾਨਕਾਂ ਉੱਪਰ ਖਰੇ ਉਤਰਨਾ ਕਿਉਂ ਜ਼ਰੂਰੀ ਹੋਵੇ?

ਇਹੀ ਸਵਾਲ ਦੁਤੀ ਚੰਦ ਨੇ ਚੁੱਕਿਆ ਸੀ। ਖੇਡਾਂ ਵਿੱਚ ਔਰਤਾਂ ਦੇ ਹੱਕਾਂ ਲਈ ਉਨ੍ਹਾਂ ਦੀ ਲੜਾਈ ਬਾਅਦ ਵਿੱਚ ਮਨੁੱਖੀ ਹੱਕਾਂ ਦੀ ਲੜਾਈ ਬਣ ਗਈ।

ਸਨਾਥੀ ਸੁੰਦਰਾਜਨ ਤੋਂ ਕੈਸਟਰ ਸੈਮਨਿਆ ਤੱਕ

ਸਨਾਥੀ ਸੁੰਦਰਾਜਨ
AFP
ਸਨਾਥੀ ਸੁੰਦਰਾਜਨ ਬਾਅਦ ਵਿੱਚ ਅਥਲੈਟਿਕ ਕੋਚ ਬਣ ਗਏ

ਹਾਲਾਂਕਿ ਰਸ਼ਮੀ ਰੌਕਿਟ ਫ਼ਿਲਮ ਦੇ ਸ਼ੁਰੂ ਵਿੱਚ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਫ਼ਿਲਮ ਕਿਸੇ ਇੱਕ ਵਿਅਕਤੀ ਦੇ ਜੀਵਨ ਉੱਪਰ ਅਧਾਰਿਤ ਨਹੀਂ ਹੈ।

ਫਿਰ ਵੀ ਇਹ ਫ਼ਿਲਮ ਦਰਸ਼ਕਾਂ ਦੇ ਚੇਤਿਆਂ ਵਿੱਚ ਕੁਝ ਅਸਲੀ ਕਹਾਣੀਆਂ ਮੁੜ ਤੋਂ ਤੈਰ ਸਕਦੀਆਂ ਹਨ।

ਕਈਆਂ ਨੇ ਫ਼ਿਲਮ ਦੇ ਪਲਾਟ ਦੀ ਦੁੱਤੀ ਚੰਦ ਦੀ ਕਹਾਣੀ ਨਾਲ ਤੁਲਨਾ ਕੀਤੀ ਹੈ।

ਦੁੱਤੀ ਚੰਦ ਤੋਂ ਪਹਿਲਾਂ ਕੁਝ ਖਿਡਾਰਨਾਂ ਨੂੰ ਇਸੇ ਪੀੜਾ ਵਿੱਚ ਲੰਘਣਾ ਪਿਆ ਹੈ।

ਸਾਲ 2001 ਵਿੱਚ ਗੋਆ ਦੀ ਤੈਰਾਕ ਪ੍ਰਤਿਮਾ ਗਾਓਕਰ ਜਦੋਂ ਇਸੇ ਜੈਂਡਰ ਟੈਸਟ ਵਿੱਚ ਪਾਸ ਨਾ ਹੋ ਸਕੀ ਤਾਂ ਤੈਰਾਕ ਨੇ ਆਪਣੀ ਜਾਨ ਲੈ ਲਈ

ਪੰਜ ਸਾਲ ਬਾਅਦ, ਸਨਾਥੀ ਸੁੰਦਰਾਜਨ ਦਾ ਵੀ ਇਹੀ ਅੰਜਾਮ ਹੋਇਆ।

ਸਨਾਥੀ ਨੇ 2006 ਦੀਆਂ ਏਸ਼ੀਅਨ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਸੋਨੇ ਦਾ ਮੈਡਲ ਜਿੱਤਿਆ ਸੀ।

ਜੈਂਡਰ ਟੈਸਟ ਪਾਸ ਨਾ ਕਰ ਸਕਣ ਕਾਰਨ ਉਨ੍ਹਾਂ ਦਾ ਮੈਡਲ ਖੋਹ ਲਿਆ ਗਿਆ।

ਜਦੋਂ ਸਨਾਥੀ ਦੀਆਂ ਮੈਡੀਕਲ ਰਿਪੋਰਟਾਂ ਦੀ ਮੀਡੀਆ ਉੱਪਰ ਖੁੱਲ੍ਹੇਆਮ ਚਰਚਾ ਕੀਤੀ ਗਈ ਤਾਂ ਸਨਾਥੀ ਲਈ ਇਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ।

ਉਹ ਤਣਾਅ ਵਿੱਚ ਚਲੀ ਗਈ ਅਤੇ ਅਖੀਰ ਉਨ੍ਹਾਂ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਬਅਦ ਵਿੱਚ ਉਨ੍ਹਾਂ ਨੂੰ ਬਚਾਅ ਲਿਆ ਗਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਅਤੇ ਉਹ ਇੱਕ ਅਥਲੈਟਿਕ ਕੋਚ ਬਣ ਗਏ।

ਹਾਲਾਂਕਿ ਉਨ੍ਹਾਂ ਨੂੰ ਕਦੇ ਵੀ ਉਨ੍ਹਾਂ ਦਾ ਮੈਡਲ ਵਾਪਸ ਨਹੀਂ ਮਿਲਿਆ

ਕੈਸਟਰ ਸੈਮਨਿਆ
AFP
ਕੈਸਟਰ ਸੈਮਨਿਆ ਨੂੰ ਦੱਖਣੀ ਅਫ਼ਰੀਕਾ ਦੀ ਖੇਡ ਫੈਡਰੇਸ਼ਨ ਦਾ ਸਾਥ ਮਿਲਿਆ

ਜੋ ਸਨਾਥੀ ਨੂੰ ਨਹੀਂ ਮਿਲ ਸਕਿਆ ਉਹ ਕੈਸਟਰ ਸੈਮਨਿਆ ਨੂੰ ਬਹੁਤ ਮਿਲਿਆ- ਲੋਕਾਂ ਦਾ ਸਹਿਯੋਗ ਅਤੇ ਉਹ ਨਹੀਂ ਨੇ ਸਮਾਜ ਦੇ ਨਜ਼ਰੀਏ ਨੂੰ ਸੇਧ ਦਿੱਤੀ।

ਕੈਸਟਰ ਸੈਮਨਿਆ ਨੇ 2009 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤਿਆ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 18 ਸਾਲ ਦੀ ਸੀ।

ਮੈਡਲ ਸੈਰਮਨੀ ਤੋਂ ਪਹਿਲਾਂ ਉਨ੍ਹਾਂ ਨੂੰ ਜੈਂਡਰ ਟੈਸਟ ਕਰਵਾਉਣ ਲਈ ਕਿਹਾ ਗਿਆ।

ਖ਼ਬਰ ਮੀਡੀਆ ਵਿੱਚ ਆ ਗਈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ।

ਦੱਖਣੀ ਅਫ਼ਰੀਕਾ ਦੀਆਂ ਖੇਡ ਫੈਡਰੇਸ਼ਨਾਂ ਨੇ ਕੈਸਟਰ ਸੈਮਨਿਆ ਦਾ ਸਾਥ ਦਿੱਤਾ। ਉਸ ਨੂੰ ਅਗਲੇ ਸਾਲ ਫਿਰ ਦੌੜਨ ਦਾ ਮੌਕਾ ਦਿੱਤਾ ਗਿਆ ਅਤੇ ਮੈਡਲ ਵੀ ਵਾਪਸ ਨਹੀਂ ਲਿਆ ਗਿਆ।

ਇਸ ਤੋਂ ਉੱਪਰ ਕੈਸਟਰ ਸੈਮਨਿਆ ਦੇ ਮੈਡੀਕਲ ਟੈਸਟਾਂ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ।

ਹਾਈਪਰਐਂਡਰੋਜੀਨੈਜ਼ਮ ਕੀ ਹੈ?

ਕੈਸਟਰ ਸੈਮਨਿਆ ਦੇ ਮਾਮਲੇ ਤੋਂ ਬਾਅਦ ਅਥਲੈਟਿਕਸ ਫੈਡਰੇਸ਼ਨਾਂ ਦੀ ਕੌਮਾਂਤਰੀ ਐਸੋਸੀਏਸ਼ਨ ਨੇ ਹਾਈਪਰਐਂਡਰੋਜੀਨੈਜ਼ਮ ਦੇ ਅਧਿਐਨ ਲਈ ਮਾਹਰਾਂ ਦਾ ਇੱਕ ਵਰਕਿੰਗ ਗਰੁੱਪ ਬਣਾਇਆ।

ਬ੍ਰਿਟੇਨ ਦੀ ਸਿਹਤ ਸੰਸਥਾ ਐੱਨਐੱਚਐੱਸ ਮੁਤਾਬਕ ਹਾਈਪਰਐਂਡਰੋਜੀਨੈਜ਼ਿਮ ਇੱਕ ਮੈਡੀਕਲ ਸਥਿਤੀ ਹੈ ਜਿੱਥੇ ਔਰਤਾਂ ਦੇ ਸਰੀਰ ਵਿੱਚ ਐਂਡਰੋਜੀਨਸ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।

ਐਂਡਰੋਜੀਨਸ ਹਾਰਮੋਨਾਂ ਦਾ ਇੱਕ ਸਮੂਹ ਹੈ ਜੋ ਔਰਤਾਂ ਸਰੀਰ ਵਿੱਚ ਉਹੀ ਕੰਮ ਕਰਦਾ ਹੈ ਜੋ ਪੁਰਸ਼ਾਂ ਦੇ ਟੈਸਟੈਸਟੋਰਨ ਕਰਦਾ ਹੈ।

ਔਰਤਾਂ ਦੇ ਸਰੀਰ ਵਿੱਚ ਵੀ ਇਹ ਹਾਰਮੋਨ ਕੁਦਰਤੀ ਰੂਪ ਵਿੱਚ ਬਣਦੇ ਹਨ ਪਰ ਇਹ ਮਰਦਾਂ ਜਿੰਨੇ ਤਾਕਤਵਰ ਨਹੀਂ ਹੁੰਦੇ।

ਔਰਤਾਂ ਵਿੱਚ ਇਸ ਹਾਰਮੋਨ ਦੀ ਮੌਜੂਦਗੀ ਨੂੰ ਕਿਸ ਪੱਧਰ ਤੱਕ ਕੁਦਰਤੀ ਮੰਨਿਆ ਜਾਵੇ ਇਸ ਬਾਰੇ ਵੀ ਮਾਹਰਾਂ ਵਿੱਚ ਇੱਕ ਰਾਇ ਨਹੀਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਹਾਲਾਂਕਿ ਕਈ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਕੁਝ ਔਰਤਾਂ ਵਿੱਚ ਇਹ ਹਾਰਮੋਨ ਬਹੁਤ ਜ਼ਿਆਦਾ ਬਣਦਾ ਹੈ, ਜਦਕਿ ਕੁਝ ਮਰਦਾਂ ਵਿੱਚ ਬਹੁਤ ਘੱਟ।

ਇਸ ਤੋਂ ਇਲਵਾ ਸਾਰਿਆਂ ਵਿੱਚ ਇਨ੍ਹਾਂ ਹਾਰਮੋਨਜ਼ ਨੂੰ ਪ੍ਰੋਸੈਸ ਕਰ ਸਕਣ ਦੀ ਸਮਰੱਥਾ ਵੀ ਨਹੀਂ ਹੁੰਦੀ।

ਕੁਝ ਲੋਕਾਂ ਵਿੱਛ ਐਂਡਰੋਜੀਨ ਪ੍ਰਤੀ ਸੰਵੇਦਨਹੀਣਤਾ ਦਾ ਸਿੰਡਰੋਮ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਪੁਰਸ਼ਾਂ ਵਾਲੇ (XY) ਕਰੋਮੋਜ਼ੋਮ ਤਾਂ ਹੁੰਦੇ ਹਨ ਪਰ ਉਹ ਟੈਸਟੈਸਟਰੋਨ ਨੂੰ ਵਰਤ ਸਕਣ ਵਿੱਚ ਅਸਮਰੱਥ ਹੁੰਦੇ ਹਨ।

ਨਤੀਜੇ ਵਜੋਂ ਇਨ੍ਹਾਂ ਲੋਕਾਂ ਦੇ ਸਰੀਰ ਦੇਖਣ ਨੂੰ ਔਰਤਾਂ ਵਰਗੇ ਲਗਦੇ ਹਨ। ਫਿਰ ਤੁਸੀਂ ਅਜਿਹੇ ਖਿਡਾਰੀਆਂ ਦਾ ਵਰਗੀਕਰਨ ਕਿਵੇਂ ਕਰੋਗੇ?

ਵਰਕਿੰਗ ਗਰੁੱਪ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਡੀਕਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸਾਲ 2011 ਵਿੱਚ IAAF ਨੇ ਟੈਸਟੈਸਟਰੋਨ ਦੇ ਪੱਧਰਾਂ ਬਾਰੇ ਨਵੇਂ ਨਿਯਮ ਜਾਰੀ ਕੀਤੇ।

ਸਾਰੀਆਂ ਖਿਡਾਰਨਾਂ ਜਿਨ੍ਹਾਂ ਦੇ ਖੂਨ ਵਿੱਚ ਐਂਡਰੋਜੀਨ ਦੀ ਮਾਤਰਾ ਪ੍ਰਤੀ ਲੀਟਰ 10 ਨੈਨੋਮੋਲਜ਼ ਤੋਂ ਘੱਟ ਹੋਵੇ ਔਰਤਾਂ ਦੇ ਵਰਗ ਵਿੱਚ ਖੇਡ ਸਕਦੀਆਂ ਹਨ।

IAAF ਨੇ ਕਿਹਾ ਕਿ ਕਿਸੇ ਖਿਡਾਰਨ ਦੀ ਜਾਂਚ ਸਿਰਫ਼ ਹੋਰ ਖਿਡਾਰੀਆਂ ਦੀ ਸ਼ਿਕਾਇਤ ਜਾਂ ਡੋਪ ਟੈਸਟ ਵਿੱਚ ਸੰਬੰਧਿਤ ਵਿਕ੍ਰਿਤੀ ਮਿਲਣ ਦੀ ਸੂਰਤ ਵਿੱਚ ਹੀ ਕੀਤੀ ਜਾਵੇਗੀ।

ਮੈਡੀਕਲ ਟੈਸਟ ਦੇ ਨਤੀਜੇ ਗੁਪਤ ਰੱਖੇ ਜਾਣਗੇ ਅਤੇ ਖਿਡਾਰਨਾਂ ਕੋਲ ਵਿਕਲਪ ਹੋਵੇਗਾ ਕਿ ਉਹ ਡਾਕਟਰੀ ਤਰੀਕੇ ਨਾਲ ਐਂਡਰੋਜੀਨ ਦੀ ਮਾਤਰਾ ਨੂੰ ਘਟਾਅ ਸਕਣ।

ਦੁੱਤੀ ਚੰਦ ਨੂੰ ਵੀ ਇਹੀ ਵਿਕਲਪ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਅਜਿਹੇ ਕੋਈ ਵੀ ਇਲਾਜ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ।

ਉਨ੍ਹਾਂ ਨੇ ਸਿਸਟਮ ਖ਼ਿਲਾਫ਼ ਮੋਰਚਾ ਲਾਇਆ ਅਤੇ ਸਿਸਟਮ ਨੂੰ ਬਦਲਣ ਲਈ ਮਜਬੂਰ ਕੀਤਾ।

ਦੁੱਤੀ ਚੰਦ ਦਾ ਸੰਘਰਸ਼

ਦੂਤੀ ਚੰਦ ਉਡੀਸ਼ਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੇ ਹੋਏ ਸਨ। ਉਹ ਸਾਲ 2013 ਦੀਆਂ ਏਸ਼ੀਅਨ ਅਥਲੈਟਿਕ ਖੇਡਾਂ ਵਿੱਚ ਤਾਂਬੇ ਦਾ ਮੈਡਲ ਜਿੱਤਣ ਮਗਰੋਂ ਸੁਰਖੀਆਂ ਵਿੱਚ ਆਏ।

ਉਸ ਸਮੇਂ ਦੁੱਤੀ ਚੰਦ ਦੀ ਉਮਰ 18 ਸਾਲ ਦੀ ਸੀ।

ਫਿਰ 2014 ਦੀਆਂ ਏਸ਼ੀਅਨ ਖੇਡਾਂ ਤੋਂ ਐਨ ਪਹਿਲਾਂ ਦੁੱਤੀ ਨੂੰ ਭਾਰਤੀ ਦਲ ਵਿੱਚ ਕੱਢ ਦਿੱਤਾ ਗਿਆ।

ਦੱਸਿਆ ਗਿਆ ਕਿ ਉਨ੍ਹਾਂ ਨੂੰ ਹਾਈਪਰਐਂਡਰੋਜੀਨੈਜ਼ਮ ਨਿਯਮਾਂ ਕਾਰਨ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਨੂੰ ਇਲਾਜ ਦੀ ਸਲਾਹ ਦਿੱਤੀ ਗਈ।

ਦੂਤੀ ਚੰਦ
Getty Images
2014 ''ਚ ਏਸ਼ੀਆਈ ਖੇਡਾਂ ''ਚ ਨਾ ਖੇਡ ਸਕਣ ਦੀ ਕਸਰ ਦੁਤੀ ਨੇ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ ''ਚ ਕੱਢੀ

ਇਸ ਬਾਰੇ 2019 ਵਿੱਚ ਦੂਤੀ ਨੇ ਬੀਬੀਸੀ ਨਾਲ਼ ਗੱਲਬਾਤ ਦੌਰਾਨ ਦੱਸਿਆ, "ਉਸ ਦੌਰਾਨ ਕਈਆਂ ਨੇ ਮੈਨੂੰ ਮਾਨਸਿਕ ਤੌਰ ''ਤੇ ਪ੍ਰੇਸ਼ਾਨ ਕੀਤਾ। ਲੋਕ ਮੀਡੀਆ ਵਿੱਚ ਮੇਰੇ ਬਾਰੇ ਬਹੁਤ ਦੁੱਖਦਾਈ ਗੱਲਾਂ ਕਰ ਰਹੇ ਸਨ।ਮੈਂ ਚਾਹ ਕੇ ਵੀ ਟਰੇਨਿੰਗ ਵਿੱਚ ਨਹੀਂ ਜਾ ਸਕਦੀ ਸੀ। ਪਿੰਡ ਦੇ ਲੋਕ ਸੋਚ ਰਹੇ ਸਨ ਕਿ ਮੈਂ ਇੱਕ ਮੁੰਡਾ ਹਾਂ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਸਭ ਕੀ ਹੈ।"

ਦੂਤੀ ਚੰਦ ਨੇ ਹਾਲਾਂਕਿ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਜਿਹੜੇ ਲੋਕਾਂ ਨੇ ਉਨ੍ਹਾਂ ਦੀ ਸਭ ਤੋਂ ਪਹਿਲਾਂ ਮਦਦ ਕੀਤੀ ਉਨ੍ਹਾਂ ਵਿੱਚੋਂ ਇੱਕ ਸਨ ਡਾ਼ ਪੇਓਸ਼ਨੀ ਮਿੱਤਰਾ, ਜੋ ਕਿ ਲਿੰਗਕ ਮਸਲਿਆਂ ਉੱਪਰ ਖੋਜ ਕਰ ਰਹੇ ਸਨ।

ਡਾ਼ ਮਿੱਤਰਾ ਨੇ ਆਪਣਾ ਮਾਮਲਾ ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟਸ ਜੋ ਕਿ ਖੇਡਾਂ ਦੀ ਕੌਮਾਂਤਰੀ ਪੱਧਰ ਦੀ ਸਰਬਉੱਚ ਅਦਾਲਤ ਹੈ, ਵਿੱਚ ਆਪਣਾ ਮਸਲਾ ਰੱਖਣ ਵਿੱਚ ਮਦਦ ਕੀਤੀ।

ਆਖ਼ਰ ਸਾਲ 2015 ਵਿੱਚ ਦੁੱਤੀ ਨੂੰ ਇਨਸਾਫ਼ ਮਿਲਿਆ। ਅਦਾਲਤ ਨੇ IAAF ਨੂੰ ਹਾਈਪਰਐਂਡਰੋਜੀਨੈਜ਼ਮ ਨਿਯਮਾਂ ਵਾਪਸ ਲੈਣ ਲਈ ਕਿਹਾ। ਅਦਾਲਤ ਨੇ ਹਾਈਪਰਐਂਡਰੋਜੀਨੈਜ਼ਮ ਕਿਵੇਂ ਖਿਡਾਰਨਾਂ ਦਾ ਮਦਦਗਾਰ ਸਾਬਤ ਹੁੰਦਾ ਹੈ ਇਸ ਬਾਰੇ ਸਬੂਤਾਂ ਦੀ ਕਮੀ ਉੱਪਰ ਵੀ ਸਵਾਲ ਚੁੱਕਿਆ।

ਮੌਜੂਦਾ ਨਿਯਮ ਕੀ ਹਨ?

ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟਸ ਨੇ IAAF ਨੂੰ ਲਿੰਗਕ ਵਿਕਾਸ ਦੇ ਵਖਰੇਵਿਆਂ ਨੂੰ ਨਿਰਧਾਰਿਤ ਕਰਨ ਵਾਲੀਆਂ ਮੈਡੀਕਲ ਸਥਿਤੀਆਂ ਦਾ ਡੁੰਘਾਈ ਨਾਲ ਅਧਿਐਨ ਕਰਨ ਦੀ ਹਦਾਇਤ ਕੀਤੀ।

ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਲਿੰਗਕ ਵਿਕਾਸ ਦੇ ਵਖਰੇਵੇਂ ਜਾਂ as ''Differences of Sex Development or DSD'' ਵਿੱਚ ਜੀਨਾਂ, ਹਾਰਮੋਨਾਂ ਅਤੇ ਜਨਣ ਅੰਗਾਂ ਨਾਲ ਜੁੜੀਆਂ ਸਥਿਤੀਆਂ ਹੁੰਦੀਆਂ ਹਨ।

ਸਾਲ 2018 ਵਿੱਚ IAAF ਨੇ ਔਰਤਾਂ ਅਤੇ ਇੰਟਰਸੈਕਸ ਖਿਡਾਰੀਆਂ ਲਈ ਡੀਐੱਸਡੀ ਬਾਰੇ ਨਵੇਂ ਨਿਯਮ ਜਾਰੀ ਕੀਤੇ।

ਇਨ੍ਹਾਂ ਮੁਤਾਬਕ ਔਰਤਾਂ ਜਿਨ੍ਹਾਂ ਵਿੱਚ ਹਾਈਪਰਐਂਡਰੋਜੀਨੈਜ਼ਮ ਜਾਂ ਉਹ ਵਿਅਕਤੀ ਜਿਨ੍ਹਾਂ ਵਿੱਚ XY ਕਰੋਮੋਜ਼ੋਮ ਹੋਣ ਜਾਂ ਐਂਡਰੋਜੀਨ ਪ੍ਰਤੀ ਸੰਵੇਦਨਹੀਨਤਾ ਸਿੰਡਰੌਮ ਹੋਵੇ ਉਹ 400 ਮੀਟਰ ਤੋਂ ਇੱਕ ਮੀਲ ਤੱਕ ਦੀ ਦੌੜ ਵਿੱਚ ਹਿੱਸਾ ਨਹੀਂ ਲੈ ਸਕਦੇ।

ਇਹ ਨਿਯਮ ਹੋਰ ਦੌੜਾਂ ਉੱਪਰ ਲਾਗੂ ਨਹੀਂ ਹੁੰਦਾ।

ਜੇ ਅਜਿਹੇ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਟੈਸਟੈਸਟਰੋਨ ਦੇ ਪੱਧਰ 5 ਮੋਇਲ/ਪ੍ਰਤੀ ਲੀਟਰ ਤੱਕ ਘਟਾਉਣੇ ਪੈਣਗੇ।

ਇਹ ਉਹ ਮਾਤਰਾ ਹੈ ਜੋ ਕਿ ਕਿਸੇ ਔਰਤ ਵਿੱਚ ਓਵਰੀਆਂ ਦਾ ਇੱਕ ਸਿਹਤਮੰਦ ਜੋੜਾ ਪੈਦਾ ਕਰਦਾ ਹੈ।

ਇਨ੍ਹਾਂ ਨਿਯਮਾਂ ਨੇ ਹੀ ਕੈਸਟਰ ਸੈਮਨਿਆ ਨੂੰ ਤਿੰਨ ਮੁਕਾਬਲਿਆਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਉਨ੍ਹਾਂ ਨੇ ਵੀ ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟਸ ਵਿੱਚ ਅਪੀਲ ਕੀਤੀ ਸੀ ਪਰ ਉਹ ਹਾਰ ਗਏ ਸਨ।

ਹੁਣ ਕੈਸਟਰ ਨੇ ਇਹ ਮਾਮਲਾ ਮਨੁੱਖੀ ਹੱਕਾਂ ਬਾਰੇ ਯੂਰਪੀ ਅਦਾਲਤ ਵਿੱਚ ਚੁੱਕਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=lunuu5Cl9W4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f7f8abda-aebc-4d98-9aab-ce01bf6917cb'',''assetType'': ''STY'',''pageCounter'': ''punjabi.india.story.58941438.page'',''title'': ''ਰਸ਼ਮੀ ਰੌਕਿਟ: ਫ਼ਿਲਮ ਜੋ ਖੇਡਾਂ ਵਿਚ ਲਿੰਗ ਟੈਸਟ ਵਰਗੇ ਸੰਵੇਦਨਸ਼ੀਲ ਮੁੱਦੇ ਦੀ ਗੱਲ ਕਰਦੀ ਹੈ'',''author'': ''ਜਾਹਨਵੀ ਮੂਲੇ'',''published'': ''2021-10-19T05:21:40Z'',''updated'': ''2021-10-19T05:21:40Z''});s_bbcws(''track'',''pageView'');

Related News