ਜੰਮੂ-ਕਸ਼ਮੀਰ : 7 ਦਿਨਾਂ ਤੋਂ ਪੁਲਿਸ ਮੁਕਾਬਲਾ ਜਾਰੀ, 9 ਜਵਾਨ ਤੇ 5 ਆਮ ਲੋਕਾਂ ਦੀ ਮੌਤ
Monday, Oct 18, 2021 - 09:38 AM (IST)

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਬੀਤੇ ਸੋਮਵਾਰ ਤੋਂ ਫੌਜ ਅਤੇ ਕੱਟੜਪੰਥੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
ਇੱਥੇ ਸਰਹੱਦੀ ਇਲਾਕੇ ਪੁੰਛ ਵਿੱਚ ਮੁਕਾਬਲਾ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਵਿੱਚ ਫੌਜ ਦੋ ਅਧਿਕਾਰੀਆਂ ਸਣੇ 9 ਜਵਾਨ ਮਾਰੇ ਗਏ ਹਨ।
ਫੌਜ ਨੇ ਬੀਤੇ ਸੋਮਾਵਾਰ ਨੂੰ ਪੁੰਛ ਤੋਂ ਕਰੀਬ 100 ਕਿਲੋਮੀਟਰ ਦੂਰ ਸਰਨਕੋਟ ਦੇ ਇੱਕ ਪਿੰਡ ਵਿੱਚ ਕੱਟੜਪੰਥੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ।
ਮੁਹਿੰਮ ਦੇ ਪਹਿਲੇ ਦਿਨ ਫੌਜ ਦੇ ਪੰਜ ਜਵਾਨ ਮਾਰੇ ਗਏ ਸਨ, ਜਿਸ ਵਿੱਚ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਵੀ ਸ਼ਾਮਿਲ ਸਨ।
ਪਹਿਲੇ ਦਿਨ ਮਾਰੇ ਗਏ ਪੰਜ ਫੌਜੀ ਜਵਾਨਾਂ ਵਿਚੋਂ 4 ਪੰਜਾਬ ਨਾਲ ਸਬੰਧਤ ਸਨ।
ਕੱਟੜਪੰਥੀਆਂ ਖ਼ਿਲਾਫ਼ ਜਾਰੀ ਮੁਹਿੰਮ ਵਿੱਚ ਦੋ ਦਿਨਾਂ ਤੋਂ ਬਾਅਦ ਫਿਰ ਗੋਲੀਬਾਰੀ ਹੋਈ, ਜਿਸ ਵਿੱਚ ਦੋ ਹੋਰ ਜਵਾਨ ਮਾਰੇ ਗਏ।
ਇਹ ਵੀ ਪੜ੍ਹੋ-
- ਕਿਵੇਂ ਬਣਿਆ ਜੰਮੂ-ਕਸ਼ਮੀਰ ਦਾ ਵੱਖਰਾ ਝੰਡਾ?
- ''ਕਸ਼ਮੀਰੀ ਹੋਣ ਕਰਕੇ ਸਾਨੂੰ ਮਿਹਣੇ ਸਹਿਣੇ ਪੈਂਦੇ ਹਨ''
- ਕਸ਼ਮੀਰ ਦੇ ਪਾਕਿਸਤਾਨ ਨਾਲ ਰਲਣ ਬਾਰੇ ਗਾਂਧੀ ਨੇ ਕੀ ਕਿਹਾ ਸੀ
7 ਦਿਨਾਂ ਤੋਂ ਚੱਲ ਰਿਹਾ ਮੁਕਾਬਲਾ
ਹੁਣ ਤੱਕ ਫੌਜ ਦੇ ਦੋ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਅਤੇ ਹੋਰ 7 ਜਵਾਨ ਮਾਰੇ ਗਏ ਹਨ।
ਫੌਜ ਦੇ ਅਧਿਕਾਰੀਆਂ ਮੁਤਾਬਕ ਬੀਤੇ ਸੋਮਵਾਰ ਨੂੰ ਸੂਚਨਾ ਮਿਲਣ ''ਤੇ ਫੌਜ ਨੇ ਸੁਰਨਕੋਟ ਦੇ ਜੰਗਲਾਂ ਵਿੱਚ ਕੱਟੜਪੰਥੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਇਸੇ ਦੌਰਾਨ ਫੌਜ ਅਤੇ ਕੱਟੜਪੰਥੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਸ਼ੁਰੂ ਹੋਇਆ। ਪਹਿਲੇ ਮੁਕਾਬਲੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਣੇ ਪੰਜ ਜਵਾਨ ਮਾਰੇ ਗਏ ਸਨ।
ਕੱਟੜਪੰਥੀਆਂ ਨੂੰ ਲੱਭਣ ਲਈ ਸੈਨਾ ਦੀਆਂ ਟੁਕੜੀਆਂ ਨੂੰ ਐਨਕਾਊਂਟਰ ਵਾਲੀ ਥਾਂ ਵੱਲ ਭੇਜਿਆ ਗਿਆ ਅਤੇ ਏਰੀਅਲ ਸਰਵੇ ਕੀਤੇ ਗਏ।
ਕੱਟੜਪੰਥੀਆਂ ਖ਼ਿਲਾਫ਼ ਪੁੰਛ-ਰਾਜੌਰੀ ਦੇ ਸੰਘਣੇ ਜੰਗਲਾਂ ਵਿੱਚ ਤਲਾਸੀ ਮੁਹਿੰਮ ਜਾਰੀ ਹੈ।
ਰਾਜੌਰੀ ਪੁੰਛ ਦੇ ਡੀਆਈਜੀ (ਡਿਪਟੀ ਇੰਸਪੈਕਟਰ ਜਨਰਲ) ਵਿਵੇਕ ਗੁਪਤਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁੰਛ ਦੇ ਭਾਠਾ ਧੁਰਾਇਨ ਦੇ ਸੰਘਣੇ ਜੰਗਲਾਂ ਵਿੱਚ ਆਪਰੇਸ਼ਨ ਹੁਣ ਵੀ ਜਾਰੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਦੇ ਸਖ਼ਤ ਹਾਲਾਤ ਕਾਰਨ ਸੁਰੱਖਿਆ ਬਲ ਬਹੁਤ ਚੌਕਸੀ ਤੋਂ ਕੰਮ ਲੈ ਰਹੇ ਹਨ।
ਪੰਜ ਆਮ ਲੋਕਾਂ ਦੀ ਵੀ ਮੌਤ
ਇਸੇ ਐਤਵਾਰ ਨੂੰ ਕਸ਼ਮੀਰ ਵਿੱਚ ਪੰਜ ਆਮ ਲੋਕਾਂ ਦਾ ਕਤਲ ਵੀ ਹੋਇਆ ਹੈ।
ਸ਼ਨੀਵਾਰ ਦੇਰ ਸ਼ਾਮ ਸ਼੍ਰੀਨਗਰ ਅਤੇ ਪੁਲਵਾਮਾ ਵਿੱਚ ਦੋ ਮਜ਼ਦੂਰਾਂ ਦਾ ਸ਼ੱਕੀ ਕੱਟੜਪੰਥੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਮਾਰੇ ਮਜ਼ਦੂਰਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸਗੀਰ ਅਹਿਮਦ ਅਤੇ ਬਿਹਾਰ ਦੇ ਬਾਂਕਾ ਇਲਾਕੇ ਦੇ ਅਰਵਿੰਦ ਕੁਮਾਰ ਵਜੋਂ ਹੋਈ ਹੈ।
30 ਸਾਲਾਂ ਦੇ ਅਰਵਿੰਦ ਕੁਮਾਰ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਗੋਲ-ਗੱਪੇ ਵੇਚਦੇ ਸਨ। ਸਨੀਵਾਰ ਸ਼ਾਮੀਂ ਨੇੜਿਓਂ ਉਨ੍ਹਾਂ ਦੇ ਸਿਰ ''ਤੇ ਗੋਲੀ ਮਾਰ ਦਿੱਤੀ ਗਈ।
ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਰੀਬ ਇੱਕ ਘੰਟੇ ਬਾਅਦ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ੱਕੀ ਕੱਟੜਪੰਥੀਆਂ ਨੇ ਸਗੀਰ ਅਹਿਮਦ ਨਾਮ ਦੇ ਇੱਕ ਕਾਰਪੇਂਟਰ ਦਾ ਗੋਲੀ ਮਾਰ ਕਤਲ ਕਰ ਦਿੱਤਾ।
ਪੁਲਿਸ ਨੇ ਇਨ੍ਹਾਂ ਕੱਟੜਪੰਥੀਆਂ ਹਮਲਿਆਂ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ।
ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ''ਤੇ ਕਸ਼ਮੀਰ ਦੇ ਸਿਆਸੀ ਦਲਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ ਅਤੇ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਹੈ।
ਕਤਲਾਂ ਤੋਂ ਬਾਅਦ ਪੁਲਿਸ ਤੋਂ 13 ਕੱਟੜਪੰਥੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=VE8KERqbVes
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''72ae64cc-9c63-41cb-9aa0-9d2a9148c0c2'',''assetType'': ''STY'',''pageCounter'': ''punjabi.india.story.58950274.page'',''title'': ''ਜੰਮੂ-ਕਸ਼ਮੀਰ : 7 ਦਿਨਾਂ ਤੋਂ ਪੁਲਿਸ ਮੁਕਾਬਲਾ ਜਾਰੀ, 9 ਜਵਾਨ ਤੇ 5 ਆਮ ਲੋਕਾਂ ਦੀ ਮੌਤ'',''author'': ''ਮਾਜਿਦ ਜਹਾਂਗੀਰ'',''published'': ''2021-10-18T04:04:53Z'',''updated'': ''2021-10-18T04:04:53Z''});s_bbcws(''track'',''pageView'');