ਸਿੰਘੂ ਬਾਰਡਰ ਕਤਲ ਕੇਸ: ਜਥੇਦਾਰ ਅਕਾਲ ਤਖ਼ਤ ਨੂੰ ਵਿਜੇ ਸਾਂਪਲਾ ਦੀ ਚਿੱਠੀ – ਲਖਬੀਰ ਦੀ ਅੰਤਿਮ ਅਰਦਾਸ ਮਰਿਆਦਾ ਨਾਲ ਹੋਵੇ

10/18/2021 9:38:49 PM

ਸਿੰਘੂ ਬਾਰਡਰ ਉੱਤੇ ਜਿਸ ਲਖਬੀਰ ਸਿੰਘ ਦਾ ਕਤਲ ਹੋਇਆ ਸੀ, ਉਸ ਦੀ ਅੰਤਿਮ ਅਰਦਾਸ ਸਿੱਖ ਮਰਿਆਦਾ ਨਾਲ ਕਰਵਾਉਣ ਲਈ ਕੌਮੀ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ।

ਲਖਬੀਰ ਸਿੰਘ ਦੇ ਸਸਕਾਰ ਵੇਲੇ ਸਿੱਖ ਮਰਿਆਦਾ ਨਾਲ ਅਰਦਾਸ ਕਰਨ ਤੋਂ ਰੋਕਿਆ ਗਿਆ ਸੀ।

ਲਖਬੀਰ ਸਿੰਘ ਦਾ ਕਤਲ ਦਿੱਲੀ ਦੇ ਸਿੰਘੂ ਬਾਰਡਰ ''ਤੇ ਚੱਲ ਰਹੇ ਕਿਸਾਨ ਧਰਨੇ ਵਿੱਚ 15 ਅਕਤੂਬਰ ਨੂੰ ਹੋਇਆ ਸੀ।

ਉਸ ਦੀ ਲਾਸ਼ ਸਟੇਜ ਨੇੜੇ ਬੈਰੀਕੇਡ ਉੱਤੇ ਟੰਗੀ ਹੋਈ ਮਿਲੀ ਸੀ। ਧਰਨੇ ''ਤੇ ਬੈਠੇ ਨਿਹੰਗ ਸਿੰਘਾਂ ਨੇ ਉਸ ਦੀ ਮੌਤ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 5 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ।

ਨਿਹੰਗ ਸਿੰਘਾਂ ਦਾ ਇਲਜ਼ਾਮ ਸੀ ਕਿ ਲਖਬੀਰ ਸਿੰਘ ਨੇ ਉਨ੍ਹਾਂ ਦੇ ਤੰਬੂ ਵਿੱਚ ਮੌਜੂਦ ਸਰਬ ਲੋਹ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ:

ਤਰਨ ਤਾਰਨ ਵਿੱਚ ਲਖਬੀਰ ਸਿੰਘ ਦੇ ਪਿੰਡ ਚੀਮਾ ਕਲਾਂ ਵਿੱਚ ਪਿੰਡ ਵਾਸੀਆਂ ਨੇ ਉਸ ਦਾ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ।

ਸਤਕਾਰ ਕਮੇਟੀ ਵਾਲੇ ਲੋਕ ਵੀ ਉੱਥੇ ਪਹੁੰਚ ਗਏ ਸਨ। ਉਨ੍ਹਾਂ ਨੇ ਵੀ ਇਹ ਕਹਿ ਕੇ ਲਖਬੀਰ ਸਿੰਘ ਦਾ ਸਸਕਾਰ ਕਰਨ ਦਾ ਵਿਰੋਧ ਕੀਤਾ ਸੀ ਕਿ ਉਸ ਨੇ ਸਰਬ ਲੋਹ ਗ੍ਰੰਥ ਦੀ ਬੇਅਦਬੀ ਕੀਤੀ ਹੈ।

16 ਅਕਤੂਬਰ ਨੂੰ ਸਖ਼ਤ ਪੁਲਿਸ ਪਹਿਰੇ ਹੇਠ ਲਖਬੀਰ ਸਿੰਘ ਦਾ ਸਸਕਾਰ ਉਸ ਦੇ ਪਿੰਡ ਵਿੱਚ ਕੀਤਾ ਗਿਆ ਸੀ।

ਸਾਂਪਲਾ ਨੇ ਚਿੱਠੀ ਵਿੱਚ ਕੀ ਕਿਹਾ?

ਵਿਜੇ ਸਾਂਪਲਾ ਨੇ ਅਕਾਲ ਤਖ਼ਤ ਜਥੇਦਾਰ ਨੂੰ ਲਿਖੀ ਚਿੱਠੀ ਵਿੱਚ ਕਿਹਾ, "ਸਿੰਘੂ ਬਾਰਡਰ ''ਤੇ ਕਿਸਾਨ ਸੰਗਠਨਾਂ ਦੇ ਧਰਨੇ ਵਾਲੀ ਥਾਂ ਉੱਤੇ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਬਾਰੇ ਤੁਹਾਨੂੰ ਜਾਣਕਾਰੀ ਹੋਵੇਗੀ।"

"ਤੁਹਾਨੂੰ ਇਹ ਵੀ ਜਾਣਕਾਰੀ ਹੋਵੇਗੀ ਕਿ ਉਸ ਦੇ ਅੰਤਿਮ ਸਸਕਾਰ ਉੱਤੇ ਕੁਝ ਲੋਕਾਂ ਨੇ ਖ਼ਾਸ ਕਰ ਸਤਕਾਰ ਕਮੇਟੀ ਵੱਲੋਂ ਇਹ ਕਹਿੰਦੇ ਹੋਏ ਕਿ ਲਖਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਦੇ ਅੰਤਿਮ ਸਸਕਾਰ ''ਤੇ ਸਿੱਖ ਮਰਿਆਦਾ ਅਨੁਸਾਰ ਅਰਦਾਸ ਨਹੀਂ ਕਰ ਦਿੱਤੀ ਗਈ।"

"ਜਦੋਂ ਤੱਕ ਪੁਲਿਸ ਦੀ ਜਾਂਚ ਵਿੱਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਉਸ ਨੇ ਬੇਅਦਬੀ ਕੀਤੀ ਹੈ ਉਦੋਂ ਤੱਕ ਲਖਬੀਰ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਉਂਝ ਵੀ ਵਾਇਰਲ ਵੀਡੀਓ ਵਿੱਚ ਉੱਥੇ ਖੜ੍ਹੇ ਤੇ ਖੁਦ ਨੂੰ ਨਿਹੰਗ ਕਹਿ ਰਹੇ ਲੋਕ ਬੋਲ ਰਹੇ ਹਨ ਕਿ ਲਖਬੀਰ ਸਿੰਘ ਸਰਬ ਲੋਹ ਗ੍ਰੰਥ ਦੀ ਪੋਥੀ ਲੈ ਕੇ ਭੱਜ ਰਿਹਾ ਸੀ।"

"ਲਖਬੀਰ ਸਿੰਘ ਦਾ ਕਤਲ ਅਤੇ ਉਸ ਦੇ ਸਸਕਾਰ ਦੌਰਾਨ ਅਰਦਾਸ ਨਾ ਕਰਨ ਦਿੱਤੇ ਜਾਣ ਅਤੇ ਭੋਗ ਦੀ ਰਸਮ ਦਾ ਵੀ ਵਿਰੋਧ ਕਰਨ ਵਰਗੀਆਂ ਘਟਨਾਵਾਂ ਦਲਿਤ ਭਾਈਚਾਰੇ ਨੂੰ ਹੋਰ ਨਿਰਾਸ਼ਾ ਵੱਲ ਧਕੇਲਦੀਆਂ ਹਨ ਅਤੇ ਅਜਿਹੇ ਵਤੀਰੇ ਕਾਰਨ ਪੰਜਾਬ ਵਿੱਚ ਧਰਮ ਬਦਲਣ ਦੀ ਮੁਹਿੰਮ ਨੂੰ ਹੋਰ ਤੇਜ਼ੀ ਮਿਲਦੀ ਹੈ।"

ਵਿਜੇ ਸਾਂਪਲਾ ਨੇ ਕਿਹਾ, "ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹ ਤੈਅ ਕਰੋ ਕਿ ਲਖਬੀਰ ਸਿੰਘ ਦਾ ਭੋਗ ਮਰਿਆਦਾ ਅਨੁਸਾਰ ਕੀਤਾ ਜਾਵੇ। ਤੁਹਾਡੇ ਅਜਿਹਾ ਕਰਨ ਨਾਲ ਦਲਿਤ ਸਮਾਜ ਵਿੱਚ ਸਿੱਖ ਧਰਮ ਪ੍ਰਤੀ ਸ਼ਰਧਾ ਵਧੇਗੀ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਲਖਬੀਰ ਸਿੰਘ ਦੇ ਕਤਲ ਬਾਰੇ ਜਥੇਦਾਰ ਨੇ ਕੀ ਕਿਹਾ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੰਘੂ ਬਾਰਡਰ ''ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਦੱਸਿਆ ਹੈ।

ਇੱਕ ਬਿਆਨ ਰਾਹੀ ਉਨ੍ਹਾਂ ਇਸ ਘਟਨਾ ਦੇ ਡੂੰਘਾਈ ਨਾਲ ਹਰ ਪਹਿਲੂ ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪੱਖ ਨਾਲ ਜਾਂਚ ਕਰਕੇ ਹੀ ਦੁਨੀਆਂ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇਗਾ।

ਹਰਪ੍ਰੀਤ ਸਿੰਘ ਨੇ ਲਖਬੀਰ ਸਿੰਘ ਦੇ ਕਤਲ ਦੀ ਨਿੰਦਾ ਤਾਂ ਨਹੀਂ ਕੀਤੀ ਪਰ ਇਸ ਘਟਨਾ ਬਾਰੇ ਖਦਸ਼ੇ ਜ਼ਰੂਰ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉੱਥੇ ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਵਿਚ ਫਿਰਕੂ ਤੇ ਜਾਤੀਵਾਦ ਦਾ ਬਿਖੇੜਾ ਖੜ੍ਹਾ ਕਰਕੇ ਭਾਈਚਾਰਕ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨ ਦੀਆਂ ਚਾਲਾਂ ਵੀ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਤੋਂ ਸਿੱਖ ਕਦੇ ਵੀ ਨਹੀਂ ਰੋਕਦੇ ਪਰ ਕਾਨੂੰਨ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸਿੱਖਾਂ ਨਾਲ ਇਨਸਾਫ਼ ਕਰੇ।

ਜਗੀਰ ਕੌਰ ਨੇ ਲਖਬੀਰ ਸਿੰਘ ਦੇ ਕਤਲ ਨੂੰ ''ਨਿੰਦਣਯੋਗ'' ਕਿਹਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਸਿੰਘੂ ਬਾਰਡਰ ਉੱਤੇ ਹੋਈ ਘਟਨਾ ਨੂੰ ਬਹੁਤ ਹੀ ਦਰਦਨਾਕ ਅਤੇ ਨਿੰਦਣਯੋਗ ਦੱਸਿਆ।

ਜਗੀਰ ਕੌਰ
Getty Images

ਉਨ੍ਹਾਂ ਕਿਹਾ, ''''ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਲਗਾਤਾਰ 10 ਮਹੀਨੇ ਤੋਂ ਚੱਲ ਰਹੇ ਇਸ ਸੰਘਰਸ਼ (ਕਿਸਾਨ ਅੰਦੋਲਨ) ਨੂੰ ਲੈ ਕੇ ਅੱਖਾਂ ਬੰਦ ਕਰ ਕੇ ਬੈਠੀ ਹੈ ਅਤੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ।''''

''''ਜੇ ਅੱਜ ਵੀ ਹੱਲ ਨਾ ਨਿਕਲਿਆ ਤਾਂ ਇਸ ਤਰ੍ਹਾਂ ਦੀਆਂ ਹਿੰਸਾਵਾਂ ਪੈਦਾ ਹੋਣਗੀਆਂ ਤੇ ਭਾਈਚਾਰਕ ਸਾਂਝ ਵਿੱਚ ਤਰੇੜਾਂ ਆਉਣਗੀਆਂ। ਦੇਸ਼ ਦੇ ਮੁਖੀ ਨੂੰ ਸੋਚਣਾ ਪਵੇਗਾ ਕਿ ਇਨ੍ਹਾਂ ਹਾਲਾਤਾਂ ਨੂੰ ਰੋਕਣ ਲਈ ਇਸ ਦਾ ਜਲਦੀ ਤੋਂ ਜਲਦੀ ਹੱਲ ਕੱਢੀਏ।''''

ਜਗੀਰ ਕੌਰ ਨੇ ਸਿੰਘੂ ਬਾਰਡਰ ''ਤੇ ਹੋਏ ਕਤਲ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਢਾਹ ਨਾ ਲੱਗੇ।

ਇਸ ਤੋਂ ਪਹਿਲਾਂ ਦਿੱਲੀ ਤੋਂ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿੰਘੂ ਵਿਖੇ ਹੋਈ ਤਾਜ਼ਾ ਘਟਨਾ ਬਾਬਤ ਆਪਣੀ ਗੱਲ ਟਵਿੱਟਰ ਰਾਹੀਂ ਕਹੀ ਸੀ।

ਇਹ ਵੀ ਪੜ੍ਹੋ:

https://www.youtube.com/watch?v=zqrcl33G7sg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''12020a3f-42b9-490d-9ea5-694f5676fe45'',''assetType'': ''STY'',''pageCounter'': ''punjabi.india.story.58958966.page'',''title'': ''ਸਿੰਘੂ ਬਾਰਡਰ ਕਤਲ ਕੇਸ: ਜਥੇਦਾਰ ਅਕਾਲ ਤਖ਼ਤ ਨੂੰ ਵਿਜੇ ਸਾਂਪਲਾ ਦੀ ਚਿੱਠੀ – ਲਖਬੀਰ ਦੀ ਅੰਤਿਮ ਅਰਦਾਸ ਮਰਿਆਦਾ ਨਾਲ ਹੋਵੇ'',''published'': ''2021-10-18T16:06:32Z'',''updated'': ''2021-10-18T16:06:32Z''});s_bbcws(''track'',''pageView'');

Related News