ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਈ ਸੀ ਤਾਂ ਅਮਰੀਕਾ ਕਿਵੇਂ ਗਏ

09/24/2021 11:08:24 AM

ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਅਮਰੀਕਾ ਦੌਰੇ ''ਤੇ ਹਨ। ਆਪਣੇ ਦੌਰੇ ਵਿੱਚ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਪਰ ਉਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨਾਲ ਮੁਲਾਕਾਤ ਕਰਨਗੇ।

ਨਰਿੰਦਰ ਮੋਦੀ ਦੇ ਇਸ ਦੌਰੇ ਬਾਰੇ ਸੋਸ਼ਲ ਮੀਡੀਆ ਉੱਪਰ ਦਿਲਚਸਪ ਚਰਚਾ ਹੋ ਰਹੀ ਹੈ। ਕੋਵਿਡ ਦੀ ਲਾਗ ਤੋਂ ਬਚਾਅ ਲਈ ਉਨ੍ਹਾਂ ਨੇ ਮੁਕੰਮਲ ਤੌਰ ''ਤੇ ਭਾਰਤ ਵਿੱਚ ਹੀ ਬਣੀ ਕੋਵੈਕਸੀਨ ਦਾ ਟੀਕਾ ਲਗਵਾਇਆ ਸੀ।

ਵਿਸ਼ਵ ਸਿਹਤ ਸੰਗਠਨ ਨੇ ਹੁਣ ਤੱਕ ਕੋਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਵੀ ਇਸ ਨੂੰ ਮਾਨਤਾ ਨਹੀਂ ਦਿੱਤੀ ਹੈ।

ਇਸੇ ਕਾਰਨ ਹਜ਼ਾਰਾਂ ਭਾਰਤੀ ਨਾਗਰਿਕ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਵਿਦੇਸ਼ ਨਹੀਂ ਜਾ ਪਾ ਰਹੇ ਹਨ। ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਜਾਣ ਦੀ ਆਗਿਆ ਕਿਵੇਂ ਮਿਲ ਗਈ।

ਸੋਸ਼ਲ ਮੀਡੀਆ ਉੱਪਰ ਲੋਕ ਇਸ ਬਾਰੇ ਸਵਾਲ ਖੜ੍ਹੇ ਕਰ ਰਹੇ ਹਨ।

ਇਹ ਵੀ ਪੜ੍ਹੋ:

ਨਰਿੰਦਰ ਮੋਦੀ ਨੇ ਪਹਿਲੀ ਮਾਰਚ 2021 ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੋਰੋਨਾਵੈਕਸੀਨ ਦੀ ਪਹਲੀ ਖ਼ੁਰਾਕ ਲਈ ਸੀ।

ਉਸ ਸਮੇਂ ਉਨ੍ਹਾਂ ਨੇ ਟੀਕੇ ਦੇ ਵੀਡੀਓ ਵਿੱਚ ਅਤੇ ਉਨ੍ਹਾਂ ਨੂੰ ਟੀਕਾ ਲਾਉਣ ਵਾਲੀਆਂ ਨਰਸਾਂ ਨੇ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਤਰ੍ਹਾਂ ਭਾਰਤੀ ਅਤੇ ਭਾਰਤ ਬਾਇਓਟੈਕ ਦੀ ਬਣਾਈ ਕੋਵੈਕਸੀਨ ਦੀ ਖ਼ੁਰਾਕ ਲਈ ਸੀ। ਇਸ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੇ ਵੈਕਸੀਨ ਦੀ ਦੂਜੀ ਖ਼ੁਰਾਕ ਲਈ ਸੀ।

https://twitter.com/DDNewslive/status/1366219648400830464

ਸੋਸ਼ਲ ਮੀਡੀਆ ਉੱਪਰ ਕੀ ਸਵਾਲ ਉੱਠ ਰਹੇ

ਭਾਰਤੀ ਪ੍ਰਧਾਨ ਮੰਤਰੀ ਨੇ ਜੋ ਕੋਰੋਨਾ ਵੈਕਸੀਨ ਲਗਵਾਈ ਹੈ। ਉਸ ਦੀ ਮਾਨਤਾ ਨਾਲ ਹੋਣ ਕਾਰਨ ਉਨ੍ਹਾਂ ਦੀ ਵਿਦੇਸ਼ ਯਾਤਰਾ ਬਾਰੇ ਲੋਕ ਸਵਾਲ ਚੁੱਕ ਰਹੇ ਹਨ।

ਮਸ਼ਹੂਰ ਰਿਐਲਿਟੀ ਟੀਵੀ ਸ਼ੋਅ ਇੰਡੀਅਨ ਆਇਡਲ ਦੇ ਨਿਰਮਾਤਾ ਨਿਖਿਲ ਅਲਵਾ ਨੇ ਟਵੀਟ ਕਰਕੇ ਪੁੱਛਿਆ ਕਿ ਨਰਿੰਦਰ ਮੋਦੀ ਨੇ ਕਿਹੜੀ ਵੈਕਸੀਨ ਲਈ ਹੈ?

ਉਨ੍ਹਾਂ ਨੇ ਟਵੀਟ ਕੀਤਾ, "ਪੀਐੱਮ ਵਾਂਗ ਹੀ ਮੈਂ ਵੀ ਆਤਮ ਨਿਰਭਰ ਵੈਕਸੀਨ ਲਗਵਾਈ ਸੀ। ਈਰਾਨ ਅਤੇ ਨੇਪਾਲ ਅਤੇ ਗਿਣਤੀ ਦੇ ਕੁਝ ਦੇਸ਼ਾਂ ਨੂੰ ਛੱਡ ਦੇਈਏ ਤਾਂ ਮੈਂ ਕਿਸੇ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ।"

"ਮੈਂ ਸੁਣ ਕੇ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ ਅਮਰੀਕਾ ਦੀ ਯਾਤਰਾ ਕਰ ਰਹੇ ਹਨ, ਜਿੱਥੇ ਕੋਵੈਕਸੀਨ ਨੂੰ ਮਾਨਤਾ ਨਹੀਂ ਹੈ। ਇਸ ਲਈ ਉਨ੍ਹਾਂ ਨੇ ਅਸਲ ਵਿੱਚ ਕਿਹੜੀ ਵੈਕਸੀਨ ਲਈ ਸੀ?"

https://twitter.com/njalva/status/1440553820455534598

ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਵਿਨੇ ਕੁਮਾਰ ਢੋਲਕੀਆ ਨੇ ਵੀ ਸਵਾਲ ਚੁੱਕਿਆ ਹੈ ਕਿ ਕੋਵੈਕਸੀਨ ਲਗਵਾਉਣ ਵਾਲੇ ਮੋਦੀ ਜੀ ਅਮਰੀਕਾ ਕਿਵੇਂ ਗਏ?

ਉਨ੍ਹਾਂ ਨੇ ਨਿਖਿਲ ਅਲਵਾ ਦੇ ਟਵੀਟ ਵਿੱਚ ਹੀ ਲਿਖਿਆ, "ਪ੍ਰਧਾਨ ਮੰਤਰੀ ਨੂੰ ਅਮਰੀਕਾ ਜਾਣ ਲਈ ਆਗਿਆ ਕਿਵੇਂ ਮਿਲੀ? ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਜੋ ਕੋਵੈਕਸੀਨ ਲਗਵਾਈ ਹੈ, ਜਿਸ ਨੂੰ ਅਮਰੀਕਾ ਵਿੱਚ ਮਾਨਤਾ ਨਹੀਂ ਹੈ।"

ਸਿਆਸੀ ਪੱਤਰਕਾਰ ਸਵਾਤੀ ਚਤੁਰਵੇਦੀ ਨੇ ਵੀ ਟਵੀਟ ਕੀਤਾ ਕਿ ਕੋਵੈਕਸੀਨ ਨੂੰ ਅਮਰੀਕਾ ਵਿੱਚ ਮਾਨਤਾ ਨਹੀਂ ਹੈ। ਅਜਿਹੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਜਾਣ ਦੀ ਆਗਿਆ ਕਿਵੇਂ ਮਿਲੀ?"

ਮੋਦੀ ਨੂੰ ਆਗਿਆ ਦੀ ਲੋੜ ਹੈ?

ਅਜਿਹੇ ਵਿੱਚ ਸਵਾਲ ਇਹੀ ਹੈ ਕਿ ਅਮਰੀਕਾ ਨੇ ਕੋਵੈਕਸੀਨ ਦੀ ਡੋਜ਼ ਲੈਣ ਵਾਲੇ ਭਾਰਤੀ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਆਉਣ ਦੀ ਆਗਿਆ ਦਿੱਤੀ ਹੋਵੇਗੀ?

ਇਸ ਸਵਾਲ ਦੇ ਜਵਾਬ ਵਿੱਚ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਸ਼ੈਲੇਂਦਰ ਦੇਵਲਾਂਕਰ ਨੇ ਦੱਸਿਆ, "ਵੈਕਸੀਨ ਦਾ ਮਾਮਲਾ ਸਿਰਫ਼ ਭਾਰਤ ਨਾਲ ਜੁੜਿਆ ਨਹੀਂ ਹੈ। ਇਹ ਦੁਨੀਆਂ ਦੇ ਤਮਾਮ ਦੇਸ਼ਾਂ ਨਾਲ ਜੁੜਿਆ ਹੈ। ਹਰ ਦੇਸ਼ ਦੇ ਕੋਲ ਤਾਂ ਉਹ ਵੈਕਸੀਨ ਨਹੀਂ ਹੋ ਸਕਦੀ, ਜਿਸ ਨੂੰ ਅਮਰੀਕਾ ਵਿੱਚ ਮਾਨਤਾ ਹੈ। ਅਜਿਹੇ ਵਿੱਚ ਰਿਆਇਤ ਦਿੱਤੀ ਜਾਂਦੀ ਹੈ।"

ਭਾਰਤੀ ਪ੍ਰਧਾਨ ਮੰਤਰੀ ਅਮਰੀਕੀ ਦੌਰੇ ਉੱਪਰ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵੀ 76ਵੇਂ ਇਜਲਾਸ ਨੂੰ ਸੰਬੋਧਨ ਕਰਨਗੇ। ਇਸ ਵਿੱਚ ਦੁਨੀਆਂ ਭਰ ਦੇ 193 ਦੇਸ਼ਾਂ ਦੇ ਰਾਜ ਮੁਖੀ ਸ਼ਾਮਲ ਹੋਣਗੇ।

ਸ਼ੈਲੇਂਦਰ ਦੇਵਲਾਂਕਰ ਕਹਿੰਦੇ ਹਨ, "ਜਦੋਂ ਵੀ ਵਿਦੇਸ਼ੀ ਰਿਸ਼ਤਿਆਂ ਵਾਲੇ ਦੌਰੇ ਹੁੰਦੇ ਹਨ। ਕੂਟਨੀਤਿਕਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਛੋਟ ਇਸ ਵਾਰ ਵੀ ਮਿਲੀ ਹੋਵੇਗੀ।"

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਕਈ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਰਹੇ ਅਨਿਲ ਤ੍ਰਿਗੁਣਾਯਤ ਨੇ ਦੱਸਿਆ, "ਕੋਰੋਨਾ ਸੰਕਟ ਦਾ ਸਮਾਂ ਹਰ ਕਿਸੇ ਲਈ ਨਵਾਂ ਅਨੁਭਵ ਹੈ। ਸਿਆਸੀ ਸੰਵਾਦ ਲਈ ਮੇਜ਼ਬਾਨ ਦੇਸ਼ ਨਿਯਮਾਂ ਵਿੱਚ ਢਿੱਲ ਦੇ ਸਕਦਾ ਹੈ। ਇਹ ਸੰਯੁਕਤ ਰਾਸ਼ਟਰ ਦੀ ਬੈਠਕ ਲਈ ਵੀ ਸੰਭਵ ਹੈ।"

ਮੋਦੀ ਅਮਰੀਕਾ ਜਾ ਸਕਦੇ ਹਨ ਪਰ ਤੁਸੀਂ...

ਮੁੰਬਈ ਦੀ ਨੀਤਾ ਪਰਬ (ਬਦਲਿਆ ਹੋਇਆ ਨਾਮ) ਨੇ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕਰਨੀ ਹੈ। ਉਨ੍ਹਾਂ ਨੂੰ ਕੋਰਸ ਵੀ ਮਿਲ ਗਿਆ ਸੀ। ਲੇਕਿਨ ਉਨ੍ਹਾਂ ਨੇ ਕੋਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਸਨ।

ਉਨ੍ਹਾਂ ਨੇ ਦੱਸਿਆ, "ਮੈਨੂੰ ਵੈਕਸੀਨ ਦੀ ਡੋਜ਼ ਮਿਲੀ ਸੀ। ਇਸ ਵੈਕਸੀਨ ਨੂੰ ਨਾ ਤਾਂ ਵਿਸ਼ਵ ਸਿਹਤ ਸੰਗਠਨ ਦੀ ਮਾਨਤਾ ਹੈ ਅਤੇ ਨਾ ਹੀ ਅਮਰੀਕੀ ਸਰਕਾਰ ਦੀ। ਹਮੇਸ਼ਾ ਇਹੀ ਫਿਕਰ ਲੱਗਿਆ ਹੋਇਆ ਹੈ ਕਿ ਇਸ ਵੈਕਸੀਨ ਨੂੰ ਕੀ ਅਮਰੀਕਾ ਵਿੱਚ ਮਨਜ਼ੂਰੀ ਮਿਲੇਗੀ?"

ਭਾਰਤ ਵਿੱਚ ਮੀਨਾ ਵਰਗੇ ਹਜ਼ਾਰਾਂ ਲੋਕ ਹਨ ਜੋ ਕੋਵੈਕਸੀਨ ਦੀਆਂ ਖ਼ੁਰਾਕਾਂ ਲਗਵਾਉਣ ਕਾਰਨ ਵਿਦੇਸ਼ ਜਾਣ ਤੋਂ ਬੈਠੇ ਹਨ।

ਕੋਵੈਕਸੀਨ ਨੂੰ ਕਦੋਂ ਮਿਲੇਗੀ ਮਾਨਤਾ?

ਸਿਹਤ ਵਰਕਰ
Getty Images

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਕੋਵੈਕਸੀਨ ਦੇ ਨਿਰਮਾਤਿਆਂ ਨੇ ਵੈਕਸੀਨ ਦੇ ਮਾਨਤਾ ਲਈ ਅਰਜੀ ਦਿੱਤੀ ਹੈ ਪਰ ਅਜੇ ਉਨ੍ਹਾਂ ਨੇ ਕਈ ਵੇਰਵੇ ਦੇਣੇ ਬਾਕੀ ਹਨ।

ਕੋਵੈਕਸੀਨ ਨੂੰ ਕਦੋਂ ਤੱਕ ਮਾਨਤਾ ਮਿਲੇਗੀ? ਇਸ ਬਾਰੇ ਜੂਨ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸੰਸਥਾ ਦੇ ਮੁੱਖ ਸਾਇੰਸਦਾਨ ਡਾਕਟਰ ਸੌਮਿਆ ਸਵਾਮੀਨਾਥਨ ਨੇ ਕਿਹਾ ਸੀ, "ਭਾਰਤ ਬਾਇਓਟੈਕ ਨਾਲ ਗੱਲਬਾਤ ਚੱਲ ਰਹੀ ਹੈ। ਵੈਕਸੀਨ ਨੂੰ ਮਾਨਤਾ ਦੇਣ ਲਈ ਤੀਜੇ ਪੜਾਅ ਦੇ ਟਰਾਇਲ ਦੇ ਨਤੀਜੇ ਅਤੇ ਵੈਕਸੀਨ ਉਤਪਾਦਨ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਹੁੰਦੀਆਂ ਹਨ।"

ਮਾਹਰਾਂ ਮੁਤਾਬਕ ਸੰਗਠਨ ਨੇ ਭਾਰਤ ਬਾਇਓਟੈਕ ਨੂੰ ਤੀਜੇ ਪੜਾਅ ਨਾਲ ਜੁੜੀ ਜਾਣਕਾਰੀ ਮੁਕੰਮਲ ਕਰਨ ਨੂੰ ਕਿਹਾ ਹੈ।

ਐਮਰਜੈਂਸੀ ਹਾਲਤਾ ਵਿੱਚ ਕੋਵੈਕਸੀਨ ਨੂੰ ਮਾਨਤਾ ਦੇਣ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਅਕਤੂਬਰ ਵਿੱਚ ਬੈਠਕ ਹੋਣ ਦੀ ਸੰਭਾਵਨਾ ਹੈ।

ਭਾਰਤ ਬਾਇਓਟੈਕ ਨੇ 17 ਸਿਤੰਬਰ ਨੂੰ ਇਸ ਸੰਬੰਧ ਵਿੱਚ ਤਿੰਨਾਂ ਪੜਾਵਾਂ ਦੇ ਟਰਾਇਲਾਂ ਦੇ ਆਂਕੜੇ ਸੰਗਠਨ ਨੂੰ ਮੁਹਈਆ ਕਰਵਾ ਦਿੱਤੇ ਹਨ।

ਕੰਪਨੀ ਦਾ ਦਾਅਵਾ ਸੀ ਕਿ "ਵਿਸ਼ਵ ਸਿਹਤ ਸੰਗਠਨ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ। ਹੁਣ ਉਨ੍ਹਾਂ ਦੇ ਜਵਾਬ ਦੀ ਉਡੀਕ ਹੈ ਪਰ ਸਾਡੀ ਵੈਕਸੀਨ ਨੂੰ ਹੁਣ ਕਦੋਂ ਤੱਕ ਮਾਨਤਾ ਮਿਲ ਜਾਵੇਗੀ ਇਸ ਬਾਰੇ ਕਿਆਸ ਲਗਾਉਣਾ ਉਚਿਤ ਨਹੀਂ ਹੋਵੇਗੀ।"

ਇਹ ਵੀ ਪੜ੍ਹੋ:

https://www.youtube.com/watch?v=cFNAJD1jDc0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''697232c7-4e3c-415c-a089-5ac45c9d77b3'',''assetType'': ''STY'',''pageCounter'': ''punjabi.india.story.58674074.page'',''title'': ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਈ ਸੀ ਤਾਂ ਅਮਰੀਕਾ ਕਿਵੇਂ ਗਏ'',''published'': ''2021-09-24T05:35:23Z'',''updated'': ''2021-09-24T05:35:23Z''});s_bbcws(''track'',''pageView'');

Related News