ਕਾਬੁਲ ਦੇ ਗੁਰਦੁਆਰੇ ਵਿਚ 10 ਦਿਨਾਂ ਦੌਰਾਨ ਦੂਜੀ ਵਾਰ ਜ਼ਬਰੀ ਦਾਖ਼ਲ ਹੋਏ ਤਾਲਿਬਾਨ ਲੜਾਕੇ - ਪ੍ਰੈੱਸ ਰਿਵੀਊ
Sunday, Oct 17, 2021 - 07:38 AM (IST)


ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਵੱਲੋਂ ਇੱਕ ਗੁਰਦੁਆਰੇ ਵਿੱਚ ਦਾਖਲ ਹੋਣ ਦੀ ਖ਼ਬਰ ਹੈ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਲੰਘੇ ਦੱਸ ਦਿਨਾਂ ਵਿੱਚ ਹਥਿਆਰਬੰਦ ਲੜਾਕੇ, ਜਿਨ੍ਹਾਂ ਨੂੰ ਸਥਾਨਕ ਸਿੱਖ ਤਾਲਿਬਾਨ ਦੱਸ ਰਹੇ ਹਨ, ਉਹ ਕਾਬੁਲ ਦੇ ਇੱਕ ਗੁਰਦੁਆਰਾ ਵਿੱਚ ਦੂਜੀ ਦਾਖਲ ਹੋਏ ਅਤੇ ਕਥਿਤ ਤੌਰ ''ਤੇ ਤਲਾਸ਼ੀ ਕਰਨ ਲੱਗੇ।
ਘਟਨਾ ਗੁਰਦੁਆਰਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਹੈ, ਜੋ ਕਾਬੁਲ ਦੇ ਕਰਤੇ ਪਰਵਾਨ ਇਲਾਕੇ ਵਿੱਚ ਹੈ।
ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਸਥਾਨਕ ਸਿੱਖ ਭਾਈਚਾਰੇ ਦੇ ਇੱਕ ਵਿਅਕਤੀ ਨੇ ਕਿਹਾ, ''''ਜੋ ਗੁਰਦੁਆਰੇ ਅੰਦਰ ਦਾਖ਼ਲ ਹੋਏ ਉਹ ਤਾਲਿਬਾਨ ਲੜਾਕੇ ਸਨ। ਉਨ੍ਹਾਂ ਨੇ ਤਲਾਸ਼ੀ ਸ਼ੁਰੂ ਕੀਤੀ ਅਤੇ ਦਾਅਵਾ ਕੀਤਾ ਕਿ ਅਸੀਂ ਬੰਦੂਕਾਂ ਅਤੇ ਹਥਿਆਰ ਲੁਕੋ ਰੱਖੇ ਹਨ।''''
''''ਉਨ੍ਹਾਂ ਸਾਡੇ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ, ਖਾਲਸਾ ਇਸ ਵੇਲੇ ਭਾਰਤ ਵਿੱਚ ਹਨ।''''
ਉਨ੍ਹਾਂ ਅੱਗੇ ਕਿਹਾ, ''''ਗੁਰਦੁਆਰਾ ਦੇ ਪ੍ਰਧਾਨ ਅਤੇ ਸਾਡੇ ਭਾਈਚਾਰੇ ਦੇ ਆਗੂਆਂ ਨੇ ਦਖਲ ਦਿੰਦਿਆਂ ਸੀਨੀਅਰ ਤਾਲਿਬਾਨ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮਸਜਿਦਾਂ ਵਿੱਚ ਲਗਾਤਾਰ ਹੋ ਰਹੇ ਧਮਾਕੇ ਕਾਰਨ ਹਜ਼ਾਰਾ ਸ਼ੀਆ ਮੁਸਲਿਮਾਂ ਦੀ ਮੌਤ ਹੋਈ ਹੈ ਤੇ ਹਿੰਦੂ-ਸਿੱਖ ਬਹੁਤ ਡਰੇ ਹੋਏ ਹਨ।''''
''''ਅਸੀਂ ਇੱਥੋਂ ਜਲਦੀ ਤੋਂ ਜਲਦੀ ਨਿਕਲਨਾ ਚਾਹੁੰਦੇ ਹਾਂ, ਅਸੀਂ ਇੱਥੇ ਮਰਨਾ ਨਹੀਂ ਚਾਹੁੰਦੇ।''''
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਸਿੰਘੂ ਬਾਰਡਰ ਕਤਲ ਮਾਮਲਾ: ਇੱਕ ਹੋਰ ਨਿਹੰਗ ਸਿੱਖ ਗ੍ਰਿਫ਼ਤਾਰ, ਸਰਬਜੀਤ ਸਿੰਘ ਦਾ ਪੁਲਿਸ ਰਿਮਾਂਡ
- ਕੀ ਸਾਨੂੰ ਖੁਰਾਕੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ
ਜੰਮੂ-ਕਸ਼ਮੀਰ ''ਚ ਯੂਪੀ-ਬਿਹਾਰ ਦੇ ਕਾਮਿਆਂ ਦੇ ਕਤਲ
ਜੰਮੂ-ਕਸ਼ਮੀਰ ਵਿੱਚ ਨਾਗਰਿਕਾਂ ਦੇ ਹੋ ਰਹੇ ਕਤਲਾਂ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਐਨਡੀਟੀਵੀ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਗੋਲ-ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਬਿਹਾਰ ਦੇ ਇੱਕ ਵਿਅਕਤੀ ਨੂੰ ਅਤੇ ਯੂਪੀ ਦੇ ਇੱਕ ਤਰਖ਼ਾਨ ਨੂੰ ਮਾਰ ਦਿੱਤਾ ਗਿਆ।
ਲੰਘੇ ਦੋ ਹਫ਼ਤਿਆਂ ਵਿੱਚ ਅਜਿਹੇ 9 ਸਿਵਲੀਅਨ ਕਤਲ ਹੋਏ ਹਨ।
ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਬਿਹਾਰ ਦੇ ਅਰਬਿੰਦ ਕੁਮਾਰ ਸਾਹ ਨੂੰ ਸ੍ਰੀਨਗਰ ਵਿੱਚ ਪੁਆਇੰਟ-ਬਲੈਕ ਰੇਂਜ ਪਿਸਤੌਲ ਨਾਲ ਮਾਰਿਆ ਗਿਆ।
ਪੁਲਿਸ ਮੁਤਾਬਕ ਉੱਤਰ ਪ੍ਰਦੇਸ਼ ਦੇ ਤਰਖ਼ਾਨ ਸਾਗਿਰ ਅਹਿਮਦ ਨੂੰ ਪੁਲਵਾਮਾ ਵਿੱਚ ਅੱਤਵਾਦੀਆਂ ਵੱਲੋਂ ਮਾਰਿਆ ਗਿਆ।
ਕਸ਼ਮੀਰ ਦੀ ਪੁਲਿਸ ਨੇ ਇਸ ਬਾਰੇ ਲਿਖਿਆ, ''''ਅੱਤਵਾਦੀਆਂ ਨੇ ਦੋ ਗੈਰ-ਸਥਾਨਕ ਕਾਮਿਆਂ ਨੂੰ ਸ੍ਰੀਨਗਰ ਅਤੇ ਪੁਲਵਾਮਾ ਵਿੱਚ ਮਾਰਿਆ। ਅਰਬਿੰਦ ਕੁਮਾਰ ਸਾਹ ਬਾਂਕਾ ਬਿਹਾਰ ਤੋਂ ਹਨ ਅਤੇ ਸਾਗਿਰ ਅਹਿਮਦ ਉੱਤਰ ਪ੍ਰਦੇਸ਼ ਤੋਂ ਹਨ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਜਾਰੀ ਹੈ।''''
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨ੍ਹਾ ਨੇ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
https://www.youtube.com/watch?v=xWw19z7Edrs
ਗੁੜਗਾਓ ''ਚ ਨਮਾਜ਼ ਦਾ ਵਿਰੋਧ ਭਜਨਾਂ ਨਾਲ
ਲਗਾਤਾਰ ਚੌਥੇ ਹਫ਼ਤੇ ਗੁੜਗਾਓਂ ਦੇ ਸੈਕਟਰ 47 ਵਿੱਚ ਸਥਾਨਕ ਲੋਕਾਂ ਦੇ ਇੱਕ ਗਰੁੱਪ ਨੇ ਸ਼ੁੱਕਰਵਾਰ ਨੂੰ ਖੁੱਲੀ ਜਨਤਕ ਥਾਂ ਉੱਤੇ ਨਮਾਜ਼ ਅਦਾ ਕੀਤੇ ਜਾਣ ਉੱਤੇ ਇਤਰਾਜ਼ ਜਤਾਇਆ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੁਲਿਸ ਵੱਲੋਂ ਨਮਾਜ਼ ਵਾਲੀ ਥਾਂ ਨੂੰ ਅਸਲ ਥਾਂ ਤੋਂ 100 ਮੀਟਰ ਵੱਖਰੇ ਪਾਸੇ ਸ਼ਿਫ਼ਟ ਕੀਤਾ ਗਿਆ ਸੀ।

ਨਮਾਜ਼ ਵੱਡੀ ਗਿਣਤੀ ਪੁਲਿਸ ਦੀ ਹਾਜ਼ਰੀ ਵਿੱਚ ਅਦਾ ਕੀਤੀ ਗਈ ਕਿਉਂਕਿ 70-80 ਲੋਕ ਹੱਥਾਂ ਵਿੱਚ ਪਲੇਅਕਾਰਡ ਲਏ, ਨਾਅਰੇ ਲਗਾਉਂਦੇ ਅਤੇ ਨਮਾਜ਼ ਵਾਲੀ ਥਾਂ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਿਸ ਨੇ ਇੱਕ ਸੁਰੱਖਿਆ ਘੇਰਾ ਬਣਾਇਆ ਅਤੇ ਉਨ੍ਹਾਂ ਨੂੰ ਰੋਕਿਆ।
ਏਸੀਪੀ ਸਦਰ ਅਮਨ ਯਾਦਵ ਨੇ ਕਿਹਾ, ''''ਨਮਾਜ਼ ਸ਼ਾਂਤੀ ਨਾਲ ਅਦਾ ਕੀਤੀ ਗਈ। ਪਿਛਲੇ ਹਫ਼ਤੇ ਅਸੀਂ ਦੋਵਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਅਸੀਂ ਮਸਲੇ ਦੇ ਹੱਲ ਬਾਰੇ ਕੰਮ ਕਰ ਰਹੇ ਹਾਂ।''''
ਖ਼ਬਰ ਮੁਤਾਬਕ ਦੁਪਹਿਰੇ 12:40 ਵਜੇ ਸਥਾਨਕ ਲੋਕ ਨਮਾਜ਼ ਵਾਲੀ ਥਾਂ ਉੱਤੇ ਇਕੱਠੇ ਹੋਏ ਅਤੇ ਧਾਰਮਿਕ ਗੀਤ ਤੇ ਭਜਨ ਮਾਈਕ ਦੇ ਸਹਾਰੇ ਗਾਉਣ ਲੱਗੇ।
ਉਨ੍ਹਾਂ ਜਨਤਕ ਥਾਂਵਾਂ ਉੱਤੇ ਨਮਾਜ਼ ਨਾ ਰੋਕੇ ਜਾਣ ਕਾਰਨ ਸਰਕਾਰ ਖ਼ਿਲਾਫ਼ ਨਾਅਰੇ ਵੀ ਲਗਾਏ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=TY9hgXzmsf0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1edf80aa-9b35-49a8-8893-2372acf17d9c'',''assetType'': ''STY'',''pageCounter'': ''punjabi.india.story.58943784.page'',''title'': ''ਕਾਬੁਲ ਦੇ ਗੁਰਦੁਆਰੇ ਵਿਚ 10 ਦਿਨਾਂ ਦੌਰਾਨ ਦੂਜੀ ਵਾਰ ਜ਼ਬਰੀ ਦਾਖ਼ਲ ਹੋਏ ਤਾਲਿਬਾਨ ਲੜਾਕੇ - ਪ੍ਰੈੱਸ ਰਿਵੀਊ'',''published'': ''2021-10-17T02:04:03Z'',''updated'': ''2021-10-17T02:04:03Z''});s_bbcws(''track'',''pageView'');