ਨੱਕ ਵਿੱਚ ਦਮ ਕਰਨ ਵਾਲਾ ਇਹ ‘ਸਭ ਤੋਂ ਭੈੜਾ ਜ਼ੁਕਾਮ'''' ਕੀ ਹੈ ਜਿਸ ਨੂੰ ‘ਸੂਪਰ ਕੋਲਡ’ ਕਿਹਾ ਜਾ ਰਿਹਾ ਹੈ

Monday, Oct 18, 2021 - 04:38 PM (IST)

ਨੱਕ ਵਿੱਚ ਦਮ ਕਰਨ ਵਾਲਾ ਇਹ ‘ਸਭ ਤੋਂ ਭੈੜਾ ਜ਼ੁਕਾਮ'''' ਕੀ ਹੈ ਜਿਸ ਨੂੰ ‘ਸੂਪਰ ਕੋਲਡ’ ਕਿਹਾ ਜਾ ਰਿਹਾ ਹੈ
ਜ਼ੁਕਾਮ
Getty Images

ਅੱਜ-ਕੱਲ੍ਹ ਜਦੋਂ ਤੁਸੀਂ ਕਿਸੇ ਜਨਤਕ ਥਾਂ ''ਤੇ ਜਾਂਦੇ ਹੋ ਜਾਂ ਫਿਰ ਜਨਤਕ ਆਵਾਜਾਈ ਸਾਧਨ (ਪਬਲਿਕ ਟ੍ਰਾਂਸਪੋਰਟ) ਵਿੱਚ ਸਫਰ ਕਰਦੇ ਹੋ ਤਾਂ ਕੀ ਤੁਸੀਂ ਵੀ ਕੁਝ ਜ਼ਿਆਦਾ ਹੀ ਲੋਕਾਂ ਨੂੰ ਜ਼ੁਕਾਮ ਨਾਲ ਜੂਝਦੇ ਦੇਖਦੇ ਜਾਂ ਸੁਣਦੇ ਹੋ।

ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਦਫ਼ਤਰ ਤੋਂ ਚੱਲ ਰਹੀ ਇੱਕ ਕਾਲ ''ਤੇ ਮੌਜੂਦ ਕੋਈ ਸਹਿਕਰਮੀ ਅਚਾਨਕ ਹੀ ਖੰਘ੍ਹਣ ਲੱਗ ਪਵੇ ਅਤੇ ਨਾਲ ਹੀ ਦੱਸੇ ਕਿ "ਇਹ ਕੋਵਿਡ ਨਹੀਂ ਹੈ, ਮੇਰੀ ਜਾਂਚ ਹੋ ਚੁੱਕੀ ਹੈ।"

ਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪ ਵੀ ਬਿਮਾਰ ਹੋ ਅਤੇ ਬਹੁਤੇ ਲੋਕਾਂ ਦੀ ਤਰ੍ਹਾਂ ਇਸ ਗੱਲ ''ਤੇ ਸਹਿਮਤ ਹੋ ਕਿ ਇਹ ਕੋਈ ਆਮ ਜ਼ੁਕਾਮ ਨਹੀਂ ਹੈ - ਬਲਕਿ "ਹੁਣ ਤੱਕ ਦਾ ਸਭ ਤੋਂ ਭੈੜਾ ਜ਼ੁਕਾਮ" ਜਾਂ "ਸੁਪਰ ਕੋਲਡ" ਹੈ।

ਖੈਰ... ਹੁਣ ਇਸਦੀ ਆਦਤ ਪਾ ਲਓ, ਕਿਉਂਕਿ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ।

ਅਤੇ ਕੁਝ ਲੋਕ ਪਹਿਲਾਂ ਹੀ ਇਸ ਪਰੇਸ਼ਾਨੀ ਨਾਲ ਦੋ-ਚਾਰ ਹੋ ਰਹੇ ਹਨ।

ਇਹ ਵੀ ਪੜ੍ਹੋ:

"ਹੁਣ ਤੱਕ ਦਾ ਸਭ ਤੋਂ ਭੈੜਾ ਜ਼ੁਕਾਮ"

ਇਸ ਜ਼ੁਕਾਮ ਨਾਲ ਜੂਝਦੇ ਲੋਕਾਂ ਵਿੱਚੋਂ ਇੱਕ ਹਨ 24 ਸਾਲਾ ਰੇਬੇਕਾ ਲੰਡਨ।

ਬੌਰਨਮਾਊਥ ਦੇ ਰਿਟੇਲ ਕਰਮਚਾਰੀ ਰੇਬੇਕਾ ਇਸ ਨੂੰ "ਹੁਣ ਤੱਕ ਦਾ ਸਭ ਤੋਂ ਭੈੜਾ ਜ਼ੁਕਾਮ" ਕਹਿੰਦੇ ਹਨ। ਉਨ੍ਹਾਂ ਨੂੰ ਇਹ ਜ਼ੁਕਾਮ ਇੱਕ ਤਿਉਹਾਰ ਦੇ ਜਸ਼ਨ ਦੌਰਾਨ ਹੋਇਆ।

ਜਦੋਂ ਉਨ੍ਹਾਂ ਨੂੰ ਸਾਧਾਰਨ ਜ਼ੁਕਾਮ ਹੁੰਦਾ ਹੈ ਤਾਂ ਉਨ੍ਹਾਂ ਨੂੰ "ਨੱਕ ਵਗਣ, ਛਿੱਕਾਂ ਮਾਰਨ, ਗਲ਼ੇ ਵਿੱਚ ਵਿੱਚ ਖਰਾਸ਼ ਤੇ ਸੋਜ ਸਣੇ ਕੁਝ ਥਕਾਨ ਮਹਿਸੂਸ ਹੁੰਦੀ ਹੈ।"

ਉਨ੍ਹਾਂ ਨੇ ਰੇਡੀਓ 1 ਨਿਊਜ਼ਬੀਟ ਨੂੰ ਦੱਸਿਆ "ਇਹ ਉਸ ਤਰ੍ਹਾਂ ਦਾ ਨਹੀਂ ਹੈ।"

ਉਹ ਕਹਿੰਦੇ ਹਨ, "ਮੈਂ ਮੁਸ਼ਕਿਲ ਨਾਲ ਸੁੱਤੀ, ਰਾਤ ਨੂੰ ਖੰਘ੍ਹਦੀ ਹੋਈ ਉੱਠਦੀ, ਮੇਰਾ ਨੱਕ ਲਗਾਤਾਰ ਵਗਦਾ ਅਤੇ ਬਹੁਤ ਥਕਾਵਟ ਮਹਿਸੂਸ ਹੁੰਦੀ।"

ਰੇਬੇਕਾ ਨੇ ਲੇਟਰਲ ਫਲੋ ਟੈਸਟ ਕਰਵਾਏ ਅਤੇ ਨਤੀਜੇ ਨਕਾਰਾਤਮਕ ਆਏ, ਪਰ ਉਹ ਇੱਕ ਹਫਤੇ ਤੋਂ ਵੱਧ ਸਮੇਂ ਤੱਕ ਬਿਮਾਰ ਸਨ ਅਤੇ ਇਸੇ ਸੋਚ ਵਿੱਚ ਸਨ ਕਿ "ਕੀ ਇਹ ਕਦੇ ਖ਼ਤਮ ਵੀ ਹੋਵੇਗਾ।"

ਪਰ ਉਹ ਇਕੱਲੇ ਨਹੀਂ ਹਨ ਜੋ ਇਸ ਪਰੇਸ਼ਾਨੀ ਨਾਲ ਜੂਝ ਰਹੇ ਹਨ।

https://twitter.com/oliroll11/status/1439337616940408837

https://twitter.com/Nadiab_xo/status/1440209330989461512

ਸ਼ਾਇਦ ਇਹ ਕੋਵਿਡ ਨਹੀਂ ਹੈ, ਪਰ ਪਿਛਲੇ 18 ਮਹੀਨਿਆਂ ਵਿੱਚ ਜੋ ਵੀ ਹੋਇਆ ਹੈ ਇਹ ਉਸ ਨਾਲ ਜੁੜਿਆ ਹੋਇਆ ਹੈ।

ਲੰਡਨ ਵਿੱਚ ਇੱਕ ਜੀਪੀ, ਡਾਕਟਰ ਫਿਲੀਪਾ ਕਾਏ ਕਹਿੰਦੇ ਹਨ, "ਅਸੀਂ ਖੰਘ੍ਹ, ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨਾਂ ਦੀ ਗਿਣਤੀ ਵਿੱਚ ਵਾਧਾ ਵੇਖ ਰਹੇ ਹਾਂ।"

ਉਹ ਕਹਿੰਦੇ ਹਨ ਕਿ ਇਹ ਗਿਣਤੀ ਇੰਨੀ ਜ਼ਿਆਦਾ ਰਹੀ ਹੈ ਜਿੰਨੀ ਕਿ ਤੁਸੀਂ ਆਮ ਸਰਦੀਆਂ ਦੇ ਮੌਸਮ ਵਿੱਚ ਵੇਖਦੇ ਹੋ ਅਤੇ ਇਸ ਦਾ ਮੁੱਖ ਕਾਰਨ ਹੈ ਕੋਰੋਨਾਵਾਇਰਸ ਦੀਆਂ ਪਾਬੰਦੀਆਂ ਦਾ ਖ਼ਤਮ ਹੋਣਾ।

ਡਾਕਟਰ ਫਿਲੀਪਾ ਕਹਿੰਦੇ ਹਨ, "ਅਸੀਂ ਇਸ ਤਰੀਕੇ ਨਾਲ ਮਿਲ ਰਹੇ ਹਾਂ (ਇੱਕ-ਦੂਜੇ ਨਾਲ) ਜਿਵੇਂ ਕਿ ਅਸੀਂ ਪਿਛਲੇ 18 ਮਹੀਨਿਆਂ ਵਿੱਚ ਨਹੀਂ ਮਿਲੇ।"

"ਪਹਿਲੇ ਲੌਕਡਾਊਨ ਦੌਰਾਨ, ਅਸੀਂ ਹੋਰ []ਗੈਰ-ਕੋਵਿਡ] ਲਾਗਾਂ ਦੀ ਗਿਣਤੀ ਵਿੱਚ ਕਮੀ ਵੇਖੀ ਸੀ ਅਤੇ ਸਾਨੂੰ ਲੱਗਦਾ ਹੈ ਕਿ ਇਹ ਮੁੱਖ ਤੌਰ ''ਤੇ ਲੋਕਾਂ ਨੂੰ ਮਿਲਣ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਸੀ।"

https://twitter.com/LouiseRobinson5/status/1437838020376469504

https://twitter.com/DanPheby/status/1440425693972549635

ਇਸ ਤਰ੍ਹਾਂ ਜਦੋਂ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਤਾਲਾਬੰਦੀ ਦੇ ਨਿਯਮ ਤਿਆਰ ਕੀਤੇ ਗਏ ਤਾਂ ਉਨ੍ਹਾਂ ਨੇ ਲੋਕਾਂ ਦੇ ਮਿਲਣ ਨਾਲ ਫੈਲਣ ਵਾਲੇ ਹੋਰ ਵਾਇਰਸਾਂ ਨੂੰ ਵੀ ਰੋਕ ਦਿੱਤਾ।

ਹੁਣ ਅਸੀਂ ਬਾਹਰ ਜਾ ਰਹੇ ਹਾਂ, ਦੋਸਤਾਂ ਨੂੰ ਮਿਲ ਰਹੇ ਹਾਂ ਅਤੇ ਦੁਬਾਰਾ ਜਨਤਕ ਆਵਾਜਾਈ ਦੇ ਸਾਧਨ ਇਸਤੇਮਾਲ ਕਰ ਰਹੇ ਹਾਂ, ਤਾਂ ਆਮ ਜ਼ੁਕਾਮ ਵੀ ਦੁਬਾਰਾ ਫੈਲ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਡਾਕਟਰ ਫਿਲੀਪਾ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਹ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਕਹਿ ਸਕਦੇ ਹਾਂ ਕਿ ਜਦੋਂ ਕੋਈ ਵਿਅਕਤੀ ਗੱਲ ਕਰਦਾ ਹੈ ਜਾਂ ਖੰਘ੍ਹਦਾ ਹੈ ਜਾਂ ਛਿੱਕ ਮਾਰਦਾ ਹੈ - ਤੁਸੀਂ ਇਸ ਨੂੰ ਸਾਹ ਰਾਹੀਂ ਅੰਦਰ ਲੈ ਲੈਂਦੇ ਹੋ।"

ਪਿਛਲੀ ਸਰਦੀਆਂ ਵਿੱਚ ਇੰਨਾ ਜ਼ਿਆਦਾ ਮੇਲ ਨਾ ਹੋਣ ਦਾ ਮਤਲਬ ਹੈ ਕਿ ਇਸ ਸਾਲ ਸਰਕਾਰ ਦੀ ਕੋਸ਼ਿਸ਼ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਫਲੂ ਦਾ ਟੀਕਾ ਲਗਾਇਆ ਜਾਵੇ।

ਸਿਹਤ ਅਧਿਕਾਰੀ ਚਿੰਤਤ ਹਨ ਕਿਉਂਕਿ ਇਹ ਪਹਿਲਾ ਸਾਲ ਹੋਵੇਗਾ ਜਦੋਂ ਕੋਵਿਡ ਅਤੇ ਫਲੂ ਦੋਵੇਂ ਇਕੋ ਸਮੇਂ ਫੈਲਣਗੇ, ਇਸ ਲਈ ਉਹ ਚਾਹੁੰਦੇ ਹਨ ਕਿ ਹਰ ਕੋਈ ਜੋ ਇਸ ਨੂੰ ਲਗਵਾ ਸਕਦਾ ਹੈ, ਲਗਵਾ ਲਏ।

ਪੂਰੇ ਯੂਕੇ ਵਿੱਚ 4 ਕਰੋੜ ਤੋਂ ਵੱਧ ਲੋਕਾਂ ਨੂੰ ਫਲੂ ਦਾ ਟੀਕਾ ਲਗਵਾਉਣ ਲਈ ਕਿਹਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਇਨ੍ਹਾਂ ਲੋਕਾਂ ਵਿੱਚ 16 ਸਾਲ ਦੀ ਉਮਰ ਤੱਕ ਦੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਵੀ ਸ਼ਾਮਲ ਹਨ।

ਤੁਹਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ?

ਸਭ ਤੋਂ ਪਹਿਲਾਂ, ਕੋਰੋਨਾਵਾਇਰਸ ਦੇ ਤਿੰਨ ਮੁੱਖ ਲੱਛਣਾਂ ਨੂੰ ਯਾਦ ਰੱਖੋ। ਜੇ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਵੀ ਲੱਛਣ ਹੈ ਤਾਂ ਤੁਰੰਤ ਆਰਟੀਪੀਸੀਆਰ ਟੈਸਟ ਕਰਵਾਓ।

ਜ਼ੁਕਾਮ
Getty Images

ਨਵੀਂ ਅਤੇ ਲਗਾਤਾਰ ਖੰਘ੍ਹ - ਲਗਾਤਾਰ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘ੍ਹਣਾ ਜਾਂ 24 ਘੰਟਿਆਂ ਵਿੱਚ 3 ਜਾਂ ਵਧੇਰੇ ਵਾਰ ਬੁਰੀ ਤਰ੍ਹਾਂ ਖੰਘ੍ਹ ਆਉਣਾ।

ਬੁਖਾਰ - 37.8C ਭਾਵ 100.04 ਤੋਂ ਉੱਪਰ ਸਰੀਰ ਦਾ ਤਾਪਮਾਨ ਹੋਣਾ।

ਗੰਧ ਜਾਂ ਸੁਆਦ ਵਿੱਚ ਬਦਲਾਅ - ਤੁਹਾਨੂੰ ਕਿਸੇ ਚੀਜ਼ ਦਾ ਸੁਆਦ ਜਾਂ ਗੰਧ ਨਹੀਂ ਆਵੇਗੀ ਜਾਂ ਫਿਰ ਇਨ੍ਹਾਂ ਵਿੱਚ ਬਦਲਾਅ ਮਹਿਸੂਸ ਹੋਵੇਗਾ।

ਜੇ ਤੁਹਾਨੂੰ ਇਹ ਲੱਛਣ ਨਹੀਂ ਹਨ ਪਰ ਫਿਰ ਵੀ ਤੁਸੀਂ ਆਪਣੀ ਜਾਂਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੁਫਤ ਲੈਟਰਲ ਫਲੋ ਟੈਸਟ ਕਰਵਾ ਸਕਦੇ ਹੋ।

ZOE, ਦੁਨੀਆ ਦਾ ਸਭ ਤੋਂ ਵੱਡਾ ਅਧਿਐਨ ਹੈ ਜੋ ਵਿਸ਼ਾਣੂ ਬਾਰੇ ਕੀਤਾ ਜਾ ਰਿਹਾ ਹੈ। ਇਸ ਦੀਆਂ ਲੱਖਾਂ ਸਿਹਤ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਬਹੁਤ ਸਾਰੇ ਲੱਛਣ ਹੁਣ ਸਾਧਾਰਨ ਜ਼ੁਕਾਮ ਵਰਗੇ ਹੀ ਹਨ, ਖ਼ਾਸਕਰ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਕੋਵਿਡ ਟੀਕੇ ਦੀਆਂ ਦੋ ਖੁਰਾਕਾਂ ਮਿਲ ਚੁੱਕੀਆਂ ਹਨ। ਇਸ ਨਾਲ ਹੁਣ ਦੋਵਾਂ ਲਾਗ ਵਿੱਚ ਫਰਕ ਦੱਸਣਾ ਔਖਾ ਹੋ ਗਿਆ ਹੈ।

ਇਨ੍ਹਾਂ ਦੇ ਲੱਛਣਾਂ ਵਿੱਚ ਸ਼ਾਮਲ ਹਨ:

  • ਗਲੇ ਵਿੱਚ ਖਰਾਸ਼/ਦਰਦ
  • ਨੱਕ ਵਗਣਾ
  • ਸਿਰ ਦਰਦ
  • ਛਿੱਕਾਂ ਆਉਣਾ

ZOE ਅਧਿਐਨ ਮੁਤਾਬਕ: "ਲੈਟਰਲ ਫਲੋ ਟੈਸਟ ਦਾ ਨਕਾਰਾਤਮਕ ਨਤੀਜਾ ਇਹ ਯਕੀਨੀ ਬਣਾਉਣ ਲਈ ਭਰੋਸੇਯੋਗ ਨਹੀਂ ਹੈ ਕਿ ਤੁਸੀਂ ਨਿਸ਼ਚਤ ਰੂਪ ਤੋਂ ਲਾਗ ਨਾਲ ਪੀੜਤ ਨਹੀਂ ਹੋ, ਇਸ ਲਈ ਜੇ ਤੁਹਾਡੇ ਲੱਛਣ ਬਣੇ ਰਹਿੰਦੇ ਹਨ ਤਾਂ ਚੰਗਾ ਰਹੇਗਾ ਕਿ ਤੁਸੀਂ ਆਪਣੀ ਤਸੱਲੀ ਲਈ ਪੀਸੀਆਰ ਟੈਸਟ ਕਰਵਾ ਲਓ।"

ਡਾਕਟਰ ਫਿਲੀਪਾ ਕਹਿੰਦੇ ਹਨ ਕਿ ਜੇ ਇਹ ਸਿਰਫ਼ ਇੱਕ ਸਾਧਾਰਨ ਜ਼ੁਕਾਮ ਹੈ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ।

ਉਹ ਸੁਝਾਅ ਦਿੰਦੇ ਹਨ- "ਬਹੁਤ ਸਾਰੇ ਤਰਲ ਪਦਾਰਥਾਂ ਦਾ ਸੇਵਨ ਅਤੇ ਆਰਾਮ, ਸਿਰ ਦਰਦ ਅਤੇ ਸਰੀਰ ਦਰਦ ਅਤੇ ਪੀੜ ਲਈ ਸਧਾਰਨ ਦਰਦ ਨਿਵਾਰਕ ਦਵਾਈਆਂ (ਪੇਨ ਕਿਲਰਜ਼)।''''

"ਗਰਮ ਪਾਣੀ ਵਿੱਚ ਸ਼ਹਿਦ ਪੀਣ ਵਰਗੀਆਂ ਸਧਾਰਨ ਚੀਜ਼ਾਂ ਵੀ ਗਲੇ ਦੇ ਦਰਦ/ਖਰਾਸ਼ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।"

ਉਹ ਅੱਗੇ ਕਹਿੰਦੇ ਹਨ, "ਮਾਮੂਲੀ ਖੰਘ੍ਹ ਅਤੇ ਜ਼ੁਕਾਮ ਲਈ ਤੁਸੀਂ ਆਪਣੇ ਸਥਾਨਕ ਫਾਰਮਾਸਿਸਟ (ਦਵਾਈ ਦੁਕਾਨਦਾਰ) ਤੋਂ ਵੀ ਬਹੁਤ ਸਾਰੀ ਸਲਾਹ ਲੈ ਸਕਦੇ ਹੋ।"

"ਪਰ ਜੇ ਤੁਸੀਂ ਜ਼ਿਆਦਾ ਬਿਮਾਰ ਹੋ ਜਾਂਦੇ ਹੋ, ਜੇ ਤੁਹਾਨੂੰ ਖੰਘ੍ਹ ਵਿੱਚ ਖੂਨ ਆਉਂਦਾ ਹੈ, ਛਾਤੀ ਵਿੱਚ ਦਰਦ ਹੁੰਦਾ ਹੈ, ਜੇ ਤੁਹਾਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਛਾਤੀ ਵਿੱਚ ਖਿੱਚ ਪੈਂਦੀ ਹੈ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣ ਦੀ ਜ਼ਰੂਰਤ ਹੈ।"

ਫਰੈਸ਼ਰਜ਼ ਫਲੂ

ਅਸੀਂ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਹਿਲੇ ਕੁਝ ਰੋਮਾਂਚਕ ਹਫਤਿਆਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਪਰ ਫਰੈਸ਼ਰਜ਼ ਦਾ ਫਲੂ ਦਾ ਖ਼ਤਰਾ ਬਣਿਆ ਰਹੇਗਾ।

18 ਸਾਲਾ ਨੂਰ ਹਾਸ਼ਮੀ ਨੂੰ ਪੁੱਛੋ - ਜੋ ਐਡਿਨਬਰਾ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ, ਉਹ ਇੰਨੀ ਬੁਰੀ ਤਰ੍ਹਾਂ ਬਿਮਾਰ ਹਨ ਜਿਵੇਂ ਪਹਿਲਾਂ ਕਦੇ ਵੀ ਨਹੀਂ ਹੋਏ।

ਉਹ ਕਹਿੰਦੇ ਹਨ, "ਆਮ ਤੌਰ ''ਤੇ ਮੈਂ ਰੋਜ਼ਾਨਾ ਵਾਂਗ ਦਿਨ ਦੇ ਕੰਮ ਕਰਦੀ ਹਾਂ, ਪਰ ਇਸ ਨਾਲ ਮਾਸਪੇਸ਼ੀਆਂ ਵਿੱਚ ਥਕਾਵਟ ਆ ਗਈ, ਮੇਰੀ ਆਵਾਜ਼ ਬੰਦ ਹੋ ਗਈ ਅਤੇ ਸਿਰ ਦਰਦ ਹੈ, ਜਿਸ ਦਾ ਮਤਲਬ ਹੈ ਕਿ ਮੈਂ ਬੱਸ ਘਰ ਵਿੱਚ ਹੀ ਪਈ ਹਾਂ।"

ਹਾਲਾਂਕਿ, ਇਹ ਅਸਲ ਵਿੱਚ ਫਲੂ ਨਹੀਂ ਹੈ - ਇਹ ਆਮ ਜ਼ੁਕਾਮ ਦਾ ਸਿਰਫ ਇੱਕ ਹੋਰ ਰੂਪ ਹੈ।

ਇੱਥੇ ਇਸ ਤੱਥ ਨੂੰ ਵੀ ਸ਼ਾਮਲ ਕਰੋ ਕਿ ਵਿਦਿਆਰਥੀਆਂ ਦੀ ਰੋਗ ਪ੍ਰਤੀਰੋਧੀ ਪ੍ਰਣਾਲੀ ਸ਼ਾਇਦ ਬਹੁਤ ਜ਼ਿਆਦਾ ਬਾਹਰ ਜਾਣ ਨਾਲ ਇਹ ਝੱਲਣ ਦੀ ਆਦੀ ਹੋ ਜਾਵੇਗੀ ਅਤੇ ਤੁਸੀਂ ਇਸ ਦੇ ਪ੍ਰਤੀ ਕਮਜ਼ੋਰ ਹੋਵੋਗੇ।

ਖੁਸ਼ਕਿਸਮਤੀ ਨਾਲ, ਆਪਣੀ ਰੱਖਿਆ ਕਰਨਾ ਕੋਈ ਰਾਕੇਟ ਵਿਗਿਆਨ ਨਹੀਂ ਹੈ - ਇਹ ਜ਼ਰੂਰੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਖਾਓ, ਚੰਗੀ ਨੀਂਦ ਲਵੋ ਅਤੇ ਨਿਯਮਤ ਤੌਰ ''ਤੇ ਆਪਣੇ ਹੱਥ ਧੋਵੋ।

ਅਤੇ ਜੇ ਤੁਸੀਂ ਕਿਤੇ ਨਵੀਂ ਜਗ੍ਹਾ ''ਤੇ ਜਾ ਰਹੇ ਹੋ ਤਾਂ ਆਪਣੇ ਸਥਾਨਕ ਜੀਪੀ ਲਈ ਰਜਿਸਟਰ ਕਰਨਾ ਨਾ ਭੁੱਲੋ।

ਨੂਰ ਹੁਣ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ ਕਿ ਕਦੋਂ ਉਹ ਪਹਿਲਾਂ ਵਾਂਗ ਲੋਕਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕਰਨ।

ਉਹ ਕਹਿੰਦੇ ਹਨ, "ਹਾਲਾਂਕਿ ਮੈਨੂੰ ਲੱਗਦਾ ਹੈ ਕਿ ਇੱਕ ਵੱਡੇ ਸਮੂਹ ਨਾਲ ਮੇਲ-ਜੋਲ ਤੋਂ ਕੁਝ ਸਮੇਂ ਪਹਿਲਾਂ ਹੋਵੇਗਾ ਕਿਉਂਕਿ ਇਸ ਵੇਲੇ ਹਰ ਕਿਸੇ ਨੂੰ ਫਰੈਸ਼ਰਜ਼ ਫਲੂ ਹੈ।"

ਇਹ ਵੀ ਪੜ੍ਹੋ:

https://www.youtube.com/watch?v=opPtEWYk7RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b3e01049-062c-4d2f-9e49-2e54b8246a37'',''assetType'': ''STY'',''pageCounter'': ''punjabi.international.story.58955453.page'',''title'': ''ਨੱਕ ਵਿੱਚ ਦਮ ਕਰਨ ਵਾਲਾ ਇਹ ‘ਸਭ ਤੋਂ ਭੈੜਾ ਜ਼ੁਕਾਮ\'' ਕੀ ਹੈ ਜਿਸ ਨੂੰ ‘ਸੂਪਰ ਕੋਲਡ’ ਕਿਹਾ ਜਾ ਰਿਹਾ ਹੈ'',''author'': ''ਇਮਰਾਨ ਰਹਿਮਾਨ - ਜੋਨਸ ਅਤੇ ਮਨੀਸ਼ ਪਾਂਡੇ'',''published'': ''2021-10-18T11:01:36Z'',''updated'': ''2021-10-18T11:01:36Z''});s_bbcws(''track'',''pageView'');

Related News