ਪੰਜਾਬ ਦੀ ਨਵੀਂ ਕੈਬਨਿਟ ਲਈ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਦੌਰੇ - ਪ੍ਰੈੱਸ ਰਿਵੀਊ

09/25/2021 8:23:24 AM

ਪੰਜਾਬ ਕੈਬਨਿਟ ਦੇ ਵਿਸਥਾਰ ਬਾਰੇ ਦਿੱਲੀ ਵਿੱਚ ਇੱਕ ਤੋਂ ਬਾਅਦ ਇੱਕ ਬੈਠਕਾਂ ਕਰਨ ਤੋਂ ਬਾਅਦ ਵਾਪਸ ਪੰਜਾਬ ਪਰਤੇ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਕੁਝ ਘੰਟਿਆਂ ਵਿੱਚ ਹੀ ਬੈਠਕਾਂ ਦੇ ਇੱਕ ਹੋਰ ਗੇੜ ਲਈ ਦਿੱਲੀ ਬੁਲਾ ਲਿਆ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਨਵਾਂ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕਾਂਗਰਸ ਨੇ ਅਜੇ ਨਵੀਂ ਵਜਾਰਤ ਵਿੱਚ ਸ਼ਾਮਲ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਨਾ ਹੈ।

ਅਜਿਹੇ ਵਿੱਚ ਇੰਡੀਅਨ ਐਕਸਪ੍ਰੈੱਸ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਬੈਠਕਾਂ ਵਿੱਚ ਸ਼ਾਮਲ ਹੋਣ ਦਿੱਲੀ ਜਾ ਸਕਦੇ ਹਨ।

ਅਖ਼ਬਾਰ ਮੁਤਾਬਕ ਚੰਨੀ ਨੂੰ ਰਾਹੁਲ ਅਤੇ ਸੁਨੀਲ ਜਾਖੜ ਦੀ ਮੁਲਾਕਾਤ ਤੋਂ ਬਾਅਦ ਬੁਲਾਇਆ ਗਿਆ। ਕਿਆਸ ਹਨ ਕਿ ਪਾਰਟੀ ਜਾਖੜ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਲਈ ਕਹਿ ਰਹੀ ਹੈ ਜਦਕਿ ਜਾਖੜ ਇਨਕਾਰ ਕਰ ਰਹੇ ਹਨ।

ਚੰਨੀ ਦੇ ਦਿੱਲੀ ਦੌਰੇ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੈਬਨਿਟ ਮੰਤਰੀਆਂ ਦੀ ਸੂਚੀ ਤਿਆਰ ਹੈ ਅਤੇ ਇਸ ਨੂੰ ਬਸ ਸੋਨੀਆਂ ਗਾਂਧੀ ਵੱਲੋਂ ਹਰੀ ਝੰਡੀ ਮਿਲਣ ਦੀ ਉਡੀਕ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਦੀਆਂ ਈਮੇਲਾਂ ਵਿੱਚ ਸਰਕਾਰ ਦੀ ਮਸ਼ਹੂਰੀ ਤੋਂ ਰੌਲਾ

ਛੇ ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਕੀਤੀ ਸੀ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹੁਣ ਇਸ ਬਾਰੇ ਸਵਾਲ ਉੱਠ ਰਹੇ ਹਨ। ਵਜ੍ਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਵਕੀਲਾਂ ਨੂੰ ਭੇਜੀਆਂ ਜਾ ਰਹੀਆਂ ਈਮੇਲਾਂ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਵਾਲਾ ਅੰਮ੍ਰਿਤ ਮਹੋਤਸਵ ਦਾ ਇਸ਼ਤਿਹਾਰ ਵੀ ਭੇਜਿਆ ਗਿਆ।

ਅਖ਼ਬਾਰ ਮੁਤਾਬਕ ਕਈ ਵਕੀਲਾਂ ਨੇ ਉਸ ਕੋਲ ਪੁਸ਼ਟੀ ਕੀਤੀ ਹੈ ਕਿ ਇਸ਼ਤਿਹਾਰ ਈਮੇਲ ਵਿੱਚ ਦਸਤਖ਼ਤਾਂ ਵਜੋਂ ਲਗਾਇਆ ਗਿਆ ਸੀ ਅਤੇ ਇਸ ਨਾਲ ਨਿਆਂ ਅਤੇ ਕਾਰਜ ਪਾਲਿਕਾ ਵਿਚਲੀ ਲਾਈਨ ਧੁੰਦਲੀ ਹੋਈ ਹੈ।

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨੈਸ਼ਨਲ ਇਨਫਰਮੇਟਿਕਸ ਸੈਂਟਰ ਜੋ ਕਿ ਅਦਲਾਤ ਨੂੰ ਈਮੇਲ ਸੇਵਾ ਮੁਹਈਆ ਕਰਵਾਉਂਦਾ ਹੈ ਉਸ ਨੂੰ ਸੁਪਰੀਮ ਕੋਰਟ ਤੋਂ ਜਾਣ ਵਾਲੀਆਂ ਈਮੇਲਜ਼ ਵਿੱਚੋਂ ਇਹ ਤਸਵੀਰ ਹਟਾਉਣ ਲਈ ਕਹਿ ਦਿੱਤਾ ਗਿਆ ਸੀ।

ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਐੱਨਆਈਸੀ ਨੇ ਹਦਾਇਤਾਂ ਦੀ ਪਾਲਣਾ ਕੀਤੀ ਹੈ।

ਮੋਦੀ-ਬਾਇਡਨ ਗੱਲਬਾਤ: ਹਾਸਾਠੱਠਾ ਤੇ ਗੰਭੀਰਤਾ

ਮੋਦੀ-ਬਾਇਡਨ
EPA

ਅਮਰੀਕਾ ਦੌਰੇ ''ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡਨ ਦੀ ਪਹਿਲੀ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਹੋਈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਇਸ ਮੁਲਾਕਾਤ ਦੌਰਾਨ ਕੋਵਿਡ-19, ਵਾਤਾਵਰਣ ਤਬਦੀਲੀ ਅਤੇ ਡਾਇਸਪੋਰਾ ਦੀ ਅਹਿਮੀਅਤ ਬਾਰੇ ਚਰਚਾ ਹੋਈ।

ਗੱਲਬਾਤ ਦੀ ਸ਼ੁਰੂਆਤ ਹਲਕੇ ਫੁਲਕੇ ਮਜ਼ਾਹੀਆ ਅੰਦਾਜ ਵਿੱਚ ਹੋਈ ਪਰ ਇਸੇ ਦੌਰਾਨ ਅਗਲੀ ਗੰਭੀਰ ਗੱਲਬਾਤ ਦੀ ਭੂਮਿਕਾ ਵੀ ਬੰਨ੍ਹ ਦਿੱਤੀ ਗਈ।

ਰਾਸ਼ਟਰਪਤੀ ਬਾਇਡਨ ਨੇ ਪਹਿਲਾਂ ਬੋਲਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਵਿੱਚ ਕੁਝ ਸਭ ਤੋਂ ਸਖ਼ਤ ਚੁਣੌਤੀਆਂ ਵਿੱਚੋਂ ਇੱਕ ਕੋਵਿਡ-19 ਨਾਲ ਮੁਕਾਬਲਾ ਵੀ ਹੈ।

ਉਨ੍ਹਾਂ ਨੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਵਿੱਚ ਸਥਿਰਤਾ ਅਤੇ ਕੁਆਡ ਹਿੱਸੇਦਾਰਾਂ ਬਾਰੇ ਵੀ ਗੱਲ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁਵੱਲੇ ਰਿਸ਼ਤਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਦਾ ਵਡੇਰਾ ਵਿਸ਼ਵੀ ਪ੍ਰਭਾਵ ਹੋਵੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿੱਚ ਤਿਜਾਰਤੀ ਰਿਸ਼ਤਿਆਂ ਉੱਪਰ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ:

https://www.youtube.com/watch?v=cFNAJD1jDc0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d50937aa-7bea-4d48-9cd5-a009853a14c7'',''assetType'': ''STY'',''pageCounter'': ''punjabi.india.story.58688587.page'',''title'': ''ਪੰਜਾਬ ਦੀ ਨਵੀਂ ਕੈਬਨਿਟ ਲਈ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਦੌਰੇ - ਪ੍ਰੈੱਸ ਰਿਵੀਊ'',''published'': ''2021-09-25T02:41:34Z'',''updated'': ''2021-09-25T02:41:34Z''});s_bbcws(''track'',''pageView'');

Related News