ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ''''ਚ ਉਮਰ ਕੈਦ ਦੀ ਸਜ਼ਾ ਤੇ 31 ਲੱਖ ਰੁਪਏ ਜੁਰਮਾਨਾ

Monday, Oct 18, 2021 - 04:53 PM (IST)

ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ''''ਚ ਉਮਰ ਕੈਦ ਦੀ ਸਜ਼ਾ ਤੇ 31 ਲੱਖ ਰੁਪਏ ਜੁਰਮਾਨਾ
ਰਾਮ ਰਹੀਮ
Getty Images

ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 12 ਅਕਤੂਬਰ ਨੂੰ ਗੁਰਮੀਤ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ ਰਾਮ ਰਹੀਮ ਬਲਾਤਕਾਰ ਅਤੇ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪਹਿਲਾਂ ਤੋਂ ਹੀ ਸਜ਼ਾ ਭੁਗਤ ਰਹੇ ਹਨ।

ਰਣਜੀਤ ਸਿੰਘ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਸਾਲ 2002 ਵਿੱਚ ਉਨ੍ਹਾਂ ਦਾ ਕਤਲ ਹੋਇਆ ਸੀ, ਜਿਸ ਦਾ ਇਲਜ਼ਾਮ ਡੇਰਾ ਮੁਖੀ ''ਤੇ ਲੱਗਿਆ ਸੀ।

ਇਸ ਮਾਮਲੇ ਵਿੱਚ ਚਲਾਨ 2007 ਵਿੱਚ ਪੇਸ਼ ਹੋਇਆ ਸੀ ਕਿਉਂਕਿ ਦੂਜੇ ਕੇਸਾਂ ਦੀ ਸੁਣਵਾਈ ਵੀ ਨਾਲੋ-ਨਾਲ ਚੱਲ ਰਹੀ ਸੀ।

ਕੀ ਸੀ ਰਣਜੀਤ ਕਤਲ ਕੇਸ?

ਕੇਸ ਦਾ ਘਟਨਾਕ੍ਰਮ ਸਮਝਣ ਲਈ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਮਰਹੂਮ ਪੱਤਰਕਾਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨਾਲ 12 ਅਕਤੂਬਰ ਨੂੰ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਦੱਸਿਆ-

''''ਮਈ 2002 ਵਿੱਚ ਗੁੰਮਨਾਮ ਚਿੱਠੀ ਆਈ ਸੀ, ਜਿਸ ਬਾਰੇ ਡੇਰੇ ਵਾਲਿਆਂ ਨੂੰ ਸ਼ੱਕ ਸੀ ਕਿ ਇਸ ਪਿੱਛੇ ਰਣਜੀਤ ਸਿੰਘ ਦਾ ਹੱਥ ਹੈ।''''

ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ।

''''ਡੇਰੇ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਇਹ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਹੈ। ਜਿਸ ਕਾਰਨ ਪਹਿਲਾਂ ਇਨ੍ਹਾਂ ਨੇ ਰਣਜੀਤ ਸਿੰਘ ਨੂੰ ਧਮਕਾਇਆ।''''

''''ਫਿਰ ਰਣਜੀਤ ਸਿੰਘ ਉੱਪਰ ਦਬਾਅ ਪਾਇਆ ਗਿਆ ਕਿ ਉਹ ਡੇਰੇ ਵਿੱਚ ਆ ਕੇ ਪਿਤਾ ਜੀ ਤੋਂ ਮਾਫ਼ੀ ਮੰਗ, ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੇ।''''

''''ਜਦੋਂ ਉਹ ਨਹੀ ਆਏ ਤਾਂ 10 ਜੁਲਾਈ 2002 ਨੂੰ ਉਨ੍ਹਾਂ ਦੇ ਪਿੰਡ (ਖਾਨਪੁਰ ਕੋਹਲੀਆਂ) ਵਿੱਚ ਉਨ੍ਹਾਂ ਦਾ ਕਤਲ ਹੋ ਗਿਆ।''''

''''ਮਾਮਲਾ ਡੇਰੇ ਨਾਲ ਜੁੜਿਆ ਹੋਣ ਕਾਰਨ ਪੀੜਤ ਪਰਿਵਾਰ ਨੂੰ ਕਾਫ਼ੀ ਦੇਰ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਜਦੋਂ ਪੱਤਰਕਾਰ ਛਤੱਰਪਤੀ ਉੱਪਰ 24 ਅਕਤੂਬਰ 2002 ਨੂੰ ਹਮਲਾ ਹੋਇਆ ਉਸ ਮਾਮਲੇ ਵਿੱਚ ਵੀ ਪੁਲਿਸ ਕਾਰਵਾਈ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਨਹੀਂ ਕੀਤੀ ਗਈ।''''

''''24 ਅਕਤੂਬਰ, 2002 ਨੂੰ ਸਿਰਸਾ ਤੋਂ ਛਪਦੇ ''ਪੂਰਾ ਸੱਚ'' ਨਾਂ ਦੇ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।''''

''''ਛੱਤਰਪਤੀ ਪਰਿਵਾਰ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਸੀਬੀਆਈ ਦੀ ਜਾਂਚ ਲਈ ਪਟੀਸ਼ਨ ਕੀਤੀ।''''

''''ਉਸ ਦੌਰਾਨ ਹੀ ਰਣਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਵੀ ਆਪਣੇ ਬੇਟੇ ਦੇ ਕਤਲ ਦੀ ਸੀਬੀਆਈ ਜਾਂਚ ਲਈ ਇੱਕ ਪਟੀਸ਼ਨ ਅਦਾਲਤ ਵਿੱਚ ਪਾਈ।''''

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

''''ਪਟੀਸ਼ਨ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਮੇਰੇ ਬੇਟੇ ਦਾ ਕਤਲ ਡੇਰਾ ਮੁਖੀ ਦੇ ਇਸ਼ਾਰੇ ''ਤੇ ਕੀਤਾ ਗਿਆ ਅਤੇ ਪੁਲਿਸ ਨੇ ਇਸ ਦੀ ਜਾਂਚ ਨਹੀਂ ਕੀਤੀ।''''

''''ਉਸ ਤੋਂ ਬਾਅਦ ਅੰਸ਼ੁਲ ਛਤੱਰਪਤੀ ਅਤੇ ਜੋਗਿੰਦਰ ਸਿੰਘ ਵੱਲੋਂ ਮੂਵ ਕੀਤੀਆਂ ਗੀਆਂ ਦੋਵੇਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਜੋੜ ਦਿੱਤਾ ਅਤੇ ਸਾਂਝੀ ਸੁਣਵਾਈ ਕੀਤੀ।''''

''''10 ਨਵੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਅਤੇ ਛੱਤਰਪਤੀ ਕਤਲ ਕੇਸ ਦੋਵਾਂ ਮਾਮਲਿਆਂ ਵਿੱਚ ਹਾਈਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਸੁਣਾਏ।''''

''''ਉਸ ਤੋਂ ਬਾਅਦ ਸੀਬੀਆਈ ਜਾਂਚ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਅਤੇ ਕੋਰਟ ਨੇ ਜਾਂਚ ਉੱਪਰ ਸਟੇਅ ਲਗਾ ਦਿੱਤੀ।''''

ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਤੇ ਸੀਬੀਆਈ ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।

''''ਸੀਬੀਆਈ ਨੇ 31 ਜੁਲਾਈ 2007 ਨੂੰ ਸੀਬੀਆਈ ਨੇ ਅੰਬਾਲਾ ਵਿੱਚ ਆਪਣੀ ਚਾਰਜਸ਼ੀਟ ਫਾਈਲ ਕੀਤੀ। ਉਸ ਤੋਂ ਬਾਅਦ ਮਾਮਲੇ ਦੀ ਲਗਾਤਾਰ ਸੁਣਵਾਈ ਚੱਲ ਰਹੀ ਸੀ।

''''ਗਵਾਹੀਆਂ 2013-14 ਤੋਂ ਹੀ ਪੂਰੀਆਂ ਹੋ ਚੁੱਕੀਆਂ ਸਨ ਪਰ ਡੇਰਾ ਮੁਖੀ ਤਾਕਤਵਰ ਬੰਦਾ ਸੀ ਅਤੇ ਮਾਮਲੇ ਭਟਕਾਈ ਰੱਖਿਆ।''''

''''ਮਾਮਲੇ ਦੇ ਇੱਕ ਹੋਰ ਮੁਲਜ਼ਮ ਇੰਦਰਸੈਨ ਦੀ ਮੌਤ ਹੋ ਚੁੱਕੀ ਹੈ।''''

ਇਹ ਵੀ ਪੜ੍ਹੋ:

https://www.youtube.com/watch?v=opPtEWYk7RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fe1a5a0e-0604-4c97-b65e-02100fb3ebfa'',''assetType'': ''STY'',''pageCounter'': ''punjabi.india.story.58955458.page'',''title'': ''ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ \''ਚ ਉਮਰ ਕੈਦ ਦੀ ਸਜ਼ਾ ਤੇ 31 ਲੱਖ ਰੁਪਏ ਜੁਰਮਾਨਾ'',''published'': ''2021-10-18T11:13:00Z'',''updated'': ''2021-10-18T11:13:00Z''});s_bbcws(''track'',''pageView'');

Related News