ਸੈਕਸ ਦੌਰਾਨ ਸਟੇਲਥਿੰਗ ਕੀ ਹੈ ਅਤੇ ਕਈ ਦੇਸ਼ ਇਸ ਨੂੰ ਬਲਾਤਕਾਰ ਕਿਉਂ ਮੰਨ ਰਹੇ ਹਨ
Monday, Oct 18, 2021 - 11:38 AM (IST)


ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਅਸੈਂਬਲੀ ਨੇ ਸਟੇਲਥਿੰਗ ਯਾਨੀ ''ਸੈਕਸ ਦੌਰਾਨ ਆਪਣੇ ਸਾਥੀ ਦੀ ਜਾਣਕਾਰੀ ਜਾਂ ਸਹਿਮਤੀ ਬਿਨਾਂ ਕੰਡੋਮ ਹਟਾਉਣ'' ''ਤੇ ਪਾਬੰਦੀ ਲਗਾ ਦਿੱਤੀ ਹੈ।
ਡੇਮੋਕ੍ਰੇਟ ਮੈਂਬਰ ਕ੍ਰਿਸਟੀਨਾ ਗਾਰਸੀਆ ਪਿਛਲੇ ਚਾਰ ਸਾਲ ਤੋਂ ਇਸ ਕਾਨੂੰਨ ਲਈ ਕੋਸ਼ਿਸ਼ ਕਰ ਰਹੇ ਸਨ। ਅਸੈਂਬਲੀ ਵਿੱਚ ਇਸ ਕਾਨੂੰਨ ਨੂੰ ਪੇਸ਼ ਕਰਨ ਵਾਲੀ ਗਾਰਸੀਆ ਨੇ ਉੱਥੇ ਕਿਹਾ, ''''ਹੁਣ ਸਾਫ਼ ਹੈ ਕਿ ਕੈਲੀਫੋਰਨੀਆ ''ਚ ਅਜਿਹਾ ਕਰਨਾ ਅਪਰਾਧ ਹੈ।''''
ਗਾਰਸੀਆ ਨੇ ਕਿਹਾ, ''''ਇਹ ਆਪਣੀ ਤਰ੍ਹਾਂ ਦਾ ਦੇਸ਼ ਦਾ ਪਹਿਲਾ ਕਾਨੂੰਨ ਹੈ। ਮੈਂ ਬਾਕੀ ਸੂਬਿਆਂ ਤੋਂ ਵੀ ਕੈਲੀਫੋਰਨੀਆ ਦੇ ਰਾਹ ''ਤੇ ਤੁਰਣ ਅਤੇ ਇਹ ਸਪੱਸ਼ਟ ਕਰਨ ਦੀ ਗੁਜਾਰਿਸ਼ ਕਰਦੀ ਹਾਂ ਕਿ ਸਟੇਲਥਿੰਗ ਨਾ ਸਿਰਫ਼ ਅਨੈਤਿਕ ਹੈ, ਸਗੋਂ ਗੈਰਕਾਨੂੰਨੀ ਵੀ ਹੈ।''''
ਸਟੇਲਥਿੰਗ ਦਾ ਕਾਨੂੰਨ ਬਣਾਉਣ ਲਈ ਕ੍ਰਿਸਟੀਨਾ ਗਾਰਸੀਆ 2017 ਤੋਂ ਕੰਮ ਰਹੇ ਹਨ। ਉਸ ਵੇਲੇ ਉਹ ਵਿਦਿਆਰਥੀ ਰਹੇ ਐਲੇਕਜੈਂਡਰਾ ਬ੍ਰੋਡਸਕੀ ਦੀ ਇੱਕ ਰਿਪੋਰਟ ''ਕੋਲੰਬੀਆ ਜਰਨਲ ਆਫ਼ ਜੇਂਡਰ ਐਂਡ ਲਾਅ'' ''ਚ ਛਪੀ ਸੀ। ਇਸ ਕਾਨੂੰਨ ਲਈ ਜਾਗਰੂਕਤਾ ਫੈਲਾਉਣ ਦਾ ਸਹਿਰਾ ਇਸ ਰਿਪੋਰਟ ਨੂੰ ਹੀ ਦਿੱਤਾ ਜਾਂਦਾ ਹੈ।
ਹਾਲਾਂਕਿ, ਸਟੇਲਥਿੰਗ ਕੋਈ ਨਵੀਂ ਗੱਲ ਨਹੀਂ ਹੈ।
ਇਹ ਵੀ ਪੜ੍ਹੋ:
- ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?
- ''ਅਸੀਂ ਸੈਕਸ ਨਹੀਂ ਵੇਚਦੇ ਇਹ ਸਿਰਫ਼ ਕਲਾ ਹੈ''
- ‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’
ਸਟੇਲਥਿੰਗ ਹੈ ਕੀ?
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਸਟੇਲਥਿੰਗ ਦਾ ਮਤਲਬ ਸੈਕਸ ਦੌਰਾਨ ਸਾਥੀ ਨੂੰ ਦੱਸੇ ਬਿਨਾਂ ਕੰਡੋਮ ਹਟਾ ਲੈਣਾ ਜਾਂ ਉਸ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਵਰਗਾ ਹੈ।
ਅਜਿਹਾ ਕਰਨ ਨਾਲ ਸਾਥੀ ਦੇ ਅੰਦਰੂਨੀ ਰੋਗਾਂ ਨਾਲ ਲਾਗ ਲੱਗਣ ਜਾਂ ਗਰਭਵਤੀ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਨਾਲ ਹੀ ਇਹ ਪੀੜਤ ਜਾਂ ਪੀੜਤਾਂ ਦੀ ਸ਼ਾਨ ਦੀ ਉਲੰਘਣਾ ਕਰਦਾ ਹੈ।

ਹਾਲਾਂਕਿ ਅੰਦਾਜਾ ਹੈ ਕਿ ਅਜਿਹਾ ਸਾਲਾਂ ਤੋਂ ਹੁੰਦਾ ਆ ਰਿਹਾ ਹੈ, ਪਰ ਇੰਟਰਨੈੱਟ ਦੇ ਪੌਪੂਲਰ ਹੋਣ ਤੋਂ ਬਾਅਦ ਇਸ ਉੱਤੇ ਵੱਧ ਧਿਆਨ ਦਿੱਤਾ ਗਿਆ।
ਅਸਲ ਵਿੱਚ ਇੰਟਰਨੈੱਟ ''ਤੇ ਕਈ ਬਲਾਗ ਵਿੱਚ ਸੈਕਸ ਅਪਰਾਧੀਆਂ ਨੂੰ ਇਹ ਦੱਸਦੇ ਦੇਖਿਆ ਗਿਆ ਕਿ ਸਟੇਲਥਿੰਗ ਦੇ ਕੰਮ ਨੂੰ ਕਿਵੇਂ ਅੰਜਾਮ ਦਿੱਤਾ ਜਾਵੇ।
ਨੈਸ਼ਨਲ ਲਾਈਬ੍ਰੇਰੀ ਆਫ਼ ਮੈਡਿਸੀਨ ''ਚ 2019 ਵਿੱਚ ਛਪੇ ਇੱਕ ਪਰਚੇ ''ਚ 21 ਤੋਂ 30 ਸਾਲ ਦੀ 12 ਫੀਸਦੀ ਔਰਤਾਂ ਨੇ ਸਟੇਲਥਿੰਗ ਦੇ ਆਪਣੇ ਤਜਰਬੇ ਸਾਂਝੇ ਕੀਤੇ।
ਉਸੇ ਸਾਲ ਆਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਦੇਖਿਆ ਕਿ ਮਰਦਾਂ ਦੇ ਨਾਲ ਸੰਬੰਧ ਬਣਾਉਣ ਦੌਰਾਨ 33 ਫੀਸਦੀ ਔਰਤਾਂ ਅਤੇ 20 ਫੀਸਦੀ ਮਰਦਾਂ ਦੇ ਨਾਲ ਸਟੇਲਥਿੰਗ ਦਾ ਵਾਕਿਆ ਹੋਇਆ।
2019 ਦੇ ਇੱਕ ਹੋਰ ਅਧਿਐਨ ਵਿੱਚ ਦੇਖਿਆ ਗਿਆ ਕਿ ਲਗਭਗ 10 ਫੀਸਦੀ ਮਰਦਾਂ ਨੇ ਸੈਕਸ ਦੌਰਾਨ ਬਿਨਾਂ ਸਾਥੀ ਦੀ ਸਹਿਮਤੀ ਦੇ ਕੰਡੋਮ ਹਟਾਏ ਸਨ।
ਐਲੇਕਜੈਂਡਰਾ ਬ੍ਰੋਡਸਕੀ ਨੇ 2017 ''ਚ ਛਪੇ ਇੱਕ ਪਰਚੇ ''ਚ ਸਟੇਲਥਿੰਗ ਬਾਰੇ ਲਿਖਣ ਵਾਲੇ ਇੱਕ ਮੰਨੇ-ਪ੍ਰਮੰਨੇ ਬਲਾਗਰ ਦਾ ਜਿਕਰ ਕੀਤਾ ਸੀ।
ਇਹ ਬਲਾਗਰ ਹੁਣ ਇਨਐਕਟਿਵ ਹੋ ਚੁੱਕੀ ਆਪਣੀ ਵੈੱਬਸਾਈਟ ''ਤੇ ਹੋਰ ਮਰਦਾਂ ਨੂੰ ਸਲਾਹ ਦਿੰਦੇ ਸਨ ਕਿ ਕਿਵੇਂ ਸਾਥੀ ਦੇ ਪਤਾ ਚਲੇ ਬਿਨਾਂ ਕੰਡੋਮ ਨੂੰ ਚੁੱਪਚਾਪ ਹਟਾਇਆ ਜਾਵੇ।
ਬਲਾਗ ''ਤੇ ਕੁਮੈਂਟ ਕਰਨ ਵਾਲਿਆਂ ਨੇ ਕਈ ਤਰ੍ਹਾਂ ਦੀਆਂ ਮਾੜੀ ਸਬਦਾਵਲੀ ਵਾਲੀਆਂ ਟਿੱਪਣੀਆਂ ਕੀਤੀਆਂ ਸਨ।
ਪਰ ਜਦੋਂ ਸਟੇਲਥਿੰਗ ਨੂੰ ਲੈ ਕੇ ਜਾਗਰੂਕਤਾ ਵਧੀ ਤਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਪਿਛੜ ਗਈ।
ਕਾਨੂੰਨ ਕੀ ਕਹਿੰਦਾ ਹੈ?
ਜਿਨ੍ਹਾਂ ਮੁਲਕਾਂ ਨੇ ਵੀ ਸਟੇਲਥਿੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੇ ਇਸ ਦੇ ਲਈ ਵੱਖ-ਵੱਖ ਤਰੀਕੇ ਅਪਨਾਏ ਹਨ।

ਕੈਲੀਫੋਰਨੀਆ ਦਾ ਇਹ ਕਾਨੂੰਨ ਅਮਰੀਕਾ ਦਾ ਆਪਣੀ ਤਰ੍ਹਾਂ ਦਾ ਪਹਿਲਾ ਕਾਨੂੰਨ ਹੈ ਜੋ ਸਟੇਲਥਿੰਗ ਨੂੰ ਅਸਲ ਵਿੱਚ ਅਪਰਾਧ ਨਹੀਂ ਬਣਾਉਂਦਾ।
ਇਸ ਦੀ ਥਾਂ ਸਟੇਲਥਿੰਗ ਲਈ ਇਸ ਕਾਨੂੰਨ ਵਿੱਚ ਆਮ ਸਜਾ ਦੀ ਤਜਵੀਜ਼ ਕੀਤੀ ਗਈ ਹੈ। ਇਸ ਨਾਲ ਪੀੜਤ ਜਾਂ ਪੀੜਤਾਂ ਨੂੰ ਹਰਜਾਨੇ ਲਈ ਮੁਕੱਦਮਾ ਕਰਨ ਦੀ ਇਜਾਜ਼ਤ ਮਿਲਦੀ ਹੈ।
ਦੁਨੀਆ ਭਰ ਵਿੱਚ ਇਸ ਦੇ ਲ਼ਈ ਜਿਨਸੀ ਹਮਲੇ ਤੋਂ ਲੈ ਕੇ ਬਲਾਤਕਾਰ ਤੱਕ ਦੇ ਮਾਮਲੇ ਦਰਜ ਹੋਣ ਤੋਂ ਬਾਅਦ ਸਿਰਫ਼ ਕੁਝ ਮਾਮਲਿਆਂ ਵਿੱਚ ਹੀ ਮੁਕੱਦਮੇ ਸਫ਼ਲ ਹੋ ਪਾਉਂਦੇ ਹਨ।
ਜਰਮਨੀ ਦੇ ਇੱਕ ਪੁਲਿਸ ਅਧਿਕਾਰੀ ਨੂੰ ਆਪਣੇ ਸਾਥੀ ਦੀ ਸਹਿਮਤੀ ਤੋਂ ਬਗੈਰ ਬਿਨਾਂ ਕੰਡੋਮ ਕੱਢਣ ਦੇ ਲਈ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਅਦਾਲਤ ਤੋਂ ਉਨ੍ਹਾਂ ਨੂੰ ਅੱਠ ਮਹੀਨੇ ਦੀ ਜੇਲ੍ਹ ਦੀ ਸਜਾ ਮਿਲੀ ਸੀ। ਨਾਲ ਹੀ ਪੀੜਤ ਦੇ ਅੰਦਰੂਨੀ ਸਿਹਤ ਦੀ ਜਾਂਚ ਲਈ 96 ਯੂਰੋ (8,300 ਰੁਪਏ) ਅਤੇ ਹਰਜਾਨੇ ਦੇ ਰੂਪ ''ਚ 3,000 ਯੂਰੋ (2.62 ਲੱਖ ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਨਿਊਜੀਲੈਂਡ ਵਿੱਚ ਇਸ ਦੇ ਲਈ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ। ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵਿਅਕਤੀ ਨੂੰ ਕਿਸੇ ਸੈਕਸ ਵਰਕਰ ਨਾਲ ਸਟੇਲਥਿੰਗ ਕਰਨ ਦੇ ਚਲਦੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਲਈ ਉਸ ਨੂੰ ਤਿੰਨ ਸਾਲ ਨੌਂ ਮਹੀਨੇ ਦੀ ਜੇਲ੍ਹ ਦੀ ਸਜਾ ਸੁਣਾਈ ਗਈ।
ਇਸੇ ਤਰ੍ਹਾਂ ਬ੍ਰਿਟੇਨ ਵਿੱਚ ਵੀ ਸਟੇਲਥਿੰਗ ਨੂੰ ਬਲਾਤਕਾਰ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਦੇ ਲਈ ਕੋਈ ਖਾਸ ਕਾਨੂੰਨੀ ਨਹੀਂ ਹੈ। 2019 ਵਿੱਚ ਇੱਕ ਵਿਅਕਤੀ ਨੂੰ ਕਿਸੇ ਵਰਕਰ ਦੇ ਨਾਲ ਸਟੇਲਥਿੰਗ ਕਰਨ ਲਈ ਬਲਾਤਕਾਰ ਦਾ ਦੋਸ਼ੀ ਮੰਨਿਆ ਗਿਆ ਸੀ।
ਮੁਲਜ਼ਮ ਨੂੰ ਸੈਕਸ ਵਰਕਰ ਨੇ ਖਾਸ ਤੌਰ ''ਤੇ ਗੁਜਾਰਿਸ਼ ਕੀਤੀ ਸੀ ਕਿ ਉਹ ਕੰਡੋਮ ਲਗਾਏ। ਅਦਾਲਤ ਨੇ ਮੁਲਜ਼ਮ ਨੂੰ ਕੰਡੋਮ ਹਟਾਉਣ ਲਈ ਸੈਕਸ ਵਰਕਰ ਦੀ ਸ਼ਰਤ ਦੇ ਨਾਲ ਸਹਿਮਤੀ ਨੂੰ ਨਕਾਰਦੇ ਹੋਏ ਬਣੇ ਸੰਬੰਧ ਨੂੰ ਬਲਾਤਕਾਰ ਕਰਾਰ ਦਿੱਤਾ।
2014 ਵਿੱਚ ਕੈਨੇਡੇ ਤਾਂ 2017 ਵਿੱਚ ਸਵਿਟਜ਼ਰਲੈਂਡ ਵਿੱਚ ਇਸ ਦੇ ਚਲਦਿਆਂ ਜਿਨਸੀ ਸ਼ੋਸ਼ਣ ਦਾ ਸਫ਼ਲ ਮੁਕੱਦਮਾ ਚਲਾਇਆ ਗਿਆ। ਹਾਲਾਂਕਿ ਹਾਲ ਵਿੱਚ ਜ਼ਯੂਰਿਖ਼ ਦੇ ਕੈਂਟੋਨਲ ਸੁਪਰੀਮ ਕੋਰਟ ਨੇ ਅਫ਼ਸੋਸ ਦੇ ਨਾਲ ਸਟੇਲਥਿੰਗ ਨੂੰ ਅਵੈਧ ਕਰਾਰ ਨਹੀਂ ਦਿੱਤਾ।
ਸਟੇਲਥਿੰਗ ਦੇ ਸਭ ਤੋਂ ਹਾਈ ਪ੍ਰੋਫਾਈਲ ਮਾਮਲਿਆਂ ਵਿੱਚੋਂ ਇੱਕ ਜੂਲੀਅਨ ਅਸਾਂਜ ਦਾ ਰਿਹਾ ਹੈ। ਉਨ੍ਹਾਂ ''ਤੇ 2010 ਵਿੱਚ ਸਵੀਡਨ ਦੀ ਯਾਤਰਾ ਦੌਰਾਨ ਦੋ ਵੱਖ-ਵੱਖ ਔਰਤਾਂ ਨੇ ਸੈਕਸ ਕਰਨ ਦੌਰਾਨ ਕੰਡੋਮ ਹਟਾਉਣ ਦਾ ਇਲਜਾਮ ਲਗਾਇਆ ਸੀ।
ਹਾਲਾਂਕਿ, ਉਨ੍ਹਾਂ ਨੂੰ ਕਿਸੇ ਵੀ ਅਪਰਾਧ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਅਮਰੀਕਾ ਨੂੰ ਸੌਂਪ ਦੇਣ ਦੇ ਡਰ ਨਾਲ ਉਨ੍ਹਾਂ ਨੇ ਸਵੀਡਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਉਨ੍ਹਾਂ ''ਤੇ ਜਾਸੂਸੀ ਦੇ ਮਾਮਲੇ ਦਰਜ ਸਨ। ਬਾਅਦ ਵਿੱਚ ਸਵੀਡਨ ਨੇ ਇਸ ਮਾਮਲੇ ਨੂੰ ਹਟਾ ਦਿੱਤਾ।
ਹੁਣ ਅੱਗੇ ਕੀ ਹੋਵੇਗਾ?
ਦੁਨੀਆਂ ਵਿੱਚ ਸਟੇਲਥਿੰਗ ਨਾਲ ਨਜਿੱਠਣ ਦੇ ਤਰੀਕਿਆਂ ਵਿੱਚ ਕਾਫੀ ਅਸਾਮਨਤਾਵਾਂ ਹਨ। ਇਸ ਗੱਲ ਨੂੰ ਮਿਸ਼ੇਲਾ ਕੋਇਲ ਵੱਲੋਂ ਪ੍ਰੋਡਿਊਸ ਕੀਤੀ ਅਤੇ ਅਦਾਕਾਰੀ ਵਾਲੀ ਬੀਬੀਸੀ ਦੀ ਮਸ਼ਹੂਰ ਮਿਨੀ ਸੀਰੀਜ਼ ''ਆਈ ਮੇ ਡਿਸਟ੍ਰਾਏ ਯੂ'' ਵਿੱਚ ਦਿਖਾਇਆ ਗਿਆ ਹੈ।

ਇਸ ਦੇ ਪੰਜਵੇਂ ਐਪੀਸੋਡ ਵਿੱਚ ਅਦਾਕਾਰਾ ਅਰਾਬੇਲਾ, ਸਟੇਲਥਿੰਗ ਕਰਨ ਵਾਲੇ ਸ਼ਖ਼ਸ ਨੂੰ ਬ੍ਰਿਟੇਨ ਦੇ ਕਾਨੂੰਨ ਤਹਿਤ ਬਲਾਤਕਾਰੀ ਦੱਸਦੀ ਹੈ। ਉਹ ਫਿਰ ਇਸ ਨੂੰ ਅਮਰੀਕਾ ਅਤੇ ਆਸਟਰੇਲੀਆ ਤੋਂ ਵੱਖ ਕਰਦੀ ਹੋਈ ਕਹਿੰਦੀ ਹੈ, ''''ਜੇ ਤੁਸੀਂ ਅਮਰੀਕਾ ਵਿੱਚ ਹੋ ਤਾਂ ਇਸ ਨੂੰ ''ਬਲਾਤਕਾਰ ਦੇ ਨੇੜੇ'' ਮੰਨਿਆ ਜਾਵੇਗਾ। ਉਧਰ ਆਸਟਰੇਲੀਆ ਵਿੱਚ ਇਸ ਨੂੰ ''ਥੋੜ੍ਹਾ ਬਲਾਤਕਾਰ'' ਕਿਹਾ ਜਾਵੇਗਾ।
ਆਖਿਰਕਾਰ ਸਟੇਲਥਿੰਗ ਸਹਿਮਤੀ ਦਾ ਸਵਾਲ ਹੈ ਅਤੇ ਕਿਸੇ ''ਤੇ ਮੁਕੱਦਮਾ ਚਲਾਉਣ ਲਈ ਦੇਸ਼ ਦੇ ਕਾਨੂੰਨਾਂ ਨੂੰ ਇਸ ਦਾ ਖਿਆਲ ਰੱਖਣਾ ਹੋਵੇਗਾ।
ਐਮਨੇਸਟੀ ਇੰਟਰਨੈਸ਼ਨਲ ਨੇ ਯੂਰਪ ਦੇ ਬਲਾਤਕਾਰ ਕਾਨੂੰਨਾਂ ਦੀ ਸਮੀਖਿਆ ਵਿੱਚ ਦੇਖਿਆ ਕਿ 31 ਵਿੱਚੋਂ ਸਿਰਫ਼ 12 ਦੇਸ਼ਾਂ ਵਿੱਚ ''ਸਹਿਮਤੀ'' ਲਈ ਕਾਨੂੰਨ ਸਨ। ਬਾਕੀ ਦੇਸ਼ਾਂ ਵਿੱਚ ਦੂਜੇ ਕਾਰਨਾਂ ਕਰ ਕੇ ਇਸ ਨੂੰ ਬਲਾਤਕਾਰ ਮੰਨਿਆ ਜਾਂਦਾ ਸੀ, ਜਿਵੇਂ ਕਿ ਕੀ ਸੈਕਸ ਦੌਰਾਨ ਹਿੰਸਾ ਕੀਤੀ ਗਈ ਸੀ।
ਨੀਦਰਲੈਂਡਜ਼, ਫਿਨਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਸਣੇ ਕਏ ਦੇਸ਼ ਆਪਣੇ ਕਾਨੂੰਨਾਂ ਨੂੰ ਬਦਲਣ ਦੀ ਸੋਚ ਰਹੇ ਹਨ। ਉਧਰ ਸਪੇਨ ਨੇ ਪਿਛਲੇ ਸਾਲ ਜਿਨਸੀ ਹਿੰਸਾ ਦੇ ਲਈ ਇੱਕ ਬਿੱਲ ਲਿਆਉਣ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਵਿੱਚ ਬਲਾਤਕਾਰ ਦਾ ਕਾਨੂੰਨੀ ਪਰਿਭਾਸ਼ਾ ਨੂੰ ਬਦਲਿਆ ਜਾਵੇਗਾ।
ਕੈਲੀਫੋਰਨੀਆ ਵਾਂਗ ਹੀ ਆਸਟਰੇਲੀਆ ਦੇ ਰਾਜਧਾਨੀ ਖੇਤਰ (ਏਸੀਟੀ) ਨੇ ਵੀ ਲੰਘੇ ਦਿਨਾਂ ਵਿੱਚ ਸਟੇਲਥਿੰਗ ਨੂੰ ਗੈਰ-ਕਾਨੂੰਨੀ ਐਲਾਨਿਆ। ਅਜਿਹਾ ਕਰਨ ਵਾਲਾ ਉਹ ਆਸਟਰੇਲੀਆ ਦਾ ਪਹਿਲਾ ਸੂਬਾ ਹੈ। ਮੌਜੂਦਾ ਕਾਨੂੰਨਾਂ ਵਿੱਚ ਇਹ ਗਤੀਵਿਧੀ ਪਹਿਲਾੰ ਤੋੰ ਦਰਜ ਸੀ। ਪਰ ਨਵੇਂ ਕਾਨੂੰਨ ਦੇ ਤਹਿਤ ਹੁਣ ਇਸ ਨੂੰ ਜਿਨਸੀ ਹਮਲਾ ਮੰਨਿਆ ਜਾਵੇਗਾ।
ਇਸ ਬਿੱਲ ਨੂੰ ਵਿਰੋਧੀ ਧਿਰ ਦੀ ਨੇਤਾ ਐਲੀਜਾਬੇਥ ਲੀ ਨੇ ਪੇਸ਼ ਕੀਤਾ ਸੀ। ਉਨ੍ਹੰ ਨੇ ਕਿਹਾ ਕਿ ''''ਸਟੇਲਥਿੰਗ ਕਿਸੇ ਵੀ ਇਨਸਾਨ ਲਈ ਇੱਕ ਦਰਦਨਾਕ ਚੀਜ਼ ਹੈ। ਮੈਨੂੰ ਮਾਣ ਹੈ ਕਿ ਏਸੀਟੀ ਨੇ ਇਸ ਭਿਆਨਕ ਕੰਮ ਨੂੰ ਅਪਰਾਧ ਕਰਾਰ ਦੇਣ ਵਾਲਾ ਇਹ ਕਾਨੂੰਨ ਪਾਸ ਕਰ ਕੇ ਦੇਸ਼ ਨੂੰ ਵਧਾਉਣ ਵਾਲਾ ਕੰਮ ਕੀਤਾ ਹੈ।''''
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=Un8NY_CdqeY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c17f7a93-0550-4a09-bbb6-d5b42a4f1bf9'',''assetType'': ''STY'',''pageCounter'': ''punjabi.international.story.58944262.page'',''title'': ''ਸੈਕਸ ਦੌਰਾਨ ਸਟੇਲਥਿੰਗ ਕੀ ਹੈ ਅਤੇ ਕਈ ਦੇਸ਼ ਇਸ ਨੂੰ ਬਲਾਤਕਾਰ ਕਿਉਂ ਮੰਨ ਰਹੇ ਹਨ'',''published'': ''2021-10-18T05:59:20Z'',''updated'': ''2021-10-18T05:59:20Z''});s_bbcws(''track'',''pageView'');