ਦਲਿਤ ਬੱਚੇ ਦੇ ਮੰਦਿਰ ਜਾਣ ਕਾਰਨ ਪਿਤਾ ''''ਤੇ ਜੁਰਮਾਨਾ ਲਗਾਉਣ ਦਾ ਕੀ ਹੈ ਪੂਰਾ ਮਾਮਲਾ

09/24/2021 10:38:23 AM

ਸੰਕੇਤਕ ਤਸਵੀਰ
Getty Images
ਦੋ ਸਾਲ ਇੱਕ ਬੱਚੇ ਦੇ ਮੰਦਿਰ ਚਲੇ ਜਾਣ ਤੋਂ ਬਾਅਦ ਉਸ ਦੇ ਪਿਤਾ ''ਤੇ ਅਗੜੀ ਜਾਤ ਦੇ ਲੋਕਾਂ ਨੇ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ (ਸੰਕੇਤਕ ਤਸਵੀਰ)

"ਇੱਕ ਦਲਿਤ ਬੱਚੇ ਦੇ ਮੰਦਿਰ ਜਾਣ ਨਾਲ ਮੰਦਿਰ ਗੰਦਾ ਨਹੀਂ ਹੋ ਜਾਂਦਾ ਹੈ ਬਲਕਿ ਗੰਦਗੀ ਸਾਡੇ ਦਿਮਾਗ਼ ਵਿੱਚ ਹੀ ਹੈ।"

ਕਰਨਾਟਕਾ ਦੇ ਕੋਪਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਹ ਗੱਲ ਉਨ੍ਹਾਂ ਪਿੰਡ ਵਾਲਿਆਂ ਲਈ ਕਹੀ ਜਿਨ੍ਹਾਂ ਨੇ ਮੰਦਿਰ ਜਾਣ ਵਾਲੇ ਦੋ ਸਾਲ ਦੇ ਦਲਿਤ ਬੱਚੇ ਦੇ ਪਿਤਾ ''ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਉਸ ਪਿਤਾ ਦੀ ''ਗਲਤੀ'' ਇਹੀ ਸੀ ਕਿ ਜਦੋਂ ਉਹ ਆਪਣੇ ਪਿਤਾ ਦੇ ਜਨਮ ਦਿਨ ''ਤੇ ਮੰਦਿਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ, ਉਨ੍ਹਾਂ ਦਾ ਬੇਟਾ ਦੌੜ ਕੇ ਮੰਦਿਰ ਅੰਦਰ ਚਲਾ ਗਿਆ ਸੀ ਅਤੇ ਉਸ ਤੋਂ ਜ਼ਿਆਦਾ ਵੱਡੀ ਗ਼ਲਤੀ ਉਨ੍ਹਾਂ ਦਾ ਦਲਿਤ ਹੋਣਾ ਸੀ।

ਬੱਚੇ ਦੇ ਪਿਤਾ ਚੰਦੂ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਉੱਥੇ ਪ੍ਰਾਰਥਨਾ ਕਰ ਰਹੇ ਸੀ, ਉਸ ਵੇਲੇ ਹਲਕਾ ਜਿਹਾ ਮੀਂਹ ਪੈ ਰਿਹਾ ਸੀ। ਮੈਂ ਬੇਟੇ ਨੂੰ ਫੌਰਨ ਫੜ੍ਹ ਲਿਆ।"

"ਪਰ 11 ਸਤੰਬਰ ਨੂੰ ਇੱਕ ਜਨਤਕ ਬੈਠਕ ਵਿੱਚ ਪਿੰਡ ਦੇ ਵੱਡੇ ਲੋਕਾਂ ਨੇ ਕਿਹਾ ਕਿ ਮੈਨੂੰ ਮੰਦਿਰ ਦੇ ਤਿਲਕ ਅਤੇ ਸ਼ੁੱਧੀਕਰਨ ਲਈ ਪੈਸਾ ਦੇਣਾ ਚਾਹੀਦਾ ਹੈ। ਮੈਨੂੰ ਇਕੱਲੇ ਵਿੱਚ ਲੈ ਕੇ ਗਏ ਤੇ 25 ਹਜ਼ਾਰ ਅਤੇ 30 ਹਜ਼ਾਰ ਰੁਪਏ ਦੇਣ ਲਈ ਕਿਹਾ।"

ਚੰਦਰੂ ਨੂੰ ਡਰ ਸੀ...

ਚੰਦਰੂ ਇੰਨੀ ਵੱਡੀ ਰਕਮ ਨਹੀਂ ਭਰ ਸਕਣਗੇ। ਉਨ੍ਹਾਂ ਨੇ ਆਪਣੇ ਸਮਾਜ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਕੁਸ਼ਤਗੀ ਪੁਲਿਸ ਸਟੇਸ਼ਨ ਨਾਲ ਸਪੰਰਕ ਕੀਤਾ।

ਹਾਲਾਂਕਿ, ਚੰਦਰੂ ਡਰੇ ਹੋਏ ਸਨ ਅਤੇ ਇਸੇ ਡਰ ਕਾਰਨ ਉਨ੍ਹਾਂ ਨੇ ਰਸਮੀਂ ਤੌਰ ''ਤੇ ਸ਼ਿਕਾਇਤ ਦਰਦ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਚੰਦਰੂ ਨੂੰ ਡਰ ਸੀ ਕਿ ਅਜਿਹੀਆਂ ਘਟਨਾਵਾਂ ਬਾਅਦ ਵਿੱਚ ਦੁਹਰਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ-

ਕੋਪਲ ਦੇ ਡਿਪਟੀ ਕਮਿਸ਼ਰ ਵਿਕਾਸ ਕਿਸ਼ੋਰ ਸੁਲਰਕਰ ਤੱਕ ਜਦੋਂ ਇਹ ਬਾਤ ਪਹੁੰਚੀ ਤਾਂ ਉਨ੍ਹਾਂ ਨੇ ਕਿਹਾ ਕਿ ਦਲਿਤ ਬੱਚੇ ਦੇ ਮੰਦਿਰ ਜਾਣ ਨਾਲ ਮੰਦਿਰ ਗੰਦਾ ਨਹੀਂ ਹੋ ਜਾਂਦਾ ਬਲਿਕ ਗੰਦਗੀ ਸਾਡੇ ਦਿਮਾਗ਼ ਵਿੱਚ ਹੀ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਹਾਂ, ਮੈਂ ਪਿੰਡ ਵਾਲਿਆਂ ਨੂੰ ਲੈ ਕੇ ਇਹ ਆਖੀ ਸੀ ਕਿਉਂਕਿ ਪਿੰਡ ਜਾਣ ਤੋਂ ਪਹਿਲਾਂ ਮੈਂਨੂੰ ਦੱਸਿਆ ਗਿਆ ਸੀ ਕੀ ਚੰਦਰੂ ''ਤੇ ਮੰਦਿਰ ਦੀ ਸਾਸਫ਼-ਸਫ਼ਾਈ ਲਈ ਜੁਰਮਾਨਾ ਲਗਾਇਆ ਗਿਆ ਹੈ।"

"ਇਹੀ ਕਾਰਨ ਸੀ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਇੱਕ ਬੱਚੇ ਦੇ ਜਾਣ ਨਾਲ ਮੰਦਿਰ ਗੰਦਾ ਨਹੀਂ ਹੁੰਦਾ ਹੈ ਬਲਕਿ ਸਾਡਾ ਦਿਮਾਗ਼ ਗੰਦਾ ਹੈ।"

ਪੰਜ ਲੋਕਾਂ ਦੀ ਗ੍ਰਿਫ਼ਤਾਰੀ

ਡਿਪਟੀ ਕਮਿਸ਼ਨਰ ਨੇ ਕਿਹਾ, "ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਦੇ ਬਾਵਜੂਦ ਤਾਲੁਕਾ ਦੇ ਸਮਾਜ ਕਲਿਆਣ ਅਹੁਦੇਦਾਰਾਂ ਨੇ ਸ਼ਿਕਾਇਤ ਦਰਜ ਕਰਵਾਈ।"

"ਅਸੀਂ ਪੰਜਾਂ ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕ ਮੰਦਿਰ ਕਮੇਟੀ ਦੇ ਮੈਂਬਰ ਹਨ।"

ਕੋਪਲ ਦੇ ਮਿਆਪੁਰ ਪਿੰਡ ਵਿੱਚ 450 ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚ 20 ਫੀਸਦ ਦਲਿਤ ਪਰਿਵਾਰ ਹਨ।

ਕੋਪਲ ਦੇ ਪੁਲਿਸ ਸੁਪਰੀਡੈਂਟ ਟੀ ਸ਼੍ਰੀਧਰ ਨੇ ਬੀਬੀਸੀ ਨੂੰ ਦੱਸਿਆ, "ਮਿਆਪੁਰ ਦੇ ਬਾਕੀ ਲੋਕ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹਨ। ਸਾਰੇ ਖੇਤਬਾੜੀ ਕਰਦੇ ਹਨ।"

"ਅਜਿਹਾ ਨਹੀਂ ਹੈ ਕਿ ਸਾਰੇ ਪਿੰਡ ਵਾਲਿਆਂ ਦੀ ਸੋਚ ਖ਼ਰਾਬ ਹੈ। ਅਗੜੀ ਜਾਤ ਦੇ ਬਹੁਤ ਸਾਰੇ ਲੋਕਾਂ ਨੇ ਦਲਿਤਾਂ ਦੇ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਦੇ ਵਿਰੋਧ ਕੀਤਾ ਹੈ ਪਰ ਇੱਕ ਛੋਟਾ ਜਿਹਾ ਤਬਕਾ ਜਿਨ੍ਹਾਂ ਦੀ ਸੋਚ ਦੇ ਨਾਲ ਸਮੱਸਿਆ ਹੈ।"

ਅਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਹੁੰਦੀਆਂ ਹਨ?

ਕੋਪਲ ਜ਼ਿਲ੍ਹੇ ਵਿੱਚ ਚਾਰ ਮਹੀਨੇ ਪਹਿਲਾ ਅਜਿਹੀ ਹੀ ਇੱਕ ਘਟਨਾ ਵਿੱਚ ਦਲਿਤ ਨੌਜਵਾਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਸੀ।

ਇਹ ਨੌਜਵਾਨ ਵਾਲ ਕਟਾਉਣਾ ਚਾਹੁੰਦੇ ਸਨ ਅਤੇ ਇਸ ਕਾਰਨ ਉਨ੍ਹਾਂ ਦਾ ਪਿੰਡਾਂ ਦਾ ਬਾਈਕਾਟ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਕਿਹਾ ਗਿਆ ਕਿ ਲਿੰਗਾਇਤ ਭਾਈਚਾਰੇ ਦੇ ਅਗੜੀ ਜਾਤ ਦੇ ਲੋਕ ਹੀ ਵਾਲ ਕਟਵਾ ਸਕਦੇ ਹਨ।

ਮਿਆਪੁਰ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਚੰਦਰੂ ''ਤੇ ਜੁਰਮਾਨਾ ਲਗਾਇਆ ਹੈ, ਉਹ ਲਿੰਗਾਇਤ ਹੀ ਹੈ। ਪਰ ਉਹ ਲਿੰਗਾਇਤਾਂ ਦੇ ਗਨਿਗਾ ਸ਼ਾਖ਼ਾ ਨਾਲ ਤਾਲੁੱਕ ਰੱਖਦੇ ਹੈ। ਇਹ ਤਰ੍ਹਾਂ ਦੀ ਮੰਝੋਲੀ ਜਾਤ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਡਿਪਟੀ ਕਮਿਸ਼ਨਰ ਵਿਕਾਸ ਕਿਸ਼ੋਰ ਸੁਲਰਕਰ ਦੱਸਦੇ ਹਨ, "ਅਸੀਂ ਜਾਗਰੂਕਤਾ ਮੁਹਿੰਮ ਚਲਾਉਣ ਲਈ ਕੁਝ ਪਿੰਡਾਂ ਨੂੰ ਚੁਣਿਆ ਹੈ।

ਅਸੀਂ ਇਸ ਨੂੰ ਆਈਈਸੀ ਕੈਂਪੇਨ ਕਹਿੰਦੇ ਹਨ। ਇਹ ਸੂਚਨਾ, ਸਿੱਖਿਆ ਅਤੇ ਸੰਚਾਰ ਦਾ ਕੈਂਪੇਨ ਹੈ। ਸਮਾਜ ਦੇ ਸਾਰੇ ਵਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਜਾਗਰੂਕ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਜਾਂਦਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਨਾਲ ਛੇਤੀ ਨਤੀਜੇ ਆਉਂਦੇ ਹਨ ਅਤੇ ਹੋਰ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ ਤਾਂ ਸੋਚ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ।"

ਇਸ ਸਿਲਸਿਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ 38 ਪਿੰਡਾਂ ਦੇ ਪਛਾਣ ਕੀਤੀ ਪਰ ਆਈਈਸੀ ਕੈਂਪੇਨ ਲਈ ਚੁਣੇ ਗਏ ਪਿੰਡਾਂ ਵਿੱਚ ਮਿਆਪੁਰ ਸ਼ਾਮਿਲ ਨਹੀਂ ਹੈ।

ਇਹ ਵੀ ਪੜ੍ਹੋ:

https://www.youtube.com/watch?v=5Sx3u4Dv9ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5d869f6-b31a-4304-a706-7ad11738161f'',''assetType'': ''STY'',''pageCounter'': ''punjabi.india.story.58667818.page'',''title'': ''ਦਲਿਤ ਬੱਚੇ ਦੇ ਮੰਦਿਰ ਜਾਣ ਕਾਰਨ ਪਿਤਾ \''ਤੇ ਜੁਰਮਾਨਾ ਲਗਾਉਣ ਦਾ ਕੀ ਹੈ ਪੂਰਾ ਮਾਮਲਾ'',''author'': ''ਇਮਰਾਨ ਕੁਰੈਸ਼ੀ '',''published'': ''2021-09-24T05:02:32Z'',''updated'': ''2021-09-24T05:02:32Z''});s_bbcws(''track'',''pageView'');

Related News