ਛਾਤੀ ਦਾ ਕੈਂਸਰ : ਕੁੜੀਆਂ ''''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
Sunday, Oct 17, 2021 - 06:53 AM (IST)

ਗੱਲ ਫ਼ਰਵਰੀ 2020 ਦੀ ਹੈ, ਜਦੋਂ ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਸਨ ਤੇ ਉੱਧਰ ਆਪਣੇ ਘਰ ਤੋਂ ਲਗਭਗ 200 ਕਿਲੋਮੀਟਰ ਦੂਰ ਗੁਰੂਗ੍ਰਾਮ ਵਿੱਚ ਰਹਿ ਰਹੀ ਪ੍ਰਿਅੰਕਾ ਦੇ ਦਿਮਾਗ ''ਚ ਇੱਕ ਵੱਖਰੀ ਹੀ ਉਲਝਣ ਚੱਲ ਰਹੀ ਸੀ।
ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੀ ਪ੍ਰਿਅੰਕਾ ਨੂੰ ਇੱਕ ਦਿਨ ਉਨ੍ਹਾਂ ਦੀ ਸੱਜੀ ਬ੍ਰੈਸਟ ਵਿੱਚ ਲੰਪ ਜਾਂ ਗੰਢ ਮਹਿਸੂਸ ਹੋਈ ਅਤੇ ਛੂਹਣ ''ਚ ਉਹ ਹੋਰ ਵੀ ਸਖ਼ਤ ਲੱਗ ਰਹੀ ਸੀ।
ਉਨ੍ਹਾਂ ਨੇ ਇਹ ਗੱਲ ਆਪਣੀ ਦੋਸਤ ਨੂੰ ਦੱਸੀ ਅਤੇ ਦਿਖਾਈ। ਦੋਸਤ ਨੇ ਪੀਰੀਅਡਜ਼ ਆਉਣ ਤੱਕ ਦਾ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਮੁਤਾਬਕ ਪੀਰੀਅਡਜ਼ ਤੋਂ ਪਹਿਲਾਂ ਵੀ ਅਜਿਹੀਆਂ ਗੰਢਾਂ ਆਉਂਦੀਆਂ ਹਨ ਅਤੇ ਫਿਰ ਚਲੇ ਜਾਂਦੀਆਂ ਹਨ। ਪੀਰੀਅਡਜ਼ ਆ ਕੇ ਜਾ ਚੁੱਕੇ ਸਨ ਪਰ ਗੰਢ ਬਣੀ ਰਹੀ।
27 ਸਾਲ ਦੀ ਪ੍ਰਿਅੰਕਾ ਨੇ ਡਾਕਟਰ ਦੀ ਸਲਾਹ ਲਈ।
ਪ੍ਰਿਅੰਕਾ ਦੱਸਦੇ ਹਨ, ''''ਪਹਿਲੀ ਵਾਰ ਟੈਸਟ ਕਰਵਾਉਣਾ ਬਹੁਤ ਅਸਹਿਜ ਲੱਗਿਆ ਪਰ ਡਾਕਟਰ ਨੇ ਕਿਹਾ ਕਿ 95 ਫੀਸਦੀ ਇਹ ਅਜਿਹੀ ਗੰਢ ਹੈ, ਜੋ ਚਲੀ ਜਾਵੇਗੀ ਅਤੇ ਕੈਂਸਰ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਬਹੁਤ ਜਵਾਨ ਹੋ ਪਰ ਅਲਟ੍ਰਾਸਾਊਂਡ ਕਰਵਾ ਲਓ।''''
ਇਸ ਤੋਂ ਬਾਅਦ ਫਿਰ ਬਾਇਓਪਸੀ ਦੀ ਸਲਾਹ ਦਿੱਤੀ ਗਈ ਅਤੇ ਫਿਰ ਜਿਸ ਦਾ ਡਰ ਸੀ ਉਹੀ ਹੋਇਆ।
ਇਹ ਵੀ ਪੜ੍ਹੋ:
- ਮੋਟੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ?
- ''ਜ਼ਿੰਦਗੀ ਬਚਾਉਣ ਲਈ ਮੈਂ ਆਪਣੀ ਛਾਤੀ ਹਟਵਾਈ''
- ਕੋਰੋਨਾ ਕਾਲ ਵਿੱਚ ਛਾਤੀ ਦਾ ਕੈਂਸਰ ਕਿਵੇਂ ਵੱਡਾ ਖ਼ਤਰਾ ਬਣ ਕੇ ਉਭਰ ਰਿਹਾ ਹੈ
ਟੈਸਟ ''ਚ ਕੈਂਸਰ ਦਾ ਪਤਾ ਲੱਗਿਆ
ਉਨ੍ਹਾਂ ਨੂੰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਬ੍ਰੈਸਟ ਕੈਂਸਰ (ਛਾਤੀ ਦਾ ਕੈਂਸਰ) ਹੈ।
ਉਹ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ, ''''ਮੇਰਾ ਸੈਕੇਂਡ ਸਟੇਜ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਡਿਟੈਕਟ ਹੋਇਆ ਸੀ। ਇਸ ''ਚ ਤਿੰਨ ਤਰ੍ਹਾਂ ਦੇ ਪ੍ਰੋਟੀਨ ਰਿਲੀਜ਼ ਹੁੰਦੇ ਹਨ ਜੋ ਅਗ੍ਰੈਸਿਵ ਹੁੰਦੇ ਹਨ, ਤੇਜ਼ੀ ਨਾਲ ਫੈਲਦਾ ਹੈ ਅਤੇ ਵਾਪਸ ਆਉਣ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੁੰਦੀ ਹੈ।''''
''''ਇਸ ਦੇ ਇਲਾਜ ਲਈ ਪਹਿਲਾਂ ਮੈਨੂੰ ਕੀਮੋਥੈਰੇਪੀ ਕਰਵਾਉਣ ਦੀ ਸਲਾਹ ਦਿੱਤੀ ਗਈ ਅਤੇ ਫਿਰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਤਾਂ ਜੋ ਉਸ ਹਿੱਸੇ ਨੂੰ ਹੀ ਹਟਾ ਦਿੱਤਾ ਜਾਵੇ।''''
ਉਹ ਕਹਿੰਦੇ ਹਨ, ''''ਮੈਂ ਦਿਮਾਗੀ ਤੌਰ ''ਤੇ ਇਸ ਬਿਮਾਰੀ ਨਾਲ ਲੜਨ ਲਈ ਤਿਆਰ ਸੀ ਪਰ ਮੈਨੂੰ ਆਪਣੇ ਮਾਪਿਆਂ ਦੀ ਚਿੰਤਾ ਸੀ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿਵੇਂ ਦੇਵਾਂ। ਉਹ ਮੇਰੇ ਲਈ ਸਭ ਤੋਂ ਔਖਾ ਸਮਾਂ ਸੀ ਅਤੇ ਉਹ ਸਮਝ ਰਹੇ ਸਨ ਕਿ ਇਹ ਗੰਢ ਹੈ ਅਤੇ ਨਿਕਲ ਜਾਵੇਗੀ।''''
''''ਮੇਰੀ ਮਾਂ ਅਤੇ ਪਿਤਾ ਲਈ ਇਹ ਸਭ ਤੋਂ ਮੁਸ਼ਕਲ ਸੀ ਕਿਉਂਕਿ ਮੇਰਾ ਵਿਆਹ ਵੀ ਨਹੀਂ ਹੋਇਆ ਸੀ। ਜਦੋਂ ਮੇਰੀ ਬ੍ਰੈਸਟ ਹਟਾਉਣ ਦੀ ਗੱਲ ਹੋਈ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਪਰ ਮਾਂ ਹਾਲਾਤ ਸਮਝਣ ਲੱਗੀ ਅਤੇ ਪਿਤਾ ਕਹਿੰਦੇ ਸੀ ਜਿਵੇਂ ਤੁਹਾਨੂੰ ਠੀਕ ਲੱਗੇ ਕਰ ਲਓ।''''
ਡਾਕਟਰ ਨੇ ਪ੍ਰਿਅੰਕਾ ਨੂੰ ਦੱਸਿਆ ਕਿ ਉਨ੍ਹਾਂ ਦਾ ਕੈਂਸਰ ਜੈਨੇਟਿਕ ਹੈ।
ਪ੍ਰਿਅੰਕਾ ਦੱਸਦੇ ਹਨ ਕਿ ਮੇਰੀ ਮਾਂ ਦੇ ਪਰਿਵਾਰ ਵਿੱਚ ਛੇ ਜਣਿਆਂ ਨੂੰ ਕੈਂਸਰ ਰਹਿ ਚੁੱਕਿਆ ਹੈ, ਜਿਸ ''ਚੋਂ ਇੱਕ ਨਾਨੀ ਵੀ ਸੀ।
20-20 ਉਮਰ ਦੀਆਂ ਕੁੜੀਆਂ ''ਚ ਕੈਂਸਰ
ਏਮਜ਼ ਹਸਪਤਾਲ ਵਿੱਚ ਸਰਜੀਕਲ ਆਨਕੋਲੌਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਐਸਵੀਐਸ ਦੇਵ ਕਹਿੰਦੇ ਹਨ ਕਿ ਪਿਛਲੇ 10 ਤੋਂ 15 ਸਾਲਾਂ ਵਿੱਚ ਨੌਜਵਾਨ ਔਰਤਾਂ ਵਿੱਚ ਕੈਂਸਰ ਦੇ ਮਾਮਲੇ ਜ਼ਿਆਦਾ ਆ ਰਹੇ ਹਨ।
ਉਹ ਦੱਸਦੇ ਹਨ, ''''ਨੌਜਵਾਨ ਔਰਤਾਂ ''ਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਵਿੱਚ ਉਹ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਨ੍ਹਾਂ ਵਿੱਚ ਸਭ ਤੋਂ ਘੱਟ ਉਮਰ ਦੀਆਂ ਔਰਤਾਂ 20 ਤੋਂ 30 ਸਾਲ ਦੀਆਂ ਹਨ, ਜਿਨ੍ਹਾਂ ਵਿੱਚ ਕੈਂਸਰ ਹੁੰਦਾ ਹੈ।''''

ਉਹ ਬੀਬੀਸੀ ਨਾਲ ਗੱਲਬਾਤ ''ਚ ਕਹਿੰਦੇ ਹਨ, ''''ਸਭ ਤੋਂ ਘੱਟ ਉਮਰ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਦੋ ਤੋਂ ਤਿੰਨ ਫੀਸਦੀ ਕੈਂਸਰ ਦੇ ਮਾਮਲੇ ਆਉਂਦੇ ਹਨ ਅਤੇ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਮਾਮਲੇ 15 ਫੀਸਦੀ ਹਨ। 40-45 ਸਾਲ ਦੀ ਉਮਰ ਦੀਆਂ ਔਰਤਾਂ ''ਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਕੇ 30 ਫੀਸਦੀ ਤੱਕ ਪਹੁੰਚ ਜਾਂਦੇ ਹਨ ਅਤੇ 44 ਤੋਂ 50 ਸਾਲ ਦੀਆਂ ਔਰਤਾਂ ''ਚ ਅਜਿਹੇ ਮਾਮਲੇ 16 ਫੀਸਦੀ ਹੁੰਦੇ ਹਨ।''''
ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਔਰਤਾਂ ''ਚ 40 ਦੀ ਉਮਰ ਤੋਂ ਬਾਅਦ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ 50-60 ਸਾਲ ਦੀ ਉਮਰ ਦੀਆਂ ਔਰਤਾਂ ''ਚ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਦਿਖਾਈ ਦਿੰਦਾ ਹੈ।
ਡਾਕਟਰ ਦੇਵ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ਅੱਜ ਹੀ ਉਨ੍ਹਾਂ ਨੇ ਇੱਕ ਮਾਂ ਅਤੇ ਬੇਟੀ ਦੀ ਬ੍ਰੈਸਟ ਕੈਂਸਰ ਦੀ ਸਰਜਰੀ ਕੀਤੀ ਹੈ, ਜਿਸ ''ਚ ਮਾਂ ਦੀ ਉਮਰ 55 ਸਾਲ ਹੈ ਅਤੇ ਬੇਟੀ 22 ਸਾਲ ਦੀ ਹੈ।
ਇਨ੍ਹਾਂ ਦੋਵਾਂ ''ਚ ਬ੍ਰੈਸਟ ਕੈਂਸਰ ਹੋਣ ਦਾ ਪਤਾ ਇੱਕੋ ਤਾਰੀਖ ਨੂੰ ਲੱਗਿਆ।
ਡਾ. ਦੇਵਵ੍ਰਤ ਆਰਿਆ ਵੀ ਦੱਸਦੇ ਹਨ ਕਿ ਬ੍ਰੈਸਟ ਕੈਂਸਰ ਦੇ ਮਾਮਲੇ ਪਹਿਲਾਂ 50 ਤੋਂ 60 ਸਾਲ ਦੀ ਉਮਰ ਵਿੱਚ ਜ਼ਿਆਦਾ ਆਉਂਦੇ ਸਨ ਪਰ ਅਸੀਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ 20 ਸਾਲ ਦੀ ਉਮਰ ਤੋਂ ਉੱਤੇ ਦੀਆਂ ਕੁੜੀਆਂ ''ਚ ਕਾਫੀ ਮਾਮਲੇ ਆ ਰਹੇ ਹਨ ਜੋ ਕਿ ਬਹੁਤ ਅਸਧਾਰਣ ਗੱਲ ਹੈ।
ਡਾ. ਦੇਵਵ੍ਰਤ ਆਰਿਆ ਮੈਕਸ ਹਸਪਤਾਲ ਦੇ ਕੈਂਸਰ ਕੇਅਰ ਇੰਸਟੀਚਿਊਟ ''ਚ ਮੈਡੀਕਲ ਆਨਕੋਲੌਜੀ ਵਿਭਾਗ ਦੇ ਨਿਦੇਸ਼ਕ ਹਨ।
ਇਸ ਤੋਂ ਪਹਿਲਾਂ ਦਿ ਗੁਜਰਾਤ ਕੈਂਸਰ ਐਂਡ ਰਿਸਰਟ ਇੰਸਟੀਚਿਊਟ ''ਚ ਕੰਮ ਕਰ ਚੁੱਕੇ ਡਾਕਟਰ ਦੇਵਵ੍ਰਤ ਦੱਸਦੇ ਹਨ ਕਿ ਉਨ੍ਹਾਂ ਦੇ ਥੀਸਸ ਦਾ ਵਿਸ਼ਾ ਬ੍ਰੈਸਟ ਕੈਂਸਰ ਹੀ ਸੀ।
ਉਹ ਬੀਬੀਸੀ ਨੂੰ ਗੱਲਬਾਤ ''ਚ ਕਹਿੰਦੇ ਹਨ, ''''ਅੰਕੜਿਆਂ ''ਤੇ ਨਜ਼ਰ ਮਾਰੀਏ ਤਾਂ 20-30 ਸਾਲ ਦੀਆਂ ਔਰਤਾਂ ''ਚ ਬ੍ਰੈਸਟ ਕੈਂਸਰ ਦੇ 5 ਤੋਂ 10 ਫੀਸਦੀ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਫੀਸਦ ਬਹੁਤ ਵੱਡਾ ਹੈ।''''
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
https://www.youtube.com/watch?v=xWw19z7Edrs
ਬ੍ਰੈਸਟ ਕੈਂਸਰ ਬਾਰੇ ਅੰਕੜੇ ਕੀ ਕਹਿੰਦੇ ਹਨ
ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) - ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇੰਫੋਮੇਟ੍ਰਿਕਸ ਐਂਡ ਰਿਸਰਚ (ਐਨਸੀਡੀਆਈਆਰ) ਨੇ ਨੈਸ਼ਨਲ ਕੈਂਸਰ ਰਜਿਸਟ੍ਰੀ ਪ੍ਰੋਗਰਾਮ ਰਿਪੋਰਟ 2020 ਰਿਲੀਜ਼ ਕੀਤੀ ਸੀ, ਜਿਸ ਵਿੱਚ ਇਸ ਦਾ ਹਿਸਾਬ ਕੀਤਾ ਗਿਆ ਸੀ ਕਿ ਸਾਲ 2020 ''ਚ ਕੈਂਸਰ ਦੇ 13.9 ਲੱਖ ਮਾਮਲੇ ਸਾਹਮਣੇ ਆਉਣਗੇ ਅਤੇ ਜੋ ਚਲਨ ਦਿਖ ਰਿਹਾ ਹੈ ਉਸ ਮੁਤਾਬਕ ਇਹ ਮਾਮਲੇ ਸਾਲ 2025 ''ਚ ਵੱਧ ਕੇ 15.7 ਲੱਖ ਤੱਕ ਪਹੁੰਚ ਜਾਣਗੇ।
ਇਹ ਹਿਸਾਬ ਆਬਾਦੀ ਦੇ ਆਧਾਰ ''ਤੇ ਬਣੀਆਂ 28 ਕੈਂਸਰ ਰਜਿਸਟਰੀਆਂ ਅਤੇ ਹਸਪਤਾਲਾਂ ਦੀਆਂ 58 ਕੈਂਸਰ ਰਜਿਸਟਰੀਆਂ ਦੇ ਆਧਾਰ ''ਤੇ ਕੱਢਿਆ ਗਿਆ ਹੈ।
ਇਨ੍ਹਾਂ ਰਜਿਸਟਰੀਆਂ ਮੁਤਾਬਕ ਔਰਤਾਂ ''ਚ ਬ੍ਰੈਸਟ ਕੈਂਸਰ ਦੇ 14.8 ਫੀਸਦੀ ਯਾਨੀ 3.7 ਲੱਖ ਮਾਮਲਿਆਂ ਦਾ ਹਿਸਾਬ ਕੀਤਾ ਗਿਆ ਹੈ।
ਆਮ ਤੌਰ ''ਤੇ ਔਰਤਾਂ ''ਚ ਬ੍ਰੈਸਟ ਅਤੇ ਸਰਵਿਕਸ ਯੂਟੇਰੀ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਔਰਤਾਂ ''ਚ ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਪ੍ਰੈਗਨੈਂਸੀ ਅਤੇ ਬ੍ਰੈਸਟ ਕੈਂਸਰ
ਦਿੱਲੀ ''ਚ ਰਹਿਣ ਵਾਲੀ ਅਲੀਸ਼ਾ ਜਦੋਂ ਛੇ ਮਹੀਨੇ ਦੀ ਗਰਭਵਤੀ ਸਨ ਤਾਂ ਇੱਕ ਦਿਨ ਉਨ੍ਹਾਂ ਦੀ ਨਜ਼ਰ ਬ੍ਰੈਸਟ ਉੱਤੇ ਉੱਭਰੀ ਇੱਕ ਗੰਢ ''ਤੇ ਗਈ, ਉਨ੍ਹਾਂ ਨੂੰ ਸ਼ੱਕ ਹੋਇਆ।
ਜਦੋਂ ਉਨ੍ਹਾਂ ਨੇ ਮਹਿਲਾ ਰੋਗ ਮਾਹਰ ਤੋਂ ਜਾਂਚ ਕਰਵਾਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਮਿਲਕ ਗਲੈਂਡ ਹੋ ਸਕਦੀ ਹੈ ਅਤੇ ਕਿਉਂਕਿ ਕਰੀਬ ਛੇ ਸਾਲ ਬਾਅਦ ਉਹ ਦੁਬਾਰਾ ਗਰਭਵਰਤੀ ਹੋਏ ਹਨ ਤਾਂ ਇਹ ਮਿਲਕ ਗਲੈਂਡ ਬਣ ਸਕਦੇ ਹਨ, ਅਲੀਸ਼ਾ ਬੇਫਿਕਰ ਹੋ ਗਏ।
ਉਹ ਬੀਬੀਸੀ ਨਾਲ ਗੱਲਬਾਤ ''ਚ ਕਹਿੰਦੇ ਹਨ ਕਿ ਇਹ ਗਲੈਂਡ ਹੌਲੀ-ਹੌਲੀ ਵੱਧ ਰਹੀ ਸੀ ਅਤੇ ਅਸੀਂ ਥੋੜ੍ਹਾ ਜ਼ਿਆਦਾ ਸੁਚੇਤ ਵੀ ਸੀ ਕਿਉਂਕਿ ਮੇਰੀ ਮਾਂ ਨੂੰ ਵੀ ਕੈਂਸਰ ਸੀ।
ਜਦੋਂ ਉਹ ਗੂਗਲ ਉੱਤੇ ਵੀ ਸਰਚ ਕਰਦੇ ਸਨ ਤਾਂ ਇਹ ਪਤਾ ਲਗਦਾ ਕਿ ਪ੍ਰੈਗਨੈਂਸੀ ''ਚ 99.9 ਫੀਸਦੀ ਕੈਂਸਰ ਨਹੀਂ ਹੁੰਦਾ ਹੈ ਅਤੇ ਗਰਭਵਤੀ ਹੋਣ ਦੌਰਾਨ ਅਜਿਹੇ ਗਲੈਂਡ ਬਣਨਾ ਸੁਭਾਵਕ ਹੈ।
ਪਰ 9ਵਾਂ ਮਹੀਨਾ ਆਉਂਦੇ-ਆਉਂਦੇ ਉਨ੍ਹਾਂ ਦੇ ਹੱਥਾਂ ਅਤੇ ਕੱਛਾਂ ''ਚ ਬਹੁਤ ਤੇਜ਼ ਦਰਦ ਹੋਇਆ ਅਤੇ ਬੁਖਾਰ ਵੀ ਹੋਇਆ।
ਡਾਕਟਰ ਦਾ ਕਹਿਣਾ ਸੀ ਕਿ ਬੁਖਾਰ ਹੋਣਾ ਠੀਕ ਨਹੀਂ ਹੈ ਅਤੇ ਉਨ੍ਹਾਂ ਦੀ ਸਮੇਂ ਤੋਂ ਕੁਝ ਦਿਨ ਪਹਿਲਾਂ ਡਿਲੀਵਰੀ ਕਰਵਾਈ ਗਈ।
ਅਲੀਸ਼ਾ ਮੁਤਾਬਕ, ''''ਮੈਨੂੰ ਬੇਟਾ ਹੋਇਆ ਅਤੇ ਉਸ ਨੂੰ ਦੁੱਧ ਪਿਆਉਂਦੇ-ਪਿਆਉਂਦੇ ਮੇਰਾ ਮਿਲਕ ਗਲੈਂਡ ਵੀ ਮੁਲਾਇਮ ਹੋਣ ਲੱਗਿਆ। ਫਿਰ ਲੱਗਿਆ ਚਲੋ ਇਹ ਮਿਲਕ ਗਲੈਂਡ ਹੀ ਸੀ ਪਰ 15 ਦਿਨ ਦੇ ਅੰਦਰ ਉਸ ''ਚ ਇੰਨਾ ਵਾਧਾ ਹੋਇਆ ਕਿ ਮੇਰੇ ਬ੍ਰੈਸਟ ਦਾ ਦੋ ਤਿਹਾਈ ਹਿੱਸਾ ਪੱਥਰ ਵਰਗਾ ਹੋ ਗਿਆ।''''
''''ਫਿਰ ਦੁੱਧ ਆਉਣਾ ਬੰਦਾ ਹੋਇਆ। ਡਾਕਟਰ ਨੇ ਸਲਾਹ ਦਿੱਤੀ ਕਿ ਤੁਸੀਂ ਅੱਗੇ ਦੀ ਜਾਂਚ ਕਰਵਾਓ।''''
ਉਨ੍ਹਾਂ ਦਿਨਾਂ ''ਚ ਉਹ ਗੁਜਰਾਤ ਰਹਿੰਦੇ ਸਨ ਅਤੇ ਮਾਂ ਦਿੱਲੀ ''ਚ ਕੈਂਸਰ ਪੀੜਤਾਂ ਲਈ ਬਣੀ ਇੰਡੀਅਨ ਕੈਂਸਰ ਸੁਸਾਇਟੀ ਨਾਮ ਦੀ ਸੰਸਥਾ ਨਾਲ ਕੰਮ ਕਰ ਰਹੇ ਸਨ।
ਅਲੀਸ਼ਾ ਦੀ ਮਾਂ ਨੇ ਉਨ੍ਹਾਂ ਨੂੰ ਦਿੱਲੀ ਆਉਣ ਦੀ ਸਲਾਹ ਦਿੱਤੀ ਅਤੇ ਉਹ ਆਪਣੇ 40 ਦਿਨ ਦੇ ਬੇਟੇ ਦੇ ਨਾਲ ਦਿੱਲੀ ਆ ਗਏ।
ਜਾਂਚ ਪੜਤਾਲ ਵਿੱਚ ਪਤਾ ਲੱਗਿਆ ਕਿ ਅਲੀਸ਼ਾ ਨੂੰ ਬ੍ਰੈਸਟ ਕੈਂਸਰ ਹੈ ਅਤੇ ਉਨ੍ਹਾਂ ਦਾ ਕੈਂਸਰ ਥਰਡ ਸਟੇਜ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕਿਆ ਸੀ ਅਤੇ ਫੈਲ ਚੁੱਕਿਆ ਸੀ।
ਡਾਕਟਰ ਨੇ ਸਰਜਰੀ ਦੀ ਥਾਂ ਕੀਮੋਥੈਰੇਪੀ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਪਹਿਲਾਂ ਛੇ ਕੀਮੋਥੈਰੇਪੀ ਦਿੱਤੀਆਂ ਗਈਆਂ ਤੇ ਫਿਰ ਦਵਾਈ ਲੈਣ ਦੀ ਸਲਾਹ ਦਿੱਤੀ ਗਈ।
ਅਲੀਸ਼ਾ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਬੀਬੀਸੀ ਨੂੰ ਗੱਲਬਾਤ ''ਚ ਕਹਿੰਦੇ ਹਨ, ''''ਮੇਰੇ ਛੋਟੇ ਭਰਾ ਦਾ ਵਿਆਹ ਸੀ, ਮੈਂ ਸਿੱਖ ਅਤੇ ਮੇਰੇ ਇੰਨੇ ਲੰਬੇ-ਲੰਬੇ ਵਾਲ, ਦੋ ਛੋਟੇ ਬੱਚੇ ਅਤੇ ਕੈਂਸਰ। ਬਹੁਤ ਡਰੀ ਹੋਈ ਸੀ, ਮੈਂ ਵਿਗ ਪਹਿਨ ਕੇ ਵਿਆਹ ''ਚ ਸ਼ਾਮਲ ਹੋਈ।''''
ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵੱਧ ਰਹੇ ਹਨ?
ਸਵਾਲ ਹੈ ਕਿ ਆਖਿਰ ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵੱਧ ਰਹੇ ਹਨ?
ਇਸ ਦੇ ਜਵਾਬ ਵਿੱਚ ਡਾ. ਐਸਵੀਐਸ ਦੇਵ ਕਹਿੰਦੇ ਹਨ ਕਿ ਭਾਰਤ ਦੀ ਆਬਾਦੀ ਵਧੀ ਹੈ ਤਾਂ ਮਾਮਲੇ ਵੀ ਉਸੇ ਅਨੁਪਾਤ ਵਿੱਚ ਵਧੇ ਹਨ ਅਤੇ ਨੌਜਵਾਨ ਆਬਾਦੀ ਜ਼ਿਆਦਾ ਹੈ ਤਾਂ ਉਨ੍ਹਾਂ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ।
ਇੱਥੇ ਸਵਾਲ ਇਹ ਵੀ ਆਉਂਦਾ ਹੈ ਕਿ ਕੀ ਕੈਂਸਰ ਅਤੇ ਆਬਾਦੀ ਦਾ ਸਿਰਫ਼ ਅਨੁਪਾਤ ਦੇ ਹਿਸਾਬ ਨਾਲ ਰਿਸ਼ਤਾ ਹੈ?
ਇਸ ਦੇ ਜਵਾਬ ''ਚ ਡਾ. ਦੇਵ ਕਹਿੰਦੇ ਹਨ ਕਿ ਸਹੀ ਮਾਅਨਿਆਂ ''ਚ ਬ੍ਰੈਸਟ ਕੈਂਸਰ ਦੇ ਮਾਮਲਿਆਂ ''ਚ ਵਾਧਾ ਹੋਇਆ ਹੈ। ਅੰਕੜੇ ਦੱਸਦੇ ਹਨ ਕਿ 20 ਸਾਲ ਵਿੱਚ 20 ਫੀਸਦ ਮਾਮਲੇ ਵਧੇ ਹਨ ਅਤੇ ਇਸ ਦੀ ਪੁਸ਼ਟੀ ਕੈਂਸਰ ਰਜਿਸਟਰੀ ਕਰਦੀ ਹੈ।
ਉਨ੍ਹਾਂ ਮੁਤਾਬਕ, ''''ਸਾਨੂੰ ਬ੍ਰੈਸਟ ਕੈਂਸਰ ਵਧਣ ਪਿੱਛੇ ਬਿਲਕੁਲ ਠੋਸ ਕਾਰਨ ਦਾ ਪਤਾ ਨਹੀਂ ਹੈ। ਨੌਜਵਾਨ ਮਾਮਲਿਆਂ ਵਿੱਚ ਲਾਈਫ਼ਸਟਾਈਲ ਮੁੱਖ ਕਾਰਨ ਹੈ ਅਤੇ ਦੂਜਾ ਕਾਰਨ ਜੈਨੇਟਿਕ ਹੈ। ਕਿਸੇ ਪਰਿਵਾਰ ''ਚ ਜੇ ਕਿਸੇ ਨੂੰ ਕੈਂਸਰ ਹੋਇਆ ਹੈ ਤਾਂ ਅੱਗੇ ਆਉਣ ਵਾਲੀ ਪੀੜ੍ਹੀ ''ਚ ਕੈਂਸਰ ਹੋਣ ਦੇ ਖ਼ਦਸ਼ੇ ਵੱਧ ਜਾਂਦੇ ਹਨ।''''
ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਡਾ. ਆਰਿਆ ਕਹਿੰਦੇ ਹਨ ਕਿ ਨੌਜਵਾਨ ਯਾਨੀ 20-30 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਆਉਣ ਦਾ ਕਾਰਨ ਲਾਈਫਸਟਾਈਲ ਦੀ ਥਾਂ ਜੈਨੇਟਿਕ ਹੈ।
ਉਦਾਹਰਣ ਦੇ ਤੌਰ ''ਤੇ ਤੁਹਾਨੂੰ ਯਾਦ ਹੋਵੇਗਾ ਕਿ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨੇ ਬ੍ਰੈਸਟ ਕੈਂਸਰ ਤੋਂ ਬਚਣ ਲਈ ਇੱਕ ਆਪਰੇਸ਼ਨ ਕਰਵਾਇਆ ਸੀ ਕਿਉਂਕਿ ਉਨ੍ਹਾਂ ਦੀ ਮਾਂ ਨੂੰ ਕੈਂਸਰ ਸੀ ਅਤੇ ਉਨ੍ਹਾਂ ਵਿੱਚ ਉਨ੍ਹਾਂ ਦੀ ਮਾਂ ਦਾ ਜੀਨ ਮਿਲਿਆ ਅਤੇ ਟੈਸਟ ''ਚ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਵੇ ਬ੍ਰੈਸਟ ਹਟਵਾਉਣ ਦਾ ਫੈਸਲਾ ਕੀਤਾ ਸੀ।
ਜੇ 20-30 ਸਾਲ ਦੀਆਂ ਕੁੜੀਆਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਆਉਂਦੇ ਹਨ ਤਾਂ ਉਨ੍ਹਾਂ ਦੇ ਸਰੀਰ ''ਤੇ ਕੀ ਅਸਰ ਪੈ ਸਕਦਾ ਹੈ?
ਫਰਟਿਲਿਟੀ ''ਤੇ ਅਸਰ
ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਦੇ ਇਲਾਜ ਦੇ ਸਮੇਂ ਚੱਲਣ ਵਾਲੀ ਕੀਮੀਥੈਰੇਪੀ ਦਾ ਅਸਰ ਔਰਤਾਂ ਦੀ ਫਰਟਿਲਿਟੀ ਯਾਨੀ ਪ੍ਰਜਨਨ ਸਮਰੱਥਾ ਉੱਤੇ ਪੈ ਸਕਦਾ ਹੈ।
ਇਸ ਲਈ ਇਲਾਜ ਦੌਰਾਨ ਇਹ ਦੇਖਿਆ ਜਾਂਦਾ ਹੈ ਕਿ ਔਰਤਾਂ ਜੇ ਬੱਚੇ ਪੈਦਾ ਕਰ ਸਕਦੀਆਂ ਹਨ ਤਾਂ ਕਿੰਨੇ ਸਾਲ ਬਾਅਦ ਪ੍ਰੈਗਨੈਂਟ ਹੋਣਾ ਸੁਰੱਖਿਅਤ ਹੋ ਸਕਦਾ ਹੈ।
ਡਾਕਟਰ ਦੱਸਦੇ ਹਨ ਕਿ 20-30 ਸਾਲ ਦੀ ਉਮਰ ਅਜਿਹੀ ਹੁੰਦੀ ਹੈ ਜਦੋਂ ਕੁੜੀਆਂ ਦਾ ਜਾਂ ਤਾਂ ਵਿਆਹ ਹੋਣ ਵਾਲਾ ਹੁੰਦਾ ਹੈ ਜਾਂ ਹੋ ਚੁੱਕਿਆ ਹੁੰਦਾ ਹੈ। ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੁੰਦਾ ਹੈ ਉਨ੍ਹਾਂ ਦੇ ਛੋਟੇ ਬੱਚੇ ਜਾਂ ਜੋੜੇ ਬੱਚਾ ਪਲਾਨ ਕਰ ਰਹੇ ਹੁੰਦੇ ਹਨ। ਤਾਂ ਅਜਿਹੇ ''ਚ ਉਨ੍ਹਾਂ ਦੀ ਫਰਟਿਲਿਟੀ ਉੱਤੇ ਅਸਰ ਹੋ ਸਕਦਾ ਹੈ।
ਡਾਕਟਰ ਕਹਿੰਦੇ ਹਨ ਕਿ ਅਜਿਹੇ ''ਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਨਾਲ ਤਫ਼ਸੀਲ ਵਿੱਚ ਗੱਲ ਕੀਤੀ ਜਾਂਦੀ ਹੈ ਅਤੇ ਪੂਰੀ ਪ੍ਰਕਿਰਿਆ ਸਮਝਾਈ ਜਾਂਦੀ ਹੈ ਕਿਉਂਕਿ ਕਈ ਮਾਮਲਿਆਂ ''ਚ ਕੀਮੋਥੈਰੇਪੀ ਦਾ ਓਵਰੀਜ਼ ਉੱਤੇ ਵੀ ਅਸਰ ਹੋ ਸਕਦਾ ਹੈ।
ਇਸ ਲਈ ਡਾਕਟਰ ਉਨ੍ਹਾਂ ਨੂੰ ਓਵਰੀਏਨ ਪ੍ਰਿਜ਼ਰਵੇਸ਼ਨ ਜਾਂ ਓਵਰੀਜ਼ ਦੀ ਸੰਭਾਲ ਕਰਨ ਦੀ ਸਲਾਹ ਵੀ ਦਿੰਦੇ ਹਨ ਅਤੇ ਜਦੋਂ ਮਰੀਜ਼ ਦੋ-ਤਿੰਨ ਸਾਲ ''ਚ ਠੀਕ ਹੋਣ ਲਗਦਾ ਹੈ ਤਾਂ ਉਦੋਂ ਉਹ ਬੱਚਾ ਪਲਾਨ ਕਰ ਸਕਦੇ ਹਨ।
ਇਸ ਦੇ ਨਾਲ ਡਾਕਟਰ ਕਹਿੰਦੇ ਹਨ ਕਿ ਜੋ ਔਰਤਾਂ ਬਹੁਤ ਜਵਾਨ ਹੁੰਦੀਆਂ ਹਨ ਤਾਂ ਅਸੀਂ ਬ੍ਰੈਸਟ ਕੰਜ਼ਰਵੇਸ਼ਨ ਜਾਂ ਰਿਕੰਸਟ੍ਰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੂਰੀ ਤਰ੍ਹਾਂ ਬ੍ਰੈਸਟ ਨੂੰ ਹਟਾਉਣ ਦੀ ਪ੍ਰਕਿਰਿਆ ਨਾ ਹੋਵੇ।
ਜੈਨੇਕਿਟ ਟੈਸਟ ''ਚ ਜੇ ਉਹ ਪੌਜ਼ੀਟਿਵ ਪਾਏ ਜਾਂਦੇ ਹਨ ਅਤੇ ਜੇ ਬ੍ਰੈਸਟ ਦਾ ਦੂਜਾ ਹਿੱਸਾ ਨੌਰਮਲ ਵੀ ਹੋਵੇ ਤਾਂ ਅਸੀਂ ਉਸ ਨੂੰ ਹਟਾ ਦਿੰਦੇ ਹਾਂ ਕਿਉਂਕਿ ਜੀਨ ਮਿਊਟੇਸ਼ਨ ਹੋ ਰਿਹਾ ਹੋਵੇ ਤਾਂ ਇਨ੍ਹਾਂ ਮਾਮਲਿਆਂ ''ਚ ਉਸ ਦੇ ਅੱਗੇ ਵਧਣ ਦੀ ਸੰਭਾਵਨਾ ਵੱਧ ਹੁੰਦੀ ਹੈ। ਅਜਿਹੇ ''ਚ ਔਰਤਾਂ ਦੋਵੇਂ ਹੀ ਬ੍ਰੈਸਟ ਹਟਵਾ ਲੈਂਦੀਆਂ ਹਨ।
ਬ੍ਰੈਸਟ ਕੈਂਸਰ ਦੇ ਲੱਛਣ ਕਿਵੇਂ ਪਤਾ ਲੱਗਣ
ਛਾਤੀ ਵਿੱਚ ਗੰਢ ਜਾਂ ਲੰਪ ਹੋਣਾ ਇਹ ਬ੍ਰੈਸਟ ਕੈਂਸਰ ਦੇ ਆਮ ਲੱਛਣਾਂ ਵਿੱਚੋਂ ਇੱਕ ਹੈ। ਡਾਕਟਰ ਸਲਾਹ ਦਿੰਦੇ ਹਨ ਕਿ ਜੇ ਬ੍ਰੈਸਟ ''ਚ ਕਿਸੇ ਤਰ੍ਹਾਂ ਦੀ ਗੰਢ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ।
ਜੇ ਬ੍ਰੈਸਟ ਕੈਂਸਰ ਵਿੱਚ ਕਿਸੇ ਤਰ੍ਹਾਂ ਦੀ ਸੋਜ ਦਿਖੇ ਤਾਂ ਉਸ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਇਹ ਸੋਜ ਬ੍ਰੈਸਟ ਦੇ ਇੱਕ ਹਿੱਸੇ ਜਾਂ ਪੂਰੇ ਬ੍ਰੈਸਟ ''ਚ ਹੋਵੇ ਤਾਂ ਸੁਚੇਤ ਹੋ ਜਾਣਾ ਚਾਹੀਦਾ ਹੈ।
ਬ੍ਰੈਸਟ ਦੀ ਚਮੜੀ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਦਿਖੇ, ਜਿਵੇਂ ਜਲਨ, ਲਾਲ ਪੈਣਾ ਜਾਂ ਚਮੜੀ ਦਾ ਸਖ਼ਤ ਹੋਣਾ, ਚਮੜੀ ਦੀ ਬਨਾਵਟ ''ਚ ਬਦਲਾਅ ਦਿਖਣਾ। ਅਜਿਹਾ ਮਹਿਸੂਸ ਹੋਵੇ ਜਿਵੇਂ ਚਮੜੀ ਗਿੱਲੀ ਹੋਵੇ।
ਇਸ ਤੋਂ ਇਲਾਵਾ ਜੇ ਨਿੱਪਲ ਤੋਂ ਕੁਝ ਰਿਸਦਾ ਹੋਇਆ ਪਦਾਰਥ ਦਿਖੇ, ਅੰਦਰ ਵਾਲੇ ਪਾਸੇ ਧਸਿਆ ਦਿਖੇ ਜਾਂ ਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਡਾਕਟਰ ਕਹਿੰਦੇ ਹਨ ਕਿ ਕਈ ਵਾਰ ਨੌਜਵਾਨ ਔਰਤਾਂ ''ਚ ਕੈਂਸਰ ਦੇ ਇਹ ਲੱਛਣ ਪਛਾਨਣ ''ਚ ਚੁਣੌਤੀਆਂ ਵੀ ਪੇਸ਼ ਆਉਂਦੀਆਂ ਹਨ। ਜਿਵੇਂ ਲੱਛਣ ਠੀਕ ਤਰੀਕੇ ਨਾਲ ਮਹਿਸੂਸ ਨਹੀਂ ਹੁੰਦੇ, ਛੋਟੇ ਟਿਊਮਰ ਦਾ ਪਤਾ ਨਹੀਂ ਚਲਦਾ ਅਤੇ ਕਈ ਵਾਰ ਮੇਮੋਗ੍ਰਾਫੀ ''ਚ ਵੀ ਪਤਾ ਨਹੀਂ ਚਲਦਾ। ਪਰ ਜੇ ਕਿਸੇ ਤਰ੍ਹਾਂ ਦੇ ਬਦਲਾਅ ਜਾਂ ਉੱਤੇ ਦਿੱਤੇ ਗਏ ਲੱਛਣਾਂ ''ਚੋਂ ਕੋਈ ਵੀ ਦਿਖੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਉਮਰ ''ਚ ਸਕ੍ਰੀਨਿੰਗ ਦੀ ਗੱਲ ਤੋਂ ਡਾਕਟਰ ਦੇਵ ਇਨਕਾਰ ਕਰਦੇ ਹਨ ਪਰ ਉਹ ਇਹ ਜ਼ਰੂਰ ਕਹਿੰਦੇ ਹਨ ਕਿ ਇਸ ਬਾਰੇ ਜਾਗਰੂਕਤਾ ਜਿੰਨੀ ਫੈਲਾਈ ਜਾਵੇ ਉਹ ਘੱਟ ਹੈ।
ਜੇ ਕਿਸੇ ਤਰ੍ਹਾਂ ਦੇ ਲੱਛਣ ਦਿਖਣ ਤਾਂ ਡਾਕਟਰ ਨੂੰ ਦਿਖਾਓ ਅਤੇ ਜੇ ਕਿਸੇ ਦੇ ਘਰ ਵਿੱਚ ਕੈਂਸਰ ਦੀ ਹਿਸਟ੍ਰੀ ਰਹੀ ਹੋਵੇ, ਉਨ੍ਹਾਂ ਮਾਮਲਿਆਂ ਵਿੱਚ ਅਸੀਂ 25 ਸਾਲ ਦੀ ਉਮਰ ਤੋਂ ਬਾਅਦ ਸਕ੍ਰੀਨਿੰਗ ਅਤੇ ਜੈਨੇਟਿਕ ਟੈਸਟਿੰਗ ਦੀ ਸਲਾਹ ਵੀ ਦਿੰਦੇ ਹਾਂ।
ਪ੍ਰਿਅੰਕਾ ਅਤੇ ਅਲੀਸ਼ਾ ਹੁਣ ਕਿਵੇਂ ਹਨ?
ਪ੍ਰਿਅੰਕਾ ਦੱਸਦੇ ਹਨ ਕਿ ਲੌਕਡਾਊਨ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਪਹਿਲੀ ਕੀਮੋਥੈਰੇਪੀ ਲਈ ਸੀ। ਕੀਮੋ ਦੇ ਪਹਿਲੇ ਹਫ਼ਤੇ ਇੰਜ਼ਾਇਟੀ, ਇੱਕ ਦਿਨ ਵਿੱਚ ਲਗਭਗ 40 ਵਾਰ ਉਲਟੀਆਂ ਆਮ ਸੀ। ਪਰ ਫਿਰ ਹੌਲੀ-ਹੌਲੀ ਹਾਲਾਤ ਠੀਕ ਹੋਣ ਲੱਗੇ।
ਉਨ੍ਹਾਂ ਮੁਤਾਬਕ, ''''ਮੇਰੀ ਅੱਠ ਕੀਮੋ ਪੂਰੀਆਂ ਹੋਈਆਂ, ਫਿਰ ਸਰਜਰੀ ਹੋਈ ਕਿਉਂਕਿ ਕੈਂਸਰ ਫੈਲਣ ਦਾ ਡਰ ਸੀ। ਦੋਵੇਂ ਬ੍ਰੈਸਟ ਨੂੰ ਹਟਾਇਆ ਗਿਆ ਅਤੇ ਹੁਣ ਮੈਂ ਇੰਪਲਾਂਟ ਕਰਵਾ ਚੁੱਕੀ ਹਾਂ ਜੋ ਦੱਸ ਸਾਲ ਤੱਕ ਇਸੇ ਤਰ੍ਹਾਂ ਰਹੇਗਾ। ਮੈਂ ਠੀਕ ਹੋ ਚੁੱਕੀ ਹਾਂ ਅਤੇ ਅਹਿਤਿਆਤ ਵਰਤ ਰਹੀ ਹਾਂ।''''
ਕੀਮੋ ਤੋਂ ਬਾਅਦ ਅਲੀਸ਼ਾ ਦਾ ਕੈਂਸਰ ਹੁਣ ਅੱਗੇ ਨਹੀਂ ਵਧਿਆ ਹੈ। ਉਹ ਇੱਕ ਨੌਰਮਲ ਜ਼ਿੰਦਗੀ ਜੀਅ ਰਹੇ ਹਨ ਅਤੇ ਉਸ ਤੋਂ ਬਾਅਦ ਜੋ ਦਵਾਈਆਂ ਲੈਂਦੇ ਸਨ ਉਹ ਵੀ ਹੁਣ ਬੰਦ ਕਰ ਦਿੱਤੀਆਂ ਗਈਆਂ ਹਨ।
ਅਲੀਸ਼ਾ ਕਹਿੰਦੇ ਹਨ, ''''ਹੁਣ ਮੈਂ ਜ਼ਿਆਦਾ ਮਜ਼ਬੂਤ ਅਤੇ ਸਕਾਰਾਤਮਕ ਹਾਂ। ਜੇ ਤੁਸੀਂ ਕੈਂਸਰ ਦੀ ਲੜਾਈ ਲੜਨੀ ਹੈ ਤਾਂ ਸਕਾਰਤਮਕ ਅਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਹੁਣ ਕਿਸੇ ਚੀਜ਼ ਤੋਂ ਡਰ ਨਹੀਂ ਲਗਦਾ।''''
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=izBz9r0meUQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ceb67d94-b4f5-489e-9b13-9715eea10733'',''assetType'': ''STY'',''pageCounter'': ''punjabi.india.story.58937484.page'',''title'': ''ਛਾਤੀ ਦਾ ਕੈਂਸਰ : ਕੁੜੀਆਂ \''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ'',''author'': ''ਸੁਸ਼ੀਲਾ ਸਿੰਘ'',''published'': ''2021-10-17T01:13:03Z'',''updated'': ''2021-10-17T01:13:03Z''});s_bbcws(''track'',''pageView'');