ਇਮਰਾਨ ਖ਼ਾਨ ਨੇ UN ਅਸੈਂਬਲੀ ਵਿੱਚ ਭਾਜਪਾ ਦੀ ਕੀਤੀ ਆਲੋਚਨਾ, ਭਾਰਤ ਨੇ ਦਿੱਤਾ ਜਵਾਬ

09/25/2021 10:38:24 AM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੀ ਪੰਝਤਰਵੇਂ ਆਮ ਇਜਲਾਸ ਨੂੰ ਵਰਚੂਅਲ ਤਰੀਕੇ ਨਾਲ ਸੰਬੋਧਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਲੜਾਈ ਦਾ ਸਭ ਤੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੇ ਝੱਲਿਆ ਹੈ ਪਰ ਪਾਕਿਸਤਾਨ ਦੀ ਮਦਦ ਲਈ ਤਾਰੀਫ਼ ਕਰਨ ਦੀ ਥਾਂ ਉਸ ਨੂੰ ਪਾਕਿਸਤਾਨ ਅਫ਼ਗਾਨਿਸਤਾਨ ਵਿਚਲੇ ਘਟਨਾਕ੍ਰਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਭਾਰਤ ਦੀ ਹੁਕਮਰਾਨ ਪਾਰਟੀ ਬੀਜੇਪੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਵਿੱਚ "ਇਸਲਾਮੋਫ਼ੋਬੀਆ ਦਾ ਸਭ ਤੋਂ ਬੁਰਾ ਰੂਪ" ਹੈ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਭਾਰਤ ਉੱਪਰ "ਇਸਲਾਮਿਕ ਇਤਿਹਾਸ ਅਤੇ ਵਿਰਾਸਤ ਨੂੰ ਨਸ਼ਟ ਕਰਨ ਦੀ ਕੋਸ਼ਿਸ਼" ਦਾ ਇਲਜ਼ਾਮ ਲਾਇਆ।

ਉਨ੍ਹਾਂ ਨੇ 5 ਅਗਸਤ 2019 ਨੂੰ ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਤੋਂ ਸੂਬੇ ਦਾ ਦਰਜਾ ਖੋਹਣ ਅਤੇ ਧਾਰ 370 ਖ਼ਤਮ ਕਰਨ ਲਈ ਵੀ ਬੀਜੇਪੀ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਭਾਰਤ ਨੇ "ਨੌਂ ਲੱਖੀ ਫੌਜ ਰਾਹੀਂ ਡਰ ਦੀ ਲਹਿਰ ਪੈਦਾ ਕੀਤੀ" ਸੀ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੇ ਕਸ਼ਮੀਰ ਮੁੱਦੇ ਬਾਰੇ ਮਤਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਭਾਰਤੀ ਕਾਰਵਾਈਆਂ ਇਨ੍ਹਾਂ ਮਤਿਆਂ ਦੀ ਸਪਸ਼ਟ ਉਲੰਘਣਾ ਸੀ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੀ ਅਗਵਾਈ ਵਿੱਚ ਇੱਕ ਪਾਰਦਰਸ਼ੀ ਅਤੇ ਸੁਤਤੰਤ ਰਫਰੈਂਡਮ ਰਾਹੀਂ ਸੁਲਝਾਇਆ ਜਾਵੇਗਾ।

ਇਮਰਾਨ ਖ਼ਾਨ ਦੇ ਸੰਬੋਧਨ ਦੀਆਂ ਅਹਿਮ ਗੱਲਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਵਿਡ ਮਹਾਮਾਰੀ ਬਾਰੇ ਬੋਲੇ ਅਤੇ ਬਦਲਦੇ ਵਾਤਾਵਰਣ ਨਾਲ ਮੁਕਾਬਲਾ ਕਰਨ ਲਈ ਆਪਣੀ ਸਰਕਾਰ ਦੇ ਯਤਨਾਂ ਤੋਂ ਆਲਮੀ ਪੰਚਾਇਤ ਨੂੰ ਜਾਣੂੰ ਕਰਵਾਇਆ।

ਉਨ੍ਹਾਂ ਨੇ ਕਿਹਾ ਕਿ ਸਮਾਰਟ ਲੌਕਡਾਊਨ ਰਾਹੀਂ ਉਨ੍ਹਾਂ ਨੇ ਆਰਥਿਕਤਾ ਨੂੰ ਵੀ ਗਤੀਸ਼ੀਲ ਰੱਖਿਆ ਅਤੇ ਮਹਾਮਾਰੀ ਨੂੰ ਵੀ ਠੱਲ੍ਹ ਪਾਈ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਾਤਾਵਰਣ ਤਬਦੀਲੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ 10 ਦੇਸ਼ਾਂ ਵਿੱਚ ਸ਼ਾਮਲ ਹੈ। ਹਾਲਾਂਕਿ ਉਹ ਲਗਭਗ ਨਾ ਮਾਤਰ ਖ਼ਤਰਨਾਕ ਗੈਸਾਂ ਦੇ ਉਤਸਰਜਨ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਦੁਨੀਆਂ ਨੂੰ ਬਦਲਦੇ ਵਾਤਾਵਰਣ, ਆਰਥਿਕ ਸੰਕਟ ਅਤੇ ਮਹਾਮਾਰੀ ਦੇ ਮੁਕਾਬਲੇ ਲਈ ਤਿੰਨ ਨੁਕਾਤੀ ਯੋਜਨਾ ਬਣਾਉਣ ਦੀ ਲੋੜ ਹੈ।

ਅਫ਼ਗਾਨਿਸਤਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਅਫ਼ਗਾਨ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉੱਥੋਂ ਦੀ ਮੌਜੂਦਾ ਸਰਕਾਰ ਨੂੰ ਮਜ਼ਬੂਤ ਕੀਤਾ ਜਾਵੇ। ਜੇ ਕੌਮਾਂਤਰੀ ਭਾਈਚਾਰਾ ਉਨ੍ਹਾਂ ਨਾਲ ਗੱਲ ਕਰੇ ਤਾਂ ਇਹ ਸੰਭਵ ਹੈ।

ਉਨ੍ਹਾਂ ਨੇ ਕਿਹਾ ਕਿ ਅਫ਼ਗਾਨ ਲੋਕਾਂ ਨੂੰ ਮਦਦ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਅਹਿਮ ਸਮੇਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਅਤੇ ਸੰਯੁਕਤ ਰਾਸ਼ਟਰ ਇਸ ਦਿਸ਼ਾ ਵਿੱਚ ਕੌਮਾਂਤਰੀ ਭਾਈਚਾਰੇ ਨੂੰ ਲਗਾ ਸਕਦਾ ਹੈ।

ਇਮਰਾਨ ਖ਼ਾਨ ਨੇ ਜਿੱਥੇ ਆਪਣੇ ਸੰਬੋਧਨ ਵਿੱਚ ਮਹਾਮਾਰੀ, ਅਫ਼ਗਾਨਿਸਤਾਨ ਤੇ ਬਦਲਦੇ ਵਾਤਾਵਰਣ ਬਾਰੇ ਜ਼ਿਕਰ ਕੀਤਾ ਪਰ ਜ਼ਿਆਦਾਤਰ ਲਗਭਗ 25 ਮਿੰਟ ਉਹ ਭਾਰਤ ਅਤੇ ਅਫ਼ਗਾਨਿਸਤਾਨ ਬਾਰੇ ਹੀ ਬੋਲੇ।

ਉਨ੍ਹਾਂ ਨੇ ਹਵਾਲਾ ਰੋਕਣ ਲਈ ਇੱਕ ਵਿਸਥਾਰਿਤ ਯੋਜਨਾ ਉਲੀਕਣ ਵਿੱਚ ਅੱਗੇ ਆਉਣ ਲਈ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ।

ਭਾਰਤ ਨੇ ਕੀ ਕਿਹਾ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤ ਨੇ ਇਮਰਾਨ ਖ਼ਾਨ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਕਿਹਾ,"ਪਾਕਿਸਤਾਨ ਦੀ ਆਲਮੀ ਪੱਧਰ ''ਤੇ ਅੱਤਵਾਦੀਆਂ ਨੂੰ ਹਮਾਇਤ ਦੇਣ ਦੇ ਮਾਮਲੇ ਵਿੱਚ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ।"

ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਐਲਾਨ ਰੱਖਿਆ ਹੈ, ਉਨ੍ਹਾਂ ਨੂੰ ਵੀ ਪਾਕਿਸਤਾਨ ਪਨਾਹ ਦਿੰਦਾ ਹੈ। ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਨੇ ਸ਼ਰਣ ਦੇ ਰੱਖੀ ਸੀ। ਇੱਥੋਂ ਤੱਕ ਕਿ ਪਾਕਿਸਤਾਨ ਅੱਜ ਵਾ ਓਸਾਮਾ ਨੂੰ ਸ਼ਹੀਦ ਦਸਦਾ ਹੈ।"

"ਪਾਕਿਸਤਾਨ ਅੱਤਵਾਦੀਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਅਸੀਂ ਸੁਣਦੇ ਰਹੇ ਹਾਂ ਕਿ ਪਾਕਿਸਤਾਨ ਖ਼ੁਦ ਅੱਤਵਾਦ ਦਾ ਸ਼ਿਕਾਰ ਹੈ। ਦਰਅਸਲ ਪਾਕਿਸਤਾਨ ਇੱਕ ਅਜਿਹਾ ਦੇਸ਼ ਜੋ ਅੱਗ ਬੁਝਾਉਣ ਵਾਲਾ ਬਣ ਕੇ ਅੱਗ ਲਾਉਂਦਾ ਹੈ।"

"ਪਾਕਿਸਤਾਨ ਲਈ ਬਹੁਲਤਾਵਾਦ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਕਿਉਂਕਿ ਉੱਥੇ ਘੱਟ ਗਿਣਤੀਆਂ ਲਈ ਸਿਖਰ ਤੱਕ ਪਹੁੰਚਣ ''ਤੇ ਪਾਬੰਦੀ ਹੈ। ਪੂਰਾ ਜੰਮੂ-ਕਸ਼ਮੀਰ ਅਤੇ ਲਦਾਖ਼ ਭਾਰਤ ਦਾ ਅਨਿੱਖੜ ਅੰਗ ਹੈ ਅਤੇ ਹਮੇਸ਼ਾ ਰਹੇਗਾ।"

ਇਹ ਵੀ ਪੜ੍ਹੋ:

https://www.youtube.com/watch?v=M0x2mHdAm0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1526f80f-075d-40c8-afa5-05bd56c75dba'',''assetType'': ''STY'',''pageCounter'': ''punjabi.international.story.58688723.page'',''title'': ''ਇਮਰਾਨ ਖ਼ਾਨ ਨੇ UN ਅਸੈਂਬਲੀ ਵਿੱਚ ਭਾਜਪਾ ਦੀ ਕੀਤੀ ਆਲੋਚਨਾ, ਭਾਰਤ ਨੇ ਦਿੱਤਾ ਜਵਾਬ'',''published'': ''2021-09-25T04:55:11Z'',''updated'': ''2021-09-25T04:55:11Z''});s_bbcws(''track'',''pageView'');

Related News