ਪ੍ਰੇਮੀ ਨੇ ਬਣਾਈ ਕੁੜੀ ਦੀ ਵੀਡੀਓ ਕਲਿੱਪ ਤੇ ਫੇਰ 29 ਜਣਿਆਂ ਨੇ ਕੀਤਾ ਰੇਪ -ਪੁਲਿਸ

2021-09-23T22:08:23.277

ਔਰਤ
Getty Images
ਥਾਣੇ ਪੁਲਿਸ ਮੁਤਾਬਕ 23 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ 6 ਜਣਿਆਂ ਦੀ ਭਾਲ ਜਾਰੀ ਹੈ

ਮਹਾਰਾਸ਼ਟਰ ਨੇ ਮੁੰਬਈ ਨੇੜਲੇ ਸ਼ਹਿਰ ਡੋਮਬੀਵਾਲੀ ਸ਼ਹਿਰ ਵਿਚ 12 ਸਾਲਾ ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ 29 ਜਣਿਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਥਾਣੇ ਪੁਲਿਸ ਮੁਤਾਬਕ 23 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ 6 ਜਣਿਆਂ ਦੀ ਭਾਲ ਜਾਰੀ ਹੈ।

ਪਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਹੈ।

ਸਾਕੀਨਾਕਾ ਬਲਾਤਕਾਰ ਮਾਮਲੇ ਤੋਂ ਬਾਅਦ ਸੂਬੇ ਵਿਚ ਔਰਤਾਂ ਖ਼ਿਲਾਫ਼ ਜ਼ੁਰਮ ਵਧਣ ਦੇ ਇਲਜ਼ਾਮ ਲਾਉਂਦਿਆਂ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਮਹਾਵਿਕਾਸ ਅਗਾੜੀ ਦੀ ਸੂਬਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਪੁਲਿਸ ਵਲੋਂ ਦਰਜ ਸ਼ਿਕਾਇਤ ਦੇ ਮੁਤਾਬਕ ਜਨਵਰੀ ਤੋਂ ਸਿਤੰਬਰ ਮਹੀਨੇ ਦਰਮਿਆਨ ਕੁੜੀ ਦਾ ਜਿਨਸੀ ਸੋਸ਼ਣ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਮੁੱਖ ਮੁਲਜ਼ਮ ਲੜਕੀ ਦਾ ਜਾਣਕਾਰ ਅਤੇ ਦੋਸਤ ਹੈ।

ਇਹ ਵੀ ਪੜ੍ਹੋ :

ਘਟਨਾ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ, ਠਾਣੇ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਦੱਤਾਤ੍ਰੇਆ ਕਰਾਲੇ ਨੇ ਕਿਹਾ, "ਕੁੜੀ ਦੀ ਸ਼ਿਕਾਇਤ ਮੁਤਾਬਕ ਡੋਮਬੀਵਾਲੀ, ਬਦਲਾਪੁਰ, ਰਵਾਲੇ ਅਤੇ ਮੁਰਬਾਡ ਵਰਗੀਆਂ ਥਾਵਾਂ ''ਤੇ ਉਸ ਨਾਲ ਚਾਰ ਜਾਂ ਪੰਜ ਵਾਰ ਬਲਾਤਕਾਰ ਕੀਤਾ ਗਿਆ।"

ਉਨ੍ਹਾਂ ਨੇ ਅੱਗੇ ਕਿਹਾ, "ਕਿਉਂਕਿ ਪੀੜਤਾ 15 ਸਾਲ ਦੀ ਸੀ, ਇਸ ਲਈ ਅਸੀਂ ਪੋਸਕੋ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ 23 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿੱਚ ਦੋ ਨਾਬਾਲਗ਼ ਹਨ।"

ਕੀ ਪ੍ਰੇਮੀ ਨੇ ਉਸ ਦਾ ਵੀਡੀਓ ਕਲਿੱਪ ਬਣਾ ਕੇ ਬਲੈਕਮੇਲ ਕੀਤਾ?

ਪੀੜਤ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਦਾ ਵੀਡੀਓ ਕਲਿੱਪ ਬਣਾਇਆ ਹੈ।

ਐਡੀਸ਼ਨਲ ਪੁਲਿਸ ਕਮਿਸ਼ਨਰ ਦੱਤਾਤ੍ਰੇਆ ਨੇ ਦੱਸਿਆ ਹੈ ਕਿ ਕੁੜੀ ਦੀ ਸ਼ਿਕਾਇਤ ਦੇ ਆਧਾਰ ''ਤੇ ਦਰਜ ਕੀਤੀ ਗਈ ਰਿਪੋਰਟ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਸਾਰੀਆਂ ਗੱਲਾਂ ਦੀ ਤਸਦੀਕ ਕੀਤੀ ਜਾ ਰਹੀ ਹੈ।"

ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਘਟਨਾ ਦੀ ਜਾਂਚ ਇੱਕ ਮਹਿਲਾ ਅਧਿਕਾਰੀ ਕਰ ਰਹੀ ਹੈ।

ਪੁਲਿਸ ਮੁਤਾਬਕ ਫਿਲਹਾਲ ਪੀੜਤਾ ਦਾ ਇਲਾਜ ਚੱਲ ਰਿਹਾ ਹੈ।

ਪਰੇਸ਼ਾਨ ਕਰਨ ਵਾਲੀ ਘਟਨਾ- ਦੇਵੇਂਦਰ ਫਡਨਵੀਸ

ਡੋਮਬੀਵਾਲੀ ਵਿੱਚ ਇੱਕ 14 ਸਾਲਾ ਕੁੜੀ ਨਾਲ ਗੈਂਗ ਰੇਪ ਕੀਤਾ ਗਿਆ।

https://twitter.com/Dev_Fadnavis/status/1440979453379702786

ਫਡਨਵੀਸ ਨੇ ਕਿਹਾ, "ਡੋਮਬੀਵਾਲੀ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਗੰਭੀਰ ਹਨ। ਦੋਸ਼ੀਆਂ ਨੂੰ ਸਖ਼ਤ ਦਿੱਤੀ ਜਾਣੀ ਚਾਹੀਦੀ ਹੈ।"

"ਸੂਬਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦੀ ਹੈ ਕਿ ਤਤਕਾਲ ਅਤੇ ਸਖ਼ਤ ਕਾਰਵਾਈ ਹੋਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।"

ਇਹ ਵੀ ਪੜ੍ਹੋ:

https://www.youtube.com/watch?v=5Sx3u4Dv9ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6c4fddd2-c53e-43de-9d6c-72c05b4db123'',''assetType'': ''STY'',''pageCounter'': ''punjabi.india.story.58669759.page'',''title'': ''ਪ੍ਰੇਮੀ ਨੇ ਬਣਾਈ ਕੁੜੀ ਦੀ ਵੀਡੀਓ ਕਲਿੱਪ ਤੇ ਫੇਰ 29 ਜਣਿਆਂ ਨੇ ਕੀਤਾ ਰੇਪ -ਪੁਲਿਸ'',''published'': ''2021-09-23T16:23:36Z'',''updated'': ''2021-09-23T16:23:36Z''});s_bbcws(''track'',''pageView'');

Related News