ਕਿਸਾਨ ਅੰਦੋਲਨ : ਦਿੱਲੀ ਬਾਰਡਰਾਂ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜੀਆਂ 5 ਮੌਤਾਂ, ਜੋ ਵੱਡੇ ਵਿਵਾਦ ਬਣੀਆਂ
Monday, Oct 18, 2021 - 07:23 AM (IST)

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲਗਪਗ 11 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ।ਇਸ ਦੌਰਾਨ ਇਹ ਅੰਦਲੋਨ ਕਈ ਘਟਨਾਵਾਂ ਕਰਕੇ ਖੇਤੀ ਕਾਨੂੰਨਾਂ ਦੇ ਸਮਰਥਕਾਂ ਦੇ ਨਿਸ਼ਾਨੇ ''ਤੇ ਰਿਹਾ ਹੈ।
ਇਨ੍ਹਾਂ ਘਟਨਾਵਾਂ ਵਿੱਚੋਂ ਤਾਜ਼ਾ ਵਾਕਿਆ 15 ਅਕਤੂਬਰ ਨੂੰ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਉੱਪਰ ਤਰਨਤਾਰਨ ਦੇ ਚੀਮਾ ਕਲਾਂ ਪਿੰਡ ਨਾਲ ਸਬੰਧਿਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਦਾ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਅੰਦੋਲਨ ਚਰਚਾ ਵਿੱਚ ਹੈ।
ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਾਅਵੇ ਮੁਤਾਬਕ ਇਸ ਸੰਘਰਸ਼ ਦੌਰਾਨ 600 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਪਰ
ਇੱਥੇ ਅਸੀਂ ਦਿੱਲੀ ਬਾਰਡਰਾਂ ਉੱਤੇ ਸੰਘਰਸ਼ ਦੌਰਾਨ ਸਿੰਘੂ ਅਤੇ ਟਿਕਰੀ ਬਾਰਡਰ ''ਤੇ ਵਾਪਰੀਂਆਂ 5 ਅਜਿਹੀਆਂ ਘਟਨਾਵਾਂ ਦੀ ਚਰਚਾ ਕਰ ਰਹੇ ਹਾਂ, ਜਿਸ ਵਿਚ ਲੋਕਾਂ ਦੀ ਜਾਨ ਅਤੇ ਇਹ ਮਾਮਲਾ ਕਿਸਾਨ ਆਗੂਆਂ ਲਈ ਵੱਡੇ ਸਿਰਦਰਦੀ ਬਣਿਆ।
ਇਹ ਵੀ ਪੜ੍ਹੋ:
- ਸਿੰਘੂ ਬਾਰਡਰ ਕਤਲ ਕੇਸ : ਜਥੇਦਾਰ ਅਕਾਲ ਤਖ਼ਤ ਨੇ ਹਿੰਸਕ ਘਟਨਾ ਦੀ ਨਿਖੇਧੀ ਤਾਂ ਨਹੀਂ ਕੀਤੀ ਪਰ ਇਹ 3 ਖਦਸ਼ੇ ਪ੍ਰਗਟਾਏ
- ਨਵਜੋਤ ਸਿੱਧੂ ਨੇ ਸੋਨੀਆ ਅੱਗੇ ਮਜ਼ਹਬੀ ਸਿੱਖਾਂ ਨੂੰ ਕੈਬਨਿਟ ’ਚ ਨੁਮਾਇੰਦਗੀ ਦੇਣ ਸਣੇ ਰੱਖੀਆਂ ਇਹ ਮੰਗਾਂ
- ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ''ਚ ਵਾਧਾ: ਕਿਵੇਂ ਫੈਲਦਾ ਹੈ, ਕੀ ਹਨ ਲੱਛਣ ਤੇ ਕਿਵੇਂ ਕਰੀਏ ਬਚਾਅ
ਪੱਛਮੀ ਬੰਗਾਲ ਦੀ ਔਰਤ
ਮਈ 2021-ਦਿੱਲੀ ਹਰਿਆਣਾ ਦੇ ਬਾਰਡਰ ''ਤੇ ਸ਼ੁਰੂ ਹੋਏ ਪ੍ਰਦਰਸ਼ਨ ਤੋਂ ਲਗਪਗ ਛੇ ਮਹੀਨੇ ਬਾਅਦ ਪੱਛਮੀ ਬੰਗਾਲ ਦੀ ਇੱਕ ਕੁੜੀ ਦੇ ਕਥਿਤ ਬਲਾਤਕਾਰ ਅਤੇ ਮੌਤ ਦੀ ਘਟਨਾ ਸਾਹਮਣੇ ਆਈ।
ਲੜਕੀ ਦੇ ਪਿਤਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹ ਟਿਕਰੀ ਬਾਰਡਰ ''ਤੇ ਇਕ ਸੰਸਥਾ ਦੇ ਕੁਝ ਮੈਂਬਰਾਂ ਨਾਲ ਬੰਗਾਲ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਪੁੱਜੀ ਸੀ, ਜਿੱਥੇ ਉਸ ਦਾ ਕਥਿਤ ਤੌਰ ’ਤੇ ਬਲਾਤਕਾਰ ਹੋਇਆ ਅਤੇ ਬਾਅਦ ਵਿੱਚ ਕੋਵਿਡ-19 ਨਾਲ ਪੀੜਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:
- ਟਿਕਰੀ ਬਾਰਡਰ ’ਤੇ ਕਥਿਤ ਰੇਪ ਬਾਰੇ 4 ਸਵਾਲ ਤੇ ਉਨ੍ਹਾਂ ਦੇ ਜਵਾਬ
- ਕਿਸਾਨ ਅੰਦੋਲਨ ’ਚ ਹਿੱਸਾ ਲੈ ਰਹੇ 6 ਵਿਅਕਤੀਆਂ ’ਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ
- ਪੰਜਾਬ ਤੇ ਭਾਰਤੀ ਇਤਿਹਾਸ ਵਿਚ ਲੜੇ ਗਏ ਵੱਡੇ ਕਿਸਾਨੀ ਅੰਦੋਲਨ
ਇਸ ਘਟਨਾ ਤੋਂ ਬਾਅਦ ਕਿਸਾਨ ਮੋਰਚੇ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਉਹ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਨ ਅਤੇ ਇਸ ਦੌਰਾਨ ਉਹ ਪੁਲਿਸ ਦਾ ਜਾਂਚ ਵਿੱਚ ਸਾਥ ਦੇਣਗੇ।
ਸੰਯੁਕਤ ਕਿਸਾਨ ਮੋਰਚੇ ਉੱਤੇ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਵਾਉਣ ਦੇ ਵੀ ਇਲਜ਼ਾਮ ਲੱਗੇ, ਪਰ ਕੁੜੀ ਦੇ ਪਿਤਾ ਨੇ ਕਿਸਾਨਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦਾ ਸਾਥ ਹੈ।
ਐੱਫਆਈਆਰ ਵਿਚ ਦੇਰੀ ਬਾਰੇ ਕੁੜੀ ਦੇ ਪਿਤਾ ਨੇ ਕਿਹਾ ਸੀ ਕਿ ਕੁੜੀ ਨੇ ਆਖਰੀ ਸਮੇਂ ਕਿਹਾ ਕੀ ਕਿ ਉਸ ਦੇ ਮਸਲੇ ਨਾਲ ਕਿਸਾਨ ਅੰਦੋਲਨ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਜਿਸ ਸੰਸਥਾ ਦੇ ਮੈਂਬਰਾਂ ਨਾਲ ਇਹ ਕੁੜੀ ਦਿੱਲੀ ਪੁੱਜੇ ਸੀ ਉਨ੍ਹਾਂ ਦੇ ਟੈਂਟ ਅਤੇ ਬੈਨਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਟਾ ਦਿੱਤੇ ਗਏ ਸਨ।
ਇਸ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਸੀ ਅਤੇ ਇਸ ਦੀ ਜਾਂਚ ਲਈ ਇਕ ਐਸਆਈਟੀ ਵੀ ਬਣਾਈ ਗਈ ਸੀ।
ਲੜਕੀ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਛੇ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਵੀ ਦਰਜ ਕੀਤੀ ਗਈ ਸੀ, ਇਸ ਮਾਮਲੇ ਵਿਚ ਕਈਆਂ ਦੀ ਗ੍ਰਿਫ਼ਤਾਰੀ ਵੀ ਹੋਈ ਅਤੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ।
ਬਾਬਾ ਰਾਮ ਸਿੰਘ
16 ਦਸੰਬਰ 2020 - ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਤੇ ਪ੍ਰਦਰਸ਼ਨ ਦੀ ਸ਼ੁਰੂਆਤ ਤੋਂ ਕੇਵਲ ਵੀਹ ਦਿਨ ਬਾਅਦ 65 ਸਾਲਾ ਬਾਬਾ ਰਾਮ ਸਿੰਘ ਦੀ ਮੌਤ ਹੋਈ ਸੀ।
ਕਰਨਾਲ ਤੋਂ ਨਾਨਕਸਰ ਸਿੰਘੜਾ ਵਾਲੇ ਨਾਮ ਨਾਲ ਪ੍ਰਚੱਲਿਤ ਰਾਮ ਸਿੰਘ ਦੀ ਮੌਤ ਦੀ ਪੁਸ਼ਟੀ ਸੋਨੀਪਤ ਪੁਲਿਸ ਵੱਲੋਂ ਕੀਤੀ ਗਈ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਮਿਲੀ ਇੱਕ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਕਿਸਾਨਾਂ ਦੇ ਮੌਜੂਦਾ ਹਾਲਾਤਾਂ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੈ, ਇਸ ਲਈ ਉਨ੍ਹਾਂ ਆਤਮਹੱਤਿਆ ਕਰ ਲਈ।
ਇਸ ਦਾਅਵੇ ਬਾਰੇ ਚਿੱਠੀ ਡਾਇਰੀ ਅਤੇ ਪੈੱਨ ਮਿਲਣ ਦੀ ਪੁਸ਼ਟੀ ਸੋਨੀਪਤ ਦੇ ਐੱਸਐੱਸਪੀ ਜੇਐਸ ਰੰਧਾਵਾ ਵੱਲੋਂ ਕੀਤੀ ਗਈ ਸੀ।
ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਬਾਬਾ ਰਾਮ ਸਿੰਘ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਕਿਸਾਨਾਂ ਨੂੰ ਆਤਮ ਹੱਤਿਆਵਾਂ ਦਾ ਰਾਹ ਛੱਡ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ:
- ਬਾਬਾ ਰਾਮ ਸਿੰਘ ਦੀ ਕਥਿਤ ਖੁਦਕੁਸ਼ੀ ਉੱਤੇ ਕੀ ਕਹਿ ਰਹੇ ਹਨ ਉਨ੍ਹਾਂ ਦੇ ਸਹਿਯੋਗੀ
- ਸਿੰਘੂ ਬਾਰਡਰ ’ਤੇ 65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਦੀ ਮੌਤ
- ਪੰਜਾਬ ਤੇ ਭਾਰਤੀ ਇਤਿਹਾਸ ਵਿਚ ਲੜੇ ਗਏ ਵੱਡੇ ਕਿਸਾਨੀ ਅੰਦੋਲਨ
- ''ਪਗੜੀ ਸੰਭਾਲ ਜੱਟਾ'' ਸਣੇ ਉਹ ਕਿਸਾਨੀ ਅੰਦੋਲਨ ਜਦੋਂ ਕਿਸਾਨਾਂ ਨੇ ਸਰਕਾਰਾਂ ਦਾ ਡਟ ਕੇ ਵਿਰੋਧ ਕੀਤਾ
- ਪੰਜਾਬ ਤੇ ਭਾਰਤੀ ਇਤਿਹਾਸ ਵਿਚ ਲੜੇ ਗਏ ਵੱਡੇ ਕਿਸਾਨੀ ਅੰਦੋਲਨ
ਉਨ੍ਹਾਂ ਦੀ ਮੌਤ ਉੱਪਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਸੀ।
ਮੁਕੇਸ਼ ਕੁਮਾਰ
ਜੂਨ 2021- ਦਿੱਲੀ ਹਰਿਆਣਾ ਦੇ ਟੀਕਰੀ ਬਾਰਡਰ ''ਤੇ ਇਕ ਵਿਅਕਤੀ ਦੀ ਅੱਗ ਨਾਲ ਮੌਤ ਦੀ ਖ਼ਬਰ ਸਾਹਮਣੇ ਆਈ ਸੀ।
ਹਰਿਆਣਾ ਪੁਲਿਸ ਵੱਲੋਂ ਇਸ ਮੌਤ ਨੂੰ ਕਤਲ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਇਸ ਨੂੰ ਆਤਮਹੱਤਿਆ ਦੇ ਘਟਨਾ ਦੱਸਿਆ ਗਿਆ ਸੀ।
ਪੁਲਿਸ ਵੱਲੋਂ ਆਖਿਆ ਗਿਆ ਸੀ ਕਿ ਝੱਜਰ ਦੇ 42 ਸਾਲਾ ਮੁਕੇਸ਼ ਮੁਲਜ਼ਮ ਕ੍ਰਿਸ਼ਨ ਨਾਲ ਬੈਠੇ ਸਨ। ਜਿਸ ਦੌਰਾਨ ਕਿਸੇ ਗੱਲ ਉੱਤੇ ਝਗੜੇ ਨੂੰ ਲੈ ਕੇ ਦੋਵਾਂ ਵਿੱਚ ਲੜਾਈ ਹੋਈ ਅਤੇ ਕ੍ਰਿਸ਼ਨ ਨੇ ਮੁਕੇਸ਼ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਮ੍ਰਿਤਕ ਮੁਕੇਸ਼ ਦੇ ਭਰਾ ਦੀ ਸ਼ਿਕਾਇਤ ''ਤੇ ਪੁਲਿਸ ਨੇ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਿਆ ਗਿਆ ਕਿ ਇਹ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਕਿਸਾਨ ਮੋਰਚੇ ਨੇ ਇੱਕ ਵੀਡੀਓ ਰਿਲੀਜ਼ ਕਰਦੇ ਹੋਏ ਦੱਸਿਆ ਸੀ ਕਿ ਮੁਕੇਸ਼ ਨੇ ਨਿੱਜੀ ਕਾਰਨਾਂ ਕਾਰਨ ਇਹ ਕਦਮ ਚੁੱਕਿਆ ਸੀ ਅਤੇ ਇਸ ਦੀ ਜਾਂਚ ਕੀਤੀ ਜਾਵੇ।
ਇਸ ਘਟਨਾ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਬੈਠਕ ਕਰਕੇ ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਸੀ।
https://twitter.com/mlkhattar/status/1405563731241619460?s=20
ਨਵਰੀਤ ਸਿੰਘ
26 ਜਨਵਰੀ 2021- ਦਿੱਲੀ -ਹਰਿਆਣਾ ਦੇ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਰੈਲੀ ਦੌਰਾਨ ਉੱਤਰ ਪ੍ਰਦੇਸ਼ ਦੇ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ। ਨਵਰੀਤ ਉਨ੍ਹਾਂ ਦਿਨਾਂ ਵਿੱਚ ਹੀ ਆਸਟਰੇਲੀਆ ਤੋਂ ਭਾਰਤ ਵਾਪਸ ਆਇਆ ਸੀ।
ਨਵਰੀਤ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਸਵਾਲ ਚੁੱਕੇ ਸਨ ਅਤੇ ਦਿੱਲੀ ਪੁਲਿਸ ਵੱਲੋਂ ਉਨ੍ਹਾਂ ’ਤੇ ਐਫਆਈਆਰ ਦਰਜ ਕੀਤੀ ਸੀ।
ਜਿਨ੍ਹਾਂ ਵਿੱਚ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵੀ ਸ਼ਾਮਿਲ ਸਨ। ਸੁਪਰੀਮ ਕੋਰਟ ਵੱਲੋਂ ਬਾਅਦ ਵਿਚ ਥਰੂਰ ਦੀ ਗ੍ਰਿਫ਼ਤਾਰੀ ''ਤੇ ਰੋਕ ਵੀ ਲਗਾਈ ਗਈ ਸੀ।
ਨਵਰੀਤ ਸਿੰਘ ਦੀ ਅੰਤਮ ਅਰਦਾਸ ''ਚ ਸ਼ਾਮਲ ਪ੍ਰਿਅੰਕਾ ਗਾਂਧੀ ਨੇ ਕੀ ਕਿਹਾ (ਵੀਡੀਓ)
26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਆਪਣੇ ਆਪ ਨੂੰ ਲਾਲ ਕਿਲ੍ਹੇ ਅਤੇ ਦਿੱਲੀ ਦੀਆਂ ਹੋਰ ਜਗ੍ਹਾ ਹਿੰਸਕ ਕਾਰਵਾਈਆਂ ਤੋਂ ਨੂੰ ਵੱਖ ਕੀਤਾ ਗਿਆ ਸੀ।
ਇਸ ਤੋਂ ਬਾਅਦ ਕਿਸਾਨ ਮੋਰਚੇ ਵੱਲੋਂ ਸੰਸਦ ਮਾਰਚ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ, ਜੋ ਇੱਕ ਫਰਵਰੀ ਨੂੰ ਹੋਣਾ ਸੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਪ੍ਰਦਰਸ਼ਨਕਾਰੀਆਂ ਉਪਰ ਪੁਲੀਸ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਇਸ ਘਟਨਾ ਵਿੱਚ ਪੁਲਿਸ ਵੱਲੋਂ ਆਖਿਆ ਗਿਆ ਸੀ ਕਿ ਮੌਤ ਸਿਰ ’ਤੇ ਸੱਟ ਵੱਜਣ ਨਾਲ ਹੋਈ ਹੈ ਅਤੇ ਕੁਝ ਲੋਕਾਂ ਵੱਲੋਂ ਗੋਲੀ ਲੱਗਣ ਕਾਰਨ ਸੱਟ ਦੇ ਦਾਅਵਿਆਂ ਨੂੰ ਪੁਲਿਸ ਨੇ ਖ਼ਾਰਜ ਕੀਤਾ ਸੀ।
ਇਸ ਘਟਨਾ ਵਿੱਚ ਮਾਰਚ 2021 ਵਿੱਚ ਦਿੱਲੀ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਨਵਰੀਤ ਦੀ ਪੋਸਟਮਾਰਟਮ ਦੀ ਵੀਡਿਓ ਅਦਾਲਤ ਨੂੰ ਮੁਹੱਈਆ ਕਰਵਾਉਣ ਲਈ ਆਖਿਆ ਸੀ। ਨਵਰੀਤ ਸਿੰਘ ਦੇ ਪਰਿਵਾਰ ਨਾਲ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੁਲਾਕਾਤ ਵੀ ਕੀਤੀ ਸੀ।
ਲਖਬੀਰ ਸਿੰਘ
15 ਅਕਤੂਬਰ 2021- ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ''ਤੇ ਸਵੇਰੇ ਇਕ ਵਿਅਕਤੀ ਦਾ ਨਿਹੰਗ ਸਿੰਘਾਂ ਵੱਲੋਂ ਕਥਿਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਇਲਜ਼ਾਮਾਂ ਕਾਰਨ ਕਤਲ ਹੋਇਆ ਹੈ।
ਇਸ ਵਿਅਕਤੀ ਦੀ ਪਹਿਚਾਣ ਲਖਬੀਰ ਸਿੰਘ ਪੰਜਾਬ ਦੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਵਸਨੀਕ ਵਜੋਂ ਕੀਤੀ ਗਈ ਹੈ ਅਤੇ ਮ੍ਰਿਤਕ ਦੀਆਂ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹਨ।
ਇਸ ਮਾਮਲੇ ਵਿਚ ਸੋਨੀਪਤ ਪੁਲੀਸ ਵੱਲੋਂ ਕੁਝ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਨਿਹੰਗ ਸਿੰਘ ਨਰੈਣ ਸਿੰਘ ਨੂੰ ਪੰਜਾਬ ਦੇ ਇਕ ਪਿੰਡ ਤੋਂ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਸਿੰਘੂ ਬਾਰਡਰ ''ਤੇ ਕਤਲ ਹੋਏ ਲਖਬੀਰ ਦੀ ਭੈਣ ਨਾਲ ਆਖਰੀ ਗੱਲਬਾਤ (ਵੀਡੀਓ)
- ਸਿੰਘੂ ਬਾਰਡਰ ਕਤਲ ਕੇਸ : ਜਥੇਦਾਰ ਅਕਾਲ ਤਖ਼ਤ ਨੇ ਹਿੰਸਕ ਘਟਨਾ ਦੀ ਨਿਖੇਧੀ ਤਾਂ ਨਹੀਂ ਕੀਤੀ ਪਰ ਇਹ 3 ਖਦਸ਼ੇ ਪ੍ਰਗਟਾਏ
- ਕਿਸਾਨ ਅੰਦੋਲਨ: ਸਿੰਘੂ ਬਾਰਡਰ ਕਤਲ ਮਾਮਲੇ ''ਚ ਹੁਣ ਤੱਕ ਕੀ-ਕੀ ਪਤਾ ਹੈ
ਸੰਯੁਕਤ ਕਿਸਾਨ ਮੋਰਚੇ ਦਾ ਪੱਖ਼
ਭਾਵੇਂ ਕਿ ਇਹ ਮੌਤਾਂ ਅੰਦੋਲਨ ਦੌਰਾਨ ਹੋਈਆਂ ਹਨ, ਪਰ ਸੰਯੁਕਤ ਕਿਸਾਨ ਮੋਰਚੇ ਨੇ ਆਮ ਤੌਰ ਉੱਤੇ ਆਪਣੇ ਆਪ ਨੂੰ ਇਨ੍ਹਾਂ ਘਟਨਾਵਾਂ ਤੋਂ ਅਲੱਗ ਕਰ ਲਿਆ।
ਜਿਵੇਂ 26 ਜਨਵਰੀ ਦੀ ਹਿੰਸਾ ਦੌਰਾਨ ਜਦੋਂ ਨਵਰੀਤ ਦੀ ਮੌਤ ਹੋਈ ਤਾਂ ਕਿਸਾਨ ਆਗੂਆਂ ਨੇ ਸਾਫ਼ ਕਹਿ ਦਿੱਤਾ ਕਿ ਲਾਲ ਕਿਲ਼ੇ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਕਈ ਦਿਨਾਂ ਦੇ ਦਬਾਅ ਪੈਣ ਤੋਂ ਬਾਅਦ ਕਿਸਾਨ ਮੋਰਚੇ ਨੇ ਨਵਰੀਤ ਨੂੰ ਆਪਣੇ ਮੋਰਚੇ ਦਾ ''ਸ਼ਹੀਦ'' ਮੰਨਿਆ।
ਇਸੇ ਤਰ੍ਹਾਂ ਲਖਬੀਰ ਕਤਲ ਮਾਮਲੇ ਵਿਚ ਹੋਇਆ ਹੈ। ਸੰਯੁਕਤ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਨਿਹੰਗ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹਨ। ਉਹ ਇਸ ਹਿੰਸਕ ਘਟਨਾ ਦੀ ਨਿੰਦਾ ਕਰਦੇ ਹਨ, ਭਾਵੇਂ ਕਿ ਉਨ੍ਹਾਂ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਆਨ ਜਾਰੀ ਕਰਕੇ ਇਸ ਹੱਤਿਆ ਦੀ ਨਿੰਦਾ ਕੀਤੀ ਗਈ ਹੈ ਅਤੇ ਇਸੇ ਨਾਲ ਹੀ ਆਖਿਆ ਹੈ,"ਇਸ ਘਟਨਾ ਦੇ ਦੋਵੇਂ ਪੱਖ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।"
"ਅਸੀਂ ਮੰਗ ਕਰਦੇ ਹਾਂ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।"
ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਅੰਦੋਲਨ ਕਿਸੇ ਵੀ ਹਿੰਸਾ ਦਾ ਵਿਰੋਧ ਕਰਦਾ ਹੈ। ਇਸ ਅੰਦੋਲਨ ਪੂਰਨ ਰੂਪ ਵਿਚ ਸ਼ਾਤਮਈ ਹੈ ਅਤੇ ਕਦੇ ਵੀ ਕਿਸੇ ਵੀ ਹਿੰਸਕ ਐਕਸ਼ਨ ਦਾ ਸੱਦਾ ਨਹੀਂ ਦਿੰਦਾ।
ਸੰਯੁਕਤ ਕਿਸਾਨ ਮੋਰਚਾ ਦੇ ਯੋਗਿੰਦਰ ਯਾਦਵ ਨੇ ਆਖਿਆ ਕਿ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਛਿੱਟੇ ਕਿਸਾਨੀ ਅੰਦੋਲਨ ''ਤੇ ਪੈਂਦੇ ਹਨ।
ਸੰਯੁਕਤ ਕਿਸਾਨ ਮੋਰਚੇ ਨੇ ਹਮੇਸ਼ਾ ਆਖਿਆ ਹੈ ਕਿ ਕਿਸਾਨ ਅੰਦੋਲਨ ਇਕ ਸ਼ਾਂਤੀਪੂਰਵਕ ਕੀਤਾ ਜਾਣ ਵਾਲਾ ਅੰਦੋਲਨ ਹੈ ਅਤੇ ਉਹ ਕਿਸੇ ਕਿਸਮ ਦੀ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ। ਆਪਣੇ ਫੇਸਬੁਕ ਪੰਨੇ ਤੋਂ ਇੱਕ ਲਾਈਵ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਨਾਲ ਇਹ ਵੀ ਜ਼ਰੂਰੀ ਹੈ ਸੰਯੁਕਤ ਕਿਸਾਨ ਮੋਰਚਾ ਯਕੀਨੀ ਬਣਾਵੇ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਅੰਦੋਲਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪੁੱਜੇ ਕਿਉਂਕਿ ਸ਼ਾਂਤੀਪੂਰਵਕ ਢੰਗ ਨਾਲ ਜਿੱਤੇ ਅੰਦੋਲਨ ਹਿੰਸਕ ਅੰਦੋਲਨ ਨਾਲੋਂ ਗਹਿਰੀ ਛਾਪ ਛੱਡਦੇ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=3xMKWCM4JpU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''228f5fbd-2b70-4559-884f-76dd3a60736e'',''assetType'': ''STY'',''pageCounter'': ''punjabi.india.story.58945930.page'',''title'': ''ਕਿਸਾਨ ਅੰਦੋਲਨ : ਦਿੱਲੀ ਬਾਰਡਰਾਂ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜੀਆਂ 5 ਮੌਤਾਂ, ਜੋ ਵੱਡੇ ਵਿਵਾਦ ਬਣੀਆਂ'',''author'': ''ਅਰਸ਼ਦੀਪ ਕੌਰ '',''published'': ''2021-10-18T01:44:24Z'',''updated'': ''2021-10-18T01:44:24Z''});s_bbcws(''track'',''pageView'');